You are here

ਲੁਧਿਆਣਾ

ਜੇਠ ਨੂੰ ਆਪਣਾ ਪਤੀ ਬਣਾ ਕੇ ਜ਼ਾਅਲੀ ਦਸਤਾਵੇਜ਼ ਲਗਾ ਕੇ ਪੰਚ ਬਣੀ ਅਤੇ ਵਿਧਵਾ ਪੈਨਸ਼ਨ ਲੈ ਰਹੀ ਔਰਤ ਤੇ ਮੁੱਕਦਮਾ ਦਰਜ਼

ਜਗਰਾਉਂ /ਲੁਧਿਆਣਾ -(ਰਾਣਾ ਸ਼ੇਖਦੌਲਤ)-ਦੁਨੀਆਂ ਵਿੱਚ ਹਰ ਰੋਜ਼ ਵੱਖਰੀਆਂ ਵੱਖਰੀਆਂ ਘਟਨਾਵਾਂ ਹੁੰਦੀਆਂ ਹਨ ਪਰ ਅੱਜ ਦਿਲ ਨੂੰ ਦਿਲਹਾਉਣ ਵਾਲੀ ਘਟਨਾ ਸਾਹਮਣੇ ਆਈ ਮੁਤਾਬਕ ਜਾਣਕਾਰੀ ਅਨੁਸਾਰ ਗੁਰਚਰਨ ਸਿੰਘਪੁੱਤਰ ਮੱਘਰ ਸਿੰਘ ਵਾਸੀ ਸਹੋਲੀ ਨੇ ਦਰਖਾਸਤ ਦਿੰਦੇ ਹੋਏ ਦੱਸਿਆ ਕਿ ਮੇਰੇ ਪਿੰਡ ਦੀ ਬਲਵੀਰ ਕੌਰ ਪਤਨੀ ਜਸਪਾਲ ਸਿੰਘ ਪਿੰਡ ਸਹੋਲੀ ਥਾਣਾ ਜੋਧਾਂ ਜੋਂ ਇੱਕ ਮੋਜੂਦਾ ਪੰਚਾਇਤ ਮੈਂਬਰ ਹੈ ਅਤੇ ਆਪਣੇ ਜੇਠ ਦੇ ਜਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਵਿਧਵਾ ਪੈਨਸ਼ਨ ਲੈ ਰਹੀ ਹੈ ਅਤੇ ਜੇਠ ਦੇ ਪੇਪਰ ਲਗਾ ਕੇ ਪੰਚਾਇਤ ਮੈਂਬਰ ਬਣੀ ਹੈ ਲੰਮੇ ਸਮਾਂ ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਬਲਵੀਰ ਕੌਰ ਨੇ ਆਪਣੇ ਜੇਠ ਨੂੰ ਆਪਣਾ ਪਤੀ ਜ਼ਾਅਲੀ ਦਸਤਾਵੇਜ਼ ਤਿਆਰ ਕਰਵਾ ਕੇ ਬਣਾਇਆ ਹੈ ਜਿਸ ਤੇ ਮੁੱਕਦਮਾ ਦਰਜ਼ ਕਰ ਦਿੱਤਾ ਹੈ

ਗੁਰੂ ਹਰਿਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਲੋਂ ‘ਲਾਕਡਾਊਨ ਦੌਰਾਨ ਸਕੂਲਾਂ ਨੂੰ ਆ ਰਹੀਆਂ ਚੁਣੌਤੀਆਂ’ ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ।

ਜਗਰਉ  ਜੂਨ 2020 ( ਰਛਪਾਲ ਸਿੰਘ ਸ਼ੇਰਪੁਰੀ) ਕਰੋਨਾ ਵਰਗੀ ਮਹਾਮਾਰੀ ਦੇ ਚਲਦਿਆਂ ਜਿੱਥੇ ਸਾਰੀ ਦੁਨੀਆਂ ਬੇਹੱਦ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀ ਹੈ ਉਥੇ ਸਕੂਲਾਂ ਨੂੰ ਵੀ ਲਾਕਡਾਊਨ ਦੇ ਚਲਦਿਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਜੁੜੇ ਹੋਣ ਕਰਕੇ ਸਾਡੇ ਸਕੂਲ ਵਲੋਂ ਬੱਚਿਆਂ ਨੂੰ ਘਰ ਬੈਠੇ ਪੜ੍ਹਾਈ ਦੇ ਨਾਲ ਨਾਲ ਹਰ ਤਰਾਂ ਦੀਆਂ ਸਹਿ-ਵਿਿਦਅੱਕ ਗਤੀਵਿਧੀਆਂ ਨਿਰਵਿਘਨ ਕਰਵਾਈਆਂ ਜਾ ਰਹੀਆਂ ਹਨ।ਸਕੂਲੀ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਾਲ ਸਫਲਤਾ ਪੂਰਵਕ ਜੋੜਨ ਦੇ ਬੇਹੱਦ ਚੁਣੌਤੀਪੂਰਨ ਕਾਰਜ ਨੂੰ ਸਾਡੇ ਸਕੂਲ ਦੇ ਅਧਿਆਪਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਵਲੋਂ ਮਿਤੀ 25 ਮਈ ਨੂੰ ‘ਲਾਕਡਾਊਨ ਦੌਰਾਨ ਸਕੂਲਾਂ ਨੂੰ ਆ ਰਹੀਆਂ ਚੁਣੌਤੀਆਂ’ ਵਿਸ਼ੇ ਤੇ ਕਰਵਾਏ ਗਏ ਵੈਬੀਨਾਰ ਦੀ ਪ੍ਰਧਾਨਗੀ ਸਮੇਂ ਕੀਤਾ।ਇਸ ਵੈਬੀਨਾਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਗੂਗਲ ਮੀਟ ਦੁਆਰਾ ਕਰਵਾਏ ਗਏ ਇਸ ਵੈਬੀਨਾਰ ਵਿੱਚ ਸਕੂਲ ਦੇ ਸਾਰੇ ਸਟਾਫ ਨੇ ਹਿੱਸਾ ਲੈਂਦਿਆਂ ਆਨਲਾਈਨ ਸਟੱਡੀ ਵਿੱਚ ਸਹਾਈ ਹੋਣ ਵਾਲੀਆਂ ਨਵੀਨਤਮ ਇੰਟਰਨੈਟ ਤਕਨਾਲੋਜੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਵੈਬੀਨਾਰ ਵਿੱਚ ਸਕੂਲ ਦੇ ਐਕਟੀਵਿਟੀ ਇੰਚਾਰਜ਼ ਮੈਡਮ ਤਮੰਨਾ ਖੰਨਾ (ਪੀ.ਜੀ.ਟੀ ਕਾਮਰਸ) ਨੇ ਆਪਣੇ ਸਵਾਗਤੀ ਸੰਬੋਧਨ ਦੌਰਾਨ ਇਸ ਇਸ ਲਾਕਡਾਊਨ ਦੇ ਬਾਵਜੂਦ ਸਕੂਲ ਦੇ ਸਟਾਫ ਜ਼ੂਮ ਕਲਾਊਡ ਮੀਟਿੰਗ, ਐਪ, ਗੂਗਲ ਮੀਟ ਜ਼ਰੀਏ ਪੜ੍ਹਾਈ ਨੂੰ ਹੋਰ ਲਾਹੇਵੰਦ ਬਣਾਉਣ ਦੇ ਕੀਤੇ ਗਏ ਸਲਾਹੁਣਯੋਗ ੳਪਰਾਲਿਆ ਦੀ ਚਰਚਾ ਕੀਤੀ ਗਈਵੈਬੀਨਾਰ ਦੇ ਮੁੱਖ ਭਾਸ਼ਣਕਾਰ ਸ਼੍ਰੀ ਪਵਨ ਸੂਦ ਨੇ ਸਕੂਲ ਦੇ ਅਧਿਆਪਕਾਂ ਨੂੰ ਆਨਲਾਈਨ ਤਰੀਕਿਆਂ ਨੂੰ ਅਪਣਾੳਂੁਦੇ ਹੋਏ ਲੈਸਨ-ਪਲੈਨਿੰਗ, ਵਿਿਦਅੱਕ ਨਤੀਜਿਆਂ ਦੇ ਮੁਲਾਂਕਣ, ਪੇਸ਼ੇਵਰ ਵਿਕਾਸ ਅਤੇ ਈ-ਸਿਖਲਾਈ ਵਾਤਾਵਰਣ ਵਿੱਚ ਤਕਨੀਕੀ ਸਿਖਲਾਈ ਵਿੱਚ ਮੁਹਾਰਤ ਹਾਸਿਲ ਕਰਨ ਵਿੱਚ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਾਇਮਰੀ ਵਿੰਗ ਇੰਚਾਰਜ ਮੈਡਮ ਨਵਰੀਤ ਵਿਰਕ ਅਤੇ ਕੰਪਿਊਟਰ ਵਿਭਾਗ ਦੇ ਐਚ.ਓ.ਡੀ ਮੈਡਮ ਰਮਨਦੀਪ ਕੌਰ ਧਾਲੀਵਾਲ ਨੇ ਆਨਲਾਇਨ ਸਿੱਖਿਆ ਮੁਹੱਈਆ ਕਰਵਾੳਂਦੇ ਸਮੇਂ ਆ ਰਹੀਆਂ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਤਾਰ ਸਹਿਤ ਵਿਚਾਰ ਵਟਾਂਦਰਾਂ ਕੀਤਾ ਗਿਆ।ਉਹਨਾਂ ਇਸ ਸਮੇਂ ਵਿਿਦਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਪ੍ਰਿੰਸੀਪਲ ਸਹਿਬਾਨ ਅਤੇ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਿਭਾਗ ਮੁਖੀਆਂ ਅਤੇ ਹਾਊਸ ਇੰਚਾਰਜਾਂ ਨੇ ਵੀ ਆਪੋ-ਆਪਣੇ ਵਿਚਾਰ ਇਸ ਵੈਬੀਨਾਰ ਵਿੱਚ ਰੱਖੇ।ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਅਧਿਆਪਕਾਂ ਰਾਹੀਂ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਇਸ ਮੁਸ਼ਕਲ ਘੜੀ ਵਿੱਚ ਉਹਨਾਂ ਦਾ ਸਮੁੱਚਾ ਸਟਾਫ ਹਰ ਤਰਾਂ ਨਾਲ ਵਿਿਦਆਰਥੀਆਂ ਦੇ ਨਾਲ ਖੜ੍ਹਾ ਹੈ ਅਤੇ ਬੱਚਿਆਂ ਦੇ  ਭਵਿੱਖ ਦੀ ਬਿਹਤਰੀ ਲਈ ਹਰ ਸੰਭਵ ਮਦਦ ਕੀਤੀ ਜਾਂਦੀ ਰਹੇਗੀ। ਉਹਨਾਂ ਇਸ ਵੈਬੀਨਾਰ ਸਫਲ ਬਣਾਉਣ ਲਈ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਹਨਾਂ ਵੱਲੋ ਆਨਲਾਈਨ ਕੀਤੇ ਜਾਂਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਗਈ। ਫੋਟੋ 01

ਹਠੂਰ ਵਿੱਚ ਕੋਰੋਨਾ ਨੇ ਦਿੱਤੀ ਦਸਤਕ,ਇੱਕ ਵਿਅਕਤੀ ਕੋਰੋਨਾ ਪਾਜੀਟਿਵ

ਹਠੂਰ  ਜੂਨ 2020 -(ਨਛੱਤਰ ਸੰਧੂ)-ਅੱਜ ਸਵੇਰੇ ਪਿੰਡ ਹਠੂਰ ਵਿਖੇ ਉਸ ਸਮੇ ਦਹਿਸਤ ਦਾ ਮਾਹੌਲ ਬਣ ਗਿਆ ਜਦੋ ਸਿਹਤ ਵਿਭਾਗ ਦੀ ਟੀਮ ਵੱਲੋ ਜਾਂਚ ਉਪਰੰਤ ਇੱਕ ਵਿਅਕਤੀ ਨੂੰ ਕੋਰੋਨਾ ਪਾਜੀਟਿਵ ਪਾਇਆ ਗਿਆ।ਸੂਤਰਾਂ ਅਨੁਸਾਰ ਭਿੰਦਰ ਸਿੰਘ 40ਸਾਲਾ ਨਾਮੀ ਵਿਅਕਤੀ ਸਰਕਾਰੀ ਹਸਪਤਾਲ ਵਿੱਚੋ ਨਸਾ ਛੱਡਣ ਦੀ ਦਵਾਈ ਖਾਦਾ ਸੀ ਤੇ ਸਿਹਤ ਵਿਭਂਾਗ ਦੀਆਂ ਹਦਾਇਤਾਂ ਅਨੁਸਾਰ ਉਕਤ ਵਿਅਕਤੀ ਦਾ ਕਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਪਾਜੀਟਿਵ ਨਿਕਲਿਆ।ਸਰਕਾਰੀ ਹਸਪਤਾਲ ਦੇ ਅਮਲੇ ਅਨੁਸਾਰ ਦੱਸਿਆ ਜਾਦਾ ਹੈ ਕਿ ਉਕਤ ਵਿਅਕਤੀ ਯੂ ਪੀ ਬਿਹਾਰ ਦੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ ਸੀ ਜੋ ਕਿ ਇੱਥੇ ਜੀਰੀ ਲਾਉਣ ਦਾ ਕੰਮ ਕਰਦੇ ਸਨ।ਉਨਾਂ੍ਹ ਦੇ ਦੱਸਣ ਅਨੁਸਾਰ ਉਕਤ ਵਿਅਕਤੀ ਦੇ ਸੰਪਰਕ ਵਿੱਚ ਤਿੰਨ ਹੋਰ ਵਿਅਕਤੀ ਹਨ ਜਿੰਨਾਂ੍ਹ ਨੂੰ ਆਈਸੋਲੇਟ ਕੀਤਾ ਜਾ ਸਕਦਾ ਹੈ।ਹੁਣ ਉਕਤ ਵਿਅਕਤੀ ਜਗਰਾਉ ਦੇ ਸਿਵਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।

ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਮੁੱਖ ਮੰਤਰੀ ਵਜ਼ੀਫਾ ਯੋਜਨਾ ਤਹਿਤ ਫੀਸ ਮੁਆਫੀ ਦਾ ਲਾਭ ਲੈਣ ਵਿਦਿਆਰਥੀ-ਡਿਪਟੀ ਕਮਿਸ਼ਨਰ

ਸਰਕਾਰੀ ਬਹੁ ਤਕਨੀਕੀ ਕਾਲਜ ਰਿਸ਼ੀ ਨਗਰ ਵਿਖੇ ਦਾਖ਼ਲੇ ਸ਼ੁਰੂ

ਲੁਧਿਆਣਾ,ਜੂਨ 2020 -( ਹਰਵਿੰਦਰ ਸਿੰਘ ਸੱਗੂ  )-ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਵਜ਼ੀਫਾ ਯੋਜਨਾ' ਤਹਿਤ ਪਹਿਲੇ ਅਤੇ ਦੂਸਰੇ ਸਾਲ ਦੇ ਸਿੱਧੇ ਦਾਖਲੇ ਦੀ ਫੀਸ ਮੁਆਫ ਕਰਨ ਦਾ ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਕਾਫੀ ਲਾਭ ਹੋ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਨੇ ਕੀਤਾ। ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਮਿਆਰੀ ਅਤੇ ਸਸਤੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਮਿਸ਼ਨ ਫਤਹਿ ਤਹਿਤ 'ਮੁੱਖ ਮੰਤਰੀ ਵਜ਼ੀਫਾ ਯੋਜਨਾ' ਸ਼ੁਰੂ ਕੀਤੀ ਹੋਈ ਹੈ। ਇਸ ਸਕੀਮ ਦਾ ਲਾਭ ਸੂਬੇ ਦੇ ਸਾਰੇ ਸਰਕਾਰੀ ਪੌਲੀਟੈਕਨਿਕ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਉਨਾਂ ਇਸ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਦੇ ਅਧੀਨ ਪੰਜਾਬ ਦੇ ਲੜਕੀਆਂ ਅਤੇ ਲੜਕਿਆਂ ਦੀ ਦਸਵੀਂ ਜਮਾਤ ਵਿੱਚ ਪ੍ਰਾਪਤ ਕੀਤੇ ਅੰਕਾਂ ਅਨੁਸਾਰ ਟਿਊਸ਼ਨ ਫੀਸ ਮੁਆਫ ਕੀਤੀ ਜਾਂਦੀ ਹੈ।ਉਨਾਂ ਦੱਸਿਆ ਕਿ 60 ਤੋਂ 70 ਫੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਦੀ 70 ਫੀਸਦੀ ਫੀਸ ਮੁਆਫ ਹੋਵੇਗੀ, 70 ਤੋਂ 80 ਵਾਲਿਆਂ ਦੀ 80 ਫੀਸਦੀ, 80 ਤੋਂ 90 ਵਾਲਿਆਂ ਦੀ 90 ਫੀਸਦੀ ਅਤੇ 90 ਤੋਂ 100 ਫੀਸਦੀ ਅੰਕ ਹਾਸਲ ਕਰਨ ਵਾਲਿਆਂ ਦੀ ਪੂਰੀ ਫੀਸ ਮੁਆਫ ਹੋਵੇਗੀ। ਉਨਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਸਰਕਾਰੀ ਬਹੁ ਤਕਨੀਕੀ ਕਾਲਜ ਰਿਸ਼ੀ ਨਗਰ ਜੋ ਕਿ ਲੜਕੀਆਂ ਦਾ ਜ਼ਿਲੇ ਭਰ ਵਿੱਚ ਇਕੋ ਕਾਲਜ ਹੈ, ਇਸ ਲਈ ਤਕਨੀਕੀ ਸਿੱਖਿਆ ਦੀ ਪੜਾਈ ਕਰਨ ਲਈ ਇਸਦਾ ਦਿਹਾਤੀ ਅਤੇ ਸ਼ਹਿਰੀ ਲੜਕੀਆਂ ਨੂੰ ਭਰਪੂਰ ਲਾਭ ਲੈਣਾ ਚਾਹੀਦਾ ਹੈ।ਇਸ ਸਮੇਂ ਦਾਖਲੇ ਦੀ ਰਜਿਸਟਰੇਸ਼ਨ ਚੱਲ ਰਹੀ ਹੈ। ਲੌਕਡਾਊਨ ਦੇ ਚੱਲਦਿਆਂ ਇਸ ਸਮੇਂ ਦਾਖ਼ਲੇ ਦੀ ਪ੍ਰਕਿਰਿਆ ਅਨੁਸਾਰ www.gpcgldh.ac.in   'ਤੇ ਦਾਖ਼ਲਾ ਫਾਰਮ ਉਪਲਬਧ ਹੈ। ਉਨਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਤਕਨੀਕੀ ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਦਾ ਸੁਪਨਾ ਪੂਰਾ ਹੋਵੇਗਾ।

ਯੂਥ ਅਕਾਲੀ ਦਲ ਨੇ ਮਹਾਰਾਜਾ ਦਲੀਪ ਸਿੰਘ ਕੋਠੀ ਬੱਸੀਆਂ ਨਜ਼ਦੀਕ ਬਣ ਰਹੇ ਕਾਲਜ ਨੂੰ ਬੰਦ ਕਰਨ ਦਾ ਮਾਮਲਾ ਉਠਾਇਆ।

ਰਾਏਕੋਟ /ਲੁਧਿਆਣਾ, ਜੂਨ 2020 - (ਗੁਰਕੀਰਤ ਸਿੰਘ / ਗੁਰਦੇਵ ਗਾਲਿਬ) ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਯਾਦ ‘ਚ ਮਹਾਰਾਜਾ ਦਲੀਪ ਸਿੰਘ ਕੋਠੀ ਬੱਸੀਆਂ ਵਿਖੇ 8 ਏਕੜ ਜਮੀਨ ‘ਚ ਕਰੀਬ 50 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ ਪੋ੍ਰਫੈਸ਼ਨਲਜ਼ ਸਟੱਡੀ ਦਾ ਉਦਘਾਟਨ ਅਕਾਲੀ ਸਰਕਾਰ ਸਮੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ 2016 ਵਿੱਚ ਕੀਤਾ ਗਿਆ ਸੀ ਪਰ ਸਾਲ ਬਾਅਦ ਹੀ ਸੂਬੇ ‘ਚ ਸਰਕਾਰ ਬਦਲਣ ਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਕਾਲਜ ਦੇ ਨਿਰਮਾਣ ਕਾਰਜਾਂ ਨੂੰ ਬੰਦ ਕਰ ਦਿੱਤਾ ਅਤੇ ਕੈਪਟਨ ਸਰਕਾਰ ਵੱਲੋਂ ਕਾਲਜ ਦੇ ਨਿਰਮਾਣ ਲਈ ਸਰਕਾਰ ਵੱਲੋਂ ਭੇਜੀ ਜਾਂਦੀ ਗਰਾਂਟ ਤੇ ਰੋਕ ਲੱਗ ਦਿੱਤੀ ਗਈ ਜਿਸ ਸਬੰਧੀ ਹਲਕੇ ਦੇ ਕਾਂਗਰਸੀ ਲੀਡਰਾਂ ਨੇ ਵੀ ਇਸ ਕਾਲਜ ਦੇ ਨਿਰਮਾਣ ਸਿਰੇ ਚੜਾਉਣ ‘ਚ ਕੋਈ ਦਿਲਚਸਪੀ ਨਾ ਵਿਖਾਈ ਸਗੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਲੱਗਭਗ ਤਿਆਰ ਕਾਲਜ ਨੂੰ ਵਿੱਚਕਾਰ ਛੱਡ ਰਾਏਕੋਟ-ਤਲਵੰਡੀ ਰੋਡ ’ਤੇ ਪੈਂਦੇ ਪਿੰਡ ਬੁਰਜ ਹਰੀ ਸਿੰਘ ਵਿਖੇ ਗ੍ਰਾਮ ਪੰਚਾਇਤ ਤੋਂ 5 ਏਕੜ ਜਮੀਨ ਐਕਵਾਇਰ ਕਰਕੇ ਕਰੀਬ ਸਾਢੇ 8 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਧਰ ਰੱਖ ਕੇ ਨਿਰਮਾਣ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧੀ ਯੂਥ ਅਕਾਲੀ ਦਲ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਕਾਲਜ ਆਫ ਪੋ੍ਰਫੈਸ਼ਨਲ ਸਟੱਡੀ ਦੀ ਕਰੀਬ-ਕਰੀਬ ਤਿਆਰ ਇਮਾਰਤ ਨੂੰ ਦਿਖਾਉਂਦਿਆ ਕਿਹਾ ਕਿ ਜੇਕਰ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ.ਅਮਰ ਸਿੰਘ ਵਾਕਿਆ ਹੀ ਹਲਕਾ ਰਾਏਕੋਟ ਦੇ ਨੌਜਵਾਨਾਂ ਦੀ ਉਚੇਰੀ ਵਿੱਦਿਆ ਲਈ ਉਪਰਾਲਾ ਕਰਨਾ ਚਾਹੁੰਦੇ ਹਨ ਤਾਂ ਉਹ ਉਸਾਰੀ ਅਧੀਨ ਪੀ.ਟੀ.ਯੂ ਕੈਂਪਸ ਦੇ ਅਧੂਰੇ ਪਏ ਨਿਰਮਾਣ ਕਾਰਜਾਂ ਨੂੰ ਪੂਰੇ ਕਰਵਾ ਕੇ ਕਾਲਜ ਨੂੰ ਕਿਉਂ ਨਹੀਂ ਸ਼ੁਰੂ ਕਰਵਾਉਂਦੇ।ਉਨ੍ਹਾਂ ਕਿਹਾ ਕਿ ਜੇਕਰ ਕਾਲਜ ਦੀ ਇਮਾਰਤ ਨੂੰ ਜਲਦ ਨਾ ਸੰਭਾਲਿਆ ਗਿਆ ਤਾਂ ਕਰੀਬ 3 ਕਰੋੜ ਰੁਪਏ ਦੀ ਬਣੀ ਇਹ ਇਮਾਰਤ ਜਲਦ ਹੀ ਖੰਡਰ ਦਾ ਰੂਪ ਧਾਰਨ ਕਰ ਜਾਵੇਗੀ।ਇਸ ਸਮੇਂ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਡਾ.ਅਮਰ ਸਿੰਘ ਉਨ੍ਹਾਂ ਨੂੰ ਸਮਾਂ ਦੇਣ ਤਾਂ ਉਹ ਹਲਕੇ ਦੇ ਨੌਜਵਾਨਾਂ ਦੇ ਭਵਿੱਖ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਾਲਜ ਨੂੰ ਸ਼ੁਰੂ ਕਰਵਾਉਣ ਲਈ ਉਨ੍ਹਾਂ ਦੇ ਕੋਲ ਫਰਿਆਦੀ ਬਣ ਕੇ ਵੀ ਜਾ ਸਕਦੇ ਹਨ।ਉਧਰ ਜਦ ਐਮ.ਪੀ ਡਾ.ਅਮਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਇਸ ਹਲਕੇ ਵਿੱਚ ਪਹਿਲਾਂ ਤਲਵੰਡੀ ਪਰਿਵਾਰ ਨੇ 50 ਸਾਲ ਰਾਜ ਕੀਤਾ ਉਸ ਸਮੇਂ ਕੋਈ ਕਾਲਜ ਵਗੈਰਾ ਕਿਉਂ ਨਹੀਂ ਬਣਾਇਆ,ਜਦ ਉਨ੍ਹਾਂ ਨਾਲ ਪੀ.ਟੀ.ਯੂ ਕੈਂਪਸ ਦੀ ਉਸਾਰੀ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੈਕਸ਼ਨ ਲੈਟਰ ਅਕਾਲੀ ਦਲ ਲੈ ਕੇ ਮਿਲਣ ਤਾਂ ਇਸ ਬਾਰੇ ਵਿਚਾਰ ਕੀਤਾ ਜਾਵੇਗਾ।ਇਸ ਮੌਕੇ ਯੂਥ ਅਕਾਲੀ ਆਗੂ ਗਗਨਪ੍ਰੀਤ ਸਿੰਘ ਛੰਨਾਂ,ਸਨੀ ਸਿੰਘ ਰਾਏਕੋਟ,ਜਗਦੀਪ ਸਿੰਘ ਤਲਵੰਡੀ,ਹੈਪੀ ਸਿੰਘ ਰਾਏਕੋਟ ਆਦਿ ਹਾਜ਼ਰ ਸਨ।

ਜਗਰਾਉਂ ਤੋ ਕੋਠੇ ਖੰਜੂਰਾਂ 54 ਲੱਖ ਦੀ ਲਾਗਤ ਨਾਲ ਬਾਈਪਾਸ ਰੋਡ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ

ਜਗਰਾਉਂ/ ਲੁਧਿਆਣਾ,  ਜੂਨ 2020 (ਸੱਤਪਾਲ ਸਿੰਘ ਦੇਹੜਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)

ਜਗਰਾਉਂ ਤੋ ਕੋਠੇ ਖੰਜੂਰਾਂ 54 ਲੱਖ ਦੀ ਲਾਗਤ ਨਾਲ ਲੁਧਿਆਣਾ ਬਾਈਪਾਸ ਰੋਡ ਤੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾ ਰਿਹਾ ਜਿਸ ਦਾ ਉਦਘਾਟਨ ਮੰਤਰੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਜੀ ਵੱਲੋਂ ਕੀਤਾ ਗਿਆ, ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਮੈਂਬਰ ਸਤਿੰਦਰਪਾਲ ਸਿੰਘ ਕਾਕਾਦੇ ਜ਼ੋਨ ਚ ਇਹ ਰੋਡ ਆਉਂਦਾ ਹੈ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ ਇਹ ਰੋਡ ਨੂੰ ਬਣਾਉਣ ਤੇ ਇਲਾਕਾ ਨਿਵਾਸੀਆਂ ਦੀ ਮੰਗ ਪੂਰੀ ਹੋਈ ਹੈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ,, ਬਚਿੱਤਰ ਚਿੱਤਾ,ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਨਛੱਤਰ ਗਰੇਵਾਲ, ਸਰਪੰਚ ਪਰਮਜੀਤ ਸਿੰਘ, ਰਵਿੰਦਰ ਸਿੰਘ ਤੂਰ, ਨਿਰਭੈ ਸਿੰਘ ਭੋਲਾ, ਜਗਦੀਪ ਸਿੱਧੂ , ਮਨਜੋਤ ਗਰੇਵਾਲ,ਗੁਰਜੀਤ ਸਿੰਘ ਗੀਟਾ, ਉੱਤਮ ਸਿੰਘ, ਤੇਜਿੰਦਰ ਸਿੰਘ ਨੰਨੀ, ਪਰਮਜੀਤ ਸਿੰਘ,ਗੁਰਮੇਲ ਸਿੰਘ ਕੈਲੇ, ਕੁਲਦੀਪ ਸਿੰਘ ਕੈਲੇ,ਭੁਪਿੰਦਰ ਸਿੰਘ ਮੈਨੇਜਰ ਇੰਡੋਸੈਂਡ ਬੈਂਕ, ਦਰਸ਼ਨ ਸਿੰਘ ਬੀੜ ਗਗੜਾ ਆਦਿ ਹਾਜ਼ਰ ਸਨ।

ਜਗਰਾਓਂ ਵਿੱਖੇ ਬੀ ਜੇ ਪੀ ਦੇ ਕਾਰਕੁਨਾਂ ਵਲੋਂ ਚੀਨ ਦੇ ਪੀ ਐਮ ਦਾ ਪੁਤਲਾ ਫੂਕਿਆਂ

ਚੀਨ ਦੇ ਬਣੇ ਸਮਾਨ ਦਾ ਵੀ ਕੀਤਾ ਬਾਈਕਾਟ

ਜਗਰਾਓਂ/ਲੁਧਿਆਣਾ, ਜੂਨ 2020 -(ਪ੍ਰਦਿਯਮ ਬਾਂਸਲ /ਮਨਜਿੰਦਰ ਗਿੱਲ)-

 

ਅੱਜ ਜਗਰਾਉਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਗਰਾਉਂ ਮੰਡਲ ਦੇ ਪ੍ਰਧਾਨ ਸ਼੍ਰੀ ਹਨੀ ਗੋਇਲ ਜੀ ਦੀ ਪ੍ਰਧਾਨਗੀ ਹੇਠ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਅਤੇ ਝੰਡਾ ਸਾੜਿਆ ਗਿਆ, ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਗੌਰਵ ਖੁੱਲਰ ਜੀ  ਵਿਸ਼ੇਸ਼ ਤੌਰ ਤੇ ਮੌਜੂਦ ਸਨ,ਸ੍ਰੀ ਗੌਰਵ ਜੀ ਨੇ ਕਿਹਾ  ਕਿ ਚੀਨੀ ਸੈਨਿਕਾਂ ਦੁਆਰਾ ਕੀਤੀ ਗਈ ਹਰਕਤ ਬਹੁਤ ਗਲਤ ਹੈ ਅਤੇ ਭਾਰਤੀ ਫੌਜ ਇਸ ਦਾ ਜ਼ਰੂਰ ਜਵਾਬ ਦੇ ਦੇਵੇਗੀ।ਸ੍ਰੀ ਗੌਰਵ ਜੀ ਨੇ ਲੱਦਾਖ   ਵਿਚ ਸ਼ਹੀਦ ਹੋਏ  ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਨਾਲ ਹੀ ਦੋ ਮਿੰਟ ਦਾ ਮੌਨ ਵੀ ਰੱਖਿਆ  ਅਤੇ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ। ਗੌਰਵ ਜੀ ਨੇ ਕਿਹਾ ਕਿ ਚੀਨ ਨਾਲ ਕਈ ਸਮਝੌਤੇ ਭਾਰਤ ਸਰਕਾਰ ਨੇ ਰੋਕ ਦਿੱਤੇ ਹਨ।  ਇਸ ਮੌਕੇ ਜਗਰਾਉਂ  ਮੰਡਲ ਦੇ ਪ੍ਰਧਾਨ ਸ਼੍ਰੀ ਹਨੀ ਗੋਇਲ ਜੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਅਸੀਂ ਖਰੀਦੀਆਂ ਹਨ ਉਨ੍ਹਾਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਉੱਪਰ ਸਾਡੀ  ਮਿਹਨਤ ਦਾ ਪੈਸਾ ਲੱਗਿਆ ਹੈ , ਪਰ ਸਾਨੂੰ ਭਵਿੱਖ ਵਿਚ ਚੀਨ ਦ ਸਾਰੇ ਮਾਲ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਜੋ  ਅਸੀਂ ਸਾਰੇ ਭਾਰਤੀ ਮਿਲ ਕੇ ਚੀਨ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਸਕੀਏ।ਇਸ ਮੌਕੇ ਜਗਦੀਸ਼ ਓਹਰੀ, ਜਸਪਾਲ ਸਿੰਘ, ਦਵਿੰਦਰ ਸਿੰਘ, ਅਮਿਤ ਸਿੰਘਲ, ਪੰਕਜ ਗੁਪਤਾ, ਕੁਨਾਲ ਬੱਬਰ, ਐਡਵੋਕੇਟ ਵਿਵੇਕ ਭਾਰਦਵਾਜ, ਐਡਵੋਕੇਟ ਨਵੀਨ ਗੁਪਤਾ, ਦੀਪਕ ਪੱਲਣ, ਅਭਿਸ਼ੇਕ ਗਰਗ, ਹਿਤੇਸ਼ ਗੋਇਲ, ਵਿਸ਼ਾਲ ਘਈ, ਜੋਨਸਨ, ਸ਼ੰਮੀ ਜੀ, ਰਾਜੇਸ਼ ਬੌਬੀ, ਸੰਜੀਵ  ਸ਼ਰਮਾ, ਪਰਮਿੰਦਰ ਸਿੰਘ, ਪੰਕਜ ਜੀ, ਮਨਜੀਤ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ, ਦਿਨਕਰ ਅਰੋੜਾ, ਐਡਵੋਕੇਟ ਅੰਕੁਰ ਧੀਰ, ਸ਼ੰਟੀ ਜੀ , ਜੀਵਨ ਗੁਪਤਾ, ਸਮੀਰ ਗੋਇਲ, ਪੰਕਜ ਗੋਇਲ, ਸਰ ਜੀਵਨ ਬਾਂਸਲ, ਅੰਕੁਸ਼ ਗੋਇਲ ਜੀ ਹਾਜ਼ਰ ਸਨ।

ਪਿੰਡ ਡਾਂਗੋ ਚ 30 ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਗੁਰੂ ਰਾਮਦਾਸ ਖੇਡ ਸਟੇਡੀਅਮ ਦਾ ਡਾ ਅਮਰ ਸਿੰਘ ਨੇ ਰੱਖਿਆ ਨੀਂਹ ਪੱਥਰ 

ਰਾਏਕੋਟ/ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ ਅਮਰ ਸਿੰਘ ਵੱਲੋਂ ਪਿੰਡ ਡਾਂਗੋਂ ਵਿਖੇ ਗੁਰੂ ਰਾਮਦਾਸ ਜੀ ਦੇ ਨਾਮ ਉਤੇ ਤੀਹ ਲੱਖ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਕਾਮਿਲ ਬੋਪਾਰਾਏ ਜ਼ਿਲ੍ਹਾ ਪਰਿਸ਼ਦ ਮੈਂਬਰ ਪ੍ਰਭਦੀਪ ਸਿੰਘ ਨਾਰੰਗਵਾਲ ਸਰਪੰਚ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ । ਇਸ ਮੌਕੇ ਡਾਕਟਰ ਅਮਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਹਲਕੇ ਦੀ ਸੇਵਾ ਲਈ ਦਿਨ ਰਾਤ ਤੱਤਪਰ ਹਨ ।ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਪੰਜਾਬ ਦੀ ਕੈਪਟਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਦੇ ਤਹਿਤ ਪਿੰਡ ਡਾਂਗੋ ਵਿੱਚ ਅੱਜ ਇਹ ਆਧੁਨਿਕ ਖੇਡ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਆਧੁਨਿਕ  ਖੇਡ ਸਟੇਡੀਅਮ ਵਿੱਚ ਨੌਜਵਾਨਾਂ ਨੂੰ ਖੇਡਾਂ ਲਈ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਹੋਵੇਗੀ ।ਡਾ ਅਮਰ ਸਿੰਘ ਨੇ ਕਿਹਾ ਕਿ ਕੋਵਿਡ ਦੇ ਚਲਦਿਆਂ ਪੰਜਾਬ ਵਿੱਚ ਵੀ ਪੂਰੇ ਦੇਸ਼ ਦੀ ਤਰ੍ਹਾਂ ਕਰਫਿਊ ਲਗਾਉਣਾ ਪਿਆ ਸੀ ਪਰ ਹੁਣ ਸੂਬੇ ਵਿਚ ਹਾਲਾਤ ਆਮ ਵਾਂਗ ਹੋ ਰਹੇ ਹਨ। ਇਸੇ ਲਈ ਹੀ ਪੰਜਾਬ ਸਰਕਾਰ ਨੇ ਆਮ ਜਨ ਜੀਵਨ ਨੂੰ ਮੁੜ ਲੀਹ ਤੇ ਲਿਆਉਣ ਲਈ ਮੀਸ਼ਨ ਫਤਹਿ ਸ਼ੁਰੂ ਕੀਤਾ ਗਿਆ ਹੈ। ਓਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਸਹਿਯੋਗ ਕਰਨ।ਇਸ ਮੌਕੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਖੇਡ ਸਟੇਡੀਅਮ ਚਾਰ ਏਕੜ ਜ਼ਮੀਨ ਵਿੱਚ ਬਣ ਕੇ ਤਿਆਰ ਹੋਵੇਗਾ ਜਿਸ ਵਿੱਚ ਇੰਟਰਲਾਕਿੰਗ ਟਾਈਲਾਂ ਦੇ ਟਰੈਕ ਤੋਂ ਇਲਾਵਾ ਓਪਨ ਜਿੰਮ ਵੀ ਬਣਾਇਆ ਜਾਵੇਗਾ ।ਜਿਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਉਪਰਾਲੇ  ਲਈ ਉਨ੍ਹਾਂ ਡਾਕਟਰ ਅਮਰ ਸਿੰਘ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ  ਧੰਨਵਾਦ ਕੀਤਾ ਅਤੇ ਡਾਕਟਰ ਅਮਰ ਸਿੰਘ ਅਤੇ ਕਾਮਿਲ ਬੋਪਾਰਾਏ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਪਿਆਰਾ ਸਿੰਘ ਰਮਨਦੀਪ ਸਿੰਘ ਸਰਬਜੀਤ ਕੌਰ ਪਵਨਦੀਪ ਕੌਰ ਸਾਰੇ ਪੰਚ ਰੁਪਿੰਦਰ ਸਿੰਘ ਅਵਤਾਰ ਸਿੰਘ ਮਹਿੰਦਰ ਸਿੰਘ ਸਾਬਕਾ ਸਰਪੰਚ ਜਗਦੀਪ ਕੌਰ ਸਾਬਕਾ ਸਰਪੰਚ ਬਲਦੇਵ ਸਿੰਘ ਪ੍ਰਧਾਨ ਕੋਪਰੇਟਿਵ ਸੁਸਾਇਟੀ ਕੁਲਵੰਤ ਸਿੰਘ ਕਲਕੱਤੇ ਵਾਲੇ ਨਿਰਮਲ ਸਿੰਘ ਗੁਰਪਾਲ ਸਿੰਘ ਬਾਬਾ ਸੁਖਦੇਵ ਸਿੰਘ ਹਰਨੇਕ ਸਿੰਘ ਸਵਰਨ ਸਿੰਘ ਗੁਰਚੇਤ ਸਿੰਘ ਕੈਨੇਡਾ ਬਿੱਲੂ ਜੰਡ ਵਾਲੇ ਕਰਤਾਰ ਸਿੰਘ ਸਾਬਕਾ ਪੰਚ ਬਲਵੀਰ ਸਿੰਘ ਬਲਦੇਵ ਸਿੰਘ ਪ੍ਰੀਤਮ ਸਿੰਘ ਨੰਬਰਦਾਰ ਬੂਟਾ ਸਿੰਘ ਅਮਰੀਕਾ ਸਿੰਘ ਤੇਜੀ ਸ਼ਿੰਦਰ ਸਿੰਘ ਮੇਵਾ ਸਿੰਘ ਮਾਸਟਰ ਹਰਵਿੰਦਰ ਸਿੰਘ ਹਰਜੋਤ ਸਿੰਘ ਦਿਓਲ ਬਲਜੀਤ ਸਿੰਘ ਕੁਲਜੀਤ ਸਿੰਘ ਕਾਕਾ ਬਲਵੀਰ ਸਿੰਘ ਰਾਗੀ ਰਣਜੀਤ ਸਿੰਘ ਹਰਬੰਸ ਸਿੰਘ ਮਾਸਟਰ ਦਰਸ਼ਨ ਲਾਲ ਆਦਿ ਹਾਜ਼ਰ ਸਨ ।

ਕੇਦਰ ਸਰਕਾਰ ਨੇ ਤੇਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਲੋਕਾ ਨੂੰ ਦੋਹੀ ਹੱਥੀ ਲੁੱਟਿਆ-ਸੁਦਾਗਰ/ਹਰਬੰਸ/ਅਜੈਬ

ਕੱਚੇ ਤੇਲ ਦੀਅ ਕੀਮਤਾ ਵਿੱਚ ਗਿਰਾਵਟ ਪਰ ਮਾਰਕੀਟ ਵਿੱਚ ਕੀਮਤਾ ਵਧੀਆ

ਹਠੂਰ  ਜੂਨ 2020(ਨਛੱਤਰ ਸੰਧੂ)ਤੇਲ ਦੀਆ ਕੀਮਤਾ ਵਿੱਚ ਲਗਾਤਾਰ ਤੇਰਵੇ ਦਿਨ ਵੀ ਵਾਧਾ ਕੀਤਾ ਗਿਆ।ਪੈਟਰੋਲ 56 ਪੈਸੇ ਅਤੇ ਡੀਜਲ 63 ਪੈਸੇ ਮਹਿੰਗਾ ਕੀਤਾ ਗਿਆ।ਇਨ੍ਹਾ ਸਬਦਾ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਦਾਗਰ ਸਿੰਘ ਚਕਰ,ਬਲਾਕ ਪ੍ਰਧਾਨ ਹਰਬੰਸ ਸਿੰਘ ਦੇਹੜਕਾ ਅਤੇ ਹਲਕਾ ਰਾਏਕੋਟ ਦੇ ਪ੍ਰਧਾਨ ਅਜੈਬ ਸਿੰਘ ਰੂਪਾਪੱਤੀ ਨੇ ਅੱਜ ਇਥੇ ਇੱਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਬਜਾਏ ਕੇਦਰ ਨੂੰ ਤੇਲ ਸਸਤਾ ਕਰਨ ਦਾ ਸੁਝਾਅ ਦੇਣ ਕਿਉਕਿ ਉਨ੍ਹਾ ਦੀ ਰਾਜਨੀਤਿਕ ਭਾਈਵਾਲ ਪਾਰਟੀ ਹੈ।ਉਨ੍ਹਾ ਕਿਹਾ ਕਿ ਪਿਛਲੇ ਦੋ ਹਫਤਿਆ ਤੋ ਵੀ ਘੱਟ ਸਮੇ ਵਿੱਚ ਪੈਟਰੋਲ ਦੀਆ ਕੀਮਤਾ ਵਿੱਚ ਸੱਤ ਰੁਪਏ ਗਿਆਰਾ ਪੈਸੇ ਅਤੇ ਡੀਜਲ ਸੱਤ ਰੁਪਏ ਸਤਾਹਠ ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆ ਕੀਮਤਾ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।ਪਰ ਦੇਸ ਦੇ ਪ੍ਰਧਾਨ ਮੰਂਤਰੀ ਨਰਿੰਦਰ ਮੋਦੀ ਲਗਾਤਾਰ ਤੇਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਦੋਹੀ ਹੱਥੀ ਲੋਕਾ ਨੂੰ ਲੁੱਟ ਰਹੇ ਹਨ।ਉਨ੍ਹਾ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਕਾਲ ਦੌਰਾਨ ਵੀ ਦੇਸ ਦੀ ਜਨਤਾ ਨੂੰ ਦੋਹਰੀ ਮਾਰ ਸਹਿਣੀ ਪਈ।ਕੋਰੋਨਾ ਫੈਲਣ ਕਾਰਨ ਪਹਿਲਾ ਹੀ ਦੇਸ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ,ਪਰ ਕੇਦਰ ਸਰਕਾਰ ਦੇਸ ਦੀ ਜਨਤਾ ਨੂੰ ਸਹੂਲਤਾ ਦੇਣ ਦੀ ਬਜਾਏ ਉਨ੍ਹਾ ਨੂੰ ਲੁੱਟ ਰਹੀ ਹੈ।ਅਖੀਰ ਵਿੱਚ ਉਕਤ ਆਗੂਆ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਤੇਲ ਦੀ ਵਧੀਆ ਕੀਮਤਾ ਵਿੱਚ ਕਟੌਤੀ ਨਾ ਕੀਤੀ ਤਾ  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਰਕਾਰ ਦੇ ਅਰਥੀਫੂਕ ਮੁਜਾਹਰੇ ਅਤੇ ਆਦੋਲਨ ਛੇੜੇਗੀ।

ਪਿੰਡ ਗਾਲਿਬ ਕਲਾਂ 'ਚ ਸਰਪੰਚ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ  ਸਰਪੰਚ ਸਿਕੰਦਰ ਸਿੰਘ ਪੈਚ ਤੇ ਸਮੂਹ ਪੰਚਾਇਤ ਦੀ ਅਗਵਾਈ ਵਿੱਚ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ 500 ਰਾਸ਼ਨ ਕਿੱਟਾਂ ਵੰਡੀਆਂ ਗਈਆਂ।ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਰੀ ਦੀ ਮਾਰ ਕਾਰਨ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਦਾ ਕੰਮ ਬਿਲਕੁਲ ਠੱਪ ਹੈ ਉਹਨਾਂ ਨੂੰ ਗੁਜਰ ਬੜੀ ਮੁਸ਼ਕਲ ਨਾਲ ਕਰਨ ਪੈ ਰਿਹਾ ਹੈ ਇਸ ਤਹਿਤ ਪੰਜਾਬ ਸਰਕਾਰ ਵਲੋ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਵਲੋ ਭੇਜੀ 500 ਰਾਸ਼ਨ ਕਿੱਟਾਂ ਅੱਜ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ।ਇਸ ਸਮੇ ਸਰਪੰਚ ਨੇ ਪੰਜਾਬ ਸਰਕਾਰ ਦਾ ਅਤੇ ਇਚਾਰਜ ਦਾਖਾ ਦਾ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਵਲੋ ਜਲਦੀ ਹੀ 500 ਰਾਸ਼ਨ ਕਿੱਟਾਂ ਜਲਦੀ ਹੀ ਪਿੰਡ ਨੂੰ ਦਿੱਤੀਆਂ ਜਾਣਗੀਆਂ।ਇਸ ਸਮੇ ਸਰਪੰਚ ਨੇ ਕਿਹਾ ਪਿਛਲੇ ਮਹੀਨੇ ਤੋ ਕੰਮ ਠੱਪ ਹੈ ਇਸ ਲਈ ਕੋਈ ਵੀ ਗਰੀਬ ਪਰਿਵਾਰ ਰਾਸ਼ਨ ਤੋ ਵਾਝਾਂ ਨਾ ਰਹੇ ਤੇ ਹਰ ਇਕ ਪਰਿਵਾਰ ਨੂੰ ਰਾਸ਼ਨ ਮਿਲੇ।ਇਸ ਸਮੇ ਪੰਚ ਹਰਦੀਪ ਸਿੰਘ,ਪੰਚ ਪਰਮਜੀਤ ਸਿੰਘ,ਪੰਚ ਜਸਵੀਰ ਸਿੰਘ,ਪੰਚ ਗੁਰਮੀਤ ਸਿੰਘ ਗੱਗੀ,ਪੰਚ ਅਜਮੇਰ ਸਿੰਘ,ਪੰਚ ਛਿੰਦਰਪਾਲ ਸਿੰਘ,ਪੰਚ ਲਖਵੀਰ ਸਿੰਘ,ਸੂਬੇਦਾਰ ਬਲਦੇਵ ਸਿੰਘ ਜੀੳਜੀ,ਅਵਤਾਰ ਸਿੰਘ ਗਗਨੀ,ਮਲਕੀਤ ਸਿੰਘ ਲੱੁਗਾ ਆਂਦਿ ਹਾਜ਼ਰ ਸਨ।