You are here

ਲੁਧਿਆਣਾ

ਮਾਹਿਰ ਡਾਕਟਰਾਂ ਵੱਲੋਂ ''ਸੰਜੀਵਨੀ ਗਰੁੱਪ'' ਦਾ ਗਠਨ ਕੀਤਾ ਗਿਆ - ਡਿਪਟੀ ਕਮਿਸ਼ਨਰ

ਇਸ ਤਰਾਂ ਦਾ ਸੂਬੇ ਦਾ ਪਹਿਲਾ ਮਾਹਿਰ ਪੈਨਲ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਹਸਪਤਾਲਾਂ 'ਚ ਮਿਲੇਗਾ ਇੱਕੋ ਜਿਹਾ ਇਲਾਜ਼

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

  ਲੁਧਿਆਣਾ ਪ੍ਰਸ਼ਾਸਨ ਨੇ ਮੈਡੀਕਲ ਮਾਹਿਰਾਂ ਦੀ ਟੀਮ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ''ਸੰਜੀਵਨੀਂ'' ਨਾਮ ਦੀ ਪਹਿਲਕਦਮੀ ਕੀਤੀ ਹੈ। ਇਸ ਉਪਰਾਲੇ ਲਈ ਚੋਟੀ ਦੇ ਮੈਡੀਕਲ ਮਾਹਰ ਪ੍ਰੋ: ਬਿਸ਼ਵ ਮੋਹਨ, ਪ੍ਰੋਫੈਸਰ ਰਾਜੇਸ਼ ਮਹਾਜਨ, ਡਾ: ਸੰਦੀਪ ਛਾਬੜਾ, ਡਾ: ਵਿਪਨ (ਡੀ.ਐੱਮ.ਸੀ. ਲੁਧਿਆਣਾ), ਪ੍ਰੋ: ਐਚ.ਐੱਸ. ਪੰਨੂੰ (ਡਾਇਰੈਕਟਰ, ਫੋਰਟਿਸ ਹਸਪਤਾਲ, ਲੁਧਿਆਣਾ), ਪ੍ਰੋ. ਮੈਰੀ ਜੌਨ, ਡਾ: ਗੁਰਪ੍ਰੀਤ ਸਿੰਘ (ਕ੍ਰਿਟੀਕਲ ਕੇਅਰ ਮਾਹਰ, ਅਪੋਲੋ ਹਸਪਤਾਲ, ਲੁਧਿਆਣਾ) ਅਤੇ ਡਾ: ਹਿਤੇਂਦਰ ਕੌਰ ਸੋਹਲ (ਐਸ.ਐਮ.ਓ ਸਿਵਲ ਹਸਪਤਾਲ, ਨੋਡਲ ਅਫ਼ਸਰ ਕੋਵਿਡ-19, ਲੁਧਿਆਣਾ ਅੱਗੇ ਆਏ ਹਨ।ਇਸ ਟੀਮ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਰੀਜ਼ਾਂ ਲਈ ਜ਼ਿਲ੍ਹੇ ਵਿੱਚ ਲੋੜੀਂਦੇ ਬਿਸਤਰੇ ਉਪਲਬਧ ਹਨ। ਮਰੀਜ਼ਾਂ ਲਈ ਬਿਸਤਰੇ ਦੀ ਸਥਿਤੀ ਨੂੰ ਸੌਖਾ ਕਰਨ ਲਈ, ਲੁਧਿਆਣਾ ਪ੍ਰਸ਼ਾਸਨ ਨੇ ਇਕ ਵੈਬ ਲਿੰਕ ਦੇ ਨਾਲ ਇਕ ਮੋਬਾਈਲ ਐਪ ਵੀ ਤਿਆਰ ਕੀਤੀ ਹੈ, ਜਿਥੇ ਵਸਨੀਕ ਸਰਕਾਰੀ ਵੈਬ ਲਿੰਕ “https://ludhiana.nic.in/…/covid-19-bed-status-in-ludhiana-…/".'ਤੇ ਸਾਰੇ ਹਸਪਤਾਲਾਂ ਵਿਚ ਖਾਲੀ ਅਤੇ ਭਰੇ ਬਿਸਤਰੇ ਦੀ ਅਸਲ ਸਥਿਤੀ ਦੀ ਜਾਂਚ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਸੰਜੀਵਨੀ ਸਮੂਹ ਦੇ ਮੈਂਬਰਾਂ ਨਾਲ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਨਿਵਾਸੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਹਸਪਤਾਲ (ਸਰਕਾਰੀ ਜਾਂ ਨਿਜੀ) ਜਿੱਥੇ ਕੋਰੋਨਾ ਪੋਜ਼ਟਿਵ ਮਰੀਜ਼ ਨੂੰ ਦਾਖਲ ਕੀਤਾ ਜਾਂਦਾ ਹੈ, ਇਸ ਮਾਹਰ ਪੈਨਲ ਦੁਆਰਾ ਇਲਾਜ ਦੀ ਨਿਗਰਾਨੀ ਕੀਤੀ ਜਾਵੇੇਗੀ ਅਤੇ ਡਾਕਟਰ ਦੁਆਰਾ ਲੋੜ ਪੈਣ 'ਤੇ ਇਲਾਜ਼ ਕਰਨ ਵਿੱਚ ਵੀ ਮਦਦ ਕੀਤੀ ਜਾਵੇਗ। ਇਸ ਤੋਂ ਇਲਾਵਾ ਇਹ ਪੈਨਲ ਲੈਵਲ 1 ਦੀ ਸਹੂਲਤ ਅਤੇ ਸਿਵਲ ਹਸਪਤਾਲ ਦਾ ਦੌਰਾ ਕਰੇਗਾ ਅਤੇ ਜੇ ਮਰੀਜ਼ਾਂ ਨੂੰ ਡਾਕਟਰੀ ਤੌਰ 'ਤੇ ਜ਼ਰੂਰਤ ਪਵੇ ਤਾਂ ਮਰੀਜ਼ਾਂ ਨੂੰ ਲੈਵਲ 3 ਸੁਵਿਧਾ ਵਿਚ ਤਬਦੀਲ ਕਰਨ ਦੀ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਮਾਹਰ ਪੈਨਲ ਵੱਲੋਂ ਨਿਯਮਤ ਅਧਾਰ 'ਤੇ ਕੋਵਿਡ ਬਾਰੇ ਲੁਧਿਆਣਾ ਵਾਸੀਆਂ ਨੂੰ ਜਾਗਰੂਕ ਕਰਨ ਦੀ ਵੀ ਸਵੈਇੱਛਾ ਜਾਹਿਰ ਕੀਤੀ ਹੈ।
ਪੈਨਲ ਦੇ ਮੈਂਬਰਾਂ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਅਸੀਂ ਸਾਰੇ ਇਕੱਠੇ ਹਾਂ ਅਤੇ ਇਹ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ ਕਿ ਕੋਵਿਡ-19 ਮਹਾਂਮਾਰੀ ਦਾ ਡੱਟ ਕੇ ਮੁਕਾਬਲਾ ਕਰੀਏ। ਉਨ੍ਹਾਂ ਗਲਤ ਜਾਣਕਾਰੀ ਅਤੇ ਜਾਅਲੀ ਖ਼ਬਰਾਂ 'ਤੇ ਧਿਆਨ ਦੇਣ ਦੀ ਬਜਾਏੇ ਸਮਾਜਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਨਣ ਦੀ ਅਪੀਲ ਕੀਤੀ।
ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸਾਰੇ ਭਾਗੀਦਾਰਾਂ ਵੱਲੋਂ ਸ਼ਹਿਰ ਵਾਸੀਆਂ ਦੇ ਸਵਾਲਾਂ ਦੇ ਜੁਆਬ ਦਿੱਤੇ ਗਏ।  

ਬਲੱਡ ਦਾਨ ਕਰਨਾ ਅਤੇ ਗਰੀਬਾਂ ਦੀ ਮਦਦ ਕਰਨਾ ਭੁੱਖੇ ਨੂੰ ਰੋਟੀ ਦੇਣ ਨਾਲ ਪਰਿਵਾਰਕ ਵਿੱਚ ਖੁਸ਼ੀਆਂ ਮਨ ਨੂੰ ਸਾਂਤੀ ਮਿਲਦੀ ਹੈ। ਬਾਬਾ ਕਰਮਦਾਸ ਰਾਮਾ

ਬੱਧਨੀ ਕਲਾਂ-ਮੋਗਾ, ਅਗਸਤ 2020 -(ਗੁਰਸੇਵਕ ਸਿੰਘ ਸੋਹੀ)-ਇਥੋਂ ਨੇੜਲੇ ਪਿੰਡ ਡੇਰਾ ਬਾਗ ਵਾਲਾ ਰਾਮਾ ਦੇ ਮੁੱਖ ਸੇਵਾਦਾਰ ਬਾਬਾ ਕਰਮ ਦਾਸ ਜੀ ਨੇ ਕਿਹਾ ਅੱਜ ਦੇ ਕਲਯੁਗ ਵਿੱਚ ਆਪਣੇ ਮਨੁੱਖ ਆਪਣੇ ਰੁਝੇਵਿਆਂ ਵਿੱਚ ਮਨੁੱਖ ਦੂਜਿਆਂ ਨੂੰ ਸਮਾਂ ਨਹੀਂ ਦਿੰਦਾ ਅਤੇ ਪੁੰਨ ਦਾਨ ਕਰਨ ਨਾਲ ਮਨੁੱਖ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ।ਗੁਰੂ ਨਾਨਕ ਦੇਵ ਜੀ ਨੇ ਮਨੁੱਖ ਲਈ ਕਿਰਤ ਕਰੋ,ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਦਿੱਤਾ ਹੈ।ਆਪਣੇ ਹੱਕ ਦੀ ਖਾਣ ਅਤੇ ਬਿਗਾਨੇ ਹੱਥ ਤੋਂ ਬੱਚਣ ਲਈ ਉਨ੍ਹਾਂ ਨੇ ਮਨੁੱਖ ਨੂੰ ਸੁਚੇਤ ਵੀ ਕੀਤਾ ਹੈ।ਹਰ ਮਨੁੱਖ ਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ ਖਾਣੀ ਚਾਹੀਦੀ ਹੈ ਲੁੱਟ-ਕਸੁੱਟ ਚੋਰੀ-ਚਕਾਰੀ ਰਿਸ਼ਵਤ ਤੇ ਬੇਈਮਾਨੀ ਮਨੁੱਖ ਦੀ ਜਿੰਦਗੀ ਨਰਕ ਭਰੀ ਬਣ ਦਿੰਦੀ ਹੈ।ਹਰ ਕੋਈ ਵਗਦੀ ਗੰਗਾ ਵਿੱਚ ਡੁਬਕੀਆਂ ਲਗਾ ਲੈਂਦਾ ਹੈ।ਜੋ ਸੰਤੁਸ਼ਟੀ ਮਨੁੱਖ ਨੂੰ ਮਿਹਨਤ ਦੀ ਰੁਖੀ ਸੁੱਕੀ ਰੋਟੀ ਖਾ ਕੇ ਮਿਲਦੀ ਹੈ ਉਹ ਮੁਫ਼ਤ ਜਾਂ ਹੇਰਾ ਫੇਰੀ ਵਾਲੇ ਮਾਲ ਪੂੜਿਆਂ ਤੋਂ ਨਸੀਬ ਨਹੀਂ ਹੁੰਦੀ।ਪਰ ਚਕਾਚੌਂਧ ਕਾਰਨ ਮਨੁੱਖ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ ਅਤੇ ਕਈ ਵਾਰ ਉਹ ਚਮਕ ਵੱਲ ਵੇਖ ਕੇ ਇਮਾਨ ਤੋਂ ਡੋਲ ਜਾਂਦਾ ਹੈ ਕੁਦਰਤ ਦੇ ਨਿਯਮ ਖਿਲਾਫ ਕਦੇ ਵੀ ਨਹੀਂ ਚਲਣਾ ਚਾਹੀਦਾ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਨਾ ਕਿ ਕੱਟਣੇ ਨਹੀ ਚਾਹੀਦੇ ਇਹਨਾਂ ਨੂੰ ਕੱਟਣ ਨਾਲ ਦਰੱਖਤਾਂ ਦਾ ਅਪਮਾਨ ਕੀਤਾ ਜਾਂਦਾ ਹੈ।ਇਹ ਦਰੱਖਤ ਆਪਾਂ ਨੂੰ ਅਨੇਕਾਂ ਹੀ ਬਿਮਾਰੀਆਂ ਤੋਂ ਬਚਾਉਂਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਕਰਮ ਦਾਸ ਜੀ ਦਾ ਕਹਿਣਾ ਹੈ ਕਿ ਦਾਨ ਕਰਨ ਦੀ ਬਖਸ਼ਿਸ਼ ਰੱਬ ਕਿਸੇ ਨੂੰ ਹੀ ਦਿੰਦਾ ਹੈ। ਵੱਡੇ ਦਿਲ ਵਾਲਾ ਹੀ ਦਾਨ ਕਰ ਸਕਦਾ ਹੈ ਨਾ ਕਿ ਛੋਟੇ ਦਿਲ ਵਾਲਾ ਕੋਈ ਵੀ ਚੀਜ਼ ਕਿਸੇ ਦੇ ਨਾਲ ਨਹੀਂ ਜਾਣੀ ਸਭ ਕੁਝ ਇੱਥੇ ਹੀ ਰਹਿ ਜਾਣਾ ਦੇਖਿਆ ਜਾਂਦਾ ਹੈ ਕਿ ਹਸਪਤਾਲਾਂ ਵਿੱਚ ਪਏ ਲੋਕ ਪ੍ਰਮਾਤਮਾ ਨੂੰ ਇਹੀ ਦੁਆ ਕਰਦੇ ਹਨ ਕਿ ਰੱਬਾ ਸਾਨੂੰ ਤੰਦਰੁਸਤੀ ਦੇ ਹੋਰ ਸਾਨੂੰ ਕੁੱਝ ਨਹੀ ਚਾਹੀਦਾ।

ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਰਜਿਸਟਰਡ ਵਲੌ ਨਿਯੁਕਤੀ

ਜਗਰਾਉਂ /ਲੁਧਿਆਣਾ , ਅਗਸਤ 2020 -( ਮੋਹਿਤ ਗੋਇਲ ਫੋਟੋਗ੍ਰਾਫਰ ਕਲਦੀਪ ਸਿੰਘ ਕੋਮਲ)- ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਵੱਲੋਂ ਨਿਯੁਕਤ ਨਾਜਕ ਅਲੀ, ਵਾਰਡ ਨੰਬਰ 1,ਮੁਹਲਾ ਗਾਂਧੀ ਨਗਰ ਜਗਰਾਉਂ ਨੂੰ ਰਾਸ਼ਟਰੀ ਸਤਰ ਤੇ  ਰਜਿਸਟਰਡ ਸੰਗਠਨ ਵਿੱਚ ਵਿਮੁਕਤ ਘੂਮਕੜ ਜਾਤੀਆਂ ਲਈ ਸਮਾਜਿਕ ਅਤੇ ਸਬਦਾਨਿਕ ਅਧਿਕਾਰ ਦੇ ਲਈ ਜਾਗਰੂਕ ਕਰਨ ਦੀ ਮੁਹਿੰਮ ਦੀ ਕਲਾ ਸੰਸਕਿ੍ਰਤ ਵਿੰਗ ਦੇ ਵਿਸ਼ੇਸ਼ ਸਕੱਤਰ ਪੰਜਾਬ ਦਾ ਅਹੁਦਾ ਸੋਂਪਿਆ ਗਿਆ ਹੈ ਰਾਸ਼ਟਰੀ ਅਧਿਅਕਸ਼ ਪ੍ਰੇਮ ਪ੍ਰਕਾਸ਼ ਅਤੇ ਆਸ਼ਾ ਸਿੰਘ ਤਲਵੰਡੀ ਨੇ ਦੱਸਿਆ ਕਿ ਸਮਾਜਿਕ ਕਾਰਜਕਰਤਾ ਹੀ ਵਿਖਰੇ ਸਮਾਜ ਦੀ ਪਹਿਚਾਣ ਹੈ

ਪਿਛਲੇ 24 ਘੰਟਿਆਂ ਦੌਰਾਨ 11 ਮੌਤਾਂ, 226 ਨਵੇਂ ਮਾਮਲੇ ਆਏ ਸਾਹਮਣੇ 

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1423 ਪੋਜ਼ਟਿਵ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 226 ਮਰੀਜ਼ (209 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 17 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 68602 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 66231 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 61304 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2371 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 4385 ਹੈ, ਜਦਕਿ 542 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 11 ਮੌਤਾਂ ਹੋਈਆਂ ਹਨ (9 ਲੁਧਿਆਣਾ ਅਤੇ ਇੱਕ-ਇੱਕ ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਤੋ)।  ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 138 ਅਤੇ 43 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 23970 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4674 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 403 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ

ਲੁਧਿਆਣਾ 'ਚ ਕੋਰੋਨਾ  ਦਾ ਕਹਿਰ

ਪਿਛਲੇ ਸਾਰੇ ਰਿਕਾਰਡ ਤੋੜੇ, 9 ਦੀ ਮੌਤ +326 ਨਵੇਂ ਮਾਮਲੇ ਆਏ ਸਾਮਣੇ

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਦੇ ਮੁੱਖ ਲੁਧਿਆਣਾ ਵਿੱਚ ਕਰੋਨਾ ਦੇ ਅੱਜ 326 ਮਰੀਜ਼ ਸਾਹਮਣੇ ਆਏ ਹਨ ਇਸ ਦੌਰਾਨ ਕਰੋਨਾ ਦੇ ਨਾਲ 9 ਮਰੀਜਾਂ ਦੀ ਮੋਤ ਹੋ ਗਈ ਹੈ ਹੁਣ ਤੱਕ ਜ਼ਿਲ੍ਹੇ ਵਿੱਚ 1271 ਸਰਗਰਮ ਮਰੀਜ਼ ਹਨ ਜਦਕਿ ਬਾਹਰਲੇ ਰਾਜਾਂ ਦੇ 241 ਮਰੀਜ਼ ਲੁਧਿਆਣਾ ਵਿਚ ਇਲਾਜ ਅਧੀਨ ਹਨ ਹੁਣ ਤੱਕ ਕੁੱਲ 67594 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 65363 ਨਮੂਨਿਆਂ ਦੀ ਰਿਪੋਰਟ ਪ੍ਰਰਾਪਤ ਹੋਈ ਹੈ, 60762 ਨਮੂਨੇ ਨੈਗਟਿਕ ਹਨ ਅਤੇ 2131 ਨਮੂਨਿਆਂ ਦੀ ਰਿਪੋਰਟ ਵਿਚਾਰ ਅਧੀਨ ਹੈ ਹੁਣ ਲੁਧਿਆਣਾ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ 4196 ਹੈ, ਜਦੋਂਕਿ 525 ਮਰੀਜ਼ ਹੋਰ ਨਾਂ ਦੇ  ਜ਼ਿਲ੍ਹਿਆਂ ਨਾਲ ਸਬੰਧਤ ਹਨ ਅੱਜ ਜ਼ਿਲ੍ਹਾ ਲੁਧਿਆਣਾ ਦੇ 9 ਮਰੀਜ਼ਾਂ ਦੀ ਮੌਤ ਹੋ ਗਈ ਹੁਣ ਤੱਕ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਲੁਧਿਆਣਾ ਦੇ 129 ਅਤੇ ਹੋਰ ਜ਼ਿਲਿਆਂ ਦੇ 41 ਲੋਕ ਹਨ ਹੁਣ ਤੱਕ ਜ਼ਿਲ੍ਹੇ ਵਿਚ 23525 ਵਿਅਕਤੀਆਂ ਨੂੰ ਘਰ ਵਿਚ ਰੱਖਿਆ ਗਿਆ ਹੈ ਅੱਜ ਸ਼ੱਕੀ ਮਰੀਜ਼ਾਂ ਦੇ 949 ਨਮੂਨੇ ਟੈਸਟ ਕਰਨ ਲਈ ਭੇਜੇ ਗਏ ਅਤੇ ਛੇਤੀ ਹੀ ਉਨ੍ਹਾਂ ਦੇ ਨਤੀਜਿਆਂ ਦੀ ਉਮੀਦ ਹੈ।   9 ਮੌਤਾਂ ਨਾਲ ਲੁਧਿਆਣਾ ਲਗਾਤਾਰ ਕੋਰੋਨਾ ਦੇ ਕਹਿਰ ਥੱਲੇ ਚਲ ਰਿਹਾ ਹੈ। ਲੋਕਾਂ ਵਲੋਂ ਇਸ ਗੱਲ ਵੱਲ ਘੱਟ ਹੀ ਧਿਆਨ ਦਿੱਤਾ ਜਾ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਲਗਾਤਾਰ ਕੋਸਿਸ ਵਿੱਚ ਹੈ ਕੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।ਜੇਕਰ ਅੱਜ ਦੀ ਇਸ ਸਥਿਤੀ ਵੱਲ ਧਿਆਨ ਨਾਲ ਵਿਚਾਰ ਕਰੀਏ ਤਾਂ ਹੋਟਲ, ਪੁਲਿਸ ਸਟੇਸ਼ਨ,ਕਚਹਿਰੀਆਂ ਅਤੇ ਹੋਰ ਪਬਲਿਕ ਥਾਵਾਂ ਤੇ ਲੋਕਾਂ ਵਲੋਂ ਇਕੱਠੇ ਹੋਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ।ਸਾਨੂੰ ਆਪਣੇ ਬਚਾ ਲਈ ਇਸ ਤਰਾਂ ਦੀਆਂ ਜਗਾ ਤੋਂ ਦੂਰ ਰਹਿਣਾ ਪਵੇਗਾ।

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਲਈ ਸਰਕਾਰ ਜ਼ਿੰਮੇਵਾਰ:ਪ੍ਰਧਾਨ ਮਨਜਿੰਦਰ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮਾਝੇ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 100 ਦੇ ਕਰੀਬ ਮੌਤਾਂ ਹੋਈਆਂ ਹਨ ਉਸ ਲਈ ਪੰਜਾਬ ਦੀ ਕੈਪਟਨ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।ਇੰਨ੍ਹਾਂ ਸਬਦਾਂ ਪ੍ਰਗਟਾਵਾ ਮੋਗਾ ਜਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਵਰਕਰ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰ ਗੱਲਬਾਤ ਦੌਰਾਨ ਕੀਤੇ।ੳਨ੍ਹਾਂ ਕਿਹਾ ਕਿ ਜਿੰਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਇਹ ਮੌਤਾਂ ਹੋਈਆਂ ਹਨ ਉਸ ਹਲਕੇ ਦੇ ਵਿਧਾਇਕਾਂ ਨੂੰ ਇਖਲਾਕੀ ਤੌਰ ਤੇ ਅਸਤੀਫੇ ਦੇਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਤਰਨ ਤਾਰਨ ਜ਼ਿਲੇ੍ਹ ਦੇ ਇੱਕ ਪਿੰਡ ਵਿੱਚ ਤਿੰਨ ਮੋਤਾਂ ਹੋਈਆਂ ਪਰ ਪ੍ਰਸ਼ਾਸਨ ਨੇ ਇਸ ਨੰੁ ਗੰਭੀਰਤਾ ਵਿੱਚ ਨਹੀ ਲਿਆ ਅਤੇ ਕਈ ਥਾਵਾਂ ਤੇ ਜ਼ਹਿਰੀਲੀ ਸ਼ਰਾਬ ਵਿਕਦੀ ਰਹੀ ।ਇਸ ਤੋ ਸਿੱਧ ਹੁੰਦਾ ਹੈ ਕਿ ਜ਼ਹਿਰਲੀ ਸ਼ਰਾਬ ਵੇਚਣ ਵਾਲਿਆਂ ਤੇ ਪ੍ਰਸ਼ਾਸਨ ਅਤੇ ਕਾਂਗਰਸੀ ਆਗੂਆਂ ਦਾ ਅਸ਼ੀਰਵਾਦ ਸੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ 50-50 ਲੱਖ ਰਪਏ ਦਾ ਮੁਆਵਜ਼ਾ ਦਿੱਤਾ ਜਾਵੇ।ਇਸ ਸਮੇ ਆਪ ਪਾਰਟੀ ਦੇ ਹਲਕਾ ਇੰਚਾਰਜ ਸੰਜੀਵ ਕੋਛੜ,ਰਾਜਾ ਨਵਦੇਵ ਸਿੰਘ ਮਾਨ,ਗੁਰਿੰਦਰ ਸਿੰਘ ਡਾਲਾ,ਮਨਪ੍ਰੀਤ ਸਿੰਘ ਕੰਨੀਆਂ ਆਦਿ ਹਾਜ਼ਰ ਸਨ।

ਪਿੰਡ ਫਹਿਤਗੜ੍ਹ ਸਿਵੀਆਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਹੋਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋਵੀ ਦੂਰ ਪਿੰਡ ਫਹਿਾਗੜ੍ਹ ਸਿਵੀਆਂ ਦੀਆਂ ਸੰਗਤਾਂ ਵਲੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।ਨਗਰ ਨਿਵਾਸੀਆਂ ਨੇ ਸਰਬਸੰਮਤੀ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ 7 ਸੇਵਾਦਾਰਾਂ ਦੀ ਚੋਣ ਕੀਤੀ ਗਈ।ਇਸ ਵਿੱਚ ਪ੍ਰਧਾਨ ਭਾਈ ਵੀਰਪਾਲ ਸਿੰਘ,ਸੁਖਮਿੰਦਰ ਸਿੰਘ ਨੂੰ ਮੀਤ-ਪ੍ਰਧਾਨ,ਅਤੇ ਬਾਬੂ ਸਿੰਘ,ਗੁਰਮੇਲ ਸਿੰਘ ਗੇਲਾ,ਸੁਖਦੇਵ ਸਿੰਘ ਨੱਥਾ,ਗੁਰਮੇਲ ਸਿੰਘ,ਬਲਵਿੰਦਰ ਸਿੰਘ ਨੂੰ ਕਮੇਟੀ ਮੈਬਰ ਚੁਣਿਆ ਗਿਆ।ਇਸ ਮਤੇ ਨੂੰ ਸਾਬਕਾ ਸਰਪੰਚ ਨੰਬਰਦਾਰ ਹਰਦੇਵ ਸਿੰਘ ਸਿਵੀਆ ਨੇ ਪੜਕੇ ਸੁਣਿਆ।ਜਿਸ ਨੰੁ ਸਾਰਿਆ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੰਦਿਆਂ ਹੱਥ ਖੜ੍ਹਕੇ ਜੈਕਾਰਿਆ ਦੀ ਗੂੰਜ ਵਿੱਚ ਸਵਾਗਤ ਕੀਤਾ।ਇਸ ਸਮੇ ਪ੍ਰਧਾਨ ਭਾਈ ਵੀਰਪਾਲ ਸਿੰਘ ਨੇ ਗੁਰੁ ਸਾਹਿਬ ਦਾ ਸੁਕਰਾਨਾ ਤੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਸਾਬਾਕਾ ਪ੍ਰਧਾਨ ਹਰਜੀਤ ਸਿੰਘ,ਗੁਰਜੰਟ ਸਿੰਘ ਜੰਟਾ ਹਾਂਗਕਾਂਗ ਵਾਲੇ,ਮੁਖਤਿਆਰ ਸਿੰਘ,ਅਜਮੇਰ ਸਿੰਘ,ਸੇਵਕ ਸਿੰਘ,ਜੀਤ ਸਿੰਘ,ਪੱੂਪ ਸਿੰਘ,ਗੁਰਬਚਨ ਸਿੰਘ,ਹਰਨੇਕ ਸਿੰਘ ਬਿਜਲੀ ਵਾਲਾ,ਭਾਗ ਸਿੰਘ ਸਾਬਕਾ ਸਰਪੰਚ,ਸੁਖਦੇਵ ਸਿਘ ਪੰਚ,ਜਰਨੈਲ ਸਿੰਘ,ਮੋਹਣ ਸਿੰਘ ਹਾਜ਼ਰ ਸਨ।

ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਤੇ ਸਮੱੁਚੀ ਪੰਚਾਇਤ ਨੇ ਨਸ਼ਾ ਸਮਗਲਰਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿੰਮ

ਪਿੰਡ ਵਿੱਚ ਕੋਈ ਵੀ ਨਸ਼ਾ ਵੇਚਦਾ ਫੜ੍ਹਿਆ ਜਾਦਾ ਉਸ ਖਿਲਾਫ ਪ੍ਰਸ਼ਾਸਨ ਤੋ ਸਖਤ ਕਰਵਾਈ ਕਰਾਈ ਜਾਵੇਗੀ:ਸਰਪੰਚ ਸਿਕੰਦਰ ਸਿੰਘ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਪੈਚ ਅਤੇ ਸਮੱੁਚੀ ਪੰਚਾਇਤ ਨੇ ਨਸ਼ਿਆ ਦੇ ਖਿਲਾਫ ਅਤੇ ਸਮੱਗਲਰਾਂ ਖਿਲਾਫ ਮੁਹਿੰਮ ਛੇੜ ਦਿੱਤੀ ਹੈ।ਇਸ ਸਮੇ ਸਰਪੰਚ ਸਿਕੰਦਰ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀ ਤਿੰਨ ਜਿੁਲ੍ਹਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤਨੇ ਸਾਰਿਆਂ ਦੇ ਮਨ ਨੂੰ ਝੰਜੋੜ ਕਿ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਨਸ਼ਾਂ ਫੈਲਾਉਣ ਵਾਲੇ ਤਸ਼ਕਰਾਂ ਨੂੰ ਰੋਕਣ ਲਈ ਪੰਚਾਇਤ ਵਲੋ ਵਿਸ਼ੇਸ਼ ਉਪਰਲੇ ਕੀਤੇ ਗਏ ਹਨ ਪਰ ਬਾਹਰਲੇ ਪਿੰਡਾਂ ਤੋ ਕੁਝ ਸਮੱਗਲਰ ਰੋਜ਼ਾਨਾ ਦੇਸੀ ਸ਼ਰਾਬ, ਚਿੱਟਾ,ਤੇ ਹੋਰ ਨਸ਼ੇ ਸ਼ਰੇਆਮ ਵੇਚੇ ਜਾ ਰਹੇ ਹਨ।ਪੁਲਿਸ ਪ੍ਰਸ਼ਾਸਨ ਨੂੰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਜਿੱਥੇ ਪੰਚਾਇਤ ਸਹਿਯੋਗ ਦੇਵੇਗੀ ਉਥੇ ਪਿੰਡ ਦੇ ਕਿਸੇ ਨਸ਼ਾਂ ਵੇਚਣ ਵਾਲੇ ਜਾਂ ਨਸ਼ਿਆਂ ਵਿੱਚ ਫੜੇ ੳਸਕਰਾਂ ਦੀ ਪੈਰਵਾਈ ਨਹੀ ਕਰੇਗੀ।ਸਰਪੰਚ ਨੇ ਕਿਹਾ ਜੇਕਰ ਕੋਈ ਵੀ ਪਿੰਡ ਵਿੱਚ ਕੋਈ ਵੀ ਨਸ਼ਾ ਵੇਚਦਾ ਫੜ੍ਹਿਆ ਜਾਦਾ ਹੈ ਤਾਂ ਉਸਦੇ ਖਿਲਾਫ ਪੁਲਿਸ ਪ੍ਰਸ਼ਾਸਨ ਸਖਤ ਕਰਵਾਈਲਈ ਪੂਰੀ ਖੱੁਲ ਦਿੱਤੀ ਜਾਂਦੀ ਹੈ ਤੇ ਪੰਚਾਇਤ ਵਲੋ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਉਨ੍ਹਾਂ ਦੀਆਂ ਜਾਇਦਾਦਾ ਨੂੰ ਕੁਰਕ ਕਰਕੇ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਨਸ਼ਿਆਂ ਨੰੁ ਜੜੋ ਖਤਮ ਕੀਤਾ ਜਾ ਸਕੇ।

15 ਅਗਸਤ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ SDM ਜਗਰਾਓ ਦੀ ਮਿਟਿਗ

ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰਰੋਗਰਾਮ 'ਤੇ ਲਾਈ ਰੋਕ

ਕੋਰੋਨਾ ਤੋਂ ਜੰਗ ਜਿੱਤਣ ਵਾਲੇ ਤੇ ਕੋਰਨਾ ਯੋਧੇ ਹੋਣਗੇ ਸਨਮਾਨਤ

ਐਂਟਰੀ 'ਤੇ ਹਰ ਇਕ ਦਾ ਹੋਵੇਗਾ ਚੈੱਕਅੱਪ

ਨਿਯਮਾਂ ਦੀ ਹੋਵੇ ਪਾਲਣਾ

 

ਜਗਰਾਓਂ/ਲੁਧਿਆਣਾ, ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਕਹਿਰ ਦੇ ਬਾਵਜੂਦ ਸਰਕਾਰੀ ਸਮਾਗਮ 'ਚ ਕਈ ਫੇਰਬਦਲ ਕੀਤੇ ਜਾਣਗੇ, ਪਰ ਇਸ ਦੇ ਬਾਵਜੂਦ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਦੇਸ਼ ਭਗਤੀ ਦਾ ਜਜ਼ਬਾ ਆਜ਼ਾਦੀ ਦੇ ਪਰਵਾਨਿਆਂ ਨੂੰ ਸਲਾਮ ਕਰੇਗਾ। ਮੰਗਲਵਾਰ ਨੂੰ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੀਆਂ ਸਮਾਜ-ਸੇਵੀ ਜੱਥੇਬੰਦੀਆਂ, ਸੁੰਤਤਰਤਾ ਸੈਨਾਨੀਆਂ ਤੇ ਅਧਿਕਾਰੀਆਂ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਗਈ। ਇਸ ਵਾਰ ਸਮਾਗਮ ਕਿਵੇਂ ਮਨਾਇਆ ਜਾਵੇ, ਸਬੰਧੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਕਈ ਅਹਿਮ ਫ਼ੈਸਲੇ ਲਏ ਗਏ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਧਿਆਨ ਯੋਗ ਕੁੱਝ ਫੈਸਲੇ; 1)ਇਸ ਵਾਰ 15 ਅਗਸਤ ਮੌਕੇ ਸਕੂਲੀ ਵਿਦਿਆਰਥੀਆਂ ਦੇ ਦੇਸ਼ ਭਗਤੀ ਅਤੇ ਸੱਭਿਆਚਾਰਕ ਸਮਾਗਮ 'ਤੇ ਰੋਕ ਲਾ ਦਿੱਤੀ ਗਈ ਹੈ। ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਸਬੰਧੀ ਇਸ ਵਾਰ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਪੰਜਾਬ ਪੁਲਿਸ ਦੀ ਪਰੇਡ, ਮਾਰਚ ਪਾਸਟ ਤੇ ਕੌਮੀ ਗੀਤ ਗਾਇਆ ਜਾਵੇਗਾ। 2)ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਨੁਸਾਰ 15 ਅਗਸਤ ਸਮਾਗਮ ਵਿੱਚ ਕੋਰੋਨਾ ਦੀ ਜੰਗ ਜਿੱਤਣ ਵਾਲੇ ਅਤੇ ਕਰੋਨਾ ਜੋਧਿਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ 'ਚ ਸਮਾਜ-ਸੇਵਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਨਿਵਾਜਿਆ ਜਾਵੇਗਾ। ਇਸ ਲਈ ਬਕਾਇਦਾ ਉਨ੍ਹਾਂ ਨੂੰ ਬਿਠਾਉਣ ਲਈ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਹੋਵੇਗੀ। 3)15 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਏ ਜਾ ਰਹੇ ਸਰਕਾਰੀ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਹਰ ਇਕ ਵਿਅਕਤੀ ਦਾ ਮੈਡੀਕਲ ਟੀਮ ਚੈੱਕਅੱਪ ਕਰੇਗੀ, ਉਨ੍ਹਾਂ ਦੀ ਕਲੀਨ ਚਿੱਟ ਤੋਂ ਬਾਅਦ ਹੀ ਡਿਊਟੀ 'ਤੇ ਤਾਇਨਾਤ ਫੋਰਸ ਉਨ੍ਹਾਂ ਨੂੰ ਦਾਖ਼ਲ ਹੋਣ ਦੇਵੇਗੀ। 4)ਐੱਸਡੀਐੱਮ ਧਾਲੀਵਾਲ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਬਚਾਅ ਸਬੰਧੀ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਹਰ ਇਕ ਵਿਅਕਤੀ ਦੇ ਮਾਸਕ ਪਾਇਆ ਹੋਵੇ ਅਤੇ ਇਕ-ਦੂਜੇ ਤੋਂ ਨਿਰਧਾਰਤ ਦੂਰੀ ਬਣਾਈ ਜਾਵੇ। ਮੀਟਿੰਗ 'ਚ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਚਰਨਜੀਤ ਸਿੰਘ, ਕੈਪਟਨ ਨਰੇਸ਼ ਵਰਮਾ, ਗੋਪੀ ਸ਼ਰਮਾ, ਕਪਿਲ ਨਰੂਲਾ, ਭੂਪਿੰਦਰ ਸਿੰਘ ਮੂਰਲੀ, ਨਿਣੇਸ਼ ਗਾਂਧੀ, ਵਨੀਤ ਗੋਇਲ, ਸਤਪਾਲ ਦੇਹੜਕਾ ਆਦਿ ਹਾਜ਼ਰ ਸਨ।

 

ਨਾਜਾਇਜ਼ ਸ਼ਰਾਬ ਬਨਾਉਣ ਵਾਲਿਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਇਕ ਲੱਖ ਕਿੱਲੋ ਤੋਂ ਜਾਂਦਾ ਲਾਹਣ ਅਤੇ ਵੱਡੀ ਮਾਤਰਾ ਵਿਚ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ 

ਜਗਰਾਓਂ /ਲੁਧਿਆਣਾ, ਅਗਸਤ 2020 -(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਸਿੱਧਵਾਂ ਬੇਟ ਦੇ ਦਰਿਆ ਸਤਲੁਜ ਨਾਲ ਲਗਦੇ ਇਲਾਕੇ 'ਚ ਦਹਾਕਿਆਂ ਤੋਂ ਚੱਲਦੀ ਆ ਰਹੀ ਨਾਜਾਇਜ਼ ਸ਼ਰਾਬ ਤਸਕਰੀ ਨੂੰ ਲੈ ਕੇ ਅੱਜ ਸਖ਼ਤ ਹੋਈ ਜ਼ਿਲ੍ਹਾ ਪੁਲਿਸ ਦੀ ਇਕ ਦਰਜਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ 'ਚ 200 ਪੁਲਿਸ ਮੁਲਾਜ਼ਮਾਂ ਦੇ ਲਾਮ ਲਸ਼ਕਰ ਨੇ ਛਾਪੇਮਾਰੀ ਕੀਤੀ। ਸਵੇਰੇ ਤੜਕੇ ਤੋਂ ਸ਼ੁਰੂ ਇਹ ਕਾਰਵਾਈ ਸ਼ਾਮ ਤੱਕ ਚੱਲੀ ।ਦੇਰ ਸ਼ਾਮ ਜਨ ਸਕਤੀ ਨਿਊਜ ਨਾਲ ਗੱਲਬਾਤ ਕਰਦਿਆਂ ਪੁਲਿਸ ਮੁੱਖੀ ਥਾਣਾ ਸਿੱਧਵਾਂ ਬੇਟ ਰਾਜੇਸ਼ ਠਾਕੁਰ ਨੇ ਉਕਤ ਛਾਪਾਮਾਰੀ ਤੇ ਇਸ ਦੌਰਾਨ ਵੱਡੀ ਸਫਲਤਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਦੀ ਛਾਪੇਮਾਰੀ ਵੱਡੇ ਪੱਧਰ ’ਤੇ ਕੀਤੀ ਗਈ ਹੈ। ਉਹਨਾਂ ਅਗੇ ਜਾਣਕਾਰੀ ਦਿੰਦੇ ਦੱਸਿਆ ਕਿ ਬੇਟ ਇਲਾਕੇ ਦੇ ਪਿੰਡ ਕਾਕੜ ਤੋਂ ਸ਼ੁਰੂ ਹੋਈ ਇਹ ਕਾਰਵਾਈ ਸਤਲੁਜ ਦਰਿਆ ਕੰਢੇ ਦੇ ਨਾਲ-ਨਾਲ ਦਰਜਨਾਂ ਪਿੰਡਾਂ ’ਚ ਚੱਲੀ, ਜਿਸ ਦੌਰਾਨ ਤਕਰੀਬਨ ਇਕ ਲੱਖ ਕਿਲੋ ਤੋਂ ਵੱਧ ਲਾਹਣ, ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ, ਸ਼ਰਾਬ ਕੱਢਣ ਵਾਲੀਆਂ ਭੱਠੀਆਂ ਤੇ ਸਾਮਾਨ ਬਰਾਮਦ ਹੋਇਆ। ਅਜੇ ਤੱਕ ਕੋਈ ਵੀ ਵਿਅਕਤੀ ਇਸ ਸਬੰਧ ਵਿੱਚ ਗ੍ਰਿਫਦਾਰ ਨਹੀਂ ਹੋਇਆ।