ਜਗਰਾਉਂ ( ਜਨ ਸ਼ਕਤੀ ਬਿਓੁਰੋ ) ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਤੇ ਪਾਕਿਸਤਾਨ ਤੇ ਜੈਸ਼-ਏ-ਮਹੁੰਮਦ ਦੇ ਸਹਿਯੋਗ ਨਾਲ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਜ਼ਿਲ੍ਹਾਂ ਪ੍ਰਧਾਨ ਭਾਜਪਾ ਜਗਰਾਉਂ ਗੋਰਵ ਖੁੱਲਰ , ਯੂਵਾ ਮੋਰਚਾ ਜਿਲ੍ਹਾਂ ਪ੍ਰਧਾਨ ਅਮਿਤ ਸ਼ਿੰਗਲ , ਲੀਗਲ ਸੈਲ ਦੇ ਸੰਯੋਜਕ ਵਿਵੇਕ ਭਾਰਦਵਾਜ਼ ਤੇ ਮੰਡਲ ਪ੍ਰਧਾਨ ਰਾਜਾ ਵਰਮਾ ਦੀ ਅਗਵਾਈ ਹੇਠ ਭਾਜਪਾ ਵਰਕਰਾ ਨੇ ਪਾਕਿਸਤਾਨ ਦਾ ਪੁੱਤਲਾ ਫੱਕਿਆ । ਪ੍ਰਧਾਨ ਖੁੱਲਰ ਤੇ ਸਿੰਗਲਾ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਵੱਲੋ ਇਸ ਹਮਲੇ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ ਤੇ ਹਮੇਸ਼ਾ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਪਾਕਿਸਤਾਨ ਨੂੰ ਭੱਵਿਖ ਵਿੱਚ ਇਸ ਦਾ ਭਿਆਨਕ ਖਾਮਿਆਜ਼ਾ ਭੁਗਤਨਾ ਪਵੇਗਾ । ਪ੍ਰਧਾਨ ਖੁੱਲਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋ ਸੈਨਾ ਨੂੰ ਫ੍ਰੀ ਹੈਂਡ ਕਰਨ ਤੇ ਪਾਕਿਸਤਾਨ ਤੋ ਐਮਐਫਐਨ ਦਾ ਦਰਜ਼ਾ ਵਾਪਿਸ ਲੈਣ ਦੇ ਫੈਂਸਲੇ ਦਾ ਸਵਾਗਤ ਕੀਤਾ । ਇਸ ਮੋਕੇ, ਸੀਨੀਅਰ ਨੇਤਾ ਭਾਜਪਾ ਪਰਮਜੀਤ ਪੰਮਾ , ਜਗਦੀਸ਼ ਓਹਰੀ , ਜਗਦੀਸ਼ ਲੂੰਬਾ , ਕੋਂਸਲਰ ਸਤੀਸ਼ ਪੱਪੂ , ਕੋੰਸਲਰ ਅੰਕੂਸ਼ ਧੀਰ , ਪੰਕਜ਼ ਗੁਪਤਾ , ਅਰੁਣ ਮੋਰਿਆ , ਜਾਨਸਨ ਮਸੀਹ , ਮੰਡਲ ਪ੍ਰਧਾਨ ਹਠੂਰ ਕੇਵਲ ਸਿੰਘ , ਕੋਂਸਲਰ ਦਰਸ਼ਨ ਸਿੰਘ , ਰਮਨ ਅਰੋੜਾ , ਅਸ਼ੋਕ ਨਾਹਰ , ਵਿਨੋਦ ਬਾਂਸਲ , ਹਨੀ ਗੋਇਲ , ਸਰਜੀਵਨ ਬਾਂਸਲ , ਅਮਰਜੀਤ ਸਿੰਘ , ਅਜੈ ਅੱਗਰਵਾਲ , ਜੌਗਿੰਦਰ ਪਾਲ ਨਿਜ਼ਾਵਨ , ਮੰਜੀਤ ਸਿੰਘ , ਨਵਨੀਤ ਗੁਪਤਾ ਤੇ ਸਮੁਹ ਭਾਜਪਾ ਵਰਕਰ ਹਾਜ਼ਿਰ ਸੀ ।