You are here

ਲੁਧਿਆਣਾ

ਜਗਰਾਓਂ ਵਿੱਚ ਵੱਧ ਰਹੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਕਾਰਨ ਸਹਿਮ ਦਾ ਮਾਹੌਲ      

ਜਗਰਾਉਂ(ਰਾਣਾ ਸ਼ੇਖਦੌਲਤ) ਜਗਰਾਓਂ ਇਲਾਕਾ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਾ ਹੈ ਕਿਉਂਕਿ ਹੁਣ ਤੱਕ ਕਰੋਨਾ ਤੋਂ ਸੁਰਖਿਅਤ ਸਮਝਿਆ ਜਾ ਰਿਹਾ ਸੀ ਪਰ ਪਿਛਲੇ ਦਿਨਾਂ ਤੋਂ ਜਗਰਾਓਂ ਇਲਾਕੇ ਤੋਂ ਰੋਜਾਨਾ ਕਰੋਨਾ ਨਾਲ ਪੀੜਤ ਮਰੀਜ ਲਗਾਤਾਰ ਸਾਹਮਣੇ ਆ ਰਹੇ ਹਨ। ਸ਼ੁਕਰਵਾਰ ਨੂੰ ਪੰਜ ਮਰੀਜ ਸਿਵਿਲ ਹਸਪਤਾਲ ਜਗਰਾਓਂ ਚ ਦਾਖਲ ਹੋਏ ਸਨ ਅਤੇ ਅੱਜ 7 ਮਰੀਜ ਨਵੋਂ ਹੋਰ ਭਰਤੀ ਕੀਤੇ ਗਏ ਹਨ। ਅੱਜ ਦਾਖਲ ਹੋਣ ਵਾਲੇ ਮਰੀਜਾਂ ਵਿਚ ਜਗਰਾਓਂ ਦੇ ਨਲਕਿਆਂ ਵਾਲਾ ਚੌਕ ਤੋਂ 25 ਸਾਲ ਦਾ ਨੌਜਵਾਨ, 58 ਸਾਲ ਦਾ ਵਿਅਕਤੀ ਕੋਠੋ ਸ਼ੇਰਜੰਗ, 44 ਸਾਲ ਦਾ ਵਿਅਕਤੀ ਸਿਧਵਾਂਬੇਟ, 25 ਸਾਲ ਦਾ ਨੌਜਵਾਨ ਪਿੰਡ ਮਾਣੂਕੇ, 43 ਸਾਲ ਦੀ ਔਰਤ ਪਿੰਡ ਕੁਲਾਰ ਅਤੇ 60 ਸਾਲ ਦਾ ਵਿਅਕਤੀ ਪਿੰਡ ਤੁੰਗਾਹੇੜੀ ਦੇ ਰਹਿਣ ਵਾਲੇ ਹਨ।ਇਸ ਤਰ੍ਹਾਂ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਿੱਚ ਵੱਧਦੀ ਜਾ ਰਹੀ ਹੈ ਇੱਥੋਂ ਤੱਕ ਕਿ ਥਾਣਾ ਦਾਖਾਂ ਦੇ ਕਈ ਪੁਲਿਸ ਮੁਲਾਜ਼ਮ ਵੀ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।

ਮੇਟ ਤੇ ਸਾਬਕਾ ਮੇਟ ਦੇ ਹੋਏ ਝਗੜੇ 'ਚ ਵੱਖ-ਵੱਖ ਧਾਰਾਵਾਂ ਤਹਿਤ 4 ਖਿਲਾਫ ਮੁਕੱਦਮਾ ਦਰਜ

ਰਾਏਕੋਟ/ਲੁਧਿਆਣਾ, ਜੁਲਾਈ 2020  ( ਗੁਰਸੇਵਕ ਸੋਹੀ )-ਪਿੰਡ ਗੋਬਿੰਦਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਦੇ ਮੇਟ ਦੇ ਮਾਮਲੇ ਨੂੰ ਲੈ ਕੇ 2 ਔਰਤਾਂ ਦੀ ਹੋਈ ਤੂੰ-ਤੂੰ, ਮੈਂ-ਮੈਂ ਦਾ ਮਾਮਲਾ ਲੜਾਈ ਤੱਕ ਪੁੱਜਣ 'ਤੇ 4 ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਇਸ ਮੌਕੇ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਗੁਰਸੰਤ ਸਿੰਘ ਖਹਿਰਾ ਨੇ ਦੱਸਿਆ ਕਿ 4 ਜੁਲਾਈ 2020 ਦੀ ਸ਼ਾਮ 7 ਵਜੇ ਪਰਮਜੀਤ ਕੌਰ ਅਤੇ ਅਮਨਦੀਪ ਕੌਰ (ਮੌਜੂਦਾ ਮੇਟ) ਦੀ ਆਪਸ ਵਿਚ ਤੂੰ-ਤੂੰ, ਮੈਂ-ਮੈਂ ਹੋ ਗਈ । ਜਿਸ ਦੌਰਾਨ ਪਰਮਜੀਤ ਕੌਰ ਨੇ ਮੇਟ ਅਮਨਦੀਪ ਕੌਰ ਦੇ ਥੱਪੜ ਮਾਰ ਦਿੱਤਾ । ਜਿਸ ਦੇ ਬਾਅਦ ਮੋਹਤਵਰਾਂ ਨੇ ਦੋਵਾਂ ਨੂੰ ਛੁਡਵਾ ਕੇ ਘਰੋਂ-ਘਰੀ ਭੇਜ ਦਿੱਤਾ, ਜਿਸ ਦੇ ਬਾਅਦ ਮਨਰੇਗਾ ਮਜਦੂਰਾਂ ਦੇ ਪਹਿਲੇ ਮੇਟ ਉਕਾਂਰ ਸਿੰਘ ਪੁੱਤਰ ਬੱਬਰਾ ਸਿੰਘ ਜਿਸ ਨੂੰ ਪਹਿਲਾਂ ਗ੍ਰਾਮ ਪੰਚਾਇਤ ਨੇ ਸਰਵਸੰਮਤੀ ਨਾਲ ਮੇਟ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਅਮਨਦੀਪ ਕੌਰ ਨੂੰ ਉਸ ਦੀ ਜਗ੍ਹਾ 'ਤੇ ਮੇਟ ਬਣਾ ਦਿੱਤਾ ਗਿਆ ਸੀ । ਜਿਸ ਤਹਿਤ ਪਰਮਜੀਤ ਕੌਰ ਅਤੇ ਉਕਾਂਰ ਸਿੰਘ ਨੇ ਰੰਜਿਸ਼ਬਾਜ਼ੀ ਤਹਿਤ ਮੋਬਾਈਲ ਫੋਨ ਕਰਕੇ ਆਪਣੇ ਧੜੇ ਦੀਆਂ ਔਰਤਾਂ ਨੂੰ ਸੱਦ ਲਿਆ । ਜਿਸ ਦੇ ਬਾਅਦ ਉਂਕਾਰ ਸਿੰਘ ਦੀ ਘਰਵਾਲੀ ਬੇਅੰਤ ਕੌਰ ਉਸਦੀ ਮਾਤਾ ਸ਼ਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਔਰਤਾਂ ਦੀ ਮਦਦ ਨਾਲ ਮੇਟ ਅਮਨਦੀਪ ਕੌਰ ਦੇ ਘਰ ਵਿਚ ਦਾਖ਼ਲ ਹੋ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜੋ ਲੜਦੇ-ਝਗੜਦੇ ਗਲੀ ਵਿਚ ਆ ਗਏ । ਉੱਥੇ ਉਂਕਾਰ ਸਿੰਘ ਨੇ ਵੀ ਪੀੜਤ ਦੀ ਕੁੱਟਮਾਰ ਕੀਤੀ । ਇਸ ਝਗੜੇ ਦੌਰਾਨ ਕਿਸੇ ਵੀ ਹਥਿਆਰ, ਸੋਟੀ ਵਗੈਰਾ ਦੀ ਕੋਈ ਵਰਤੋਂ ਨਹੀਂ ਹੋਈ ਇਹ ਝਗੜਾ ਸਿਰਫ਼ ਕੁੱਟਮਾਰ ਤੱਕ ਹੀ ਸੀਮਤ ਰਿਹਾ । ਚੌਕੀ ਇੰਚਾਰਜ ਗੁਰਸੰਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਝਗੜੇ ਦੀ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜ ਗਏ ਜਿਨ੍ਹਾਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ । ਇਸ ਝਗੜੇ ਸਬੰਧੀ ਪੀੜ੍ਹਤ ਮੇਟ ਅਮਨਦੀਪ ਕੌਰ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਦਾਖ਼ਲ ਕਰਵਾਇਆ ਗਿਆ । ਉਨ੍ਹਾਂ ਦੱਸਿਆ ਕਿ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਉਸ ਦੇ ਬਿਆਨਾਂ 'ਤੇ ਧਾਰਾ-452, 323 ਅਤੇ 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ । 

ਪਿੰਡ ਗੋਬਿੰਦਗੜ੍ਹ ਦੀ ਮਨੇਰੇਗਾ ਦੀ ਮੇਟ ਦੀ ਕੁੱਟਮਾਰ ਕਰਨ ਵਾਲਿਆਂ 4 ਖਿਲਾਫ ਮੁਕੱਦਮਾ ਦਰਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗੋਬਿੰਦਗੜ੍ਹ ਵਿਖੇ ਮਨਰੇਗਾ ਮਜ਼ਦੂਰਾਂ ਦੇ ਮੇਟ ਦੇ ਮਾਮਲਾ ਨੂੰ ਲੈ ਕੇ 2 ਔਰਤਾਂ ਦੀ ਹੋਈ ਤੂੰ-ਤੂੰ,ਮੈਂ-ਮੈਂ ਦਾ ਮਾਮਲਾ ਲੜਾਈ ਤੱਕ ਪੁੱਜਣ ‘ਤੇ 4 ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਇਸ ਮੌਕੇ ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਗੁਰਸੰਤ ਸਿੰਘ ਖਹਿਰਾ ਨੇ ਦੱਸਿਆ ਕਿ 4 ਜੁਲਾਈ 2020 ਦੀ ਸ਼ਾਮ 7 ਵਜੇ ਪਰਮਜੀਤ ਕੌਰ ਅਤੇ ਅਮਨਦੀਪ ਕੌਰ (ਮੌਜੂਦਾ ਮੇਟ)ਦੀ ਆਪਸ ਵਿਚ ਤੂੰ-ਤੰੂ,ਮੈਂ-ਮੈਂ ਹੋ ਗਈ।ਜਿਸ ਦੌਰਾਨ ਪਰਮਜੀਤ ਕੌਰ ਨੇ ਮੇਟ ਅਮਨਦੀਪ ਕੌਰ ਦੇ ਧੱਖੜ ਮਾਰ ਦਿੱਤਾ।ਜਿਸ ਦੇ ਬਾਅਦ ਮੋਹਤਵਰਾਂ ਨੇ ਦੋਵਾਂ ਨੂੰ ਛੁਡਵਾ ਕੇ ਘਰੋਂ-ਘਰੀਂ ਭੇਜ ਦਿੱਤਾ,ਜਿਸ ਦੇ ਬਾਅਦ ਮਨਰੇਗਾ ਮਜ਼ਦੂਰਾਂ ਦੇ ਪਹਿਲੇ ਮੇਟ ਉਕਾਂਰ ਸਿੰਘ ਪੁੱਤਰ ਬੱਬਰਾ ਸਿੰਘ ਜਿਸ ਨੂੰ ਪਹਿਲਾਂ ਗ੍ਰਾਮ ਪੰਚਾਇਤ ਨੇ ਸਰਵਸੰਮਤੀ ਨਾਲ ਮੇਟ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਅਮਨਦੀਪ ਕੌਰ ਪਤਨੀ ਗੁਰਸੇਵਕ ਸਿੰਘ ਨੂੰ ਉਸ ਦੀ ਜਗ੍ਹਾ ‘ਤੇ ਮੇਟਬਣਾ ਦਿੱਤਾ ਗਿਆ ਸੀ।ਜਿਸ ਤਹਿਤ ਪਰਮਜੀਤ ਕੌਰ ਅਤੇ ਉਕਾਂਰ ਸਿੰਘ ਨੇ ਰੰਜਿਸ਼ਬਾਜ਼ੀ ਤਹਿਤ ਮੋਬਾਇਲ ਫੋਨ ਕਰਕੇ ਆਪਣੇ ਧੜੇ ਦੀਆਂ ਔਰਤਾਂ ਨੂੰ ਸੱਦ ਲਿਆ।ਜਿਸ ਦੇ ਬਾਅਦ ਉਕਾਂਰ ਸਿੰਘ ਦੀ ਘਰਵਾਲੀ ਬੇਅੰਤ ਕੌਰ ਉਸਦੀ ਮਾਤਾ ਸ਼ਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਔਰਤਾਂ ਦੀ ਮਦਦ ਨਾਲ ਮੇਟ ਅਮਨਦੀਪ ਕੌਰ ਦੇ ਘਰ ਵਿਚ ਦਾਖਲ ਹੋ ਕੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜੋ ਲੜਦੇ-ਝਗੜਦੇ ਗਲੀ ਵਿਚ ਆ ਗਏ।ਉੱਥੇਂ ਉਕਾਂਰ ਸਿੰਘ ਨੇ ਵੀ ਪੀੜਤ ਦੀ ਕੁੱਟਮਾਰ ਕੀਤੀ।ਇਸ ਝਗੜੇ ਦੌਰਾਨ ਕਿਸੇ ਵੀ ਹਥਿਆਰ ,ਸੋਟੀ ਵਗੈਰਾ ਦੀ ਕੋਈ ਵਰਤੋਂ ਨਹੀਂ ਹੋਈ ਇਹ ਝਗੜਾ ਸ਼ਿਰਫ ਕੁੱਟਮਾਰ ਤੱਕ ਹੀ ਸੀਮਤ ਰਿਹਾ।ਚੌਕੀ ਇੰਚਾਰਜ ਗੁਰਸੰਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ‘ਤੇ ਪੁੱਜੇ ਗਏ ਜਿੰਨਾਂ ਦੋਵੇਂ ਧਿਰਾਂ ਨੂੰ ਸਾਂਤ ਕਰਵਾਇਆ।ਇਸ ਝਗੜੇ ਸਬੰਧੀ ਪੀੜ੍ਹਤ ਮੇਟ ਅਮਨਦੀਪ ਕੌਰ ਪਤਨੀ ਗੁਰਸੇਵਕ ਸਿੰਘ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਦਾਖਲ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਮੈਂਡੀਕਲ ਰਿਪੋਰਟ ਦੇ ਆਧਾਰ ‘ਤੇ ਉਸ ਦੇ ਬਿਆਨਾਂ ‘ਤੇ ਉਸ ਦੇ ਬਿਆਨਾਂ ‘ਤੇ ਧਾਰਾ-452,323 ਅਤੇ 34 ਆਈ.ਪੀ.ਸੀ.ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ (ਜਗਰਾਉ) ਦਾ ਸਲਾਨਾ ਸਮਾਗਮ 24 ਜੁਲਾਈ ਤੋ ਸੁਰੂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਵੱਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਮਾਗਮ ਹਰ ਸਾਲ ਦੀ ਤਰ੍ਹਾਂ ਐਕਤੀਂ ਵੀ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24-25 ਅਤੇ 26 ਜੁਲਾਈ ਦਿਨ ਸ਼ੁਕਰਵਾਰ ,ਸ਼ਨੀਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਕਰਾਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਕਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਮਾਸਕ ,ਸ਼ੋਸ਼ਲ ਡਿਸ਼ਟੈਂਸ ਤੇ ਸੈਨੀਟੇਜਰ ਦੀ ਵਰਤੋਂ ਸੰਗਤਾਂ ਵੱਲੋਂ ਕੀਤੀ ਜਾਵੇਗੀ।24 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ।24-25 ਅਤੇ 26 ਜੁਲਾਈ ਨੂੰ ਤਿੰਨੇ ਦਿਨ ਦੀਵਾਨ ਸਜਣਾਗੇ।ਪੰਥ ਪ੍ਰਸਿੱਧ ਰਾਗੀ ਢਾਡੀ ਸੰਗਤਾਂ ਨੂੰ ਗੁਰੁ ਇਤਿਹਾਸ ਸਵਰਣ ਕਰਾਉਣਗੇ।ਸ਼ੋਸ਼ਲ ਮੀਡੀਆਂ ਦੇ ਚੈਂਨਲਾਂ ਤੇ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਤਾਂ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਮਾਗਮਦਾ ਲਾਹਾ ਲੈ ਸਕਣ।ਇਸ ਸਬੰਧੀ ਅੱਜ ਆਪਣੇ ਸਾਥੀ ਗ੍ਰੰਥੀ ਰਾਗੀ ਸਿੰਘਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।ਇਸ ਮੌਕੇ ਗ੍ਰੰਥੀ ਸਭਾ ਦੇ ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ,ਪ੍ਰਚਾਰ ਸਕੱਤਰ ਬਾਬਾ ਹੰਸਰਾਜ ਸਿੰਘ ਜਗਰਾਉਂ ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ੍ਹ ,ਗ੍ਰੰਥੀ ਭਾਈ ਇੰਦਰਜੀਤ ਸਿੰਘ ਲੱਖਾ,ਜਸਕਰਨ ਸਿੰਘ ਚੱਕਰ ,ਮੇਜਰ ਸਿੰਘ ਅਤੇ ਭਾਈ ਹਰਨੇਕ ਸਿੰਘ ਰਾਮਗੜ੍ਹ ਭੁੱਲਰ ਆਦਿ ਹਾਜ਼ਰ ਸਨ।

ਨੌਜਵਾਨ ਜਸਪਾਲ ਸਿੰਘ ਮਿੰਟਾ ਦੀ ਆਤਮਿਕ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 13 ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਈ ਵਿਅਕਤੀ ਅਜਿਹੇ ਹੁੰਦੇ ਹਨ ਜੋ ਜਿਉਂਦੇ ਦੀ ਉਮਰ ਭੋਗ ਕੇ ਚੱਲੇ ਜਾਂਦਾ ਹਨ ਅਤੇ ਕੋਈ ਜਿੰਦਗੀ ਵਿੱਚ ਚੰਗਾ ਕੰਮ ਨਹੀਂ ਕਰਦੇ ਪਰ ਕਈ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਰਹਿੰਦੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਣ ਕਰਕੇ ਹਮੇਸ਼ਾਂ ਲਈ ਯਾਦ ਰਹਿੰਦੇ ਹਨ ਅਜਿਹੀ ਸ਼ਖਸ਼ੀਅਤ ਦਾ ਮਾਲਿਕ ਸੀ ਜਸਪਾਲ ਸਿੰਘ ਮਿੰਟਾਂ ,ਜਿਸ ਨੇ ਪਿੰਡ ਵਿੱਚ ਹੀ ਨਹੀਂ ਸਗੋਂ ਇਲਾਕੇ ਵਿੱਚ ਯਾਰਾਂ ਦੋਸ਼ਤਾਂ ਮਿੱਤਰੋ ਦਾ ਪਿਆਰ ਖਟਿਆ।ਤਜਿਸੀਲ ਜਗਰਾਉਂ ਦੇ ਬਲਾਕ ਸਿੱਧਵਾਂ ਬੇਟ ਦੇ ਪਿੰਡ ਮੰਡ ਦਿਹਾੜੇ ਦੇ ਸਰਪੰਚ ਬਲਜੀਤ ਕੌਰ ਮਹੇਮੜ੍ਹੇ ਦੀ ਕੁੱਖੋ ਵਿੱਚ 01/07/1995 ਨੂੰ ਪਿਤਾ ਬਲਵਿੰਦਰ ਸਿੰਘ ਦੇ ਘਰ ਪੈਦਾ ਹੋਇਆਂ ਜਸਪਾਲ ਸਿੰਘ ਮਿੰਟਾਂ 4 ਜੁਲਾਈ ਦੁਪਹਿਰ 2 ਕੁਵਜੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।ਉਸ ਦਸੇ ਅਤੀ ਨਜ਼ਦੀਕੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਿੰਟਾਂ ਧਰਮਕੋਟ ਦੇ ਏ ਡੀ ਕਾਲਜ਼ ਵਿਿਦਆਰਥੀ ਜਥੇਬੰਦੀ ਦਾ ਪ੍ਰਧਾਨ ਸੀ ਅਤੇ ਸਾਰੇ ਧਰਮਾਂ ਦੇ ਵਿਿਦਆਰਥੀਆਂ ਨੂੰ ਪਿਆਰ ਕਰਨ ਵਾਲਾ ਵਿਅਕਤੀ ਵੀ ਸੀ।ਉਸ ਦੇ ਚਾਚੇ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਮਿੰਟਾਂ ਪੜਾਈ ਕਰਨ ਦੇ ਨਾਲ-ਨਾਲ 70 ਏਕੜ ਫਸ਼ਲ ਦੀ ਵਾਹੀ ਕਰਦਾ ਸੀ।ਦਾਦਾ ਨਿਹਾਲ ਸਿੰਘ ਨੇ ਦੱਸਿਜ਼ਆ ਕਿ ਉਨ੍ਹਾਂ ਦੇ ਪੋਤਰੇ ਜਸਪਾਲ ਸਿੰਘ ਮਿੰਟਾਂ ਦੀ ਆਤਮਿਕ ਸਾਂਤੀ ਲਈ ਰੱਖੋ ਗਏ ਸਾਹਿਜ ਪਾਠ ਸਾਹਿਬ ਜੀ ਦਾ ਭੋਗ ਮਿਤੀ 13 ਜੁਲਾਈ 2020 ਦਿਨ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਮਹੇਮੜ੍ਹੇ (ਮੰਡ ਤਿਹਾੜਾ)ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ।ਜਿੱਥੇ ਕੀਰਤਨ ਅਰਦਾਸ ਅਤੇ ਵਿਛੜੀ ਹੋਈ ਰੂਹ ਨੂੰ ਸ਼ਰਧਾਜਲੀ ਅਰਪਿਤ ਕੀਤੀ ਜਾਵੇਗੀ।

ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਵਲੋਂ ਪਿੰਡ ਦੀ ਸਾਫ-ਸਫਾਈ ਦਾ ਕਾਰਜ ਆਰੰਭ 

ਨਾਨਕਸਰ , ਜੁਲਾਈ 2020- ( ਗੁਰਕੀਰਤ ਸਿੰਘ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ)ਪਿੱਛਲੇ ਦਿਨੀ ਪਿੰਡ ਗਾਲਿਬ ਰਣ ਸਿੰਘ ਦੇ ਲੋਕਾਂ ਵਲੋਂ ਪਿੰਡ ਦੀ ਸਾਫ-ਸਫਾਈ ਦਾ ਮੁੱਦਾ ਪਿੰਡ ਦੀ ਪੰਚਾਇਤ ਚ ਪੂਜਾ। ਇਸ ਮੁੱਦੇ ਨੂੰ ਮੁੱਖ ਰੱਖਦਿਆ ਅੱਜ ਪਿੰਡ ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਸ਼ਰਮਾ ਨੇ ਪਿੰਡ ਵਾਸੀਆ ਦੀ ਮੌਜੂਦਗੀ ਵਿੱਚ ਪਿੰਡ ਦੀ ਸਾਫ-ਸਫਾਈ ਦਾ ਕੰਮ ਆਰੰਭ ਕਰਵਾਇਆ ਗਿਆ।  ਈਸ ਮੌਕੇ ਪਿੰਡ ਦੇ ਸਰਪੰਚ ਜਗਦੀਸ਼ ਸ਼ਰਮਾ ਨੇ ਕਿਹਾ ਕਿ ਪਿੰਡ ਦੇ ਲੌਕਾਂ ਦੀਆ ਮੁਸ਼ਕੀਲਾਂ ਸੁੱਣਨਾ ਅਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਓੁਹਨਾਂ ਦੀ ਮੁੱਖ ਜਿੁੰਮੇਵਾਰੀ ਹੈ। ਇਸ ਮੌਕੇ ਪਿੰਡ ਦੇ ਲੌਕਾਂ ਨੇ ਸਰਪੰਚ ਜਗਦੀਸ਼ ਸ਼ਰਮਾ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਪੰਚ ਜਗਦੀਸ਼ ਸ਼ਰਮਾ ਵਲੌਂ ਪਿੰਡ ਦੇ ਵਿਕਾਸ ਅਤੇ ਸਾਫ-ਸਫਾਈ ਦੇ ਕੰਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡ ਦੇ ਲੋਕਾਂ ਵਲੋਂ ਸਰਪੰਚ ਜਗਦੀਸ਼ ਸ਼ਰਮਾ ਦੀ ਸਿਫਤ ਕੀਤੀ ਗਈ ਅਤੇ ਕਿਹਾ ਕਿ ਪਿੰਡ ਦੇ ਲੋਕਾਂ ਵਲੋਂ ਇਕ ਨਿਰਪੱਖ ਅਤੇ ੲਿਮਾਨਦਾਰ ਸਰਪੰਚ ਚੁਣਿਆ ਗਿਆ ਹੈ। ਇਸ ਮੌਕੇ ਸਰਪੰਚ ਜਗਦੀਸ਼ ਸ਼ਰਮਾ , ਪੰਚ ਹਰਮੰਦਰ ਸਿੰਘ ਫੌਜੀ,ਦਿਲਬਾਗ ਸਿੰਘ,ਰਣਜੀਤ ਸਿੰਘ,ਜਗਸੀਰ ਸਿੰਘ ਕਾਲਾ,ਕੁਲਵਿੰਦਰ ਸਿੰਘ ਬਰਾੜ,ਬਲਜਿੰਦਰ ਸਿੰਘ ਘੋਨਾ,ਜਾਫਿਰ ਅਲੀ,ਬਾਬੂ ਸਿੰਘ,ਲਿਅਾਕਤ ਅਲੀ,ਵਰਿੰਦਰ ਸਿੰਘ ਬਰਾੜ,ਸੁਖਚੈਨ ਸਿੰਘ,ਅਕਬਰ ਅਲੀ,ਨਿਰਮਲ ਸਿੰਘ ਕਾਕਾ,ਤਲਵਿੰਦਰ ਸਿੰਘ, ਸਰਦਾਰ ਅਲੀ ਅਤੇ ਹੌਰ ਪਿੰਡ ਵਾਸੀ ਮੌਜੂਦ ਸਨ।

 

ਸ੍ਰੀ ਦਰਬਾਰ ਸਾਹਿਬ ਲਈ ਲੁਧਿਆਣਾ ਇਲਾਕੇ ਦੀ ਸੰਗਤ ਵਲੋਂ ਰਾਸ਼ਨ ਰਵਾਨਾ

ਲੁਧਿਆਣਾ, ਜੁਲਾਈ 2020 -( ਗੁਰਕੀਰਤ ਸਿੰਘ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ) ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਵਸਾਏ ਪਵਿੱਤਰ ਸ਼ਹਿਰ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਦੀਆਂ ਸੰਗਤਾਂ ਵੱਲੋਂ 300 ਕੁਇੰਟਲ ਦਾਲ ਦੀ ਸੇਵਾ ਭੇਜੀ ਗਈ। ਲੁਧਿਆਣਾ ਇਲਾਕੇ ਦੀ ਸੰਗਤ ਵਲੋਂ ਕਣਕ ਲੈ ਕੇ ਪੁੱਜੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਸ੍ਰ:ਪ੍ਰਕਾਸ਼ ਸਿੰਘ ਜੀ ਬਾਦਲ ਸਰਪ੍ਰਸਤ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ:ਸੁਖਬੀਰ ਸਿੰਘ ਜੀ ਬਾਦਲ ਵੱਲੋਂ ਹੋਏ ਹੁੱਕਮ ਅਤੇ ਪ੍ਰੇਰਨਾ ਸਦਕਾ ਸੇਵਾ ਵਿੱਚ ਹਿੱਸੇ ਪਾਏ ਗਏ ਹਨ। ਜਥੇਦਾਰ ਗਾਬੜੀਆ ਅਤੇ ਉਨ੍ਹਾਂ ਨਾਲ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਕੇ ਲੰਗਰਾਂ ਲਈ ਵੱਧ ਤੋਂ ਵੱਧ ਰਸਦਾਂ ਭੇਜਣ, ਕਿਉਂਕਿ ਗੁਰੂ ਕੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ। ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਆਖਿਆ ਕਿ ਗੁਰੂ ਘਰ ਦੀ ਸੇਵਾ ਕਰਨ ਦਾ ਸੁਭਾਗ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਲੁਧਿਆਣਾ ਦੀਆਂ ਜਿਨ੍ਹਾਂ ਸੰਗਤਾਂ ਨੇ ਸੇਵਾ ਵਿੱਚ ਹਿੱਸਾ ਪਾਇਆ ਹੈ, ਉਹ ਬਹੁਤ ਭਾਗਸ਼ਾਲੀ ਹਨ। ਸ੍ਰੀ ਦਰਬਾਰ ਸਾਹਿਬ ਪੁੱਜਣ ਵਾਲੀ ਸੰਗਤ ਗੁਰੂ ਕੇ ਲੰਗਰ ਤੋਂ ਪ੍ਰਸ਼ਾਦਾ ਛੱਕ ਕੇ ਤ੍ਰਿਪਤ ਹੁੰਦੀ ਹੈ।ਗੁਰੂ ਕੇ ਲੰਗਰ ਸੰਗਤ ਦੇ ਸਹਿਯੋਗ ਨਾਲ ਹੀ ਚੱਲਦੇ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਹਲਕਾ ਆਤਮ ਨਗਰ ਦੇ  ਇੰਚਾਰਜ ਗੁਰਮੀਤ ਸਿੰਘ ਕੁਲਾਰ ਅਤੇ ਹੋਰ ਅਕਾਲੀ ਆਗੂ ਹਾਜਰ ਸਨ।

ਫੋਟੋ ਕੈਪਸ਼ਨ- - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਕਣਕ ਲੈ ਕੇ ਪੁੱਜੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਹਲਕਾ ਆਤਮ ਨਗਰ ਦੇ 

ਇੰਚਾਰਜ ਗੁਰਮੀਤ ਸਿੰਘ ਕੁਲਾਰ ਅਤੇ ਹੋਰ ਅਕਾਲੀ ਆਗੂ। 

ਸ਼ਾਬਕਾ ਮੰਤਰੀ ਦਾਖਾ ਨੇ ਪਿੰਡ ਡਾਗੀਆਂ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸਨ ਵੰਡਿਆ।

ਕਾਉਂਕੇ ਕਲਾਂ, 2020 ਜੁਲਾਈ ( ਜਸਵੰਤ ਸਿੰਘ ਸਹੋਤਾ)-ਸਾਬਕਾ ਮੰਤਰੀ ਤੇ ਜਿਲਾ ਪਲੈਨਿੰਗ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋ ਪਿੰਡ ਡਾਗੀਆਂ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸਨ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਮੱੁਚੀ ਪੰਚਾਇਤ ਦੀ ਮੌਜੂਦਗੀ ਵਿੱਚ ਵੰਡਿਆ ਗਿਆ।ਇਸ ਮੌਕੇ ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਤਾਹਿਤ ਅੱਜ ਕੋਰੋਨਾ ਵਾਇਰਸ ਵਰਗੀ ਮਹਾਮਰੀ ਦੇ ਚਲਦੇ ਤੇ ਇਸ ਸੰਕਟ ਸਮੇ ਵੀ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਨੂੰ ਫਰੀ ਰਾਸਨ ਵੰਡ ਰਹੀ ਹੈ। ਉਨਾ ਕਿਹਾ ਕਿ ਅੱਜ ਦੇ ਸੰਕਟ ਸਮੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਜਿਸ ਨਾਲ ਲੋਕਾ ਦਾ ਸਰਕਾਰ ਪ੍ਰਤੀ ਭਰੋਸਾ ਵਧਿਆ ਹੈ।ਉਨਾ ਕਿਹਾ ਕਿ ਲੋੜਵੰਦਾ ਦੀ ਰਾਹਤ ਲਈ ਸਰਕਾਰ ਵੱਲੋ ਜਾਰੀ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।ਇਸ ਮੌਕੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ,ਸਾਬਕਾ ਸਰਪੰਚ ਕੁਲਦੀਪ ਕੌਰ,ਸਾਬਕਾ ਸਰਪੰਚ ਜਗਦੀਸਰ ਸਿੰਘ,ਸਾਬਕਾ ਪੰਚ ਗੁਰਦਿਆਲ ਸਿੰਘ,ਪਿਸੌਰਾ ਸਿੰਘ,ਦੀਦਾਰ ਸਿੰਘ,ਜਗਸੀਰ ਸਿੰਘ,ਜਸਵੰਤ ਸਿੰਘ,ਜਗਜੀਤ ਸਿੰਘ,ਬਲਜੀਤ ਕੌਰ,ਜਸਮੇਲ ਕੌਰ,ਅਮਰਜੀਤ ਕੌਰ,ਕੁਲਦੀਪ ਕੌਰ (ਸਾਰੇ ਪੰਚ) ਤੋ ਇਲਾਵਾ ਕੁਲਦੀਪ ਸਿੰਘ ,ਪ੍ਰੀਤਮ ਸਿੰਘ,ਜਗਦੀਪ ਸਿੰਘ ਨੀਟਾ,ਗੁਰਚਰਨ ਸਿੰਘ,ਸਤਿਨਾਮ ਸਿੰਘ,ਕਮਲਜੀਤ ਸਿੰਘ,ਸੁਖਚੈਨ ਸਿੰਘ,ਪਲਵਿੰਦਰ ਸਿੰਘ,ਮੇਵਾ ਸਿੰਘ,ਗੁਰਕਮਲ ਸਿੰਘ ਸਮੇਤ ਹੋਰ ਸਖਸੀਅਤਾਂ ਵੀ ਹਾਜਿਰ ਸਨ।

ਇੰਤਕਾਲ ਦੀਆਂ ਫੀਸਾਂ ‘ਚ ਕੀਤਾ ਵਾਧਾ ਵਾਪਸ ਲਵੇ ਕੈਪਟਨ ਸਰਕਾਰ ਸੇਖੋ

ਕਾਉਂਕੇ ਕਲਾਂ, 2020 ਜੁਲਾਈ ( ਜਸਵੰਤ ਸਿੰਘ ਸਹੋਤਾ)-ਪੰਜਾਬ ਸਰਕਾਰ ਵੱਲੋ ਬੀਤੇ ਦਿਨੀ ਇੰਤਕਾਲ ਦੀਆਂ ਫੀਸਾਂ ਵਿੱਚ ਕੀਤਾ ਦੱੁਗਣਾ ਵਾਧਾ ਸੂਬੇ ਦੀਆਂ ਜਨਤਾ ਲਈ ਲੋਕਮਾਰੂ ਸਾਬਿਤ ਹੋਇਆ ਹੈ ਜਦਕਿ ਇਸ ਤੋ ਪਹਿਲਾ ਨੋਟਬੰਦੀ,ਜੀ.ਐਸ.ਟੀ. ਤੇ ਹੁਣ ਕੋਰੋਨਾ ਮਹਾਮਰੀ ਕਾਰਨ ਪਹਿਲਾ ਹੀ ਜਨਤਾ ਦਾ ਕਾਰੋਬਾਰ ਪੂਰੀ ਤਰਾਂ ਬਰਬਾਦ ਹੋ ਚੱੁਕਿਆ ਹੈ ਤੇ ਸਰਕਾਰ ਦੇ ਇਸ ਫੈਸਲੇ ਨੇ ਸੂਬੇ ਦੀ ਜਨਤਾ ਤੇ ਦੋਹਰੀ ਮਾਰ ਮਾਰੀ ਹੈ ਜਿਸ ਨੂੰ ਮੱੁਖ ਰੱਖਦਿਆਂ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।ਇਹ ਮੰਗ ਅੱਜ ਜਗਰਾਓ ਹਲਕੇ ਦੇ ਪਿੰਡ ਕਾਉਂਕੇ ਕਲਾਂ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜੱਗਾ ਸਿੰਘ ਸੇਖੋ ਨੇ ਕਰਦਿਆ ਕਿਹਾ ਕਿ ਪਹਿਲਾ ਹੀ ਘਟੀਆਂ ਸਰਕਾਰੀ ਨੀਤੀਆਂ ਕਾਰਨ ਜਨਤਾ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਤੇ ਕੈਪਟਨ ਸਰਕਾਰ ਰੋਜਾਨਾ ਮਹਾਮਾਰੀ ਦੀ ਆੜ ਹੇਠ ਜਨਤਾਂ ਤੇ ਨਵੇਂ ਟੈਕਸ ਥੋਪ ਰਹੀ ਜਿਸ ਨੂੰ ਬਰਦਾਸਤ ਕਰਨਾ ਹੁਣ ਜਨਤਾ ਦੇ ਵੱਸੋ ਬਾਹਰ ਹੈ।ਪੈਟਰੋਲ ਡੀਜਲ ਦੀਆਂ ਕੀਮਤਾਂ ਦੇ ਵਾਧੇ ਤੋ ਬਾਅਦ ਹੁਣ ਸਰਕਾਰ ਇੰਤਕਾਲ ਦੀਆਂ ਫੀਸਾਂ ਵਿੱਚ ਵਾਧਾ ਕਰ ਰਹੀ ਹੈ ਜਿਸ ਨਾਲ ਸਰਕਾਰ ਦੀ ਗਰੀਬੀ ਦੂਰ ਨਹੀ ਹੋਵੇਗੀ।ਉਨਾ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਸੂਬੇ ਦੀ ਜਨਤਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ ਤੇ ਜੇਕਰ ਸਰਕਾਰ ਨੇ ਇਹ ਫੈਸਲਾ ਨਾ ਵਾਪਸ ਲਿਆਂ ਤਾਂ ਅਕਾਲੀ ਦਲ ਸਰਕਾਰ ਖਿਲਾਫ ਸੰਘਰਸ ਕਰੇਗਾ।

ਤਹਿਸੀਲ ਕੰਪਲੈਕਸ ਪਾਰਕ ਜਗਰਾਉਂ 

65 ਗਜ਼ ਜਗ੍ਹਾ ਵਿੱਚ ਕਿਵੇਂ ਅਤੇ  ਕੀਹਨੇ ਕੀਹਨੇ ਲਗਾਏ130 ਬੂਟੇ 

ਜਗਰਾਓਂ/ਲੁਧਿਆਣਾ, ਜੁਲਾਈ 2020 -(ਮੋਹਿਤ ਗੋਇਲ/ਮਨਜਿੰਦਰ ਗਿੱਲ)-

ਦਾ ਗਰੀਨ ਮਿਸ਼ਨ ਪੰਜਾਬ ਵੱਲੋਂ ਜੋ ਤਹਿਸੀਲ ਕੰਪਲੈਕਸ ਚ ਪਾਰਕ ਬਣਾਉਣ  ਦਾ ਕੰਮ ਸ਼ੁਰੂ ਕੀਤਾ ਗਿਆ ਹੈ ਉਸ ਵਿੱਚ ਅੱਜ ਜਪਾਨੀ ਤਕਨੀਕ ਨਾਲ ਬੂਟੇ ਲਾਏ ਗਏ। ਇਲਾਕਾ ਭਰ ਤੋਂ ਸਤਿਕਾਰ ਯੋਗ ਸਖਸਿਤਾ ਨੇ ਆਪਣੇ ਹੱਥੀ ਬੂਟਾ ਲਾ ਕੇ ਇਸ ਸ਼ੁਭ ਕੰਮ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿਚ ਸ਼੍ਰ ਮਲਕੀਤ ਸਿੰਘ ਦਾਖਾ ਸਾਬਕਾ ਕੈਬਨਿਟ ਮੰਤਰੀ ਪੰਜਾਬ , ਤਹਿਸੀਲਦਾਰ ਮਨਮੋਹਨ ਕੌਸ਼ਿਕ , ਅਮਨਜੀਤ ਸਿੰਘ ਖਹਿਰਾ ਜਨ ਸ਼ਕਤੀ ਨਿਊਜ਼ ਪੰਜਾਬ , ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ , ਟ੍ਰੈਫਿਕ ਇੰਚਾਰਜ ਸੱਤਪਾਲ ਸਿੰਘ ਜੀ 

(Adv H S chhabra romy ਵੱਲੋਂ 30000rs  ਸਮਰਸੀਬਲ ਪੰਪ ਦੀ ਸੇਵਾ ) ਮੇਜਰ ਸਿੰਘ ਛੀਨਾ ਜੀ , 'ਪ੍ਰੋਫ਼ੈਸਰ ਕਰਮ ਸਿੰਘ ਸੰਧੂ ਜੀ ਪਰਿਵਾਰ ਸਮੇਤ , ਗੁਰਮੁੱਖ ਸਿੰਘ ਗਗੜਾ , ਹਰ ਨਰਾਇਣ ਸਿੰਘ ਜੀ ਮੱਲੇਆਣਾ 

(ਰੁੱਖ ਲਗਾਓ ਪਾਣੀ ਬਚਾਓ ਸੁਸਾਇਟੀ ਸੋਹੀਆਂ, ਜਗਰੂਪ ਸਿੰਘ ਸੋਹੀ ਰਾਜਵਿੰਦਰ ਸਿੰਘ ਰਾਜ ) ਮੈਡਮ ਕੰਚਨ ਗੁਪਤਾ, ਮੈਡਮ ਸਵੀਟੀ ਜੀ, ਪ੍ਰਧਾਨ ਕ੍ਰਿਸ਼ਨ ਕੁਮਾਰ ਜੀ , ਪ੍ਰਧਾਨ ਰਾਜਾ ਵਰਮਾ ਜੀ, ਰਾਜੂ ਕੁਮਾਰ ਜੀ, ਜੋਗਿੰਦਰ  ਨਿਜਾਵਨ ਜੀ ,ਗੁਰਮੇਲ ਸਿੰਘ ਪ੍ਰਧਾਨ ਡੀਡ ਰਾਈਟਰ ਵਸੀਕਾ ਨਵੀਸ, ਦਰਸ਼ਨ ਸਿੰਘ ਬਰਨਾਲਾ, ਖੰਨਾ ਸਟੂਡੀਓ ,ਪ੍ਰਧਾਨ ਸੋਨੂੰ ਅਰੋੜਾ ਜੀ , ਅਮਨ ਨਿਜਾਵਨ ,ਅਜੇ ਅਗਰਵਾਲ ,ਚਰਨਜੀਤ ਸਿੰਘ ਚੰਨ ਅਤੇ ਹੋਰ ਵੱਖ ਵੱਖ ਸਮਾਜ ਸੇਵੀ ਸ਼ਖ਼ਸੀਅਤਾਂ ਵੱਲੋਂ ਤਹਿਸੀਲ ਕੰਪਲੈਕਸ ਪਾਰਕ ਵਿੱਚ ਬੂਟਾ ਲਗਾ ਕੇ"" ਧਰਤੀ ਮਾਂ ਦੀ ਸੇਵਾ ""ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਇਆ ਗਰੀਨ ਪੰਜਾਬ ਮਿਸ਼ਨ ਟੀਮ ਸਾਰੀਆਂ ਹੀ ਸਤਿਕਾਰਯੋਗ ਸ਼ਖਸੀਅਤਾਂ ਦਾ ਸੰਸਥਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਅਤੇ ਆਪ ਸਭ ਨੂੰ ਵੀ ਬੇਨਤੀ ਕਰਦੀ ਹੈ ਕੇ ਜਦੋਂ ਸਮਾਂ ਮਿਲੇ ਪਾਰਕ ਵਿੱਚ ਆਓ ਅਤੇ ਬੂਟਾ ਲਗਾਕੇ ਆਪਣਾ ਹਿਸਾ ਪਾਓ।