You are here

ਲੁਧਿਆਣਾ

ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਨੂੰ 6 ਲੱਖ ਗ੍ਰਾਂਟ ਦੇਣ ਤੇ ਧੰਨਵਾਦ

ਸਿੱਧਵਾਂ ਬੇਟ(ਜਸਮੇਲ ਗਾਲਿਬ)

ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਦੀ ਪੰਚਾਇਤ ਵਿਕਾਸ ਕਾਰਜਾਂ ਲਈ 6 ਲੱਖ ਰੁਪਏ ਦਾ ਚੈਕ ਸੌਪਿਆ ਅਤੇ ਇਸ ਦਾਖਾ ਨੇ ਪਿੰਡ ਦੇ ਵਿਕਾਸ ਲਈ ਹੋਰ ਗ੍ਰਾਟ ਦੇਣ ਦਾ ਭਰੋਸਾ ਦਿੱਤਾ।ਇਸ ਸਮੇ ਦਾਖਾ ਤੇ ਗਾਲਿਬ ਨੇ ਕਿਹਾ ਕਿ ਸੂਬੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ ੋਿੲਸ ਲੜੀ ਤਹਿਤ ਸੁਮੱਚੇ ਜਗਰਾਉ ਹਲਕੇ ਵਿੱਚ ਵਿਕਾਸ ਕਾਰਜਾਂ ਦੇ ਕੰਮ ਜੋਰਾਂ ਸੋਰਾਂ ਨਾਲ ਚੱਲ ਰਹੇ ਹਨ।ਦਾਖਾ ਨੇ ਮੋਦੀ ਸਰਕਾਰ ਨੇ ਆਮ ਜਨਤਾ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਵਿੱਚ ਬੇਤਹਾਸਾ ਵਾਧਾ ਕਰਕੇ ਆਮ ਜਨਤਾ ਦਾ ਕੰਚਬੂਰ ਕੱਢ ਦਿੱਤਾ।ਇਸ ਸਮੇ ਦਾਖਾ ਤੇ ਗਾਲਿਬ ਨੇ ਕਿਹਾ ਕਿ ਹਲਕਾ ਜਗਰਾਉ ਦੇ ਹਰੇਕ ਪਿੰਡ ਨੂੰ ਮਾਡਲ ਪਿੰਡ ਵਜੋ ਵਿਕਸਿਤ ਕਰਨ ਲਈ ਗ੍ਰਾਂਟਾਂ ਦੀ ਕਮੀ ਨਹੀ ਆਉਣ ਦਿਤੀ ਜਾਵੇਗੀ ਅਤੇ ਹਲਕੇ ਦੇ ਹਰੇਕ ਪਿੰਡ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।ਇਸ ਸਮੇ ਕਾਂਗਰਸ ਦੇ ਜਰਨਲ ਸਕੱਤਰ ਜਗਦੀਸ਼ ਚੰਦ ਸ਼ਰਮਾ,ਸਰਪੰਚ ਪਰਮਜੀਤ,ਰਾਜਵੀਰ ਕੌਰ ਪੰਚ,ਬਲਜੀਤ ਕੋਰ ਪੰਚ,ਸੁਰਿੰਦਰਜੀਤ ਕੋਰ ਪੰਚ,ਨਿਰਮਲ ਸਿੰਘ ਪੰਚ,ਹਰਮਿੰਦਰ ਸਿੰਘ ਪੰਚ,ਜਗਸੀਰ ਸਿੰਘ,ਰਣਜੀਤ ਸਿੰਘ,ਕੁਲਵਿੰਦਰ ਸਿੰਘ,ਜਸਵਿੰਦਰ ਸਿੰੰਘ,ਸੁਰੇਸ਼ ਚੰਦ ਸ਼ਰਮਾ,ਸਵਰਨਜੀਤ ਕੌਰ ਗਿੱਲ ਕਨੇਡਾ,ਆਦਿ ਨੇ ਦਾਖਾ ਤੇ ਸੋਨੀ ਗਾਲਿਬ ਦਾ ਧੰਨਵਾਦ ਕੀਤਾ।

ਸਿੱਧਵਾਂ ਬੇਟ ਵਿਖੇ ਨੀਲੇ ਕਾਰਡ ਧਾਰਕਾਂ ਨੰੁ ਕਣਕ ਵੰਡੀ

ਸਿੱਧਵਾਂ ਬੇਟ(ਜਸਮੇਲ ਗਾਲਿਬ)

ਇਥੋ ਥੋੜੀ ਦੂਰ ਸ਼ਿੱਧਵਾਂ ਬੇਟ ਵਿਖੇ ਕੈਪਟਨ ਸੰਦੀਪ ਸੰਧੂ ਦੀਆਂ ਕੋਸ਼ਿਸ਼ਾਂ ਸਦਕਾ ਤੇ ਚੇਅਰਮੈਨ ਸੁਰਿੰਦਰ ਸਿੰਘ,ਤੇ ਇੰਸਪੈਕਟਰ ਮਨਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ।ਇਸ ਸਮੇ ਸਰਪੰਚ ਪਰਮਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋ ਵਿਕਾਸ ਕੰਮਾਂ ਬਹੁਤ ਵੱਡੀ ਪੱਧਰ ਹੋ ਰਹੇ ਹਨ ਉਨ੍ਹਾਂ ਕਿਹਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਾਲੀ ਸਰਕਾਰ ਵੱਲੋ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀ ਆਉਣ ੋਿਦੱਤੀ ਜਾਵੇਗੀ।ਇਸ ਸਮੇ ਡੀਪੂ ਹੋਲਡਰ ਬਲਰਾਮ ਸਿੰਘ,ਜੀੳਜੀ ਨਾਹਰ ਸਿੰਘ,ਪਰਮਜੀਤ ਕੌਰ ਹਾਜ਼ਰ ਸਨ

ਵਾਧੂ ਵਸੂਲੀ ਨੂੰ ਲੈ ਕੇ ਮਾਰਕਫੈੱਡ ਸਖਾਵਾ ਵੱਲੋ ਅਣਮਿੱਥੇ ਸਮੇ ਧਰਨਾ ਸੁਰੂ

ਅਦਾਲਤ ਵਿੱਚ ਪਾਏ ਕੇਸ ਤਹਿਤ ਵਾਧੇ ਸੰਬੰਧੀ ਲੱਗੀ ਹੈ ਰੋਕ-ਨਵਜੋਤ/ਹਰਮਨਜਿੰਦਰ

ਅਜੀਤਵਾਲ/ਮੋਗਾ  ਅਗਸਤ 2020 (ਨਛੱਤਰ ਸੰਧੂ)ਪੰਜਾਬ ਦੇ ਕੈਬਨਿਟ ਦੇ ਫੈਸਲੇ ਦੇ ਉਲਟ ਕੀਤੀ ਜਾ ਰਹੀ ਵਾਧੂ ਵਸੂਲੀ ਦੇ ਰੋਸ ਵਜੋ ਅੱਜ ਜਿਲ੍ਹਾ ਪ੍ਰਬੰਧਕ ਮਾਰਕਫੈੱਡ ਸਾਖਾ ਵੱਲੋ ਦਫਤਰੀ ਕੰਮ-ਕਾਜ ਬੰਦ ਕਰਕੇ ਅਣਮਿਥੇ ਸਮੇ ਲਈ ਮੋਗਾ ਵਿਖੇ ਧਰਨਾ ਸੁਰੂ ਕਰ ਦਿੱਤਾ ਹੈ।ਅੱਜ ਅਜੀਤਵਾਲ ਵਿਖੇ ਗੱਲਬਾਤ ਕਰਦਿਆ ਜਿਲ੍ਹਾ ਪ੍ਰਧਾਨ ਨਵਜੋਤ ਸਿੰਘ,ਸਾਖਾ ਅਧਿਕਾਰੀ ਹਰਮਨਜਿੰਦਰ ਸਿੰਘ ਅਤੇ ਜਸਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਨੋਡਲ ਖਰੀਦ ਏਜੰਸੀ ਪਨਗ੍ਰੇਨ ਵੱਲੋ ਕੈਬਨਿਟ ਦੇ ਫੈਸਲੇ ਅਨੁਸਾਰ ਸਾਰੀਆ ਖਰੀਦ ਏਜੰਸੀਆ ਨੂੰ ਐਫ[ਸੀ[ਆਈ ਵੱਲੋ ਲਿਆ ਜਾਣ ਵਾਲਾ ਵਾਧਾ ਅਗਸਤ ਮਹੀਨੇ ਤੋ ਲਿਆ ਜਾਣਾ ਤੈਅ ਹੋਇਆ ਸੀ ਪਰ ਮਾਰਕਫੈੱਡ ਮੈਨੇਜਮੈਟ ਨੇ ਇਸ ਜੁਲਾਈ ਤੋ ਹੀ ਲੈਣਾ ਸੁਰੂ ਕਰ ਦਿੱਤਾ ਹੈ।ਇੱਥੋ ਤੱਕ ਕਿ ਜਿਨ੍ਹਾ ਚਿਰ ਕਣਕ ਸਟੋਰ ਰਹੇਗੀ ਇਹ ਵਾਧਾ ਲਗਾਤਾਰ ਲਿਆ ਜਾਵੇਗਾ।ਉਨ੍ਹਾ ਕਿਹਾ ਕਿ ਪਿਛਲੇ ਕਈ ਸਾਲਾ ਤੋ ਸੀਜਨ ਮੌਕੇ ਖੇਤਾ ਤੇ ਮੰਡੀਆ ਚ ਪਈ ਕਣਕ ਤੇ ਬਾਰਸਾ ਦੀ ਮਾਰ ਪੈਦੀ ਰਹੀ ਹੈ ਅਤੇ ਭਿੱਜੜ ਕਣਕ ਤੇ ਅਜਿਹਾ ਵਾਧਾ ਨਾ ਆਉਣਾ ਕੁਦਰਤੀ ਹੈ।ਉਨ੍ਹਾ ਦੱਸਿਆ ਕਿ ਇਸ ਸੰਬੰਧੀ ਫੀਲਡ ਇੰਪਲਾਈਜ ਯੂਨੀਅਨ ਵੱਲੋ ਅਦਾਲਤ ਚ ਪਾਏ ਕੇਸ ਤਹਿਤ ਇਸ ਵਾਧੇ ਸੰਬੰਧੀ ਰੋਕ ਵੀ ਲੱਗੀ ਹੋਈ ਹੈ ਪਰ ਮਾਰਕਫੈੱਡ ਮੈਨੇਜਮੈਟ ਵੱਲੋ ਇਸ ਦੀ ਵੀ ਪ੍ਰਵਾਹ ਨਾ ਕਰਦਿਆ ਫੀਲਡ ਮੁਲਾਜਮਾ ਤੋ ਇਹ ਵਾਧਾ ਲਗਾਤਾਰ ਲਿਆਜਾ ਰਿਹਾ ਹੈ।ਉਨ੍ਹਾ ਮੰਗ ਕੀਤੀ ਕਿ ਇਹ ਵਾਧਾ ਪਨਗ੍ਰੇਨ ਏਜੰਸੀ ਦੀ ਦੀ ਤਰਜ ਤੇ ਜਾਵੇ ਜਾ ਇਸ ਸੰਬੰਧੀ ਕੋਰਟ ਦੇ ਫੈਸਲੇ ਦਾ ਇੰਤਜਾਰ ਕੀਤਾ ਜਾਵੇ।

ਕੈਪਟਨ ਸਰਕਾਰ ਨੇ ਫੀਸਾਂ ਮਾਫ ਕਰ ਵੱਡੀ ਰਾਹਤ ਦਿੱਤੀ : ਡਿੰਪਲ ਪ੍ਰਮਿੰਦਰ ਡਿੰਪਲ ਤੇ ਬੀਬੀ ਜਗਦਰਸ਼ਨ ਕੌਰ ਨੂੰ ਸਨਮਾਨਿਤ ਕੀਤਾ ਗਿਆ 

ਅਜੀਤਵਾਲ  ਅਗਸਤ 2020 (ਨਛੱਤਰ ਸੰਧੂ)ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬਾਰਵੀਂ ਕਲਾਸ ਦੇ ਵਿਿਦਆਰਥੀਆਂ ਦੀਆਂ ਫੀਸਾਂ ਮਾਫ ਕਰ ਕੇ ਮੁਫਤ ਵਿਿਦਆ ਦੇਣ ਦਾ ਐਲਾਨ ਕਰ ਕੇ ਛੋਟੇ ਤੇ ਮੱਧਮ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਜਿਸ ਨਾਲ ਉਨਾਂ ੱਚ ਖੁਸ਼ੀ ਪਾਈ ਜਾ ਰਹੀ ਹੈ ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਤੇ ਇੰਚਾਰਜ ਲੋਕ ਸਭਾ ਹਲਕਾ ਫਰੀਦਕੋਟ ਪ੍ਰਮਿੰਦਰ ਸਿੰਘ ਡਿੰਪਲ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ੱਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਮੀਟਿੰਗਾਂ ਕਰਨ ਸਮੇਂ ਕੀਤਾ।ਇਸ ਸਮੇਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ੱਚ ਲੱਗੇ ਹੋਏ ਹਨ ਤੇ ਵਿਿਦਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਨਾਲ ਹੀ ਫੀਸ ਮਾਫ ਕਰ ਕੇ ਕੈਪਟਨ ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਇੰਨਾਂ ਦੀ ਪੜਾਈ ਪ੍ਰਤੀ ਫਿਕਰਮੰਦ ਹੈ।ਇਸ ਸਮੇਂ ਪਿੰਡ ਚੂਹੜਚੱਕ ਵਿਖੇ ਸੱਤ ਪੰਚਾਇਤ ਮੈਂਬਰਾਂ ਕਰਮਜੀਤ ਕੌਰ, ਗੁਰਮੇਲ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ, ਮੱਘਰ ਸਿੰਘ, ਜਸਪਾਲ ਕੌਰ, ਸਰਬਜੀਤ ਸਿੰਘ ਤੇ ਪਾਰਟੀ ਵਰਕਰਾਂ ਨੇ ਪੂਰਾ ਸਾਥ ਦੇਣ ਦਾ ਐਲਾਨ ਕੀਤਾ ਤੇ ਮੀਟਿੰਗ ਉਪਰੰਤ ਦੋਹਾਂ ਆਗੂਆਂ ਦਾ ਵਿਸੇਸ਼ ਸਨਮਾਨ ਵੀ ਕੀਤਾ।

ਲੁਧਿਆਣਾ ਵਿੱਚ ਕੋਰੋਨਾ ਦੇ 24 ਘੰਟਿਆਂ ਦੌਰਾਨ 14 ਮੌਤਾਂ, 247 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

ਪਿਛਲੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ ਕੋਰੋਨਾ ਦੇ 247 ਮਰੀਜ਼ ਸਾਹਮਣੇ ਆਏ ਹਨ, ਜਦਕਿ 14 ਹੋਰ ਲੋਕਾਂ ਦੀ ਅੱਜ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਸਮੇਂ ਜ਼ਿਲ੍ਹੇ ਵਿੱਚ 6823 ਪਾਜ਼ੇਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 4549 ਹੋ ਗਈ ਹੈ। ਹੁਣ ਤੱਕ ਕੁੱਲ 87223 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 84610 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 77047 ਨਮੂਨੇ ਨੈਗੇਟਿਵ ਪਾਏ ਗਏ ਹਨ ਅਤੇ 2623 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਜ਼ਿਲ੍ਹੇ ਵਿੱਚ 28369 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4973 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 418 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ 17 ਕੋਰੋਨਾਂ ਲਾਗ ਗ੍ਰਸਤ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 14 ਲੁਧਿਆਣਾ ਦੇ ਸਨ, ਜਦਕਿ 2 ਜਲੰਧਰ, ਇਕ ਬਰਨਾਲਾ ਅਤੇ ਇਕ ਸੰਗਰੂਰ ਦਾ ਸੀ। ਜ਼ਿਲ੍ਹੇ ਵਿੱਚ ਕੋਰੋਨਾ ਨਾਲ 55 ਸਾਲਾ ਔਰਤ, ਨਵਾਂ ਕਿਦਵਾਈ ਨਗਰ ਨਿਵਾਸੀ 76 ਸਾਲਾ ਵਿਅਕਤੀ, ਕਿਦਵਾਈ ਨਗਰ ਨਿਵਾਸੀ 60 ਸਾਲਾ ਮਰਦ, ਬਸੰਤ ਵਿਹਾਰ ਨਗਰ ਨਿਵਾਸੀ 66 ਸਾਲਾ ਔਰਤ, ਪ੍ਰਤਾਪ ਚੌਕ ਨਿਵਾਸੀ 52 ਸਾਲਾ ਵਿਅਕਤੀ, ਫਰੈਂਡਜ਼ ਕਲੋਨੀ ਨਿਵਾਸੀ 72 ਸਾਲਾ ਵਿਅਕਤੀ, ਹਰੀਓ ਕਲਾਂ ਖੰਨਾ ਗਿਆਨਪੁਰਾ ਨਿਵਾਸੀ 72 ਸਾਲਾ ਵਿਅਕਤੀ, ਲਖਵਾਲ ਕਲਾਂ ਸਮਰਾਲਾ ਨਿਵਾਸੀ 50 ਸਾਲਾ ਔਰਤ, ਟੈਰੇਸ ਸਿੰਘ ਨਗਰ ਨਿਵਾਸੀ 45 ਸਾਲਾ ਵਿਅਕਤੀ ਅਤੇ ਮਹਾਂਵੀਰ ਜੈਨ ਕਲੋਨੀ ਵਾਸੀ 32 ਸਾਲਾ ਵਿਅਕਤੀ।

ਜਗਰਾਓਂ ਵਾਸੀਆ ਲਈ 74 ਵਾ ਸੁਤੰਤਰਤਾ ਦਿਵਸ ਕੋਰੋਨਾ ਮਹਾਮਾਰੀ ਦੁਰਾਨ ਸੇਵਾ ਕਰਨ ਵਾਲੇ ਯੋਧਿਆਂ ਦੇ ਨਾਮ ਰਿਹਾ

ਜਗਰਾਓਂ ਵਿਖੇ 74 ਵੇ ਸੁਤੰਤਰਤਾ ਦਿਵਸ ਮਨਾਉਂਦੇ ਹੋਏ ਸਰਕਾਰੀ ਸੈਕੰਡਰੀ ਸਕੂਲ ਦੀਆਂ ਗਰਾਉਡਾ ਵਿੱਚ ਐਸ ਡੀ ਐਮ ਜਗਰਾਓਂ ਸ ਨਰਿੰਦਰ ਸਿੰਘ ਧਾਲੀਵਾਲ ਨੇ ਤਰੰਗਾਂ ਲਹਿਰਾਇਆ ਅਤੇ ਇਲਾਕਾ ਵਾਸੀਆ ਲਈ ਸੰਦੇਸ਼ ਦਿੱਤਾ

ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਸਬੰਧੀ ਪੌਣੇ ਤਿੰਨ ਮਹੀਨੇ ਕਰਿਫ਼ਊ ਤੇ ਲਾਕਡਾਊਨ ਦੌਰਾਨ 3 ਲੱਖ ਲੋਕਾਂ ਨੂੰ ਲੰਗਰ ਛੁਕਾਉਣ ਵਾਲੀਆਂ ਜਗਰਾਓਂ ਦੀਆਂ ਸਮਾਜ-ਸੇਵੀ ਸੰਸਥਾਵਾਂ ਨੂੰ ਆਜ਼ਾਦੀ ਦਿਹਾੜੇ ਦੇ ਸਰਕਾਰੀ ਸਮਾਗਮ 'ਚ ਸਨਮਾਨਤ ਕੀਤਾ ਗਿਆ।ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੇ ਖਤਰਨਾਕ ਦੌਰ ਵਿਚ ਇਨ੍ਹਾਂ ਸੰਸਥਾਵਾਂ ਨੇ ਕੋਰੋਨਾ ਯੋਧੇ ਬਣ ਕੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੁੰਦਿਆਂ ਲੱਖਾਂ ਲੋਕਾਂ ਨੂੰ ਲੰਗਰ ਛੁਕਾਉਣ ਦੀ ਮੁਹਿੰਮ ਸ਼ਲਾਘਾਯੋਗ ਸੀ। ਅੱਜ ਜਗਰਾਓਂ ਪ੍ਰਸ਼ਾਸਨ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ।

ਜਿਨ੍ਹਾਂ  ਸੰਸਥਾਵਾਂ ਦੇ ਮੁਖੀਆਂ ਦਾ ਕੀਤਾ ਸਨਮਾਨ ਓਹਨਾ ਦੀ ਜਾਣਕਾਰੀ

ਬਾਬਾ ਈਸ਼ਰ ਸਿੰਘ ਚੈਰੀਟੇਬਲ ਟਰੱਸਟ ਨਾਨਕਸਰ ਦੇ ਚਰਨਜੀਤ ਸਿੰਘ, ਦ ਗਰੀਨ ਮਿਸ਼ਨ ਦੇ ਸਤਪਾਲ ਦੇਹੜਕਾ, ਸ਼ਹੀਦ ਭਗਤ ਸਿੰਘ ਕਲੱਬ ਦੇ ਰਵਿੰਦਰਪਾਲ ਰਾਜੂ, ਗੌਰੀ ਸ਼ੰਕਰ ਸੇਵਾ ਮੰਡਲ ਦੇ ਸਚਿਨ ਸ਼ਾਸਤਰੀ, ਅਲਾਇੰਸ ਆਫ ਜਗਰਾਓਂ ਦੇ ਵਰੁਣ ਦੂਆ, ਮੁਹੱਲਾ ਰਾਮ ਨਿਵਾਸ ਦੇ ਸਾਹਿਲ ਜੈਨ, ਗੁਰੂ ਨਾਨਕ ਸਹਾਰਾ ਸੁਸਾਇਟੀ ਦੇ ਕੰਚਨ ਗੁਪਤਾ, ਲੁਆਇਨ ਕਲੱਬ ਦੇ ਚਰਨਜੀਤ ਸਿੰਘ ਭੰਡਾਰੀ, ਸੇਵਾ ਭਾਰਤੀ ਦੇ ਨਰੇਸ਼ ਗੁਪਤਾ, ਗੁਰੂ ਆਸਰਾ ਗਰੁੱਪ ਦੇ ਪਰਮਵੀਰ ਮੋਤੀ, ਜੈ ਕਬੀਰ ਕਲੱਬ ਦੇ ਸੋਨੂੰ ਇੰਦੋਰਾ, ਡੀਏਵੀ ਕਾਲਜ ਦੇ ਪ੍ਰਰੋ. ਵਰੁਣ ਗੋਇਲ, ਇਨਸਾਨੀਅਤ ਦੀ ਸੇਵਾ ਸੰਭਾਲ ਦੇ ਨਰੇਸ਼ ਚੌਧਰੀ, ਖਾਲਸਾ ਵੈਲਫੇਅਰ ਕਲੱਬ ਦੇ ਜਤਿੰਦਰ ਸਿੰਘ, ਧਨਵੰਤਰੀ ਕਲੀਨਿਕ ਦੇ ਡਾ. ਹਰੀ ਹਰਨ ਮੋਹਨ, ਰਾਧਾ ਸਵਾਮੀ ਸਤਿਸੰਗ ਘਰ ਦੇ ਸੰਦੀਪ ਗੁਪਤਾ, ਹੈਲਪਿੰਗ ਹੈਂਡਜ਼ ਦੇ ਓਮੇਸ਼ ਛਾਬੜਾ, ਪ੍ਰਰਾਚੀਨ ਮਹਾਵੀਰ ਮੰਦਿਰ ਦੇ ਬਿ੍ਜ ਲਾਲ, ਲੰਗਰ ਸੇਵਾ ਪਿੰਡ ਮਾਣੂੰਕੇ ਦੇ ਸੋਨੀ ਸਿੰਘ, ਭਾਰਤੀ ਜਨਤਾ ਪਾਰਟੀ ਦੇ ਵਿਵੇਕ ਭਾਰਦਵਾਜ, ਸ਼ਹੀਦ ਬਾਬਾ ਹਾਕਮ ਸਿੰਘ ਜੀ ਦੇ ਜਸਵਿੰਦਰ ਸਿੰਘ, ਖਾਲਸਾ ਏਡ ਦੇ ਜਨਪ੍ਰਰੀਤ ਸਿੰਘ, ਮਾਇਆਪੁਰ ਰਸੋਈ ਦੇ ਸੰਜੀਵ ਗੁਪਤਾ, ਆਲ ਫਰੈਂਡਜ਼ ਕਲੱਬ ਦੇ ਵਰਿੰਦਰਪਾਲ ਪਾਲੀ, ਕਰ ਭਲਾ ਹੋ ਭਲਾ ਦੇ ਕਪਿਨ ਨਰੂਲਾ, ਭੁਪਿੰਦਰ ਮੁਰਲੀ, ਪਿੰਡ ਪੋਨਾ ਦੇ ਗੁਰਵਿੰਦਰ ਸਿੰਘ ਪੋਨਾ, ਬਾਬਾ ਨੰਦ ਸਿੰਘ ਜੀ ਮਾਨਵ ਸੇਵਾ ਆਸ਼ਰਮ ਦੇ ਪ੍ਰਸ਼ੋਤਮ ਲਾਲ ਖਲੀਫਾ, ਜਗਰਾਓਂ ਵੈਲਫੇਅਰ ਸੁਸਾਇਟੀ ਦੇ ਗੁਰਿੰਦਰ ਸਿੱਧੂ, ਗੁਰੂ ਕ੍ਰਿਪਾ ਦੇ ਗੁਰਮੇਲ ਸਿੰਘ ਸੱਗੂ, ਲੋਕ ਸੇਵਾ ਸੁਸਾਇਟੀ ਦੇ ਲੌਕੇਸ਼ ਟੰਡਨ ਤੋਂ ਇਲਾਵਾ ਗੋਪੀ ਸ਼ਰਮਾ, ਸੁਖਦੀਪ ਸਿੰਘ ਸੁੱਖ ਜਗਰਾਓਂ, ਜਗਜੀਤ ਸਿੰਘ ਜੱਗੀ, ਕਮਲਦੀਪ ਬਾਂਸਲ ਅਤੇ ਚੰਦਰ ਸ਼ੇਖਰ ਗੁਪਤਾ ਨੂੰ ਸਨਮਾਨਤ ਕੀਤਾ ਗਿਆ।ਇਥੇ ਦੱਸ ਦੇਈਏ ਕੇ ਸਥਾਨਕ ਪ੍ਰਸ਼ਾਸਨ ਵੱਲੋਂ ਸਮਾਜ-ਸੇਵੀ ਸੰਸਥਾਵਾਂ ਨੂੰ ਸਨਮਾਨਤ ਕਰਨ ਦੀ ਮੁਹਿੰਮ 'ਚ ਸੀਡੀਏ ਸੰਸਥਾ ਨੂੰ ਵੀ ਸਨਮਾਨਤ ਕੀਤਾ ਗਿਆ ਪਰ ਇਸ ਸੰਸਥਾ ਦੇ 43 ਦੇ ਕਰੀਬ ਮੈਂਬਰ ਸਨ, ਜਿਸ 'ਤੇ ਸੰਸਥਾ ਨੇ ਪ੍ਰਸ਼ਾਸਨ ਵੱਲੋਂ ਦਿੱਤੀ ਟਰਾਫੀ ਕਿਸ ਨੂੰ ਦਿੱਤੀ ਜਾਵੇ, ਦਾ ਫ਼ੈਸਲਾ ਡਰਾਅ ਰਾਹੀਂ ਲਾਈਵ ਹੋ ਕੇ ਕੱਿਢਆ, ਤਾਂ ਇਹ ਟਰਾਫੀ ਮੁਫਤ ਸੇਵਾ ਨਿਭਾਉਣ ਵਾਲੇ ਪਾਲੀ ਹਲਵਾਈ ਨੂੰ ਮਿਲੀ।  

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਨਾਲ 18 ਲੋਕਾਂ ਦੀ ਮੌਤ ਐਤਵਾਰ  282 ਲੋਕ ਪਾਜ਼ੇਟਿਵ ਆਏ

ਲੁਧਿਆਣਾ , ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- 

ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।ਐਤਵਾਰ ਨੂੰ ਵੀ 282 ਲੋਕ ਪਾਜ਼ੇਟਿਵ ਆਏ ਹਨ,ਜਦਕਿ 18 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਮਰਨ ਵਾਲਿਆਂ ਵਿੱਚ 80 ਸਾਲਾ ਬਜ਼ੁਰਗ, ਦੀਪਿਲ ਹਸਪਤਾਲ ਜਲੰਧਰ, ਦੀਪ ਨਗਰ ਗਿੱਲ ਚੌਕ ਦਾ 80 ਸਾਲਾ ਬਜ਼ੁਰਗ, ਐਸਪੀਐਸ ਹਸਪਤਾਲ, ਐਸਕੇਐਸ ਨਗਰ ਦਾ 58 ਸਾਲਾ ਵਿਅਕਤੀ ਅਤੇ ਸ਼ਹਿਰ ਦੇ ਹੋਰ ਇਲਾਕੇ ਦੇ 85 ਸਾਲਾ ਵਿਅਕਤੀ ਦੀ ਸਿਵਲ ਹਸਪਤਾਲ ਵਿਚ ਮੌਤ ਹੋ ਗਈ।ਮ੍ਰਿਤਕਾਂ 'ਚ ਇਸਲਾਮਗੰਜ ਨਿਵਾਸੀ 75 ਸਾਲਾ ਔਰਤ, 60 ਸਾਲਾ ਔਰਤ ਜੀਟੀਬੀ ਹਸਪਤਾਲ, ਮਾਣੀਵਾਲ ਨਿਵਾਸੀ, ਜੀਟੀਬੀ ਹਸਪਤਾਲ ਅਮਰਪੁਰਾ ਦੇ 72 ਸਾਲਾ ਵਿਅਕਤੀ, ਮਾਣੂੰਕੇ ਜਗਰਾਉਂ ਦਾ 72 ਸਾਲਾ ਵਿਅਕਤੀ,ਸੈਕਟਰ 32 ਦੇ 68 ਸਾਲ ਦੇ ਵਿਅਕਤੀ ,ਫੋਰਟਿਸ ਹਸਪਤਾਲ ਵਿਚ 30 ਸਾਲਾ ਵਿਅਕਤੀ , 65 ਸਾਲਾ ਵਿਅਕਤੀ ਡੀਐਮਸੀ, ਰਾਜਿੰਦਰ ਹਸਪਤਾਲ ਪਟਿਆਲਾ ਦੀ 52 ਸਾਲਾ ਔਰਤ 76 ਸਾਲਾ ਵਿਅਕਤੀ ਸ਼ਾਮਲ ਹਨ। ਇਸ ਤੋਂ ਇਲਾਵਾ 65 ਸਾਲਾ ਬਜ਼ੁਰਗ ਦੀ ਵੀ ਮੋਹਨਦੇਈ ਓਸਵਾਲ ਹਸਪਤਾਲ ਵਿਚ ਮੌਤ ਹੋ ਗਈ।

ਸਲੇਮਪੁਰਾ 'ਚ 18 ਪਾਜ਼ੇਟਿਵ ਆਉਣ 'ਤੇ ਸੀਲ

ਹੰਬੜਾਂ/ਲੁਧਿਆਣਾ,ਅਗਸਤ 2020 -(ਜਸਮੇਲ ਗਾਲਿਬ)-

ਇਲਾਕੇ ਦੇ ਪਿੰਡ ਸਲੇਮਪੁਰ 'ਚ ਇਕ ਤੋਂ ਬਾਅਦ ਇੱਕ 18 ਵਿਅਕਤੀ ਕੋਰੋਨਾ ਦੀ ਲਪੇਟ 'ਚ ਆਉਣ 'ਤੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਪਿੰਡ ਸੀਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਦੇ ਇਕ ਪ੍ਰਵਾਸੀ ਮਜ਼ਦੂਰ ਜੋ ਇੱਕ ਫੈਕਟਰੀ ਵਿਚ ਕੰਮ ਕਰਦਾ ਸੀ, ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਟੈਸਟ ਕਰਵਾਏ ਗਏ, ਜਿਨ੍ਹਾ 'ਚੋਂ 17 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ। ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਤੇ ਪੁਲਿਸ ਕਮਿਸ਼ਨਰ ਨੂੰ ਸਖਤ ਹਦਾਇਤਾਂ ਕਰਦਿਆਂ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। ਸਿਹਤ ਵਿਭਾਗ ਵਲੋਂ ਡਾ. ਸੁਮੇਗ ਦੂਆ, ਪ੍ਰਤਿਮਾ, ਨੂਰ, ਰੈਣੂ ਬਾਲਾ ਦੀ ਟੀਮ ਨੂੰ ਭੇਜਿਆ ਗਿਆ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਟੈਸਟ ਕੀਤੇ ਗਏ। ਇਸ ਮੌਕੇ ਡਾਕਟਰੀ ਟੀਮ ਵਲੋਂ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਣ ਲਈ ਜਾਣਕਾਰੀ ਦਿੱਤੀ  

ਸਤਲੁਜ ਦਰਿਆ ਦੇ ਵਧੇ ਪਾਣੀ ਨੂੰ ਵੇਖਣ ਗਈਆਂ ਚਾਰ ਕੁੜੀਆਂ ਦੀ ਮੌਤ 

ਸਿੱਧਵਾਂ ਬੇਟ/ ਲੁਧਿਆਣਾ, ਅਗਸਤ (ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ )ਇੱਥੋਂ ਨਜਦੀਕ ਸਿੱਧਵਾਂ ਬੇਟ ਦੇ ਪਿੰਡ ਚੰਡੀਗੜ੍ਹ ਛੰਨਾਂ ਵਿੱਚ ਚਾਰ ਕੁੜੀਆਂ ਸਤਲੁਜ ਦਰਿਆ ਦੇ ਵਧੇ ਹੋਏ ਪਾਣੀ ਨੂੰ ਦੇਖਣ ਗਈਆਂ ਸਨ ਤਾਂ ਅਚਾਨਕ ਦਰਿਆ ਦਾ ਥੰਮ ਟੁੱਟਣ ਨਾਲ ਚਾਰੇ ਕੁੜੀਆਂ ਦਰਿਆ ਵਿੱਚ ਡੁੱਬ ਗਈਆਂ ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਮੁਤਾਬਕ ਜਾਣਕਾਰੀ ਅਨੁਸਾਰ ਸਿੱਧਵਾਂ ਬੇਟ ਦੇ ਪਿੰਡ ਚੰਡੀਗੜ੍ਹ ਛੰਨਾਂ ਦੀਆਂ ਚਾਰ ਲੜਕੀਆਂ ਜਿਨ੍ਹਾਂ ਦੀ ਉਮਰ ਦਸ ਤੋਂ ਅੱਠ ਸਾਲ ਸੀ ਸਤਲੁਜ ਦਰਿਆ  ਦੇ ਵਧੇ ਹੋਏ ਪਾਣੀ ਨੂੰ ਵੇਖਣ ਗਈਆਂ  ਸਨ ਇਹ ਚਾਰੇ ਬੱਚੀਆਂ  ਸਤਲੁਜ ਦਰਿਆ ਦੇ ਕਿਨਾਰੇ ਤੇ ਖੜ੍ਹ ਕੇ ਪਾਣੀ ਵੇਖ ਰਹੀਆਂ ਸਨ ਤਾਂ ਅਚਾਨਕ ਹੀ ਦਰਿਆ ਦਾ ਕਿਨਾਰਾ ਟੁੱਟ ਗਿਆ ਅਤੇ ਚਾਰੇ ਬੱਚੀਆਂ ਸਤਲੁਜ ਦਰਿਆ ਵਿੱਚ ਦਰਿਆ ਵਿੱਚ ਡਿੱਗ ਗਈਆਂ ਜਿਸ ਨਾਲ ਉਨ੍ਹਾਂ ਦੀ ਡੁੱਬਣ ਨਾਲ ਮੌਕੇ ਤੇ ਮੌਤ ਹੋ ਗਈ ਸਿਵਲ ਹਸਪਤਾਲ ਸਿੱਧਵਾਂ ਬੇਟ ਵਿੱਚ ਪੋਸਟਮਾਰਟਮ ਕਰਨ ਤੋਂ ਬਾਅਦ  ਬੱਚੀਆਂ ਦੀਆਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ

ਜਗਰਾਓਂ ਸ਼ਹਿਰ ਦੀ ਟਰੈਫਿਕ ਸਮੱਸਿਆ ਦੇ ਹੱਲ ਲਈ ਅੱਜ ਕੁਸ ਨਾ ਸਮਜਣ ਵਾਲਿਆ ਨਾਲ ਸਖਤੀ

ਜਗਰਾਓ, ਅਗਸਤ 2020 -(ਮਨਜਿੰਦਰ ਗਿੱਲ)- ਟ੍ਰੈਫਿਕ ਸਮੱਸਿਆ ਹੱਲ ਕਰਨ ਲਈ ਸ. ਸੁਖਪਾਲ ਸਿੰਘ ਰੰਧਾਵਾ ਡੀ਼ ਐਸ ਪੀ ਟ੍ਰੈਫਿਕ ਨਾਲ ਸਨੈਟਰੀ ਇੰਸਪੈਕਟਰ ਸ਼੍ਹੀ ਸ਼ਾਮ ਲਾਲ ਅਤੇ ਅਨਿਲ ਕੁਮਾਰ ਵੱਲੋਂ ਦੁਕਾਨਾਂ ਤੋਂ ਬਾਹਰ ਸਮਾਂਨ ਰੱਖਣ ਵਾਲੇ ਦੁਕਾਨਦਾਰਾਂ ਦਾ ਸਮਾਨ ਜ਼ਬਤ ਕੀਤਾ ਗਿਆ ਅਤੇ  ਚਲਾਨ ਕੱਟੇ ਗਏ। ਉਨ੍ਹਾਂ ਨੂੰ ਅੱਗੇ ਤੋਂ ਸਮਾਂਨ ਦੁਕਾਨ ਤੋਂ ਬਾਹਰ ਨਾ ਰੱਖਣ ਦੀ ਹਦਾਇਤ ਕੀਤੀ ਗਈ। ਇਹ ਕੰਮ ਨੂੰ ਇੰਜਮ ਦੇਣ ਤੋਂ ਪਹਿਲਾਂ ਕਈ ਹਫਤੇ ਲਗਾਤਾਰ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਵਲੋਂ ਹਰੇਕ ਦੁਕਾਨਦਾਰ ਨੂੰ ਆਪਣੇ ਤੌਰ ਤੇ ਜਾਕੇ ਜਾਣੂ ਕਰਵਾਇਆ ਜਾ ਰਿਹਾ ਸੀ।ਪਰ ਅੱਜ ਸ਼ਹਿਰ ਅੰਦਰ ਕੁਸ ਲੋਕ ਦੇ ਨਾਂ ਸਮਜਣ ਤੇ ਸਖਤ ਰੁੱਖ ਅਖਤਿਆਰ ਕਰਦਿਆਂ ਕਈਆਂ ਦਾ ਜੋ ਸਮਾਨ ਰਸਤਿਆਂ ਉਪਰ ਲੱਗਾ ਸੀ ਹਟਾਉਣ ਲਈ ਜ਼ੁਰਮਾਨੇ ਕੀਤੇ ਗਏ ਅਤੇ ਸਮਾਨ ਜ਼ਬਤ ਕੀਤਾ ਗਿਆ। ਕੁਲ ਮਿਲਾ ਕੇ ਜਗਰਾਓਂ ਪੁਲਿਸ ਦਾ ਇਹ ਵਧੀਆ ਉਪਰਾਲਾ ਹੈ।