ਸੂਬਾਈ ਮੀਟਿੰਗ ਵਿੱਚ ਮੈਡੀਕਲ ਐਸੋਸੀਏਸ਼ਨ  ਵਲੋਂ ਅਹਿਮ ਐਲਾਨ

ਵਾਤਾਵਰਣ ਨੂੰ ਬਚਾਉਣਾ ਸਾਡਾ ਮੁੱਢਲਾ ਫਰਜ਼ : ਡਾ ਬਾਲੀ
15  ਅਗਸਤ ਨੂੰ  ਸਹੀਦਾਂ ਤੇ ਡਾ ਅੰਬੇਦਕਰ ਜੀ ਦੇ ਸਮਾਰਕਾਂ ਤੇ ਐਸੋਸੀਏਸ਼ਨ ਦੇ ਝੰਡੇ ਲਹਿਰਾਏ ਜਾਣਗੇ: ਡਾ ਕਾਲਖ 

ਮਹਿਲਕਲਾਂ 13 ਅਗਸਤ (ਡਾ ਸੁਖਵਿੰਦਰ ਸਿੰਘ )   ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ 295)ਪੰਜਾਬ ਦੀ ਕੋਰ ਕਮੇਟੀ ਦੀ ਇਕ ਅਤਿ ਜਰੂਰੀ ਮੀਟਿੰਗ ਗੋਲਡਨ ਕਾਲੋਨੀ ਮਹਿਲ ਕਲਾਂ ਵਿਖੇ ਡਾ ਰਮੇਸ਼ ਕੁਮਾਰ ਜੀ ਬਾਲੀ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ ਵੱਖ ਜਿਲ੍ਹਿਆਂ ਤੋ ਸਟੇਟ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਵੱਖ ਵੱਖ ਕੈਬਨਿਟ ਮੰਤਰੀਆਂ ਨਾਲ ਹੋਈਆਂ ਮੀਟਿੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਅਤੇ ਹਰਪਾਲ ਸਿੰਘ ਚੀਮਾ ਨਾਲ ਖੁੱਲ੍ਹੇ ਰੂਪ ਚ ਹੋਈ ਗੱਲਬਾਤ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ।   ਇਸ ਮੌਕੇ ਬੋਲਦਿਆਂ ਡਾ ਬਾਲੀ ਜੀ ਨੇ ਕਿਹਾ ਕਿ ਸਾਨੂੰ ਵਾਤਾਵਰਣ ਬਚਾਉਣ ਦੀ ਅਤਿ ਜਰੂਰੀ ਲੋੜ ਹੈ। ਉਹਨਾਂ ਕਿਹਾ ਹਵਾ ਪਾਣੀ ਤੇ ਆਲਾ ਦੁਆਲਾ ਪ੍ਰਦੂਸ਼ਿਤ ਹੋ ਰਿਹਾ ਹੈ। ਜਿਸ ਲਈ ਸਾਨੂੰ  ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ।
   ਇਸ ਮੌਕੇ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰਜ ਪੰਜਾਬ ਨੇ ਮੀਟਿੰਗ ਦੌਰਾਨ ਕੀਤੇ ਅਹਿਮ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 15 ਅਗਸਤ ਨੂੰ ਸਾਰੇ ਪੰਜਾਬ ਵਿੱਚ ਕੌਮੀ ਸਹੀਦਾਂ ਤੇ ਡਾ ਬੀ ਆਰ ਅੰਬੇਡਕਰ ਜੀ ਦੇ ਸਮਾਰਕਾਂ ਤੇ  ਬਲਾਕ ਤੇ ਜਿਲ੍ਹਾ ਪੱਧਰ ਤੇ  ਐਸੋਸੀਏਸ਼ਨ ਦੇ ਝੰਡੇ ਲਹਿਰਾਏ ਜਾਣਗੇ।
  ਇਸ ਮੀਟਿੰਗ ਵਿੱਚ ਚੇਅਰਮੈਨ ਡਾ ਠਾਕੁਰਜੀਤ ਸਿੰਘ ਮੋਹਾਲੀ, ਵਿੱਤ ਸਕੱਤਰ ਡਾ ਮਾਘ ਸਿੰਘ ਮਾਣਕੀ, ਸਰਪ੍ਰਸਤ  ਡਾ ਮਹਿੰਦਰ ਸਿੰਘ ਮੋਗਾ, ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਪੰਜਾਬ ਦੇ ਮੁੱਖ ਮੀਡੀਆ ਇੰਚਾਰਜ ਡਾਕਟਰ ਮਿੱਠੂ ਮੁਹੰਮਦ ਜੀ ਮਹਿਲ ਕਲਾਂ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ ਸੀਨੀਅਰ ਮੀਤ ਪ੍ਰਧਾਨ ਪੰਜਾਬ, ਡਾ ਰਿੰਕੂ ਕੁਮਾਰ ਜੋਇੰਟ ਸੈਕਟਰੀ ਪੰਜਾਬ, ਡਾ ਜਸਵੀਰ ਸਿੰਘ ਬੁਢਲਾਡਾ ਮਾਨਸਾ, ਡਾ ਸੁਰਜੀਤ ਰਾਮ ਰੋਪੜ, ਡਾ ਉੱਤਮ ਸਿੰਘ ਮਹੇਰਨਾਂ ਜਿਲ੍ਹਾ ਮਲੇਰਕੋਟਲਾ A, ਡਾ ਗੁਰਮੁਖ ਸਿੰਘ ਜਿਲ੍ਹਾ ਪ੍ਰਧਾਨ  ਮੋਹਾਲੀ , ਡਾ ਕੇਸਰ ਖਾਨ ਮਾਂਗੇਵਾਲ ਜਿਲ੍ਹਾ ਪ੍ਰਧਾਨ ਬਰਨਾਲਾ ਆਦਿ ਹਾਜ਼ਰ ਸਨ ।
  ਆਗੂਆਂ ਨੇ ਇਕਮੁੱਠਤਾ ਜਾਹਿਰ ਕਰਦਿਆਂ ਆਪ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹਲ ਨਾ ਕੀਤਾ ਤਾਂ ਪੰਜਾਬ ਦੀ ਆਪ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਹਨਾਂ ਮੈਬਰਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ  ਸਰਕਾਰ ਦੇ ਖਿਲਾਫ਼ ਲੜਨ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ।