ਪਿੰਡ ਗਾਲਿਬ ਕਲਾਂ ਨੂੰ ਸਰਬਪੱਖੀ ਵਿਕਾਸ ਅਤੇ ਸੰੁਦਰ ਬਣਾਉਣ ਲਈ ਸਰਪੰਚ ਸਿਕੰਦਰ ਸਿੰਘ ਪੈਚ ਨੇ ਚੱੁਕਿਆ ਬੀੜਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਦੇ ਇਮਨਦਾਰ,ਮਿਲਣਸਾਰ ਅਤੇ ਵਧੀਆ ਸੁਭਾਅ ਦੇ ਮਾਲਕ ਸਰਪੰਚ ਸਿਕੰਦਰ ਸਿੰਘ ਪੈਚ ਅਤੇ ਸਮੂਹ ਪੰਚਾਇਤ ਦੀ ਅਗਵਾਈ ਵਿੱਚ ਪਿੰਡ ਦੇ ਸਰਬਪੱਖੀ ਵਿਕਾਸ ਅਤੇ ਪਿੰਡ ਗਾਲਿਬ ਕਲਾਂ ਨੂੰ ਮਾਡਲ ਪਿੰਡ ਬਣਾਉਣ ਦਾ ਬੀੜਾ ਚੱੁਕਿਆ ਗਿਆ ਹੈ।ਪਿੰਡ ਵਿੱਚ ਇੰਟਰਲਾਕ ਟਾਇਲਾਂ ਲਗਾਈਆਂ,ਪਿੰਡ ਦੇ ਛੱਪੜ ਨੂੰ ਜੀਸੀਬੀ ਰਾਹੀ ਡੂੰਘਾ ਕੀਤਾ ਜਾ ਰਿਹਾ ਹੈ ਪਿੰਡ ਦੀ ਸਫਾਈ ਮਨੇਰਗਾ ਸਕੀਮ ਰਾਹੀ ਕੀਤੀ ਜਾ ਰਹੀ ਹੈ।ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਮਨੋਰਥ ਪਿੰਡ ਗਾਲਿਬ ਕਲਾਂ ਨੂੰ ਖੂਬਸੂਰਤ ਤੇ ਅਤੀ ਸੰੁਦਰ  ਣਾਉਣਾ ਹੈ ਜਿਸ ਨੂੰ ਦੇਖਣ ਲਈ ਲੋਕ ਬਾਹਰੋ ਆਉਣਗੇ।ਸਰਪੰਚ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਐਨ ਆਈ ਆਰ ਅਤੇ ਪੰਜਾਬ ਸਰਕਾਰ ਦਾ ਵੱਡਾ ਯੋਗਦਾਨ ਪਾਇਆ ਹੈ।ਇਸ ਸਰਪੰਚ ਨੇ ਕਿਹਾ ਕਿ ਸਾਰੇ ਵਾਰਡਾਂ ਵਿੱਚ ਲੋਕਾਂ ਦੀਆਂ ਭਾਵਨਵਾਂ ਤਹਿਤ ਕੰਮ ਕਰਵਾ ਜਾਵੇਗਾ।ਉਨ੍ਹਾਂ ਕਿਹਾ ਪਿੰਡ ਦੇ ਅਤੇ ਪ੍ਰਵਾਸੀ ਵੀਰਾਂ ਦਾ ਸਹਿਯੋਗ ਦੇਣ ਤੇ ਸਮੂਹ ਪੰਚਾਇਤ ਧੰਨਵਾਦ ਕਰਦੀ ਹੈ