ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ (ਜਗਰਾਉ) ਦਾ ਸਲਾਨਾ ਸਮਾਗਮ 24 ਜੁਲਾਈ ਤੋ ਸੁਰੂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਵੱਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਮਾਗਮ ਹਰ ਸਾਲ ਦੀ ਤਰ੍ਹਾਂ ਐਕਤੀਂ ਵੀ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 24-25 ਅਤੇ 26 ਜੁਲਾਈ ਦਿਨ ਸ਼ੁਕਰਵਾਰ ,ਸ਼ਨੀਵਾਰ ਅਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਵਿਖੇ ਕਰਾਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਕਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਮਾਸਕ ,ਸ਼ੋਸ਼ਲ ਡਿਸ਼ਟੈਂਸ ਤੇ ਸੈਨੀਟੇਜਰ ਦੀ ਵਰਤੋਂ ਸੰਗਤਾਂ ਵੱਲੋਂ ਕੀਤੀ ਜਾਵੇਗੀ।24 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ।24-25 ਅਤੇ 26 ਜੁਲਾਈ ਨੂੰ ਤਿੰਨੇ ਦਿਨ ਦੀਵਾਨ ਸਜਣਾਗੇ।ਪੰਥ ਪ੍ਰਸਿੱਧ ਰਾਗੀ ਢਾਡੀ ਸੰਗਤਾਂ ਨੂੰ ਗੁਰੁ ਇਤਿਹਾਸ ਸਵਰਣ ਕਰਾਉਣਗੇ।ਸ਼ੋਸ਼ਲ ਮੀਡੀਆਂ ਦੇ ਚੈਂਨਲਾਂ ਤੇ ਸਮਾਗਮ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਤਾਂ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਮਾਗਮਦਾ ਲਾਹਾ ਲੈ ਸਕਣ।ਇਸ ਸਬੰਧੀ ਅੱਜ ਆਪਣੇ ਸਾਥੀ ਗ੍ਰੰਥੀ ਰਾਗੀ ਸਿੰਘਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।ਇਸ ਮੌਕੇ ਗ੍ਰੰਥੀ ਸਭਾ ਦੇ ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ,ਪ੍ਰਚਾਰ ਸਕੱਤਰ ਬਾਬਾ ਹੰਸਰਾਜ ਸਿੰਘ ਜਗਰਾਉਂ ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ੍ਹ ,ਗ੍ਰੰਥੀ ਭਾਈ ਇੰਦਰਜੀਤ ਸਿੰਘ ਲੱਖਾ,ਜਸਕਰਨ ਸਿੰਘ ਚੱਕਰ ,ਮੇਜਰ ਸਿੰਘ ਅਤੇ ਭਾਈ ਹਰਨੇਕ ਸਿੰਘ ਰਾਮਗੜ੍ਹ ਭੁੱਲਰ ਆਦਿ ਹਾਜ਼ਰ ਸਨ।