You are here

ਲੁਧਿਆਣਾ

ਦੋ ਹੋਰ ਨਿੱਜੀ ਹਸਪਤਾਲਾਂ ਵੱਲੋਂ ਆਪਣੇ ਹਸਪਤਾਲਾਂ 'ਚ ਕੋਵਿਡ ਦਾ ਇਲਾਜ ਸ਼ੁਰੂ

ਵਰਮਾ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ 25, ਅਰੋੜਾ ਨਿਊਰੋ ਸੈਂਟਰ ਵਿਖੇ 10 ਬਿਸਤਰਿਆਂ ਵਾਲੇ ਕੋਵਿਡ ਕੇਅਰ ਸੈਂਟਰ ਸ਼ੁਰੂ
ਡਿਪਟੀ ਕਮਿਸ਼ਨਰ ਵੱਲੋ ਹੋਰ ਨਿੱਜੀ ਹਸਪਤਾਲਾਂ ਨੂੰ ਇਸ ਔਖੀ ਘੜੀ 'ਚ ਜ਼ਿਲ੍ਹਾਂ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ
ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

 ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਸਦਕਾ, ਦੋ ਹੋਰ ਨਿੱਜੀ ਹਸਪਤਾਲਾਂ ਨੇ ਅੱਜ ਤੋਂ ਆਪਣੇ ਹਸਪਤਾਲਾਂ 'ਚ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤੇ ਹਨ। ਇਨ੍ਹਾਂ ਵਿੱਚ ਡੀ.ਐਮ.ਸੀ.ਐਚ. ਨੇੜੇ ਵਰਮਾ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ 25 ਬਿਸਤਰਿਆਂ ਵਾਲਾ ਕੇਂਦਰ ਅਤੇ ਮਾਲ ਰੋਡ ਉੱਤੇ ਅਰੋੜਾ ਨਿਊਰੋ ਸੈਂਟਰ ਵਿਖੇ 10 ਬਿਸਤਰਿਆਂ ਵਾਲਾ ਸੈਂਟਰ ਸ਼ਾਮਲ ਹਨ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਅੱਜ ਦੋਵਾਂ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਪ੍ਰਬੰਧਕਾਂ ਦਾ ਇਸ ਔਖੀ ਘੜੀ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਲਈ ਧੰਨਵਾਦ ਕੀਤਾ।ਜਿਕਰਯੋਗ ਹੈ ਕਿ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਯਤਨਾਂ ਸਦਕਾ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਲੁਧਿਆਣਾ ਵੱਲੋਂ ਸਥਾਨਕ ਭਗਵਾਨ ਮਹਾਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਹੰਬੜਾਂ ਰੋਡ ਵਿਖੇ 25 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਪਹਿਲਾਂ ਹੀ ਸੁਰੂ ਕਰ ਦਿੱਤਾ ਗਿਆ ਹੈ। ਵਰਿੰਦਰ ਕੁਮਾਰ ਸ਼ਰਮਾ ਨੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਮੋਬਾਈਲ ਐਪ ਂਐਚ.ਬੀ.ਐਮ.ਐਸ.ਪੰਜਾਬਂ ਰਾਹੀਂ ਜਾਂ ਸਰਕਾਰੀ ਵੈਬ ਲਿੰਕ “https://ludhiana.nic.in/…/covid-19-bed-status-in-ludhiana-…/" ਜਾਂ ਵੈਬਸਾਈਟ http://www.hbmspunjab.in/index_app_detail.php?type=icu  ਰਾਹੀਂ ਖਾਲੀ ਪਈ ਬਿਸਤਰੇ ਦੀ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ਼ ਮੁਹੱਈਆ ਕਰਵਾਉਣ ਵਾਲੇ ਸਾਰੇ ਨਿੱਜੀ ਹਸਪਤਾਲਾਂ ਦਾ ਡਾਟਾ ਮੋਬਾਈਲ ਐਪ ਦੇ ਨਾਲ-ਨਾਲ ਵੈਬ ਲਿੰਕਸ ਉੱਤੇ ਜੋੜਿਆ ਗਿਆ ਹੈ।
ਉਨ੍ਹਾਂ ਹੋਰ ਪ੍ਰਾਈਵੇਟ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੇ ਹਸਪਤਾਲਾਂ 'ਚ ਕੋਵਿਡ ਕੇਅਰ ਸੈਂਟਰ ਸਥਾਪਤ ਕਰਨ ਤਾਂ ਜੋ ਉਹ ਇਸ ਔਖੀ ਘੜੀ ਸਮੇਂ ਸਮਾਜ ਪ੍ਰਤੀ ਸੱਚੀ ਸੇਵਾ ਨਿਭਾ ਸਕਣ।ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਵਰਮਾ ਸੁਪਰ ਸਪੈਸ਼ਲਿਟੀ ਹਸਪਤਾਲ ਦੀ ਸਮਰੱਥਾ 'ਤੇ ਕੋਵਿਡ ਕੇਅਰ ਸੈਂਟਰ ਨੂੰ ਆਉਣ ਵਾਲੇ ਦਿਨਾਂ ਵਿੱਚ ਲੋੜ ਅਨੁਸਾਰ 40 ਬਿਸਤਰਿਆਂ ਤਕ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਹੂਲਤ ਵਿੱਚ 7 ਬੈੱਡ ਲੈਵਲ-2 ਜਦਕਿ 18 ਬੈੱਡ ਲੈਵਲ-3 ਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਾਈਵੇਟ ਹਸਪਤਾਲ ਕੋਵਿਡ ਦੇ ਇਲਾਜ਼ ਲਈ ਅੱਗੇ ਆਉਣਗੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਨੋਡਲ ਅਫਸਰ ਕੋਵਿਡ-19 ਸੰਦੀਪ ਕੁਮਾਰ ਵੀ ਮੌਜੂਦ ਸਨ।  

ਕਿਸਾਨ ਸਰਕਾਰਾਂ ਦੇ ਝੂਠੇ ਵਾਹੱਦਿਆਂ ਤੋਂ ਤੰਗ

ਕਿਸਾਨਾਂ ਦਾ ਕਹਿਣਾ ਹੈ,ਕਿ ਕਿਸਾਨੀ ਧੰਦਾ ਨਹੀਂ ਮਾੜਾ ਸਰਕਾਰਾਂ ਮਾੜੀਆਂ ਹਨ।ਉਹਨਾਂ ਦਾ ਕਹਿਣਾ ਹੈ, ਕਿ ਅਸਲ ਵਿੱਚ ਸਰਕਾਰਾਂ ਇਹ ਕਦੇ ਨਹੀਂ ਚਾਹੁੰਦੀਆਂ ਕਿ ਕਿਸਾਨ ਮਜਦੂਰ ਤਰੱਕੀ ਕਰੇ।ਜੇਕਰ ਆਮ ਲੋਕਾਂ ਦੀਆਂ  ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਹੋਣ ਲੱਗ ਗਈਆਂ ਤਾਂ ਇਹਨਾਂ ਦਾ ਧਿਆਨ ਸਿਸਟਮ ਵਲ ਜਾਏਗਾ।ਇਹ ਸਵਾਲ ਕਰਨਗੇ,ਜੇ ਸਵਾਲ ਕਰਨਗੇ ਤਾਂ ਜਵਾਬ ਦੇਣਾ ਪਵੇਗਾ,ਜਵਾਬ ਇਹਨਾਂ ਕੋਲ ਹੈਨੀ।ਸੋ ਸਾਨੂੰ ਉਲਝਾ ਕੇ ਰੱਖਣਾ ਇਹਨਾਂ ਸਰਕਾਰਾਂ ਨੇ,ਸਾਡੀ ਇੱਕ ਬਹੁਤ ਵੱਡੀ ਕਮਜ਼ੋਰੀ ਆ ਜੋ ਅਸੀਂ ਇਕੱਠੇ ਨਹੀਂ ਹੁੰਦੇ।ਕਫ਼ੀ ਸਮਾਂ ਪਹਿਲਾਂ ਕਿਸਾਨ ਯੂਨੀਅਨ ਹੋਂਦ ਵਿੱਚ ਆਈ ਕਿਸਾਨਾਂ ਦੀ ਇਕ ਉਮੀਦ ਜਾਗੀ,ਕਿ ਸ਼ਾਇਦ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਹੱਲ ਹੋਣਗੀਆਂ।ਪਰ ਅਫ਼ਸੋਸ ਸਰਕਾਰਾਂ ਵਲੋਂ ਕੁੱਜ ਆਗੂ ਖਰੀਦ ਲਏ ਹਨ।ਕਈ ਯੂਨੀਅਨ ਬਣ ਗਈਆਂ।ਸਭ ਤੋਂ ਵੱਡੀ ਗੱਲ ਇਹ ਪੰਜ ਸਾਲ ਧਰਨੇ ਲਾਉਂਦੇ ਰਹਿਣਗੇ।ਵੋਟਾਂ ਟਾਇਮ ਜਦੋਂ ਮੰਗ ਮਨਾਉਣ ਦਾ ਟਾਇਮ ਹੁੰਦਾ ਇਹ ਫੈਸਲਾ ਨਹੀਂ ਕਰ ਪਾਉਂਦੇ।ਉਸ ਵਕਤ ਪਿੰਡਾਂ ਵਿੱਚ ਇਹਨਾਂ ਦੇ ਮੈਂਬਰ ਅਕਾਲੀ,ਕਾਂਗਰਸੀ ਅਤੇ ਹੋਰ ਪਾਰਟੀਆਂ ਹੋ ਜਾਂਦੇ ਹਨ।ਲੋਕਤੰਤਰ ਵਿੱਚ ਸਭਤੋਂ ਵੱਡਾ ਹੱਥਿਆਰ ਵੋਟ ਹੁੰਦਾ  ਜਿਸਦੀ ਇਹ ਸਹੀ ਵਰਤੋਂ ਨਹੀਂ ਕਰ ਪਾਉਂਦੇ। ਸੋ ਲੋੜ ਹੈ ਜਾਗਰੂਕ ਹੋਣਦੀ ਚੌਧਰਾਂ ਸ਼ਡ ਕੇ ਇਕੱਠੇ ਹੋਣਦੀ।ਨਹੀਂ ਤਾਂ ਅੱਜ ਕਿਸਾਨ ਵਿਰੋਧੀ ਅਰਡੀਨੈਂਸ ਪਾਸ ਹੋ ਗਿਆ।ਕੱਲ੍ਹ ਨੂੰ ਕੋਪਰੇਟ ਘਰਾਣਿਆਂ ਤੇ ਤੁਹਾਡੀਆਂ ਜਮੀਨਾਂ ਤੇ ਕਬਜੇ ਹੋਣਗੇ।ਤੇ ਤੁਸੀਂ ਗੁਲਾਮ ਬਣ ਕੇ ਓਹਨਾਂ ਲਈ ਕੰਮ ਕਰੋਗੇ।

 

ਪਿਛਲੇ 24 ਘੰਟਿਆਂ ਦੌਰਾਨ 10 ਮੌਤਾਂ, 308 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)   ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1683 ਪੋਜ਼ਟਿਵ ਮਰੀਜ਼ ਹਨ ਅਤੇ ਹੁਣ ਤੱਕ 3432 ਮਰੀਜਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 308 ਮਰੀਜ਼ (280 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 28 ਹੋਰ ਰਾਜਾਂ/ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 72995 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 71692 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 65765 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1303 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 5312 ਹੈ, ਜਦਕਿ 615 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 10 ਮੌਤਾਂ ਹੋਈਆਂ ਹਨ ਜੋ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 178 ਅਤੇ 45 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 25622 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4896 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 352 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 827 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ  

ਗ੍ਰੰਥੀ ਸਿੰਘ ਨੂੰ ਸਰੇਬਾਜ਼ਾਰ ਕੇਸਾਂ ਤੋਂ ਫੜਕੇ ਘਸੀਟਣਾ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ: ਭਾਈ ਪਾਰਸ

ਸਿੱਧਵਾਂ ਬੇਟ ( ਜਸਮੇਲ ਗਾਲਿਬ)ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੜਵਾਨੀ ਦੇ ਪਿੰਡ ਪਲਸੂਦ ਵਿਖੇ ਸ਼ਿਕਲੀਗਰ ਸਿੱਖ ਨੌਜਵਾਨ ਗੁਰੂ ਘਰ ਦੇ ਗ੍ਰੰਥੀ ਭਾਈ ਪ੍ਰੇਮ ਸਿੰਘ ਦੀ ਪੁਲਿਸ ਮੁਲਾਜ਼ਮਾਂ ਵਲੋਂ ਸ਼ਰੇਆਮ ਕੀਤੀ ਮਾਰਕੁਟਾਈ ਦੀ ਗੁਰਮਤਿ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪਿਰਤ ਨਾਲ ਸਿੰਘ ਪਾਰਸ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਭਾਈ ਪਾਰਸ ਨੇ ਕਿਹਾ ਕਿ ਇਕ ਅੰਮ੍ਰਿਤਧਾਰੀ  ਗੁਰਸਿੱਖ ਨਾਲ ਦੁਰਵਿਹਾਰ ਅਤੇ ਕੇਸਾਂ ਤੋਂ ਫੜਕੇ ਘਸੀਟਣਾ ਇਹ ਨਾ ਬਰਦਾਸ਼ਤ ਯੋਗ ਹੈ ਮਾਰਕੁਟਾਈ ਦੌਰਾਨ ਜਿੱਥੇ ਗ੍ਰੰਥੀ ਸਿੰਘ ਦੀ ਦਸਤਾਰ ਤੇ ਕੇਸਾਂ ਦੀ ਬੇਅਬਦੀ ਹੋਈ ਹੈ ਉਥੇ ਗੁਰੂ ਬਖਸ਼ੇ ਕੱਕਾਰਾਂ ਦੀ ਵੀ ਬੇਅਬਦੀ ਹੋਈ ਹੈ ਉਨ੍ਹਾਂ ਕਿਹਾ ਕਿ ਜਿਥੇ ਇਸ ਮਾਮਲੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਉਥੇ ਇਹ ਮਨੁੱਖਤਾ ਨੂੰ ਵੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ।ਭਾਈ ਪਾਰਸ ਨੇ ਕਿਹਾ ਕਿ ਅਗਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਤਾਂ ੳੁਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਨਾ ਕਿ ਕਾਨੂੰਨ ਨੂੰ ਪੁਲਿਸ ਨੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਕੇ ਭਰੇ ਬਜ਼ਾਰ ਵਿੱਚ ਮਾਰਕੁਟਾਈ ਕਰਕੇ ਕਿਸੇ ਨੂੰ ਬੇਇਜਤ ਕੀਤਾ ਜਾਵੇ। ਭਾਈ ਪਾਰਸ ਨੇ ਮੱਧ ਪ੍ਰਦੇਸ਼ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਪੀੜਤ ਸਿੱਖ ਨੂੰ ਇਨਸਾਫ ਦਿਵਾਇਆ ਜਾਵੇ।

ਨਗਰ ਨਿਗਮ ਕੌਸਲਰ ਮਮਤਾ ਆਸ਼ੂ ਵੱਲੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਐਨ.ਐਫ.,ਐਸ.ਏ. ਸਕੀਮ ਅਧੀਨ ਕਣਕ ਵੰਡ ਦੀ ਸੁਰੂਆਤ ਕੀਤੀ ਗਈ

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਸਰਕਾਰ ਵੱਲੋਂ ਐਨ.ਐਫ, ਐਸ.ਏ. ਸਕੀਮ ਅਧੀਨ ਰਾਜ ਦੇ ਲਗਭੱਗ 36 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਅਪ੍ਰੈਲ-ਸਤੰਬਰ 2020 ਤੱਕ ਦੇ 13ਵੇਂ ਫੇਜ਼ ਤਹਿਤ 6 ਮਹੀਨੇ ਦੀ ਕਣਕ ਦੀ ਐਲੋਕੇਸ਼ਨ ਜਾਰੀ ਕੀਤੀ ਗਈ ਹੈ, ਜਿਸ ਤਹਿਤ ਕਣਕ ਵੰਡਣ ਦੀ ਸ਼ੁਰੂਆਤ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਲੁਧਿਆਣਾ ਵੈਸਟ ਹਲਕੇ ਤੋਂ ਕੀਤੀ ਗਈ।ਇਸ ਸੰਬਧੀ ਮੌਕੇ ਤੇ ਹਾਜ਼ਰ ਜਿਲਾ ਕੰਟਰੋਲਰ ਖੁਰਾਕ ਸਪਲਾਈਜ਼ ਲੁਧਿਆਣਾ ਵੈਸਟ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਹਰੇਕ ਲਾਭਪਾਤਰੀ ਪੰਜ ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਛੇ ਮਹੀਨੇ ਦੀ ਕਣਕ ਪ੍ਰਾਪਤ ਕਰ ਸਕਦਾ ਹੈ। ਜਿਲ੍ਹੇ ਦੇ ਕੁੱਲ 395380 ਪਰਿਵਾਰ ਇਸ ਸਕੀਮ ਵਿੱਚ ਕਵਰ ਕੀਤੇ ਗਏ ਹਨ, ਜਿਨ੍ਹਾਂ ਨੂੰ ਬਾਇਓਮੀਟ੍ਰਿਕ ਪ੍ਰਣਾਲੀ ਨਾਲ E-POS ਮਸ਼ੀਨਾਂ ਰਾਹੀਂ ਕਣਕ ਦੀ ਵੰਡ ਕੀਤੀ ਜਾਵੇਗੀ । ਇਸ ਸਮੇਂ ਕੋਵਿਡ -19 ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ, ਮਾਸਕ ਆਦਿ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ।ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੀਆਂ ਹਦਾਇਤਾਂ ਅਨੁਸਾਰ ਹਰ ਇੱਕ ਸਮਾਰਟ ਰਾਸ਼ਨ ਕਾਰਡ ਹੋਲਡਰ ਤੱਕ ਪਹੁੰਚ ਕਰਕੇ ਰਾਸ਼ਨ ਪੁੱਜਦਾ ਕਰਨ ਲਈ ਸਰਕਾਰ/ਵਿਭਾਗ ਵਚਨਬੱਧ ਹੈ ਅਤੇ ਇਹ ਵੰਡ ਪੂਰੀ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ।ਇਸ ਸੰਬਧੀ ਲੋੜਵੰਦਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਵੀ ਕੀਤੀ ਜਾਵੇਗੀ । ਵਿਭਾਗ ਵੱਲੋਂ ਅਧਿਕਾਰੀ ਕਰਮਚਾਰੀਆਂ ਰਾਸ਼ਨ ਵੰਡ ਦੇ ਇਸ ਕੰਮ ਨੂੰ ਜਲਦੀ ਨੇਪਰੇ ਚਾੜਨ ਦੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕੋਵਿਡ -19 ਦੌਰਾਨ ਲੋੜਵੰਦਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦਿਲਰਾਜ ਸਿੰਘ ਕੌਸਲਰ, ਜਸਵਿੰਦਰ ਸਿੰਘ ਏ.ਐਫ.ਐਸ.ਓ. ਹਾਜ਼ਰ ਸਨ।

ਪਿਛਲੇ 24 ਘੰਟਿਆਂ ਦੌਰਾਨ 10 ਮੌਤਾਂ, 314 ਨਵੇਂ ਮਾਮਲੇ ਆਏ ਸਾਹਮਣੇ 

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1683 ਪੋਜ਼ਟਿਵ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 314 ਮਰੀਜ਼ (296 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 18 ਹੋਰ ਰਾਜਾਂ/ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 70904 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 69010 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 63637 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1894 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 4808 ਹੈ, ਜਦਕਿ 565 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 10 ਮੌਤਾਂ ਹੋਈਆਂ ਹਨ ਜੋ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ।ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 158 ਅਤੇ 44 ਦੂਜੇ   ਜ਼ਿਲਿਆਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 24854 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4782 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 404 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1102 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਦਾ ਗਰੀਨ ਮਿਸ਼ਨ ਪੰਜਾਬ ਟੀਮ ਨੇ ਐਸ ਪੀ ਰਤਨ ਸਿੰਘ ਬਰਾੜ ਨੂੰ ਜੀ ਆਇਆਂ ਆਖਿਆ 

ਐਸ ਪੀ ਰਤਨ ਸਿੰਘ ਬਰਾੜ ਨੇ ਪਿਛਲੇ ਦਿਨੀ ਐੱਸ ਪੀ ਹੈੱਡਕੁਆਰਟਰ ਲੁਧਿਆਣਾ ਦਿਹਾਤੀ ਦਾ ਅਹੁਦਾ ਸੰਭਾਲਿਆ ਹੈ 

ਜਗਰਾਉਂ /ਲੁਧਿਆਣਾ, ਅਗਸਤ 2020 - ( ਗੁਰਕੀਰਤ ਸਿੰਘ/ ਮਨਜਿੰਦਰ ਗਿੱਲ )- ਐੱਸਪੀ ਰਤਨ ਸਿੰਘ ਬਰਾੜ ਵੱਲੋਂ ਜਗਰਾਉਂ ਵਿਖੇ ਐੱਸਪੀ ਹੈੱਡ ਕੁਆਰਟਰ ਦਾ ਅਹੁਦਾ ਸੰਭਾਲਣ ਸਮੇਂ ਉਨ੍ਹਾਂ ਨੂੰ ਜੀ ਆਇਆਂ ਆਖਦੇ ਹੋਏ ਦਾ ਗਰੀਨ ਮਿਸ਼ਨ ਪੰਜਾਬ ਟੀਮ ਵੱਲੋਂ ਬੂਟੇ ਭੇਟ ਕੀਤੇ ਗਏ ਉਸ ਸਮੇਂ ਐੱਸਪੀ ਬਰਾੜ ਸਾਹਿਬ ਨੂੰ ਦਾ ਗਰੀਨ ਮਿਸ਼ਨ ਪੰਜਾਬ ਟੀਮ ਦੇ ਸੇਵਾਦਾਰਾਂ ਵੱਲੋਂ ਜਗਰਾਉਂ ਹਲਕੇ ਅੰਦਰ ਚੱਲ ਰਹੇ ਬੂਟਿਆਂ ਲਾਉਣ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਜਿੱਥੇ ਇਨ੍ਹਾਂ ਬੂਟੇ ਲਾਉਣ ਦੇ ਪ੍ਰੋਗਰਾਮਾਂ ਨੂੰ ਐਸ ਪੀ ਰਤਨ ਸਿੰਘ ਬਰਾੜ ਨੇ ਬਹੁਤ ਹੀ ਦਿਲਚਸਪੀ ਦੇ ਨਾਲ ਸੁਣਿਆ ਅਤੇ ਉਨ੍ਹਾਂ ਨੇ ਇਸ ਵਿੱਚ ਆਪਣੇ ਵੱਲੋਂ ਲੋੜੀਂਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਅੱਗੇ ਗੱਲਬਾਤ ਕਰਦੇ ਆਖਿਆ ਕਿ ਅੱਜ ਕਰੋਨਾ ਮਹਾਂਮਾਰੀ ਦੌਰਾਨ ਇਨਸਾਨ ਸਿਰਫ ਆਪਣੇ ਘਰਾਂ ਅੰਦਰ ਬੈਠਣ ਜੋਗਾ ਰਹਿ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।  ਅੱਜ ਸਾਨੂੰ ਆਪਣੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਜਿਸ ਤਰ੍ਹਾਂ ਦਾ ਗਰੀਨ ਮਿਸ਼ਨ ਪੰਜਾਬ ਟੀਮ ਦੇ ਉਪਰਾਲੇ ਹਨ ਉਸ ਤਰ੍ਹਾਂ ਦੇ ਸਾਨੂੰ ਹਰੇਕ ਨੂੰ ਉਪਰਾਲੇ ਕਰਨੇ ਬਣਦੇ ਹਨ। ਉਸ ਸਮੇਂ ਉੱਥੇ ਮੌਜੂਦ ਸਨ ਜਦ ਸ਼ਕਤੀ ਨਿਊਜ਼ ਪੰਜਾਬ ਦੇ ਸੰਪਾਦਕ ਅਮਨਜੀਤ ਸਿੰਘ ਖਹਿਰਾ, ਡਾਕਟਰ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ , ਸਰਦਾਰ ਸੱਤਪਾਲ ਸਿੰਘ  ਦੇਹੜਕਾ ਮੁੱਖ ਸੇਵਾਦਾਰ ਦਾ ਗਰੀਨ ਮਿਸ਼ਨ ਪੰਜਾਬ ਟੀਮ , ਮਾਸਟਰ ਮਦਨ ਲਾਲ ਸੈਣੀ, ਸਰਦਾਰ ਮੇਜਰ ਸਿੰਘ ਛੀਨਾ, ਸ੍ਰੀ ਕੇਵਲ ਮਲਹੋਤਰਾ ਆਦਿ ।

ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਜਗਰਾਉਂ ਦੇ ਟਰੇਨਿੰਗ ਤੇ ਫਿੱਟਨਸ ਕੈਂਪ ਵਲੋਂ  ਲੀਗ ਸਿਸਟਮ ਰਾਹੀਂ 6ਟੀਮਾ ਦੇ ਮੈਚ ਕਰਵਾਏ ਗਏ 

ਜਗਰਾਉਂ , ਅਗਸਤ ਮੰਦਰ ਕੈਦ  ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਜਗਰਾਉਂ ਦੇ ਟਰੇਨਿੰਗ ਤੇ ਫਿੱਟਨਸ ਕੈਂਪ ਵਲੋਂ  ਲੀਗ ਸਿਸਟਮ ਰਾਹੀਂ  6ਟੀਮ  ਦੇ ਮੈਚ ਕਰਵਾਏ ਗਏ ਪੁਆਇੰਟ ਸਿਸਟਮ ਦੇ ਆਧਾਰ ਤੇ ਪੂਲ ਏ ਵਿਚੋ  ਕਾਉਂਕੇ ਕਲਾਂ  ਪੂਲ ਬੀ ਵਿਚੋਂ ਟਰੇਨਿੰਗ ਕੈਂਪ ਜਗਰਾਉਂ ਸ਼ੇਰੇ ਪੰਜਾਬ ਕਬੱਡੀ ਕਲੱਬ ਦੀ ਟੀਮ ਅੰਕਾ ਚ ਉਪਰ ਰਹੀਆਂ  ਪੂਲ ਏ ਪੂਲ ਬੀ  ਦੇ ਕੌਰਾਸ ਸੈਮੀਫਾਈਨਲ ਜਗਰਾਉਂ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ  ਬਨਾਮ  ਕਾਉਂਕੇ ਕਲਾਂ ਬੀ  ਨੂੰ 17 _25 ਦੇ ਫਰਕ ਨਾਲ ਹਰਾਇਆ ਤੇ ਕਾਉਂਕੇ ਕਲਾਂ ਏ ਬਨਾਮ ਟਰੇਨਿੰਗ ਕੈਂਪ ਜਗਰਾਉਂ ਦੀ ਬੀ ਟੀਮ ਨੂੰ 25_24 ਨਾਲ ਹਰਾਇਆ  ਫਾਈਨਲ ਮੁਕਾਬਲੇ ਵਿਚ ਕਾਉਂਕੇ ਕਲਾਂ  ਏ ਨੇ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਟਰੇਨਿੰਗ ਕੈਂਪ ਨੂੰ 25_15 ਨਾਲ ਹਰਾਇਆ   ਲੀਗ  ਵਿੱਚ  ਦੋ ਦੋ  ਮੈਚ ਖੇਡੇ ਗਏ  ਮੈਚ ਬਹੁਤ ਵਧੀਆ ਖੇਡੇ ਗਏ  ਸਾਰੇ  ਖਿਡਾਰੀਆਂ ਲਈ  ਡਾਇਟ ਦਾ  ਪਰਬੰਧ  ਡਾਕਟਰ ਸ਼ੇਰ ਖਾਂ ਭੱਟੀ ਅਮਰੀਕਾ  ਤੇ  ਨਾਨਕ ਹਠੂਰ  ਵਲੋਂ ਕੀਤਾ ਗਿਆ  ਖਿਡਾਰੀਆਂ ਲਈ ਇਨਾਮਾਂ ਦੀ ਸੇਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੀਤ ਰਾਮਗੜ੍ਹ ਭੁੱਲਰ ਵਲੋਂ ਕੀਤੀ ਗਈ ਇਨਾਮਾਂ ਦੀ ਵੰਡ ਬਾਈ ਦਵਿੰਦਰ ਸਿੰਘ ਚਾਹਲ  ਵਲੋਂ ਕੀਤੀ ਗਈ  ਸ ਦਵਿੰਦਰ ਸਿੰਘ ਚਾਹਲ ਵਲੋਂ  ਕੈਂਪ ਵਿੱਚ  ਲੋੜ ਬੰਦ  ਖਿਡਾਰੀਆਂ ਲਈ  ਇਕ ਦੇਸੀ  ਘਿਉ ਦਾ ਪੀਪਾ  ਬਦਾਮ  ਸ਼ੱਕਰ  ਖਿਡਾਰੀਆਂ ਲਈ  ਦਿੱਤੀ ਗਈ ਤੇ  ਅੱਗੇ ਵਧਣ ਲਈ ਹੌਸਲਾ ਦਿੱਤਾ ਕਿਉਕਿ  ਕੈਂਪ ਜਗਰਾਉਂ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ  ਵਲੋਂ  ਹਰ  ਸ਼ਨੀਵਾਰ ਲੀਗ  ਮੈਚ  ਕਰਵਾਏ ਜਾ ਰਹੇ ਹਨ  ਇਹ ਕੈਂਪ  ਖਿਡਾਰੀਆਂ ਦੇ ਸਹਿਯੋਗ ਇਲਾਕੇ ਦੇ ਖੇਡਾਂ ਨੂੰ ਪਿਆਰ ਕਰਨ ਵਾਲਿਆਂ ਦੇ ਸਹਿਯੋਗ ਨਾਲ ਐਨ ਆਰ ਆਈ  ਵੀਰਾਂ ਵਲੋਂ  ਫੁੱਲ  ਸਹਿਯੋਗ ਕੀਤਾ ਜਾ ਰਿਹਾ ਹੈ ਤਾਂ ਕਿ ਆਪਣੀ ਮਾਂ ਖੇਡ  ਨੂੰ ਬਚਾਇਆ ਜਾ ਸਕੇ ਪ੍ਰਬੰਧਕਾਂ ਵੱਲੋਂ  ਸਹਿਯੋਗ ਲਈ  ਨਿਊਜ਼ੀਲੈਂਡ ਤੋਂ ਹਰਜੀਤ ਰਾਏ ਨਿਊਜ਼ੀਲੈਂਡ ਤੇ ਇਕਬਾਲ ਸਿੰਘ ਬੋਦਲ ਨਿਊਜ਼ੀਲੈਂਡ ਮਾਣਾ ਅਟਵਾਲ ਨਿਊਜ਼ੀਲੈਂਡ ਭਿੰਦਾ ਪਾਸਲਾ ਮਨਜਿੰਦਰ ਸਿੰਘ ਸਹੋਤਾ ਨਿਊਜ਼ੀਲੈਂਡ ਸ਼ਿੰਦਰ ਸਮਰਾ ਨਿਊਜ਼ੀਲੈਂਡ ਜੁਗਰਾਜ ਸਿੰਘ ਜਰਮਨ ਵਾਹਿਗੁਰੂ ਪਾਲ ਮਨੀਲਾ ਪਰਧਾਨ ਸੁਰਜਨ ਸਿੰਘ ਤੂਰ ਯੂਕੇ ਮੁਖਤਿਆਰ ਸਿੰਘ ਯੂਕੇ ਜੀਤਾ ਹਜ਼ਾਰਾ ਮੇਘੀ ਚੂਹੜਚੱਕ ਕਨੇਡਾ ਭਜੀ ਇਟਲੀ ਚੂਹੜਚੱਕ ਜੀਤਾ ਗਿੱਲ ਯੂ ਐਸ ਏ ਮਨ ਸ਼ੇਖਦੌਲਤ ਕਨੇਡਾ ਅਮਰਜੀਤ ਘਈ ਬੱਬਲ ਆਸਟ੍ਰੇਲੀਆ ਮੋਹਣਾ ਸਿਧਵਾਂ ਕਲਾਂ ਕਨੇਡਾ ਸੁੱਖਾ ਸ਼ੇਰਪੁਰ ਕਨੇਡਾ ਇੰਦਰਜੀਤ ਜਰਮਨ  ਕੁਲਦੀਪ ਸਿੰਘ ਬਾਸੀ ਆਸਟ੍ਰੇਲੀਆ ਭੋਲਾ ਸਿੱਧੂ ਅਗਵਾੜ ਲੋਪੋ ਕਨੇਡਾ ਹੈਰੀ ਬਿਸ਼ਨਪੁਰ ਅਮਰੀਕਾ ਨਿੱਕਾ ਜਨੇਤਪੁਰ ਕਨੇਡਾ ਸੇਬੀ ਚਕਰ ਆਸਟ੍ਰੇਲੀਆ ਲਵਦੀਪ ਚੀਮਾ ਬੈਲਜੀਅਮ ਅਮਨ ਮੰਡਆਣੀ ਕਨੇਡਾ ਪ੍ਰੀਤ ਖੰਡੇਵਾਲਾ ਮਲੇਸ਼ੀਆ ਦਾ ਬਹੁਤ ਧੰਨਵਾਦ ਕੀਤਾ  ਜਾਂਦਾ ਹੈ ਕਾਕਾ ਸੇਖਦੌਲਤ ਨੇ ਇਹ ਵੀ ਦੱਸਿਆ ਕਿ  ਇਹ ਲੀਗ ਮੈਚ  ਵਿੱਚ  ਜੋ ਖਿਡਾਰੀ ਮੇਹਨਤ ਕਰਦੇ ਹਨ ਉਹ ਖੇਡ ਰਹੇ ਹਨ ਬਾਕੀ ਇਸ ਤੋਂ ਇਲਾਵਾ ਅਸੀਂ ਸਿਰਫ ਦੋ ਹੋਰ ਟੀਮ ਨੂੰ ਇੰਟਰ ਕਰਾਂਗੇ ਸਾਰੀਆਂ ਟੀਮ  ਇੱਕੋ ਬੈਲੇਸ ਦੀਆਂ ਹੋਣਗੀਆਂ ਕਿਉਂਕਿ ਸ਼ੇਰੇ ਪੰਜਾਬ ਕਬੱਡੀ ਕਲੱਬ ਨਿਊਜ਼ੀਲੈਂਡ ਜਗਰਾਉਂ ਦੇ ਦੋ ਕੈਂਪ ਜਗਰਾਉਂ ਅਤੇ  ਕਾਉਂਕੇ ਕਲਾਂ  ਚਲ ਰਹੇ ਹਨ  ਇਸ ਵਿਚ  ਕਬੱਡੀ 30 ਕਿਲੋ 45 50 65 70 ਦੇ  ਮੈਚ ਵੀ ਕਰਵਾਏ ਜਾਣਗੇ ਤਾਂ ਕਿ  ਆਪਾਂ  ਨਵੇਂ ਖਿਡਾਰੀਆਂ ਨੂੰ ਅੱਗੇ ਵਧਣ ਲਈ ਹੌਸਲਾ ਦਿੰਦੇ ਹਨ ਇਹ ਮੈਚਾਂ ਦੀ ਸਮਾਂ ਸਾਰਣੀ ਸਵੇਰੇ 6ਵਜੇ  ਸ਼ੁਰੂ ਤੇ ਸਮਾਪਤੀ 9ਵਜੇ ਹੋਇਆ ਕਰੇਗੀ 

ਭਗਵਾਨ ਪਰਸ਼ੂਰਾਮ ਜੀ ਦਾ ਕਾਂਸੇ ਦਾ ਬੁੱਤ ਸ਼੍ਰੀ ਪਰਸ਼ੁਰਮ ਜੀ ਪਾਰਕ ਨੇੜੇ ਢੋਲੇਵਾਲ ਚੌਕ ਵਿਖੇ ਸਥਾਪਿਤ ਕੀਤਾ ਜਾਵੇਗਾ - ਭਾਰਤ ਭੂਸ਼ਣ ਆਸ਼ੂ

ਕਿਹਾ! ਸਾਡੀ ਅਮੀਰ ਇਤਿਹਾਸਕ ਵਿਰਾਸਤ ਨੂੰ ਉਤਸ਼ਾਹਤ ਕਰਨ ਲਈ ਬੁੱਤ ਸਥਾਪਤ ਕੀਤੇ ਜਾ ਰਹੇ

ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਬੁੱਤ ਸਥਾਪਤ ਕਰਨ ਵਾਲੀ ਜਗ੍ਹਾ ਦਾ ਕੀਤਾ ਦੌਰਾ

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

- ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਅਮੀਰ ਇਤਿਹਾਸਕ ਵਿਰਾਸਤ ਨੂੰ ਉਤਸ਼ਾਹਤ ਕਰਨ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਵਿਖੇ ਭਗਵਾਨ ਪਰਸ਼ੂਰਾਮ ਜੀ (ਵਿਸ਼ਨੂੰ ਜੀ ਦਾ 6ਵਾਂ ਅਵਤਾਰ) ਦਾ ਬੁੱਤ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬੁੱਤ ਸ੍ਰੀ ਪਰਸ਼ੂਰਾਮ ਜੀ ਪਾਰਕ ਨੇੜੇ ਢੋਲੇਵਾਲ ਚੌਂਕ ਲੁਧਿਆਣਾ ਵਿਖੇ ਲਗਾਇਆ ਜਾਵੇਗਾ।ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਮੇਅਰ ਬਲਕਾਰ ਸਿੰਘ ਸੰਧੂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨਾਲ ਅੱਜ ਢੋਲੇਵਾਲ ਚੌਕ ਨੇੜੇ ਪਾਰਕ ਦਾ ਦੌਰਾ ਕੀਤਾ ਜਿੱਥੇ ਇਹ ਬੁੱਤ ਲਗਾਇਆ ਜਾਣਾ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਹਾਰਾਜਾ ਅਗਰਸੇਨ, ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ, ਸੁਤੰਤਰਤਾ ਸੰਗਰਾਮੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਮਹਾਰਾਜ ਸਿੰਘ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਡਾ.ਬੀ.ਆਰ. ਅੰਬੇਦਕਰ ਜੀ ਦੇ ਬੁੱਤ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਵੀ ਸਥਾਪਤ ਕੀਤੇ ਜਾ ਰਹੇ ਹਨ।ਆਸ਼ੂ ਨੇ ਇਸ ਉਪਰਾਲੇ ਨਾਲ ਨੌਜਵਾਨਾਂ ਨੂੰ ਆਪਣੇ ਪੁਰਖਾਂ ਦੇ ਅਤੀਤ ਨਾਲ ਜੋੜਨ ਲਈ ਇੱਕ ਜਰੀਆ ਦੱਸਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮਹਾਨ ਸੁਤੰਤਰਤਾ ਸੰਗਰਾਮੀਆਂ,ਸਤਿਕਾਰਯੋਗ ਸੰਤਾਂ, ਬਹਾਦਰ ਯੋਧਿਆਂ ਤੋਂ ਇਲਾਵਾ ਨਾਮਵਰ ਸ਼ਖਸੀਅਤਾਂ ਦੇ ਬੁੱਤ ਲਗਾ ਕੇ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਚਿੰਨ੍ਹ ਭਾਰਤ ਦੀਆਂ ਅਤੇ ਪੰਜਾਬ ਦੀ ਅਮੀਰ ਧਾਰਮਿਕ ਵਿਰਾਸਤ ਦੇ ਨਾਲ-ਨਾਲ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਬਾਰੇ ਨੌਜਵਾਨ ਪੀੜ੍ਹੀ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਸਹਾਈ ਹੋਣਗੇ।ਉਨ੍ਹਾਂ ਕਿਹਾ ਕਿ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਉਨ੍ਹਾਂ ਦੇ ਜੱਦੀ ਪਿੰਡ ਰੱਬੋਂ ਉੱਚੀ ਜ਼ਿਲ੍ਹਾ ਲੁਧਿਆਣਾ ਵਿਖੇ ਲਗਾਇਆ ਜਾਵੇਗਾ।ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਮੁੱਖ ਤੌਰ 'ਤੇ ਪੰਡਿਤ ਰਾਜਨ ਸ਼ਰਮਾ, ਆਈ.ਪੀ. ਸਿੰਘ, ਅਸ਼ਵਨੀ ਸ਼ਰਮਾ, ਅਚਾਰੀਆ ਪੰਕਜ ਸ਼ਾਸਤਰੀ, ਭੁਪਿੰਦਰ ਮੋਦਗਿਲ, ਕਪਿਲ ਜੋਸ਼ੀ, ਭੁਪਿੰਦਰ ਸ਼ਰਮਾ, ਪ੍ਰਦੀਪ ਢੱਲ ਹਾਜ਼ਰ ਸਨ।  

ਪਿਛਲੇ 24 ਘੰਟਿਆਂ ਦੌਰਾਨ 11 ਮੌਤਾਂ, 132 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1427 ਪੋਜ਼ਟਿਵ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 132 ਮਰੀਜ਼ (127 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 5 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 69727 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 67878 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 62819 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1849 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 4512 ਹੈ, ਜਦਕਿ 547 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 11 ਮੌਤਾਂ ਹੋਈਆਂ ਹਨ (10 ਲੁਧਿਆਣਾ ਅਤੇ 1 ਜੰਮੂ ਤੋਂ), ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 148 ਅਤੇ 44 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 24423 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4907 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 410 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1085 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।