You are here

ਲੁਧਿਆਣਾ

ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਅਚਾਨਕ ਪਹੰੁਚੇ ਬੀਡੀਪੀੳ ਦਫਤਰ,ਸਟਾਫ ਦੇ 33 ਮੁਲਾਜ਼ਮ ਵਿੱਚ 28 ਗੈਰ ਹਾਜ਼ਰ ਪਾਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਬੀਡੀਪੀ.ੳ ਦਫਤਰ ‘ਚ ਸਾਹਬਾਂ ਸਮੇਤ 33 ਮੈਂਬਰੀ ਸਟਾਫ ‘ਚੋਂ 28 ਫਰਲੋ ‘ਤੇ ਰਹੇ।ਇਹ ਖਾਲਾਸਾ ਜਗਰਾਉਂ ਦੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਅਚਾਨਕ ਚੈਕਿੰਗ ਦੌਰਾਨ ਕੀਤਾ।ਬੁੱਧਵਾਰ ਨੂੰ ਸਵੇਰੇ ਠੀਕ 9 ਵਜੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਸਥਾਨਕ ਬੀਡੀ.ਪੀ.ੳ ਦਫਤਰ ਜਾ ਪੁੱਜੇ ,ਜਿੱਥੇ ਉਨ੍ਹਾਂ ਜਦੋਂ ਕੱਚੇ ਅਤੇ ਪੱਕੇ 33 ਮੈਂਬਰੀ ਸਟਾਫ ਦੀ ਹਜ਼ਾਰੀ ਚੈੱਕ ਕੀਤੀ ਤਾਂ ਅਧਿਕਾਰੀਆਂ ਸਮੇਤ 28 ਮੁਲਾਜ਼ਮ ਫਰਲੋ ਮਿਲੇ।ਇਸ ਦੌਰਾਨ ਉਨ੍ਹਾਂ ਰੱਬ ਆਸਰੇ ਬੀਡੀਪੀੳ ਦਫਤਰ ਦੇ ਹਾਲਤਾਂ ਨੂੰ ਜਨਤਾ ਦੀ ਕਚਹਿਰੀ ਅੱਗੇ ਪੇਸ਼ ਕਰਨ ਲਈ ਸ਼ੋਸ਼ਲ ਮੀਡੀਆਂ ‘ਤੇ ਲਾਈਵ ਹੋ ਕੇ ਦੱਸਿਆ।ਇਸ ਦੌਰਾਨ ਉਨ੍ਹਾਂ ਫਰਲੋ ‘ਤੇ ਅਧਿਕਾਰੀਆਂ ਅਤੇ ਪੱਕੇ-ਕੱਚੇ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ ਵੀ ਜਨਤਾ ਦੇ ਸਾਹਮਣੇ ਰੱਖਦਿਆਂ ਦਫਤਰ ਦੇ ਸੂਰਤੇ ਹਾਲ ‘ਤੇ ਅਫਸੋਸ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਲੋਕ ਪਿੰਡ ‘ਚੋਂ ਆ ਕੇ ਅਫਸਰਾਂ ਅਤੇ ਮੁਲਾਜ਼ਮਾਂ ਦੇ ਨਾ ਮਿਲਣ ਕਾਰਨ ਬੇਰੰਗ ਪਰਤ ਰਹੇ ਹਨ,ਜਦ ਕਿ ਮੋਟੀਆਂ ਤਨਖਾਹਾਂ ਲੈਣ ਵਾਲੇ ਘਰਾਂ ਵਿੱਚ ਹੀ ਬੈਠੇ ਡੰਗ ਟਪਾ ਰਹੇ ਹਨ।ਉਨ੍ਹਾਂ ਨਾਲ ਹੀ ਬੈਠੇ ਡੰਗ ਟਪਾ ਰਹੇ ਹਨ।ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਉਹ ਵੀਰਵਾਰ ਤੋਂ ਰੋਜ਼ਾਨਾਂ 9 ਵਜੇ ਪਹੁੰਚ ਜਾਇਆ ਕਰਨਗੇ।ਉਨ੍ਹਾਂ ਲੋਕਾਂ ਨੂੰ ਵੀ ਬੀਡੀਪੀੳ ਦਫਤਰ ਨਾਲ ਸਬੰਧਤ ਕੰਮ ਸਵੇਰੇ 9 ਵਜੇ ਲੈ ਕੇ ਆਉਣ ਦਾ ਸੱਦਾ ਦਿੱਤਾ।ਦਫਤਰ ਦੇ ਗੈਰ ਹਾਜ਼ਰ ਗੈਰ ਹਾਜ਼ਰ ਸਟਾਫ ਸਬੰਧੀ ਉਹ ਸਬੰਧਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ।

ਗੁਰੁ ਸਾਹਿਬ ਜੀ ਦੀਆਂ ਲਾਵਾਂ ਦੀ ਨਕਲ ਕਰਨ ਵਾਲਿਆਂ ਤੇ ਜੱਥੇਦਾਰ ਸਾਹਿਬ ਕਰਨ ਕਾਰਵਾਈ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬੀਤੇ ਦਿਨੀ ਸ਼ੋਸਲ ਮਡੀਏ ਤੇ ਇਕ ਵੀਡੀਉ ਵਾਇਰਲ ਹੋਈ ਜਿਸ ਵਿਚ ਗੁਰੁ ਰਾਮਦਾਸ ਸਾਹਿਬ ਦੀਆਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਦੀ ਨਕਲ ਕੀਤੀ ਗਈ ਅਤੇ ਗੁਰਬਾਣੀ ਤੇ ਗੁਰਮਤਿ ਦੀ ਨਕਲ ਕਰਨ ਵਾਲਿਆਂ ਤੇ ਜੱਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਾਰਵਾਈ ਕਰਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੁੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੇ ਕੀਤਾ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੁ ਗੰ੍ਰਥ ਸਾਹਿਬ ਵਿੱਚ ਸਤਿਕਾਰ ਮਿਿਲਆ ਹੈ ਅਤੇ ਭਗਤ ਜੀ ਸਾਰੇ ਸੰਸਾਰ ਲਈ ਸਤਿਕਾਰ ਯੋਗ ਨੇ ਪਰ ਜਿੰਨ੍ਹਾਂ ਨੇ ਇਹ ਗੁਰਮਤਿ ਦੀ ਨਕਲ ਕੀਤੀ ਹੈ ਉਨ੍ਹਾਂ ਦੀ ਇਸ ਹਰਕਤ ਨਾਲ ਸਿੱਖਾਂ ਦੇ ਮਨਾ ਨੂੰ ਠੇਸ ਪਹੰੁਚੀ ਹੈ ਜੇਕਰ ਅੱਜ ਕੋਈ ਸਟੈਡ ਨਾ ਲਿਆ ਗਿਆ ਤੇ ਅੱਗੇ ਤੋ ਹੋਰ ਅਨਸਰਾਂ ਨੂੰ ਗੁਰਮਤਿ ਦੇ ਉਲਟ ਚੱਲਣ ਦੀ ਖੁਲ ਮਿਲ ਜਾਵੇਗੀ।ਜੱਥੇਬੰਦੀ ਦੇ ਅਹੁਦੇਦਾਰਾਂ ਅਤੇ ਮੈਬਰਾਂ ਨੇ ਜੱਥੇਦਾਰ ਅਕਾਲ ਤੱਖਤ ਸਾਹਿਬ ਐਸ ਜੀ ਪੀ ਸੀ ਤੋ ਕਾਰਵਾਈ ਜਲਦੀ ਮੰਗ ਕੀਤੀ ।ਇਸ ਮੌਕੇ ਬਲਜਿੰਦਰ ੋਿਸੰਘ ਦੀਵਾਨਾ,ਭਾਈ ਰਾਜਪਾਲ ਸਿੰਘ ਰੋਸ਼ਨ,ਭਾਈ ਜਸਵਿੰਦਰ ਸਿੰਘ ਖਾਲਸਾ,ਭਾਈ ਗੁਰਚਰਨ ਸਿੰਘ ਦਲੇਰ,ਭਾਈ ਬੱਗਾ ਸਿੰਘ ਨਾਨਕਸਰ,ਭਾਈ ਇੰਦਰਜੀਤ ਸਿੰਘ ਬੋਦਲਵਾਲਾ,ਭਾਈ ਸੁਖਦੇਵ ਸਿੰਘ ਲੋਪੋ,ਭਾਈ ਦਵਿੰਦਰ ਸਿੰਘ ਦਲੇਰ,ਭਾਈ ਭੋਲਾ ਸਿੰਘ ਜਗਰਾਉ,ਭਾਈ ਬਲਜਿੰਦਰ ਸਿੰਘ ਅਲੀਗੜ੍ਹ,ਭਾਈ ਸਤਿਨਾਮ ਸਿੰਘ ਲੋਪੋ,ਭਾਈ ਕੁਲਵੰਤ ਸਿੰਘ ਦੀਵਾਨਾ,ਭਾਈ ਰਾਜਾ ਸਿੰਘ ਮੱਲ੍ਹੀ,ਭਾਈ ਪਰਮਜੀਤ ਸਿੰਘ ਮੋਤੀ,ਆਵਤਾਰ ਸਿੰਘ ਰਾਜੂ,ਭਾਈ ਬਲਦੇਵ ਸਿੰਘ,ਭਾਈ ਦਲਜੀਤ ਸਿੰਘ,ਭਾਈ ਪਾਲਾ ਸਿੰਘ,ਭਾਈ ਦਰਸਨ ਸਿੰਘ,ਭਾਈ ਤਰਸੇਮ ਸਿੰਘ ਭਰੋਵਾਲ,ਭਾਈ ਅਮਨਦੀਪ ਸਿੰਘ ਡਾਗੀਆਂ,ਭਾਈ ਮੋਤੀ ਸਿੰਘ,ਭਾਈ ਅਵਤਾਰ ਸਿੰਘ ਤਾਰੀ ਰਾਮਗੜ੍ਹ,ਭਗਵੰਤ ਸਿੰਘ ਗਾਲਿਬ,ਭਾਈ ਨਛੱਤਰ ਸਿੰਘ,ਭਾਈ ਗੁਰਮੇਲ ਸਿੰਘ ਬੰਸੀ,ਭਾਈ ਉਕਾਂਰ ਸਿੰਘ ਉਮੀ, ਭਾਈ ਹਰਦੀਪ ਸਿੰਘ ਖੁਸ਼ਗਿਲ,ਭਾਈ ਸੁਰਜੀਤ ਸਿੰਘ,ਭਾਈ ਸੁਖਪਾਲ ਸਿੰਘ ਆਦਿ ਹਾਜਰ ਸਨ।

ਆਪ ਅਤੇ ਅਕਾਲੀ-ਭਾਜਪਾ ਹੋਛੀਆਂ ਹਰਕਤਾ ਤੋਂ ਬਾਜ ਆਵੇ - ਕਾਂਗਰਸ ਆਗੂ

ਮੰਤਰੀ ਆਸ਼ੂ ਤੋਂ ਸਰਕਾਰੀ ਰਾਸ਼ਨ ਦੀਆਂ ਲਿਆਦੀਆਂ 1 ਹਜਾਰ ਕਿੱਟਾ ਦਾ ਹਿਸਾਬ ਦੇਵੇ ਵਿਧਾਇਕ ਮਾਣੂਕੇ 

ਜਗਰਾਉਂ/ਲੁਧਿਆਣਾ, ਜੁਲਾਈ 2020 - ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )- ਹਰ ਸਮੇਂ ਝੂਠ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਹੁਣ ਕਾਂਗਰਸ ਪਾਰਟੀ ਦੇ ਆਗੂਆਂ ਖਿਲਾਫ ਸਰਕਾਰੀ ਰਾਸ਼ਨ ਵੰਡਣ ਸਬੰਧੀ ਗੁਮਰਾਹਕੁੰਨ ਬਿਆਨਬਾਜੀ ਕਰਕੇ ਹੋਛੀਆਂ ਹਰਕਤਾ ਉੱਪਰ ਉੱਤਰ ਆਈ ਹੈ। ਪੰਜਾਬ ਸਰਕਾਰ ਵੱਲੋਂ ਜਿਲਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਦੇ ਵਿਸ਼ੇਸ ਯਤਨਾ ਸਦਕਾ ਜਗਰਾਉਂ ਸ਼ਹਿਰ ਦੇ ਸਮੂਹ 23 ਵਾਰਡਾਂ ਵਿੱਚ 5 ਹਜਾਰ ਸਰਕਾਰੀ ਰਾਸ਼ਨ ਦੀਆਂ ਕਿੱਟਾ ਬਿਨਾ ਕਿਸੇ ਭੇਦਭਾਵ ਤੋਂ ਜਰੂਰਤਮੰਦ ਲੋਕਾਂ ਨੂੰ ਵੰਡੀਆਂ ਗਈਆ ਹਨ। ਇਸ ਲਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਅਤੇ ਅਕਾਲੀ-ਭਾਜਪਾ ਦੇ ਸਥਾਨਕ ਆਗੂ ਨਸ਼ੀਹਤ ਲੈਣ ਕਿ ਉਹ ਸਰਕਾਰੀ ਰਾਸ਼ਨ ਦੇ ਨਾਮ ਤੇ ਲੋਕਾਂ ਨੂੰ ਗੁਮਰਾਹ ਨਹÄ ਕਰ ਸਕਦੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਸਾਬਕਾ ਕੌਂਸਲਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ। ਇਸ ਸਮੇਂ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਵਿੰਦਰ ਸੱਭਰਵਾਲ ਫੀਨਾ,  ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ, ਅਮਰਨਾਥ ਕਲਿਆਣ, ਸੁਖਦੇਵ ਸਿੰਘ ਸੇਬੀ, ਅਨਮੋਲ ਗੁਪਤਾ, ਕੰਵਰਪਾਲ ਸਿੰਘ, ਗੁਰਮੇਲ ਸਿੰਘ ਕੈਲੇ, ਸੁਖਪਾਲ ਸਿੰਘ ਖੈਹਿਰਾ, ਨੰਦ ਲਾਲ, ਨਛੱਤਰ ਸਿੰਘ ਦੋਧਰੀਆ, ਜਗਜੀਤ ਸਿੰਘ ਜੱਗੀ, ਸਤਿੰਦਰਜੀਤ ਸਿੰਘ ਤੱਤਲਾ, ਸਤਵਿੰਦਰ ਸਿੰਘ ਸੱਗੂ, ਗੁਰਨੇਬ ਸਿੰਘ ਰਾਣਾ, ਬਲਵੀਰ ਸਿੰਘ ਨੱਥੋਵਾਲ, ਜਰਨੈਲ ਸਿੰਘ ਲੋਹਟ, ਲਵਲੀ ਸ਼ਰਮਾ ਨੇ ਕਿਹਾ ਕਿ ਆਪ ਦੀ ਜਗਰਾਉਂ ਹਲਕੇ ਤੋਂ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਅਤੇ ਔਕਾਲੀ-ਭਾਜਪਾ ਦੇ ਸਥਾਕ ਆਗੂਆਂ ਵੱਲੋਂ ਬੀਤੇ ਦਿਨੀ ਕਰੋਨਾ ਮਾਹਾਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਜਗਰਾਉਂ ਦੇ 23 ਵਾਰਡਾ ਵਿੱਚ ਵੰਡੀਆਂ 5 ਹਜਾਰ ਰਾਸ਼ਨ ਦੀਆਂ ਕਿੱਟਾ ਸਥਾਨਕ ਕਾਂਗਰਸੀ ਆਗੂਆਂ ਤੇ ਜੋ ਘਪਲੇਬਾਜੀ ਦੇ ਦੋਸ਼ ਲਗਾਏ ਗਏ ਹਨ,ਉਹ ਪੂਰੀ ਤਰਾਂ ਤੱਥਾ ਤੋਂ ਉੱਲਟ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਰੋਨਾ ਮਾਹਾਮਾਰੀ ਦੇ ਸਮੇਂ ਵਿੱਚ ਜਰੂਰਤਮੰਦ ਲੋਕਾਂ ਤੱਕ ਬਿਨਾ ਕਿਸੇ ਭੇਦਭਾਵ ਦੇ ਸਰਕਾਰੀ ਰਾਸ਼ਨ ਪਹੁੰਚਾ ਕੇ ਆਪਣਾ ਲੋਕ ਹਿਤੇਸ਼ੀ ਹੋਣ ਦਾ ਸਬੂਤ ਦਿੱਤਾ ਹੈ, ਜਦ ਕਿ ਇਸ ਸਮੇਂ ਦੋਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਦੇ ਆਗੂ ਲੋਕਾਂ ਦੀ ਮੱਦਦ ਕਰਨ ਦੀ ਥਾਂ ਸਿਰਫ ਗੁਮਰਾਹਕੁੰਨ ਝੂਠੀ ਬਿਆਨਬਾਜੀ ਕਰਕੇ ਆਪਣੀ ਰਾਜਨੀਤੀ ਹੀ ਚਮਕਾਉਣ ਵਿੱਚ ਲੱਗੇ ਰਹੇ। ਇਸ ਸਮੇਂ ਸਮੂਹ ਕਾਂਗਰਸੀ ਆਗੂਆਂ ਨੇ ਵਿਧਾਇਕਾ ਮਾਣੂਕੇ ਨੰ ਸਵਾਲ ਕੀਤਾ ਕਿ ਇੱਕ ਪਾਸੇ ਉਹ ਹਰ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਝੂਠੀ ਬਿਆਨਬਾਜ ਰਾਹੀ ਭੰਡਦੀ ਹੈ,ਦੂਜੇ ਪਾਸੇ ਪੰਜਬ ਦੇ ਸਿਵਲ ਸਪਲਾਈ ਤੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਸਰਕਾਰੀ ਰਾਸ਼ਨ ਦੀਆਂ ਇੱਕ ਹਜਾਰ ਕਿੱਟਾ ਲੈ ਕੇ ਕਿੱਥੇ ਅਤੇ ਕਿਹੜੇ ਲੋਕਾਂ ਨੂੰ ਵੰਡੀਆਂ ਗਈਆ ਹਨ ਉਸ ਦਾ ਹਿਸਾਬ ਜਨਤਕ ਕਰੇ,ਜਾਂ ਫਿਰ ਘਪਲਾ ਕੋਣ ਕਰ ਰਿਹਾ ਹੈ ਉਸ ਦੀ ਜਾਂਚ ਪੰਜਾਬ ਸਰਕਾਰ ਕਰਕੇ ਉਸਦੇ ਖਿਲਾਫ ਬਣਦੀ ਕਾਰਵਾਈ ਕਰੇ।

ਪਿਛਲੇ 24 ਘੰਟਿਆਂ ਦੌਰਾਨ 97 ਨਵੇਂ ਮਾਮਲੇ ਆਏ ਸਾਹਮਣੇ 

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ ਲੁਧਿਆਣਾ

ਲੁਧਿਆਣਾ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 338 ਮਰੀਜ਼ਾਂ ਦਾ ਇਲਾਜ਼ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 97 ਨਵੇਂ ਮਾਮਲੇ ਸਾਹਮਣੇ ਆਏ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 44770 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 43705 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 41923 ਨਤੀਜੇ ਨੈਗੇਟਿਵ ਆਏ ਹਨ, ਜਦਕਿ 1065 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 1508 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 274 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 35 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 30 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 16642 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2513 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 219 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 784 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਸ੍ਰੀ ਹਰਗੋਬਿੰਦ ਸਾਹਿਬ ਜੀ ਪ੍ਰਕਾਸ਼ ਪੁਰਬ ਅਤੇ ਮੀਰੀ ਪੀਰੀ ਨੂੰ ਸਮਰਪਿਤ ਸਮਾਗਮ ਦਾ ਗੰ੍ਰਥੀ ਸਭਾ ਵਲੋ ਸਲਾਨਾ ਪੋਸਟਰ ਜਾਰੀ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਰ ਸਾਲ ਦੀ ਤਰ੍ਹਾਂ ਐਕਤੀ ਵੀ ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ(ਰਜ਼ਿ:)ਪੰਜਾਬ ਜਗਰਾਉਂ ਵੱਲੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬਿੰਦਰ ਸਾਹਿਬ ਜੀ ਪ੍ਰਕਾਸ਼ ਪੁਰਬ ਅਤੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਮਾਗਮ 24 ਤੋਂ 26 ਜੁਲਾਈ ਨੂੂ ਗੁਰਦੁਆਰਾ ਸ੍ਰ੍ਰੀ ਭਜਨਗੜ੍ਹ ਸਾਹਿਬ ਮੋਤੀ ਬਾਗ ਜਗਰਾਉਂ ਵਿਖੇ ਕਰਵਾਏ ਜਾ ਰਹੇ ਹਨ।ਇਸ ਸਬੰਧੀ ਅੱਜ ਸਮਾਗਮ ਦਾ ਪੋਸ਼ਟਰ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਭਜਨਗੜ੍ਹ ਅਤੇ ਭਾਈ ਸੁਖਦੇਵ ਸਿੰਘ ਨਸਰਾਲੀ ਪ੍ਰਧਾਨ ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਵੱਲੋਂ ਆਪਣੇ ਸਾਥੀ ਰਾਗੀ-ਗ੍ਰੰਥੀ ਸਿੰਘ ਨੇ ਨਾਲ ਮਿਲ ਕੇ ਸਾਂਝੇ ਤੌਰ ‘ਤੇ ਜਾਰੀ ਕੀਤਾ ਗਿਆ।ਸਮਾਗਮ ਦੀ ਜਾਣਕਾਰੀ ਦੰਦਿਆਂ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਤੇ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਭਜਨਗੜ੍ਹ ਨੇ ਦੱਸਿਆਂ ਕਿ ਜੁਲਾਈ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ 24 ਅਤੇ 25 ਦੀ ਰਾਤ ਨੂੰ ਸ਼ਾਮ ਦੇ ਦੀਵਾਨ ਸਜਾਣਗੇ ਜਿਸ ਵਿੱਚ ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ ਦੀ ਹਜ਼ੂਰੀ ਰਾਹੀ ਜੱਥਾ ਅਤੇ ਭਾਈ ਮਨਜਿੰਦਰ ਸਿੰਘ ਹਠੁਰ ਵਾਲੇ ਅਤੇ ਹੋਰ ਲੋਕਲ ਰਾਗੀ ਜੱਥੇ ਸੰਗਤਾਂ ਨੂੰ ਨਿਹਾਲ ਕਰਨਾਗੇ।26 ਜੁਲਾਈ ਸੇਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਉਪਰੰਤ ਪੰਥ ਪ੍ਰਸਿੱਧ ਢਾਡੀ ਭਾਈ ਮਨਪ੍ਰੀਤ ਸਿੰਘ ਅਕਾਲਗੜ੍ਹ ਵਾਲਿਆਂ ਦਾ ਢਾਡੀ ਜੱਥਾ ਬੀਰ-ਰਸ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੇਗਾ।ਇਸ ਸਮਾਗਮ ਵਿੱਚ ਸ੍ਰੋਮਣੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਐਵਾਰਡ ਨਾਲ ਰਾਗੀ ਜੱਥੇ ਨੂੰ ਸਨਮਾਨਿਤ ਕੀਤਾ ਜਾਵੇਗਾ।ਇਨ੍ਹਾਂ ਸਾਤਰੇ ਸਮਾਗਮਾਂ ਦਾ ਅਨੰਦ ਸੰਗਤਾਂ ਘਰ ਬੈਠ ਕੇ ਵੀ ਸ਼ੋਸ਼ਲ ਮੀਡੀਆਂ ਤੇ ਲਾਈਵ ਵੀ ਦੇਖ ਸਕਣਗੀਆਂ ।ਸੰਗਤਾਂ ਨੂੂੰ ਸਮਾਗਮਾਂ ਵਿੱਚ ਮਾਸਕ ਪਾ ਕੇ ਸ਼ੋਸ਼ਲ ਡਿਸ਼ਟੈਂਸ ਬਣ ਕੇ ਅਤਟ ਸੈਨੀਟਰੇਜਰ ਦੀ ਵਤਰੋਂ ਕਰਕੇ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੁੱਖ ਸੇਵਾਦਾਰ,ਗੁਰਪ੍ਰੀਤ ਸਿੰਘ ਭਜਨਗੜ੍ਹ ,ਸ੍ਰੋਮਣੀ ਗੁਰਮੀਤ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ,ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ ,ਪ੍ਰਚਾਰ ਸਕੱਤਰ ਬਾਬਾ ਹੰਸ ਰਾਜ ਸਿੰਘ ਜਗਰਾਉਂ ,ਰਾਗੀ ਭਾਈ ਕੁਲਜੀਤ ਸਿੰਘ ਭਜਨਗੜ੍ਹ ,ਭਾਈ ਇੰਦਰਜੀਤ ਸਿੰਘ ਲੱਖਾ,ਭਾਈ ਪਵਨਦੀਪ ਸਿੰਘ ਅਜੀਤਵਾਲ ,ਮਾਸਟਰ ਮਹਿੰਦਰ ਸਿੰਘ ਮੋਤੀ ਬਾਗ ,ਭਾਈ ਮੇਜਰ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।

ਵਿਧਾਇਕ ਇਯਾਲੀ ਨੂੰ ਆਬਜ਼ਰਵਰ ਨਿਯੁਕਤ ਜਾਣ ਤੇ ਅਕਾਲੀ ਆਗੂਆਂ ਵਲੋ ਖੁਸ਼ੀ ਦਾ ਪ੍ਰਗਟਾਵਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਪਾਰਟੀ ਦੀ ਮਜ਼ਬੂਤੀ ਲਈ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਹਲਕਾ ਦਾਖਾ ਤੋ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪਾਰਟੀ ਦਾ ਪਟਿਆਲਾ ਤੋ ਆਬਜ਼ਰਵਰ ਨਿਯੁਕਤ ਕੀਤੇ ਜਾਣ ਤੇ ਇਲਾਕੇ ਦੇ ਅਕਾਲੀ ਆਗੂਆਂ ਵੱਲੋ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਇਸ ਨਿਯੁਕਤੀ ਤੇ ਵਧਾਈ ਦਿੱਤੀ ਗਈ।ਇਸ ਸਮੇ ਸੀਨੀਅਰ ਅਕਾਲੀ ਆਗੂ ਸਰਤਾਜ ਸਿੰਘ ਗਾਲਿਬ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸੋ੍ਰਮਣੀ ਅਕਾਲੀ ਦਲ ਦੇ ਵਫਦਾਰ ਸਿਪਾਹੀ ਹਨ ਅਤੇ ਬਹੁਤ ਇਮਨਦਾਰ ਨੇਤਾ ਹਨ।ਇਸ ਸਮੇ ਬਲਵਿੰਦਰ ਸਿੰਘ ਕਾਕਾ,ਸੁਰਿੰਦਰਪਾਲ ਸਿੰਘ ਫੋਜੀ,ਇੰਦਰਜੀਤ ਸਿੰਘ ਆਦਿ ਨੇ ਪਾਰਟੀ ਵਲੋ ਨਿਯੁਕਤੀ ਕੀਤੀ ਗਈ ਉਨ੍ਹਾਂ ਨੇ ਇਸ ਨਿਣੁਕਤੀ ਤੇ ਹਾਈਕਮਾਨ ਦਾ ਧੰਨਵਾਦ ਕੀਤਾ।

ਮਹਿਲ ਕਲਾਂ ਦਾ ਅਜਵਿੰਦਰ ਪਾਸੀ 94.8 ਫ਼ੀਸਦੀ ਅੰਕ ਲੈ ਕੇ ਆਇਆ ਪਹਿਲੇ ਸਥਾਨ ਤੇ

ਗ੍ਰਾਮ ਪੰਚਾਇਤ ਮਹਿਲ ਕਲਾਂ ਤੇ ਦੁਕਾਨਦਾਰ ਭਾਈਚਾਰੇ ਨੇ ਕੀਤਾ ਵਿਸ਼ੇਸ਼ ਸਨਮਾਨ

ਮਹਿਲ ਕਲਾਂ/ਬਰਨਾਲਾ- ਜੁਲਾਈ 2020 (ਗੁਰਸੇਵਕ ਸੋਹੀ)-  ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ( ਸੀ ਬੀ ਐੱਸ ਈ) ਵੱਲੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜਿਆ ਚ' ਮਹਿਲ ਕਲਾਂ ਦੇ ਜੰਮਪਲ ਅਜਵਿੰਦਰ ਸਿੰਘ ਪਾਸੀ ਨੇ ਕਮਾਰਸ ਵਿੱਚੋਂ 94.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ । ਜਿਸ ਨੂੰ ਲੈ ਕੇ ਅੱਜ ਬੱਸ ਸਟੈਡ ਵਿਖੇ ਗ੍ਰਾਮ ਪੰਚਾਇਤ ਮਹਿਲ ਕਲਾਂ ਅਤੇ ਦੁਕਾਨਦਾਰਾਂ ਵੱਲੋਂ ਉਕਤ ਵਿਦਿਆਰਥੀ ਅਜਵਿੰਦਰ ਪਾਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਸਰਪੰਚ ਬਲੌਰ ਸਿੰਘ ਤੋਤੀ , ਡਾ ਮਿੱਠੂ ਮੁਹੰਮਦ , ਰਜਿੰਦਰ ਕੁਮਾਰ ਪਾਸੀ,ਪ੍ਰੇਮ ਕੁਮਾਰ ਪਾਸੀ ਆਦਿ ਨੇ ਕਿਹਾ ਕਿ ਅਜਵਿੰਦਰ ਪਾਸੀ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਪਿੰਡ ਅਤੇ ਵਿੱਦਿਅਕ ਸੰਸਥਾ ਗੁਰਪ੍ਰੀਤ ਹੌਲੀ ਹਾਰਟ ਪਬਲਿਕ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ ਹੈ । ਇਸ ਸਮੇਂ ਗੱਲਬਾਤ ਕਰਦਿਆਂ ਵਿਦਿਆਰਥੀ ਅਜਵਿੰਦਰ ਸਿੰਘ ਪਾਸੀ ਨੇ ਦੱਸਿਆ ਕਿ ਉਸ ਨੇ ਇਹ ਪੜਾਈ ਬਿਨਾਂ ਕਿਸੇ ਟਿਊਸ਼ਨ ਤੋ ਅੰਕ ਲਏ ਹਨ। ਉਸ ਨੇ ਦੱਸਿਆ ਕਿ ਉਸ ਦਾ ਸੁਪਨਾ ਆਈਲੈਟਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਹੋਰ ਉੱਚ ਵਿੱਦਿਆ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਚਮਕਾਉਣਾ ਹੈ ।ਇਸ ਮੌਕੇ ਅਜਵਿੰਦਰ ਪਾਸੀ ਦੇ ਪਿਤਾ ਸੋਨੀ ਪਾਸੀ ਨੇ ਸਕੂਲ ਟੀਚਰ ਨੀਰਜ ਕੁਮਾਰ ਅਤੇ ਪਿ੍ੰਸੀਪਲ ਨਵਜੋਤ ਕੌਰ ਟੱਕਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਉਨ੍ਹਾਂ ਦਾ ਪੁੱਤਰ ਅੱਜ ਪੜ੍ਹਾਈ ਵਿੱਚ ਅੱਵਲ ਆਇਆ ਹੈ ।ਇਸ ਮੌਕੇ ਪੰਚ ਰਣਜੀਤ ਸਿੰਘ ਕਾਲਾ ,ਗੁਰਮੀਤ ਸਿੰਘ ਹੇਹਰ, ਨਿਰਮਲ ਸਿੰਘ ਪੰਡੋਰੀ, ਸੇਮੀ ਪਾਸੀ, ਨਿੰਦੀ ਪਾਸੀ, ਹਨੀ ਪਾਸੀ ,ਜਸਵੰਤ ਸਿੰਘ ਲਾਲੀ ,ਗੁਰਸੇਵਕ ਸਿੰਘ ਸਹੋਤਾ ,ਗੁਰਪੀ੍ਤ ਸਿੰਘ ਬਿੱਟੂ ਸਹਿਜੜਾ,ਗੁਰਪ੍ਰੀਤ ਸਿੰਘ ਅਣਖੀ , ਜਸਵੀਰ ਸਿੰਘ ਵਜੀਦਕੇ ਗੁਰਭਿੰਦਰ ਸਿੰਘ ਗੁਰੀ, ਕੁਲਵਿੰਦਰ ਸਿੰਘ ਪਾਸੀ,ਮਨਜੀਤ ਸਿੰਘ ਪਾਸੀ ਆਦਿ ਨੇ ਵਿਦਿਆਰਥੀ ਦੀ ਹੌਸਲਾ ਅਫਜਾਈ ਕਰਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।

ਆਈ. ਸੀ. ਐਸ. ਸੀ. ਬੋਰਡ ਵੱਲੋਂ ਦਸਵੀ ਦਾ ਨਤੀਜਾ ਘੋਸ਼ਿਤ

ਬੀ. ਬੀ. ਐੱਸ. ਬੀ. ਕਾਨਵੈਂਟ ਦੇ ਚਮਕੇ ਸਿਤਾਰੇ ਵਿਿਦਆਰਥੀਆਂ ਨੇ ਮਾਰੀਆਂ ਮੱਲਾਂ - ਨਤੀਜਾ 100 ਫੀਸਦੀ

 

 

ਪਰੱਗਿਆ ਜੈਨ, ਹਰਸ਼ ਕੁਮਾਰ ਅਤੇ ਜੈਸਮੀਨ ਕੌਰ ਨੇ ਬਾਰ੍ਹਵੀਂ ਜਮਾਤ ਵਿੱਚੋਂ ਅਤੇ ਸਿਮਰ, ਗੁਰਲੀਨ ਕੌਰ ਅਤੇ ਆਸਥਾ ਨੇ ਦਸਵੀਂ ਜਮਾਤ ਵਿੱਚੋਂ ਸਕੂਲ ਦਾ ਨਾਮ ਰੋਸ਼ਨ ਕੀਤਾ

ਸਥਾਨਕ ਕਸਬੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਸਿੱਖਿਆ ਦੇ ਨਾਲ ਨਾਲ ਧਾਰਮਿਕ ਗਤੀਵਿਧੀਆਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਬਣ ਚੁੱਕੀ ਹੈ, ਦਾ ਬੋਰਡ (ੀਛਸ਼ਓ) ਦਾ ਨਤੀਜਾ 100 ਫੀਸਦੀ ਰਿਹਾ।

ਬੋਰਡ ਵੱਲੋਂ ਨਤੀਜਾ ਐਲਾਨਣ ਤੋਂ ਬਾਅਦ ਇਲਾਕੇ ਵਿੱਚ ਵਿਿਦਆਰਥੀਆਂ ਤੇ ਉਹਨਾਂ ਦੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਛਾ ਗਈ। ਇੱਕ ਵਾਰ ਫਿਰ ਹਮੇਸ਼ਾ ਦੀ ਤਰ੍ਹਾਂ ਬੀ. ਬੀ. ਐਸ. ਬੀ. ਦੇ ਵਿਿਦਆਰਥੀਆਂ ਦੁਆਰਾ ਆਪਣੀ ਮਿਹਨਤ ਦੁਆਰਾ ਬੋਰਡ ਦਾ ਨਤੀਜਾ ਸੋ ਪ੍ਰਤੀਸ਼ਤ ਲਿਆਉਣ ਵਿੱਚ ਕਾਮਯਾਬੀ ਹਾਸਿਲ ਕੀਤੀ। ਜਿਸ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੂੰ ਜਾਂਦਾ ਹੈ।

ਬਾਰ੍ਹਵੀਂ ਜਮਾਤ ਦੇ ਵਿਿਦਆਰਥੀਆਂ ਦੁਆਰਾ ਕਾਮਰਸ ਵਿਸ਼ੇ ਵਿੱਚ ਪਰੱਗਿਆ ਜੈਨ ਨੇ 92% ਅੰਕ ਪ੍ਰਾਪਤ ਕਰਕੇ ਪਹਿਲਾ, ਅੰਮ੍ਰਿਤਪਾਲ ਸਿੰਘ ਨੇ ਦੂਜਾ ਅਤੇ ਰਮਨਜੋਤ ਕੌਰ ਸਿੱਧੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਵਿੱਚ ਹਰਸ਼ ਕੁਮਾਰ, ਜੈਸਮੀਨ ਕੌਰ ਅਤੇ ਹਰਮਨਦੀਪ ਸਿੰਘ ਨੇ ਕਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।

ਇਸੇ ਤਰ੍ਹਾਂ ਹੀ ਦਸਵੀ ਜਮਾਤ ਦੇ ਕਾਮਰਸ ਵਿਸ਼ੇ ਵਿੱਚ ਸਿਮਰਪ੍ਰੀਤ ਕੌਰ ਨੇ 92% ਅੰਕ ਹਾਸਿਕ ਕਰਕੇ ਪਹਿਲਾ, ਗੁਰਲੀਨ ਕੌਰ ਨੇ 91% ਅੰਕ ਹਾਸਿਲ ਕਰਕੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਵਿੱਚੋਂ ਆਸਥਾ ਨੇ 90% ਅੰਕ ਹਾਸਿਲ ਕਰਕੇ ਪਹਿਲਾ, ਅਮਰਾਜਦੀਪ ਕੌਰ ਅਤੇ ਪਰਨੀਤ ਕੌਰ ਨੇ ਦੂਜਾ ਅਤੇ ਮਹਿਕਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸਕੁਲ ਦੇ ਚਮਕਦੇ ਸਿਤਾਰੇ ਜਿੰਨਾ ਵਿੱੱਚ ਬਾਰ੍ਹਵੀਂ ਜਮਾਤ ਵਿੱਚੋਂ ਬਾਇਓਲੋਜੀ ਵਿੱਚੋਂ ਜੈਸਮੀਨ ਕੌਰ ਨੇ 91%, ਅਕਾਉਂਟਸ ਵਿੱਚੋ ਪਰੱਗਿਆ ਜੈਨ ਨੇ 91% ਅਤੇ ਮੈਥਸ ਵਿੱਚੋਂ ਹਰਸ਼ ਕੁਮਾਰ ਨੇ 91% ਅੰਕ ਹਾਸਿਲ ਕੀਤੇ। ਜੈਸਮੀਨ ਕੌਰ, ਪਰੱਗਿਆ ਜੈਨ ਅਤੇ ਰਮਨਜੋਤ ਕੌਰ ਸਿੱਧੂ ਨੇ ਪੰਜਾਬੀ ਵਿੱਚੋਂ 98%, ਹਰਨੀਤ ਕੌਰ, ਨਵਦੀਪ ਕੌਰ ਅਤੇ ਤਰਨਵੀਰ ਕੌਰ ਨੇ ਪੰਜਾਬੀ ਵਿੱਚੋਂ 95% ਅੰਕ ਹਾਸਿਲ ਕੀਤੇ। ਫਿਜੀਕਲ ਐਜੂਕੇਸ਼ਨ ਵਿੱਚੋਂ ਹਰਸ਼ ਕੁਮਾਰ ਨੇ 98% ਅਤੇ ਹਰਮਨਦੀਪ ਸਿੰਘ ਨੇ 94% ਅੰਕ ਹਾਸਿਲ ਕੀਤੇ।

ਇਸੇ ਤਰ੍ਹਾਂ ਦਸਵੀਂ ਜਮਾਤ ਦੇ ਕਾਮਰਸ ਵਿਸ਼ੇ ਵਿੱਚ ਗੁਰਲੀਨ ਕੌਰ ਅਤੇ ਸਿਮਰਪ੍ਰੀਤ ਕੌਰ ਨੇ 100% ਅਤੇ ਜਸਪ੍ਰੀਤ ਕੌਰ ਨੇ 93% ਅੰਕ ਹਾਸਿਲ ਕੀਤੇ। ਪੰਜਾਬੀ ਵਿੱਚ ਖੁਸ਼ਪ੍ਰੀਤ ਕੌਰ ਨੇ 97% ਅਤੇ ਬਲਜੀਤ ਕੌਰ ਨੇ 96%, ਜੋਗਰਾਫੀ ਵਿੱਚ ਗੁਰਲੀਨ ਕੌਰਨ ਨੇ 96%, ਸਿਮਰਪ੍ਰੀਤ ਕੌਰ ਨੇ 97%, ਮਹਿਕਪ੍ਰੀਤ ਕੌਰ ਨੇ 94%, ਅਮਰਾਜਦੀਪ ਕੌਰ ਤੇ ਪਰਨੀਤ ਕੌਰ ਨੇ 93% ਅਤੇ ਹਰਲੀਨ ਕੌਰ ਨੇ 91% ਅੰਕ ਹਾਸਿਲ ਕੀਤੇ। ਹਿਸਟਰੀ ਵਿੱਚੋਂ ਅਮਰਾਜਦੀਪ ਕੌਰ ਨੇ 92%, ਪਰਨੀਤ ਕੌਰ ਨੇ 91%, ਆਸਥਾ, ਮਹਿਕਦੀਪ ਅਤੇ ਗੁਰਲੀਨ ਕੌਰ ਨੇ 90% ਅੰਕ ਹਾਸਿਲ ਕੀਤੇ। ਅੰਗਰੇਜੀ ਵਿੱਚੋਂ ਸਿਮਰਪ੍ਰੀਤ ਕੌਰ ਨੇ 97%, ਮਹਿਕਪ੍ਰੀਤ ਕੌਰ ਨੇ 94%, ਜਸ਼ਨਪ੍ਰੀਤ ਕੌਰ ਅਤੇ ਆਸਥਾ ਨੇ 93%, ਅਮਰਾਜਦੀਪ ਕੌਰ ਨੇ 92% ਤੇ ਗੁਰਲੀਨ ਕੌਰ ਨੇ 91% ਅੰਕ ਪ੍ਰਾਪਤ ਕੀਤੇ।ਬਾਇਓਲੋਜੀ ਵਿੱਚੋਂ ਸਿਮਰਪ੍ਰੀਤ ਕੌਰ 97%, ਗੁਰਲੀਨ 96%, ਮਹਿਕਪ੍ਰੀਤ ਕੌਰ 94% ਆਸਥਾ ਅਤੇ ਅਮਰਾਜਦੀਪ ਕੌਰ ਨੇ 93% ਹਰਲੀਨ ਕੌਰ 91% ਅੰਕ ਹਾਸਿਲ ਕੀਤੇ। ਫਿਜੀਕਲ ਐਜੂਕੇਸ਼ਨ ਵਿਸੇ ਵਿੱਚ ਸਿਮਰਪ੍ਰੀਤ ਕੌਰ ਨੇ 98%, ਮਹਿਕਪ੍ਰੀਤ ਕੌਰ ਤੇ ਗੁਰਲੀਨ ਕੌਰ ਨੇ 97%, ਅਮਰਾਜਦੀਪ ਕੌਰ ਤੇ ਆਸਥਾ ਨੇ 96% ਅੰਕ ਹਾਸਿਲ ਕੀਤੇ।

ਸਕੂਲ ਦੇ ਇਨ੍ਹਾ ਸ਼ਾਨਦਾਰ ਨਤੀਜਿਆਂ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸਕੂਲ ਦੇ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਅਤੇ ਪਿੰ੍ਰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕਾਲੜਾ ਤੇ ਸਮੂਹ ਮੈਨੇਜਮੈਂਟ ਜਿਸ ਵਿੱਚ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਉੱਪ ਪ੍ਰਧਾਨ ਸ਼੍ਰੀ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਦੁਆਰਾ ਸਮੂਹ ਵਿਿਦਆਰਥੀਆਂ ਅਤੇ ਉਹਨਾ ਦੇ ਮਾਪਿਆ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀ ਤੇ ਉਨ੍ਹਾਂ ਦਾ ਮੰੂਹ ਮਿੱਠਾ ਕਰਵਾਇਆ। ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਸਕੂਲ ਦੇ ਇਸ ਸ਼ਾਨਦਾਰ ਨਤੀਜੇ ਦਾ ਮੁੱਖ ਸਿਹਰਾ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੀਤਾ ਕਾਲੜਾ ਅਤੇ ਸਟਾਫ ਦੀ ਅਣਥੱਕ ਮਿਹਨਤ ਤੇ ਸਮੇਂ – ਸਮੇਂ ਤੇ ਵਿਿਦਆਰਥੀਆਂ ਦਾ ਕੀਤਾ ਗਿਆ ਮਾਰਗ ਦਰਸ਼ਨ ਨੂੰ ਜਾਂਦਾ ਹੈ। ਉਨ੍ਹਾਂ ਨੇ ਸਮੂਹ ਵਿਿਦਆਰਥੀਆਂ ਦੇ ਮਾਪਿਆਂ ਨੂੰ ਇਸ ਸਫਲਤਾ ਦੀ ਵਧਾਈ ਦਿੰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਸੰਸਥਾ ਵੱਲੋਂ ਅੱਗੇ ਤੋਂ ਹੋਰ ਵੀ ਮਿਹਨਤ ਤੇ ਲਗਨ ਨਾਲ ਹੋਰ ਵੀ ਸ਼ਾਨਦਾਰ ਨਤੀਜਿਆਂ ਨੂੰ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਨੇ ਵਿਿਦਆਰੀਥਆਂ ਨੂੰ ਵੀ ਭੱਵਿਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭੱਵਿਖ ਵਿੱਚ ਵੀ ਆਪਣੀ ਚੜਤ ਨੂੰ ਕਾਇਮ ਕਰਨ ਲਈ ਪ੍ਰਰਿਆ।

ਰਾਇਕੋਟ 'ਚ ਸਾਬਕਾ ਫ਼ੌਜੀ ਦੀ ਝਾੜੀਆਂ 'ਚੋਂ ਲਾਸ਼ ਮਿਲਣ ਨਾਲ ਭਾਜੜਾਂ, ਪੰਜ ਦਿਨਾਂ ਤੋਂ ਘਰੋਂ ਸੀ ਲਾਪਤਾ

ਲੁਧਿਆਣਾ , ਜੁਲਾਈ 2020 -( ਨਛੱਤਰ ਸੰਧੂ)- ਲੁਧਿਆਣਾ ਦੇ ਨੇੜੇ ਰਾਇਕੋਟ 'ਚ ਪਿਛਲੇ ਪੰਜ ਦਿਨ ਤੋਂ ਲਾਪਤਾ ਸਾਬਕਾ ਫ਼ੌਜੀ ਵਜੀਰ ਸਿੰਘ ਜੋਹਲਾ ਦੀ ਲਾਸ਼ ਡ੍ਰੇਨੇਜ ਨੇੜੇ ਝੂਗੀਆਂ ਤੋਂ ਬਰਾਮਦ ਹੋਈ ਹੈ। ਸਾਬਕਾ ਫ਼ੌਜੀ ਦਾਨਾ ਮੰਡੀ ਰਾਇਕੋਟ 'ਚ ਚੌਕੀਦਾਰ ਦਾ ਕੰਮ ਕਰਦਾ ਸੀ। 10 ਜੁਲਾਈ ਨੂੰ ਰਾਤ ਆਪਣੀ ਡਿਊਟੀ 'ਤੇ ਆਇਆ ਪਰ ਉਸ ਤੋਂ ਬਾਅਦ ਉਹ ਆਪਣੇ ਘਰ ਨਹੀਂ ਪਰਤਿਆ। ਮੰਗਲਵਾਰ ਨੂੰ ਜੋਹਲਾਂ ਰੋਡ ਸਥਿਤ ਡਰੇਨ ਦੇ ਨੇੜੇ ਖਾਲੀ ਪਲਾਟ 'ਚ ਝਾੜੀਆਂ ਤੋਂ ਬਦਬੂ ਆਉਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਥਾਣਾ ਰਾਇਕੋਟ ਦੇ ਇੰਚਾਰਜ ਹੀਰਾ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜੇ 'ਚ ਲਿਆ। ਨਾਲ ਹੀ ਘਟਨਾ ਵਾਲੇ ਸਥਾਨ ਦੀ ਬਾਰੀਕੀ ਤੋਂ ਜਾਂਚ ਕੀਤੀ ਗਈ। ਸਾਬਕਾ ਫ਼ੌਜੀ ਵਜੀਰ ਸਿੰਘ ਦੇ ਬੇਟੇ ਰਛਪਾਲ ਸਿੰਘ ਦੇ ਬਿਆਨ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ। ਥਾਣਾ ਇੰਚਾਰਜ ਨੇ ਦੱਸਿਆ ਕਿ ਪਰਿਵਾਰ ਮੁਤਾਬਿਕ ਉਸ ਦੇ ਪਿਤਾ ਵਜੀਰ ਸਿੰਘ ਦਾ ਕਿਸੇ ਵੀ ਵਿਅਕਤੀ ਨਾਲ ਕੋਈ ਝਗੜਾ ਜਾਂ ਵਿਵਾਦ ਨਹੀਂ ਸੀ। ਪੁਲਿਸ ਇਸ ਮਾਮਲੇ 'ਚ ਕਈ ਪਹਿਲੂਆਂ 'ਤੇ ਕੰਮ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇਗਾ।

ਪਿੰਡ ਲੱਖਾ ਦੀ ਗਰਾਮ ਪੰਚਾਇਤ ਨੇ 500 ਰਾਸਨ ਕਿੱਟਾ ਵੰਡੀਆ

ਹਠੂਰ 2020 ਜੂਨ(ਨਛੱਤਰ ਸੰਧੂ)ਨੇੜਲੇ ਪਿੰਡ ਲੱਖਾ ਦੀ ਗਰਾਮ ਪੰਚਾਇਤ ਵੱਲੋ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਸੋਨੀ ਗਾਲਿਬ ਅਤੇ ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਡਾ:ਤਾਰਾ ਸਿੰਘ ਲੱਖਾ ਦੀ ਅਗਵਾਈ ਹੇਠ 500 ਗਰੀਬ ਪਰਿਵਾਰਾ ਨੂੰ ਰਾਸਨ ਦੀਆ ਕਿੱਟਾ ਵੰਡੀਆ ਗਈਆ।ਇਸ ਮੌਕੇ ਤੇ ਗੱਲਬਾਤ ਕਰਦਿਆ ਸਰਪੰਚ ਜਸਵੀਰ ਸਿੰਘ ਸੀਰਾ,ਡਾ:ਬਲਜਿੰਦਰ ਲੱਖਾ ਅਤੇ ਜਸਵਿੰਦਰ ਸਿੰਘ ਪੰਚ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚੋ ਗੁਜਰਦਿਆ ਪੰਜਾਬ ਦੀ ਕਾਂਗਰਸ ਸਰਕਾਰ ਵੱਲੋ ਹਰ ਵਰਗ ਨੂੰ ਸਹੂਲਤਾ ਦੇ ਕੇ ਮੋਢੇ ਨਾਲ ਮੋਢਾ ਲਾਇਆ ਹੈ।ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਵੱਲੋ ਪਿੰਡਾ ਅਤੇ ਸਹਿਰਾ ਦੇ ਕੀਤੇ ਜਾ ਰਹੇ ਵਿਕਾਸ ਕਾਰਜ ਵੀ ਅੱਜ ਮੂੰਹੋ ਬੋਲ ਰਹੇ ਹਨ।ਇਸ ਸਮੇ ਉਨ੍ਹਾ ਨਾਲ ਨੰਬਰਦਾਰ ਰੇਸਮ ਸਿੰਘ,ਗੁਰਚਰਨ ਸਿੰਘ ਸਾਬਕਾ ਸਰਪੰਚ,ਹਰਵਿੰਦਰ ਸਿੰਘ ਪੰਚ,ਗੁਰਦੀਪ ਸਿੰਘ,ਜਸਮੇਲ ਸਿੰਘ,ਮੇਜਰ ਸਿੰਘ,ਸਿਕੰਦਰ ਸਿੰਘ ਪੰਚ,ਪ੍ਰਧਾਨ ਬਿਕਰ ਸਿੰਘ ਅਤੇ ਜਸਮੇਲ ਕੌਰ ਆਦਿ ਵੀ ਹਾਜਰ ਸਨ।