ਭਾਰਤੀ ਮੂਲ ਦੇ ਦੋ ਭਰਾ ਮੁਰਗੀਆਂ ਆਯਾਤ ਕਰਨ ਦੇ ਜ਼ਰੀਏ ਲੱਖਾਂ ਪਾਊਡ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ

ਬਰਮਿੰਘਮ​,ਨਵੰਬਰ  2019-(ਗਿਆਨੀ ਰਵਿਦਾਰਪਾਲ ਸਿੰਘ)-

ਬਰਤਾਨੀਆ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਇਕ ਅਪਰਾਧਿਕ ਗਰੋਹ ਦੀਆਂ ਗਤੀਵਿਧੀਆਂ 'ਚ ਸ਼ਾਮਿਲ ਹੋਣ ਦੀ ਗੱਲ ਸਵੀਕਾਰ ਕੀਤੀ ਹੈ, ਜੋ ਨੀਦਰਲੈਂਡ ਤੋਂ ਮੁਰਗੀਆਂ ਆਯਾਤ ਕਰਨ ਵਾਲੀਆਂ ਨਾਮਵਰ ਕੰਪਨੀਆਂ ਦੇ ਜ਼ਰੀਏ ਬਰਤਾਨੀਆ 'ਚ ਲੱਖਾਂ ਪਾਊਡ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਸਨ | ਬਰਤਾਨੀਆ ਦੀ ਕੌਮੀ ਅਪਰਾਧ ਏਜੰਸੀ (ਐਨ.ਸੀ.ਏ.) ਦੀ ਜਾਂਚ ਤੋਂ ਬਾਅਦ ਮਨਜਿੰਦਰ ਸਿੰਘ ਠੱਕਰ ਅਤੇ ਦਵਿੰਦਰ ਸਿੰਘ ਠੱਕਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਗਲੇ ਸਾਲ ਸਜ਼ਾ ਸੁਣਾਈ ਜਾਵੇਗੀ | ਬਰਮਿੰਘਮ ਦੀ ਇਕ ਅਦਾਲਤ ਨੇ ਏਸੇ ਹਫ਼ਤੇ ਇਸ ਮਾਮਲੇ 'ਚ ਗਰੋਹ ਦੇ ਦੋ ਮੁਖੀਆਂ ਵਸੀਮ ਹੁਸੈਨ ਤੇ ਨਜ਼ਰਤ ਹੁਸੈਨ ਨੂੰ ਕਰੀਬ 44 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ | ਐਨ.ਸੀ.ਏ. ਅਨੁਸਾਰ ਇਸ ਮਾਮਲੇ 'ਚ ਦੋ ਤੋਂ ਤਿੰਨ ਤੱਕ ਚੱਲੀ ਜਾਂਚ ਦੌਰਾਨ ਅਸੀ ਯੋਜਨਾਬੱਧ ਤਰੀਕੇ ਨਾਲ ਇਸ ਸੰਗਠਿਤ ਅਪਰਾਧ ਦਾ ਪਰਦਾਫਾਸ਼ ਕੀਤਾ ਹੈ |