ਸਕਾਟਲੈਂਡ 'ਚ ਹੁਣ ਮੂੰਹ-ਨੱਕ ਨਾ ਢੱਕਣ 'ਤੇ ਲੱਗੇਗਾ 60 ਪੌਡ ਜੁਰਮਾਨਾ

ਮਾਨਚੈਸਟਰ, ਜੁਲਾਈ 2020  (ਗਿਆਨੀ ਅਮਰੀਕ ਸਿੰਘ ਰਾਠੌਰ)- ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟਰਜਨ ਨੇ ਅੱਜ ਤੋਂ ਇਹ ਲਾਜ਼ਮੀ ਕਰਾਰ ਦਿੱਤਾ ਹੈ ਕਿ ਦੁਕਾਨਾਂ 'ਚ ਖ਼ਰੀਦਦਾਰੀ ਕਰਦੇ ਸਮੇਂ ਮਾਸਕ ਜਾਂ ਕਿਸੇ ਪ੍ਰਕਾਰ ਦੇ ਕੱਪੜੇ/ਰੁਮਾਲ ਨਾਲ ਮੂੰਹ ਨੱਕ ਢਕਿਆ ਹੋਣਾ ਜ਼ਰੂਰੀ ਹੈ। ਮੂੰਹ/ਨੱਕ ਢਕਿਆ ਨਾ ਹੋਣ ਦੀ ਸੂਰਤ 'ਚ ਤੁਹਾਨੂੰ 60 ਪੌਡ ਜਾਂ ਇਸ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆ ਅਤੇ ਪੁਲਿਸ ਨੂੰ ਇਸ ਤੋਂ ਛੋਟ ਹੋਵੇਗੀ। ਕੈਫ਼ੇ, ਰੈਸਟੋਰੈਂਟ, ਪੱਬ, ਬੈਂਕਾਂ, ਸਹਿਕਾਰੀ ਬੈਂਕਾਂ 'ਚ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ। ਪਰ ਜਨਤਕ ਥਾਵਾਂ 'ਤੇ 2 ਮੀਟਰ ਦੀ ਸਮਾਜਿਕ ਦੂਰੀ ਰੱਖਣੀ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ 'ਚ 22 ਜੂਨ ਤੋਂ ਜਨਤਕ ਆਵਾਜਾਈ ਬੱਸਾਂ, ਰੇਲ ਗੱਡੀਆਂ 'ਚ ਮੂੰਹ-ਨੱਕ ਢਕਣਾ ਪਹਿਲਾਂ ਉਹੀ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ ।