You are here

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਪਰਿਵਾਰਕ ਕਾਫਲਾ ਪਟਨਾ ਸਾਹਿਬ ਅਤੇ ਕਲਕੱਤਾ ਬੰਦਰਗਾਹ ਦੀ ਯਾਤਰਾ ਤੋ ਵਾਪਿਸ ਪਰਤਿਆ

ਮਹਿਲ ਕਲਾਂ/ਬਰਨਾਲਾ-3 ਅਗਸਤ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਰਨਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਅਤੇ ਜਿਲ੍ਹਾ ਵਾਈਸ ਚੇਅਰਮੈਨ ਡਾਕਟਰ ਭਗਵੰਤ ਸਿੰਘ ਬੜੂੰਦੀ ਤੇ ਡਾਕਟਰ ਕੇਸਰ ਸਿੰਘ ਜੀ ਧਾਂਦਰਾ ਪ੍ਰੈਸ ਸਕੱਤਰ ਦੀ ਸੁਚੱਜੀ ਅਗਵਾਈ ਹੇਠ ਧਾਰਮਿਕ ਸਥਾਨਾਂ ਤੇ ਹੋਰ ਅਸਥਾਨਾਂ ਦੀ ਯਾਤਰਾ ਕਰਕੇ ਵਾਪਸ ਪਰਤ ਆਇਆ ਹੈ ।
ਮੈਡੀਕਲ ਪ੍ਰੈਕਟੀਸ਼ਨਰ ਬਲਾਕ ਪੱਖੋਵਾਲ ਜਿਲ੍ਹਾ ਲੁਧਿਆਣਾ ਵਲੋਂ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ,ਸਾਹਿਬ-ਏ -ਕਮਾਲ, ਸਰਬੰਸਦਾਨੀ ,ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ,ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿਖੇ ਅਰਦਾਸ ਕਰਵਾਈ ਗਈ। ਜਿਥੇ ਗੁਰਦੁਆਰਾ ਪਟਨਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਜੀ ਨੇ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਸਿਰੋਪਾਓ ਸਾਹਿਬ ਬਖਸਿਸ ਕੀਤਾ ਗਿਆ। ਮੈਬਰਾਂ ਦੀਆਂ ਮਨੋਕਾਮਨਾ ਲਈ ਇਲਾਹੀ ਬਾਣੀ ਦਾ ਜਾਪ ਕੀਤਾ ਗਿਆ। ਉਸ ਤੋਂ ਬਾਅਦ ਪਟਨਾ ਸਾਹਿਬ ਜੀ ਦੇ ਹੋਰ ਗੁਰਧਾਮਾਂ ਦੀ ਯਾਤਰਾ ਕੀਤੀ ਗਈ। ਪਵਿੱਤਰ ਗੰਗਾ ਦੇ ਦਰਸਨ ਵੀ ਕਰਵਾਏ ਗਏ ।
 ਉਸ ਤੋਂ ਬਾਅਦ ਇਹ ਪਰਿਵਾਰਕ ਮੈਂਬਰਾਂ ਦਾ ਕਾਫਲਾ ਕਲਕੱਤਾ ਬੰਦਰਗਾਹ ਵਿਖੇ ਪਹੁਚਿਆ। ਜਿਥੇ ਬੰਦਰਗਾਹ ਤੇ ਘੁੰਮਣ ਫਿਰਨ ਤੋ ਇਲਾਵਾ ਇਥੋਂ ਦੇ ਪ੍ਰਸਿੱਧ ਅਸਥਾਨਾਂ ਜਿਵੇਂ ਕਿ ਲੰਡਨ ਹਾਉਸ ਈਕੋ ਪਾਰਕ ਅਤੇ ਬੀਚ ਹਾਵੜਾ ਬਰਿਜ, ਮਹਾਰਾਣੀ ਵਿਕਟੋਰੀਆ ਪਾਰਕ, ਤਾਰਾ ਮੰਡਲ ,ਬਾਬੂ ਘਾਟ ਚਰਚ, ਮੈਸਲੀਅਮਨ ਪਾਰਕ ਆਦਿ ਦੀ ਯਾਤਰਾ ਕਰਵਾਈ ਗਈ ।
  ਇਸ ਪਰਿਵਾਰਕ ਕਾਫਲੇ ਵਿੱਚ ਡਾਕਟਰ ਧਰਮਿੰਦਰ ਪੱਬੀਆਂ, ਮੈਡਮ ਕਮਲਜੀਤ ਕੌਰ, ਬੇਟੀ ਗੁਰਲੀਨ ਪੱਬੀਆਂ, ਸਰਦਾਰ ਬਹਾਦਰ ਸਿੰਘ ਜੀ ਪੱਬੀਆਂ, ਮਾਤਾ ਕੁਲਵੰਤ ਕੌਰ ਜੀ ਪੱਬੀਆ, ਡਾ ਰਾਜੂ ਖਾਨ ਸੁਧਾਰ, ਡਾਕਟਰ ਪੁਸਪਿੰਦਰ ਬੋਪਾਰਾਏ ਬਲਾਕ ਸੈਕਟਰੀ, ਮਾਤਾ ਜਸਮੇਲ ਕੌਰ ਜੀ ਕਾਲਖ, ਮੈਡਮ ਕਮਲਜੀਤ ਕੌਰ ਕਾਲਖ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ ਲੁਧਿਆਣਾ, ਅਨਵੀਰ ਕਾਲਖ, ਡਾ ਅਵਤਾਰ ਸਿੰਘ ਭੱਟੀ, ਡਾ ਹਰਬੰਸ ਸਿੰਘ ਬਸਰਾਓ, ਮੈਡਮ ਸੁਰਿੰਦਰਪਾਲ ਕੌਰ ਜੀ ਬੜੂੰਦੀ, ਡਾ ਕਰਨੈਲ ਸਿੰਘ ਜੱਸੋਵਾਲ ,ਡਾ ਗੁਰਚਰਨ ਸਿੰਘ ਛਪਾਰ ਆਦਿ ਹਾਜ਼ਰ ਸਨ। 
 ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਸ ਯਾਤਰਾ ਦਾ ਮਕਸਦ ਸਮੂਹ ਪ੍ਰੈਕਟੀਸ਼ਨਰਾਂ ਦੀ ਸਿਹਤਯਾਬੀ ਅਤੇ ਤੰਦਰੁਸਤੀ ਲਈ ਅਤੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਜਨਮ ਭੋਇੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਅਰਦਾਸ ਕਰਵਾਉਣਾ ਸੀ।
 ਬਲਾਕ ਪੱਖੋਵਾਲ ਵਲੋਂ ਪਹਿਲਾਂ ਵੀ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਅਨੇਕਾਂ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਚੁੱਕੀ ਹੈ। ਪਰ ਇਸ ਵਾਰ ਪੰਜਾਬ ਤੋਂ ਬਾਹਰ ਪ੍ਰਸਿੱਧ ਅਸਥਾਨਾਂ ਦੇ ਦਰਸਨ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਸਾਡੀਆਂ ਉਚ ਪੱਧਰੀ ਕਮੇਟੀਆਂ ਨੂੰ ਇਸ ਬਾਬਤ ਹੋਰ ਹੰਭਲਾ ਮਾਰਨ ਦੀ ਲੋੜ ਹੈ ਤਾਂ ਕਿ ਆਪਸੀ ਪਰਿਵਾਰਕ ਸਾਂਝਾ ਨੂੰ ਹੋਰ ਮਜਬੂਤ ਕੀਤਾ ਜਾ ਸਕੇ।