ਜਗਰਾਓ, ਅਗਸਤ 2020 -(ਮਨਜਿੰਦਰ ਗਿੱਲ)- ਟ੍ਰੈਫਿਕ ਸਮੱਸਿਆ ਹੱਲ ਕਰਨ ਲਈ ਸ. ਸੁਖਪਾਲ ਸਿੰਘ ਰੰਧਾਵਾ ਡੀ਼ ਐਸ ਪੀ ਟ੍ਰੈਫਿਕ ਨਾਲ ਸਨੈਟਰੀ ਇੰਸਪੈਕਟਰ ਸ਼੍ਹੀ ਸ਼ਾਮ ਲਾਲ ਅਤੇ ਅਨਿਲ ਕੁਮਾਰ ਵੱਲੋਂ ਦੁਕਾਨਾਂ ਤੋਂ ਬਾਹਰ ਸਮਾਂਨ ਰੱਖਣ ਵਾਲੇ ਦੁਕਾਨਦਾਰਾਂ ਦਾ ਸਮਾਨ ਜ਼ਬਤ ਕੀਤਾ ਗਿਆ ਅਤੇ ਚਲਾਨ ਕੱਟੇ ਗਏ। ਉਨ੍ਹਾਂ ਨੂੰ ਅੱਗੇ ਤੋਂ ਸਮਾਂਨ ਦੁਕਾਨ ਤੋਂ ਬਾਹਰ ਨਾ ਰੱਖਣ ਦੀ ਹਦਾਇਤ ਕੀਤੀ ਗਈ। ਇਹ ਕੰਮ ਨੂੰ ਇੰਜਮ ਦੇਣ ਤੋਂ ਪਹਿਲਾਂ ਕਈ ਹਫਤੇ ਲਗਾਤਾਰ ਡੀ ਐਸ ਪੀ ਸੁਖਪਾਲ ਸਿੰਘ ਰੰਧਾਵਾ ਵਲੋਂ ਹਰੇਕ ਦੁਕਾਨਦਾਰ ਨੂੰ ਆਪਣੇ ਤੌਰ ਤੇ ਜਾਕੇ ਜਾਣੂ ਕਰਵਾਇਆ ਜਾ ਰਿਹਾ ਸੀ।ਪਰ ਅੱਜ ਸ਼ਹਿਰ ਅੰਦਰ ਕੁਸ ਲੋਕ ਦੇ ਨਾਂ ਸਮਜਣ ਤੇ ਸਖਤ ਰੁੱਖ ਅਖਤਿਆਰ ਕਰਦਿਆਂ ਕਈਆਂ ਦਾ ਜੋ ਸਮਾਨ ਰਸਤਿਆਂ ਉਪਰ ਲੱਗਾ ਸੀ ਹਟਾਉਣ ਲਈ ਜ਼ੁਰਮਾਨੇ ਕੀਤੇ ਗਏ ਅਤੇ ਸਮਾਨ ਜ਼ਬਤ ਕੀਤਾ ਗਿਆ। ਕੁਲ ਮਿਲਾ ਕੇ ਜਗਰਾਓਂ ਪੁਲਿਸ ਦਾ ਇਹ ਵਧੀਆ ਉਪਰਾਲਾ ਹੈ।