ਜਗਰਾਓਂ, ਜੁਲਾਈ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)
ਨਗਰ ਕੌਂਸਲ ਅਧੀਨ ਆਉਂਦੇ ਵਾਰਡ ਨੰਬਰ ਇਕ ਦੇ ਮੁਹੱਲਾ ਗੁਲਾਬੀ ਬਾਗ ਵਿਖੇ ਇੰਟਰਲਾਕਿੰਗ ਟਾਈਲਾਂ ਨਾਲ ਬਣਨ ਵਾਲੀ ਸੜਕ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਜਿਲਾ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ ਟੱਕ ਲਗਾਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਦਾਖਾ ਤੇ ਸੋਨੀ ਗਾਲਿਬ ਨੇ ਕਿਹਾ ਕਿ ਮੁਹੱਲਾ ਗਲਾਬੀ ਬਾਗ ਵਾਲੀ ਸੜਕ ਇੰਟਰਲਾਕਿੰਗ ਟਾਈਲਾਂ ਨਾਲ 20 ਲੱਖ ਦੀ ਲਾਗਤ ਨਾਲ ਬਣੇਗੀ। ਉਨਾਂ ਦੱਸਿਆ ਕਿ ਸੜਕ 'ਤੇ ਸੀਵਰੇਜ ਪੈ ਚੁੱਕਾ ਹੈ ਅਤੇ ਹੁਣ ਸੜਕ ਬਣਨ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਨਗਰ ਕੌਂਸਲ ਅਧੀਨ ਆਉਂਦੇ 23 ਵਾਰਡਾਂ 'ਚ ਕਾਂਗਰਸ ਸਰਕਾਰ ਵੱਲੋਂ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦੇ ਸਾਰੇ ਵਾਰਡਾਂ ਦੀਆਂ ਸੜਕਾਂ ਇੰਟਰਲਾਕਿੰਗ ਟਾਈਲਾਂ ਨਾਲ ਬਣ ਚੁੱਕੇ ਹਨ। ਉਨਾਂ ਕਿਹਾ ਕਿ ਆਉਂਦੇ ਦਿਨਾਂ 'ਚ ਜਿਹੜੇ ਵਾਰਡਾਂ ਦੀਆਂ ਸਮੱਸਿਆਵਾਂ ਅਜੇ ਵੀ ਹਨ, ਉਨਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ ਤਤਲਾ ਨੇ ਕਿਹਾ ਕਿ ਵਾਰਡ ਦੀਆਂ ਸਾਰੀਆਂ ਸੜਕਾਂ ਲਗਭਗ ਬਣ ਚੁੱਕੀਆਂ ਹਨ ਅਤੇ ਵਾਰਡ ਦੇ ਤਕਰੀਬਨ ਸਾਰੇ ਕੰਮ ਮੁਕੰਮਲ ਹਨ। ਉਨਾਂ ਕਿਹਾ ਕਿ ਜਿਨਾਂ ਵਾਰਡ ਵਾਸੀਆਂ ਦੀਆਂ ਸਮੱਸਿਆ ਰਹਿੰਦੀਆਂ ਹਨ, ਉਹ ਸਾਨੂੰ ਜ਼ਰੂਰ ਦੱਸਣ। ਇਸ ਮੌਕੇ ਸਰਪੰਚ ਨਵਦੀਪ ਸਿੰਘ ਗਰੇਵਾਲ, ਵਾਈਸ ਚੇਅਰਮੈਨ ਬਚਿੱਤਰ ਸਿੰਘ ਚਿੱਤਾ, ਬੌਬੀ ਕਪੂਰ, ਯੂਥ ਆਗੂ ਮਨੀ ਗਰਗ, ਜਗਜੀਤ ਸਿੰਘ ਜੱਗੀ, ਸਤਿੰਦਰਜੀਤ ਸਿੰਘ ਤੱਤਲਾ, ਰਮਿੰਦਜੀਤ ਸਿੰਘ ਗਿੱਲ, ਪਟਵਾਰੀ ਬਲਵੀਰ ਸਿੰਘ, ਪਟਵਾਰੀ ਸੁਰਿੰਦਰ ਸਿੰਘ, ਮਾ: ਰਾਕੇਸ਼ ਕੁਮਾਰ, ਹਰਿੰਦਰਪਾਲ ਸਿੰਘ ਮਜੀਠੀਆ, ਨਰੈਸ਼ ਘੈਂਟ, ਮਾ: ਹਰਬੰਸ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।