ਮਾਹਿਰ ਡਾਕਟਰਾਂ ਵੱਲੋਂ ''ਸੰਜੀਵਨੀ ਗਰੁੱਪ'' ਦਾ ਗਠਨ ਕੀਤਾ ਗਿਆ - ਡਿਪਟੀ ਕਮਿਸ਼ਨਰ

ਇਸ ਤਰਾਂ ਦਾ ਸੂਬੇ ਦਾ ਪਹਿਲਾ ਮਾਹਿਰ ਪੈਨਲ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਹਸਪਤਾਲਾਂ 'ਚ ਮਿਲੇਗਾ ਇੱਕੋ ਜਿਹਾ ਇਲਾਜ਼

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

  ਲੁਧਿਆਣਾ ਪ੍ਰਸ਼ਾਸਨ ਨੇ ਮੈਡੀਕਲ ਮਾਹਿਰਾਂ ਦੀ ਟੀਮ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ''ਸੰਜੀਵਨੀਂ'' ਨਾਮ ਦੀ ਪਹਿਲਕਦਮੀ ਕੀਤੀ ਹੈ। ਇਸ ਉਪਰਾਲੇ ਲਈ ਚੋਟੀ ਦੇ ਮੈਡੀਕਲ ਮਾਹਰ ਪ੍ਰੋ: ਬਿਸ਼ਵ ਮੋਹਨ, ਪ੍ਰੋਫੈਸਰ ਰਾਜੇਸ਼ ਮਹਾਜਨ, ਡਾ: ਸੰਦੀਪ ਛਾਬੜਾ, ਡਾ: ਵਿਪਨ (ਡੀ.ਐੱਮ.ਸੀ. ਲੁਧਿਆਣਾ), ਪ੍ਰੋ: ਐਚ.ਐੱਸ. ਪੰਨੂੰ (ਡਾਇਰੈਕਟਰ, ਫੋਰਟਿਸ ਹਸਪਤਾਲ, ਲੁਧਿਆਣਾ), ਪ੍ਰੋ. ਮੈਰੀ ਜੌਨ, ਡਾ: ਗੁਰਪ੍ਰੀਤ ਸਿੰਘ (ਕ੍ਰਿਟੀਕਲ ਕੇਅਰ ਮਾਹਰ, ਅਪੋਲੋ ਹਸਪਤਾਲ, ਲੁਧਿਆਣਾ) ਅਤੇ ਡਾ: ਹਿਤੇਂਦਰ ਕੌਰ ਸੋਹਲ (ਐਸ.ਐਮ.ਓ ਸਿਵਲ ਹਸਪਤਾਲ, ਨੋਡਲ ਅਫ਼ਸਰ ਕੋਵਿਡ-19, ਲੁਧਿਆਣਾ ਅੱਗੇ ਆਏ ਹਨ।ਇਸ ਟੀਮ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਮਰੀਜ਼ਾਂ ਲਈ ਜ਼ਿਲ੍ਹੇ ਵਿੱਚ ਲੋੜੀਂਦੇ ਬਿਸਤਰੇ ਉਪਲਬਧ ਹਨ। ਮਰੀਜ਼ਾਂ ਲਈ ਬਿਸਤਰੇ ਦੀ ਸਥਿਤੀ ਨੂੰ ਸੌਖਾ ਕਰਨ ਲਈ, ਲੁਧਿਆਣਾ ਪ੍ਰਸ਼ਾਸਨ ਨੇ ਇਕ ਵੈਬ ਲਿੰਕ ਦੇ ਨਾਲ ਇਕ ਮੋਬਾਈਲ ਐਪ ਵੀ ਤਿਆਰ ਕੀਤੀ ਹੈ, ਜਿਥੇ ਵਸਨੀਕ ਸਰਕਾਰੀ ਵੈਬ ਲਿੰਕ “https://ludhiana.nic.in/…/covid-19-bed-status-in-ludhiana-…/".'ਤੇ ਸਾਰੇ ਹਸਪਤਾਲਾਂ ਵਿਚ ਖਾਲੀ ਅਤੇ ਭਰੇ ਬਿਸਤਰੇ ਦੀ ਅਸਲ ਸਥਿਤੀ ਦੀ ਜਾਂਚ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਸੰਜੀਵਨੀ ਸਮੂਹ ਦੇ ਮੈਂਬਰਾਂ ਨਾਲ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਨਿਵਾਸੀਆਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਹਸਪਤਾਲ (ਸਰਕਾਰੀ ਜਾਂ ਨਿਜੀ) ਜਿੱਥੇ ਕੋਰੋਨਾ ਪੋਜ਼ਟਿਵ ਮਰੀਜ਼ ਨੂੰ ਦਾਖਲ ਕੀਤਾ ਜਾਂਦਾ ਹੈ, ਇਸ ਮਾਹਰ ਪੈਨਲ ਦੁਆਰਾ ਇਲਾਜ ਦੀ ਨਿਗਰਾਨੀ ਕੀਤੀ ਜਾਵੇੇਗੀ ਅਤੇ ਡਾਕਟਰ ਦੁਆਰਾ ਲੋੜ ਪੈਣ 'ਤੇ ਇਲਾਜ਼ ਕਰਨ ਵਿੱਚ ਵੀ ਮਦਦ ਕੀਤੀ ਜਾਵੇਗ। ਇਸ ਤੋਂ ਇਲਾਵਾ ਇਹ ਪੈਨਲ ਲੈਵਲ 1 ਦੀ ਸਹੂਲਤ ਅਤੇ ਸਿਵਲ ਹਸਪਤਾਲ ਦਾ ਦੌਰਾ ਕਰੇਗਾ ਅਤੇ ਜੇ ਮਰੀਜ਼ਾਂ ਨੂੰ ਡਾਕਟਰੀ ਤੌਰ 'ਤੇ ਜ਼ਰੂਰਤ ਪਵੇ ਤਾਂ ਮਰੀਜ਼ਾਂ ਨੂੰ ਲੈਵਲ 3 ਸੁਵਿਧਾ ਵਿਚ ਤਬਦੀਲ ਕਰਨ ਦੀ ਨਿਗਰਾਨੀ ਕਰੇਗੀ। ਇਸ ਤੋਂ ਇਲਾਵਾ ਮਾਹਰ ਪੈਨਲ ਵੱਲੋਂ ਨਿਯਮਤ ਅਧਾਰ 'ਤੇ ਕੋਵਿਡ ਬਾਰੇ ਲੁਧਿਆਣਾ ਵਾਸੀਆਂ ਨੂੰ ਜਾਗਰੂਕ ਕਰਨ ਦੀ ਵੀ ਸਵੈਇੱਛਾ ਜਾਹਿਰ ਕੀਤੀ ਹੈ।
ਪੈਨਲ ਦੇ ਮੈਂਬਰਾਂ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਕਿ ਅਸੀਂ ਸਾਰੇ ਇਕੱਠੇ ਹਾਂ ਅਤੇ ਇਹ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ ਕਿ ਕੋਵਿਡ-19 ਮਹਾਂਮਾਰੀ ਦਾ ਡੱਟ ਕੇ ਮੁਕਾਬਲਾ ਕਰੀਏ। ਉਨ੍ਹਾਂ ਗਲਤ ਜਾਣਕਾਰੀ ਅਤੇ ਜਾਅਲੀ ਖ਼ਬਰਾਂ 'ਤੇ ਧਿਆਨ ਦੇਣ ਦੀ ਬਜਾਏੇ ਸਮਾਜਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਨਣ ਦੀ ਅਪੀਲ ਕੀਤੀ।
ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸਾਰੇ ਭਾਗੀਦਾਰਾਂ ਵੱਲੋਂ ਸ਼ਹਿਰ ਵਾਸੀਆਂ ਦੇ ਸਵਾਲਾਂ ਦੇ ਜੁਆਬ ਦਿੱਤੇ ਗਏ।