8 ਵਾਂ ਚੇਤਨਾ ਮਾਰਚ ਮਹਿਲ ਕਲਾਂ ਤੋਂ ਖੁਰਾਲਗੜ੍ਹ ਸਾਹਿਬ ਤੱਕ
ਮਹਿਲ ਕਲਾਂ/ਬਰਨਾਲਾ- 3 ਅਗਸਤ- (ਗੁਰਸੇਵਕ ਸਿੰਘ ਸੋਹੀ)- ਅੱਜ ਸੀ੍ ਗੁਰੂ ਰਵਿਦਾਸ ਮਿਸ਼ਨ ਪੰਜਾਬ ਕਮੇਟੀ ਦੀ ਮਹਿਲ ਕਲਾਂ ਹਲਕੇ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਪੰਡੋਰੀ ਵਿਖੇ ਹੋਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਸਮੂਹ ਆਗੂਆਂ ਨੇ ਕਿਹਾ ਕਿ ਇਹ ਮੀਟਿੰਗ ਵਿਸ਼ਾਲ ਚੇਤਨਾ ਮਾਰਚ ਦੀ ਵਿਚਾਰਾਂ ਕੀਤੀਆਂ, ਇਹ ਮੀਟਿੰਗ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਖੇੜੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਗੁਰੂ ਰਵਿਦਾਸ ਮਿਸ਼ਨ ਪੰਜਾਬ ਵੱਲੋਂ 14 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਤੋਂ ਮੋਟਰਸਾਈਕਲ, ਗੱਡੀਆਂ ਤੇ ਸੰਗਤਾਂ ਵੱਡੀ ਗਿਣਤੀ ਵਿਚ ਇਸ 8ਵਾਂ ਚੇਤਨਾ ਮਾਰਚ ਵਿੱਚ ਸ਼ਾਮਲ ਹੋਣਗੇ, ਚੇਤਨਾ ਮਾਰਚ ਰਾਹੀਂ ਜਵਾਨੀ, ਕਿਸਾਨੀ, ਰੁੱਖ ਲਗਾਉ, ਸਮਾਜਿਕ ਬੁਰਾਈਆਂ ਦੇ ਵਿਰੁੱੱਧ ਤੇ ਬੇਗਮਪੁਰਾ ਸੰਕਲਪ ਦੇ ਪਸਾਰ ਲਈ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਇਸ ਮਿਸ਼ਨ ਵਿਚ ਹੁੰਮ ਹੁਮਾ ਕੇ ਪਹੁੰਚਣ ਦੀ ਕਿਰਪਾ ਕਰਨੀ।14 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ਤੋਂ ਚੇਤਨਾ ਮਾਰਚ ਚੱਲ ਕੇ ਮਹਿਲ ਖੁਰਦ, ਪੰਡੋਰੀ,ਛਾਪਾ, ਲੋਹਟਬੱਦੀ, ਛਪਾਰ, ਅਹਿਮਦਗੜ੍ਹ, ਰਾੜਾ ਸਾਹਿਬ, ਮਾਛੀਵਾੜਾ ਸਾਹਿਬ ,ਰਾਹੋਂ, ਨਵਾਂ ਸ਼ਹਿਰ, ਗੜ੍ਹਸ਼ੰਕਰ ਤੋਂ ਇਹਨਾਂ ਪਿੰਡਾਂ ਤੇ ਸ਼ਹਿਰਾਂ ਵਿੱਚ ਹੁੰਦਿਆਂ ਹੋਇਆਂ ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਚਰਨ ਛੋਹ ਧਰਤੀ ਪ੍ਰਾਪਤ ਗੁਰਦੁਆਰਾ ਸਾਹਿਬ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਖੇੜੀ ਨੇ ਸਾਰੀ ਜਾਣਕਾਰੀ ਦਿੱਤੀ। ਇਸ ਮੌਕੇ ਹਲਕਾ ਮਹਿਲ ਕਲਾਂ ਦੇ ਪ੍ਰਧਾਨ ਹਰਪਾਲ ਸਿੰਘ ਪੰਡੋਰੀ, ਮੀਤ ਪ੍ਰਧਾਨ ਮੇਜਰ ਸਿੰਘ ਮੁਬਾਰਕਪੁਰ, ਬੇਅੰਤ ਸਿੰਘ ਛਾਪਾ, ਨਰੈਣ ਸਿੰਘ ਛਾਪਾ, ਹਰਜਿੰਦਰ ਸਿੰਘ ਭਗਵਾਨਪੁਰਾ,ਜੱਸੀ ਕੁਰੜ,ਦੀਪ ਸਿੰਘ ਨੰਗਲ, ਡਾਕਟਰ ਤੇਜਿੰਦਰ, ਹਰਬੰਸ ਸਿੰਘ ਪੰਡੋਰੀ, ਜਗਤਾਰ ਸਿੰਘ,ਇੰਦਰ ਫੌਜੀ ਆਦਿ ਹਾਜ਼ਰ ਸਨ।