You are here

ਲੁਧਿਆਣਾ

ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼

ਮੁੱਖ ਮੰਤਰੀ ਨੂੰ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਬਜ਼ੁਰਗ ਔਰਤ ਦੀ ਵਿਥਿਆ ਬਾਰੇ ਮਿਲੀ ਸੀ ਜਾਣਕਾਰੀ

ਲੁਧਿਆਣਾ, ਜੂਨ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ  )-ਸਥਾਨਕ ਨਵੀਂ ਸ਼ਿਮਲਾਪੁਰੀ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੀ ਬਜ਼ੁਰਗ ਔਰਤ ਨੂੰ ਸਹਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸੰਭਵ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ 'ਕੈਪਟਨ ਨੂੰ ਸਵਾਲ' ਦੀ ਅਗਲੀ ਲੜੀ ਤਹਿਤ ਫੇਸਬੁੱਕ 'ਤੇ ਲਾਈਵ ਹੁੰਦਿਆਂ ਸਵਾਲਾਂ ਦੇ ਜਵਾਬ ਦੇ ਰਹੇ ਸਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਕੀਤੇ ਗਏ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਬਜ਼ੁਰਗ ਔਰਤ ਨਿਰਮਲ ਕੌਰ (70) ਪਤਨੀ ਦਰਸ਼ਨ ਸਿੰਘ ਦੀ ਵਿਥਿਆ ਮੁੱਖ ਮੰਤਰੀ ਦੇ ਧਿਆਨ ਵਿੱਚ ਆਈ ਸੀ। ਮੁੱਖ ਮੰਤਰੀ ਨੂੰ ਕਿਸੇ ਕੁਲਵੰਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਨਿਰਮਲ ਕੌਰ ਆਪਣੇ ਪੋਤੇ ਸਮੇਤ ਕਿਰਾਏ ਦੇ ਘਰ ਵਿੱਚ ਰਹਿ ਰਹੀ ਹੈ। ਇੱਕ ਛੋਟੇ ਜਿਹੇ ਖੋਖੇ ਨੂੰ ਚਲਾ ਕੇ ਉਹ ਆਪਣਾ ਗੁਜ਼ਾਰਾ ਕਰਦੀ ਹੈ ਪਰ ਪਿਛਲੇ ਸਮੇਂ ਦੌਰਾਨ ਉਹ ਆਰਥਿਕ ਪੱਖੋਂ ਕਾਫੀ ਤੰਗ ਸੀ, ਜਿਸ ਕਾਰਨ ਉਸ ਤੋਂ ਚਾਰ ਮਹੀਨੇ ਦਾ ਕਿਰਾਇਆ ਵੀ ਨਹੀਂ ਦਿੱਤਾ ਜਾ ਸਕਿਆ ਸੀ, ਜਿਸ ਕਾਰਨ ਉਸਦਾ ਮਕਾਨ ਮਾਲਕ ਉਸਨੂੰ ਘਰ ਖਾਲੀ ਕਰਨ ਲਈ ਕਹਿ ਰਿਹਾ ਸੀ। ਲਿਖਤੀ ਬੇਨਤੀ ਪੜਨ ਤੋਂ ਬਾਅਦ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਉਸ ਬਜ਼ੁਰਗ ਔਰਤ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਜੋ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ 11 ਸਾਲਾਂ ਦੇ ਪੋਤੇ ਨਾਲ ਕਿਰਾਏ ਦੀ ਘਰ ਵਿੱਚ ਰਹਿ ਰਹੀ ਹੈ। ਉਨਾਂ ਕਿਹਾ ਕਿ ਉਸ ਔਰਤ ਦਾ ਬਕਾਏ ਸਮੇਤ ਅਗਲੇ ਸਾਲ ਤੱਕ ਸਾਰੇ ਕਿਰਾਏ ਦਾ ਭੁਗਤਾਨ ਕੀਤਾ ਜਾਵੇ ਅਤੇ ਟੀ.ਬੀ. ਦੇ ਇਲਾਜ ਦਾ ਪੂਰਾ ਖਰਚਾ ਉਠਾਇਆ ਜਾਵੇ। ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਮਿਸ਼ਨ ਫਤਿਹ' ਤਹਿ ਅਤੇ ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਜ਼ਿਲਾ ਪ੍ਰਸਾਸ਼ਨ ਵੱਲੋਂ ਇਸ ਔਰਤ ਦੀ ਮਾਲ ਵਿਭਾਗ ਤੋਂ ਪੜਤਾਲ ਕਰਵਾ ਲਈ ਗਈ ਹੈ ਅਤੇ ਇਸ ਸੰਬੰਧੀ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।

ਆਪ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ

ਨਾਲ ਮੀਟਿੰਗ ਹੋਈ,2022 'ਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਮਤ ਨਾਲ ਬਣੇਗੀ:ਵਿਧਾਇਕਾ ਰੂਬੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੇ ਸੀਨੀਅਰ ਹਲਕਾ ਇੰਚਾਰਜ ਸੰਜੀਵ ਕੋਛੜ ਦੀ ਰਹਿਨੁਮਾਈ ਹੇਠ ਧਰਮਕੋਟ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਜਿਸ ਵਿਚ ਬਠਿੰਡਾ ਦਿਹਾਤੀ ਤੋ ਵਿਧਾਇਕ ਰੁਪਿੰਦਰ ਕੋਰ ਰੂਬੀ ਵਿਸ਼ੇਸ਼ ਤੋਰ ਤੇ ਪਹੁੰਚੇ।ਇਸ ਸਮੇ ਵਿਧਾਇਕਾ ਰੂਬੀ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਜੋ ਨੁਕਸਾਨ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਕੀਤਾ ਹੈ ਉਹ ਕਿਸੇ ਤੋ ਲੁਕਿਆ ਨਹੀ ।ਉਨ੍ਹਾ ਕਿਹਾ ਕਿ ਕਾਂਗਰਸ ਅਤੇ ਅਕਾਲੀ ਇੱਕੋ ਥਾਲੀ ਦੇ ਵੱਟੇ ਹਨ ਇੰਨ੍ਹਾਂ ਤੇ ਕੋਈ ਵੀ ਭਲੇ ਆਸ ਨਹੀ ਕੀਤੀ ਜਾ ਸਕਦੀ।ਇਸ ਸਮੇ ਵਿਧਾਇਕ ਰੂਬੀ ਨੇ ਕਿਹਾ ਕਿ ਲੋਕ ਦੋਵਾਂ ਪਾਰਟੀਆਂ ਤੋ ਬਹੁਤ ਹੀ ਜਿਆਦਾ ਦੱੁਖੀ ਹਨ ਤੇ 2022 ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਦੀ ਸਰਕਾਰ ਬਣੇਗੀ।ਉਨ੍ਹਾਂ ਕਿਹਾ ਕਿ ਜੋ ਦਿੱਲੀ ਵਿਚ ਕੇਜਰੀਵਾਲ ਦੇ ਹੋਏ ਕੰਮਾਂ ਦੇ ਵਾਰੇ ਵੀ ਦੱਸਿਆ ਗਿਆ।ਦਿੱਲੀ ਵਿੱਚ ਕੇਜਰੀਵਾਲ ਨੇ ਬਹੁਤ ਕੰਮ ਕਰਵਾਏ ਹਨ ਅਤੇ ਹੋਰ ਕੰਮ ਹੋ ਰਹੇ ਹਨ।ਇਸ ਸਮੇ ਜਿਲ੍ਹਾਂ ਪ੍ਰਧਾਨ ਨਸੀਬ ਸਿੰਘ ਬਾਵਾ,ਕਿਸਾਨ ਵਿੰਗ ਜਿਲ੍ਹਾ ਮੋਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ,ਸਰਕਲ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ,ਕਰਮਜੀਤ ਸਿੰਘ,ਬਲਜਿੰਦਰ ਸਿੰਘ,ਸੁਖਦੇਵ ਸਿੰਘ,ਜਗਮੋਹਨ ਸਿੰਘ,ਕਰਮਜੀਤ ਕੌਰ,ਹਰਵਿੰਦਰ ਕੌਰ ਆਦਿ ਆਮ ਪਾਰਟੀ ਦੇ ਵਰਕਰ ਹਾਜ਼ਰ ਸਨ।

ਸਿੱਖ ਧਰਮ ਵਿੱਚ ਗੁਰੂ ਦੇ ਲੰਗਰਾਂ ਦੀ ਅਹਿਮੀਅਤ ਬੇਮਿਸਾਲ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਰੋਨਾ ਦੀ ਮਹਾਂਮਾਰੀ ਕਰਕੇ ਹਰੇਕ ਵਰਗ ਦੇ ਇਨਸਾਨ ਨੂੰ ਘਾਟਾ ਪਿਆ ਅਤੇ ਖਾਸ ਤੌਰ ਤੇ ਮੱਧ ਵਰਗ ਦੇ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਹਾਮਣਾ ਕਰਨਾ ਪਿਆ।ਗਰੀਬ ਲੋਕ ਰੋਟੀ ਤੋਂ ਆਸਮਰਥ ਹੋ ਗਏ।ਇਤਿਹਾਸ ਗਵਾਹੀ ਭਰਦਾ ਹੈ ਜਦੋਂ ਵੀ ਦੇਸ਼ ਨੂੰ ਕਿਸੇ ਤਰ੍ਹਾਂ ਦੀ ਲੋੜ ਪਈ ਤਾਂ ਖਾਸਲਾ ਪੰਥ ਨੇ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਅੱਗੇ ਆਇਆ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮੀਤ ਰਾਗੀ ਢਾਡੀ ਇੰਟਰਨੈਂਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕੀਤਾ ਉਹਨਾਂ ਕਿਹਾ ਕਿ ਬਾਬੇ ਨਾਨਕ ਜੀ ਦੀਆਂ ਚਲਾਈਆਂ ਹੋਈਆਂ ਸੇਵਾਵਾਂ ਨਿਰੱਤਰ ਜਾਰੀ ਰਹਿਣਗੀਆਂ।ਭਾਈ ਪਿਰਤ ਪਾਲ ਸਿੰਘ ਪਾਰਸ ਅਤੇ ਬਾਬਾ ਸੁਖਦੇਵ ਸਿੰਘ ਲੋਪੋ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਜੀਵਨ ਸਿੰਘ ਬਾਗ ਖੇਤਾ ਰਾਮ ਜਗਰਾਉਂ ਨੇ ਦੱਸਿਆ ਕਿ ਸੰਗਤਾ ਦੇ ਸਹਿਯੋਗ ਨਾਲ ਗੁਰੂ ਘਰ ਵਿਖੇ ਦੋਂ ਤਿੰਨ ਮਹੀਨੇ ਲਗਾਤਾਰ ਲੰਗਰ ਚਲਾਉਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਬਲਜਿੰਦਰ ਸਿੰਘ ਦੀਵਾਨਾ ,ਭਾਈ ਜਸਵਿੰਦਰ ਸਿੰਘ ਖਾਲਸਾ ,ਦਵਿੰਦਰ ਸਿੰਘ ਕਮਾਲਪੁਰੀ ,ਭਾਈ ਸ਼ੇਰ ਸਿੰਘ ਆਦਿ ਹਾਜ਼ਰ।

ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਅਤੇ ਹੋਰ ਸਟਾਫ਼ ਨੂੰ ਮਿਲਿਆ ਕਰਨਗੇ 'ਇਮੂਨਿਟੀ ਸ਼ਾਟ'

ਸ਼ਹਿਰ ਦੀ ਡਾਕਟਰ ਵੱਲੋਂ ਮੁਫ਼ਤ ਮੁਹੱਈਆ ਕਰਾਉਣ ਦਾ ਫੈਸਲਾ-ਡੀ. ਸੀ. ਪੀ. ਸੁਖਪਾਲ ਸਿੰਘ ਬਰਾੜ

ਲੁਧਿਆਣਾ, ਜੂਨ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਕੋਵਿਡ 19 ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਹਰ ਤਰਾਂ ਦੀ ਸੁਰੱਖਿਆ ਪ੍ਰਦਾਨ ਕਰਨ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਅਜਿਹੇ ਮੌਕੇ ਟਰੈਫਿਕ ਪੁਲਿਸ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਸ੍ਰ. ਸੁਖਪਾਲ ਸਿੰਘ ਬਰਾੜ ਅਤੇ ਸਹਾਇਕ ਕਮਿਸ਼ਨਰ ਪੁਲਿਸ (ਸਾਈਬਰ ਕਰਾਈਮ) ਸ੍ਰੀਮਤੀ ਰੁਪਿੰਦਰ ਕੌਰ ਭੱਟੀ ਵੱਲੋਂ ਟ੍ਰੈਫਿਕ ਪੁਲਿਸ ਕਰਮੀਆਂ ਦੀ ਇਮੂਨਿਟੀ ਨੂੰ ਵਧਾਉਣ ਲਈ ਉਪਰਾਲਾ ਕੀਤਾ ਗਿਆ ਹੈ। ਇਸੇ ਸੰਬੰਧੀ ਸਥਾਨਕ ਪੁਲਿਸ ਲਾਈਨਜ਼ ਵਿਖੇ ਇੱਕ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਨਾਲ ਸੰਬੰਧਤ ਹੋਮੀਓਪੈਥੀ ਡਾਕਟਰ ਡਾ. ਵੀਨੂੰ ਕੁਮਾਰ ਨੇ ਵਕਤਾ ਵਜੋਂ ਹਾਜ਼ਰੀ ਭਰੀ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਵੀਨੂੰ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਇਸ ਵੇਲੇ ਨਿਰਸਵਾਰਥ ਸੇਵਾ ਨਿਭਾਅ ਰਹੀ ਹੈ, ਜਿਸ ਕਰਕੇ ਉਨਾਂ ਨੇ ਪੁਲਿਸ ਕਰਮੀਆਂ ਲਈ ਸਪੈਸ਼ਲ 'ਇਮੂਨਿਟੀ ਸ਼ਾਟ' (ਪੀਣ ਵਾਲੀ ਦਵਾਈ) ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ। ਇਸ ਮੌਕੇ ਉਨਾਂ ਪੁਲਿਸ ਕਰਮੀਆਂ ਨੂੰ ਮੌਜੂਦਾ ਸਮੇਂ ਬਿਮਾਰੀ ਨਾਲ ਲੜਨ ਲਈ ਅੰਦਰੂਨੀ ਸਮਰੱਥਾ ਨੂੰ ਵਧਾਉਣ ਲਈ ਕਈ ਨੁਕਤੇ ਵੀ ਦਿੱਤੇ। ਉਨਾਂ ਦੱਸਿਆ ਕਿ ਇਸ ਜੂਸ ਦੀ ਤਰਾਂ ਕੀਤੀ ਇਸ ਦਵਾਈ ਵਿੱਚ ਉਹ ਸਾਰੇ ਖੁਰਾਕੀ ਤੱਤ ਪਾਏ ਗਏ ਹਨ, ਜੋ ਕਿ ਰੋਗਾਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਿੱਚ ਵਾਧਾ ਕਰਦੇ ਹਨ।  ਸੁਖਪਾਲ ਸਿੰਘ ਬਰਾੜ ਨੇ ਡਾਕਟਰ ਵੀਨੂੰ ਅਤੇ ਉਨਾਂ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਡਾ. ਵੀਨੂੰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਰੋਜ਼ਾਨਾ ਡਿਊਟੀ 'ਤੇ ਤਾਇਨਾਤ ਪੁਲਿਸ ਕਰਮੀਆਂ ਨੂੰ ਇਹ ਦਵਾਈਆਂ ਪਿਲਾਇਆ ਕਰਨਗੇ ਤਾਂ ਜੋ ਡਿਊਟੀ ਦੌਰਾਨ ਉਨਾਂ ਦੀ ਇਮੂਨਿਟੀ ਬਣੀ ਰਹੇ। ਇਹ ਗਤੀਵਿਧੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਮਿਸ਼ਨ ਫਤਿਹ' ਵਜੋਂ ਕੀਤੀ ਜਾ ਰਹੀ ਹੈ।

ਜਗਰਾਂਉ ਵਿਖੇ ਜੱਚਾ ਬੱਚਾ ਹਸਪਤਾਲ ਦਾ ਨੀਂਹ ਪੱਥਰ

7055 ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਜਲਦ- ਬਲਬੀਰ ਸਿੰਘ ਸਿੱਧੂ

ਜਗਰਾਉਂ/ਲੁਧਿਆਣਾ, ਜੂਨ 2020-(ਸਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿਲ  )-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ 30 ਬਿਸਤਰਿਆਂ ਵਾਲੇ ਜੱਚਾ ਬੱਚਾ ਹਸਪਤਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨਾਂ ਦੱਸਿਆ ਕਿ ਇਹ ਹਸਪਤਾਲ 8.5 ਕਰੋੜ ਰੁਪਏ ਦੀ ਲਾਗਤ ਨਾਲ ਸਿਵਲ ਹਸਤਪਾਲ ਦੇ ਘੇਰੇ ਦੇ ਅੰਦਰ ਹੀ ਬਣੇਗਾ। ਇਸ ਹਸਪਤਾਲ ਨੂੰ ਇੱਕ ਸਾਲ ਵਿੱਚ ਤਿਆਰ ਕਰਨ ਦਾ ਟੀਚਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੱਸਿਆ ਕਿ ਇਸ ਹਸਪਤਾਲ ਦੀ ਇਮਾਰਤ ਤਿੰਨ ਮੰਜਿਲਾ ਹੋਵੇਗੀ, ਜਿਸ ਵਿੱਚ ਅਲਟਰਾਸਾਊਂਡ, ਈ. ਸੀ. ਜੀ., ਲੈਬਾਰਟਰੀ, ਫਾਰਮੇਸੀ, ਫੀਡਿੰਗ ਰੂਮ, ਨਵੇਂ ਬੱਚਿਆਂ ਦੇ ਜਨਮ ਸੰਬੰਧੀ ਯੂਨਿਟ, ਰਿਕਵਰੀ ਰੂਮ, ਏ-ਸੈਪਟਿਕ ਆਪਰੇਸ਼ਨ ਥੀਏਟਰ, ਪ੍ਰੀ-ਨਟਲ ਰੂਮ, ਲੇਬਰ ਰੂਮ, ਸੈਪਟਿਕ ਲੇਬਰ ਰੂਮ, ਬੱਚਿਆਂ ਦਾ ਵਾਰਡ, ਨਰਸਿੰਗ ਸਟੇਸ਼ਨ, ਪ੍ਰਾਈਵੇਟ ਕਮਰੇ, ਵਾਰਡ ਅਤੇ ਹੋਰ ਸਹੂਲਤਾਂ ਉਪਲਬੱਧ ਹੋਣਗੀਆਂ। ਇਸ ਹਸਪਤਾਲ ਵਿੱਚ ਲਿਫ਼ਟ ਦੀ ਸਹੂਲਤ ਵੀ ਹੋਵੇਗੀ, ਜੋ ਕਿ ਤਿੰਨਾਂ ਮੰਜਿਲਾਂ ਨੂੰ ਆਪਸ ਵਿੱਚ ਜੋੜੇਗੀ। ਸਿੱਧੂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਰਬੋਤਮ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਦ੍ਰਿੜ ਸੰਕਲਪ ਹੈ। ਉਨਾਂ ਕਿਹਾ ਕਿ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹੋਰ ਹਸਪਤਾਲ ਅਤੇ ਟਰੌਮਾ ਸੈਂਟਰ ਸਥਾਪਤ ਕੀਤੇ ਜਾਣਗੇ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ 7055 ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ। ਸਟਾਫ਼ ਵਿੱਚ 500 ਮੈਡੀਕਲ ਅਫ਼ਸਰ, 500 ਸਪੈਸ਼ਲਿਸਟ ਡਾਕਟਰ, ਪੈਰਾ ਮੈਡੀਕਲ ਸਟਾਫ਼, ਏ. ਐੱਨ. ਐੱਮਜ਼, ਮਲਟੀਪਰਪਜ਼ ਹੈੱਲਥ ਵਰਕਰ, ਨਰਸਿਜ਼, ਟੈਕਨੀਕਲ ਸਟਾਫ਼ ਅਤੇ ਹੋਰ ਸ਼ਾਮਿਲ ਹਨ। ਸਿੱਧੂ ਨੇ ਕਿਹਾ ਕਿ ਕੋਵਿਡ 19 ਦੌਰਾਨ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਇਸ ਸਥਿਤੀ ਵਿੱਚ ਮੋਹਰੀ ਹੋ ਕੇ ਲੜ ਰਿਹਾ ਹੈ। ਇਸੇ ਕਾਰਨ ਹੀ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪੀੜਤਾਂ ਦੀ ਗਿਣਤੀ ਬਹੁਤ ਘੱਟ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਸਿਹਤ ਵਿਭਾਗ ਦਾ ਸਟਾਫ਼ ਲੋਕਾਂ ਨੂੰ ਕੋਵਿਡ 19 ਬਿਮਾਰੀ ਦਾ ਟਾਕਰਾ ਕਰਨ ਲਈ ਜਾਗਰੂਕ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ  ਹਰਜੋਤ ਕਮਲ, ਜ਼ਿਲਾ ਯੋਜਨਾ ਬੋਰਡ ਚੇਅਰਮੈਨ ਮਲਕੀਤ ਸਿੰਘ ਦਾਖਾ, ਚੇਅਰਮੈਨ ਕੇ.ਕੇ. ਬਾਵਾ, ਪੰਜਾਬ ਹੈੱਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਕੁਮਾਰ ਰਾਹੁਲ, ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਸ਼੍ਰੀ ਪਰਸ਼ੋਤਮ ਲਾਲ ਖਲੀਫਾਂ, ਸਮੂਹ ਲੋਕਲ ਲੀਡਰਸਿੱਪ ਕਾਂਗਰਸ ਪਾਰਟੀ ਅਤੇ ਹੋਰ ਹਾਜ਼ਰ ਸਨ।

ਰਾਏਕੋਟ ਨਜਦੀਕ ਪਿੰਡ ਝੋਰੜਾਂ 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਰਾਏਕੋਟ/ਲੁਧਿਆਣਾ, ਜੂਨ 2020 -(ਨਛੱਤਰ ਸਿੰਘ ਸੰਧੂ/ਮਨਜਿੰਦਰ ਗਿੱਲ )-ਇਥੋਂ ਨੇੜੇ ਪਿੰਡ ਝੋਰੜਾ ਵਿਖੇ ਸ਼ਨੀਵਾਰ ਨੂੰ ਸਵੇਰੇ 7 ਵਜੇ ਦੇ ਕਰੀਬ ਖੇਤਾਂ 'ਚ ਮੋਟਰ 'ਤੇ ਬੈਠੇ ਕਿਸਾਨ ਜਰਨੈਲ ਸਿੰਘ ਮਨੀਲਾ ਵਾਲੇ (65) ਪੁੱਤਰ ਸੇਵਾ ਸਿੰਘ ਦੀ ਪਿੰਡ ਦੇ ਇੱਕ ਵਿਅਕਤੀ ਨੇ 12 ਬੋਰ ਦੀ ਰਾਇਫਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਸਾਇਕਲ 'ਤੇ ਆਇਆ ਸੀ ਅਤੇ ਮੋਟਰ 'ਤੇ ਮੰਜੇ ਉਪਰ ਬੈਠੇ ਕਿਸਾਨ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਮੁਸਾਰ ਮ੍ਰਿਤਕ ਕਿਸਾਨ ਨੇ ਹਮਲਾਵਰ ਕਿਸਾਨ ਗੁਰਵਿੰਦਰ ਸਿੰਘ ਡੀ.ਜੇ ਵਾਲਾ ਤੋਂ ਜ਼ਮੀਨ ਖਰੀਦ ਕੀਤੀ ਸੀ। ਉਸ ਸੰਬਧੀ ਇਨ੍ਹਾਂ ਦਾ ਆਪਸ ਵਿਚ ਪੈਸੇ ਦਾ ਲੈਣ ਦੇਣ ਦਾ ਵਿਵਾਦ ਚੱਲ ਰਿਹਾ ਸੀ। ਇਸੇ ਰੰਜਿਸ਼ ਵਿਚ ਗੁਰਵਿੰਦਰ ਸਿੰਘ ਨੇ ਜਰਨੈਲ ਸਿੰਘ ਦਾ ਉਸਦੇ ਖੇਤ ਵਿਚ ਕਤਲ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੇ ਡੀ ਐਆਸ ਪੀ ਰਾਜੇਸ਼ ਕੁਮਾਰ, ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ। ਉਥੇ ਆਸ ਪਾਸ ਲੋਕਾਂ ਪਾਸੋਂ ਪੁੱਛ ਗਿਛ ਕੀਤੀ। ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ। ਮ੍ਰਿਤਕ ਕਿਸਾਨ ਦੇ ਦੋ ਲੜਕੇ ਹਨ ਅਤੇ ਦੋਵੇਂ ਹੀ ਵਿਦੇਸ਼ੀ ਰਹਿੰਦੇ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਨੂੰਹ ਕਮਲਜੀਤ ਕੌਰ ਦੇ ਬਿਆਨਾਂ ਤੇ ਗੁਰਵਿੰਦਰ ਸਿੰਘ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰਕੇ ਬਾਦ ਦੁਪਿਹਰ ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ।

ਚਾਚੇ ਵੱਲੋਂ ਆਪਣੀ 10 ਸਾਲ ਦੀ ਭਤੀਜੀ ਨਾਲ ਬਲਾਤਕਾਰ,ਮੁੱਕਦਮਾ ਦਰਜ਼

ਜਗਰਾਉਂ/ਰਾਏਕੋਟ( ਰਾਣਾ ਸ਼ੇਖਦੌਲਤ) ਇੱਥੋਂ ਨਜਦੀਕ ਪਿੰਡ ਬੁਰਜ ਹਰੀ ਸਿੰਘ ਵਿੱਚ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਜਦੋਂ ਇੱਕ ਜਿਸਮ ਦੇ ਭੁੱਖੇ ਚਾਚੇ ਨੇ ਆਪਣੀ 10 ਸਾਲ ਦੀ ਭਤੀਜੀ ਨਾਲ ਬਲਾਤਕਾਰ ਕਰ ਦਿੱਤਾ। ਮੁਤਾਬਿਕ ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਪੂਨਮ ਕੌਰ ਪਤਨੀ ਰਘਬੀਰ ਸਿੰਘ ਵਾਸੀ ਬੁਰਜ਼ ਹਰੀ ਸਿੰਘ ਨੇ ਦਰਖਾਸਤ ਸਬੰਧੀ ਦੱਸਿਆ ਬੀਤੇ ਦਿਨੀਂ ਜਦੋਂ ਮੈਂ 11 ਵਜੇ ਘਰ ਆਈ ਤਾਂ ਮੇਰੀ 10 ਸਾਲ ਦੀ ਬੇਟੀ ਨੇ ਦੱਸਿਆ ਕਿ ਜਦੋਂ ਤੁਸੀਂ ਘਰ ਨਹੀਂ ਸੀ ਤਾਂ ਚਾਚਾ ਸਿੰਗਾਰਾ ਸਿੰਘ ਪੁੱਤਰ ਕੁੰਡਾ ਸਿੰਘ ਵਾਸੀ ਬੁਰਜ਼ ਹਰੀ ਸਿੰਘ ਘਰ ਆਇਆ ਉਸ ਨੇ ਮੈਨੂੰ ਕਮਰੇ ਵਿੱਚ ਬੁਲਾ ਲਿਆ ਅਤੇ ਮੇਰੇ ਨਾਲ ਗਲਤ ਗੱਲਾਂ ਕਰਨ ਲੱਗ ਗਿਆ ਅਤੇ ਮੈਨੂੰ ਆਪਣੀ ਬੁੱਕਲ ਵਿੱਚ ਬਠਾ ਲਿਆ।ਅਤੇ ਬਾਅਦ ਵਿੱਚ ਮੇਰੇ ਕੱਪੜੇ ਲਾਹ ਕੇ ਜਬਰਦਸਤੀ ਕਰਨ ਲੱਗ ਗਿਆ ਜਦੋਂ ਮੈਂ ਰੌਲਾ ਪਾਉਣ ਲੱਗੀ ਤਾਂ ਮੇਰੇ ਮੂੰਹ ਤੇ ਹੱਥ ਰੱਖ ਲਿਆ। ਫਿਰ ਮੈਂ ਆਪਣੀ ਲੜਕੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤਾਂ ਪਤਾ ਲੱਗਾ ਕਿ ਮੇਰੀ ਲੜਕੀ ਨਾਲ ਸਿੰਗਾਰਾ ਸਿੰਘ ਮਾੜੂ ਨੇ ਬਲਾਤਕਾਰ ਕੀਤਾ। ਮੁਕੱਦਮਾ ਦਰਜ ਕਰ ਲਿਆ ਹੈ।

ਪ੍ਰੇਮ ਸਿੰਘ ਭੰਗੂ ਤੇ ਗੁੱਜਰਵਾਲ ਦਾ ਗੋਲਡ ਮੈਡਲ ਨਾਲ ਸਨਮਾਨ 14 ਨੂੰ

ਲੁਧਿਆਣਾ, ਜੂਨ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

 ਲੋਕ ਸੇਵਾ ਅਤੇ ਸਮਾਜ ਨੂੰ ਸਮਰਪਤ ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਦੇ ਕੌਮੀ ਪ੍ਰਧਾਨ ਇੰਸਪੈਕਟਰ ਪਰੇਮ ਸਿੰਘ ਭੰਗੂ ਅਤੇ ਚੇਅਰਮੈਨ ਜੱਥੇਦਾਰ ਜਗਰੂਪ ਸਿੰਘ ਗੁੱਜਰਵਾਲ ਦਾ ਸਮਾਜ ਸੇਵਾ ਦੇ ਖੇਤਰ ਚ ਪਾਏ ਯੋਗਦਾਨ ਸਦਕਾ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਮਿਤੀ 14 ਜੂਨ ਨੂੰ ਗੁਰਦਆਰਾ ਭਾਈ ਕਾ ਡੇਰਾ ਗੁੱਜਰਵਾਲ ਵਿਖੇ ਗੋਲਡ ਮੈਡਲ ਅਤੇ ਭਾਈ ਘਨੱਈਆ ਜੀ ਯਾਦਗਾਰੀ ਐਵਾਰਡ ਨਾਲ ਸਨਮਾਨ ਕੀਤਾ ਜਾ ਰਿਹਾ। 

ਹਿੰਮਤ ਵਰਮਾ ਨੂੰ ਸਦਮਾ, ਨੌਜਵਾਨ ਬੇਟੇ ਦਾ ਦੇਹਾਂਤ

32 ਸਾਲਾ ਐਡਵੋਕੇਟ ਸੰਨੀ ਵਰਮਾ ਇਕ ਹੋਣਹਾਰ ਨੌਜੁਆਨ ਸੀ

ਜਿਸ ਵਲੋਂ 1984 ਦੇ ਦੰਗਿਆਂ ਦੁਰਾਨ ਮਾਰੇ ਗਏ ਲੋਕਾਂ ਦੇ ਕੇਸ ਦੀ ਪੈਰਵਹੀ ਵਿੱਚ ਵੀ ਹਿਸਾ ਪਾਇਆ ਜਾ ਰਿਹਾ ਸੀ

ਜਗਰਾਓਂ /ਲੁਧਿਆਣਾ, ਜੂਨ 2020 -( ਮਨਜਿੰਦਰ ਗਿੱਲ )-ਜਗਰਾਓਂ ਦੀ ਬੁੱਕ ਬੈਂਕ ਸੁਸਾਇਟੀ ਦੇ ਪ੍ਰਧਾਨ, ਪਿ੍ਰੰਸ ਜਿਊਲਰਜ਼ ਦੇ ਮਾਲਕ, ਹਿੰਮਤ ਵਰਮਾ ਨੰੂ ਗਹਿਰਾ ਸਦਮਾ ਪੁੱਜਾ। ਉਨ੍ਹਾਂ ਦਾ ਛੋਟਾ ਬੇਟਾ 32 ਸਾਲਾ ਐਡਵੋਕੇਟ ਸੰਨੀ ਵਰਮਾ ਦਾ ਬੀਤੀ ਦੇਰ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ ਦੇਸ਼ ਦੇ ਮੰਨੇ ਪ੍ਰਮੰਨੇ ਵਕੀਲ ਐੱਚ ਐੱਸ ਫੂਲਕਾ ਦੇ ਅਤੀ ਨਜ਼ਦੀਕੀ ਐਡਵੋਕੇਟ ਸੰਨੀ ਵਰਮਾ ਦੀ ਮੌਤ 'ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਲੋਕ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਗ੍ਹਿ ਗੀਤਾ ਕਲੌਨੀ ਜਗਰਾਓਂ ਵਿਖੇ ਪੁੱਜੇ। ਐਡਵੋਕੇਟ ਸੰਨੀ ਵਰਮਾ ਦੀ ਦੇਹ ਦਾ ਸ਼ੁੱਕਰਵਾਰ ਨੰੂ ਸ਼ਹਿਰ ਵਾਲੇ ਸ਼ਮਸ਼ਾਨ-ਘਾਟ ਵਿੱਚ ਹਜ਼ਾਰਾਂ ਸੇਲਜ਼ ਅੱਖਾਂ ਦੀ ਮੌਜੂਦਗੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਇਲਾਕੇ ਵਿਚ ਸੋਗ ਦੀ ਲਹਿਰ। 

ਵਿਧਾਇਕਾ ਮਾਣੰੂਕੇ ਨੂੰ ਅਬਜ਼ਰਵਰ ਨਿਯੁਕਤ ਕਰਨ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ 13 ਲੋਕ ਸਭਾ ਹਲਕਿਆਂ ਦੇ ਅਬਜ਼ਰਵਰ ਲਾਏ ਗਏ ਹਨ।ਪੰਜਾਬ ਦੇ ਵਿਧਾਇਕਾਨੂੰ ਹੀ ਅਬਬਜ਼ਰਵਰ ਦੀ ਜ਼ਿੰਮੇਵਾਰੀ ਸੌਪੀ ਹੈ।ਜਿਸਦੇ ਚੱਲਦਿਆਂ ਹਲਕਾ ਜਗਰਾਉ ਦੀ ਵਿਧਾਇਕਾ ਅਤੇ ਵਿਰੋਧੀ ਧਿਰ ਦੀ ਉਪ- ਨੇਤਾ ਬੀਬੀ ਸਰਵਜੀਤ ਕੋਰ ਮਾਣੰੂਕੇ ਨੂੰ ਜਲੰਧਰ ਲੋਕ ਸਭਾ ਹਲਕੇ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।ਵਿਧਾਇਕਾ ਸਰਵਜੀਤ ਕੌਰ ਮਾਣੰੂਕੇ ਦੇ ਅਬਜ਼ਰਵਰ ਲੱਗਣ ਤੇ ਪਾਰਟੀ ਵਰਕਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਕਿਸਾਨ ਵਿੰਗ ਜਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਨਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਵਿਧਾਇਕਾ ਮਾਣੰੂਕੇ ਦੀ ਅਗਵਾਈ ਹੇਠ ਪਾਰਟੀ ਹੋਰ ਮਜ਼ਬੂਤ ਹੋਵੇਗੀ।ਇਸ ਸਮੇ ਪ੍ਰਧਾਨ ਔਲਖ ਨੇ ਕਿਹਾ ਕਿ ਉਹ ਹਮੇਸ਼ਾ ਹੀ ਜਨਤਾ ਦੀ ਸੇਵਾ ਕਰਨਗੇ ਅਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਆਉਣ ਦੇਣਗੇ।ਇਸ ਪਾਰਟੀ ਵਰਕਰ ਹਾਜ਼ਰ ਸਨ।