ਦੌਧਰ ਵਿਖੇ ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਕੀਤਾ ਰੋਸ ਮੁਜਾਹਰਾ ।

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸਾਂ ਤਾਹਿਤ ਅੱਜ ਪਿੰਡ ਦੌਧਰ ਵਿਖੇ ਯੂਥ ਅਕਾਲੀ ਦਲ ਦੇ ਸ਼ੀਨੀਅਰ ਆਗੂ ਪਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਦੌਧਰ ਗਰਬੀ ਤੇ ਸਰਕੀ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ।ਇਸ ਮੌਕੇ ਰੋਸ ਮੁਜਾਹਰੇ ਦੀ ਅਗਵਾਈ ਕਰਦਿਆ ਸਿੱਧੂ ਨੇ ਕਿਹਾ ਕਿ ਪੰਜਾਬ ਸੂਬੇ ਵਿੱਚ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਹੋ ਰਹੇ ਅਥਾਹ ਵਾਧੇ ਦਾ ਕਾਰਨ ਪੰਜਾਬ ਸਰਕਾਰ ਵੱਲੋ ਵੈਟ ਦਰ ਵਧਾਉਣਾ ਹੈ ਜਿਸ ਕਾਰਨ ਸੂਬੇ ਵਿੱਚ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਉਨਾ ਕਿਹਾ ਕਿ ਜਨਤਾਂ ਘਟੀਆਂ ਸਰਕਾਰੀ ਨੀਤੀਆਂ ਕਾਰਨ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਤੇ ਰੋਜਾਨਾ ਪੈਟਰੋਲ ਡੀਜਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਕਿਸਾਨ ਵਰਗ ਸਮੇਤ ਸਮੱੁਚੇ ਵਰਗ ਦਾ ਸਰਕਾਰਾਂ ਪ੍ਰਤੀ ਤਿੱਖਾ ਰੋਸ ਹੈ।ਉਨਾ ਕਿਹਾ ਕਿ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਸਰਕਾਰ ਵੱਲੋ ਗਰੀਬ ਵਰਗ ਨੂੰ ਰਾਹਤ ਤਾਂ ਕੀ ਦੇਣੀ ਸੀ ਜਦਕਿ ਕਈ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਹੀ ਕੱਟ ਦਿਤੇ ਜਿਸ ਕਾਰਨ ਕਈ ਗਰੀਬ ਪਰਿਵਾਰ ਮਿਲਣ ਵਾਲੀਆਂ ਸਰਕਾਰੀ ਸੂਹਲਤਾਂ ਤਾਂ ਬਾਂਝੇ ਰਹਿ ਗਏ ਹਨ।ਉਨਾ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਸੂਬੇ ਦੀ ਜਨਤਾਂ ਦੇ ਹੱਕਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ ਤੇ ਅੱਜ ਪਾਰਟੀ ਵੱਲੋ ਕੇਂਦਰ ਤੇ ਪੰਜਾਬ ਸਰਕਾਰ ਤੇ ਪੈਟਰੋਲ ਡੀਜਲ ਦੀਆਂ ਕੀਮਤਾਂ ਘੱਟ ਕਰਨ ਤੇ ਵੈਟ ਦਰ ਘਟਾ ਕੇ ਜਨਤਾਂ ਨੂੰ ਰਾਹਤ ਦਿਵਾਉਣ ਵਜੋ ਰੋਸ ਮੁਜਾਹਰੇ ਕੀਤੇ ਗਏ ਹਨ।ਇਸ ਮੌਕੇ ਉਨਾ ਨਾਲ ਮਾਸਟਰ ਠਾਣਾ ਸਿੰਘ,ਕਰਨੈਲ ਸਿੰਘ ਮੈਂਬਰ,ਮੇਜਰ ਸਿੰਘ ਡਾਇਰੈਕਟਰ,ਬੂਟਾ ਸਿੰਘ ਮੈਂਬਰ,ਸਿੰਗਾਰਾਂ ਸਿੰਘ ਮੈਂਬਰ,ਚਮਕੌਰ ਸਿੰਘ,ਬਸੰਤ ਸਿੰਘ ਖਾਲਸਾ,ਕਰਮਜੀਤ ਸਿੰਘ,ਕੁੰਢਾ ਸਿੰਘ,ਸੁਮਿਤ ਬਾਂਸਲ ਮੈਂਬਰ,ਪ੍ਰਦੀਪ ਸਿੰਘ,ਅਵਾਤਰ ਸਿੰਘ,ਕੋਰਾ ਸਿੰਘ,ਬਲਜੀਤ ਸਿੰਘ ਆਦਿ ਵੀ ਹਾਜਿਰ ਸਨ।