ਚੰਡੀਗੜ, ਜੂਨ 2020- (ਇਕਬਾਲ ਸਿੰਘ ਰਸੂਲਪੁਰ/ਗੁਰਕੀਰਤ ਸਿੰਘ /ਮਨਜਿੰਦਰ ਗਿੱਲ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸਤਰੀ ਅਕਾਲੀ ਦਲ ਦੀ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ 21 ਮੈਂਬਰੀ ਮੁੱਖ ਸਲਾਹਕਾਰ ਕਮੇਟੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੀਆਂ ਬੀਬੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਬੀਬੀਆਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਮੈਂਬਰ ਪਾਰਲੀਮੈਂਟ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਬੀਬੀ ਹਰਪ੍ਰੀਤ ਕੌਰ ਮੁਖਮੈਲਪਰ, ਬੀਬੀ ਵਨਿੰਦਰ ਕੌਰ ਲੁੰਬਾ (ਦੋਵੇਂ ਸਾਬਕਾ ਵਿਧਾਇਕ), ਬੀਬੀ ਹਰਜਿੰਦਰ ਕੌਰ ਸਾਬਕਾ ਮੇਅਰ ਚੰਡੀਗੜ•, ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਚੇਅਰਪਰਸਨ, ਬੀਬੀ ਗੁਰਿੰਦਰ ਕੌਰ ਭੋਲੂਵਾਲਾ (ਤਿੰਨੇ ਮੈਂਬਰ ਐਸ.ਜੀ.ਪੀ.ਸੀ), ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਰਣਜੀਤ ਕੌਰ ਦਿੱਲੀ ਮੈਂਬਰ ਡੀ.ਐਸ.ਜੀ.ਐਮ.ਸੀ, ਬੀਬੀ ਰਵਿੰਦਰ ਕੌਰ ਅਜਰਾਣਾ ਹਰਿਆਣਾ ਸਾਬਕਾ ਮੈਂਬਰ ਐਸ.ਜੀ.ਪੀ.ਸੀ, ਬੀਬੀ ਪਰਮਿੰਦਰ ਕੌਰ ਪੰਨੂ ਸਾਬਕਾ ਕੌਂਸਲਰ, ਬੀਬੀ ਰਜਿੰਦਰ ਕੌਰ ਮੀਮਸਾ ਸੰਗਰੂਰ, ਬੀਬੀ ਬਲਵੀਰ ਕੌਰ ਪ੍ਰਧਾਨ ਖਾਲਸਾ ਕਾਲਜ ਜਲੰਧਰ, ਬੀਬੀ ਵੀਨਾ ਦਾਦਾ ਪ੍ਰਿੰਸੀਪਲ ਸੈਂਟ ਸੋਲਜਰ ਕਾਲਜ ਜਲੰਧਰ, ਬੀਬੀ ਰਵਿੰਦਰ ਕੌਰ ਚੱਢਾ ਪ੍ਰਿੰਸੀਪਲ ਦਸ਼ਮੇਸ਼ ਕਾਲਜ ਮੁਕੇਰੀਆਂ, ਡਾ. ਅਮਰਜੀਤ ਕੌਰ ਕੋਟਫੱਤਾ (ਰਿਟਾ) ਡੀ.ਈ.ਓ, ਬੀਬੀ ਦਰਸ਼ਨ ਕੌਰ (ਰਿਟਾ) ਡੀ.ਪੀ.ਆਈ, ਬੀਬੀ ਰਜਿੰਦਰ ਕੌਰ ਵੀਨਾ ਮੱਕੜ ਚੰਡੀਗੜ•, ਬੀਬੀ ਅਦਵੇਤਾ ਤਿਵਾੜੀ, ਡਾ. ਹਰਲੀਨ ਕੌਰ ਜਲੰਧਰ ਅਤੇ ਬੀਬੀ ਜੈਸਮੀਨ ਕੌਰ ਸੰਧਾਵਾਲੀਆ ਉਘੇ ਪੱਤਰਕਾਰ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸਤਰੀ ਅਕਾਲੀ ਦਲ ਦੇ ਬਾਕੀ ਜਥੇਬੰਦਕ ਢਾਂਚੇ ਦੇ ਐਲਾਨ ਵੀ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।