ਖੇਤੀ ਮੰਡੀਕਰਨ ਸੋਧ ਬਿੱਲ ਪੰਜਾਬ ਤੇ ਕਿਸਾਨੀ ਨੂੰ ਬਰਬਾਦ ਕਰਨ ਵਾਲਾ – ਜੱਥੇਦਾਰ ਡੱਲਾ

ਪੈਟਰੋਲ ਡੀਜਲ ਦੇ ਰੋਜਾਨਾ ਰੇਟ ਦੇ ਵਾਧੇ ਨੂੰ ਲੋਕਾਂ ਦਾ ਕਚੰੂਮਰ ਕੱਢਿਆ।

ਕਾਉਂਕੇ ਕਲਾਂ ਜੁਲਾਈ 2020 ( ਜਸਵੰਤ ਸਿੰਘ ਸਹੋਤਾ) ਪੰਥਕ ਪਾਰਟੀ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਉਨਾ ਦੇ ਸਮੂਹ ਵਰਕਰਾਂ ਨੇ ਕੇਂਦਰੀ ਖੇਤੀ ਮੰਡੀਕਰਨ ਸੋਧ ਬਿੱਲ ਨੂੰ ਪੰਜਾਬ ਤੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਕੇਂਦਰ ਸਰਕਾਰ ਵੱਲੋ ਬੀਜਿਆਂ ਬੀਜ ਦੱਸਦਿਆ ਕਿਹਾ ਕਿ ਸਮੱੁਚੇ ਦੇਸ ਵਿੱਚ ਪੰਜਾਬ ਸੂਬੇ ਤੇ ਹਰਿਆਣਾ ਵਿੱਚ ਹੀ ਕਣਕ ਤੇ ਝੋਨੇ ਦੀ ਖਰੀਦ ਐਮ.ਐਸ.ਪੀ. ਤੇ ਕੀਤੀ ਜਾਂਦੀ ਹੈ ਤੇ ਕੇਂਦਰ ਸਰਕਾਰ ਦੇ ਇਸ ਬੀਜੇ ਬੀਜ ਨਾਲ ਕਿਸਾਨੀ ਪੂਰੀ ਤਰਾਂ ਤਬਾਹ ਹੋ ਜਾਵੇਗੀ ਤੇ ਦੇਸ ਦਾ ਅੰਨਦਾਤਾ ਖੁਦਕਸੀਆਂ ਕਰਨ ਲਈ ਮਜਬੂਰ ਹੋਵੇਗਾ।ਉਨਾ ਅੱਗੇ ਕਿਹਾ ਕਿ ਸਰਕਾਰੀ ਫਸਲ ਦੀ ਖਰੀਦ ਗਰੰਟੀ ਹੋਣ ਕਾਰਨ ਕਿਸਾਨ ਬੇਝਿਜਕ ਕਣਕ ਝੋਨੇ ਦੀ ਫਸਲ ਦੀ ਬਿਜਾਈ ਕਰਦੇ ਆ ਰਹੇ ਹਨ ਪਰ ਕੇਂਦਰ ਸਰਕਾਰ ਦੇ ਇਸ ਲੋਕਮਾਰੂ ਫੈਸਲੇ ਕਾਰਨ ਕਿਸਾਨ ਨੂੰ ਆਪਣੀ ਜਿਨਸ ਦਾ ਸਹੀ ਮੱੁਲ ਨਹੀ ਮਿਲੇਗਾ ਤੇ ਵਪਾਰੀ ਤੇ ਕਾਰਪੋਰੇਟ ਘਰਾਣੇ ਕਿਸਾਨ ਦੀ ਅੰਨੀ ਲੱੁਟ ਕਰਨਗੇ ਤੇ ਇਸ ਫੈਸਲੇ ਨਾਲ ਹੀ ਮੰਡੀਕਰਨ ਬੋਰਡ ਵੀ ਖਤਮ ਹੋ ਜਾਵੇਗਾ।ਇਸ ਤੋ ਇਲਾਵਾ ਉਨਾ ਕੇਂਦਰ ਸਰਕਾਰ ਵੱਲੋ ਰੋਜਾਨਾ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਵੀ ਲੋਕਾਂ ਦੀਆਂ ਜੇਬਾਂ ਤੇ ਦਿਨ ਦਿਹਾੜੇ ਭੱਜ ਰਿਹਾ ਡਾਕਾ ਦੱਸਦਿਆਂ ਕਿਹਾ ਕਿ ਕੌਮਾਂਤਰੀ ਪੱਧਰ ਤੇ ਕੱਚੇ ਤੇਲ ਦੇ ਰੇਟਾਂ ਵਿੱਚ ਭਾਰੀ ਗਿਰਾਵਟ ਆਈ ਹੈ ਪਰ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਪੈਟਰੋਲ ਡੀਜਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਜਨਤਾਂ ਨੂੰ ਦਿਨ ਦਿਹਾੜੇ ਲੱੁਟ ਰਹੀ ਹੈ।ਉਨਾ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਕਰਫਿਉ-ਲਾਕਡਾਉਨ ਕਾਰਨ ਜਨਤਾ ਪਹਿਲਾ ਹੀ ਭਾਰੀ ਤੰਗੀਆਂ ਤੁਰਛੀਆਂ ਦਾ ਸਾਹਮਣਾ ਕਰ ਰਹੀ ਹੈ ਪਰ ਸਰਕਾਰਾਂ ਦੀ ਇਸ ਅੰਨੀ ਲੱੁਟ ਕਾਰਨ ਆਜ ਜਨਤਾਂ ਦੀ ਅਰਥਿਕਤਾ ਪੂਰੀ ਤਰਾਂ ਖਤਮ ਹੋ ਰਹੀ ਹੈ।ਪੰਜਾਬ ਦੀ ਕੈਪਟਨ ਸਰਕਾਰ ਸਬੰਧੀ ਉਨਾ ਕਿਹਾ ਕਿ ਇਸ ਸਮੇ ਸੂਬੇ ਵਿੱਚ ਜੰਗਲਰਾਜ ਚੱਲ ਰਿਹਾ ਹੈ ਤੇ ਸਰਕਾਰੀ ਅਫਸਰ ਸੂਬੇ ਦਾ ਰਾਜਭਾਗ ਚਲਾ ਰਹੇ ਹਨ ਜਦਕਿ ਸਰਕਾਰ ਦੇ ਆਪਣੇ ਮੰਤਰੀ ,ਵਿਧਾਇਕ ਤੇ ਵਰਕਰ ਆਪਣੀ ਹੀ ਸਰਕਾਰ ਤੋ ਦੁਖੀ ਅਫਸਰਸਾਹੀ ਤੇ ਕੰਮਕਾਜ ਨਾ ਹੋਣ ਦਾ ਰੋਣਾ ਰੋ ਰਹੇ ਹਨ। ਇਸ ਮੌਕੇ ਉਨਾ ਨਾਲ ਮਹਿੰਦਰ ਸਿੰਘ ਭੰਮੀਪੁਰਾ,ਗੁਰਦੀਪ ਸਿੰਘ ਮੱਲਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਵੀ ਹਾਜਿਰ ਸਨ।