ਇੰਤਕਾਲ ਦੀਆਂ ਫੀਸਾਂ ‘ਚ ਕੀਤਾ ਵਾਧਾ ਵਾਪਸ ਲਵੇ ਕੈਪਟਨ ਸਰਕਾਰ ਸੇਖੋ

ਕਾਉਂਕੇ ਕਲਾਂ, 2020 ਜੁਲਾਈ ( ਜਸਵੰਤ ਸਿੰਘ ਸਹੋਤਾ)-ਪੰਜਾਬ ਸਰਕਾਰ ਵੱਲੋ ਬੀਤੇ ਦਿਨੀ ਇੰਤਕਾਲ ਦੀਆਂ ਫੀਸਾਂ ਵਿੱਚ ਕੀਤਾ ਦੱੁਗਣਾ ਵਾਧਾ ਸੂਬੇ ਦੀਆਂ ਜਨਤਾ ਲਈ ਲੋਕਮਾਰੂ ਸਾਬਿਤ ਹੋਇਆ ਹੈ ਜਦਕਿ ਇਸ ਤੋ ਪਹਿਲਾ ਨੋਟਬੰਦੀ,ਜੀ.ਐਸ.ਟੀ. ਤੇ ਹੁਣ ਕੋਰੋਨਾ ਮਹਾਮਰੀ ਕਾਰਨ ਪਹਿਲਾ ਹੀ ਜਨਤਾ ਦਾ ਕਾਰੋਬਾਰ ਪੂਰੀ ਤਰਾਂ ਬਰਬਾਦ ਹੋ ਚੱੁਕਿਆ ਹੈ ਤੇ ਸਰਕਾਰ ਦੇ ਇਸ ਫੈਸਲੇ ਨੇ ਸੂਬੇ ਦੀ ਜਨਤਾ ਤੇ ਦੋਹਰੀ ਮਾਰ ਮਾਰੀ ਹੈ ਜਿਸ ਨੂੰ ਮੱੁਖ ਰੱਖਦਿਆਂ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।ਇਹ ਮੰਗ ਅੱਜ ਜਗਰਾਓ ਹਲਕੇ ਦੇ ਪਿੰਡ ਕਾਉਂਕੇ ਕਲਾਂ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਜੱਗਾ ਸਿੰਘ ਸੇਖੋ ਨੇ ਕਰਦਿਆ ਕਿਹਾ ਕਿ ਪਹਿਲਾ ਹੀ ਘਟੀਆਂ ਸਰਕਾਰੀ ਨੀਤੀਆਂ ਕਾਰਨ ਜਨਤਾ ਮੰਦਹਾਲੀ ਦਾ ਜੀਵਨ ਬਸਰ ਕਰਨ ਨੂੰ ਮਜਬੂਰ ਹੈ ਤੇ ਕੈਪਟਨ ਸਰਕਾਰ ਰੋਜਾਨਾ ਮਹਾਮਾਰੀ ਦੀ ਆੜ ਹੇਠ ਜਨਤਾਂ ਤੇ ਨਵੇਂ ਟੈਕਸ ਥੋਪ ਰਹੀ ਜਿਸ ਨੂੰ ਬਰਦਾਸਤ ਕਰਨਾ ਹੁਣ ਜਨਤਾ ਦੇ ਵੱਸੋ ਬਾਹਰ ਹੈ।ਪੈਟਰੋਲ ਡੀਜਲ ਦੀਆਂ ਕੀਮਤਾਂ ਦੇ ਵਾਧੇ ਤੋ ਬਾਅਦ ਹੁਣ ਸਰਕਾਰ ਇੰਤਕਾਲ ਦੀਆਂ ਫੀਸਾਂ ਵਿੱਚ ਵਾਧਾ ਕਰ ਰਹੀ ਹੈ ਜਿਸ ਨਾਲ ਸਰਕਾਰ ਦੀ ਗਰੀਬੀ ਦੂਰ ਨਹੀ ਹੋਵੇਗੀ।ਉਨਾ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਸੂਬੇ ਦੀ ਜਨਤਾਂ ਦੀ ਤਰਜਮਾਨੀ ਕਰਦਾ ਆ ਰਿਹਾ ਹੈ ਤੇ ਜੇਕਰ ਸਰਕਾਰ ਨੇ ਇਹ ਫੈਸਲਾ ਨਾ ਵਾਪਸ ਲਿਆਂ ਤਾਂ ਅਕਾਲੀ ਦਲ ਸਰਕਾਰ ਖਿਲਾਫ ਸੰਘਰਸ ਕਰੇਗਾ।