You are here

ਲੁਧਿਆਣਾ

ਸ਼ਾਬਕਾ ਮੰਤਰੀ ਦਾਖਾ ਨੇ ਪਿੰਡ ਡਾਗੀਆਂ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਿਆ।

ਕਾਉਂਕੇ ਕਲਾਂ, 2020 ਜੁਲਾਈ ( ਜਸਵੰਤ ਸਿੰਘ ਸਹੋਤਾ)-ਸਾਬਕਾ ਮੰਤਰੀ ਤੇ ਜਿਲਾ ਪਲੈਨਿੰਗ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋ ਪਿੰਡ ਡਾਗੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸਨ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਵੰਡਿਆ ਗਿਆ।ਇਸ ਮੌਕੇ ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਤਾਹਿਤ ਅੱਜ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਤੇ ਇਸ ਸੰਕਟ ਸਮੇ ਵੀ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸਨ ਵੰਡ ਰਹੀ ਹੈ। ਉਨਾ ਕਿਹਾ ਕਿ ਅੱਜ ਦੇ ਸੰਕਟ ਸਮੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਜਿਸ ਨਾਲ ਲੋਕਾ ਦਾ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ।ਉਨਾ ਕਿਹਾ ਕਿ ਲੋੜਵੰਦਾ ਦੀ ਰਾਹਤ ਲਈ ਸਰਕਾਰ ਵੱਲੋ ਜਾਰੀ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ,ਸਾਬਕਾ ਸਰਪੰਚ ਕੁਲਦੀਪ ਕੌਰ,ਸਾਬਕਾ ਸਰਪੰਚ ਜਗਦੀਸਰ ਸਿੰਘ,ਸਾਬਕਾ ਪੰਚ ਗੁਰਦਿਆਲ ਸਿੰਘ,ਪਿਸੌਰਾ ਸਿੰਘ,ਦੀਦਾਰ ਸਿੰਘ,ਜਗਸੀਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ,ਬਲਜੀਤ ਕੌਰ,ਜਸਮੇਲ ਕੌਰ,ਅਮਰਜੀਤ ਕੌਰ,ਕੁਲਦੀਪ ਕੌਰ (ਸਾਰੇ ਪੰਚ) ਤੋ ਇਲਾਵਾ ਕੁਲਦੀਪ ਸਿੰਘ ,ਪ੍ਰੀਤਮ ਸਿੰਘ,ਜਗਦੀਪ ਸਿੰਘ ਨੀਟਾ,ਗੁਰਚਰਨ ਸਿੰਘ,ਸਤਿਨਾਮ ਸਿੰਘ,ਕਮਲਜੀਤ ਸਿੰਘ,ਸੁਖਚੈਨ ਸਿੰਘ,ਪਲਵਿੰਦਰ ਸਿੰਘ,ਮੇਵਾ ਸਿੰਘ,ਗੁਰਕਮਲ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ

ਗਰੀਨ ਮਿਸ਼ਨ ਪੰਜਾਬ ਦੀ ਟੀਮ ਵੱਲੋਂ ਤਹਿਸੀਲ ਕੰਪਲੈਕਸ ਚ 65 ਜਗ੍ਹਾ ਚ 130 ਬੂਟੇ ਲਗਾਏ ਗਏ 

ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਮਨਮੋਹਨ ਕੌਸ਼ਿਕ ਜੀ ਨੇ ਦਿੱਤਾ ਵੱਡਾ ਸਹਿਯੋਗ 

ਜਗਰਾਉਂ, ਜੁਲਾਈ 2020 - (ਚਰਨਜੀਤ ਸਿੰਘ ਚੰਨ) -

ਬੀਤੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਅਵਤਾਰ ਪੁਰਬ ਤੇ ਹੋਂਦ ਵਿੱਚ ਆਈ ਗਰੀਨ ਮਿਸ਼ਨ ਪੰਜਾਬ ਦੀ ਟੀਮ ਨੇ ਅੱਜ ਤਹਿਸੀਲ ਕੰਪਲੈਕਸ ਵਿੱਚ ੬੫ ਗਜ਼ ਜਗ੍ਹਾ ਵਿੱਚ ੧੩੦ ਬੂਟੇ  ਜਗਰਾਉਂ ਦੀਆਂ ਨਾਮਵਰ ੧੩੦ ਸ਼ਖ਼ਸੀਅਤਾਂ ਦੇ ਹੱਥੋਂ ਲਗਵਾਏ। ਇਸ ਮੌਕੇ ਜਗਰਾਉਂ ਸਬ ਡਵੀਜ਼ਨ ਦੇ ਤਹਿਸੀਲਦਾਰ ਮਨਮੋਹਨ ਕੌਸ਼ਕ ਦੀ ਨਿਗਰਾਨੀ ਹੇਠ ਹੋਰ ਵੀ ਕਰਮਚਾਰੀ ਹਾਜ਼ਰ ਰਹੇ। ਇਸ ਮੌਕੇ ਜਗਰਾਉਂ ਦੀਆਂ ਨਾਮਵਰ ਸਖਸ਼ੀਅਤਾਂ ਨੇ ਆਪ ਹੱਥੀਂ ਬੂਟੇ ਲਗਾਉਣ ਦੀ ਸੇਵਾ ਦਾ ਕੰਮ ਕੀਤਾ ।ਮਿਸ਼ਨ ਗ੍ਰੀਨ ਪੰਜਾਬ ਦੀ ਟੀਮ ਦੇ ਸਤਪਾਲ ਸਿੰਘ ਦੇਹੜਕਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਅੱਜ ਤਹਿਸੀਲ ਕੰਪਲੈਕਸ ਵਿੱਚ ਪਾਰਕ ਬਣਾ ਉਸ ਵਿੱਚ ਬੂਟੇ ਲਗਾਏ ਗਏ ਹਨ ਇਸ ਕੰਮ ਨੂੰ ਸ਼ੁਰੂ ਕੀਤੇ ੨ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਤਹਿਸੀਲ ਕੰਪਲੈਕਸ ਪਾਰਕ ਵਿੱਚ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਐਡਵੋਕੇਟ ਐੱਚ ਐੱਸ ਛਾਬੜਾ ਵੱਲੋਂ ਸਮਰਸੀਬਲ ਪੰਪ ਦੀ ਸੇਵਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਰੀਨ ਪੰਜਾਬ ਦੀ ਟੀਮ ਵੱਲੋਂ ਪਿਛਲੇ ਵਰ੍ਹੇ ੩੫ ਸਕੂਲਾਂ ਵਿੱਚ ਬੂਟੇ ਲਗਾਏ ਗਏ ਹਨ। ਹੁਣ ਸਾਡੀ ਟੀਮ ਦਾ ਟੀਚਾ ਇੱਕ ਪਿੰਡ ਇੱਕ ਪਾਰਕ ਇੱਕ ਵਾਰਡ ਇੱਕ ਪਾਰਕ ਦਾ ਹੈ। ਜਿਸ ਲਈ ਸਾਨੂੰ ਪ੍ਰਸ਼ਾਸਨ ਦੇ ਨਾਲ ਨਾਲ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿੱਥੇ ਸਾਡੀ ਗਰੀਨ ਮਿਸ਼ਨ ਪੰਜਾਬ ਦੀ ਟੀਮ ਤੇ ਹੋਰ ਵਾਤਾਵਰਨ ਪ੍ਰੇਮੀਆਂ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਬੂਟੇ ਲਗਾਏ ਜਾ ਰਹੇ ਹਨ ਉਥੇ ਹੀ ਨਿਕੰਮੀਆਂ ਸਰਕਾਰਾਂ ਵੱਲੋਂ ਮੱਤੇਵਾਲ ਦੇ ਜੰਗਲ ਨੂੰ ਕੱਟਣ ਦੀ ਤਿਆਰੀ ਕਰ ਲਈ ਗਈ ਹੈ।ਜਿਸ ਗੱਲ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ। ਮੱਤੇਵਾਲ ਦੇ ਜੰਗਲ ਨੂੰ ਬਚਾਉਣ ਲਈ ਅਸੀਂ ਮੰਤਰੀਆਂ ਤੇ ਸੰਤਰੀਆਂ ਤੱਕ ਪਹੁੰਚ ਕਰ ਮੰਗ ਪੱਤਰ ਦੇਵਾਂਗੇ।ਜੇਕਰ ਫਿਰ ਵੀ ਸਾਡੀ ਕਿਤੇ ਸੁਣਵਾਈ ਨਾ ਹੋਈ ਤਾਂ ਅਸੀਂ ਮੱਤੇਵਾਲ ਦੇ ਜੰਗਲ ਨੂੰ ਬਚਾਉਣ ਲਈ ਆਪਣਾ ਰੋਸ ਤਿੱਖਾ ਕਰਾਂਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਲਕੀਤ ਸਿੰਘ ਦਾਖਾ, ਅਮਨਜੀਤ ਸਿੰਘ ਖਹਿਰਾ ,ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਟ੍ਰੈਫਿਕ ਇੰਚਾਰਜ ਸਤਪਾਲ ਸਿੰਘ, ਮੇਜਰ ਸਿੰਘ ਛੀਨਾ, ਪ੍ਰੋਫ਼ੈਸਰ ਕਰਮ ਸਿੰਘ ਸੰਧੂ (ਪਰਿਵਾਰ ਸਮੇਤ) ਗੁਰਮੁੱਖ ਸਿੰਘ ਗਗੜਾ, ਹਰ ਨਰਾਇਣ ਸਿੰਘ ਮੱਲੇਆਣਾ, ਰਾਜਵਿੰਦਰ ਸਿੰਘ, ਮੈਡਮ ਕੰਚਨ ਗੁਪਤਾ, ਮੈਡਮ ਸਵੀਟੀ, ਪ੍ਰਧਾਨ ਕਿਸ਼ਨ ਕੁਮਾਰ, ਪ੍ਰਧਾਨ ਰਾਜ ਵਰਮਾ, ਰਾਜੂ ਕੁਮਾਰ, ਜੋਗਿੰਦਰ ਨਿਜਾਵਨ, ਗੁਰਮੇਲ ਸਿੰਘ, ਦਰਸ਼ਨ ਸਿੰਘ ਬਰਨਾਲਾ, ਖੰਨਾ ਸਟੂਡੀਓ,ਸੋਨੂੰ ਅਰੋੜਾ, ਮੋਹਿਤ ਗੋਇਲ, ਪੱਤਰਕਾਰ ਚਰਨਜੀਤ ਸਿੰਘ ਸਿੰਘ ਚੰਨ ਤੇ (ਰੁੱਖ ਲਗਾਓ ਤੇ ਬਚਾਓ ਸੁਸਾਇਟੀ ਸੋਹੀਆਂ) ਤੋਂ ਜੋਗੀ ਜਗਰੂਪ ਸਿੰਘ ਦੇ ਨਾਲ ਨਾਲ ਹੋਰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਧਰਤੀ ਮਾਂ ਦ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ।

ਇਕ ਦਿਨ ਦੇ ਮੀਂਹ ਨੇ ਖੋਲੀ ਜਗਰਾਉਂ ਦੇ ਪ੍ਰਬੰਧ ਦੀ ਪੋਲ। 

ਜਗਰਾਉਂ (2020 ਜੁਲਾਈ: ਵਿਕਾਸ ਸਿੰਘ ਮਠਾੜੂ ) : ਬੀਤੀ ਰਾਤ ਸਿਰਫ ਕੁੱਝ ਸਮੇਂ ਪਏ ਜ਼ੋਰਦਾਰ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਓਥੇ ਹੀ ਇਹ ਮੀਂਹ ਸ਼ਹਿਰ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਹਰ ਮੀਂਹ ਜਗਰਾਉਂ ਵਾਸੀਆਂ ਲਈ ਰਾਹਤ ਨਾਲੋਂ ਜਿਆਦਾ ਮੁਸੀਬਤਾਂ ਲੈ ਕੇ ਆਉਂਦਾ ਹੈ। ਸ਼ਹਿਰ ਦੇ ਪ੍ਰਮੁੱਖ ਆਵਾਜਾਈ ਵਾਲੇ ਹਿੱਸੇ ਗੰਦੇ ਪਾਣੀ ਦੇ ਤਲਾਬ ਵਿਚ ਤਬਦੀਲ ਹੋ ਜਾਂਦੇ ਹਨ। ਫਿਰ ਸ਼ੁਰੂ ਹੁੰਦੀ ਹੈ ਸ਼ਹਿਰ ਵਾਸੀਆਂ ਦੀ ਮੁਸ਼ਕਿਲਾਂ ਜਿਸ ਨੂੰ ਸੁਣਨਾ ਵਾਲਾ ਵੀ ਕੋਈ ਨਹੀਂ ਹੁੰਦਾ। ਅੱਜ ਜਗਰਾਉਂ ਸ਼ਹਿਰ ਦੇ ਸਮਾਜ ਸੇਵਕ ਇੰਦਰ ਪ੍ਰੀਤ ਸਿੰਘ ਜੋ ਕੇ ਸ਼ੋਸ਼ਲ ਮੀਡੀਆ ਤੇ ਇਕ ਨਜ਼ਰ ਇਕ ਨੂਰ ਚੈਨਲ ਚਲਾਉਂਦੇ ਹਨ ਨੇ, ਦਾਣਾ ਮੰਡੀ ਜਗਰਾਓਂ ਦੇ ਹਾਲਾਤ ਆਪਣੇ ਫੇਸਬੁੱਕ ਤੋਂ ਲਾਈਵ ਹੋ ਕੇ ਦਿਖਾਏ। ਦਰਅਸਲ ਜਰੂਰੀ ਕੰਮ ਲਈ ਘਰ ਤੋਂ ਨਿਕਲੇ ਇੰਦਰ ਪ੍ਰੀਤ ਸਿੰਘ ਦੀ ਗੱਡੀ ਮੀਂਹ ਦੇ ਗੰਦੇ ਪਾਣੀ ਵਿਚ ਫੱਸ ਗਈ। ਇੱਕਲੇ ਹੋਣ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਆਈ ਪਰ ਮੋੱਕੇ ਤੇ ਮੌਜ਼ੂਦ ਲੋਕਾਂ ਦੀ ਮਦਦ ਸਦਕਾ ਗੱਡੀ ਨੂੰ ਪਾਣੀ ਵਿੱਚੋਂ ਕੱਢ ਲਿਆ ਗਿਆ। ਇੰਦਰ ਪ੍ਰੀਤ ਸਿੰਘ ਵਲੋਂ ਇਹ ਘਟਨਾ ਫੇਸਬੁੱਕ ਤੋਂ ਲਾਈਵ ਹੋ ਕੇ ਦਿਖਾਈ ਗਈ ਅਤੇ ਅਦਾਰੇ ਨਾਲ਼ ਸੰਪਰਕ ਕੀਤਾ ਗਿਆ ਤਾਂ ਜੋ ਜਗਰਾਉਂ ਕਮੇਟੀ ਤੱਕ ਆਮ ਲੋਕਾਂ ਦੀ ਆਵਾਜ਼ ਪੁਹੰਚ ਸਕੇ। ਉਂਝ ਤਾਂ ਅਜਿਹੀਆਂ ਘਟਨਾਵਾਂ ਅਫਸਰਾਂ ਲਈ ਆਮ ਹਨ ਤੇ ਕੋਈਂ ਪਰਵਾਹ ਕਰਣ ਵਾਲਾ ਵੀ ਕੋਈਂ ਨਹੀਂ ਕਿਉਂਕਿ ਪ੍ਰਬੰਧਕਾਂ ਕੋਲ ਸਫਾਈਆਂ ਲਈ ਬਹੁਤ ਸਾਰੇ ਸ਼ਬਦ ਹਨ । ਪਰ ਆਮ ਲੋਕਾਂ ਨੂੰ ਮਿਲਦਾ ਹੈ ਸਿਰਫ ਤੇ ਸਿਰਫ ਆਸ਼ਵਾਸ਼ਨ।

ਪਿੰਡ ਸ਼ੇਖਦੌਲਤ ਵਿੱਚ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜਗਰਾਉਂ(ਰਾਣਾ ਸ਼ੇਖਦੌਲਤ)ਕਰੋਨਾ ਵਾਇਰਸ ਦੇ ਕਰੋਪ ਨੇ ਪੂਰੇ ਸੰਸਾਰ ਨੂੰ ਆਪਣੀ ਪਿਕੜ ਵਿੱਚ ਲੈ ਲਿਆ ਹੈ ਸਾਰੀ ਦੁਨੀਆਂ ਦਾ ਕਾਰੋਬਾਰ ਠੱਪ ਹੋ ਗਿਆ ਹੈ ਪਰ ਕੁੱਝ ਅਜਿਹੇ ਪਰਿਵਾਰ ਜਿਨ੍ਹਾਂ ਦਾ ਗੁਜ਼ਾਰਾ ਅੱਜ ਦੀ ਘੜੀ ਵਿੱਚ ਔਖਾ ਹੋ ਗਿਆ ਅੱਜ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਿਰਨਜੀਤ ਸਿੰਘ ਸੋਨੀ ਨੇ ਮੰਤਰੀ ਮਲਕੀਤ ਸਿੰਘ ਦਾਖਾਂ ਦੀ ਅਗਵਾਈ ਹੇਠ ਪਿੰਡ ਸ਼ੇਖਦੌਲਤ ਵਿੱਚ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਇਸ ਮੌਕੇ ਸਰਪੰਚ ਮਨਜੀਤ ਕੌਰ,ਕਾਗਰਸ ਆਗੂ ਸ਼ਮਸ਼ੇਰ ਸਿੰਘ ਰਾਈਵਾਲ,ਸਾਬਕਾ ਸਰਪੰਚ ਅਮਰਜੀਤ ਸਿੰਘ ਮੱਲ੍ਹੀ, ਕਾਂਗਰਸ ਆਗੂ ਬਲਜੀਤ ਸਿੰਘ ਦਿਓਲ,ਪੰਚ ਤੇਜਿੰਦਰ ਸਿੰਘ ,ਸਾਬਕਾ ਸਰਪੰਚ ਦਰਸ਼ਨ ਸਿੰਘ, ਪੰਚ ਮਨਦੀਪ ਸਿੰਘ, ਪੰਚ ਰਣਜੀਤ ਸਿੰਘ, ਜੱਸਾ ਸਿੰਘ,ਨੰਬਰਦਾਰ ਜਸਵੰਤ ਸਿੰਘ,ਆਦਿ ਹਾਜ਼ਰ ਸਨ

ਕੈਪਟਨ ਸਰਕਾਰ ਵਧਾਏ ਬੱਸ ਭਾੜੇ ਨੂੰ ਤੁਰੰਤ ਵਾਪਸ ਲਿਆ ਜਾਵੇ‌: ਪ੍ਰਧਾਨ ਮਨਜਿੰਦਰ ਸਿੰਘ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ )ਕੈਪਟਨ ਸਰਕਾਰ ਵੱਲੋਂ ਬੱਸ ਭਾੜਾ ਵਧਾ ਕੇ ਲੋੜਵੰਦ ਪਰਿਵਾਰਾਂ ਤੇ ਵੱਡਾ ਬੋਝ ਪਾਇਆ ਜਿਸ ਕਾਰਨ ਲੋੜਵੰਦ ਪਰਿਵਾਰਾਂ ਦੀ ਜੇਬ ਤੇ ਡਾਕਾ ਮਾਰਿਆ ਜਾ ਰਿਹਾ ਹੈ ਇਸ ਮੌਕੇ ਕਿਸਾਨ ਵਿੰਗ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਅਤੇ ਆਮ ਆਦਮੀਂ ਪਾਰਟੀ ਦੇ ਵਰਕਰ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੀਜ਼ਲ ਪੋਟਰੈਲ ਦੀਆਂ ਵਧੀਆਂ ਕੀਮਤਾਂ ਕਾਰਨ ਜ਼ਰੂਰੀ ਵਸਤਾਂ ਦੇ ਭਾਅ ਵੱਧਣ ਅਤੇ ਕੋਰੋਨਾ ਮਹਾਂਮਾਰੀ ਕਾਰਨ ਲੋਕਾਂ ਦੇ ਰੂਜਗਾਰ ਖੁੱਸਣ ਅਤੇ ਕੰਮ ਪ੍ਰਭਾਵਿਤ ਹੋਣ ਕਾਰਨ ਪਹਿਲਾਂ ਹੀ ਲੋੜਵੰਦ ਵੱਲੋਂ ਬੱਸ ਭਾੜਾ ਵਧਾ ਕੇ ਵਰਗਾਂ ਦੀ ਜੇਬ ਤੇ ਡਾਕਾ ਮਾਰਿਆ ਹੈ ਜਿਸ ਕਾਰਨ ਲੋੜਵੰਦ ਵਰਗਾਂ ਨੂੰ ਬੱਸ ਭਾੜਾ ਵੱਧਣ ਨਾਲ ਭਾਰੀ ਆਰਥਿਕ ਬੋਝ ਦਾ ਸਾਹਮਣਾ ਕਰਨਾ ਪਵੇਗਾ ੳਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਵਜਾਰਤ ਨੂੰ ਗੁਹਾਰ ਲਗਾਈ ਕਿ ਬੱਸ ਸਫ਼ਰ ਸਿਰਫ ਲੋੜਵੰਦ ਵਰਗਾਂ  ਨੇ ਹੀ ਕਰਨਾ ਹੁੰਦਾ ਹੈ ਇਸ ਲਈ ਬੱਸ  ਭਾੜਾ ਵਧਾਉਣ ਉਨ੍ਹਾਂ ਲਈ ਬੇਇਨਸਾਫ਼ੀ ਹੈ 

ਪਿੰਡ ਰੁਸਲਪੁਰ ਵਿਖੇ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਂਗਰਸ ਕਮੇਟੀ ਹਲਕਾ ਜਗਰਾਉਂ ਦੇ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਪਿੰਡ ਰੁਸਲਪੁਰ ( ਜੰਡੀ)ਵਿਖੇ ਲੋੜਵੰਦ ਪਰਿਵਾਰਾਂ ਨੂੰ ਕੋਰੋਨਾ ਮਹਾਂਮਾਰੀ ਰਾਹਤ ਰਾਸ਼ਨ ਯੋਜਨਾ ਤਹਿਤ ਰਾਸ਼ਨ ਦੀਆ 200 ਕਿਟਾਂ ਵੰਡੀਆਂ ਇਸ ਸਮੇਂ ਦਾਖਾ ਨੇ ਦੱਸਿਆ ਹੈ ਕਿ ਇਹ 200 ਲੋੜਵੰਦ ਪਰਿਵਾਰਾਂ ਨੂੰ 10 ਕਿਲੋ ਆਟਾ 1 ਕਿਲੋ ਚੀਨੀ 1 ਕਿਲੋ ਦਾਲ ਵੰਡੀ ਗਈ ਹੈ ਇਸ ਸਮੇਂ ਗੁਰਜੀਤ ਸਿੰਘ ਗੀਟਾ ਸਰਪੰਚ ਜਗਦੇਵ ਸਿੰਘ ਦਿਉਲ ਬਚਿਤ੍ਰ ਸਿੰਘ ਚਿਤਾ ਉੱਤਮ ਸਿੰਘ ਜੁਗਰਾਜ ਸਿੰਘ ਰਾਜਾ ਸਤਿਨਾਮ ਸਿੰਘ ਫੋਜੀ ਮੱਖਣ ਸਿੰਘ ਮੇਜਰ ਸਿੰਘ ਹਰਦੀਪ ਸਿੰਘ ਆਦਿ ਹਾਜ਼ਰ ਸਨ

ਆਈ. ਸੀ. ਐਸ. ਸੀ. ਬੋਰਡ ਵੱਲੋਂ ਦਸਵੀ ਦਾ ਨਤੀਜਾ ਘੋਸ਼ਿਤ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਦੇ ਚਮਕੇ ਸਿਤਾਰੇ ਵਿਿਦਆਰਥੀਆਂ ਨੇ ਮਾਰੀਆਂ ਮੱਲਾਂ - ਨਤੀਜਾ 100 ਫੀਸਦੀ

ਪਰੱਗਿਆ ਜੈਨ, ਹਰਸ਼ ਕੁਮਾਰ ਅਤੇ ਜੈਸਮੀਨ ਕੌਰ ਨੇ ਬਾਰ੍ਹਵੀਂ ਜਮਾਤ ਵਿੱਚੋਂ ਅਤੇ ਸਿਮਰ, ਗੁਰਲੀਨ ਕੌਰ ਅਤੇ ਆਸਥਾ ਨੇ ਦਸਵੀਂ ਜਮਾਤ ਵਿੱਚੋਂ ਸਕੂਲ ਦਾ ਨਾਮ ਰੋਸ਼ਨ ਕੀਤਾ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁੱਕੀ ਹੈ, ਦਾ ਬੋਰਡ (ੀਛਸ਼ਓ) ਦਾ ਨਤੀਜਾ 100 ਫੀਸਦੀ ਰਿਹਾ।

ਬੋਰਡ ਵੱਲੋਂ ਨਤੀਜਾ ਐਲਾਨਣ ਤੋਂ ਬਾਅਦ ਇਲਾਕੇ ਵਿੱਚ ਵਿਿਦਆਰਥੀਆਂ ਤੇ ਉਹਨਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ। ਇੱਕ ਵਾਰ ਫਿਰ ਹਮੇਸ਼ਾ ਦੀ ਤਰ੍ਹਾਂ ਬੀ. ਬੀ. ਐਸ. ਬੀ. ਦੇ ਵਿਿਦਆਰਥੀਆਂ ਦੁਆਰਾ ਆਪਣੀ ਮਿਹਨਤ ਦੁਆਰਾ ਬੋਰਡ ਦਾ ਨਤੀਜਾ ਸੋ ਪ੍ਰਤੀਸ਼ਤ ਲਿਆਉਣ ਵਿੱਚ ਕਾਮਯਾਬੀ ਹਾਸਿਲ ਕੀਤੀ। ਜਿਸ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੂੰ ਜਾਂਦਾ ਹੈ।

ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਦੁਆਰਾ ਕਾਮਰਸ ਵਿਸ਼ੇ ਵਿੱਚ ਪਰੱਗਿਆ ਜੈਨ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ ਅਤੇ ਰਮਨਜੋਤ ਕੌਰ ਸਿੱਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਵਿੱਚ ਹਰਸ਼ ਕੁਮਾਰ, ਜੈਸਮੀਨ ਕੌਰ ਅਤੇ ਹਰਮਨਦੀਪ ਸਿੰਘ ਨੇ ਕਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਹੀ ਦਸਵੀ ਜਮਾਤ ਦੇ ਕਾਮਰਸ ਵਿਸ਼ੇ ਵਿੱਚ ਸਿਮਰਪ੍ਰੀਤ ਕੌਰ ਨੇ 92% ਅੰਕ ਹਾਸਿਕ ਕਰਕੇ ਪਹਿਲਾ, ਗੁਰਲੀਨ ਕੌਰ ਨੇ 91% ਅੰਕ ਹਾਸਿਲ ਕਰਕੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਵਿੱਚੋਂ ਆਸਥਾ ਨੇ 90% ਅੰਕ ਹਾਸਿਲ ਕਰਕੇ ਪਹਿਲਾ, ਅਮਰਾਜਦੀਪ ਕੌਰ ਅਤੇ ਪਰਨੀਤ ਕੌਰ ਨੇ ਦੂਜਾ ਅਤੇ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਕੁਲ ਦੇ ਚਮਕਦੇ ਸਿਤਾਰੇ ਜਿੰਨਾ ਵਿੱੱਚ ਬਾਰ੍ਹਵੀਂ ਜਮਾਤ ਵਿੱਚੋਂ ਬਾਇਓਲੋਜੀ ਵਿੱਚੋਂ ਜੈਸਮੀਨ ਕੌਰ ਨੇ 91%, ਅਕਾਉਂਟਸ ਵਿੱਚੋ ਪਰੱਗਿਆ ਜੈਨ ਨੇ 91% ਅਤੇ ਮੈਥਸ ਵਿੱਚੋਂ ਹਰਸ਼ ਕੁਮਾਰ ਨੇ 91% ਅੰਕ ਹਾਸਿਲ ਕੀਤੇ। ਜੈਸਮੀਨ ਕੌਰ, ਪਰੱਗਿਆ ਜੈਨ ਅਤੇ ਰਮਨਜੋਤ ਕੌਰ ਸਿੱਧੂ ਨੇ ਪੰਜਾਬੀ ਵਿੱਚੋਂ 98%, ਹਰਨੀਤ ਕੌਰ, ਨਵਦੀਪ ਕੌਰ ਅਤੇ ਤਰਨਵੀਰ ਕੌਰ ਨੇ ਪੰਜਾਬੀ ਵਿੱਚੋਂ 95% ਅੰਕ ਹਾਸਿਲ ਕੀਤੇ। ਫਿਜੀਕਲ ਐਜੂਕੇਸ਼ਨ ਵਿੱਚੋਂ ਹਰਸ਼ ਕੁਮਾਰ ਨੇ 98% ਅਤੇ ਹਰਮਨਦੀਪ ਸਿੰਘ ਨੇ 94% ਅੰਕ ਹਾਸਿਲ ਕੀਤੇ।

ਇਸੇ ਤਰ੍ਹਾਂ ਦਸਵੀਂ ਜਮਾਤ ਦੇ ਕਾਮਰਸ ਵਿਸ਼ੇ ਵਿੱਚ ਗੁਰਲੀਨ ਕੌਰ ਅਤੇ ਸਿਮਰਪ੍ਰੀਤ ਕੌਰ ਨੇ 100% ਅਤੇ ਜਸਪ੍ਰੀਤ ਕੌਰ ਨੇ 93% ਅੰਕ ਹਾਸਿਲ ਕੀਤੇ। ਪੰਜਾਬੀ ਵਿੱਚ ਖੁਸ਼ਪ੍ਰੀਤ ਕੌਰ ਨੇ 97% ਅਤੇ ਬਲਜੀਤ ਕੌਰ ਨੇ 96%, ਜੋਗਰਾਫੀ ਵਿੱਚ ਗੁਰਲੀਨ ਕੌਰਨ ਨੇ 96%, ਸਿਮਰਪ੍ਰੀਤ ਕੌਰ ਨੇ 97%, ਮਹਿਕਪ੍ਰੀਤ ਕੌਰ ਨੇ 94%, ਅਮਰਾਜਦੀਪ ਕੌਰ ਤੇ ਪਰਨੀਤ ਕੌਰ ਨੇ 93% ਅਤੇ ਹਰਲੀਨ ਕੌਰ ਨੇ 91% ਅੰਕ ਹਾਸਿਲ ਕੀਤੇ। ਹਿਸਟਰੀ ਵਿੱਚੋਂ ਅਮਰਾਜਦੀਪ ਕੌਰ ਨੇ 92%, ਪਰਨੀਤ ਕੌਰ ਨੇ 91%, ਆਸਥਾ, ਮਹਿਕਦੀਪ ਅਤੇ ਗੁਰਲੀਨ ਕੌਰ ਨੇ 90% ਅੰਕ ਹਾਸਿਲ ਕੀਤੇ। ਅੰਗਰੇਜੀ ਵਿੱਚੋਂ ਸਿਮਰਪ੍ਰੀਤ ਕੌਰ ਨੇ 97%, ਮਹਿਕਪ੍ਰੀਤ ਕੌਰ ਨੇ 94%, ਜਸ਼ਨਪ੍ਰੀਤ ਕੌਰ ਅਤੇ ਆਸਥਾ ਨੇ 93%, ਅਮਰਾਜਦੀਪ ਕੌਰ ਨੇ 92% ਤੇ ਗੁਰਲੀਨ ਕੌਰ ਨੇ 91% ਅੰਕ ਪ੍ਰਾਪਤ ਕੀਤੇ।ਬਾਇਓਲੋਜੀ ਵਿੱਚੋਂ ਸਿਮਰਪ੍ਰੀਤ ਕੌਰ 97%, ਗੁਰਲੀਨ 96%, ਮਹਿਕਪ੍ਰੀਤ ਕੌਰ 94% ਆਸਥਾ ਅਤੇ ਅਮਰਾਜਦੀਪ ਕੌਰ ਨੇ 93% ਹਰਲੀਨ ਕੌਰ 91% ਅੰਕ ਹਾਸਿਲ ਕੀਤੇ। ਫਿਜੀਕਲ ਐਜੂਕੇਸ਼ਨ ਵਿਸੇ ਵਿੱਚ ਸਿਮਰਪ੍ਰੀਤ ਕੌਰ ਨੇ 98%, ਮਹਿਕਪ੍ਰੀਤ ਕੌਰ ਤੇ ਗੁਰਲੀਨ ਕੌਰ ਨੇ 97%, ਅਮਰਾਜਦੀਪ ਕੌਰ ਤੇ ਆਸਥਾ ਨੇ 96% ਅੰਕ ਹਾਸਿਲ ਕੀਤੇ।

ਸਕੂਲ ਦੇ ਇਨ੍ਹਾ ਸ਼ਾਨਦਾਰ ਨਤੀਜਿਆਂ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਕੂਲ ਦੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਅਤੇ ਪਿੰ੍ਰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕਾਲੜਾ ਤੇ ਸਮੂਹ ਮੈਨੇਜਮੈਂਟ ਜਿਸ ਵਿੱਚ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਉੱਪ ਪ੍ਰਧਾਨ ਸ਼੍ਰੀ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਦੁਆਰਾ ਸਮੂਹ ਵਿਿਦਆਰਥੀਆਂ ਅਤੇ ਉਹਨਾ ਦੇ ਮਾਪਿਆ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀ ਤੇ ਉਨ੍ਹਾਂ ਦਾ ਮੰੂਹ ਮਿੱਠਾ ਕਰਵਾਇਆ। ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਸਕੂਲ ਦੇ ਇਸ ਸ਼ਾਨਦਾਰ ਨਤੀਜੇ ਦਾ ਮੁੱਖ ਸਿਹਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਕਾਲੜਾ ਅਤੇ ਸਟਾਫ ਦੀ ਅਣਥੱਕ ਮਿਹਨਤ ਤੇ ਸਮੇਂ – ਸਮੇਂ ਤੇ ਵਿਿਦਆਰਥੀਆਂ ਦਾ ਕੀਤਾ ਗਿਆ ਮਾਰਗ ਦਰਸ਼ਨ ਨੂੰ ਜਾਂਦਾ ਹੈ। ਉਨ੍ਹਾਂ ਨੇ ਸਮੂਹ ਵਿਿਦਆਰਥੀਆਂ ਦੇ ਮਾਪਿਆਂ ਨੂੰ ਇਸ ਸਫਲਤਾ ਦੀ ਵਧਾਈ ਦਿੰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਸੰਸਥਾ ਵੱਲੋਂ ਅੱਗੇ ਤੋਂ ਹੋਰ ਵੀ ਮਿਹਨਤ ਤੇ ਲਗਨ ਨਾਲ ਹੋਰ ਵੀ ਸ਼ਾਨਦਾਰ ਨਤੀਜਿਆਂ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਵਿਿਦਆਰੀਥਆਂ ਨੂੰ ਵੀ ਭੱਵਿਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭੱਵਿਖ ਵਿੱਚ ਵੀ ਆਪਣੀ ਚੜਤ ਨੂੰ ਕਾਇਮ ਕਰਨ ਲਈ ਪ੍ਰਰਿਆ।

ਜ਼ਿਲ੍ਹਾ ਲੁਧਿਆਣਾ ਵਿੱਚ 570 ਮਰੀਜ਼ਾਂ ਦਾ ਚੱਲ ਰਿਹੈ ਇਲਾਜ਼

ਪਿਛਲੇ 24 ਘੰਟਿਆਂ ਦੌਰਾਨ 29 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ ਵੀ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 570 ਮਰੀਜ਼ਾਂ ਦਾ ਇਲਾਜ਼ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 29 ਨਵੇਂ ਮਾਮਲੇ ਸਾਹਮਣੇ ਆਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 42349 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 41121 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 39575 ਨਤੀਜੇ ਨੈਗੇਟਿਵ ਆਏ ਹਨ, ਜਦਕਿ 1228 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 1300 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 246 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 31 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 27 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 15936 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2395 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 221 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1049 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਬਰਸਾਤੀ ਪਾਣੀ ਨੂੰ ਸੜਕਾਂ 'ਤੇ ਇਕੱਠਾ ਹੋਣ ਤੋਂ ਰੋਕਣ ਲਈ ਭਾਰਤ ਭੂਸਣ ਆਸੂ ਵੱਲੋਂ ਸ਼ਹਿਰ ਦੇ ਕਈ ਹਿੱਸਿਆਂ ਦਾ ਦੌਰਾ 

ਜਰੂਰੀ ਹਦਾਇਤੀ ਜਾਰੀ ਬਰਸਾਤੀ ਮੌਸਮ ਦੌਰਾਨ ਸੜਕਾਂ 'ਤੇ ਪਾਣੀ ਨਾ ਖੜ੍ਹਾ ਹੋਣ ਸਬੰਧੀ ਅਧਿਕਾਰੀਆਂ ਨੂੰ ਦੀ ਦਿੱਤੀ ਚੇਤਾਵਨੀ

ਪੋਕਲੇਨ ਤੇ ਜੇ.ਸੀ.ਬੀ. ਮਸ਼ੀਨਾਂ ਵੀ ਬੁੱਢੇ ਨਾਲੇ 'ਤੇ ਲਗਾਈਆਂ ਗਈਆਂ

ਲੁਧਿਆਣਾ, ਜੁਲਾਈ( ) - ਮੌਨਸੂਨ ਦੇ ਚੱਲ ਰਹੇ ਮੌਸਮ ਦੌਰਾਨ ਸੜਕਾਂ 'ਤੇ ਪਾਣੀ ਜਮ੍ਹਾਂ ਹੋਣ ਦੇ ਮੱਦੇਨਜ਼ਰ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੇਅਰ ਬਲਾਕਰ ਸਿੰਘ ਸੰਧੂ ਤੋਂ ਇਲਾਵਾ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਆਸ਼ੂ ਨੇ ਸਿੱਧਵਾਂ ਨਹਿਰ ਦੇ ਨਾਲ ਲੱਗਦੇ ਅੰਡਰ ਪਾਸ ਦਾ ਵੀ ਚੱਕਰ ਲਗਾਇਆ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਓਥੇ ਇਕੱਠੇ ਹੋਏ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂੋ ਭਾਈ ਰਣਧੀਰ ਸਿੰਘ ਨਗਰ ਦੇ ਸੀ ਬਲਾਕ, ਪੰਜ ਪੀਰ ਰੋਡ, ਹੰਬੜ੍ਹਾ ਰੋਡ ਤੋਂ ਇਲਾਵਾ ਕਈ ਹੋਰ ਇਲਾਕਿਆਂ ਦਾ ਵੀ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਬਰਸਾਤੀ ਪਾਣੀ ਸੜਕਾਂ 'ਤੇ ਨਾ ਖੜਨ ਦਿੱਤਾ ਜਾਵੇ ਕਿਉਂਕਿ ਇਸ ਨਾਲ ਨਾ ਕਿ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਬਲਕਿ ਸੜਕਾਂ ਵੀ ਟੁੱਟ ਜਾਂਦੀਆਂ ਹਨ। ਸੋ ਇਸ ਸਮੱਸਿਆ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।ਭਾਰਤ ਭੂਸ਼ਣ ਆਸ਼ੂ ਨੇ ਪੰਜ ਪੀਰ ਰੋਡ ਅਤੇ ਹੰਬੜ੍ਹਾਂ ਰੋਡ ਦਾ ਦੌਰਾ ਵੀ ਕੀਤਾ ਅਤੇ ਨਗਰ ਨਿਗਮ ਦੇ ਸਟਾਫ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਬਰਸਾਤੀ ਪਾਣੀ ਸੜਕਾਂ 'ਤੇ ਜਮ੍ਹਾਂ ਨਹੀਂ ਹੋਣਾ ਚਾਹੀਦਾ ਹੈ। ਬੁੱਢੇ ਨਾਲੇ 'ਤੇ ਵੱਖ-ਵੱਖ ਥਾਂਵਾਂ ਤੇ ਇੱਕ ਪੋਕਲੇਨ ਮਸ਼ੀਨ ਅਤੇ ਜੇ.ਸੀ.ਬੀ. ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਭਾਰੀ ਮੀਂਹ ਪੈਣ ਦੀ ਸਥਿਤੀ 'ਚ ਬੁੱੱਢੇ ਨਾਲੇ ਦਾ ਪਾਣੀ ਓਵਰਫਲੋ ਹੋਣ ਤੋਂ ਰੋਕਿਆ ਜਾ ਸਕੇ। ਮੇਅਰ ਬਲਕਾਰ ਸਿੰਧ ਸੰਧੂ ਨੇ ਕਿਹਾ ਕਿ  ਭਾਰਤ ਭੂਸ਼ਣ ਆਸ਼ੂ ਜੀ ਦੇ ਦਿਸ਼ਾਂ ਨਿਰਦੇਸ਼ਾਂ 'ਤੇ ਨਗਰ ਨਿਗਮ ਲੁਧਿਆਣਾ ਨੇ ਇੱਕ 24 ਘੰਟੇ 7 ਦਿਨ ਸਮਰਪਿਤ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਜਿਸ ਦਾ ਨੰਬਰ 0161-4085039 ਹੈ। ਸ਼ਹਿਰ ਵਾਸੀ ਇਸ ਨੰਬਰ 'ਤੇ ਪਾਣੀ ਦੇ ਇੱਕਠਾ ਹੋਣ/ਮਿਕਸ ਹੋਣ ਆਦਿ ਸਬੰਧੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਸ੍ਰੀ ਰਵਿੰਦਰ ਗਰਗ (99888-20840) ਅਤੇ ਸ੍ਰੀ ਰਵਿੰਦਰ ਸਿੰਘ (97809-00123) ਨਾਲ ਵੀ ਸੰਪਰਕ ਕਰ ਸਕਦੇ ਹਨ।

ਸਰਕਾਰੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ,ਮੁੱਕਦਮਾ ਦਰਜ਼

ਮੁਲਾਂਪੁਰ( ਰਾਣਾ ਸ਼ੇਖਦੌਲਤ)ਇੱਥੋਂ ਨਜਦੀਕ ਪਿੰਡ ਬੱਦੋਵਾਲ ਦੇ ਇੱਕ ਗਰੀਬ ਪਰਿਵਾਰ ਨੂੰ ਸਰਕਾਰੀ ਨੌਕਰੀ ਦਵਾਉਣ ਦੇ ਦਾਅਵੇ ਕਰਕੇ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਮੁਤਾਬਿਕ ਜਾਣਕਾਰੀ ਅਨੁਸਾਰ ਏ.ਐਸ.ਆਈ ਲਖਵੀਰ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬੱਦੋਵਾਲ ਨੇ ਦਰਖਾਸਤ ਸਬੰਧੀ ਦੱਸਿਆ ਕਿ ਕਮਲੇਸ਼ ਮਿਸਰਾ ਪੁੱਤਰ ਵਿਨਾਇਕ ਮਿਸ਼ਰਾ ਵਾਸੀ ਜੱਸੀਆਂ ਰੋਡ ਹੈਬੋਵਾਲ ਲੁਧਿਆਣਾ ਨੇ ਮੇਰੇ ਤੋਂ 3 ਲੱਖ ਰੁਪਏ ਸਰਕਾਰੀ ਨੌਕਰੀ ਤੇ ਲਵਾਉਣ ਦੇ ਲੈ ਲਏ ਬਾਅਦ ਵਿੱਚ ਸਾਡੇ ਘਰ ਆ ਗਿਆ ਅਤੇ ਸਮਝੋਤਾ ਕਰ ਗਿਆ ਅਤੇ ਆਪਣੇ ਬੈਂਕ ਅਕਾਊਂਟ ਦੇ ਤਿੰਨ ਚੈਕਂ ਦੇ ਗਿਆ ਜੋ ਬਾਅਦ ਵਿਚ ਉਹ ਚੈੱਕ ਬਾਊਸ ਹੋ ਗਿਆ ਇਸਦੀ ਦਰਖਾਸਤ ਦੀ ਪੜਤਾਲ ਕਰਕੇ ਮੁੱਕਦਮਾ ਦਰਜ