You are here

ਲੁਧਿਆਣਾ

ਹਰ ਮਿਠਿਆਈ ਦੇ ਡੱਬੇ ਤੇ ਰੱਖੜੀ ਨਾਲ 2-2 ਮਾਸਕ ਫਰੀ ਦੇਣੇ ਯਕੀਨੀ ਬਣਾਏ ਜਾਣ - ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਣੀ ਦਿੰਦਿਆ ਦੱਸਿਆ ਕਿ ਕਿ ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਹਲਵਾਈਆਂ ਦੀਆਂ ਦੁਕਾਨਾਂ ਐਤਵਾਰ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੌਜੂਦਾ ਸਮੇਂ 'ਚ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਚੱਲਦੇ  ਸਾਨੂੰ ਆਪਣੀ ਅਤੇ ਸਮਾਜ ਦੀ ਸਿਹਤ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ। ਜਿਸ ਵਿੱਚ ਸਮੇਂ-ਸਮੇਂ ਤੇ ਹੱਥ ਧੋਣੇ ਜਾਂ ਸੈਨੇਟਾਈਜ਼ ਕਰਨਾ, ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣਾ ਅਤਿ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਵੱਲੋ ਜ਼ਿਲ੍ਹਾ ਲੁਧਿਆਣਾ ਦੇਂ ਸਾਰੇ ਮਠਿਆਈ ਵਿਕਰੇਤਾ ਨੂੰ ਕਰੋਨਾ ਮਹਾਂਮਾਰੀ 'ਤੇ ਕਾਬੂ ਪਾਉਣ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ। ਡਿਪਟੀ ਕਮਿਸ਼ਨਰ, ਸਿਵਲ ਸਰਜਨ ਅਤੇ ਜਿਲ੍ਹਾ ਸਿਹਤ ਅਫਸਰ, ਲੁਧਿਆਣਾ ਵੱਲੋਂ ਸਾਰੇ ਮਠਿਆਈ ਅਤੇ ਰੱਖੜੀ ਵਿਕਰੇਤਾ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਵੱਲੋਂ ਖਰੀਦਦਾਰ ਨੂੰ ਹਰ ਇੱਕ ਮਠਿਆਈ ਦੇ ਡੱਬੇ ਅਤੇ ਰੱਖੜੀ ਦੇ ਨਾਲ 2-2 ਮਾਸਕ ਫਰੀ ਦੇਣੇ ਯਕੀਨੀ ਬਣਾਏ ਜਾਣ ਤਾਂ ਕਿ ਹਰ ਇੱਕ ਵਿਅਕਤੀ ਮਾਸਕ ਦੀ ਮਹੱਤਤਾ ਨੂੰ ਸਮਝਦੇ ਹੋਏ ਮਾਸਕ ਪਹਿਨ ਕੇ ਕਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਦੀ ਮੁਹਿੰਮ ਵਿੱਚ ਸ਼ਾਮਿਲ ਹੋਵੇ। ਇਹ ਮੁਹਿੰਮ ਸ਼ੁੱਕਰਵਾਰ ਤੋਂ ਰੱਖੜੀ ਦੇ ਤਿਉਹਾਰ ਤੱਕ ਜਾਰੀ ਰਹੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਕੁਮਾਰ, ਜ਼ਿਲ੍ਹਾ ਸਿਹਤ ਅਫ਼ਸਰ ਡਾ.ਰਾਜੇਸ਼ ਗਰਗ, ਹਲਵਾਈ ਐਸ਼ੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।

ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਬਾਸਕਟਬਾਲ ਅਕੈਡਮੀ ਖਿਡਾਰੀ ਪ੍ਰਿੰਸਪਾਲ ਸਿੰਘ ਨੂੰ ਐਨ.ਬੀ.ਏ. 'ਚ ਚੁਣੇ ਜਾਣ ਲਈ ਦਿੱਤੀ ਵਧਾਈ

ਲੁਧਿਆਣਾ, ਜੁਲਾਈ 2020 - (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਲੁਧਿਆਣਾ ਬਾਸਕਿਟਬਾਲ ਅਕੈਡਮੀ ਦੇ ਇੱਕ ਖਿਡਾਰੀ ਪ੍ਰਿੰਸਪਾਲ ਸਿੰਘ ਨੂੰ ਐਨ.ਬੀ.ਏ ਵਿੱਚ ਚੁਣੇ ਜਾਣ ਲਈ ਵਧਾਈ ਦਿੱਤੀ। ਲੁਧਿਆਣਾ ਬਾਸਕਿਟਬਾਲ ਐਸੋਸੀਏਸ਼ਨ (ਐਲ.ਬੀ.ਏ.) ਪੰਜਾਬ ਬਾਸਕਿਟਬਾਲ ਐਸੋਸੀਏਸ਼ਨ (ਪੀ.ਬੀ.ਏ.) ਅਤੇ ਬਾਸਕੇਟਬਾਲ ਫੈਡਰੇਸ਼ਨ ਆਫ ਇੰਡੀਅਨ (ਬੀ.ਐਫ.ਆਈ.) ਦੀ ਸਰਪ੍ਰਸਤੀ ਅਧੀਨ ਚਲਾਈ ਜਾ ਰਹੀ ਹੈ। ਪ੍ਰਿੰਸਪਾਲ ਸਿੰਘ ਐਲ.ਬੀ.ਏ. ਵਿਖੇ ਖੇਡ ਕੇ ਇੱਕ ਵਧੀਆ ਖਿਡਾਰੀ ਵਜੋਂ ਤਿਆਰ ਹੋਏ ਅਤੇ ਉਸ ਨੇ ਐਨ.ਬੀ.ਏ. ਦੀ ਡੀ ਲੀਗ ਵਿਚ ਖੇਡਣ ਲਈ ਜਗ੍ਹਾ ਬਣਾਈ ਹੈ। ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐਨਬੀਏ) ਇੱਕ ਪ੍ਰਮੁੱਖ ਅਮਰੀਕੀ ਮਰਦਾਂ ਦੀ ਪੇਸ਼ੇਵਰ ਬਾਸਕਟਬਾਲ ਲੀਗ ਹੈ ਜਿਸਦੀ ਸਥਾਪਨਾ 1946 ਵਿੱਚ ਕੀਤੀ ਗਈ ਸੀ। ਐਨ.ਬੀ.ਏ. ਖਿਡਾਰੀ ਦੀ ਸਲਾਨਾ ਤਨਖਾਹ ਦੁਨੀਆ ਦੀ ਸਭ ਤੋਂ ਵਧੀਆ ਅਥਲੀਟਾਂ ਦੇ ਬਰਾਬਰ ਹੈ।ਆਸ਼ੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਬੋਤਮ ਖੇਡ ਵਾਤਾਵਰਣ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੱਸਿਆ ਕਿ ਪ੍ਰਿੰਸਪਾਲ ਸਿੰਘ ਐਲ.ਬੀ.ਏ. ਵਿੱਚੋਂ ਚੌਥਾ ਅਜਿਹਾ ਖਿਡਾਰੀ ਹੈ ਜਿਸ ਨੂੰ ਐਨ.ਬੀ.ਏ. ਵਿੱਚ ਜਗ੍ਹਾ ਮਿਲੀ ਹੈ। ਇਸ ਅਕੈਡਮੀ ਵਿੱਚੋਂ ਚੁਣੇ ਗਏ ਹੋਰ ਖਿਡਾਰੀ ਸਤਨਾਮ ਸਿੰਘ ਭਮਰਾ, ਪਲਪ੍ਰੀਤ ਸਿੰਘ ਬਰਾੜ ਅਤੇ ਅਮਿਜੋਤ ਸਿੰਘ ਗਿੱਲ ਹਨ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਲਈ ਮਾਣ ਵਾਲੀ ਗੱਲ ਹੈ ਕਿ ਐਲ.ਬੀ.ਏ. ਦੇ ਚਾਰ ਖਿਡਾਰੀਆਂ ਨੂੰ ਐਨ.ਬੀ.ਏ. ਲਈ ਚੁਣਿਆ ਗਿਆ ਹੈ।ਪੰਜਾਬ ਬਾਸਕਟਬਾਲ ਅਕੈਡਮੀ ਦੇ ਜਨਰਲ ਸੱਕਤਰ  ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਪ੍ਰਿੰਸਪਾਲ ਸਿੰਘ, ਇੱਕ 6 ਫੁੱਟ 10 ਇੰਚ ਲੰਬੇ ਫਾਰਵਰਡ ਖਿਡਾਰੀ ਨੂੰ ਅਗਲੇ ਸੀਜ਼ਨ ਵਿੱਚ ਐਨ.ਬੀ.ਏ. ਜੀ ਲੀਗ ਵਿੱਚ ਖੇਡਣ ਲਈ ਦਸਤਖਤ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ 60 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2020-( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 884 ਪੋਜ਼ਟਿਵ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 60 ਮਰੀਜ਼ (53 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 7 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 60384 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 59347 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 56044 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1037 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 2886 ਹੈ, ਜਦਕਿ 417 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 80 ਮੌਤਾਂ ਲੁਧਿਆਣਾ ਅਤੇ 38 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 21045 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3975  ਵਿਅਕਤੀ ਇਕਾਂਤਵਾਸ ਹਨ। ਅੱਜ ਵੀ 317 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 954 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਐਸ ਡੀ ਐਮ ਜਗਰਾਓ ਨੇ ਮਾਸਿਕ ਨਾ ਪੌਣ ਵਾਲਿਆ ਦੇ ਕੱਟੇ ਚਲਾਨ

13 ਬੱਸਾਂ ਦੀ ਚੈਕ ਅੱਪ,358 ਵਿਅਕਤੀ ਚੈਕ, 27 ਵਿਅਕਤੀਆਂ ਦੇ ਮਾਸਕ ਨਾ ਪਹਿਨਣ ਕਾਰਨ ਚਲਾਨ ਕੱਟੇ

ਜਗਰਾਓਂ, ਜੁਲਾਈ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅੱਜ ਸ੍ਰੀ ਨਰਿੰਦਰ ਸਿੰਘ ਧਾਲੀਵਾਲ ਉਪ ਮੰਡਲ ਮੈਜਿਸਟਰੇਟ, ਜਗਰਾਉਂ ਦੀ ਅਗਵਾਈ ਵਿੱਚ ਤਹਿਸੀਲ ਚੌਂਕ ਵਿੱਚ ਬਿਨ੍ਹਾਂ ਮਾਸਕ ਪਾਉਣ ਵਾਲਿਆਂ ਦੇ ਵੱਡੀ ਗਿਣਤੀ ਵਿੱਚ ਚਲਾਨ ਕੱਟੇ ਗਏ, ਜਿਨ੍ਹਾਂ ਦੇ ਮਾਸਕ ਨਹੀਂ ਲਗਾਏ ਗਏ ਸਨ, ਉਨ੍ਹਾਂ ਨੂੰ ਮਾਸਕ ਵੀ ਵੰਡੇ ਦਿੱਤੇ ਗਏ। ਇਹ ਚਲਾਨ ਡੀਐਸਪੀ ਟਰੈਫਿਕ ਸੁਖਪਾਲ ਸਿੰਘ ਰੰਧਾਵਾ, ਤਹਿਸੀਲਦਾਰ ਜਗਰਾਉਂ ਮਨਮੋਹਨ ਕੁਮਾਰ ਕੌਸਕ, ਟਰੈਫਿਕ ਇੰਚਾਰਜ ਸਤਪਾਲ ਸਿੰਘ ਦੀ ਹਾਜ਼ਰੀ ਵਿੱਚ 13 ਬੱਸਾਂ ਦੀ ਚੈਕਿੰਗ ਦੁਰਾਨ, 358 ਯਾਤਰੀ ਚੈੱਕ ਕੀਤੇ ਗਏ, ਜਿਨ੍ਹਾਂ ਵਿਚੋਂ 27 ਵਿਅਕਤੀਆਂ ਦੇ ਮਾਸਕ ਨਾ ਪਹਿਨਣ ਕਾਰਨ ਚਲਾਨ ਕੱਟੇ ਗਏ।  ਇਸ ਮੌਕੇ ਐਸਡੀਐਮ ਧਾਲੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮੂੰਹ ਤੇ ਮਾਸਕ ਪਹਿਨ ਕੇ ਘਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ ਅਤੇ ਸਮੇਂ ਸਮੇਂ ਸਾਬਣ ਨਾਲ ਹੱਥਾਂ ਨੂੰ ਧੋਇਆ ਜਾਵੇ ਅਤੇ ਬਿਨ੍ਹਾਂ ਵਜ੍ਹਾ ਬਾਜ਼ਾਰ ਵਿੱਚ ਨਾ ਆਇਆ ਜਾਵੇ। 

ਗ੍ਰੰਥੀ ਸਭਾ ਪੰਜਾਬ ਵਲੋ ਸਲਾਨਾ ਸਮਾਗਮ ਸਮੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਗੁਰਮਤਿ ਗੰ੍ਰਥੀ ਸਭਾ ਪੰਜਾਬ ਦੇ ਸਲਾਨਾ ਸਮਾਗਮ ਸਮੇ ਸ੍ਰੀ ਅਖੰਡ ਪਾਠ ਸਾਹਿਬ ਦੀ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਨੂੰ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸ਼ੋ੍ਰਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਅਤੇ ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ ਨੇ ਆਖਿਆ ਕਿ ਇਸ ਸਮਾਗਮ ਵਿੱਚ ਪਾਠੀ ਸਿੰਘਾਂ ਵੱਲੋ ਪਾਠ ਕਰਨ ਦੀਆਂ ਨਿਸ਼ਕਾਮ ਡਿਊਟੀ ਕੀਤੀ ਗਈ ਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਗਿਆ।ਗ੍ਰੰਥੀ ਸਭਾ ਵੱਲੋ ਉਨ੍ਹਾਂ ਪਾਠੀ ਸਿੰਘਾਂ ਦਾ ਗ੍ਰੰਥੀ ਸਭਾ ਵੱਲੋ ਧੰਨਵਾਦ ਕੀਤਾ ਗਿਆ ਤੇ ਸਨਮਾਨਿਤ ਵੀ ਕੀਤਾ ।ਇਸ ਸਮੇ ਗ੍ਰੰਥੀ ਸਭਾ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ,ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ, ਪ੍ਰਚਾਰ ਸਕੱਤਰ ਬਾਬਾ ਹਂਸ ਰਾਜ ਜਗਰਾਉ,ਭਾਈ ਜਸਵੀਰ ਸਿੰਘ,ਭਾਈ ਗੁਰਜੰਟ ਸਿੰਘ,ਅਤੇ ਗੁਰਦੁਆਰਾ ਨਾਨਕਪੁਰਾ ਮੋਰੀ ਗੇਟ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਮੱਕੜ ਹਾਜ਼ਰ ਸਨ।

ਥਾਣਾ ਹਠੂਰ ਦਾ ਰੁਬਨੀਵ ਸਿੰਘ ਨੇ ਅਹੁਦਾ ਸੰਭਾਲਿਆ

ਹਠੂਰ  ਜੁਲਾਈ 2020 (ਨਛੱਤਰ ਸੰਧੂ)-ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ[ਐਸ[ਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾˆ-ਨਿਰਦੇਸ਼ਾˆ ਹੇਠ ਵੱਖ-ਵੱਖ ਥਾਣਿਆˆ ਦੇ ਇੰਚਾਰਜਾˆ ਦੀਆˆ ਬਦਲੀਆˆ ਹੋਇਆ। ਇਸੇ ਤਹਿਤ ਥਾਣਾ ਹਠੂਰ ਵਿਖੇ ਹਰਜਿੰਦਰ ਸਿੰਘ ਦੀ ਥਾˆ ਰੁਬਨੀਵ ਸਿੰਘ ਨੂੰ ਚਾਰਜ ਦਿੱਤਾ ਗਿਆ ਤੇ ਅੱਜ ਤੋˆ ਇੰਸਪੈਕਟਰ ਰੁਬਨੀਵ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੱਤਰਕਾਰਾˆ ਨਾਲ ਗੱਲਬਾਤ ਕਰਦਿਆˆ ਉਨ੍ਹਾˆ ਕਿਹਾ ਕਿ ਥਾਣਾ ਹਠੂਰ `ਚ ਆਉਣ ਵਾਲੇ ਹਰ ਵਿਅਕਤੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਲੁੱਟਾˆ-ਖੋਹਾˆ ਦੀਆˆ ਵਾਰਦਾਤਾˆ ਅਤੇ ਨਸ਼ੇ ਤੇ ਨੱਥ ਪਾਈ ਜਾਵੇਗੀ। ਥਾਣਾ ਹਠੂਰ ਅਧੀਨ ਕਿਸੇ ਵੀ ਮਾੜੇ ਅਨਸ਼ਰ ਨੂੰ ਬਰਦਾਸ਼ਤ ਨਹੀˆ ਕੀਤੇ ਜਾਵੇਗਾ। ਸਰਕਾਰ ਵੱਲੋˆ ਕਰੋਨਾ ਪ੍ਰੀਤੀ ਦਿੱਤੀਆˆ ਹਦਾਇਤਾˆ ਦੀ ਸਖ਼ਤ ਪਾਲਨਾ ਕਰਵਾਈ ਜਾਵੇਗੀ।

ਹਾਈ ਸਕਿਓਰਿਟੀ ਨੰਬਰ ਪਲੇਟਾਂ ਵੀ ਬਣਨਗੀਆਂ ਟਰੈਕ 'ਤੇ

ਜਗਰਾਓ,ਜੁਲਾਈ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) 

ਜਗਰਾਓਂ ਦੇ ਲੋਕਾਂ ਨੂੰ ਹੁਣ ਆਪਣੇ ਵਹੀਕਲਾਂ ਦੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਲਈ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਹੁਣ ਮਾਊਸ ਦੀ ਇੱਕ ਕਲਿੱਕ 'ਤੇ ਉਨ੍ਹਾਂ ਨੂੰ ਨੰਬਰ ਪਲੇਟਾ ਲਗਵਾਉਣ ਲਈ ਨਾਲ ਦੀ ਨਾਲ ਹੀ ਅਪੁਆਇੰਟਮੈਂਟ ਮਿਲ ਜਾਵੇਗੀ ਅਤੇ ਉਸ ਤਾਰੀਖ 'ਤੇ ਉਨ੍ਹਾਂ ਦੇ ਵਹੀਕਲ ਦੀ ਨੰਬਰ ਪਲੇਟ ਜਗਰਾਓਂ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ 'ਤੇ ਪ੍ਰਰਾਪਤ ਹੋਵੇਗੀ।

ਇਹ ਖੁਸ਼ੀ ਦੀ ਖ਼ਬਰ ਜਗਰਾਓਂ ਦੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ 'ਪੰਜਾਬੀ ਜਾਗਰਣ' ਨਾਲ ਵਿਸ਼ੇਸ਼ ਮਿਲਣੀ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਟਰੈਕ ਨਾ ਬਨਣ 'ਤੇ ਲੋਕਾਂ ਨੂੰ ਲੁਧਿਆਣੇ ਕਈ ਦਿਹਾੜੀਆਂ ਗਾਲਣੀਆਂ ਪੈਂਦੀਆਂ ਸਨ। ਜਦ ਦਾ ਜਗਰਾਓਂ ਵਿਖੇ ਡਰਾਈਵਿੰਗ ਟੈਸਟ ਟਰੈਕ ਸਥਾਪਤ ਹੋਇਆ ਹੈ, ਲੱਖਾਂ ਲੋਕ ਇਸ ਦਾ ਲਾਹਾ ਲੈ ਚੁੱਕੇ ਹਨ। ਉਨ੍ਹਾਂ ਟਰੈਕ 'ਤੇ ਤਾਇਨਾਤ ਇੰਚਾਰਜ ਸੁਖਵਿੰਦਰ ਸਿੰਘ ਗਰੇਵਾਲ ਸਮੇਤ ਸਟਾਫ ਵੱਲੋਂ ਟਰੈਕ ਤੇ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਕੋਰੋਨਾ ਮਹਾਮਾਰੀ 'ਚ ਲੋਕਾਂ ਦੀ ਸਹੂਲਤ ਲਈ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਐਸਡੀਐਮ ਧਾਲੀਵਾਲ ਨੇ ਦੱਸਿਆ ਕਿ ਵਾਹਨਾਂ 'ਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣ ਦੇ ਚਾਹਵਾਨ ਖੁਦ ਹੀ ਵਿਭਾਗ ਦੀ ਸਾਈਟ 'ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਹੋਣ ਦੇ ਨਾਲ ਹੀ ਉਨ੍ਹਾਂ ਨੂੰ ਅਪੁਆਇੰਟਮੈਂਟ ਮਿਲ ਜਾਵੇਗੀ ਅਤੇ ਇਸ ਦਿਨ ਜਗਰਾਓਂ ਟਰੈਕ 'ਤੇ ਨੰਬਰ ਪਲੇਟ ਬਣ ਕੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਇਸ ਟੈਸਟ ਟਰੈਕ ਦੇ ਸਟਾਫ਼ ਵੱਲੋਂ ਬਿਨੈਕਾਰਾਂ ਨਾਲ ਬੜੀ ਸੰਜੀਦਗੀ ਨਾਲ ਪੇਸ਼ ਆਉਂਦਿਆਂ ਪੂਰੀ ਕਾਰਵਾਈ ਕੀਤੀ ਜਾਂਦੀ ਹੈ। ਇਸ ਮੌਕੇ ਇਲੈਕਸ਼ਨ ਸੈਲ ਅਤੇ ਟੈਸਟ ਟਰੈਕ ਦੇ ਇੰਚਾਰਜ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਕੋਰੋਨਾ ਦੀ ਭਿਆਨਕ ਬਿਮਾਰੀ ਕਾਰਨ ਸਰਕਾਰ ਵੱਲੋਂ ਇਸ ਟਰੈਕ 'ਤੇ ਟੈਸਟ ਸਲਾਟ 30 ਤੋਂ ਘਟਾ ਕੇ 8 ਕਰ ਦਿੱਤੇ ਗਏ ਹਨ ਅਤੇ ਜਦੋ ਭਵਿੱਖ 'ਚ ਕੋਰੋਨਾ ਦਾ ਪ੍ਰਭਾਵ ਘਟੇਗਾ ਤਾਂ ਇਹ ਸਲਾਟ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਕਰ ਦਿੱਤੇ ਜਾਣਗੇ। ਇੰਚਾਰਜ ਗਰੇਵਾਲ ਨੇ ਦੱਸਿਆ ਕਿ ਲਾਇਸੈਂਸ ਅਪੁਆਇੰਟਮੈਂਟ ਤਰੀਕ ਵੀ ਮਹੀਨਾ ਪਹਿਲ ਚੱਲ ਰਹੀ ਹੈ ਅਤੇ ਟਰੈਕ 'ਤੇ ਆਉਂਣ ਵਾਲੇ ਬਿਨੈਕਾਰਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾਂ ਭਾਵ ਕਿ ਮੰੂਹ ਢੱਕ ਕੇ, ਸੈਨੇਟਾਈਜ਼ ਕਰਕੇ ਹੀ ਆਉਂਣਾ ਲਾਜ਼ਮੀ ਕੀਤਾ ਗਿਆ ਹੈ।

ਗੁਲਾਬੀ ਬਾਗ 'ਚ 20 ਲੱਖ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਨਾਲ ਬਣਨ ਵਾਲੀ ਸੜਕ ਉਦਘਾਟਨ

ਨਗਰ ਕੌਂਸਲ ਅਧੀਨ ਆਉਂਦੇ 23 ਵਾਰਡਾਂ 'ਚ ਕਾਂਗਰਸ ਸਰਕਾਰ ਵੱਲੋਂ ਸਰਵਪੱਖੀ ਵਿਕਾਸ ਕਰਵਾਇਆ  

ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਸੜਕਾਂ ਇੰਟਰਲਾਕਿੰਗ ਟਾਈਲਾਂ ਨਾਲ ਬਣ ਚੁੱਕੇ ਹਨ 

 ਜਗਰਾਓਂ, ਜੁਲਾਈ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) 

ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ ਇਕ ਦੇ ਮੁਹੱਲਾ ਗੁਲਾਬੀ ਬਾਗ ਵਿਖੇ ਇੰਟਰਲਾਕਿੰਗ ਟਾਈਲਾਂ ਨਾਲ ਬਣਨ ਵਾਲੀ ਸੜਕ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਜਿਲਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ ਟੱਕ ਲਗਾਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਦਾਖਾ ਤੇ ਸੋਨੀ ਗਾਲਿਬ ਨੇ ਕਿਹਾ ਕਿ ਮੁਹੱਲਾ ਗਲਾਬੀ ਬਾਗ ਵਾਲੀ ਸੜਕ ਇੰਟਰਲਾਕਿੰਗ ਟਾਈਲਾਂ ਨਾਲ 20 ਲੱਖ ਦੀ ਲਾਗਤ ਨਾਲ ਬਣੇਗੀ। ਉਨਾਂ ਦੱਸਿਆ ਕਿ ਸੜਕ 'ਤੇ ਸੀਵਰੇਜ ਪੈ ਚੁੱਕਾ ਹੈ ਅਤੇ ਹੁਣ ਸੜਕ ਬਣਨ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਅਧੀਨ ਆਉਂਦੇ 23 ਵਾਰਡਾਂ 'ਚ ਕਾਂਗਰਸ ਸਰਕਾਰ ਵੱਲੋਂ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਸੜਕਾਂ ਇੰਟਰਲਾਕਿੰਗ ਟਾਈਲਾਂ ਨਾਲ ਬਣ ਚੁੱਕੇ ਹਨ। ਉਨਾਂ ਕਿਹਾ ਕਿ ਆਉਂਦੇ ਦਿਨਾਂ 'ਚ ਜਿਹੜੇ ਵਾਰਡਾਂ ਦੀਆਂ ਸਮੱਸਿਆਵਾਂ ਅਜੇ ਵੀ ਹਨ, ਉਨਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ ਤਤਲਾ ਨੇ ਕਿਹਾ ਕਿ ਵਾਰਡ ਦੀਆਂ ਸਾਰੀਆਂ ਸੜਕਾਂ ਲਗਭਗ ਬਣ ਚੁੱਕੀਆਂ ਹਨ ਅਤੇ ਵਾਰਡ ਦੇ ਤਕਰੀਬਨ ਸਾਰੇ ਕੰਮ ਮੁਕੰਮਲ ਹਨ। ਉਨਾਂ ਕਿਹਾ ਕਿ ਜਿਨਾਂ ਵਾਰਡ ਵਾਸੀਆਂ ਦੀਆਂ ਸਮੱਸਿਆ ਰਹਿੰਦੀਆਂ ਹਨ, ਉਹ ਸਾਨੂੰ ਜ਼ਰੂਰ ਦੱਸਣ। ਇਸ ਮੌਕੇ ਸਰਪੰਚ ਨਵਦੀਪ ਸਿੰਘ ਗਰੇਵਾਲ, ਵਾਈਸ ਚੇਅਰਮੈਨ ਬਚਿੱਤਰ ਸਿੰਘ ਚਿੱਤਾ, ਬੌਬੀ ਕਪੂਰ, ਯੂਥ ਆਗੂ ਮਨੀ ਗਰਗ, ਜਗਜੀਤ ਸਿੰਘ ਜੱਗੀ, ਸਤਿੰਦਰਜੀਤ ਸਿੰਘ ਤੱਤਲਾ, ਰਮਿੰਦਜੀਤ ਸਿੰਘ ਗਿੱਲ, ਪਟਵਾਰੀ ਬਲਵੀਰ ਸਿੰਘ, ਪਟਵਾਰੀ ਸੁਰਿੰਦਰ ਸਿੰਘ, ਮਾ: ਰਾਕੇਸ਼ ਕੁਮਾਰ, ਹਰਿੰਦਰਪਾਲ ਸਿੰਘ ਮਜੀਠੀਆ, ਨਰੈਸ਼ ਘੈਂਟ, ਮਾ: ਹਰਬੰਸ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।  

ਪਿਛਲੇ 24 ਘੰਟਿਆਂ ਦੌਰਾਨ 136 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ
ਲੁਧਿਆਣਾ, ਜੁਲਾਈ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

-ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 868 ਪੋਜ਼ਟਿਵ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 136 ਮਰੀਜ਼ (121 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 15 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 58630 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 57805 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 54723 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 825 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 2687 ਹੈ, ਜਦਕਿ 395 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 65 ਮੌਤਾਂ ਲੁਧਿਆਣਾ ਅਤੇ 37 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 20335 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3751 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 294 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 825 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਸ੍ਰੀ ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਰਾਜਸਥਾਨ ‘ਚ ਭਾਜਪਾ ਵੱਲੋ ਕੀਤਾ ਜਾ ਰਿਹਾ ਲੋਕਤੰਤਰ ਦਾ ਘਾਣ ਨਿੰਦਣਯੋਗ - ਆਗੂ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਗੁਰਮੇਲ ਸਿੰਘ ਸਮਾਜ ਸੇਵੀ ਦੋਹਾ ਕਤਰ ਵਾਲੇ,ਸਰਪੰਚ ਜਗਜੀਤ ਸਿੰਘ ਕਾਉਂਕੇ,ਸਰਪੰਚ ਦਰਸਨ ਸਿੰਘ ਬਿੱਲੂ ਡਾਗੀਆਂ,ਯੂਥ ਆਗੂ ਜਸਦੇਵ ਸਿੰਘ ਕਾਉਂਕੇ ਨੇ ਕਿਹਾ ਕਿ ਰਾਜਸਥਾਨ ਦੀ ਕਾਗਰਸ ਸਰਕਾਰ ਵਿੱਚ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋ ਜੋ ਸਰੇਆਮ ਲੋਕਤੰਤਰ ਦਾ ਘਾਣ ਤੇ ਪੈਸੇ ਦੇ ਜੋਰ ਨਾਲ ਅਸਥਿਰ ਕਰਨ ਤੇ ਸੂਬੇ ਦੀਆਂ ਹੋਰਨਾ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੂੰ ਅਸਥਿਰ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਨਿੰਦਣਯੋਗ ਹੈ।ਉਨਾ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਪਾਰਟੀ ਵੱਲੋ ਜੋ ਇਸ ਤੋ ਪਹਿਲਾ ਗੋਆ,ਕਰਨਾਟਕ,ਤੇ ਮੱਧਪ੍ਰਦੇਸ ਤੋ ਬਾਅਦ ਹੁਣ ਰਾਜਸਥਾਨ ਵਿੱਚ ਪੈਸੇ ਦੇ ਜੋਰ ਨਾਲ ਸਰਕਾਰ ਨੂੰ ਅਸਥਿਰ ਕੀਤੇ ਜਾਣ ਦਾ ਯਤਨ ਕਰ ਰਹੀ ਹੈ ਉਹ ਸਾਡੇ ਦੇਸ ਦੇ ਸੰਘੀ ਢਾਚੇ ਲਈ ਖਤਰਾ ਹੈ ਜਿਸਦਾ ਜਵਾਬ ਦੇਣ ਲਈ ਕਾਂਗਰਸ ਪਾਰਟੀ ਚੱੁਪ ਨਹੀ ਬੈਠੇਗੀ।ਉਨਾ ਕਿਹਾ ਕਿ ਸਾਡੇ ਅਜਾਦੀ ਸੰਗਰਾਮੀਆਂ ਨੇ ਲੰਭੇ ਸੰਘਰਸ ਤੋ ਬਾਅਦ ਸਾਨੂੰ ਲੋਕਤੰਤਰ ਲੈ ਕੇ ਦਿੱਤਾ ਪਰ ਇਹ ਭਾਜਪਾ ਜੁੰਡਲੀ ਸਰੇਆਮ ਸੱਤਾ ਦੇ ਨਸੇ ਵਿੱਚ ਲੋਕਤੰਤਰ ਦਾ ਘਾਣ ਕਰ ਰਹੀ ਹੈ ਤੇ ਕਾਂਗਰਸੀ ਵਿਧਾਇਕਾ ਦੇ ਖੱੁਲੇਆਮ ਖਰੀਦੋ ਫਰੋਗਤ ਕਰ ਰਹੀ ਹੈ।ਉਨਾ ਕਿਹਾ ਕਿ ਇਸ ਸਮੇ ਭਾਜਪਾ ਨੂੰ ਦੇਸ ਦੇ ਸੰਵਿਧਾਨ ਦੀ ਵੀ ਪਰਵਾਹ ਨਹੀ ਹੈ ਤੇ ਜਿੰਨਾ ਦਾ ਹੁਣ ਮਕਸਦ ਵੱਖ ਵੱਖ ਸੂਬੇ ਦੀਆਂ ਵਿਰੋਧੀ ਧਿਰ ਦੀਆਂ ਸਰਕਾਰਾਂ ਨੂੰ ਅਸਥਿਰ ਕਰਕੇ ਆਪਣੀ ਅਗਵਾਈ ਵਿੱਚ ਸੱਤਾ ਹਾਸਿਲ ਕਰਨਾ ਹੈ।