ਸ਼ਾਬਕਾ ਮੰਤਰੀ ਦਾਖਾ ਵੱਲੋ ਪਿੰਡ ਕਾਉਂਕੇ ਕਲਾਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਿਆ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਸਾਬਕਾ ਮੰਤਰੀ ਤੇ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋ ਪਿੰਡ ਕਾਉਂਕੇ ਕਲਾਂ ਵਿਖੇ ਲੋੜਵੰਦ ਪਰਿਵਾਰਾਂ ਨੂੰ 1000 ਰਾਸਨ ਦੇ ਪੈਕੇਟ ਸਰਪੰਚ ਜਗਜੀਤ ਸਿੰਘ ਕਾਉਂਕੇ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਵੰਡੇ ਗਏ।ਇਸ ਮੌਕੇ ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਤਾਹਿਤ ਅੱਜ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਤੇ ਇਸ ਸੰਕਟ ਸਮੇ ਵੀ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸਨ ਵੰਡ ਰਹੀ ਹੈ। ਉਨਾ ਕਿਹਾ ਕਿ ਅੱਜ ਦੇ ਸੰਕਟ ਸਮੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਜਿਸ ਨਾਲ ਲੋਕਾ ਦਾ ਸਰਕਾਰ ਪ੍ਰਤੀ ਵਿਸਵਾਸ ਵਧਿਆ ਹੈ।ਉਨਾ ਕਿਹਾ ਕਿ ਲੋੜਵੰਦਾ ਦੀ ਰਾਹਤ ਲਈ ਸਰਕਾਰ ਵੱਲੋ ਜਾਰੀ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਇਸ ਸਮੇ ਸਰਪੰਚ ਜਗਜੀਤ ਸਿੰਘ ਕਾਉਂਕੇ ਤੇ ਸਮੱੁਚੀ ਪੰਚਾਇਤ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦਾ ਧੰਨਵਾਦ ਵੀ ਕੀਤਾ ਤੇ ਦਾਖਾ ਨੂੰ ਵਿਸੇਸ ਤੌਰ ਤੇ ਸਨਮਾਨਿਤ ਵੀ ਕੀਤਾ।ਇਸ ਮੌਕੇ ਉਨਾ ਨਾਲ ਯੂਥ ਆਗੂ ਜਸਦੇਵ ਸਿੰਘ ਕਾਉਂਕੇ,ਕੁਲਦੀਪ ਸਿੰਘ ਪੰਚ,ਸਵਰਨਜੀਤ ਕੌਰ ਪੰਚ,ਮਨਜੀਤ ਕੌਰ ਪੰਚ,ਸੁਖਵਿੰਦਰ ਕੌਰ ਪੰਚ,ਜੁਗਿੰਦਰ ਸਿੰਘ ਪੰਚ,ਜਗਦੀਪ ਸਿੰਘ,ਮਨਜੀਤ ਸਿੰਘ ਸੇਖੋ,ਡਾ ਬਿੱਕਰ ਸਿੰਘ,ਸਾਬਕਾ ਪੰਚ ਗੁਰਨਾਮ ਸਿੰਘ,ਕੁਲਵੰਤ ਸਿੰਘ ਨੰਬਰਦਾਰ,ਸੁਖਦੇਵ ਸਿੰਘ,ਕਰਮਜੀਤ ਸਿੰਘ,ਅਜੀਤ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ।