You are here

ਲੁਧਿਆਣਾ

ਦੌਧਰ ਵਿਖੇ ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੀਤਾ ਰੋਸ ਮੁਜਾਹਰਾ ।

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸਾਂ ਤਾਹਿਤ ਅੱਜ ਪਿੰਡ ਦੌਧਰ ਵਿਖੇ ਯੂਥ ਅਕਾਲੀ ਦਲ ਦੇ ਸ਼ੀਨੀਅਰ ਆਗੂ ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਦੌਧਰ ਗਰਬੀ ਤੇ ਸਰਕੀ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।ਇਸ ਮੌਕੇ ਰੋਸ ਮੁਜਾਹਰੇ ਦੀ ਅਗਵਾਈ ਕਰਦਿਆ ਸਿੱਧੂ ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਅਥਾਹ ਵਾਧੇ ਦਾ ਕਾਰਨ ਪੰਜਾਬ ਸਰਕਾਰ ਵੱਲੋ ਵੈਟ ਦਰ ਵਧਾਉਣਾ ਹੈ ਜਿਸ ਕਾਰਨ ਸੂਬੇ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਉਨਾ ਕਿਹਾ ਕਿ ਜਨਤਾਂ ਘਟੀਆਂ ਸਰਕਾਰੀ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਤੇ ਰੋਜਾਨਾ ਪੈਟਰੋਲ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਵਰਗ ਸਮੇਤ ਸਮੱੁਚੇ ਵਰਗ ਦਾ ਸਰਕਾਰਾਂ ਪ੍ਰਤੀ ਤਿੱਖਾ ਰੋਸ ਹੈ।ਉਨਾ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਸਰਕਾਰ ਵੱਲੋ ਗਰੀਬ ਵਰਗ ਨੂੰ ਰਾਹਤ ਤਾਂ ਕੀ ਦੇਣੀ ਸੀ ਜਦਕਿ ਕਈ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਹੀ ਕੱਟ ਦਿਤੇ ਜਿਸ ਕਾਰਨ ਕਈ ਗਰੀਬ ਪਰਿਵਾਰ ਮਿਲਣ ਵਾਲੀਆਂ ਸਰਕਾਰੀ ਸੂਹਲਤਾਂ ਤਾਂ ਬਾਂਝੇ ਰਹਿ ਗਏ ਹਨ।ਉਨਾ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਸੂਬੇ ਦੀ ਜਨਤਾਂ ਦੇ ਹੱਕਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ ਤੇ ਅੱਜ ਪਾਰਟੀ ਵੱਲੋ ਕੇਂਦਰ ਤੇ ਪੰਜਾਬ ਸਰਕਾਰ ਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਘੱਟ ਕਰਨ ਤੇ ਵੈਟ ਦਰ ਘਟਾ ਕੇ ਜਨਤਾਂ ਨੂੰ ਰਾਹਤ ਦਿਵਾਉਣ ਵਜੋ ਰੋਸ ਮੁਜਾਹਰੇ ਕੀਤੇ ਗਏ ਹਨ।ਇਸ ਮੌਕੇ ਉਨਾ ਨਾਲ ਮਾਸਟਰ ਠਾਣਾ ਸਿੰਘ,ਕਰਨੈਲ ਸਿੰਘ ਮੈਂਬਰ,ਮੇਜਰ ਸਿੰਘ ਡਾਇਰੈਕਟਰ,ਬੂਟਾ ਸਿੰਘ ਮੈਂਬਰ,ਸਿੰਗਾਰਾਂ ਸਿੰਘ ਮੈਂਬਰ,ਚਮਕੌਰ ਸਿੰਘ,ਬਸੰਤ ਸਿੰਘ ਖਾਲਸਾ,ਕਰਮਜੀਤ ਸਿੰਘ,ਕੁੰਢਾ ਸਿੰਘ,ਸੁਮਿਤ ਬਾਂਸਲ ਮੈਂਬਰ,ਪ੍ਰਦੀਪ ਸਿੰਘ,ਅਵਾਤਰ ਸਿੰਘ,ਕੋਰਾ ਸਿੰਘ,ਬਲਜੀਤ ਸਿੰਘ ਆਦਿ ਵੀ ਹਾਜਿਰ ਸਨ।

ਯੂਥ ਅਕਾਲੀ ਦਲ ਵੱਲੋਂ ਜ਼ਿਲਾ ਪ੍ਰਧਾਨ ਧਾਲੀਵਾਲ ਦੀ ਅਗਵਾਈ 'ਚ ਅਨੋਖੇ ਢੰਗ ਨਾਲ ਪ੍ਰਦਰਸ਼ਨ

ਸੁਧਾਰ /ਲੁਧਿਆਣਾ,ਜੁਲਾਈ 2020 —(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਉਲੀਕੇ ਰੋਸ਼ ਪ੍ਰਦਰਸ਼ਨਾਂ ਦੀ ਲੜੀ ਤਹਿਤ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ ਵੱਲੋਂ ਜਿਲ਼ਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਅਨੋਖੇ ਢੰਗ ਨਾਲ ਸੁਧਾਰ ਬਜ਼ਾਰ ਵਿਚ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਵੱਡੀ ਗਿਣਤੀ ਚ ਯੂਥ ਆਗੂਆਂ ਨੇ ਸਾਈਕਲਾਂ ਤੇ ਰੋਸ਼ ਮਾਰਚ ਕੱਢ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆ ਆਖਿਆ ਕਿ ਪੂਰੇ ਦੇਸ਼ ਨਾਲੋਂ ਪੰਜਾਬ ਵਿਚ ਹੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਕਿਉਂਕਿ ਕੈਪਟਨ ਸਰਕਾਰ ਨੇ ਪੈਟਰੋਲੀਅਮ ਪ੍ਰਦਾਰਥਾਂ ਤੇ ਸਭ ਤੋਂ ਵੱਧ ਵੈਟ ਲਗਾਇਆ ਹੋਇਆ ਹੈ। ਜਿਸ ਕਾਰਨ ਆਮ ਲੋਕਾਂ ਤੇ ਵਾਧੂ ਬੋਝ ਪੈ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਜਿਸ ਤਰਾਂ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਉਸ ਨੂੰ ਦੇਖ ਦੇ ਹੋਏ ਨੌਜਵਾਨਾਂ ਕੀ ਹਰ ਵਰਗ ਨੂੰ ਸਾਈਲਕ ਚਲਾ ਕੇ ਹੀ ਆਪਣਾ ਗੁਜ਼ਾਰਾ ਕਰਨਾ ਪਵੇਗਾ ਕਿਉਂਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਵਾਹਨ ਵਿਚ ਤੇਲ ਪਵਾ ਕੇ ਕੰਮਕਾਰ ਤੇ ਜਾ ਸਕੇ ਅਤੇ ਬਾਅਦ ਵਿਚ ਆਪਣੇ ਘਰ ਦੀਆਂ ਲੋੜ ਪੂਰੀ ਕਰ ਸਕੇ। ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕੈਪਟਨ ਸਰਕਾਰ ਦਾ ਫੇਲੀਅਰ ਸਾਹਮਣੇ ਆਇਆ ਹੈ, ਜਿਸ ਨੇ ਸਾਰੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੀ ਬਜਾਏ ਉਨਾਂ ਸਿਆਸੀ ਪਾਰਟੀਆਂ ਨਾਲ ਜੁੜੇ ਹੋਣ ਜਾਂ ਹੋਰ ਬਹਾਨੇ ਵੱਡੀ ਗਿਣਤੀ ਚ ਲੋੜਵੰਦਾਂ ਕੇ ਰਾਸ਼ਨ ਕਾਰਡ ਕੱਟ ਦਿੱਤੇ, ਸਗੋਂ ਅਸਲ ਲੋੜਵੰਦਾਂ ਨੂੰ ਛੱਡ ਕੇ ਆਪਣੇ ਚਹੇਤਿਆਂ ਨੂੰ ਹੀ ਰਾਸ਼ਨ ਵੰਡਿਆ, ਬਲਕਿ ਕਈ ਪਿੰਡਾਂ ਵਿਚ ਤਾਂ ਘਟੀਆਂ ਮਿਕਦਾਰ ਦਾ ਆਟਾ ਵੱਡੇ ਜਾਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਮਾਰੀ ਦੌਰਾਨ ਢਾਈ ਮਹੀਨੇ ਕੰਮਕਾਰ ਬੰਦ ਰਹਿਣ ਵਾਲੇ ਕਾਰੋਬਾਰਾਂ, ਦੁਕਾਨਾਂ ਤੇ ਘਰਾਂ ਦੇ ਮੋਟੇ-ਮੋਟੇ ਬਿਜਲੀ ਬਿਲ ਭੇਜ ਕੇ ਕੈਪਟਨ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਿਸ ਦਾ ਖਮਿਆਜਾ ਕਾਂਗਰਸ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਇਸ ਮੌਕੇ ਨਰਿੰਦਰ ਸਿੰਘ ਸੰਘੇੜਾ ਸਰਕਲ, ਗੁਰਚੀਨ ਸਿੰਘ, ਕਰਮਜੀਤ ਸਿੰਘ ਗੋਲਡੀ, ਇੰਦਰਜੀਤ ਸਿੰਘ ਧਾਲੀਵਾਲ, ਗਗਨ ਛੰਨਾ, ਜਗਦੀਪ ਸਿੰਘ ਤਲਵੰਡੀ, ਸਨੀ ਰਾਏਕੋਟ, ਕਮਿਕਰ ਸਿੰਘ ਅੱਬੂਵਾਲ, ਬਾਵਾ ਟੂਸਾ, ਜਸਵੀਰ ਅੱਬੂਵਾਲ, ਗੀਤਾ ਸੁਧਾਰ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਚ ਯੂਥ ਆਗੂ ਹਾਜ਼ਰ ਸਨ।
ਕੈਪਸ਼ਨ— ਸੁਧਾਰ ਬਜ਼ਾਰ ਵਿਚ ਸਾਈਕਲਾਂ ਤੇ ਰੋਸ਼ ਮਾਰਚ ਕੱਢਦੇ ਹੋਏ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਤੇ ਯੂਥ ਆਗੂ ਤੇ ਵਰਕਰ। 

ਪਿੰਡ ਡਾਗੀਆਂ ਦੀ ਪੰਚਾਇਤ ਵੱਲੋ ਡਰੇਨ ਦੀ ਸਫਾਈ ਦਾ ਕੰਮ ਸੁਰੂ ਕੀਤਾ।

ਕਾਉਂਕੇ ਕਲਾਂ, ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਡਾਗੀਆ ਦੇ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਮੁੱਚੀ ਪੰਚਾਇਤ ਵੱਲੋ ਆਉਣ ਵਾਲੇ ਬਰਸਾਤੀ ਮੌਸਮ ਨੂੰ ਮੱੁਖ ਰੱਖਦਿਆਂ ਪਿੰਡ ਵਿੱਚੋ ਗੁਜਰਦੀ ਡਰੇਨ ਦੀ ਸਫਾਈ ਦਾ ਕੰਮ ਸੁਰੂ ਕੀਤਾ ਗਿਆਂ। ਸਰਪੰਚ ਦਰਸਨ ਸਿੰਘ ਬਿੱਲੂ ਨੇ ਦੱਸਿਆ ਕਿ ਡਰੇਨ ਵਿੱਚ ਭਾਰੀ ਘਾਹ ਫੁੂਸ ਦੇ ਪੈਦਾ ਹੋਣ ਨਾਲ ਪਾਣੀ ਦੀ ਨਿਕਾਸੀ ਦੀ ਸਮੱਸਿਆ ਆ ਰਹੀ ਸੀ ਤੇ ਆਉਣ ਵਾਲੇ ਬਰਸਾਤੀ ਮੌਸਮ ਕਾਰਨ ਡਰੇਨ ਦੀ ਸਫਾਈ ਦਾ ਕੰਮ ਕਰਵਾਉਣਾ ਜਰੂਰੀ ਸੀ ਤਾਂ ਜੋ ਗੰਦੇ ਪਾਣੀ ਕਾਰਨ ਪਿੰਡ ਵਿੱਚ ਬਿਮਾਰੀ ਨਾ ਫੈਲ ਸਕੇ।ਇਸ ਸਮੇ ਉਨਾ ਇਹ ਵੀ ਕਿਹਾ ਕਿ ਪਿੰਡ ਵਿੱਚ ਹੋਰ ਵੀ ਵਿਕਾਸ ਕਾਰਜ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ ।ਇਸ ਮੌਕੇ ਉਨਾ ਨਾਲ ਪਿਸੌਰਾ ਸਿੰਘ,ਦੀਦਾਰ ਸਿੰਘ,ਜਗਸੀਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ,ਬਲਜੀਤ ਕੌਰ,ਜਸਮੇਲ ਕੌਰ,ਅਮਰਜੀਤ ਕੌਰ,ਕੁਲਦੀਪ ਕੌਰ (ਸਾਰੇ ਪੰਚ) ਤੋ ਇਲਾਵਾ ਅਜਮੇਰ ਸਿੰਘ,ਬੰਤ ਸਿੰਘ,ਗੁਰਚਰਨ ਸਿੰਘ,ਗੁਰਮੀਤ ਸਿੰਘ,ਹਰਜੀਤ ਸਿੰਘ,ਪਲਵਿੰਦਰ ਸਿੰਘ,ਸਤਿਨਾਮ ਸਿੰਘ,ਜਸਪਾਲ ਸਿੰਘ,ਗੁਰਪ੍ਰੀਤ ਸਿੰਘ,ਜਸਕਰਨ ਸਿੰਘ,ਪਰਮਜੀਤ ਸਿੰਘ ਆਦਿ ਵੀ ਹਾਜਿਰ ਸਨ।

ਜਗਰਾਉਂ ਬਸ ਅੱਡੇ ਵਾਪਰਿਆ ਦਰਦਨਾਕ ਹਾਦਸਾ

ਜਗਰਾਉਂ / ਲੁਧਿਆਣਾ ,ਜੁਲਾਈ  2020 -(ਚਰਨਜੀਤ ਸਿੰਘ  ਚਨ/ਵਿਕਾਸ ਸਿੰਘ ਮਠਾੜੂ ) 6 ਜੁਲਾਈ ਸ਼ਾਮ ਜਗਰਾਉਂ ਬਸ ਅੱਡੇ ਕਚਿਹਰੀਆਂ ਨਜ਼ਦੀਕ ਇਕ ਦਰਦਨਾਕ ਹਾਦਸਾ ਵਾਪਰਿਆ। ਇਕ ਨਿਜੀ ਬਸ 'ਚੋ ਇਕ ਵਿਅਕਤੀ ਦੀ ਡਿੱਗ ਕੇ ਮੌਤ ਹੋ ਗਈ ।ਹਾਦਸਾ ਬਹੁਤ ਹੀ ਭਿਆਨਕ ਸੀ। ਮ੍ਰਿਤਕ ਅਧੇੜ ਉਮਰ ਦਾ ਵਿਅਕਤੀ ਹੈ ਜੋ ਕੇ ਗੰਗਾਨਗਰ ਦਾ ਦੱਸਿਆ ਜਾਂਦਾ ਹੈ । ਬਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਮ੍ਰਿਤ ਸ਼ਰੀਰ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਇਸ ਤੋਂ ਇਲਾਵਾ ਮੌਕੇ 'ਤੇ ਹੋਰ ਕੋਈ ਜਾਨਕਾਰੀ ਉਪਲਬਧ ਨਹੀ ਹੋਈ।

ਤੇਲ ਦੀਆ ਵਧੀਆ ਕੀਮਤਾ ਨਾਲ ਮਹਿੰਗਾਈ ਹੋਰ ਜਿਆਦਾ ਵਧੀ-ਡਾਂ:ਲੱਖਾ/ਸਰਪੰਚ ਸੀਰਾ

ਮੋਦੀ ਸਰਕਾਰ ਲੋਕਾ ਨੂੰ ਦੋਹੇ ਹੱਥੀ ਲੁੱਟਣ ਤੇ ਆਈ

ਹਠੂਰ ਜੁਲਾਈ 2020 (ਨਛੱਤਰ ਸੰਧੂ)ਕੋਰੋਨਾ ਮਹਾਂਮਾਰੀ ਤੇ ਚੱਲਦਿਆ ਕੇਦਰ ਦੀ ਮੋਦੀ ਸਰਕਾਰ ਵੱਲੋ ਲਗਾਤਾਰ ਪੈਟਰੋਲ ਅਤੇ ਡੀਜਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਹਰ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾ ਸਬਦਾ ਦਾ ਪ੍ਰਗਟਾਵਾ ਕਾਂਗਰਸੀ ਆਗੂ ਡਾਂ:ਬਲਜਿੰਦਰ ਲੱਖਾ ਅਤੇ ਸਰਪੰਚ ਜਸਵੀਰ ਸਿੰਘ ਸੀਰਾ ਲੱਖਾ ਨੇ ਅੱਜ ਇਥੇ ਇੱਕ ਸਾਝੇ ਪ੍ਰੈਸ ਬਿਆਨ ਰਾਹੀ ਕੀਤਾ।ਉਨ੍ਹਾ ਕਿਹਾ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਬਜਾਏ ਕੇਦਰ ਨੂੰ ਤੇਲ ਸਸਤਾ ਕਰਨ ਦਾ ਸੁਝਾਅ ਦੇਣ ਕਿਉਕਿ ਉਨ੍ਹਾ ਦੀ ਰਾਜਨੀਤਿਕ ਭਾਈਵਾਲ ਪਾਰਟੀ ਹੈ।ਉਨ੍ਹਾ ਕਿਹਾ ਕਿ ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆ ਕੀਮਤਾ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।ਪਰ ਦੇਸ ਦੇ ਪ੍ਰਧਾਨ ਮੰਂਤਰੀ ਨਰਿੰਦਰ ਮੋਦੀ ਲਗਾਤਾਰ ਤੇਲ ਦੀਆ ਕੀਮਤਾ ਵਿੱਚ ਵਾਧਾ ਕਰਕੇ ਦੋਹੀ ਹੱਥੀ ਲੋਕਾ ਨੂੰ ਲੁੱਟ ਰਹੇ ਹਨ।ਉਨ੍ਹਾ ਕਿਹਾ ਕਿ ਕੋਵਿਡ-19 ਕੋਰੋਨਾ ਵਾਇਰਸ ਕਾਲ ਦੌਰਾਨ ਵੀ ਦੇਸ ਦੀ ਜਨਤਾ ਨੂੰ ਦੋਹਰੀ ਮਾਰ ਸਹਿਣੀ ਪਈ।ਕੋਰੋਨਾ ਫੈਲਣ ਕਾਰਨ ਪਹਿਲਾ ਹੀ ਦੇਸ ਵਿੱਚ ਦਹਿਸਤ ਦਾ ਮਾਹੌਲ ਬਣਿਆ ਹੋਇਆ ਹੈ।

ਸ੍ਰੋਮਣੀ ਅਕਾਲੀ ਦਲ ਬਾਦਲ ਸਰਕਲ ਮੱਲ੍ਹਾ ਦੀ ਮੀਟਿੰਗ ਹੋਈ

ਅੱਜ ਪਾਰਟੀ ਕਰੇਗੀ ਰੋਸ ਮੁਜਾਹਰੇ-ਕਲੇਰ

ਹਠੂਰ  ਜੁਲਾਈ  2020 (ਨਛੱਤਰ ਸੰਧੂ)ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਜੁਲਾਈ ਨੂੰ ਕੱਟੇ ਗਏ ਨੀਲੇ ਕਾਰਡਾਂ ਨੂੰ ਬਹਾਲ ਕਰਨ,ਤੇਲ ਕੀਮਤਾਂ ਵਿੱਚ ਕਟੌਤੀ ਨੂੰ ਲੈ ਕੇ ਕਾਂਗਰਸ ਸਰਕਾਰ ਖ਼ਿਲਾਫ਼ ਪਿੰਡ- ਪਿੰਡ ਵਿੱਚ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਦੀਆਂ ਤਿਆਰੀਆਂ ਸੰਬੰਧੀ ਅੱਜ ਸਰਕਲ ਮੱਲਾਂ ਦੇ ਆਗੂਆਂ ਨਾਲ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਨੇ ਮੀਟਿੰਗ ਕੀਤੀ । ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ,ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ,ਪ੍ਰਧਾਨ ਸੰਦੀਪ ਸਿੰਘ ਮੱਲ੍ਹਾ,ਪ੍ਰਧਾਨ ਹਰਦੀਪ ਸਿੰਘ ਸੰਧੂ ਮਾਣੰੂਕੇ,ਰਵਿੰਦਰ ਸਿੰਘ ਰਣਧੀਰਗੜ,ਬੂਟਾ ਸਿੰਘ ਭੰਮੀਪੁਰਾ, ਪਾਲ ਸਿੰਘ ਭੰਮੀਪੁਰਾ, ਜਸਵੀਰ ਸਿੰਘ ਦੇਹੜਕਾ, ਭਜਨ ਸਿੰਘ ਦੇਹੜਕਾ, ਸੁਖਦੇਵ ਸਿੰਘ ਦੇਹੜਕਾ,ਗੁਰਦੀਪ ਸਿੰਘ ਡੱਲਾ, ਪ੍ਰਧਾਨ ਅਮਜੀਤ ਸਿੰਘ ਰਸੂਲਪੁਰ, ਸੁਰਗਨ ਸਿੰਘ ਰਸੂਲਪੁਰ, ਸੁਦਾਗਰ ਸਿੰਘ ਰਸੂਲਪੁਰ, ਸੇਰ ਸਿੰਘ ਰਸੂਲਪੁਰ, ਸੁਰਜੀਤ ਸਿੰਘ ਚੀਮਾਂ, ਜਸਪ੍ਰੀਤ ਸਿੰਘ ਚੀਮਾਂ, ਬਲਵਿੰਦਰ ਸਿੰਘ ਚੀਮਾਂ, ਜਰਨੈਲ ਸਿੰਘ ਚੀਮਾਂ, ਲਾਲੀ ਧਾਲੀਵਾਲ, ਪੰਚ ਰਾਮ ਸਿੰਘ ਮੱਲਾਂ, ਮਨਪ੍ਰੀਤ ਸਿੰਘ ਮੱਲਾਂ, ਪੰਚ ਰਾਜਾ ਸਿੰਘ ਮੱਲਾਂ ਤੇ ਹੋਰ।

ਅਕਾਲੀ ਦਲ ਵੱਲੋ ਅੱਜ ਦਿੱਤੇ ਜਾ ਰਹੇ ਰੋਸ ਧਰਨੇ ਫੈਸਲਾਕੁੰਨ ਸਿੱਧ ਹੋਣਗੇ- ਸੇਖੋ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸਾਂ ਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਲੈ ਕੇ ਅੱਜ ਸਮੱੁਚੇ ਪੰਜਾਬ ਭਰ ਵਿੱਚ ਦਿੱਤੇ ਜਾ ਰਹੇ ਰੋਸ ਧਰਨੇ ਫੈਸਲਾਕੁੰਨ ਸਿੱਧ ਹੋਣਗੇ ਜਿਸ ਨਾਲ ਤੇਲ ਦੀਆਂ ਰੋਜਾਨਾ ਵਧ ਰਹੀਆਂ ਕੀਮਤਾਂ ਤੇ ਰੋਕ ਲਾਉਣ ਤੇ ਵੈਟ ਦਰ ਘਟਾ ਕੇ ਆਮ ਜਨਤਾਂ ਨੂੰ ਰਾਹਤ ਦਿਵਾਉਣਾ ਹੈ।ਇਹ ਜਾਣਕਾਰੀ ਅੱਜ ਜਗਰਾਓ ਹਲਕੇ ਦੇ ਪਿੰਡ ਕਾਉਂਕੇ ਕਲਾਂ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜੱਗਾ ਸਿੰਘ ਸੇਖੋ ਨੇ ਦਿੰਦਿਆ ਦੱਸਿਆ ਕਿ ਸੂਬੇ ਦੀ ਜਨਤਾਂ ਘਟੀਆਂ ਸਰਕਾਰੀ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਤੇ ਰੋਜਾਨਾ ਪੈਟਰੋਲ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਵਰਗ ਸਮੇਤ ਸਮੱੁਚਾ ਵਰਗ ਦਾ ਸਰਕਾਰਾਂ ਪ੍ਰਤੀ ਤਿੱਖਾ ਰੋਸ ਹੈ।ਉਨਾ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਸੂਬੇ ਦੀ ਜਨਤਾਂ ਦੇ ਹੱਕਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ ਤੇ ਅੱਜ ਪਾਰਟੀ ਵੱਲੋ ਕੇਂਦਰ ਤੇ ਪੰਜਾਬ ਸਰਕਾਰ ਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਘੱਟ ਕਰਨ ਤੇ ਵੈਟ ਦਰ ਘਟਾ ਕੇ ਜਨਤਾਂ ਨੂੰ ਰਾਹਤ ਦਿਵਾਉਣ ਲਈ ਰੋਸ ਧਰਨੇ ਦਿੱਤੇ ਜਾ ਰਹੇ ਹਨ।

ਸ਼ਾਬਕਾ ਮੰਤਰੀ ਦਾਖਾ ਵੱਲੋ ਪਿੰਡ ਕਾਉਂਕੇ ਕਲਾਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਿਆ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸਾਬਕਾ ਮੰਤਰੀ ਤੇ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋ ਪਿੰਡ ਕਾਉਂਕੇ ਕਲਾਂ ਵਿਖੇ ਲੋੜਵੰਦ ਪਰਿਵਾਰਾਂ ਨੂੰ 1000 ਰਾਸਨ ਦੇ ਪੈਕੇਟ ਸਰਪੰਚ ਜਗਜੀਤ ਸਿੰਘ ਕਾਉਂਕੇ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਵੰਡੇ ਗਏ।ਇਸ ਮੌਕੇ ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਤਾਹਿਤ ਅੱਜ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਤੇ ਇਸ ਸੰਕਟ ਸਮੇ ਵੀ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸਨ ਵੰਡ ਰਹੀ ਹੈ। ਉਨਾ ਕਿਹਾ ਕਿ ਅੱਜ ਦੇ ਸੰਕਟ ਸਮੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਜਿਸ ਨਾਲ ਲੋਕਾ ਦਾ ਸਰਕਾਰ ਪ੍ਰਤੀ ਵਿਸਵਾਸ ਵਧਿਆ ਹੈ।ਉਨਾ ਕਿਹਾ ਕਿ ਲੋੜਵੰਦਾ ਦੀ ਰਾਹਤ ਲਈ ਸਰਕਾਰ ਵੱਲੋ ਜਾਰੀ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਇਸ ਸਮੇ ਸਰਪੰਚ ਜਗਜੀਤ ਸਿੰਘ ਕਾਉਂਕੇ ਤੇ ਸਮੱੁਚੀ ਪੰਚਾਇਤ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦਾ ਧੰਨਵਾਦ ਵੀ ਕੀਤਾ ਤੇ ਦਾਖਾ ਨੂੰ ਵਿਸੇਸ ਤੌਰ ਤੇ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨਾ ਨਾਲ ਯੂਥ ਆਗੂ ਜਸਦੇਵ ਸਿੰਘ ਕਾਉਂਕੇ,ਕੁਲਦੀਪ ਸਿੰਘ ਪੰਚ,ਸਵਰਨਜੀਤ ਕੌਰ ਪੰਚ,ਮਨਜੀਤ ਕੌਰ ਪੰਚ,ਸੁਖਵਿੰਦਰ ਕੌਰ ਪੰਚ,ਜੁਗਿੰਦਰ ਸਿੰਘ ਪੰਚ,ਜਗਦੀਪ ਸਿੰਘ,ਮਨਜੀਤ ਸਿੰਘ ਸੇਖੋ,ਡਾ ਬਿੱਕਰ ਸਿੰਘ,ਸਾਬਕਾ ਪੰਚ ਗੁਰਨਾਮ ਸਿੰਘ,ਕੁਲਵੰਤ ਸਿੰਘ ਨੰਬਰਦਾਰ,ਸੁਖਦੇਵ ਸਿੰਘ,ਕਰਮਜੀਤ ਸਿੰਘ,ਅਜੀਤ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ।

ਖੇਤੀ ਮੰਡੀਕਰਨ ਸੋਧ ਬਿੱਲ ਪੰਜਾਬ ਤੇ ਕਿਸਾਨੀ ਨੂੰ ਬਰਬਾਦ ਕਰਨ ਵਾਲਾ – ਜੱਥੇਦਾਰ ਡੱਲਾ

ਪੈਟਰੋਲ ਡੀਜਲ ਦੇ ਰੋਜਾਨਾ ਰੇਟ ਦੇ ਵਾਧੇ ਨੂੰ ਲੋਕਾਂ ਦਾ ਕਚੰੂਮਰ ਕੱਢਿਆ।

ਕਾਉਂਕੇ ਕਲਾਂ ਜੁਲਾਈ 2020 ( ਜਸਵੰਤ ਸਿੰਘ ਸਹੋਤਾ) ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਉਨਾ ਦੇ ਸਮੂਹ ਵਰਕਰਾਂ ਨੇ ਕੇਂਦਰੀ ਖੇਤੀ ਮੰਡੀਕਰਨ ਸੋਧ ਬਿੱਲ ਨੂੰ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਕੇਂਦਰ ਸਰਕਾਰ ਵੱਲੋ ਬੀਜਿਆਂ ਬੀਜ ਦੱਸਦਿਆ ਕਿਹਾ ਕਿ ਸਮੱੁਚੇ ਦੇਸ ਵਿੱਚ ਪੰਜਾਬ ਸੂਬੇ ਤੇ ਹਰਿਆਣਾ ਵਿੱਚ ਹੀ ਕਣਕ ਤੇ ਝੋਨੇ ਦੀ ਖਰੀਦ ਐਮ.ਐਸ.ਪੀ. ਤੇ ਕੀਤੀ ਜਾਂਦੀ ਹੈ ਤੇ ਕੇਂਦਰ ਸਰਕਾਰ ਦੇ ਇਸ ਬੀਜੇ ਬੀਜ ਨਾਲ ਕਿਸਾਨੀ ਪੂਰੀ ਤਰਾਂ ਤਬਾਹ ਹੋ ਜਾਵੇਗੀ ਤੇ ਦੇਸ ਦਾ ਅੰਨਦਾਤਾ ਖੁਦਕਸੀਆਂ ਕਰਨ ਲਈ ਮਜਬੂਰ ਹੋਵੇਗਾ।ਉਨਾ ਅੱਗੇ ਕਿਹਾ ਕਿ ਸਰਕਾਰੀ ਫਸਲ ਦੀ ਖਰੀਦ ਗਰੰਟੀ ਹੋਣ ਕਾਰਨ ਕਿਸਾਨ ਬੇਝਿਜਕ ਕਣਕ ਝੋਨੇ ਦੀ ਫਸਲ ਦੀ ਬਿਜਾਈ ਕਰਦੇ ਆ ਰਹੇ ਹਨ ਪਰ ਕੇਂਦਰ ਸਰਕਾਰ ਦੇ ਇਸ ਲੋਕਮਾਰੂ ਫੈਸਲੇ ਕਾਰਨ ਕਿਸਾਨ ਨੂੰ ਆਪਣੀ ਜਿਨਸ ਦਾ ਸਹੀ ਮੱੁਲ ਨਹੀ ਮਿਲੇਗਾ ਤੇ ਵਪਾਰੀ ਤੇ ਕਾਰਪੋਰੇਟ ਘਰਾਣੇ ਕਿਸਾਨ ਦੀ ਅੰਨੀ ਲੱੁਟ ਕਰਨਗੇ ਤੇ ਇਸ ਫੈਸਲੇ ਨਾਲ ਹੀ ਮੰਡੀਕਰਨ ਬੋਰਡ ਵੀ ਖਤਮ ਹੋ ਜਾਵੇਗਾ।ਇਸ ਤੋ ਇਲਾਵਾ ਉਨਾ ਕੇਂਦਰ ਸਰਕਾਰ ਵੱਲੋ ਰੋਜਾਨਾ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਵੀ ਲੋਕਾਂ ਦੀਆਂ ਜੇਬਾਂ ਤੇ ਦਿਨ ਦਿਹਾੜੇ ਭੱਜ ਰਿਹਾ ਡਾਕਾ ਦੱਸਦਿਆਂ ਕਿਹਾ ਕਿ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੇ ਰੇਟਾਂ ਵਿੱਚ ਭਾਰੀ ਗਿਰਾਵਟ ਆਈ ਹੈ ਪਰ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਜਨਤਾਂ ਨੂੰ ਦਿਨ ਦਿਹਾੜੇ ਲੱੁਟ ਰਹੀ ਹੈ।ਉਨਾ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਕਰਫਿਉ-ਲਾਕਡਾਉਨ ਕਾਰਨ ਜਨਤਾ ਪਹਿਲਾ ਹੀ ਭਾਰੀ ਤੰਗੀਆਂ ਤੁਰਛੀਆਂ ਦਾ ਸਾਹਮਣਾ ਕਰ ਰਹੀ ਹੈ ਪਰ ਸਰਕਾਰਾਂ ਦੀ ਇਸ ਅੰਨੀ ਲੱੁਟ ਕਾਰਨ ਆਜ ਜਨਤਾਂ ਦੀ ਅਰਥਿਕਤਾ ਪੂਰੀ ਤਰਾਂ ਖਤਮ ਹੋ ਰਹੀ ਹੈ।ਪੰਜਾਬ ਦੀ ਕੈਪਟਨ ਸਰਕਾਰ ਸਬੰਧੀ ਉਨਾ ਕਿਹਾ ਕਿ ਇਸ ਸਮੇ ਸੂਬੇ ਵਿੱਚ ਜੰਗਲਰਾਜ ਚੱਲ ਰਿਹਾ ਹੈ ਤੇ ਸਰਕਾਰੀ ਅਫਸਰ ਸੂਬੇ ਦਾ ਰਾਜਭਾਗ ਚਲਾ ਰਹੇ ਹਨ ਜਦਕਿ ਸਰਕਾਰ ਦੇ ਆਪਣੇ ਮੰਤਰੀ ,ਵਿਧਾਇਕ ਤੇ ਵਰਕਰ ਆਪਣੀ ਹੀ ਸਰਕਾਰ ਤੋ ਦੁਖੀ ਅਫਸਰਸਾਹੀ ਤੇ ਕੰਮਕਾਜ ਨਾ ਹੋਣ ਦਾ ਰੋਣਾ ਰੋ ਰਹੇ ਹਨ। ਇਸ ਮੌਕੇ ਉਨਾ ਨਾਲ ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਵੀ ਹਾਜਿਰ ਸਨ।

ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ

 

2 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ, 84 ਮਾਮਲੇ ਹੋਰ ਆਏ ਸਾਹਮਣੇ

ਲੁਧਿਆਣਾ, ਜੁਲਾਈ 2020( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਵੀ ਹੋ ਗਈ ਹੈ। ਜਿਲ੍ਹਾ ਸਿਹਤ ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ 2 ਔਰਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਔਰਤਾਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਿਚ ਜੇਰੇ ਇਲਾਜ ਸਨ ।ਮ੍ਰਿਤਕਾਂ ਵਿਚ 70 ਸਾਲਾ ਇਕ ਔਰਤ ਲੁਧਿਆਣਾ ਦੇ ਇਲਾਕੇ ਗਾਂਧੀ ਨਗਰ ਨਾਲ ਜਦਕਿ ਦੂਜੀ ਮ੍ਰਿਤਕ ਔਰਤ ਮੁਕਤਸਰ ਨਾਲ ਸਬੰਧਿਤ ਸੀ। ਇਸ ਮ੍ਰਿਤਕ ਔਰਤ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ ।ਦੋਵੇਂ ਮ੍ਰਿਤਕ ਔਰਤਾਂ ਕੋਰੋਨਾ ਦੀ ਲਪੇਟ ਚ ਆਉਣ ਤੋਂ ਪਹਿਲਾਂ ਸਾਹ ਸ਼ੂਗਰ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਜਿੱਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਅੱਜ 84 ਮਾਮਲੇ ਹੋਰ ਸਾਹਮਣੇ ਆਏ ਹਨ ਜਿਨ੍ਹਾਂ ਵਿਚ 7 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ ।