ਨਾਜਾਇਜ਼ ਸ਼ਰਾਬ ਬਨਾਉਣ ਵਾਲਿਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਇਕ ਲੱਖ ਕਿੱਲੋ ਤੋਂ ਜਾਂਦਾ ਲਾਹਣ ਅਤੇ ਵੱਡੀ ਮਾਤਰਾ ਵਿਚ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ 

ਜਗਰਾਓਂ /ਲੁਧਿਆਣਾ, ਅਗਸਤ 2020 -(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਸਿੱਧਵਾਂ ਬੇਟ ਦੇ ਦਰਿਆ ਸਤਲੁਜ ਨਾਲ ਲਗਦੇ ਇਲਾਕੇ 'ਚ ਦਹਾਕਿਆਂ ਤੋਂ ਚੱਲਦੀ ਆ ਰਹੀ ਨਾਜਾਇਜ਼ ਸ਼ਰਾਬ ਤਸਕਰੀ ਨੂੰ ਲੈ ਕੇ ਅੱਜ ਸਖ਼ਤ ਹੋਈ ਜ਼ਿਲ੍ਹਾ ਪੁਲਿਸ ਦੀ ਇਕ ਦਰਜਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ 'ਚ 200 ਪੁਲਿਸ ਮੁਲਾਜ਼ਮਾਂ ਦੇ ਲਾਮ ਲਸ਼ਕਰ ਨੇ ਛਾਪੇਮਾਰੀ ਕੀਤੀ। ਸਵੇਰੇ ਤੜਕੇ ਤੋਂ ਸ਼ੁਰੂ ਇਹ ਕਾਰਵਾਈ ਸ਼ਾਮ ਤੱਕ ਚੱਲੀ ।ਦੇਰ ਸ਼ਾਮ ਜਨ ਸਕਤੀ ਨਿਊਜ ਨਾਲ ਗੱਲਬਾਤ ਕਰਦਿਆਂ ਪੁਲਿਸ ਮੁੱਖੀ ਥਾਣਾ ਸਿੱਧਵਾਂ ਬੇਟ ਰਾਜੇਸ਼ ਠਾਕੁਰ ਨੇ ਉਕਤ ਛਾਪਾਮਾਰੀ ਤੇ ਇਸ ਦੌਰਾਨ ਵੱਡੀ ਸਫਲਤਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਦੀ ਛਾਪੇਮਾਰੀ ਵੱਡੇ ਪੱਧਰ ’ਤੇ ਕੀਤੀ ਗਈ ਹੈ। ਉਹਨਾਂ ਅਗੇ ਜਾਣਕਾਰੀ ਦਿੰਦੇ ਦੱਸਿਆ ਕਿ ਬੇਟ ਇਲਾਕੇ ਦੇ ਪਿੰਡ ਕਾਕੜ ਤੋਂ ਸ਼ੁਰੂ ਹੋਈ ਇਹ ਕਾਰਵਾਈ ਸਤਲੁਜ ਦਰਿਆ ਕੰਢੇ ਦੇ ਨਾਲ-ਨਾਲ ਦਰਜਨਾਂ ਪਿੰਡਾਂ ’ਚ ਚੱਲੀ, ਜਿਸ ਦੌਰਾਨ ਤਕਰੀਬਨ ਇਕ ਲੱਖ ਕਿਲੋ ਤੋਂ ਵੱਧ ਲਾਹਣ, ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ, ਸ਼ਰਾਬ ਕੱਢਣ ਵਾਲੀਆਂ ਭੱਠੀਆਂ ਤੇ ਸਾਮਾਨ ਬਰਾਮਦ ਹੋਇਆ। ਅਜੇ ਤੱਕ ਕੋਈ ਵੀ ਵਿਅਕਤੀ ਇਸ ਸਬੰਧ ਵਿੱਚ ਗ੍ਰਿਫਦਾਰ ਨਹੀਂ ਹੋਇਆ।