ਚਮਕੌਰ ਸਿੰਘ ਵੀਰ ਵੱਲੋ ਸੰਤ ਘੁੰਨਸ ਅਤੇ ਅਕਾਲੀ ਦਲ ਤੇ ਲਗਾਏ ਦੋਸਾਂ ਚ ਨਹੀ ਕੋਈ ਸੱਚਾਈ-  ਅਕਾਲੀ ਆਗੂ

ਮਹਿਲ ਕਲਾਂ /ਬਰਨਾਲਾ- 23 ਮਾਰਚ- (ਗੁਰਸੇਵਕ ਸਿੰਘ ਸੋਹੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਚੋਣ ਲੜੇ ਅਕਾਲੀ- ਬਸਪਾ ਗਠਜੋੜ ਦੇ ਉਮੀਦਵਾਰ ਚਮਕੌਰ ਸਿੰਘ ਵੀਰ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਤੇ ਸਾਬਕਾ ਵਿਧਾਇਕ ਨੇਤਾ ਬਾਬਾ ਬਲਵੀਰ ਸਿੰਘ ਘੁੰਨਸ ਤੇ ਲਗਾਏ ਗਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਜਥੇਦਾਰ ਸੁਖਵਿੰਦਰ ਸਿੰਘ ਸੁੱਖਾ ਮਹਿਲ ਕਲਾਂ, ਜਥੇਦਾਰ ਗੁਰਦੀਪ ਸਿੰਘ ਛਾਪਾ,ਜਥੇਦਾਰ ਬਚਿੱਤਰ ਸਿੰਘ ਰਾਏਸਰ, ਜਥੇਦਾਰ ਜਸਵਿੰਦਰ ਸਿੰਘ ਦੀਦਾਰਗੜ, ਜਥੇਦਾਰ ਗੁਰਜੰਟ ਸਿੰਘ ਪੰਜਗਰਾਈਆਂ ਅਤੇ ਜਥੇਦਾਰ ਬਲਰਾਜ ਸਿੰਘ ਟੱਲੇਵਾਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੇ ਤਨੋਂ,ਮਨੋ ਅਤੇ ਧਨੋ ਦਿਨ ਰਾਤ ਇੱਕ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਹੁਕਮਾਂ ਅਨੁਸਾਰ ਚੋਣ ਸਰਗਰਮੀਆਂ ਨੂੰ ਸਿਦਕ ਦਿਲੀ ਨਾਲ ਨਿਭਾਇਆ। ਆਗੂਆਂ ਨੇ ਕਿਹਾ ਕਿ ਸੰਤ ਘੁੰਨਸ ਨੇ ਬਰਨਾਲਾ ਦੇ ਅਵਜਰਵਰ ਇਕਬਾਲ ਸਿੰਘ ਝੂੰਦਾ ਅਤੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਚਮਕੌਰ ਸਿੰਘ ਵੀਰ ਨਾਲ਼ ਸਾਰੇ ਵਰਕਰਾਂ ਨੂੰ ਸਮੇਂ ਸਮੇਂ ਸਿਰ ਸਰਗਰਮ ਰੋਲ ਨਿਭਾਉਣ ਲਈ ਡਿਊਟੀਆਂ ਲਗਾਈਆਂ। ਆਗੂਆਂ ਨੇ ਕਿਹਾ ਕਿ ਚਮਕੌਰ ਸਿੰਘ ਵੀਰ ਵੱਲੋ ਆਪਣੇ ਅੜੀਅਲ ਵਤੀਰੇ ਕਾਰਨ ਇਸ ਦੇ ਆਪਣੇ ਬਸਪਾ ਆਗੂਆਂ ਨੂੰ ਵੀ ਸੰਤ ਘੁੰਨਸ ਨੇ ਪਿਆਰ ਦੀ ਬੁੱਕਲ ਵਿਚ ਲੈ ਕੇ ਨਾਲ਼ ਤੋਰਿਆ। ਉਨ੍ਹਾਂ ਕਿਹਾ ਕਿ ਸੁਧਾਰ ਚਮਕੌਰ ਸਿੰਘ ਵੀਰ ਵੀ ਉਨ੍ਹਾਂ ਲਈ ਸਨਮਾਨਯੋਗ ਹਨ ।ਜਦ ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾ ਕੇ ਹਲਕੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਉਸ ਦੀ ਮਦਦ ਨਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਇਕੱਲੇ ਮਹਿਲ ਕਲਾਂ ਹਲਕਾ ਹੀ ਨਹੀਂ ਸਗੋਂ ਸਮੁੱਚੇ ਸੂਬੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ  ਦੀ ਬੁਰੀ ਤਰ੍ਹਾਂ ਹਾਰ ਹੋਈ ਹੈ।ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋਡ਼ ਦੇ ਸਾਰੇ ਵਰਕਰ  ਹੁਣ ਤੋਂ ਹੀ ਤਿਆਰੀਆਂ ਵਿਚ ਜੁੱਟ ਗਏ ਹਨ। ਉਨ੍ਹਾਂ ਵੀਰ ਵੱਲੋਂ ਬੂਥਾਂ ਸਬੰਧੀ ਪੈਸੇ ਮੰਗਣ ਦੇ ਦੋਸ਼ਾਂ ਦੇ ਸੰਬੰਧ ਵਿਚ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਅਹੁਦੇਦਾਰ ਜਾਂ ਵਰਕਰ ਵੱਲੋਂ ਚਮਕੌਰ ਸਿੰਘ ਵੀਰ ਤੋਂ ਇਕ ਵੀ ਰੁਪਈਆ ਨਹੀਂ ਲਿਆ ਗਿਆ ਸਗੋਂ ਸਾਰਾ ਖਰਚਾ ਆਪਣੀਆਂ ਜੇਬਾਂ ਵਿੱਚੋਂ ਕੀਤਾ ਗਿਆ ਹੈ ।ਇਸ ਲਈ ਇਹੋ ਜਿਹੇ ਬੇਤੁਕੇ ਬਿਆਨ ਦੇਣਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ੋਭਾ ਨਹੀਂ ਦਿੰਦਾ।ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜਲਦੀ ਹੀ ਇੱਕ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੂੰ ਮਿਲ ਕੇ ਹਲਕੇ ਦੀ ਸਥਿਤੀ ਸਬੰਧੀ ਜਾਣੂੰ ਕਰਵਾਇਆ ਜਾਵੇਗਾ।
ਇਸ ਮੌਕੇ ਮਾਹਰਬੰਸ ਸਿੰਘ ਸੇਰਪੁਰ ਜਿਲਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ,ਪ੍ਰਧਾਨ ਬੁੱਧੀਜੀਵੀ ਮੰਚ ਪੰਜਾਬ,ਜੱਥੇਦਾਰ ਦਰਵਾਰਾ ਸਿੰਘ ਮਨਾਲ,ਡਾ ਸੁਖਵਿੰਦਰ ਸਿੰਘ ਨਿਹਾਲੂਵਾਲ ਸਾਬਕਾ ਸਰਪੰਚ, ਯੂਥ ਅਕਾਲੀ ਦਲ ਮਾਲਵਾ ਜੈਨ 2ਦੇ ਜਨਰਲ  ਸਕੱਤਰ ਗੁਰਸੇਵਕ ਸਿੰਘ ਗਾਗੇਵਾਲ,ਲਛਮਣ ਸਿੰਘ ਮੂੰਮ ਸਾਬਕਾ ਡਿਪਟੀ ਚੇਅਰਮੈਨ,ਤੇਜਿੰਦਰਦੇਵ ਸਿੰਘ ਮਿੰਟੂ ਮਹਿਲ ਕਲਾਂ,ਰਾਜਾ ਰਾਮ ਬੱਗੂ ਖ਼ਿਆਲੀ ਸਾਬਕਾ ਸਰਪੰਚ,ਗੋਬਿੰਦ ਸਿੰਘ ਗੰਗੋਹਰ,ਗੁਰਦੀਪ ਸਿੰਘ ਟਿਵਾਣਾ, ਜਗਪਾਲ ਸਿੰਘ ਸਹੋਤਾ ਮਹਿਲ ਕਲਾਂ,ਬਿੱਟੂ ਟੱਲੇਵਾਲ,ਗੁਰਪ੍ਰੀਤ ਸਿੰਘ ਜੱਸੜ ਟੱਲੇਵਾਲ ਹਾਜ਼ਰ ਸਨ।