You are here

ਲੁਧਿਆਣਾ

ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100% ਰਿਹਾ

ਹਠੂਰ  ਜੁਲਾਈ 2020 (ਨਛੱਤਰ ਸੰਧੂ)ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਾਣੰੂਕੇ ਬਾਰਵੀ ਦੀ ਪੀ੍ਰੱਖਿਆ ਦਾ ਨਤੀਜਾ ਸਾਨਦਾਰ ਰਿਹਾ ।ਮਾਨ ਵਾਲੀ ਗੱਲ ਹੈ ਕਿ ਸਕੂਲ ਦੇ ਸਾਰੇ ਬੱਚੇ ਹੀ ਫਾਸਟ ਡਵੀਜਨ ਪਾਸ ਹੋਏ ਹਨ ।ਇਸ ਖੁਸੀ ਨੂੰ ਹੋਰ ਦੁੱਗਣਾ ਕਰਨ ਲਈ ਸਕੂਲ ਦੇ ਡਾਇਰੈਕਟਰ ਗੁਰਮੁੱਖ ਸਿੰਘ ਸੰਧੂ ਨੇ ਬੱਚਿਆ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਤੇ ਸਕੂਲ ਦੇ ਕੁੱਲ 194 ਵਿਿਦਆਰਥੀਆ ਨੇ ਬਾਰਵੀ ਦੀ ਪ੍ਰੀਖਿਆ ਦਿੱਤੀ ।ਸਾਇਸ ਅਤੇ ਆਰਟਸ ਗਰੁੱਪ ਦੇ 137 ਵਿਿਦਆਰਥੀਆ ਵਿੱਚੋ 90% ਤੋ ਉਪਰ 11 ਵਿਿਦਆਰਥੀ 80% ਤੋ ਉਪਰ 25 ਵਿਿਦਆਰਥੀ ਅਤੇ ਬਾਕੀ ਸਾਰੇ ਵਿਿਦਆਰਥੀ ਫਾਸਟ ਡਵੀਜਨ ਵਿੱਚ ਪਾਸ ਹੋਏ।ਸਾਇਸ ਗਰੁੱਪ ਵਿੱਚ ਜਸਪ੍ਰੀਤ ਕੌਰ ਸਿੱਧੂ ਦੇਹੜਕਾ 425-450 (94.4%),ਗਗਨਦੀਪ ਕੌਰ ਦੀਵਾਨੇ 423-450 (94%),ਜਸਨਦੀਪ ਕੌਰ ਭੰਮੀਪੁਰਾ 421-450(93.5%),ਜਸਰਾਜ ਸਿੰਘ ਦੇਹੜਕਾ 421-450(93.5%) ਅਤੇ ਆਰਟਸ ਗਰੁਪ ਵਿੱਚੋ ਰਮਨਦੀਪ ਕੌਰ ਨਵਾ ਡੱਲਾ ਨੇ 408-450 (90.6%), ਰਾਜਦੀਪ ਕੌਰ ਡੱਲਾ 390-450(88.6%),ਰਮਨਦੀਪ ਕੌਰ ਭੰਮੀਪੁਰਾ 388-450(86.2%) ਅੰਕ ਲੈ ਕੇ ਪਹਿਲੀਆ ਪੁਜੀਸਨਾ ਹਾਸਲ ਕੀਤੀਆ।ਤਕਨੀਕੀ ਕਾਰਨਾ ਕਰਕੇ ਕਾਮਰਸ ਗਰੁਪ ਦਾ ਨਤੀਜਾ ਨਹੀ ਪਾਇਆ ਗਿਆ ।ਇਹ ਸਕੂਲ ਨਕਲ,ਝੂਠ,ਚੋਰੀ ਅਤੇ ਫੈਸਨ ਦੇ ਸਖਤ ਖਿਲਾਫ ਹੈ ।ਬੱਚਿਆ ਦੀ ਸਖਤ ਮਿਹਨਤ ਅਤੇ ਸਮੂਹ ਸਟਾਫ ਦੀ ਲਗਨ ਸਦਕਾ ਇਹ ਸਕੂਲ ਬੁਲੰਦੀਆ ਹਾਸਲ ਕਰ ਰਿਹਾ ਹੈ ਸਕੂਲ ਦੇ ਡਾਇਰੈਕਟਰ ਗੁਰਮੁੱਖ ਸਿੰਘ ਸੰਧੂ ਨੇ ਇਸ ਸਫਲਤਾ ਦਾ ਸਿਹਰਾ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਰਿੰਦਰ ਕੌਰ ਅਤੇ ਸਮੂਹ ਸਟਾਫ ਤੇ ਬੱਚਿਆ ਦੀ ਮਿਹਨਤ ਨੂੰ ਦਿੱਤਾ ਹੈ ।ਇਸ ਮੋਕੇ ਸੁਖਦੇਵ ਸਿੰਘ ਖਾਲਸਾ,ਚਰਨ ਸਿੰਘ ,ਜਸਵੀਰ ਸਿੰਘ ,ਜਸਵਿੰਦਰ ਸਿੰਘ,ਦੀਪਕ ਕੁਮਾਰ,ਬਲਜੀਤ ਸਿੰਘ,ਸਨਦੀਪ ਸਿੰਘ ,ਸੁਰਿੰਦਰਪਾਲ ਕੌਰ ,ਰਮਨਦੀਪ ਕੌਰ,ਚਰਨਜੀਤ ਕੌਰ,ਹਰਪ੍ਰੀਤ ਕੌਰ,ਜਸਪਾਲ ਕੌਰ ,ਬਲਵੀਰ ਕੌਰ,ਸਿਮਰਨਦੀਪ ਕੌਰ,ਅਕਾਸਦੀਪ ਕੌਰ ,ਜੁਗਦੀਪ ਕੌਰ ,ਸੁਖਦੀਪ ਕੌਰ ਆਦਿ ਹਾਜਰ ਸਨ।

ਸਰਕਾਰੀ ਸੀਨਿਅਰ ਸੈਂਕੰਡਰੀ ਸਕੂਲ ਝੋਰੜਾ ਦਾ ਨਤੀਜਾ 100% ਰਿਹਾ

ਹਠੂਰ 2020 ਜੁਲਾਈ (ਨਛੱਤਰ ਸੰਧੂ) ਸਰਕਾਰੀ ਸੀਨਿਅਰ ਸੈਂਕੰਡਰੀ ਸਕੂਲ ਝੋਰੜਾ ਦੇ ਬੱਚਿਆ ਨੇ ਲੈਕਚਰਾਰ ਟੀਚਰ ਨਾ ਹੋਣ ਦੇ ਬਾਵਜੂਦ ਵੀ ਪ੍ਰਿੰਸੀਪਲ ਮੈਡਮ ਦੀ ਅਗਵਾਈ ਚ ਸਮੂਹ ਸਟਾਫ ਦੀ ਮਿਹਨਤ ਸਦਕਾ ਪੜਾਈ ਚ ਮੱਲਾ ਮਾਰੀਆ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਸਤਿੰਦਰ ਕੌਰ ਅਤੇ ਮਾਸਟਰ ਜਗਰੂਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਡੇ ਸਕੂਲ ਦੇ ਕੁੱਲ 21 ਬੱਚਿਆ ਨੇ ਬਾਰਵੀ ਦੀ ਪ੍ਰਿੱਖਿਆ ਦਿੱਤੀ ਜਿਨ੍ਹਾ ਵਿੱਚੋ ਸਾਰੇ ਹੀ ਬੱਚਿਆ ਨੇ ਚੰਗੇ ਅੰਕ ਪ੍ਰਾਪਤ ਕੀਤੇ ਇਨ੍ਹਾਂ ਵਿੱਚੋ ਸਨਦੀਪ ਕੌਰ ਨੇ 91.11% ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਮਨਪ੍ਰੀਤ ਕੌਰ ਨੇ ਦੂਸਰਾ ਅਤੇ ਸਵਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਮਾਪਿਆ ਦਾ ਅਤੇ ਸਕੂਲ ਸਟਾਫ ਦਾ ਨਾਮ ਰੋਸਨ ਕੀਤਾ ।ਇਸ ਮੋਕੇ ਮੈਡਮ ਪ੍ਰੀਤਇੰਦਰ ਕੌਰ,ਪ੍ਰਭਜੋਤ ਕੌਰ,ਦਵਿੰਦਰ ਕੌਰ,ਰਵਿੰਦਰ ਕੌਰ,ਮਾਸਟਰ ਗੁਰਮੀਤ ਸਿੰਘ,ਸਨਦੀਪ ਕੁਮਾਰ ,ਹਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਆਦਿ ਹਾਜਰ ਸਨ।

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਊਂਡੇਸ਼ਨ ਦੇ ਵੱਲੋਂ ਪਾਰਟੀ ਦੇ ਢਾਂਚੇ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ 

ਜਗਰਾਉਂ  ਜੁਲਾਈ 2020 ( ਮੋਹਿਤ ਗੋਇਲ ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ)  ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਹਨ ਇਸ ਬਾਰੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਰਾਸ਼ਟਰੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿੱਡੂ ਅਤੇ ਭੀਮ  ਸਿੰਘ ਮਹੇਸਵਾਲ ਨੈਸ਼ਨਲ ਚੈਅਰਮੈਨ ਨੇ ਕਿਹਾ ਹੈ ਕਿ ੳੁਨ੍ਹਾਂ ਨੇ  ਨਵੇਂ ਅਹੁਦੇਦਾਰਾਂ ਦੀ ਆ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਸ ਦੇ ਵਿਚ ਰਾਸ਼ਟਰੀ ਅ  ਸੀਨੀਅਰ ਵਾਈਸ ਪ੍ਰਧਾਨ ਰਵੀ ਰਾਜ ਪਟਨਾ ਬਿਹਾਰ, ਸ਼ੁਭਾਸ਼ ਕਿ੍ਸ਼ਨ ਰਾਠੌਰ ਥਾਣਾ ਮਹਾਂ ਰਾਸ਼ਟਰ ,  ਨੈਸ਼ਨਲ ਮੀਤ ਪ੍ਰਧਾਨ ਰਾਮਾ ਸ਼ੰਕਰ ਯੋਗੀ ਮੱਧ ਪ੍ਰਦੇਸ਼,ਆਸਾ ਸਿੰਘ ਤਲਵੰਡੀ ਲੁਧਿਆਣਾ, ਜੈ ਭਗਵਾਨ ਯੋਗੀ ਹਿਸਾਰ ਹਰਿਆਣਾ, ਰਾਸ਼ਟਰੀ ਅ ਖਜਾਨਿਚੀ ਇੰਦਰਾਜ਼ ਪਾਲ ਕੂਰਕਸ਼ਏਤਰ ਹਰਿਆਣਾ, ਨੇਸ਼ਨਲ ਜਰਨਲ ਸੇਕਟਰੀ ਚੰਦਰ ਪਾਲ ਨਾਥ ਰਾਜਸਥਾਨ,ਪ੍ਰਭੂ ਦਿਆਲ ਭੱਟੀ ਸਿਰਸਾ, ਨੈਸ਼ਨਲ ਸੇਕਟਰੀ ਰਜਿੰਦਰ ਕਰਖਲ ਹਰਿਆਣਾ,ਧੀਰਜ ਕੁਮਾਰ ਚੂਰੁ ਰਾਜਸਥਾਨ, ਨੈਸ਼ਨਲ ਵਿੰਗ ਪ੍ਰਧਾਨ ਦੀਪਕ ਵਡੇਰਾ ਸ਼ਮਲੀ ਯੂ ਪੀ,ਵੀਨਾ ਚੋਹਾਨ ਮਹਿਲਾ ਵਿੰਗ ਅਲਵਰ ਰਾਜਸਥਾਨ, ਵਾਸੁਦੇਵ ਨਾਗਰ ਅਪਲਾਈ ਵਿੰਗ, ਇੰਦੋਰ ਮੱਧ ਪ੍ਰਦੇਸ਼, ਸੰਜੀਵ ਬਹਿਰੁਪੀਆ ਕਲਚਰ ਵਿੰਗ ਰਾਜਸਥਾਨ,ਬੈਜਨਾਥ ਰਾਜਭਰ ਪੁਲੀਟੀਕਲੀ ਵਿੰਗ,ਹਰੀਦਵਾਰ ਉਤਰਾਖੰਡ,ਭਾਰਤ ਸਿੰਘ ਆਈ ਟੀ ਸੈਲ ਚੂਰੂ ਰਾਜਸਥਾਨ ਨਿਯੁਕਤ ਕੀਤੇ ਗਏ ਹਨ।ਇਸ ਤੋਂ ਇਲਾਵਾ ਆਸਾ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਮੁਕਤ ਜਾਤੀ ਕਬੀਲੇ ਆਂ ਦੇ ਲੰਮੇ ਸਮੇਂ ਤੋਂ ਲਟਕ ਦੇ ਆ ਰਹੇ ਮਸਲਿਆਂ ਨੂੰ ਸਸੰਥਾ ਦੇ ਵਲੋਂ ਪੇਰਵਾਈ ਕਰਕੇ ਉਨ੍ਹਾਂ ਨੂੰ ਲਾਗੂ ਕਰਵਾ ਕੇ ਹਲ ਕਰਨ ਦਾ ਭਰੋਸਾ ਦਿੱਤਾ ਅਗੇ ਆਸਾ ਸਿੰਘ ਤਲਵੰਡੀ ਨੇ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਸੁਬਾ ਪੱਧਰ ਤੇ ਵੀ ਕੀਤੀਆਂ ਜਾਣਗੀਆਂ ਤਾਂ ਜ਼ੋ ਇਸ ਸਗਠਣ ਵਿਚ  ਕੰਮ ਕਰ ਰਹੇ ਆਹੁਦੇ ਦਾਰਾ ਨੂੰ ਉਨ੍ਹਾਂ ਦੀ ਆ ਹਕੀ ਮੰਗਾਂ ਤੇ ਇਨਸਾਫ਼ ਮਿਲ ਸਕੇ।

ਰਣਜੀਤ ਤਲਵੰਡੀ ਹੋਣਗੇ ਢੀਂਡਸਾ ਦੇ ਅਕਾਲੀ ਦਲ ਵਿੱਚ ਸ਼ਾਮਲ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕਦੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਵ: ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨੇ ਵੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਢੀਂਡਸਾ ਦੇ ਅਕਾਲੀ ਦਲ 'ਚ ਜਾਣ ਦਾ ਫੈਸਲਾ ਕਰ ਲਿਆ ਹੈ। ਜਗਦੇਵ ਤਲਵੰਡੀ ਦੇ ਬੇਟੇ ਰਣਜੀਤ ਸਿੰਘ ਤਲਵੰਡੀ ਵੀਰਵਾਰ ਨੂੰ ਮੋਹਾਲੀ 'ਚ ਅਧਿਕਾਰਿਕ ਰੂਪ ਤੋਂ ਢੀਂਡਸਾ ਦੀ ਪਾਰਟੀ 'ਚ ਸ਼ਾਮਿਲ ਹੋ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਪਿਛਲੀਆਂ ਲਗਾਤਾਰ ਦੋ ਚੋਣਾਂ 'ਚ ਹਾਰ ਮਗਰੋਂ ਰਣਜੀਤ ਸਿੰਘ ਪਾਰਟੀ 'ਚ ਆਪਣੇ-ਆਪ ਨੂੰ ਵੱਖ-ਵੱਖ ਮਹਿਸੂਸ ਕਰ ਰਹੇ ਸਨ, ਪਰ ਕੀਤੇ ਨਾ ਕਿਤੇ ਇਹ ਵੀ ਕਿਆਫ਼ ਰਾਏ ਹੈ ਕੇ ਰਣਜੀਤ ਸਿੰਘ ਤਲਵੰਡੀ ਹਲਕਾ ਦਾਖਾ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਪ੍ਰਧਾਨ ਨੂੰ ਇਹ ਮਨਜ਼ੂਰ ਨਹੀਂ ਸੀ। ਲੁਧਿਆਣੇ ਜਿਲ੍ਹੇ ਅੰਦਰ ਗਰਚਿਆ ਤੋਂ ਬਾਦ ਤਲਵੰਡੀ ਦਾ ਬਾਦਲ ਨੂੰ ਛੱਡਣਾ ਸ਼ਾਇਦ ਸ ਸੁਖਬੀਰ ਸਿੰਘ ਬਾਦਲ ਨੂੰ ਭਾਰੀ ਪਵੇਗਾ । ਕਿਉਂ ਕੇ ਖੰਨਾ, ਰਾਏਕੋਟ , ਜਗਰਾਓਂ ਅਤੇ ਦਾਖੇ ਦੇ ਇਲਾਕੇ ਅੰਦਾਰ ਵੀ ਤਲਵੰਡੀ ਪਰਿਵਾਰ ਵਧੀਆ ਰਸੂਖ ਰੱਖਦਾ ਹੈ। ਬਾਕੀ ਸਮਾਂ ਦੱਸੇਗਾ।

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲੀ ਪੱਕੀ ਕੰਧ ਅਤੇ ਸੜਕ ਦੀ ਉਸਾਰੀ ਲਈ 21 ਕਰੋੜ ਰੁਪਏ ਦਾ ਐਸਟੀਮੇਟ ਸੂਬਾ ਸਰਕਾਰ ਨੂੰ ਭੇਜਿਆ

26 ਏਕੜ ਜ਼ਮੀਨ 'ਤੇ 5 ਸਿਤਾਰਾ ਹੋਟਲ, ਫੂਡ ਕੋਰਟ, ਟੈਕਸੀ ਸਟੈਂਡ ਅਤੇ ਦੁਕਾਨਾਂ ਦੀ ਕੀਤੀ ਜਾਵੇਗ ਉਸਾਰੀ

ਹਲਵਾਰਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਜਲਦ ਹੋਵੇਗਾ ਸ਼ੁਰੂ - ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਹਲਵਾਰਾ ਵਿਖੇ ਅੰਤਰ ਰਾਸ਼ਟਰੀ ਹਵਾਈ ਅੱਡੇ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਵਾਈ ਅੱਡੇ ਨੂੰ ਜਾਣ ਵਾਲੀ 4 ਕਿਲੋਮੀਟਰ ਲੰਬੀ ਪੱਕੀ ਕੰਧ ਅਤੇ ਸੜਕ ਦੀ ਉਸਾਰੀ ਲਈ 21 ਕਰੋੜ ਰੁਪਏ ਦਾ ਐਸਟੀਮੇਟ ਸੂਬਾ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਜਦੋਂ ਇਹ ਐਸਟੀਮੇਟ ਪਾਸ ਹੋ ਜਾਂਦਾ ਹੈ ਤਾਂ ਇਸ ਸਬੰਧੀ ਉਸਾਰੀ ਦਾ ਕੰਮ ਜਲਦ ਹੀ ਸ਼ੁਰੂ ਹੋ ਜਾਵੇਗਾ।

ਇਸ ਸਬੰਧੀ ਅੱਜ ਇਕ ਰੀਵੀਊ ਮੀਟਿੰਗ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਹੋਈ, ਜਿਸ ਵਿਚੱ ਹੋਰਨਾਂ ਤੋਂ ਇਲਾਵਾ ਏ.ਸੀ.ਏ. ਗਲਾਡਾ ਸ੍ਰੀ ਭੁਪਿੰਦਰ ਸਿੰਘ ਅਤੇ ਐਸ.ਡੀ.ਐਮ ਰਾਏਕੋਟ ਡਾ: ਹਿਮਾਂਸ਼ੂ ਗੁਪਤਾ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਿਵਲ ਟਰਮੀਨਲ ਦੀ ਉਸਾਰੀ ਲਈ ਐਕੁਆਇਰ ਕੀਤੀ ਗਈ 161.2703 ਏਕੜ ਦੇ ਆਸ ਪਾਸ 4 ਕਿੱਲੋਮੀਟਰ ਲੰਬੀ ਪੱਕੀ ਕੰਧ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਰ ਸਹੂਲਤਾਂ ਤੋਂ ਇਲਾਵਾ 26 ਏਕੜ ਜ਼ਮੀਨ ਟੈਕਸੀ ਸਟੈਂਡ, ਫੂਡ ਕੋਰਟ, ਇੱਕ ਪੰਜ ਤਾਰਾ ਹੋਟਲ, ਦੋ ਮੰਜ਼ਿਲਾ ਦੁਕਾਨਾਂ ਲਈ ਅਤੇ ਹੋਰ 135 ਏਕੜ ਜ਼ਮੀਨ ਸਿਵਲ ਟਰਮੀਨਲ ਦੀ ਉਸਾਰੀ ਲਈ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਹਵਾਈ ਅੱਡੇ ਵਾਲੀ ਜਗ੍ਹਾ ਨੂੰ ਜਾਣ ਵਾਲੀ ਸੜਕ ਨੂੰ ਵੀ ਚੌੜਾ ਕੀਤਾ ਜਾਵੇਗਾ ਅਤੇ ਪੀ.ਡਬਲਯੂ.ਡੀ. (ਬੀ. ਐਂਡ ਆਰ.) ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਬਾਉਂਡਰੀ ਵਾਲੀ ਕੰਧ ਦਾ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤਾ ਜਾ ਸਕੇ। ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਵਿਧਾਨ ਸਭਾ ਹਲਕਾ ਰਾਏਕੋਟ ਸਮੁੱਚੇ ਪੰਜਾਬ ਵਿੱਚ ਇੱਕ ਵਪਾਰਕ ਹੱਬ ਵਜੋਂ ਵਿਕਸਤ ਹੋਵੇਗਾ, ਜਿਸ ਦਾ ਸੂਬੇ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਟਰਮੀਨਲ ਦੇ ਨਿਰਮਾਣ ਲਈ ਲੋੜੀਂਦੀ 161.2703 ਏਕੜ ਜ਼ਮੀਨ ਨੂੰ ਅਧਿਗ੍ਰਹਿਣ ਕਰ ਲਿਆ ਗਿਆ ਹੈ ਅਤੇ ਇਸ ਸੰਬੰਧੀ ਗਲਾਡਾ ਵੱਲੋਂ ਮੌਕੇ ਦਾ ਕਬਜ਼ਾ ਵੀ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਟਰਮੀਨਲ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲ-ਨਾਲ ਹਵਾਈ ਪੱਟੀ ਦਾ ਨਿਰਮਾਣ ਪਹਿਲ ਦੇ ਆਧਾਰ 'ਤੇ ਕਰਵਾ ਲਿਆ ਜਾਵੇ ਤਾਂ ਜੋ ਇਥੋਂ ਅੰਤਰਰਾਸ਼ਟਰੀ ਉਡਾਣਾਂ ਜਲਦ ਸ਼ੁਰੂ ਕਰਵਾਈਆਂ ਜਾ ਸਕਣ।

ਉਨ੍ਹਾਂ ਕਿਹਾ ਕਿ ਅਧਿਗ੍ਰਹਿਣ ਕੀਤੀ ਜ਼ਮੀਨ ਬਦਲੇ ਕਿਸਾਨਾਂ ਨੂੰ 20,61,314 ਰੁਪਏ ਪ੍ਰਤੀ ਏਕੜ (ਸਮੇਤ 100 ਫੀਸਦੀ ਸੋਲੇਸ਼ੀਅਮ, 12 ਫੀਸਦੀ ਏ. ਪੀ. ਅਤੇ 1.25 ਗੁਣਾਂਕ) ਮੁਆਵਜ਼ਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੋਗ ਪਾਏ ਜਾਣ ਵਾਲੇ ਪਰਿਵਾਰ ਨੂੰ 5,50,000 ਰੁਪਏ ਰੀਹੈਬੀਲੀਟੇਸ਼ਨ ਐਂਡ ਰੀਸੈਟਲਮੈਂਟ ਭੱਤਾ ਵੀ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੇ ਸਾਂਝੇ ਉੱਦਮ ਨਾਲ ਪਿੰਡ ਐਤੀਆਣਾ ਤਹਿਸੀਲ ਰਾਏਕੋਟ ਦੀ ਜ਼ਮੀਨ ਵਿੱਚ ਅੰਤਰਰਾਸ਼ਟਰੀ ਸਿਵਲ ਅਤੇ ਕਾਰਗੋ ਟਰਮੀਨਲ ਵਿਕਸਤ ਕੀਤਾ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਿਰਮਾਣ ਸੂਬੇ ਅਤੇ ਇਲਾਕੇ ਦੇ ਆਰਥਿਕ ਵਾਧੇ ਅਤੇ ਖੁਸ਼ਹਾਲੀ ਲਈ ਸਕਾਰਾਤਮਿਕ ਸੰਕੇਤ ਹੈ। ਜਿਸ ਨਾਲ ਇਲਾਕੇ ਵਿੱਚ ਨਿਗਮੀ ਅਤੇ ਵਪਾਰਕ ਕੰਪਨੀਆਂ ਨੂੰ ਆਰਥਿਕ ਗਤੀਵਿਧੀਆਂ ਚਲਾਉਣਾ ਦਾ ਮੌਕਾ ਮਿਲੇਗਾ। ਇਸ ਨਾਲ ਵੱਖ-ਵੱਖ ਖੇਤਰਾਂ ਵਿੱਚ ਖਾਸ ਤੌਰ 'ਤੇ  ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਲੁਧਿਆਣਾ ਜ਼ਿਲ੍ਹੇ ਦੇ ਕੇਂਦਰੀ ਖੇਤਰ ਵਿੱਚ ਇਹ ਪ੍ਰੋਜੈਕਟ ਭੂਗੋਲਿਕ ਪੱਖੋਂ ਆਦਰਸ਼ਕ ਅਤੇ ਵਾਜ਼ਿਬ ਹੋਵੇਗਾ।ਦੱਸਣਯੋਗ ਹੈ ਕਿ ਇਸ ਟਰਮੀਨਲ ਬਣਨ ਨਾਲ ਸੂਬੇ ਦੀ ਖਾਸ ਕਰਕੇ ਸਨਅਤੀ ਅਤੇ ਜ਼ਿਲ੍ਹਾ ਲੁਧਿਆਣਾ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਣ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਸ ਹਵਾਈ ਅੱਡੇ ਨੂੰ ਅਗਲੇ ਢਾਈ ਸਾਲ ਪੂਰਨ ਤੌਰ 'ਤੇ ਚਾਲੂ ਕਰਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਲਾਕਾ ਨਿਵਾਸੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਜਿਸ ਵਿੱਚ 135.54 ਏਕੜ ਰਕਬੇ ਵਿੱਚ ਕੋਡ-4 ਸੀ ਤਰ੍ਹਾਂ ਦੇ ਜ਼ਹਾਜਾਂ ਦੇ ਓਪਰੇਸ਼ਨ ਲਈ ਪੂਰਨ ਰੂਪ ਵਿੱਚ ਨਵੇਂ ਅੰਤਰਰਾਸ਼ਟਰੀ ਸਿਵਲ ਏਅਰ ਟਰਮੀਨਲ ਦਾ ਨਿਰਮਾਣ ਕਰਨਾ ਸ਼ਾਮਲ ਹੈ, ਤਿੰਨ ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਇਕ ਜਾਇੰਟ ਵੈਂਚਰ ਕੰਪਨੀ (ਜੇ.ਵੀ.ਸੀ) ਦੇ ਰਾਹੀਂ ਲਾਗੂ ਕੀਤਾ ਜਾਵੇਗਾ ਜਿਸ ਵਿੱਚ ਬਹੁਮਤ ਹਿੱਸੇਦਾਰੀ 51 ਫੀਸਦੀ ਏ.ਏ.ਆਈ ਦੀ ਹੈ ਜਦਕਿ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ (ਗਲਾਡਾ) ਦੇ ਰਾਹੀਂ ਸੂਬਾ ਸਰਕਾਰ ਦੀ ਹਿੱਸੇਦਾਰੀ 49 ਫੀਸਦੀ ਹੈ। ਇਹ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਵਪਾਰਕ ਉਡਾਨਾਂ ਲਈ ਹੀ ਨਹੀਂ ਹੋਵੇਗਾ ਸਗੋਂ ਸੂਬੇ ਵਿੱਚ ਹਵਾਈ ਯਾਤਰੀਆਂ ਨੂੰ ਹਵਾਈ ਸੰਪਰਕ ਦੀਆਂ ਵਧੀਆ ਸਹੂਲਤਾਂ ਵੀ ਮੁਹੱਈਆ ਕਰਵਾਏਗਾ। ਇਸ ਦੇ ਨਾਲ ਸੂਬੇ ਦੇ ਉਦਯੋਗ ਨੂੰ ਵੀ ਲਾਭ ਪਹੁੰਚੇਗਾ।

ਪਿਛਲੇ 24 ਘੰਟਿਆਂ ਦੌਰਾਨ 104 ਨਵੇਂ ਮਾਮਲੇ ਆਏ ਸਾਹਮਣੇ

ਅਗਲੇ ਹੁਕਮਾਂ ਤੱਕ ਐਤਵਾਰ ਦਾ ਲਾਕਡਾਊਨ ਰਹੇਗਾ ਜਾਰੀ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ,  ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 682 ਮਰੀਜ਼ਾਂ ਦਾ ਇਲਾਜ਼ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 104 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 53223 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 51982 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 49598 ਨਤੀਜੇ ਨੈਗੇਟਿਵ ਆਏ ਹਨ, ਜਦਕਿ 1241 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 2050 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 334 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 50 ਮੌਤਾਂ  ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 34 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ 18548 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2973 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 142 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 902 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।

ਦਯਾਨੰਦ ਹਸਪਤਾਲ ਅਤੇ ਸ੍ਰੀ ਰਾਮ ਸ਼ਰਨਮ ਵੱਲੋਂ 50 ਬਿਸਤਰਿਆਂ ਦਾ ਕੋਵਿਡ ਕੇਅਰ ਸੈਂਟਰ ਸਥਾਪਿਤ

ਸੈਂਟਰ ਡੀ.ਐਮ.ਸੀ.ਐਚ ਦੇ ਨਾਲ ਲੱਗਦੇ ਸ੍ਰੀ ਰਾਮ ਸ਼ਰਨਮ ਸੇਵਾ ਸਦਨ ਇਮਾਰਤ ਵਿੱਚ ਸਥਾਪਿਤ

ਡੀ.ਐਮ.ਸੀ.ਐਚ. ਦੇ ਸਟਾਫ ਦੀ ਦੇਖ-ਰੇਖ ਵਿੱਚ ਚੱਲੇਗਾ ਸੈਟਰ

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਨਵੇਂ ਸਥਾਪਿਤ ਸੈਂਟਰ ਦਾ ਕੀਤਾ ਦੌਰਾ

ਲੁਧਿਆਣਾ, ਜੁਲਾਈ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਸਮਾਜਿਕ ਯੋਗਦਾਨ ਪਾਉਣ ਦੀ ਕੋਸ਼ਿਸ਼ ਦੇ ਮੱਦੇਨਜ਼ਰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐ.ਚ) ਅਤੇ ਸ਼੍ਰੀ ਰਾਮ ਸ਼ਰਨਮ ਨੇ ਡੀ.ਐਮ.ਸੀ.ਐ.ਚ. ਦੇ ਨਾਲ ਲੱਗਦੇ ਸ਼੍ਰੀ ਰਾਮ ਸ਼ਰਨਮ ਸੇਵਾ ਸਦਨ ਦੀ ਇਮਾਰਤ ਵਿੱਚ ਇੱਕ 50 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਗਿਆ। ਸ਼ਹਿਰ ਦੇ ਕਿਚਲੂ ਨਗਰ ਇਲਾਕੇ ਵਿੱਚ ਇਹ ਸੈਂਟਰ  ਡੀ.ਐਮ.ਸੀ.ਐ.ਚ. ਦੇ ਡਾਕਟਰਾਂ ਦੀ ਟੀਮ ਅਤੇ ਹੋਰ ਸਟਾਫ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ  ਰਾਕੇਸ਼ ਕੁਮਾਰ ਅਗਰਵਾਲ ਨੇ ਅੱਜ ਨਵੇਂ ਸਥਾਪਤ ਕੀਤੇ ਗਏ ਕੇਂਦਰ ਦਾ ਦੌਰਾ ਕੀਤਾ ਅਤੇ ਡੀ.ਐਮ.ਸੀ.ਐਚ. ਪ੍ਰਬੰਧਨ ਦੇ ਨਾਲ-ਨਾਲ ਸ਼੍ਰੀ ਰਾਮ ਸ਼ਰਨਮ ਸੇਵਾ ਸਦਨ ਦਾ ਵੀ ਇਸ ਨੇਕ ਕੰਮ ਲਈ ਅੱਗੇ ਆਉਣ ਲਈ ਧੰਨਵਾਦ ਕੀਤਾ। ਵਰਿੰਦਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਇਸ ਔਖੀ ਘੜੀ ਸਮੇਂ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਸ਼ਰਨਮ ਸੇਵਾ ਸਦਨ ਡੀ.ਐਮ.ਸੀ.ਐਚ. ਵਿਖੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਬੋਰਡਿੰਗ ਅਤੇ ਰਿਹਾਇਸ਼ ਪ੍ਰਦਾਨ ਕਰਦਾ ਹੈ ਅਤੇ ਹੁਣ ਉਨ੍ਹਾਂ ਵੱਲੋਂ 50 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਵੀ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਸੈਂਟਰ ਵਿੱਚ ਆਰਾਮਦਾਇਕ ਸਹੂਲਤਾਂ ਲੈਣ ਲਈ ਲਿਫਟ, ਸਾਫ-ਸਫਾਈ, ਖਾਣਾ ਖਾਣ ਵਾਲੀ ਜਗ੍ਹਾ, ਵਾਤਾਵਰਨ ਅਨੁਕੂਲਿਤ ਅਤੇ ਡੀ.ਐਮ.ਸੀ.ਐਚ ਤੋਂ ਸਟਾਫ ਦੀ ਇੱਕ ਸਮਰਪਿਤ ਟੀਮ ਨੂੰ ਇਸ ਕੇਂਦਰ ਵਿੱਚ ਲਗਾਇਗਆ ਗਿਆ ਹੈ, ਜੋ ਕੋਵਿਡ ਪੋਜ਼ਟਿਵ ਮਰੀਜ਼ਾਂ ਦੀ ਦੇਖਭਾਲ ਕਰਨਗੇ। ਉਨ੍ਹਾਂ ਹੋਰ ਸਮਾਜਿਕ ਸੰਸਥਾਵਾਂ ਨੂੰ ਵੀ ਅਜਿਹੇ ਕੇਂਦਰ ਸਥਾਪਤ ਕਰਨ ਦੀ ਅਪੀਲ ਕੀਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਕੰਮਕਾਜ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਅਗਰਵਾਲ ਨੇ ਹੋਰਨਾਂ ਹਸਪਤਾਲਾਂ ਅਤੇ ਸੰਸਥਾਵਾਂ ਨੂੰ ਵੀ ਆਪਣੀ ਜਗ੍ਹਾ ਵਿੱਚ ਵਿੱਚ ਅਜਿਹੇ ਕੇਂਦਰ ਸਥਾਪਤ ਕਰਨ ਦੀ ਅਪੀਲ ਕੀਤੀ ਅਤੇ ਆਸ ਪ੍ਰਗਟ ਕੀਤੀ ਕਿ ਉਹ ਹਸਪਤਾਲ ਇਲਾਜ ਲਈ ਸਰਕਾਰੀ ਤੈਅ ਦਰਾਂ ਵਸੂਲਣਗੇ। ਉਨ੍ਹਾਂ ਕਿਹਾ ਕਿ ਅਜਿਹੇ ਹਸਪਤਾਲ ਅਤੇ ਸੰਸਥਾਵਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੀਆਂ ਅਤੇ ਪ੍ਰਸਾਸ਼ਨ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।ਬਾਅਦ ਵਿਚ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਏ.ਡੀ.ਸੀ.(ਵਿਕਾਸ) ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਫੋਰਟਿਸ ਹਸਪਤਾਲ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਹਸਪਤਾਲ ਪ੍ਰਬੰਧਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੋਵਿਡ ਪੋਜ਼ਟਿਵ ਮਰੀਜ਼ਾਂ ਲਈ ਬਿਸਤਿਆਂ ਦੀ ਗਿਣਤੀ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੋਜ਼ਟਿਵ ਮਾਮਲਿਆਂ ਦੀ ਵੱਧ ਰਹੀ ਸੰਖਿਆ ਦੇ ਮੱਦੇਨਜ਼ਰ ਨਿੱਜੀ ਹਸਪਤਾਲਾਂ ਨੂੰ ਵੀ ਆਪਣੇ-ਆਪਣੇ ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਦਾ ਸਹੀ ਇਲਾਜ ਹੋ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਐਮ.ਸੀ.ਐਚ. ਦੇ ਸੀਨੀਅਰ ਡਾ: ਗੁਰਪ੍ਰੀਤ ਸਿੰਘ ਵਾਂਡਰ, ਡਾ: ਸੰਦੀਪ ਪੁਰੀ, ਡਾ: ਬਿਸ਼ਵ ਮੋਹਨ ਵੀ ਹਾਜ਼ਰ ਸਨ। ਸਪਸ਼ਟ ਕੀਤਾ

ਸਿੱਖਿਆ ਵਿਭਾਗ ਦੀ ਬੇਇਨਸਾਫੀ ਖਿਲਾਫ ਕਮਿਸ਼ਨ ਦਾ ਡੰਡਾ

ਮਹਿਕਮਾ ਦੇਵੇ ਕਰਮਚਾਰੀ ਨੂੰ ਪੁ੍ਰਰੀ ਤਨਖਾਹ ਅਤੇ 9 ਸਾਲ ਪ੍ਰੇਸ਼ਾਨ ਕਰਨ ਵਾਲੇ ਅਫਸਰਾਂ ਖਿਲਾਫ ਕਰਾਏ ਐਸ.ਸੀ/ਐਸ.ਟੀ. ਐਕਟ-1989 ਅਧੀਨ ਕਾਰਵਾਈ

ਹਠੂਰ 22 ਜੁਲਾਈ (ਨਛੱਤਰ ਸੰਧੂ) ਭਾਰਤੀ ਰਾਜ਼ ਪ੍ਰਬੰਧ ;ਚ ਇਨਸਾਫ ਲੈਣ ਲਈ ਆਮ ਬੰਦੇ ਨੂੰ ਕਿੰਨੇ ਸਾਲ ਜੱਦੋਜ਼ਹਿਦ ਕਰਨੀ ਪੈਂਦੀ ਏ ਇਸ ਦੀ ਇਕ ਮਿਸਾਲ਼ ਆਰ.ਟੀ.ਆਈ. ਕਾਰਕੁੰਨ ਇਕਬਾਲ ਸਿੰਘ ਰਸੂਲਪੁਰ ਨਾਲ ਸਿੱਖਿਆ ਵਿਭਾਗ ਵਲੋ ਕੀਤੀ ਬੇਇਨਸਾਫੀ ਦੇ ਇਕ ਮਾਮਲੇ ਤੋਂ ਝਲ਼ਕਦੀ ਹੈ।ਪ੍ਰੈਸ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਪਾਏ ਕਤਲ਼ ਦੇ ਇਕ ਝੂਠੇ ਕੇਸ ਵਿਚ 21 ਜੁਲਾਈ 2005 ਨੂੰ ਹੋਈ ਗ੍ਰਿਫਤਾਰੀ ਤੋਂ ਬਾਦ ਸਿੱਖਿਆ ਵਿਭਾਗ ਨੇ ਉਸ ਨੂੰ ਸਾਲ ਭਰ ਨਾਂ ਤਾਂ ਮੁਅੱਤਲ਼ ਕੀਤਾ ਅਤੇ ਨਾਂ ਹੀ ਤਨਖਾਹ ਦਿੱਤੀ ਗਈ ਤਾਂ ਉਸ ਨੂੰ ਤਨਖਾਹ ਲੈਣ ਜਾਂ ਖੁਦ ਦੀ ਹੀ ਮੁਅੱਤਲ਼ੀ ਲਈ ਮਾਣਯੋਗ ਪੰਜਾਬ ਅਤੇ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਉਣਾ ਪਿਆ ਸੀ। ਸਿੱਟੇ ਵਜੋਂ ਹੀ ਡਾਇਰੈਕਟਰ ਸਕੂਲ਼ ਸਿੱਖਿਆ ਨੇ ਗ੍ਰਿਫਤਾਰੀ ਤੋਂ ਕਰੀਬ ਡੇਢ ਸਾਲ ਬਾਦ ਮੁਅੱਤਲ਼ ਕਰਕੇ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ। ਰਸੂਲ਼ਪੁਰ ਨੇ ਦੱਸਿਆ ਕਿ 3 ਸਾਲਾਂ ਦੀ ਜ਼ੁਡੀਸੀਅਲ਼ ਕਸਟੱਡੀ ਤੋਂ ਬਾਦ ਜ਼ਮਾਨਤ ‘ਤੇ ਰਿਹਾ ਹੋ ਕਿ ਉਸ ਨੇ 3 ਦਸੰਬਰ 2007 ਨੂੰ ਨੌਕਰੀ ਦੀ ਬਹਾਲ਼ੀ ਦੀ ਪ੍ਰਤੀਬੇਨਤੀ ਦਿੱਤੀ ਸੀ ਜੋਕਿ ਸਕੂਲ ਪ੍ਰਿੰਸੀਪਲ ਨੇ 05 ਦਸੰਬਰ 2007 ਨੂੰ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਸੀ ਪਰ ਸਿੱਖਿਆ ਵਿਭਾਗ ਨੇ ਉਸ ਨੂੰ ਬਿਜਾਏ ਤੁਰੰਤ ਬਹਾਲ਼ ਕਰਨ ਦੇ, ਕਰੀਬ 6 ਸਾਲ਼ ਦੀ ਬੇਵਜ਼ਾ੍ਹ ਦੇਰੀ ਕਰਦੇ ਹੋਏ, 4 ਸਤੰਬਰ 2013 ਨੂੰ ਪੈਂਡਿੰਗ ਇੰਨਕੁਆਰੀ ਬਹਾਲ਼ ਕੀਤਾ ਗਿਆ ਸੀ।ਰਸਲ਼ੁਪੁਰ ਨੇ ਅੱਗੇ ਦੱਸਿਆ ਕਿ 28 ਮਾਰਚ 2014 ਨੂੰ ਝੂਠੇ ਕਤਲ਼ ਕੇਸ ‘ਚੋਂ ਬਰੀ ਹੋਣ ਤੋਂ ਬਾਦ ਜਦੋਂ ਉਸ ਨੇ ਵਿਭਾਗ ਤੋਂ ਕੁੱਲ਼ 9 ਸਾਲ ਦੇ ਮੁਅੱਤਲ਼ੀ ਸਮੇਂ ਨੂੰ ਡਿਊਟੀ ਪੀਰੀਅਡ ਮੰਨਣ ਅਤੇ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਤਾਂ ਮੌਕੇ ਦੇ ਡੀਪੀਆਈ ਸੈਕੰਡਰੀ ਨੇ ਮੁਅੱਤਲ਼ੀ ਸਮੇਂ ਨੂੰ ਡਿਊਟੀ ਪੀਰੀਅਡ ਤਾਂ ਮੰਨ ਲਿਆ ਪਰ ਮੁਅੱਤਲ਼ੀ ਸਮੇਂ ਦੀ ਤਨਖਾਹ ਦੇਣ ਤੋਂ ਸਾਫ ਨਾਂ ਕਰ ਦਿੱਤੀ। ਤਾਂ ਉਸ ਨੇ ਇਸ ਬੇਇੰਨਸਾਫੀ ਖਿਲਾਫ ਵੱਖ-ਵੱਖ ਸਿੱਖਿਆ ਅਧਿਕਾਰੀਆਂ ਦੇ ਦਰਵਾਜ਼ੇ ਖੜ੍ਹਕਾਉਣ ਤੋਂ ਬਾਦ ਆਖਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਇਨਸਾਫ ਦੀ ਗੁਹਾਰ ਲਗਾਈ ਤਾਂ ਕਮਿਸ਼ਨ ਨੇ ਲੰਘੀ 24 ਜੁਲਾਈ ਨੂੰ ਡੀਪੀਆਈ ਸੈਕੰਡਰੀ ਸੁਖਜ਼ੀਤਪਾਲ ਸਿੰਘ ਨੂੰ ਅੰਤਿਮ ਹੁਕਮ ਕਰਦਿਆ ਲਿਿਖਆ ਕਿ ਕਰਮਚਾਰੀ ਨੂੰ ਨੌਕਰੀ ਦੇ ਸਾਰੇ ਲਾਭਾਂ ਸਮੇਤ ਮੁਅੱਤਲੀ ਸਮੇਂ 21.07.2005 ਤੋਂ 03.09.2013 ਤੱਕ ਦੀ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਕਰਮਚਾਰੀ ਦੀ ਸਾਲਾਂਬੱਧੀ ਹਿਰਾਸਮਂੈਟ ਲਈ ਜ਼ਿੰਮੇਵਾਰ ਸਿੱਖਿਆ ਅਧਿਕਾਰੀਆਂ ਖਿਲਾਫ ਸਿਵਲ਼ ਸਰਵਿਸ ਰੂਲ (ਸਜ਼ਾ੍ਹ ਤੇ ਅਪੀਲ਼) ਅਧੀਨ ਅਤੇ ਐਸ.ਸੀ/ਐਸ.ਟੀ. ਐਕਟ-1989 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਕ ਸਵਾਲ ਦੇ ਜਵਾਬ ਵਿਚ ਰਸੂਲਪੁਰ ਨੇ ਕਿਹਾ ਕਿ ਸਾਲਾਂਬੱਧੀ ਹਿਰਸਮੈਂਟ ਲਈ ਤੱਤਕਾਲੀਨ ਡਾਇਰੈਕਟਰ ਸਕੂਲ ਸਿੱਖਿਆ ਅਤੇ ਪ੍ਰਿੰਸੀਪਲ ਸਰਕਾਰੀ ਸਕੂਲ ਮਾਣੰੂਕੇ ਸਿੱਧੇ ਰੁਪ ਵਿਚ ਜਿੰਮੇਵਾਰ ਹਨ। ਜਿਕਰਯੋਗ ਹੈ ਕਿ ਵਿਭਾਗ ਦੇ ਸੈਕੜੇ ਕਰਮਚਾਰੀਆਂ ਨੂੰ ਉਨਾਂ ਦੇ ਮੁਅੱਤਲੀ ਸਮੇਂ ਦਾ ਬਕਾਇਆ ਦਿੱਤਾ ਗਿਆ ਹੈ ਪਰ ਇਕਬਾਲ ਸਿੰਘ ਰਸੂਲਪੁਰ ਨੂੰ ਜਾਣ ਬੱੁਝ ਕੇ ਬਣਦੇ ਲਾਭ ਨਹੀ ਦਿੱਤੇ ਗਏ। ਜਦੋ ਡੀ.ਪੀ.ਆਈ (ਸ) ਕਮਲ ਕੁਮਾਰ ਤੇ ਤਾਂ ਸਜ਼ਾ ਯਾਫਤਾ ਕਰਮਚਾਰੀਆਂ ਦੇ ਸਜ਼ਾ ਦੇ ਸਮੇਂ ਨੁੰ ਵੀ ਡਿਊਟੀ ਮੰਨ ਕੇ ਬਕਾਇਆ ਦੇ ਦਿੱਤਾ ਹੈ।

ਬਾਬੇ ਸ਼ਹੀਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਬੀਬੀ ਘਨੌਰੀ ਦੇ ਯਤਨਾ ਸਦਕਾ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ  

ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ- ਸਰਬੀ,ਸ਼ੰਭੂ ਅਤੇ ਟਿਵਾਣਾ

ਮਹਿਲ ਕਲਾਂ /ਬਰਨਾਲਾ -ਜੁਲਾਈ 2020 (ਗੁਰਸੇਵਕ ਸਿੰਘ ਸੋਹੀ) -ਬਾਬੇ ਸ਼ਹੀਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਕਲੱਬ ਪ੍ਰਧਾਨ ਵਰਿੰਦਰ ਸਿੰਘ ਟਿਵਾਣਾ ਅਤੇ ਸਲਾਹਕਾਰ ਤੇ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਦੀ ਅਗਵਾਈ ਹੇਠ ਕਲੱਬ ਪ੍ਰਬੰਧਕਾਂ ਵੱਲੋਂ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਦੇ ਦਿਸ਼ਾਂ ਨਿਦਰੇਸ਼ਾਂ ਅਨੁਸਾਰ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਦੀਆਂ ਕਿੱਟਾਂ ਵੰਡੀਆਂ ਗਈਆਂ ਇਸ ਮੌਕੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਸਰਬਜੀਤ ਸਿੰਘ ਮਹਿਲ ਕਲਾਂ ਕਲੱਬ ਪ੍ਰਧਾਨ ਵਰਿੰਦਰ ਸਿੰਘ ਟਿਵਾਣਾ ਸਲਾਹਕਾਰ ਤੇ ਸਮਾਜ ਸੇਵੀ ਸਰਬਜੀਤ ਸਿੰਘ ਸ਼ੰਭੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਜਿੱਥੇ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਦੀਆਂ ਗਰਾਂਟਾਂ ਨਾਲ ਵਿਕਾਸ ਤੇਜੀ ਨਾਲ ਕਰਵਾਉਣ ਦੇ ਨਾਲ ਨਾਲ ਹਰ ਸਹੂਲਤ ਨੂੰ ਲੋਕਾਂ ਤੱਕ ਪੁਚਾਇਆ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੀਆਂ ਭੇਜੀਆਂ ਗਈਆਂ ਕਿੱਟਾਂ ਨੂੰ ਲੋੜਵੰਦ ਲੋਕਾਂ ਦੇ ਘਰ ਘਰ ਤੱਕ ਪੁਚਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਇਸ ਮੌਕੇ ਸਮਾਜ ਸੇਵੀ ਕੁਲਦੀਪ ਕੌਰ ਖੜਕੇ ਕੇ ਕਲੱਬ ਚੇਅਰਮੈਨ ਬੰਟੀ ਸਿੰਘ ਮਹਿਲ ਕਲਾਂ ਜਨਰਲ ਸਕੱਤਰ ਰਵਿੰਦਰ ਸਿੰਘ ਰੰਮੀ ਖਜਾਨਚੀ ਜਗਜੀਵਨ ਸਿੰਘ ਦਵਿੰਦਰ ਸਿੰਘ ਸੋਹੀ ਗੁਰਦੇਵ ਸਿੰਘ ਰਾਹਲ ਪਰਮਜੀਤ ਸਿੰਘ ਪੰਮਾ ਹਰਭਜਨ ਖਾਨ ਆਦਿ ਵੀ ਹਾਜ਼ਰ ਸਨ

ਕਾਬੁਲ ‘ਚ ਸਿੱਖ ਬੱਚੀ ਦਾ ਅਗਵਾ ਹੋਣਾ ਮੰਦਭਾਗਾ –ਆਗੂ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਬੀਤੇ ਦਿਨੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਮਾਂ ਸਮੇਤ ਰਹਿ ਰਹੀ 14 ਸਾਲਾ ਬੱਚੀ ਦਾ ਅਗਵਾ ਹੋਣਾ ਮੰਦਭਾਗਾ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦਿਆ ਨੂੰ ਭਾਰੀ ਠੇਸ ਪੱੁਜੀ ਹੈ।ਇਸ ਮੱੁਦੇ ਸਬੰਧੀ ਗੱਲਬਾਤ ਕਰਦਿਆ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਇਸ ਤੋ ਪਹਿਲਾ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਹਮਲਾ ਕਰਕੇ ਵੱਡੀ ਗਿਣਤੀ ‘ਚ ਬੇਦੋਸੇ ਸਿੱਖਾ ਨੂੰ ਸਹੀਦ ਕਰ ਦਿੱਤਾ ਸੀ ।ਇਸ ਸਮੇ ਉਨਾ ਇਸ ਅਗਵਾ ਮੱੁਦੇ ਨੂੰ ਲੈ ਕੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਵੱਲੋ ਵਿਦੇਸ ਮੰਤਰਾਲੇ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਪਹੁੰਚ ਤੇ ਵੀ ਤਸੱਲੀ ਪ੍ਰਗਟ ਕੀਤੀ ਤੇ ਕਿਹਾ ਕਿ ਸ੍ਰੋਮਣੀ ਕਮੇਟੀ ਦਾ ਇਹ ਉਪਰਾਲਾ ਵਿਦੇਸਾਂ ਵਿੱਚ ਸਿੱਖ ਕੌਮ ਤੇ ਹੋ ਰਹੀਆਂ ਵਧੀਕੀਆਂ ਨੂੰ ਠੱਲ ਪਾਵੇਗਾ ।ਇਸ ਸਮੇ ਉਨਾ ਕਿਹਾ ਕਿ ਸਿੱਖ ਕੌਮ ਦੀ ਜਾਗੁਰਿਕਤਾ ਦੀ ਘਾਟ ਹੋਣ ਕਾਰਨ ਸਮੇ ਸਮੇ ਤੇ ਵਿਦੇਸਾਂ ਵਿੱਚ ਸਿੱਖ ਕੌਮ ਤੇ ਨਸਲੀ ਵਿਤਕਰੇ ਤੇ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ ਜਿਸ ਤੋ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।