You are here

ਲੁਧਿਆਣਾ

ਮਾਮਲਾ:ਕੇਦਰ ਦੀਆ ਕਿਸਾਨ ਵਿਰੋਧੀ ਨੀਤੀਆ ਦਾ

ਭਾਰਤੀ ਕਿਸਾਨ ਯੂਨੀਅਨ ਅੱਜ ਤੋ 26 ਤੱਕ ਕੇਦਰ ਸਰਕਾਰ ਦੀਆ ਅਰਥੀਆ ਫੂਕੇਗਾ-ਲੋਪੋ/ਕਿਸਨਪੁਰਾ/ਘੱਲਕਲਾਂ

27 ਜੁਲਾਈ ਨੂੰ ਮੋਗਾ ਵਿਖੇ ਬੀਜੇਪੀ ਦੇ ਆਗੂ ਤਰਲੋਚਨ ਸਿੰਘ ਗਿੱਲ ਦੀ ਰਹਾਇਸ ਦੇ ਮੂੰਹਰੇ ਹੋਵੇਗਾ ਪ੍ਰਦਰਸਨ-ਏਕਤਾ,ਉਗਰਾਹਾ

ਬੱਧਨੀ ਕਲਾਂ/ਅਜੀਤਵਾਲ ਜੁਲਾਈ 2020 (ਨਛੱਤਰ ਸੰਧੂ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਲੋਪੋ,ਜਿਲ੍ਹਾ ਜਰਨਲ ਸਕੱਤਰ ਗੁਰਮੀਤ ਸਿੰਘ ਕਿਸਨਪੁਰਾ,ਜਿਲ੍ਹ੍ਹਾ ਵਿੱਤ ਸਕੱਤਰ ਬਲੋਰ ਸਿੰਘ ਘੱਲਕਲਾਂ ਤੇ ਬਲਾਕ ਧਰਮਕੋਟ ਦੇ ਪ੍ਰਧਾਨ ਗੁਰਦੇਵ ਸਿੰਘ ਕਿਸਨਪੁਰਾ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋ ਖੇਤੀ ਨਾਲ ਸੰਬੰਧਤ ਦੋ-ਤਿੰਨ ਆਰਡੀਨੈਸ ਜਾਰੀ ਕੀਤੇ ਗਏ ਹਨ,ਇਨ੍ਹਾ ਦਾ ਮਕਸਦ ਖੁਲੀ ਮੰਡੀ ਦੇ ਨਾ ਹੇਠ ਸਰਕਾਰੀ ਖਰੀਦ ਦਾ ਭੋਗ ਪਾਉਣਾ ਹੈ ਤੇ ਫਸਲਾ ਦੇ ਸਮਰਥਨ ਮੁੱਲ ਤੇ ਅਨਾਜ ਦੀ ਖਰੀਦ ਬੰਦ ਕਰਨਾ ਹੈ।ਇਨ੍ਹਾ ਆਰਡੀਨੈਸਾ ਜਰੀਏ ਹੀ ਗਰੀਬ ਲੋਕਾ ਨੂੰ ਜਨਤਕ ਵੰਡ ਪਰਣਾਲੀ ਰਾਹੀ ਮਿਲਦਾ ਸਸਤਾ ਰਾਸਨ ਬੰਦ ਕਰਨਾ ਹੈ।ਇਸ ਤਰਾ੍ਹ ਹੀ ਠੇਕਾ ਖੇਤੀ ਕਾਨੂੰਨ ਲਾਗੂ ਕਰ ਕਿ ਕਿਸਾਨਾ ਦੀ ਜਮੀਨ ਖੋਹ ਕਿ ਵੱਡੀਆ ਕੰਪਨੀਆ ਨੂੰ ਦੇ ਕਿ ਵੱਡੇ-ਵੱਡੇ ਖੇਤੀ ਫਾਰਮ ਬਣਾਏ ਜਾਣੇ ਹਨ,ਜੋ ਬਿਜਲੀ ਸੋਧ ਕਾਨੂੰਨ 2020 ਦਾ ਲਿਆਦਾ ਜਾ ਰਿਹਾ ਹੈ ਉਸ ਰਾਹੀ ਬਿਜਲੀ ਬੋਰਡਾ ਦਾ ਭੋਗ ਪਾ ਕਿ ਮੁੁਕੰਮਲ ਨਿੱਜੀ ਕਰਨ ਦਾ ਰਾਹ ਪੱਧਰਾ ਕਰਨਾ ਹੈ,ਇਨ੍ਹਾ ਆਰਡੀਨੈਸਾ ਨੂੰ ਰੱਦ ਕਰਵਾਉਣ ਲਈ ਤੇ ਪੈਟਰੋਲ ਤੇ ਡੀਜਲ ਦੇ ਵਧੇ ਰੇਟਾ ਖਿਲਾਫ ਕੋਰੋਨਾ ਮਹਾਂਮਾਰੀ ਨਾਲ ਸੰਬੰਧਿਤ ਸਾਵਧਾਨੀਆ ਵਰਤ ਦੇ ਹੋਏ ਕੈਪਟਨ ਸਰਕਾਰ ਦੀਆ ਐਫ.ਆਈ.ਆਰ ਦਰਜ ਕਰਨ ਦੀਆ ਧਮਕੀਆ ਦੀ ਵੀ ਕੋਈ ਪਰਵਾਹ ਨਾ ਕਰਦੇ ਹੋਏ 20 ਜੁਲਾਈ ਤੋ 26 ਜੁਲਾਈ ਤੱਕ ਕੇਦਰ ਦੀ ਮੋਦੀ ਸਰਕਾਰ ਦੀਆ ਅਰਥੀਆ ਸਾੜੀਆ ਜਾਣਗੀਆ ਤੇ 27 ਜੁਲਾਈ ਨੂੰ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂੂਬਾ ਕਮੇਟੀ ਮੈਬਰ ਤੇ ਪਾਰਟੀ ਦੇ ਕਿਸਾਨ ਸੈਲ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਰਹਾਇਸ ਮੂਹਰੇ ਟਰੈਕਟਰਾ ਤੇ ਮਾਰਚ ਕਰਕੇ ਪਹੁੰਚਿਆ ਜਾਵੇਗਾ ਤੇ ਮੋਦੀ ਸਰਕਾਰ ਖਿਲਾਫ ਪ੍ਰਦਰਸਨਕਰਨ ਤੋ ਬਾਅਦ ਮੰਗ ਪੱਤਰ ਦਿੱਤਾ ਜਾਵੇਗਾ।ਇਸ ਸਮੇ ਉਨ੍ਹਾ ਨਾਲ ਕਿਸਾਨ ਆਗੂ ਜਗਜੀਤ ਸਿੰਘ ਬੱਧਨੀ ਕਲਾਂ ਵੀ ਹਾਜਰ ਸਨ।

ਭਲਕੇ ਕੇਂਦਰ ਸਰਕਾਰ ਖਿਲਾਫ ਸੂਬੇ ਦੇ ਕਿਸਾਨ ਕਰਨਗੇ ਵੱਡਾ ਪ੍ਰਦਰਸਨ – ਭੰਮੀਪੁਰਾ

ਕਾਉਂਕੇ ਕਲਾਂ  ਜੁਲਾਈ 2020 ( ਜਸਵੰਤ ਸਿੰਘ ਸਹੋਤਾ) ਕੇਂਦਰ ਸਰਕਾਰ ਵੱਲੋ ਜਾਰੀ ਕੀਤੇ ਨਵੇਂ ਖੇਤੀਬਾੜੀ ਆਰਡੀਨੈਸਾਂ ਖਿਲਾਫ ਸੂਬੇ ਦੇ ਸਮੱੁਚੇ ਕਿਸਾਨ ਸਰਕਾਰ ਖਿਲਾਫ ਪ੍ਰਦਰਸਨ ਕਰਨ ਲਈ ਭਲਕੇ 20 ਜੁਲਾਈ ਨੂੰ ਸੜਕਾਂ ਤੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸਨ ਕਰਨਗੇ।ਇਹ ਜਾਣਕਾਰੀ ਅੱਜ ਉੱਘੇ ਸਮਾਜ ਸੇਵੀ ਆਗੂ ਗੁਰਮੇਲ ਸਿੰਘ ਭੰਮੀਪੁਰਾ ਨੇ ਦਿੰਦਿਆ ਦੱਸਿਆ ਕਿ ਕੇਂਦਰੀ ਖੇਤੀ ਮੰਡੀਕਰਨ ਸੋਧ ਬਿੱਲ ਦੇ ਲਾਗੂ ਹੋਣ ਨਾਲ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ ਤੇ ਦੇਸ ਦਾ ਅੰਨਦਾਤਾ ਖੁਦਕਸੀਆ ਕਰਨ ਲਈ ਮਜਬੂਰ ਹੋ ਜਾਵੇਗਾ। ਉਨਾ ਕਿਹਾ ਕਿ ਸਰਕਾਰੀ ਫਸਲ ਦੀ ਖਰੀਦ ਗਰੰਟੀ ਹੋਣ ਕਾਰਨ ਕਿਸਾਨ ਬੇਝਿਜਕ ਕਣਕ ਤੇ ਝੋਨੇ ਦੀ ਫਸਲ ਦੀ ਬਿਜਾਈ ਕਰਦੇ ਆ ਰਹੇ ਹਨ।ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨ ਨੂੰ ਆਪਣੀ ਜਿਨਸ ਦਾ ਸਹੀ ਮੱੁਲ ਨਹੀ ਮਿਲੇਗਾ ਤੇ ਵਪਾਰੀ ਤੇ ਕਾਰਪੋਰੇਟ ਘਰਾਣੇ ਕਿਸਾਨ ਦੀ ਅੰਨੀ ਲੱੁਟ ਕਰਨਗੇ ਤੇ ਇਸ ਫੈਸਲੇ ਨਾਲ ਹੀ ਮੰਡੀਕਰਨ ਬੋਰਡ ਵੀ ਖਤਮ ਹੋ ਜਾਵੇਗਾ।ਉਨਾ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਸੰਘਰਸ ਕਰਨ ਲਈ ਸਮੱੁਚੇ ਕਿਸਾਨ ਭਾਈਚਾਰੇ ਵਿੱਚ ਭਾਰੀ ਉਤਸਾਹ ਹੈ ਤੇ ਉਹ ਆਪਣੇ ਟਰੈਕਟਰ ਸੜਕਾ ਤੇ ਖੜੇ ਕਰਕੇ ਸਾਂਤਮਈ ਤਰੀਕੇ ਨਾਲ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਨਗੇ।

ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਅਕਾਲੀ ਦਲ ਵਿਰੋਧ ਕਰੇਗਾ –ਦੌਧਰ

ਕਾਉਂਕੇ ਕਲਾਂ,ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਸ੍ਰੋਮਣੀ ਅਕਾਲੀ ਦਲ ਬਾਦਲ ਭਰਵਾਂ ਵਿਰੋਧ ਕਰੇਗਾ ਕਿਉਕਿ ਬਠਿੰਡਾ ਥਰਮਲ ਪਲਾਂਟ ਦਾ ਸੂਬੇ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਹੈ।ਇਹ ਟਿੱਪਣੀ ਅੱਜ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਯੂਥ ਆਗੂ ਪਰਵਿੰਦਰ ਸਿੰਘ ਸਿੱਧੂ ਦੌਧਰ ਨੇ ਕਰਦਿਆ ਕਿਹਾ ਕਿ ਹਾਸੀਏ ਤੇ ਜਾ ਚੱੁਕੀ ਕੈਪਟਨ ਸਰਕਾਰ ਹੁਣ ਸਰਕਾਰੀ ਸੰਪਤੀਆਂ ਤੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਅਹਿਮ ਅਦਾਰਿਆ ਦਾ ਭੋਗ ਪਾਉਣ ਜਾ ਰਹੀ ਹੈ।ਉਨਾ ਕਿਹਾ ਕਿ ਸਰਕਾਰ ਬਠਿੰਡਾ ਥਰਮਲ ਪਲਾਂਟ ਦੀਆਂ ਚਿਮਨੀਆਂ ਨੂੰ ਢਾਹੁਣ ਦਾ ਟੈਂਡਰ ਜਾਰੀ ਕਰ ਚੱੁਕੀ ਹੈ ,ਜਿਸ ਦਾ ਮੁੱਖ ਮਕਸਦ ਪਲਾਂਟ ਦੀ ਮਹਿੰਗੀ ਜਮੀਨ ਆਪਣੇ ਖਾਸਮਖਾਮ ਨੂੰ ਵੰਡਣਾ ਹੈ।ਉਨਾ ਕਿਹਾ ਕਿ ਅਕਾਲੀ ਦਲ ਵੱਲੋ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਦਿਨ ਤੋ ਹੀ ਸਰਕਾਰੀ ਲੋਕਮਾਰੂ ਗਤੀਵਿਧੀਆਂ ਖਿਲਾਫ ਸੰਘਰਸ ਕੀਤਾ ਜਾ ਰਿਹਾ ਹੈ ਤੇ ਹੁਣ ਬਠਿੰਡਾ ਥਰਮਲ ਪਲਾਂਟ ਨੂੰ ਢਾਹੁਣ ਦੇ ਇਸ ਮੰਦਭਾਗੇ ਫੈਸਲੇ ਖਿਲਾਫ ਅਕਾਲੀ ਦਲ ਪਿੰਡ ਪੱਧਰ ਤੇ ਸਰਕਾਰ ਖਿਲਾਫ ਸੰਘਰਸ ਕਰੇਗਾ ਤਾਂ ਜੋ ਸਰਕਾਰ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਸਕੇ।ਉਨਾ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਫੈਸਲੇ ਖਿਲਾਫ ਅਕਾਲੀ ਦਲ ਵੱਲੋ ਜਾਰੀ ਰੋਸ ਧਰਨਿਆਂ ਦਾ ਹਿੱਸਾ ਬਣ ਕੇ ਸਰਕਾਰ ਦੇ ਇਸ ਫੈਸਲੇ ਨੂੰ ਵਾਪਿਸ ਕਰਵਾਉਣ ਦਾ ਦਬਾਅ ਬਨਾਉਣ

ਮਲਕ ਪਿੰਡ ਚ 20 ਲੱਖ ਦੀ ਲਾਗਤ ਨਾਲ ਬਣਨ ਵਾਲੀ ਜਿੰਮ ਦੀ ਪੰਜ ਪਿਆਰਿਆਂ ਨੇ ਨੀਂਹ ਰੱਖੀ-Video

ਜਗਰਾਉਂ, ਜੁਲਾਈ 2020 (ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )-

ਗ੍ਰੀਨ ਸੁਸਾਇਟੀ ਮਲਕ ਵੱਲੋਂ ਸਮਾਜਸੇਵੀ ਦਾਨੀ ਪਰਿਵਾਰਾਂ ਦੇ ਸਹਿਯੋਗ ਨਾਲ ਪਿੰਡ ਮਲਕ ਵਿਖੇ ਇਕ ਆਧੁਨਿਕ ਜਿੰਮ ਤੇ ਪਾਰਕ ਬਣਾਉਣ ਦੀ ਸ਼ੁਰੂਆਤ ਕੀਤੀ ਹੈ । ਇਹ ਜਿੰਮ ਪਿੰਡ ਵਾਸੀਆਂ ਤੇ ਪ੍ਰਵਾਸੀ ਪੰਜਾਬੀ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਕੇ ਤਿਆਰ ਜਾ ਰਹੀ ਹੈ । ਜਿਸ 'ਤੇ ਕਰੀਬ 20 ਲੱਖ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ । ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਇਸ ਜਿੰਮ ਦੀ ਇਮਾਰਤ ਬਣਾਉਣ ਦਾ ਨੀਂਹ ਪੱਥਰ ਅਰਦਾਸ ਉਪਰੰਤ ਪੰਜ ਪਿਆਰਿਆਂ ਵਲੋਂ ਰੱਖਿਆ ਗਿਆ । ਇਸ ਸਮੇਂ ਗ੍ਰੀਨ ਸੁਸਾਇਟੀ ਮਲਕ ਦੇ ਆਗੂ ਮਾਸਟਰ ਸੁਖਦੀਪ ਸਿੰਘ ਢਿੱਲੋਂ, ਮਾਸਟਰ ਹਰਵਿੰਦਰ ਸਿੰਘ ਰਾਏ ਅਤੇ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਲਕ ਦੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਸਮਾਜਕ ਤਾਨੇਬਾਣੇ ਵਿੱਚ ਸਮਜਦਾਰ ਬਣਾਉਣ ਲਈ ਜਿੰਮ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ । ਜਿਸ ਵਿੱਚ ਪਿੰਡ ਮਲਕ ਵਾਸੀਆ ਵਲੋਂ ਬਹੁਤ ਹੀ ਉਤਸ਼ਾਹ ਨਾਲ ਹਿਸਾ ਲਿਆ ਗਿਆ । ਉਸ ਸਮੇ ਸਰਪੰਚ ਦੀਦਾਰ ਸਿੰਘ ਮਲਕ ਸਾਬਕਾ ਚੇਅਰਮੈਨ ਬਲਾਕ ਸੰਮਤੀ ਜਗਰਾਓਂ , ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਪੰਜਾਬੀ ਟਰਬਿਉਨ ਦੇ ਪੱਤਰਕਾਰ ਚਰਨਜੀਤ ਸਿੰਘ ਢਿਲੋਂ ਅਤੇ ਅਜੀਤ ਦੇ ਪੱਤਰਕਾਰ ਗੁਰਦੀਪ ਮਲਕ ਵਲੋਂ ਨੌਜੁਆਨ ਦੇ ਇਸ ਉਪਰਾਲੇ ਦੀ ਸਲਾਗਾ ਕੀਤੀ ਗਈ।ਉਸ ਸਮੇ ਸੁਖਦੀਪ ਸਿੰਘ ਢਿੱਲੋਂ ਵਲੋਂ ਵਦੇਸ਼ਾਂ ਵਿੱਚ ਵਸਦੇ ਪਿੰਡ ਵਾਸੀਆਂ ਨੂੰ ਇਸ ਕਾਰਜ ਵਿੱਚ ਹਿਸਾ ਪੌਣ ਲਈ ਅਪੀਲ ਕੀਤੀ ਗਈ।ਓਹਨਾ ਵਦੇਸ਼ਾਂ ਵਿਚ ਵਸਦੇ ਪਿੰਡ ਵਾਸੀ ਜੋ ਪਹਿਲਾ ਵੀ ਵੱਡੇ ਪੱਧਰ ਤੇ ਗਰੀਨ ਸੁਸਾਇਟੀ ਮਲਕ ਨੂੰ ਸ਼ਿਹਯੋਗ ਦੇ ਰਹੇ ਹਨ ਦਾ ਧੰਨਵਾਦ ਕੀਤਾ। ਇਸ ਮੌਕੇ ਕਈ ਦਾਨੀ ਪਰਿਵਾਰਾਂ ਨੇ ਜਿੰਮ ਲਈ ਵਿੱਤੀ ਸਹਾਇਤਾ ਰਾਸ਼ੀ ਸੰਸਥਾ ਦੇ ਮੈਂਬਰਾਂ ਨੂੰ ਭੇਟ ਕੀਤੀ ।

ਆਂਗਨਵਾੜੀ ਸਕੂਲ ਦੇ ਬੱਚਿਆਂ ਲਈ ਰਾਸ਼ਨ ਦੀ ਵੰਡ ਕੀਤੀ 

ਅਜੀਤਵਾਲ ਜੁਲਾਈ 2020 -(ਨਛੱਤਰ ਸੰਧੂ)-ਪਿੰਡ ਰਾਮੂੰਵਾਲਾ ਨਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਚਲਦੇ ਆਂਗਨਵਾੜੀ ਸੈਂਟਰ ਦੇ ਨਿੱਕੇ ਬੱਚਿਆਂ ਲਈ ਰਾਸ਼ਨ ਦੀ ਵੰਡ ਸਮੂਹ ਗਰਾਮ ਪੰਚਾਇਤ ਵਲੋਂ ਕੀਤੀ ਗਈ।ਇਸ ਮੌਕੇ ਆਂਗਨਵਾੜੀ ਵਰਕਰ ਸੁਮਨਦੀਪ ਕੌਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਕਾਫੀ ਸਮੇਂ ਤੋਂ ਹੀ ਆਂਗਨਵਾੜੀ ਸੈਂਟਰ ਬੰਦ ਹਨ ਇਸ ਲਈ ਸਮੇਂ-ਸਮੇਂ ਤੇ ਬੱਚਿਆਂ ਲਈ ਘਰ ਵਾਸਤੇ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ ਤੇ ਅੱਜ ਵੀ 6 ਸਾਲ ਤੱਕ ਦੇ ਬੱਚਿਆਂ ਨੂੰ ਦੋ ਮਹੀਨੇ ਵਾਸਤੇ ਕਣਕ, ਚੌਲ, ਖੰਡ, ਪੰਜੀਰੀ ਆਦਿ ਸਮਾਨ ਬੱਚਿਆਂ ਦੇ ਮਾਪਿਆਂ ਨੂੰ ਵੰਡਿਆ ਜਾ ਰਿਹਾ ਹੈ।ਇਸ ਮੌਕੇ ਕੰਚਨ ਕੌਰ ਸਰਪੰਚ ਤੇ ਗੁਲਵੰਤ ਸਿੰਘ ਕਾਂਤੀ,ਰਾਮ ਸਿੰਘ,ਜਸਵੀਰ ਕੌਰ,ਹਰਦੇਵ ਸਿੰਘ,ਸੁਰਜੀਤ ਕੌਰ,ਸੁਖਜਿੰਦਰ ਸਿੰਘ, ਕਰਮਜੀਤ ਕੌਰ,ਜਸਵੀਰ ਕੌਰ,ਗੁਰਮੀਤ ਸਿੰਘ ਕਾਕਾ ਸਾਰੇ ਮੈਂਬਰ ਪੰਚਾਇਤ,ਚਮਕੌਰ ਸਿੰਘ ਜੀ.ਓ.ਜੀ,ਗੁਰਭੇਜ ਗਿੱਲ,ਬਖਸੀਸ਼ ਸਿੰਘ,ਲਖਵੀਰ ਨਿੱਕਾ ਤੇ ਆਂਗਨਵਾੜੀ ਵਰਕਰ ਸੁਮਨਦੀਪ ਕੌਰ ਤੇ ਬੇਅੰਤ ਕੌਰ,ਹੈਲਪਰ ਪੂਨਮ ਰਾਣੀ,ਮੂਰਤੀ,ਅਮਰਜੀਤ ਕੌਰ ਹਾਜਰ ਸਨ।

ਸੁਪਰੀਮ ਕੌਨਵੈਟ ਸਕੂਲ ਨੇ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ

ਹਠੂਰ  ਜੁਲਾਈ 2020 (ਨਛੱਤਰ ਸੰਧੂ)ਸੁਪਰੀਮ ਕੌਨਵੈਟ ਸਕੂਲ ਬਿਲਾਸਪੁਰ ਵਿਖੇ ਦਸਵੀ ਦਾ ਨਤੀਜਾ ਸਾਨਦਾਰ ਰਿਹਾ।ਸੰਸਥਾ ਦੇ ਪੈ੍ਰਜੀਡੈਟ ਸਰਦਾਰ ਚਰਨ ਸਿੰਘ ਅਤੇ ਚੇਅਰਮੈਨ ਜੋਗਿੰਦਰ ਸਰਮਾ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ।ਉਨ੍ਹਾ ਬੱਚਿਆ ਦੇ ਸਟਾਫ ਦੀ ਮਿਹਨਤ ਸਦਕਾ ਆਏ ਨਤੀਜਿਆ ਤੇ ਖੂਸੀ ਜਾਹਿਰ ਕੀਤੀ ਹੈ ਅਤੇ ਮੋਹਰੀ ਆਏ ਬੱਚਿਆ ਨੂੰ ਸਨਮਾਨਿਤ ਵੀ ਕੀਤਾ।ਸਕੂਲ ਦੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਮਾਪਿਆ ਦਾ ਧੰਨਵਾਦ ਕੀਤਾ ਅਤੇ ਪੁਜੀਸਨਾ ਲੈਣ ਵਾਲੇ ਬੱਚਿਆ ਨੂੰ ਵੀ ਵਧਾਈ ਦਿੱਤੀ ਗਈ ਤੇ ਸਕੂਲ ਦਾ ਸਟਾਫ ਦੀ ਵੀ ਇਸ ਮੌਕੇ ਸਲਾਂਘਾ ਕੀਤੀ ਗਈ।

ਸਵ.ਰਮਨਦੀਪ ਸਿੰਘ ਦੇ ਘਰ ਦੁੱਖ ਸਾਝਾ ਕਰਨ ਆਏ ਐਸ.ਆਰ.ਕਲੇਰ

ਹਠੂਰ ਜੁਲਾਈ 2020 (ਨਛੱਤਰ ਸੰਧੂ)ਪਿੰਡ ਚਕਰ ਵਿਖੇ ਸ.ਜਗਜੀਤ ਸਿੰਘ ਦਾ ਸਪੁੱਤਰ ਰਮਨਦੀਪ ਸਿੰਘ ਜੋ ਕਿ ਇੱਕ ਹਾਦਸੇ ਦੌਰਾਨ ਗੁਰੁ ਚਰਨਾ ਵਿੱਚ ਜਾ ਬਿਰਾਜੇ ਸਨ।ਅੱਜ ਉਨ੍ਹਾ ਦੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਉਨ੍ਹਾ ਦੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸਾਮਲ ਹੋ ਕੇ ਉਨ੍ਹਾ ਨਾਲ ਦੁੱਖ ਸਾਝਾ ਕਰਦੇ ਹੋਏ।ਇਸ ਸਮੇ ਉਨ੍ਹਾ ਕਿਹਾ ਕਿ ਨੋਜਵਾਨ ਅਵਸਥਾ ਵਿੱਚ ਇਸ ਨੋਜਵਾਨ ਦਾ ਪਰਿਵਾਰ ਅਤੇ ਸਮਾਜ ਤੋ ਵਿਛੜ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ।ਪ੍ਰਮਾਤਮਾ ਇਸ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।

ਧੀ 'ਤੇ ਮਾਣ ਮਹਿਸੂਸ ਕਰਦਾ ਹੈ ਪਰਿਵਾਰ.. 

ਬਲੌਜ਼ਮਜ਼ ਦੀ ਜੋਬਨਪ੍ਰੀਤ ਕੌਰ ਨੇ 96.4 ਫੀਸਦੀ ਨੰਬਰਾਂ ਨਾਲ ਕੀਤਾ ਟਾਪ..

ਜਗਰਾਉਂ ( ਜੁਲਾਈ : ਵਿਕਾਸ ਸਿੰਘ ਮਠਾੜੂ )ਬਿਨ੍ਹਾਂ ਟਿਉਸ਼ਨ ਤੋਂ ਜਗਰਾੳਂੁ ਦੀ ਜੋਬਨਪ੍ਰੀਤ ਕੌਰ ਨੇ 96.4 ਫੀਸਦੀ ਅੰਕ ਪ੍ਰਾਪਤ ਕਰ ਬਲੌਜ਼ਮਜ਼ ਸਕੂਲ ਵਿਚ ਟਾਪ ਕੀਤਾ . ਇਹਨਾਂ ਨੰਬਰਾਂ ਨਾਲ ਜੋਬਨਪ੍ਰੀਤ ਕੌਰ ਤੀਸਰੇ ਸਥਾਨ 'ਤੇ ਰਹੀ । ਪਰਿਵਾਰ ਨੂੰ ਧੀ ਦੀ ਇਸ ਕਾਬਲਿਅਤ 'ਤੇ ਫਕਰ ਮਹਿਸੂਸ ਹੁੰਦਾ ਹੈ ਕਿਉਂਕਿ ਹੋਸ਼ਿਆਰ ਧੀ ਨੇ ਇਹ ਮੁਕਾਮ (ਬਿਨ੍ਹਾਂ ਟਿਉਂਸ਼ਨ ਰੱਖਣ ਦੀ ਚੁਨੌਤੀ ਨਾਲ) ਹਾਸਲ ਕੀਤਾ। ਪਰਿਵਾਰ ਨੇ ਧੀਆਂ ਨੂੰ ਪੁੱਤਾਂ ਵਾਂਗ ਪਾਲਣ ਦੀ ਅਪੀਲ ਕੀਤੀ ਤਾਂ ਜੋ ਹਰ ਇਕ ਧੀ ਜੋਬਨਪ੍ਰੀਤ ਵਾਂਗ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਣ।

ਭੁੱਖ ਅਤੇ ਪਿਆਸ ਨਾਲ ਗਾਂ ਦੀ ਮੌਂਤ 'ਤੇ ਗਊਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਖ਼ਤ ਵਿਰੋਧ

ਗਊਧਨ ਦੀ ਸੁਰੱਖਿਆ ਲਈ ਸਾਰਿਆਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ- ਚੇਅਰਮੈਨ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਜਗਰਾਓ ਦੇ ਨੇੜੇ ਏਅਰ ਫੋਰਸ ਦੀ ਐਸ.ਕੇ. ਰੇਜ ਵਿੱਚ ਭੁੱਖ ਅਤੇ ਪਿਆਸ ਨਾਲ ਗਾਂ ਦੀ ਮੌਤ 'ਤੇ ਸਖ਼ਤ ਵਿਰੋਧ ਜਤਾਉਂਦੇ ਹੋਏ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੁਰਘਟਨਾ ਦੀ ਜਾਂਚ ਅਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੂੰ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਹਨ।ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਦੀਆਂ ਗਊਸ਼ਾਲਾਵਾਂ ਨੂੰ ਉਪਯੋਗੀ ਬਣਾਉਣ ਲਈ ਕਮਿਸ਼ਨ ਵੱਲੋਂ ਵਿਸੇਸ਼ ਯਤਨ ਕੀਤੇ ਜਾ ਰਹੇ ਹਨ। ਕਮਿਸ਼ਨ ਯਤਨ ਕਰ ਰਿਹਾ ਕਿ ਸੂਬੇ ਦੀਆਂ ਗਊਸ਼ਾਲਾਵਾਂ ਆਰਥਿਕ ਤੌਰ 'ਤੇ ਇੰਨੀਆਂ ਮਜ਼ਬੂਤ ਹੋਣ ਕਿ ਉਹ ਸੜਕਾਂ ਤੋਂ ਗਊਧਨ ਨੂੰ ਚੁੱਕ ਕੇ ਉਸਦਾ ਪਾਲਣ-ਪੋਸ਼ਣ ਕਰ ਸਕਣ। ਉਨ੍ਹਾਂ ਕਿਹਾ ਕਿ ਭੁੱਖ ਅਤੇ ਪਿਆਸ ਨਾਲ ਗਊਮਾਤਾ ਦੇ ਮੌਤ 'ਤੇ ਬੇਹੱਦ ਅਫਸੋਸ ਹੈ ਪਰ ਜ਼ਰੂਰਤ ਇਹ ਹੈ ਕਿ ਗਊ ਰੱਖਿਆ ਲਈ ਸਾਰੀਆਂ ਧਾਰਮਿਕ ਅਤੇ ਸਿਆਸੀ ਪਾਰਟੀਆਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ ਹੈ। ਗਊਮਾਤਾ ਪੂਜਣਯੋਗ ਹੈ ਇਸ ਲਈ ਸਰਕਾਰ ਹੀ ਨਹੀਂ ਸਗੋਂ ਗਊ ਭਗਤਾਂ ਨੂੰ ਵੀ ਉਨ੍ਹਾਂ ਦੀ ਰੱਖਿਆ ਲਈ ਯਤਨ ਕਰਨੇ ਚਾਹੀਦੇ ਹਨ। ਗਊਸੇਵਾ ਕਮਿਸ਼ਨ ਨੇ ਸਾਰੇ ਸਮਾਜ ਸੇਵੀ ਸੰਗਠਨਾਂ ਨੂੰ ਖੁੱਲਾ ਸੱਦਾ ਦਿੱਤਾ ਅਤੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲਦੇ ਹਨ ਜਿੱਥੇ ਗਊਧਨ ਸੁਰੱਖਿਅਤ ਨਹੀਂ ਹੈ ਉਹ ਕਦੇ ਵੀ ਫੋਨ ਕਰਕੇ ਗਊਸੇਵਾ ਕਮਿਸ਼ਨ ਨੂੰ ਸ਼ਿਕਾਇਤ/ਸੂਚਨਾ ਦੇ ਸਕਦੇ ਹਨ।ਸ਼ਰਮਾਂ ਨੇ ਅਪੀਲ ਕੀਤੀ ਕਿ ਗਊਧਨ ਦੀ ਸੁਰੱਖਿਆ ਲਈ ਸਾਰਿਆਂ ਨੂੰ ਇੱਕ ਮੰਚ 'ਤੇ ਆਉਣਾ ਚਾਹੀਦਾ ਹੈ ਨਾ ਕਿ ਇਸ ਨੂੰ ਰਾਜਨੀਤੀ ਦਾ ਮੁੱਦਾ ਬਣਾ ਕੇ ਆਪਣੀ ਜਿੰਮੇਵਾਰੀ ਤੋਂ ਮੁੂੰਹ ਮੋੜਨਾ ਚਾਹੀਦਾ ਹੈ। ਸੂਬੇ ਵਿੱਚ ਗਊਧਨ ਦੀ ਸੁਰੱਖਿਆ ਅਤੇ ਸੰਭਾਲ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਵਿਸੇਸ਼ ਤੌਰ 'ਤੇ ਟੀਮਾਂ ਗਠਿਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਗਰਮੀ ਵਿੱਚ ਗਊਧਨ ਲਈ ਚਾਰੇ ਅਤੇ ਪਾਣੀ ਦੇ ਵਿਸੇਸ਼ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇਗਾ

ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਉਲੰੰਘਣਾ ਲਈ ਕੀਤੇ ਚਾਲਾਨ

ਖੰਨਾ/ਲੁਧਿਆਣਾ, ਜੁਲਾਈ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) ਹਰਪ੍ਰੀਤ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਖੰਨਾ, ਨੇ ਜਾਣਕਾਰੀ ਦਿੰਦੇ  ਦੱਸਿਆ ਕਿ ਕੋਵਿਡ-19 ਦੇ ਸਬੰਧ ਵਿੱਚ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਵਾਉਣ ਸਬੰਧੀ ਅਤੇ ਕਰੋਨਾ ਮਾਂਹਮਾਰੀ ਦੇ ਵਧਣ ਨੂੰ ਰੋਕਣ ਲਈ .ਜਗਵਿੰਦਰ ਸਿੰਘ ਚੀਮਾਂ, ਪੀ.ਪੀ.ਐਸ. ਪੁਲਿਸ ਕਪਤਾਨ (ਆਈ), ਖੰਨਾ, ਦੀ ਨਿਗਰਾਨੀ ਹੇਠ ਖੰਨਾ ਪੁਲਿਸ ਵੱਲੋ ਵੱਖ-ਵੱਖ ਥਾਵਾਂ ਪਰ ਨਾਕਾਬੰਦੀਆਂ ਕਰਵਾਈਆਂ ਗਈਆਂ ਸਨ, ਜਿਸ ਦੌਰਾਨ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਕੁੱਲ 25 ਮੁਕੱਦਮੇ ਦਰਜ ਕੀਤੇ ਗਏ।ਜਿੰਨ੍ਹਾ 'ਚ ਸਬ-ਡਵੀਜਨ ਖੰਨਾ ਵੱਲੋਂ 10, ਸਬ-ਡਵੀਜਨ ਸਮਰਾਲਾ ਵੱਲੋਂ 04 ਅਤੇ ਸਬ-ਡਵੀਜਨ ਪਾਇਲ ਵੱਲੋ 11 ਦਰਜ ਰਜਿਸਟਰ ਕੀਤੇ ਗਏ। ਇਸ ਤੋਂ ਇਲਾਵਾ 99 (ਬਿਨਾ ਮਾਸਕ) ਕੈਸ਼ ਚਲਾਣ ਅਤੇ 62 ਵਹੀਕਲ ਚਲਾਣ ਕੀਤੇ ਗਏ ਤਾਂ ਕਿ ਕਰੋਨਾ ਵਾਇਰਸ ਦੇ ਕੇਸਾਂ ਦੀ ਚੇਨ ਨੂੰ ਤੋੜਿਆ ਜਾਵੇ।ਦਰਜ ਮੁੱਕਦਮਾਤ ਸਬ-ਡਵੀਜਨ ਖੰਨਾ ਦੀ ਪੁਲਿਸ ਵੱਲੋਂ 1) ਮੁਕੱਦਮਾ ਨੰਬਰ 112 ਮਿਤੀ 15-07-2020 ਅਫ਼ਧ 188, 269 ਭਯਦਯ ਅਤੇ 51,52 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਿਟੀ ਖੰਨਾ ਬਰਖਿਲਾਫ ਸਨੀ ਕੁਮਾਰ ਵਾਸੀ ਮਾਡਲ ਟਾਊਨ, ਖੰਨਾਂ, 2)ਮੁੱਕੱਦਮਾ ਨੰਬਰ 114 ਮਿਤੀ 16।07।2020 ਅਫ਼ਧ 188, 269 ਭਯਦਯ ਅਤੇ 51,52 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਿਟੀ ਖੰਨਾ ਬਰਖਿਲਾਫ ਰਕੇਸ਼ ਕੁਮਾਰ ਵਾਸੀ ਗੁੱਗਾ ਮਾੜੀ, ਖੰਨਾ, 3) ਮੁੱਕੱਦਮਾ ਨੰਬਰ 115 ਮਿਤੀ 16।07।2020 ਅਫ਼ਧ 188, 269 ਭਯਦਯ ਅਤੇ 51,52 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਿਟੀ ਖੰਨਾ ਬਰਖਿਲਾਫ ਰਣਜੀਤ ਸਿੰਘ ਵਾਸੀ ਸਮਰਾਲਾ ਰੋਡ, ਖੰਨਾ, 4) ਮੁਕੱਦਮਾ ਨੰਬਰ 102 ਮਿਤੀ 15-07-2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਜੈਪਾਲ ਵਾਸੀ ਲਲਹੇੜੀ ਰੋਡ, ਖੰਨਾ, 5) ਮੁਕੱਦਮਾ ਨੰਬਰ 103 ਮਿਤੀ 15।07।2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਲਾਲਾ ਲਾਜਪੱਤ ਵਾਸੀ ਪੀਰਖਾਨਾ ਰੋਡ, ਖੰਨਾ, 6) ਮੁਕੱਦਮਾ ਨੰਬਰ 104 ਮਿਤੀ 16।07।2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਬਲਵਿੰਦਰ ਸਿੰਘ ਵਾਸੀ ਬਿੱਲਾ ਵਾਸੀ ਛੱੜੀ, ਖੰਨਾ, 7) ਮੁਕੱਦਮਾ ਨੰਬਰ 105 ਮਿਤੀ 16-07-2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਗੌਰਵ ਗੁਪਤਾ ਤੇ ਅਮਿਤ ਵਾਸੀਆਨ ਖੰਨਾ, ਗੁਰਤੇਜ ਸਿੰਘ ਕਲਾਲਾ ਮਾਜਰਾ ਅਤੇ ਜਸਵੀਰ ਸਿੰਘ ਵਾਸੀ ਪਿੰਡ ਚਕੌਹੀ, 8) ਮੁਕੱਦਮਾ ਨੰਬਰ 107 ਮਿਤੀ 16।07।2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਮੁਹੰਮਦ ਇਮਾਊਦੀਨ ਵਾਸੀ ਸਨ ਸਿਟੀ, ਖੰਨਾ, 9) ਮੁਕੱਦਮਾ ਨੰਬਰ 126 ਮਿਤੀ 16-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਦਰ ਖੰਨਾ ਬਰਖਿਲਾਫ ਸੁਖਦੇਵ ਸਿੰਘ ਵਾਸੀ ਮੜੀਆਂ ਰੋਡ, ਖੰਨਾ, 10) ਮੁਕੱਦਮਾ ਨੰਬਰ 127 ਮਿਤੀ 16।07।2020 ਅਫ਼ਧ 188 ਭਯਦਯ ਥਾਣਾ ਸਦਰ ਖੰਨਾ ਬਰਖਿਲਾਫ ਅਸ਼ੀਸ਼ ਚੈਹਿਲ ਤੇ ਸੁਰਿੰਦਰ ਸਿੰਘ ਵਾਸੀਆਨ ਮੰਡੀ ਗੋਬਿੰਦਗੜ, ਜਿਲਾ ਫਯਗਯਸ ਦੇ ਦਰਜ ਰਜਿਸਟਰ ਕੀਤੇ ਗਏ।ਇਸਤੋਂ ਇਲਾਵਾ ਸਬ-ਡਵੀਜਨ ਸਮਰਾਲਾ ਦੀ ਪੁਲਿਸ ਵੱਲੋ 1) ਮੁਕੱਦਮਾ ਨੰਬਰ 122 ਮਿਤੀ 15-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਮਰਾਲਾ ਖੰਨਾ ਬਰਖਿਲਾਫ ਗੁਰਪ੍ਰੀਤ ਸਿੰਘ ਵਾਸੀਆਨ ਕਨੇਚ, ਜਿਲਾ ਲੁਧਿਆਣਾ, 2)ਮੁਕੱਦਮਾ ਨੰਬਰ 123 ਮਿਤੀ 15-07-2020 ਅਫ਼ਧ 188 ਭਯਦਯ ਥਾਣਾ ਸਿਟੀ-2 ਖੰਨਾ ਬਰਖਿਲਾਫ ਕੁਲਦੀਪ ਸਿੰਘ ਅਤੇ ਰਘਵੀਰ ਸਿੰਘ ਵਾਸੀਆਨ ਪਾਗਲੀਆ, ਜਿਲਾ ਲੁਧਿਆਣਾ, 3) ਮੁਕੱਦਮਾ ਨੰਬਰ 124 ਮਿਤੀ 16-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਮਰਾਲਾ ਖੰਨਾ ਬਰਖਿਲਾਫ ਬਿੱਕਰ ਸਿੰਘ ਤੇ ਲਖਵੀਰ ਸਿੰਘ ਵਾਸੀ ਹਰਿਓ ਕਲਾਂ, ਸਮਰਾਲਾ, 4) ਮੁਕੱਦਮਾ ਨੰਬਰ 76 ਮਿਤੀ 16-07-2020 ਅਫ਼ਧ 188 ਭਯਦਯ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ 2005 ਥਾਣਾ ਸਮਰਾਲਾ ਖੰਨਾ ਬਰਖਿਲਾਫ ਰਾਜਵਿੰਦਰ ਸਿੰਘ ਵਾਸੀ ਰਾਜੇਵਾਲ, ਸਮਰਾਲਾ, ਦੇ ਦਰਜ ਰਜਿਸਟਰ ਕੀਤੇ ਗਏ। ਸਬ-ਡਵੀਜਨ ਪਾਇਲ ਦੀ ਪੁਲਿਸ ਵੱਲੋ 1) ਮੁੱਕਦਮਾ ਨੰਬਰ 104 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਪਾਇਲ ਬਰਖਿਲਾਫ ਮੁਹੰਮਦ ਮੋਬਿਨ ਵਸੀ ਮਲਕਪੁਰ ਥਾਣਾ ਪਾਇਲ, 2) ਮੁੱਕਦਮਾ ਨੰਬਰ 105 ਮਿਤੀ 16-07-2020 ਅਫ਼ਧ 188 ਭਫ਼ਦ ਥਾਣਾ ਪਾਇਲ ਬਰਖਿਲਾਫ ਜਗਜੀਤ ਸਿੰਘ ਵਾਸੀ ਪਿੰਡ ਛਪਾਂਰ, ਜਿਲਾ ਲੁਧਿਆਣਾ, 3) ਮੁੱਕਦਮਾ ਨੰਬਰ 67 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਰਾਮ ਦਾਸ ਸਿੰਘ ਵਾਸੀ ਪਿੰਡ ਅੜੈਚਾਂ ਕਲੋਨੀ, ਦੌਰਾਹਾ, 4) ਮੁੱਕਦਮਾ ਨੰਬਰ 68 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਸੁਸ਼ਾਤ ਸੇਠੀ ਵਾਸੀ ਮਾਗਟ ਕਲੋਨੀ, ਦੌਰਾਨਾ, 5) ਮੁੱਕਦਮਾ ਨੰਬਰ 69 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਅਰੁਣ ਸ਼ਾਹੀ ਵਾਸੀ ਬੋਪਾਰਾਏ ਰੋਡ, ਦੌਰਾਹਾ, 6) ਮੁੱਕਦਮਾ ਨੰਬਰ 70 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਗੁਰਮੁੱਖ ਸਿੰਘ ਵਾਸੀ ਗੋਬਿੰਦਪੁਰ ਮੁਹੱਲਾ, ਦੌਰਾਹਾ, 7) ਮੁੱਕਦਮਾ ਨੰਬਰ 71 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਅਮਨਦੀਪ ਸਿੰਘ ਵਾਸੀ ਦੌਰਾਹਾ, 8) ਮੁੱਕਦਮਾ ਨੰਬਰ 72 ਮਿਤੀ 16।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਅਮਨਦੀਪ ਸਿੰਘ ਵਾਸੀ ਗੁਰੁ ਨਾਨਕ ਕਲੋਨੀ, ਦੌਰਾਹਾ, 9) ਮੁੱਕਦਮਾ ਨੰਬਰ 45 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਮੁਨੀਸ਼ ਕੁਮਾਰ ਵਾਸੀ ਮਲੌਦ, 10) ਮੁੱਕਦਮਾ ਨੰਬਰ 46 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਜਗਵਿੰਦਰ ਸਿੰਘ ਵਾਸੀ ਸੋਮਲ ਖੇੜੀ, ਮਲੌਦ, 11) ਮੁੱਕਦਮਾ ਨੰਬਰ 47 ਮਿਤੀ 15।07।2020 ਅਫ਼ਧ 188 ਭਫ਼ਦ ਥਾਣਾ ਦੌਰਾਹਾ ਬਰਖਿਲਾਫ ਮਨੋਹਰ ਸਿੰਘ ਵਾਸੀ ਸੋਮਲ ਖੇੜੀ, ਥਾਣਾ ਮਲੌਦ ਦੇ ਦਰਜ ਰਜਿਸਟਰ ਕੀਤੇ ਗਏੇ