ਭਾਜਪਾ ਨੂੰ ਜਿਤਾਉਂਗੇ ਤਾਂ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਸੰਭਵ - ਲੇਖੀ

ਜਗਰਾਉਂ 10 ਫਰਵਰੀ (ਅਮਿਤ ਖੰਨਾ /ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਜਗਰਾਓਂ ਵਿਖੇ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹਰ ਪਾਸੇ ਆਪੋ ਥਾਪ ਲਈ ਹੋਈ ਹੈ ਅਤੇ 70 ਸਾਲਾਂ ਵਿਚ ਪੰਜਾਬ ਨੂੰ ਸਮੇਂ ਦੀਆਂ ਸਰਕਾਰਾਂ ਨੇ ਲੁੱਟਿਆ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਦਾ ਕੰਮ ਕਰਨ ਦੇ ਨਾਲ ਮਾਫ਼ੀਏ ਰਾਜ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਜਿਤਾਉਗੇ ਤਾਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਸੰਭਵ ਹੈ। ਕੇਂਦਰੀ ਮੰਤਰੀ ਲੇਖੀ ਨੇ ਆਮ ਆਦਮੀ ਪਾਰਟੀ ਝੂਠਿਆਂ ਦੀ ਪਾਰਟੀ ਹੈ ਅਤੇ ਕੰਧਾਂ ’ਤੇ ਆਪਣੀਆਂ ਫ਼ੋਟੋਆਂ ਲਗਾਉਣ ਵਿਚ ਮਾਹਿਰ ਹੈ। ‘ਆਪ’ ਵੱਲੋਂ ਦਿੱਲੀ ਮਾਡਲ ’ਤੇ ਕੀਤੇ ਜਾ ਰਹੇ ਵਾਅਦਿਆਂ ’ਤੇ ਕੇਂਦਰੀ ਮੰਤਰੀ ਲੇਖੀ ਨੇ ਵਿਅੰਗ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਕੇਂਦਰ ਦੀਆਂ ਸਕੀਮਾਂ ਤੋਂ ਦਿੱਲੀ ਵਾਸੀਆਂ ਨੂੰ ਵਾਂਝਾ ਕੀਤਾ ਹੋਇਆ ਹੈ ਅਤੇ ਦਿੱਲੀ ਦੇ ਹਾਲਾਤ ਖ਼ਰਾਬ ਕਰ ਦਿੱਤੇ ਹਨ। ਇਸ ਮੌਕੇ ਉਮੀਦਵਾਰ ਕੰਵਰ ਨਰਿੰਦਰ ਸਿੰਘ ਨੇ ਮੈਨੂੰ ਇੱਕ ਮੌਕਾ ਦਿਓ ਜਿਹੜੇ ਕੰਮ 70 ਸਾਲਾਂ ਵਿਚ ਨਹੀਂ ਹੋਏ ਉਹ ਕਰਵਾਏ ਜਾਣਗੇ। ਭਾਜਪਾ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕੇਂਦਰੀ ਮੰਤਰੀ ਦਾ ਜਗਰਾਓਂ ਆਉਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਦਾ ਇੱਕ ਇੱਕ ਵਰਕਰ ਪੂਰੀ ਤਨਦੇਹੀ ਨਾਲ ਚੋਣ ਮੁਹਿੰਮ ਵਿਚ ਲੱਗਿਆ ਹੋਇਆ ਹੈ ਅਤੇ ਜਿੱਤ ਭਾਜਪਾ ਦੀ ਪੱਕੀ ਹੈ। ਇਸ ਮੌਕੇ ਮੱਧ ਪ੍ਰਦੇਸ਼ ਦੇ ਐੱਮਪੀ ਅਨਿਲ, ਅਵਤਾਰ ਸਿੰਘ ਚੀਮਨਾ, ਗੇਜਾ ਰਾਮ ਵਾਲਮੀਕੀ, ਭਾਰਤ ਭੂਸ਼ਨ, ਅਮਰਜੀਤ ਸਿੰਘ ਟਿੱਕਾ, ਰਮਨਦੀਪ ਸਿੰਘ ਗਿੱਲ, ਅਜਮੇਰ ਸਿੰਘ ਭਾਗਪੁਰ, ਮੰਡਲ ਪ੍ਰਧਾਨ ਹਨੀ ਗੋਇਲ, ਨਰਾਇਣ ਸਿੰਘ, ਕੇਵਲ ਸਿੰਘ, ਗੁਰਭੇਜ ਸਿੰਘ, ਕੈਪਟਨ ਬਲੌਰ ਸਿੰਘ, ਜਗਦੀਸ਼ ਓਹਰੀ, ਦਰਸ਼ਨ ਲਾਲ ਸੰਮੀ, ਤੇਜਿੰਦਰ ਸੰਟੀ, ਰੋਹਿਤ ਗੋਇਲ, ਨਵਨੀਤ ਗੁਪਤਾ, ਰਾਜੇਸ਼ ਬੌਬੀ, ਰਾਜੇਸ਼ ਲੂੰਬਾ, ਸੰਚਿਤ ਗਰਗ, ਪ੍ਰਦੀਪ ਜੈਨ ਆਦਿ ਹਾਜ਼ਰ ਸਨ।