ਜਗਰਉ ਜੂਨ 2020 ( ਰਛਪਾਲ ਸਿੰਘ ਸ਼ੇਰਪੁਰੀ) ਕਰੋਨਾ ਵਰਗੀ ਮਹਾਮਾਰੀ ਦੇ ਚਲਦਿਆਂ ਜਿੱਥੇ ਸਾਰੀ ਦੁਨੀਆਂ ਬੇਹੱਦ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਹੀ ਹੈ ਉਥੇ ਸਕੂਲਾਂ ਨੂੰ ਵੀ ਲਾਕਡਾਊਨ ਦੇ ਚਲਦਿਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਿੱਧੇ ਤੌਰ ਤੇ ਬੱਚਿਆਂ ਦੇ ਭਵਿੱਖ ਨਾਲ ਜੁੜੇ ਹੋਣ ਕਰਕੇ ਸਾਡੇ ਸਕੂਲ ਵਲੋਂ ਬੱਚਿਆਂ ਨੂੰ ਘਰ ਬੈਠੇ ਪੜ੍ਹਾਈ ਦੇ ਨਾਲ ਨਾਲ ਹਰ ਤਰਾਂ ਦੀਆਂ ਸਹਿ-ਵਿਿਦਅੱਕ ਗਤੀਵਿਧੀਆਂ ਨਿਰਵਿਘਨ ਕਰਵਾਈਆਂ ਜਾ ਰਹੀਆਂ ਹਨ।ਸਕੂਲੀ ਬੱਚਿਆਂ ਨੂੰ ਆਨਲਾਈਨ ਸਿੱਖਿਆ ਨਾਲ ਸਫਲਤਾ ਪੂਰਵਕ ਜੋੜਨ ਦੇ ਬੇਹੱਦ ਚੁਣੌਤੀਪੂਰਨ ਕਾਰਜ ਨੂੰ ਸਾਡੇ ਸਕੂਲ ਦੇ ਅਧਿਆਪਕਾਂ ਨੇ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਵਲੋਂ ਮਿਤੀ 25 ਮਈ ਨੂੰ ‘ਲਾਕਡਾਊਨ ਦੌਰਾਨ ਸਕੂਲਾਂ ਨੂੰ ਆ ਰਹੀਆਂ ਚੁਣੌਤੀਆਂ’ ਵਿਸ਼ੇ ਤੇ ਕਰਵਾਏ ਗਏ ਵੈਬੀਨਾਰ ਦੀ ਪ੍ਰਧਾਨਗੀ ਸਮੇਂ ਕੀਤਾ।ਇਸ ਵੈਬੀਨਾਰ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਗੂਗਲ ਮੀਟ ਦੁਆਰਾ ਕਰਵਾਏ ਗਏ ਇਸ ਵੈਬੀਨਾਰ ਵਿੱਚ ਸਕੂਲ ਦੇ ਸਾਰੇ ਸਟਾਫ ਨੇ ਹਿੱਸਾ ਲੈਂਦਿਆਂ ਆਨਲਾਈਨ ਸਟੱਡੀ ਵਿੱਚ ਸਹਾਈ ਹੋਣ ਵਾਲੀਆਂ ਨਵੀਨਤਮ ਇੰਟਰਨੈਟ ਤਕਨਾਲੋਜੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਵੈਬੀਨਾਰ ਵਿੱਚ ਸਕੂਲ ਦੇ ਐਕਟੀਵਿਟੀ ਇੰਚਾਰਜ਼ ਮੈਡਮ ਤਮੰਨਾ ਖੰਨਾ (ਪੀ.ਜੀ.ਟੀ ਕਾਮਰਸ) ਨੇ ਆਪਣੇ ਸਵਾਗਤੀ ਸੰਬੋਧਨ ਦੌਰਾਨ ਇਸ ਇਸ ਲਾਕਡਾਊਨ ਦੇ ਬਾਵਜੂਦ ਸਕੂਲ ਦੇ ਸਟਾਫ ਜ਼ੂਮ ਕਲਾਊਡ ਮੀਟਿੰਗ, ਐਪ, ਗੂਗਲ ਮੀਟ ਜ਼ਰੀਏ ਪੜ੍ਹਾਈ ਨੂੰ ਹੋਰ ਲਾਹੇਵੰਦ ਬਣਾਉਣ ਦੇ ਕੀਤੇ ਗਏ ਸਲਾਹੁਣਯੋਗ ੳਪਰਾਲਿਆ ਦੀ ਚਰਚਾ ਕੀਤੀ ਗਈਵੈਬੀਨਾਰ ਦੇ ਮੁੱਖ ਭਾਸ਼ਣਕਾਰ ਸ਼੍ਰੀ ਪਵਨ ਸੂਦ ਨੇ ਸਕੂਲ ਦੇ ਅਧਿਆਪਕਾਂ ਨੂੰ ਆਨਲਾਈਨ ਤਰੀਕਿਆਂ ਨੂੰ ਅਪਣਾੳਂੁਦੇ ਹੋਏ ਲੈਸਨ-ਪਲੈਨਿੰਗ, ਵਿਿਦਅੱਕ ਨਤੀਜਿਆਂ ਦੇ ਮੁਲਾਂਕਣ, ਪੇਸ਼ੇਵਰ ਵਿਕਾਸ ਅਤੇ ਈ-ਸਿਖਲਾਈ ਵਾਤਾਵਰਣ ਵਿੱਚ ਤਕਨੀਕੀ ਸਿਖਲਾਈ ਵਿੱਚ ਮੁਹਾਰਤ ਹਾਸਿਲ ਕਰਨ ਵਿੱਚ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਾਇਮਰੀ ਵਿੰਗ ਇੰਚਾਰਜ ਮੈਡਮ ਨਵਰੀਤ ਵਿਰਕ ਅਤੇ ਕੰਪਿਊਟਰ ਵਿਭਾਗ ਦੇ ਐਚ.ਓ.ਡੀ ਮੈਡਮ ਰਮਨਦੀਪ ਕੌਰ ਧਾਲੀਵਾਲ ਨੇ ਆਨਲਾਇਨ ਸਿੱਖਿਆ ਮੁਹੱਈਆ ਕਰਵਾੳਂਦੇ ਸਮੇਂ ਆ ਰਹੀਆਂ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਤਾਰ ਸਹਿਤ ਵਿਚਾਰ ਵਟਾਂਦਰਾਂ ਕੀਤਾ ਗਿਆ।ਉਹਨਾਂ ਇਸ ਸਮੇਂ ਵਿਿਦਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਆ ਰਹੀਆਂ ਮੁਸ਼ਕਲਾਂ ਵੀ ਪ੍ਰਿੰਸੀਪਲ ਸਹਿਬਾਨ ਅਤੇ ਨਾਲ ਸਾਂਝੀਆਂ ਕੀਤੀਆਂ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਵਿਭਾਗ ਮੁਖੀਆਂ ਅਤੇ ਹਾਊਸ ਇੰਚਾਰਜਾਂ ਨੇ ਵੀ ਆਪੋ-ਆਪਣੇ ਵਿਚਾਰ ਇਸ ਵੈਬੀਨਾਰ ਵਿੱਚ ਰੱਖੇ।ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਪਵਨ ਸੂਦ ਨੇ ਅਧਿਆਪਕਾਂ ਰਾਹੀਂ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਇਸ ਮੁਸ਼ਕਲ ਘੜੀ ਵਿੱਚ ਉਹਨਾਂ ਦਾ ਸਮੁੱਚਾ ਸਟਾਫ ਹਰ ਤਰਾਂ ਨਾਲ ਵਿਿਦਆਰਥੀਆਂ ਦੇ ਨਾਲ ਖੜ੍ਹਾ ਹੈ ਅਤੇ ਬੱਚਿਆਂ ਦੇ ਭਵਿੱਖ ਦੀ ਬਿਹਤਰੀ ਲਈ ਹਰ ਸੰਭਵ ਮਦਦ ਕੀਤੀ ਜਾਂਦੀ ਰਹੇਗੀ। ਉਹਨਾਂ ਇਸ ਵੈਬੀਨਾਰ ਸਫਲ ਬਣਾਉਣ ਲਈ ਸਮੁੱਚੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਹਨਾਂ ਵੱਲੋ ਆਨਲਾਈਨ ਕੀਤੇ ਜਾਂਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਗਈ। ਫੋਟੋ 01