You are here

ਲੁਧਿਆਣਾ

ਕੋਰੋ ਮਹਾਮਾਰੀ ਦੁਰਾਨ ਆਪਣਾ ਵਡਮੁੱਲਾ ਯੋਗਦਾਨ ਪੌਣ ਬਦਲੇ ਬਾਬਾ ਬਲਵਿੰਦਰ ਸਿੰਘ ਜੀ ਸਨਮਾਨਤ

ਜਗਰਾਓਂ/ਲੁਧਿਆਣਾ, ਅਗਸਤ 2020-(ਇਕ਼ਬਾਲ ਸਿੰਘ ਸਿੱਧੂ/ਮਨਜਿੰਦਰ ਗਿੱਲ)- ਪਿੰਡ ਦੇਹਰਕਾ ਦੇ ਬਾਬਾ ਹਾਕਮ ਸਿੰਘ ਸ਼ਹੀਦ ਦੇ ਅਸਥਾਨ ਤੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਜੀ ਦਾ 15 ਅਗਸਤ ਨੂੰ ਕੋਰੋਨਾ ਮਹਾਮਾਰੀ ਦੁਰਾਨ ਜਰੂਰਤ ਬੰਦਾ ਲਈ ਲੰਗਰ ਦੀ ਸੇਵਾ ਕਰਨ ਲਈ ਸਨਮਾਨ ਕੀਤਾ ਗਿਆ।ਅੱਜ ਬਾਬਾ ਬਲਵਿੰਦਰ ਸਿੰਘ ਜੀ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਜਿਥੇ ਮਾਨਯੋਗ SDM ਜਗਰਾਓਂ ਦਾ ਧੰਨਵਾਦ ਕੀਤਾ ਉਥੇ ਓਹਨਾ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਮਦਦ ਨਾਲ ਤਕਰੀਬਨ 4 ਮਹੀਨੇ ਲਗਤਾਰ ਲੰਗਰ ਦੀ ਸੇਵਾ ਕੀਤੀ ਗਈ।ਓਹਨਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਕੋਰੋਨਾ ਦੀ ਬਿਮਾਰੀ ਤੋਂ ਭਰਹੇਜ ਨਾਲ ਬੱਚਿਆਂ ਜਾ ਸਕਦਾ ਹੈ ਇਸ ਲਈ ਸਾਨੂੰ ਜ਼ਰੂਰੀ ਹੈ ਕੇ ਅਸੀਂ ਪ੍ਰਸਾਸਨ ਦੁਆਰਾ ਕੀਤੇ ਹੁਕਮ ਦੀ ਪਾਲਣਾ ਕਰੀਏ।ਬਾਕੀ ਹੋਣਾ ਉਹ ਹੈ ਜੋ ਗੁਰੂ ਦਾ ਹੁਕਮ ਹੈ।

ਮਿੱਤਰਾਂ ਦਾ ਮਿੱਤਰ ਤੇ ਯਾਰਾਂ ਦਾ ਯਾਰ ਹੈ ਗੁਰਦਿਆਲ ਸਿੰਘ ਗਾਲਿਬ 

ਅਜੀਤਵਾਲ /ਅਗਸਤ 2020  (ਬਲਬੀਰ ਸਿੰਘ ਬਾਠ)  ਕਈ ਇਨਸਾਨ ਇਨਸਾਨੀ ਜਾਮੇ ਵਿੱਚ ਰੱਬ ਦਾ ਰੂਪ ਜਾਪਦੇ ਹਨ ਕੋਈ ਪਤਾ ਨਹੀਂ ਆਉਦੇ ਕਿੰਨੀ ਜਨਮ ਤੋਂ ਲੈ ਕੇ ਅੰਤ ਤੱਕ ਇਨਸਾਨੀਅਤ ਅਤੇ ਮਨੁੱਖਤਾ ਦੀ ਸੇਵਾ ਦੇ ਕੰਮ ਆਉਣਾ ਆਪਣੇ ਆਪ ਨੂੰ ਮਨੋਰਥ ਸਮਝਦੇ ਹਨ ਇਲਾਕੇ ਵਿੱਚ ਇੱਕ ਨਾਮ ਹੈ ਸਮਾਜ ਸੇਵੀ ਆਗੂ ਮਿੱਤਰਾਂ ਦਾ ਮਿੱਤਰ ਤੇ ਯਾਰਾਂ ਦਾ ਯਾਰ ਹੈ ਗੁਰਦਿਆਲ ਸਿੰਘ ਗਾਲਬ ਜਿਨ੍ਹਾਂ ਨੂੰ ਲੋਕ ਭਰਾਵਾਂ ਨਾਲੋਂ ਵੱਧ ਕੇ ਪਿਆਰ ਤੇ ਸਤਿਕਾਰ ਦਿੰਦੇ ਹਨ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਤੱਤਪਰ ਰਹਿਣ ਵਾਲੇ ਗੁਰਦਿਆਲ ਸਿੰਘ ਗਾਲਬ ਪਿਛਲੇ ਦਸ ਸਾਲਾਂ ਤੋਂ ਪਿੰਡ ਗਾਲਬ ਦੇ ਪੰਚਾਇਤ ਮੈਂਬਰ ਦੇ ਨਾਲ ਨਾਲ ਸਮਾਜ ਭਲਾਈ ਦੇ ਦੇ ਕੰਮਾਂ ਵਿੱਚ ਵੱਡਾ ਯੋਗਦਾਨ ਹੈ ਅੱਜ ਬੱਚੇ ਬੱਚੇ ਦੀ ਜ਼ਬਾਨ ਤੇ ਪਿੰਡ ਗੱਲ ਵਿੱਚ ਇੱਕੋ ਇਨਾਮ ਵਰਕੇ ਆ ਰਿਹਾ ਹੈ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਜੋ ਬੱਚਿਆਂ ਤੋਂ ਲੈ ਕੇ ਸਿਆਣੇ ਬੰਦੇ ਨੂੰ   ਪਿਆਰ ਤੇ ਸਤਿਕਾਰ  ਨਾਲ ਨਿਵਾਜਦੇ ਹਨ ਉਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਗੁਣ ਹੈ ਕਿ ਉਹ ਗੁਰੂ ਘਰ ਨੂੰ ਬਹੁਤ ਪਿਆਰ ਦਿੰਦੇ ਹਨ ਅਤੇ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਜੇ ਰਾਜਨੀਤਕ ਖੇਤਰ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਦਾ ਮਾਣ ਵੀ ਪ੍ਰਾਪਤ ਹੈ ਪਰਮਾਤਮਾ ਕਰੇ ਕਿ ਉਨ੍ਹਾਂ ਦਾ ਕਦਮ ਕਦਮ ਬੁਲੰਦੀਆਂ ਛੂਹੇ ਕਾਮਯਾਬੀਆਂ ਹਮੇਸ਼ਾ ਉਨ੍ਹਾਂ ਦੇ ਕਦਮ ਚੁੰਮਣ

ਨਾਨਕਸਰ ਸੰਪਰਦਾਇ ਵੱਲੋਂ ਕੋਰੋਨਾ ਨੂੰ ਲੈ ਕੇ ਹਦਾਇਤਾਂ ਦੀ ਸੰਗਤਾਂ ਨੂੰ ਪਾਲਣਾ ਕਰਨ ਦੀ ਅਪੀਲ

ਜਗਰਾਓਂ (ਰਾਣਾ ਸ਼ੇਖਦੌਲਤ/ਮਨਜਿੰਦਰ ਗਿੱਲ  )ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਸੰਪਰਦਾਇ ਵੱਲੋਂ ਇਸ ਵਾਰ ਗੁਰਦੁਆਰਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਸਮਾਗਮਾਂ 'ਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਇਸ ਵਾਰ ਗੁਰਦੁਆਰਾ ਸਾਹਿਬ ਵਿਖੇ ਵੱਡੇ ਇਕੱਠ ਨਾ ਕਰਨ ਦਾ ਫੈਸਲਾ ਕੀਤਾ ਗਿਆ। ਸੰਪਰਦਾਇ ਦੇ ਤਿੰਨੋਂ ਮੁਖੀ ਸੰਤਾਂ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ ਅਤੇ ਸੰਤ ਬਾਬਾ ਗੁਰਜੀਤ ਸਿੰਘ ਵੱਲੋਂ ਬਰਸੀ ਸਮਾਗਮਾਂ ਨੂੰ ਲੈ ਕੇ ਹੋਈ ਇਕਤਰਤਾ 'ਚ ਸਰਕਾਰ ਵੱਲੋਂ ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਲੈ ਕੇ ਮੁੜ ਤੋਂ ਦੋ ਦਿਨ ਦੇ ਲਾਕਡਾਊਨ ਅਤੇ ਸਮਾਗਮਾਂ 'ਤੇ ਲਗਾਈਆਂ ਗਈਆਂ ਰੋਕਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਚਰਚਾ ਦੌਰਾਨ ਬਰਸੀ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਦੇ ਨਤਮਸਤਕ ਹੋਣ 'ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ 'ਤੇ ਚਿੰਤਨ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਜਿੱਥੋਂ ਸੰਗਤਾਂ ਨੂੰ ਹਮੇਸ਼ਾ ਗੁਰੂ ਸਾਹਿਬ ਅੱਗੇ ਨਤਮਸਤਕ ਹੁੰਦਿਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਅੱਜ ਜਦੋਂ ਕੋਰੋਨਾ ਦੇ ਖ਼ਤਰੇ ਨੇ ਪੂਰੇ ਸੰਸਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ, ਅਜਿਹੇ ਵਿਚ ਬਰਸੀ ਸਮਾਗਮਾਂ 'ਚ ਇਕੱਠ ਹੋਣਾ ਉਚਿਤ ਨਹੀਂ ਹੈ। ਸੰਤ ਬਾਬਾ ਘਾਲਾ ਸਿੰਘ ਨਾਨਕਸਰ ਕਲੇਰਾਂ ਨੇ ਸੰਗਤਾਂ ਨੂੰ ਇਕੱਠ ਨਾ ਕਰਨ ਅਤੇ ਬਰਸੀ ਸਮਾਗਮਾਂ ਦੌਰਾਨ ਲੰਗਰ ਤੇ ਛਬੀਲਾਂ ਨਾ ਲਗਾਉਣ ਦੀ ਅਪੀਲ ਕੀਤੀ। ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਦੇਸ਼ ਦੁਨੀਆਂ 'ਚ ਵਸਦੀਆਂ ਸੰਗਤਾਂ ਨੂੰ ਇਸ ਵਾਰ ਬਰਸੀ ਸਮਾਗਮਾਂ 'ਚ ਨਾਨਕਸਰ ਤੋਂ ਚੱਲਦੇ ਲਾਈਵ ਪ੍ਰੋਗਰਾਮ ਰਾਹੀਂ ਹਾਜ਼ਰੀਆਂ ਭਰਨ ਦੀ ਅਪੀਲ ਕੀਤੀ। ਸੰਤਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਇਸ ਵਾਰ ਬਰਸੀ ਸਮਾਗਮਾਂ 'ਤੇ ਸੰਗਤਾਂ ਦੇ ਇਕੱਠ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਦਾ ਇਹ ਕਹਿਣਾ ਵੀ ਉਚਿਤ ਹੈ ਕਿ ਅੱਜ ਜਦੋਂ ਕੋਰੋਨਾ ਵਾਇਰਸ ਤੇਜੀ ਨਾਲ ਪੈਰ ਪਸਾਰ ਰਿਹਾ ਹੈ, ਅਜਿਹੇ ਵਿਚ ਇਸ ਇਕੱਠ 'ਚ ਇਕ ਵੀ ਪੀੜਤ ਆ ਪਹੁੰਚਿਆ ਤਾਂ ਵੱਡੀ ਗਿਣਤੀ 'ਚ ਸੰਗਤਾਂ ਪੀੜਤ ਹੋ ਜਾਣਗੀਆਂ। ਅੱਜ ਜਦੋਂ ਇਸ ਦੇ ਇਲਾਜ ਦਾ ਵੀ ਕੋਈ ਵਿਆਪਕ ਪ੍ਰਬੰਧ ਨਹੀਂ ਹੈ ਤਾਂ ਸੰਗਤਾਂ ਨੂੰ ਵੀ ਅਜਿਹੇ ਸਮੇਂ ਘਰਾਂ 'ਚੋਂ ਬਾਹਰ ਨਿਕਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ, ਮਾੜਾ ਸਮਾਂ ਦੂਰ ਹੋਵੇਗਾ ਅਤੇ ਗੁਰੂ ਘਰ ਵਿਚ ਪਹਿਲਾ ਵਾਂਗ ਹੀ ਸੰਗਤਾਂ ਦਰਸ਼ਨ-ਏ-ਦੀਦਾਰ ਕਰਨਗੀਆਂ। ਉਨ੍ਹਾਂ  ਕਿਹਾ ਕਿ ਜਿਥੋਂ ਤਕ ਰਿਹਾ ਬਰਸੀ ਸਮਾਗਮਾਂ ਦੀ ਗੱਲ ਤਾਂ ਇਹ ਸਮਾਗਮ ਬਿਨਾਂ  ਇਕੱਠ ਤੋਂ ਪਹਿਲਾਂ ਵਾਂਗ ਹੀ ਪੂਰੀ ਸ਼ਰਧਾ ਅਤੇ ਗੁਰੂ ਮਰਿਯਾਦਾ ਅਨੁਸਾਰ ਮਨਾਏ ਜਾਣਗੇ।

ਮਗਨਰੇਗਾ ਸਕੀਮ ਅਧੀਨ ਪਿੰਡ ਭਰੋਵਾਲ ਕਲਾਂ ਵਿਖੇ 11.5 ਕਿਲੋਮੀਟਰ ਸੜ੍ਹਕ ਨਿਰਮਾਣ ਦਾ ਕੰਮ ਜਾਰੀ

ਚੰਗਣ ਦੇ ਪੁਲ ਤੋਂ ਗੋਰਸੀਆਂ ਮੱਖਣ ਦੇ ਪੁਲ ਤੱਕ ਹੈ ਇਹ ਸੜ੍ਹਕ

ਗੋਰਸੀਆਂ ਕਾਦਰ ਬਖਸ ਤੋਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਸਿੱਧਾ ਲੁਧਿਆਣਾ ਆਉਣ ਲਈ ਹੋਵੇਗੀ ਲਾਹੇਬੰਦ

ਦਾਖਾ/ਲੁਧਿਆਣਾ,ਅਗਸਤ 2020  ( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ ) - ਮਗਨਰੇਗਾ ਦਿਹਾਤੀ ਵਿਕਾਸ ਦੀ ਇਕ ਅਹਿਮ ਸਕੀਮ ਹੈ। ਇਸ ਸਮੇਂ ਪੰਜਾਬ ਦੇ ਤਕਰੀਬਨ ਸਾਰੇ ਪਿੰਡਾਂ ਵਿੱਚ ਇਸ ਸਕੀਮ ਅਧੀਨ ਬਹੁਤ ਸਾਰੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਨਾਲ ਇੱਕ ਪਾਸੇ ਤਾਂ ਪਿੰਡਾਂ ਵਿੱਚ ਬੁਨਿਆਦੀ ਲੋੜਾਂ ਦਾ ਢਾਂਚਾ ਵਿਕਸਿਤ ਹੋ ਰਿਹਾ ਹੈ ਅਤੇ ਇਸਦੇ ਨਾਲ-ਨਾਲ ਪਿੰਡਾਂ ਦੇ ਗਰੀਬ ਮਜਦੂਰਾਂ ਜਿਨ੍ਹਾਂ ਵਿੱਚ ਜਿਆਦਾਤਰ ਔਰਤਾਂ ਸ਼ਾਮਲ ਹਨ ਨੂੰ ਪਿੰਡਾਂ ਵਿੱਚ ਹੀ ਕੰਮ ਮਿਲ ਰਿਹਾ ਹੈ। ਜਿਸ ਨਾਲ ਪੇਡੂ ਅਰਥਚਾਰੇ ਨੂੰ ਵੀ ਹੁਲਾਰਾ ਮਿਲ ਰਿਹਾ ਹੈ।ਇਸੇ ਲੜੀ ਤਹਿਤ ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਪ੍ਰੀਤ ਸਿੰਘ ਬੀ.ਡੀ.ਪੀ.ਓ ਸਿੱਧਵਾਂ ਬੇਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗਰਾਮ ਪੰਚਾਇਤ ਭਰੋਵਾਲ ਕਲਾਂ ਵਿਖੇ ਪੀ.ਡਬਲਿਊ.ਡੀ.(ਭਵਨ ਤੇ ਮਾਰਗ) ਵਿਭਾਗ ਨਾਲ ਤਾਲਮੇਲ ਕਰਦੇ ਹੋਏ ਮਗਨਰੇਗਾ ਸਕੀਮ ਅਧੀਨ ਲਗਭਗ 11.5 ਕਿਲੋਮੀਟਰ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ। ਇਹ ਸੜ੍ਹਕ ਚੰਗਣ ਦੇ ਪੁਲ ਤੋਂ ਗੋਰਸੀਆਂ ਮੱਖਣ ਦੇ ਪੁਲ ਤੱਕ ਹੈ। ਇਹ ਸੜਕ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਕੱਚੀ ਸੀ ਅਤੇ ਇਹ ਸੜਕ ਗੁਰਦਾਅਰਾ ਨਾਨਕਸਰ (ਠਾਠ) ਨਾਲ ਲੱਗਦੀ ਸੀ, ਜਿਸ ਕਰਕੇ ਰਾਹਗੀਰਾਂ ਨੂੰ ਆਉਣ-ਜਾਣ ਵਿੱਚ ਬਹੁਤ ਦਿੱਕਤ ਦਾ ਸਹਾਮਣਾ ਕਰਨਾ ਪੈਂਦਾ ਸੀ।ਇਸ ਸਬੰਧੀ ਬੀ.ਡੀ.ਪੀ.ਓ ਸ੍ਰੀ ਗੁਰਪ੍ਰੀਤ ਸਿੰਘ ਸਿੱਧਵਾਂ ਬੇਟ ਵੱਲੋਂ ਕਾਰਜਕਾਰੀ ਇੰਜੀਨੀਅਰ ਪੀ.ਡਬਲਿਊ.ਡੀ.(ਭਵਨ ਤੇ ਮਾਰਗ) ਨਾਲ ਤਾਲਮੇਲ ਕਰਦੇ ਹੋਏ ਸੜਕ ਦੇ ਨਿਰਮਾਣ ਲਈ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਵਿੱਚ ਕੁੱਲ ਲਾਗਤ 3 ਕਰੋੜ 53 ਲੱਖ ਨਾਲ ਸ਼ੁਰੂ ਕਰਵਾਉਦੇ ਹੋਏ ਲੁੱਕ ਵਾਲੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਾਲ ਗੋਰਸੀਆਂ ਕਾਦਰ ਬਖਸ ਤੋਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਸਿੱਧਾ ਲੁਧਿਆਣਾ ਆਉਣ ਦਾ ਰਸਤਾ ਬਿਨ੍ਹਾਂ ਕਿਸੇ ਮੁਸ਼ਕਿਲ ਤੋਂ ਮਿਲ ਰਿਹਾ ਹੈ।

69.86% ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਹੋਰ ਇਲਾਜ ਅਧੀਨ ਹਨ

ਅੱਜ ਤੱਕ 8508 ਵਿੱਚੋਂ 6044 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ - ਡਿਪਟੀ ਕਮਿਸ਼ਨਰ

ਬਿਲਕੁਲ ਵੀ ਨਾ ਘਬਰਾਉਣ ਦੀ ਕੀਤੀ ਅਪੀਲ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ

ਪਿਛਲੇ 24 ਘੰਟਿਆਂ ਦੌਰਾਨ 17 ਮੌਤਾਂ, 393 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 8508 ਮਰੀਜ਼ਾਂ ਵਿਚੋਂ 69.86%(5944 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 2708 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 2258 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 6044 ਹੋ ਗਈ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 393 ਮਰੀਜ਼ (360 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 33 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 100809 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 97975 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 88608 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2834 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 8508 ਹੈ, ਜਦਕਿ 859 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 17 ਮੌਤਾਂ ਹੋਈਆਂ ਹਨ (15 ਜ਼ਿਲ੍ਹਾ ਲੁਧਿਆਣਾ ਨਾਲ, 1 ਜ਼ਿਲ੍ਹਾ ਨਵਾਂਸ਼ਹਿਰ ਅਤੇ 1 ਫਤਿਹਗੜ੍ਹ ਸਾਹਬਿ ਨਾਲ ਸਬੰਧਤ ਹਨ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 303 ਅਤੇ 69 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 30612 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 5332 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 361 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਵੱਡੀ ਗਿਣਤੀ `ਚ ਲੋਕ ਕਾˆਗਰਸ ਪਾਰਟੀ `ਚ ਸ਼ਾਮਿਲ ਹੋਏ 

ਹਠੂਰ ਅਗਸਤ 2020 (ਨਛੱਤਰ ਸੰਧੂ)ਪਿੰਡ ਪੱਤੋ ਹੀਰਾ ਸਿੰਘ ਵਿਖੇ ਟਕਸਾਲੀ ਕਾˆਗਰਸੀ ਆਗੂਆˆ ਦੀ ਮੀਟਿੰਗ `ਚ ਕਾˆਗਰਸ ਹਾਈਕਮਾˆਡ ਵੱਲੋˆ ਥਾਪੜਾ ਦੇ ਕੇ ਭੇਜੀ ਹਲਕਾ ਨਿਹਾਲ ਸਿੰਘ ਵਾਲਾ ਦੀ ਮੁੱਖ ਸੇਵਾਦਾਰ ਮਹਿਲਾ ਤੇ ਬਾਲ ਕਮਿਸ਼ਨ ਮੈˆਬਰ ਪੰਜਾਬ ਬੀਬੀ ਜਗਦਰਸ਼ਨ ਕੌਰ, ਯੂਥ ਕਾˆਗਰਸ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪਲ, ਮੀਤ ਪ੍ਰਧਾਨ ਕਾˆਗਰਸ ਮੋਗਾ ਜਸਵੰਤ ਸਿੰਘ ਪੱਪੀ ਰਾਊਕੇ ਕਲਾˆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸੰਬੋਧਨ ਕਰਦਿਆˆ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਟਕਸਾਲੀ ਕਾˆਗਰਸੀ ਆਗੂਆˆ ਤੇ ਵਰਕਰਾˆ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਤੇ ਉਹ ਹਲਕਾ ਨਿਹਾਲ ਸਿੰਘ ਵਾਲਾ `ਚ ਹਰ ਵਕਤ ਹਾਜ਼ਰ ਰਹਿਣਗੇ ਕੋਈ ਵੀ ਵਿਅਕਤੀ ਉਨ੍ਹਾˆ ਨੂੰ ਬੇਝਿਜਕ ਹੋ ਕੇ ਮਿਲ ਸਕਦਾ ਹੈ ਉਨਾˆ ਆਪਣੀ ਰਿਹਾਇਸ਼ ਹਲਕੇ `ਚ ਕਰ ਲਈ ਹੈ।ਜਸਵੰਤ ਪੱਪੀ ਰਾਊਕੇ ਨੇ ਕਿਹਾ ਕਿ ਕਾˆਗਰਸ ਪਾਰਟੀ `ਚ ਹਲਕਾ ਇੰਚਾਰਜ ਦਾ ਕੋਈ ਕਲਚਰ ਨਹੀˆ ਹੈ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਹਰ ਕਿਸੇ ਦਾ ਫਰਜ਼ ਬਣਦਾ ਹੈ।ਇਸ ਸਮੇˆ ਬੀਬੀ ਜਗਦਰਸ਼ਨ ਕੌਰ ਤੇ ਪ੍ਰਮਿੰਦਰ ਡਿੰਪਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਛੱਡ ਕੇ ਪੰਦਰਾˆ ਪ੍ਰੀਵਾਰਾˆ ਨੂੰ ਕਾˆਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਨਮਾਨਿਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾˆ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਹੋਰਨਾˆ ਤੋˆ ਇਲਾਵਾ ਮਾਸਟਰ ਗੁਰਲਾਭ ਸਿੰਘ ਬੁਰਜ ਦੁੱਨਾ, ਯੂਥ ਆਗੂ ਚਮਕੌਰ ਸਿੰਘ ਪੱਤੋ, ਸਾਬਕਾ ਸਰਪੰਚ ਦਲੀਪ ਸਿੰਘ, ਡਾ[ ਸੁਖਇੰਦਰ ਸਿੰਘ, ਬਬਲਾ ਪੱਤੋ,ਬਲਜਿੰਦਰ ਸਿੰਘ ਕਿਸਾਨ ਆਗੂ ਹਾਜ਼ਰ ਸਨ।

ਕਾਂਗਰਸ ਪਾਰਟੀ ਮਿਹਨਤੀ ਵਰਕਰਾ ਦਾ ਮੁੱਲ ਮੋੜਦੀ ਹੈ-ਡਾਇ:ਗਿੱਲ

ਹਠੂਰ ਅਗਸਤ 2020 -(ਨਛੱਤਰ ਸੰਧੂ)-ਨੇੜਲੇ ਪਿੰਡ ਰਸੂਲਪੁਰ ਦੇ ਸਰਪੰਚ ਗੁਰਸਿਮਰਨ ਸਿੰਘ ਗਿੱਲ ਨੂੰ ਮਾਰਕੀਟ ਕਮੇਟੀ ਜਗਰਾਉ ਦਾ ਡਾਇਰੈਕਟਰ ਬਣਾਏ ਜਾਣ ਤੇ ਕਾਂਗਰਸੀ ਸਫਾਂ ਵਿੱਚ ਭਾਰੀ ਖੁਸੀ ਦੀ ਲਹਿਰ ਦੌੜ ਗਈ ਹੈ।ਅੱਜ ਹਠੂਰ ਵਿਖੇ ਗੱਲਬਾਤ ਕਰਦਿਆ ਡਾਇ:ਗੁਰਸਿਮਰਨ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਇੱਕ ਮਿਹਨਤੀ ਵਰਕਰ ਦੀ ਮਿਹਨਤ ਦਾ ਮੁੱਲ ਮੋੜਦੀ ਹੈ।ਉਨਾਂ੍ਹ ਕਿਹਾ ਕਿ ਪਹਿਲਾ ਕਾਂਗਰਸ ਪਾਰਟੀ ਨੇ ਉਨਾਂ੍ਹ ਨੂੰ ਯੂਥ ਕਾਂਗਰਸ ਹਲਕਾ ਜਗਰਾਉ ਦਾ ਪ੍ਰਧਾਨ ਬਣਾ ਕੇ ਮਾਣ ਬਖਸਿਆ ਸੀ ਪਰ ਇਸ ਤੋ ਵੱਧ ਖੁਸੀ ਦੀ ਗੱਲ ਹੈ ਕਿ ਮੈਨੂੰ ਮਾਰਕੀਟ ਕਮੇਟੀ ਜਗਰਾਉ ਦੀਆ ਸੇਵਾਵਾ ਦੇਖਣ ਦਾ ਪਾਰਟੀ ਨੇ ਇੱਕ ਸੁਨਿਹਰੀ ਮੌਕਾ ਦਿੱਤਾ ਹੈ।ਉਨਾਂ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਤੇ ਜਿਲਾ੍ਹ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਵੱਲੋ ਲਾਈ ਗਈ ਸੇਵਾ ਨੂੰ ਤਨਦੇਹੀ ਅਤੇ ਇਮਾਨਦਾਰੀ ਨਿਭਾਉਣਗੇ।ਇਸ ਸਮੇ ਉਨਾਂ੍ਹ ਨਾਲ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੀ ਮੌਜੂਦ ਸਨ।

ਸਤਿੰਦਰਪਾਲ ਸਿੰਘ ਗਰੇਵਾਲ ਨੂੰ ਮਾਰਕੀਟ ਕਮੇਟੀ ਜਗਰਾਉ ਦਾ ਚੇਅਰਮੈਨ ਬਣਨ ਤੇ ਪੰਚਾਂ ਤੇ ਸਰਪੰਚਾਂ ਨੇ ਗਰੇਵਾਲ ਨੂੰ ਵਧਾਈ ਦਿੱਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵੱਲੋ ਮਾਰਕੀਟ ਕਮੇਟੀ ਜਗਰਾਉ ਦਾ ਸਤਿੰਦਰਪਾਲ ਸਿੰਘ ਗਰੇਵਾਲ ਨੂੰ ਚੇਅਰਮੈਨ ਬਣਿਆ ਗਿਆ ਹੈ।ਗਰੇਵਾਲ ਨੂੰ ਚੇਅਰਮੈਨ ਬਣਾਏ ਜਾਣ ਤੇ ਪੰਚਾਂ,ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਕਾਂਗਰਸ ਸਰਪੰਚਾਂ ਵਲੋ ਵਧਾਈ ਦਿੱਤੀ ਜਾ ਰਹੀ ਹੈ।ਸਰਪੰਚ ਸਿਕੰਦਰ ਸਿੰਘ ਗਾਲਿਬ ਕਲਾਂ,ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ,ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਿਬ ਰਣ ਸਿੰਘ,ਸਰਪੰਚ ਗੁਰਪ੍ਰੀਤ ਸਿੰਘ ਭੀਤਾ ਗਾਲਿਬ ਖੁਰਦ,ਸਾਬਕਾ ਸਰਪੰਚ ਹਰਦੇਵ ਸਿੰਘ ਸਿਵੀਆਂ,ਹਰਸਿਮਰਨ ਸਿੰਘ ਬਾਲੀ,ਜਗਰੂਪ ਸਿੰਘ ਜੂਪਾ ਨੇ ਚੇਅਰਮੈਨ ਗਰੇਵਾਲ ਦੀ ਨਿਯੁਕਤੀ ਦਾ ਭਰਵਾਂ ਸਵਾਗਤ ਕਰਦਿਆਂ ਕਾਂਗਰਸ ਹਾਈਕਾਂਮਡ ਸਮੇਤ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਜ਼ਿਲ੍ਹਾਂ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦਾ ਧੰਨਵਾਦ ਕੀਤਾ।ਕਾਂਗਰਸ ਪੰਚਾਂ ਸਰਪੰਚਾਂ ਨੇ ਗਰੇਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਮਿਹਨਤੀ ਤੇ ਇਮਨਦਾਰ ਵਰਕਰਾਂ ਨੂੰ ਬਣਦਾ ਸਤਿਕਾਰ ਦਿੰਦੀ ਹੈ।ਗਰੇਵਾਲ ਦੀ ਨਿਯੁਕਤੀ ਨਾਲ ਪਾਰਟੀ ਵਰਕਰਾਂ ਦੇ ਹੌਸਲੇ ਬਲੰੁਦ ਹੋਏ ਹਨ।

ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਸਤਲੁਜ ਵੈਲਫੇਅਰ ਕਲੱਬ ਲਵੇਗੀ ਸਖਤ ਐਕਸ਼ਨ:ਚੇਅਰਮੈਨ ਸਤਨਾਮ ਸਿੰਘ ਹੰਬੜਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਜੋ ਪਿੰਡ ਲੀਲਾਂ ਮੇਘ ਸਿੰਘ ਵਿਖੇ ਪੱਤਰਕਾਰ ਡਾ.ਮਨਜੀਤ ਸਿੰਘ ਲੀਲਾਂ ਦੇ ਇਕ ਨਿੱਜੀ ਰੰਜ਼ਿਸ ਨੂੰ ਲੈ ਕੇ ਇਕ ਵਿਅਕਤੀ ਵੱਲੋ ਨਗਰ ਦੇ ਮਨਚੱਲੇ ਮੁਡਿੰਆਂ ਨੂੰ ਸਹਿ ਦੇ ਕੇ ਉਸ ਦੇ ਲੜਕਿਆਂ ਦੀ ਕੱੁਟਮਾਰ ਕਰਦੇ ਹੋਏ ਉਨ੍ਹਾਂ ਦੇ ਧਾਰਮਿਕ ਚਿੰਨਾਂ ਦੀ ਬੇਅਦਬੀ ਕੀਤੀ ਜੋ ਨਿੰਦਣਯੋਗ ਹੈ ਪਰ ਪੁਲਿਸ ਨੇ ਦੋਸੀਆਂ ਖਿਲਾਫ ਸਿਰਫ 751 ਕਰਕੇ ਖਾਨਾ ਪੂਰਤੀ ਕੀਤੀ ਪੁਲਿਸ ਨੂੰ ਚਾਹੀਦਾ ਤਾਂ ਇਹ ਸੀ ਕਿ ਤਰੰੁਤ ਦੋਸੀਆਂ ਤੇ ਧਾਰਮਿਕ ਚਿੰਨਾਂ ਦੀ ਬੇਅਦਬੀ ਕਰਨ ਦਾ ਪਰਚਾ ਦੇਣਾ ਚਾਹੀਦਾ ਸੀ ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਲੁਜ ਵੈਲਫੇਅਰ ਪੈ੍ਰਸ ਕਲੱਬ ਦੇ ਚੇਅਰਮੈਨ ਸਤਨਾਮ ਸਿੰਘ ਹੰਬੜਾਂ ਨੇ ਕੀਤਾ। ਉਨ੍ਹਾਂ ਕਿਹਾ ਕਿਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਪਿਛਲੇ ਦੋ ਮਹੀਨੇ ਤੋ ਇਨਸਾਫ ਦੇਣ ਦੀ ਬਜਾਏ ਲਾਰੇ ਲਾ ਕੇ ਉਸ ਪੀੜ੍ਹਤ ਪਰਿਵਾਰ ਨੂੰ ਖੱਜਲ ਖੂਵਾਰ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜੇ ਪੁਲਿਸ ਦੋਸੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਸਤਲੁਜ ਵੈਲਫੇਅਰ ਪ੍ਰੈਸ ਕਲੱਬ ਸਖਤ ਐਕਸਨ ਲਵੇਗੀ।

ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਜਾਰੀ

14 ਪੁਲਿਸ ਕਰਮਚਾਰੀਆਂ ਸਣੇ 242 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, 

24 ਘੰਟਿਆਂ ਦੁਰਾਨ 9 ਦੀ ਹੋਈ ਮੌਤ

ਲੁਧਿਆਣਾ ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)-  ਲੁਧਿਆਣਾ ਵਿੱਚ ਅੱਜ ਕੋਰੋਨਾ ਦੇ 242 ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 72 ਲੋਕ ਦੂਜੇ ਸੂਬਿਆਂ ਦੇ ਨਾਲ ਜਾਂ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਹਨ। ਇਸ ਨਾਲ ਹੁਣ ਜ਼ਿਲ੍ਹੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 8580 ਹੋ ਗਈ ਹੈ। ਕੋਰੋਨਾ ਦੇ ਨਾਲ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ। ਜਿਨ੍ਹਾਂ ਵਿੱਚੋਂ 8 ਲੋਕ ਲੁਧਿਆਣਾ ਜ਼ਿਲ੍ਹਾ ਦੇ ਨਾਲ ਸਬੰਧਿਤ ਹਨ। ਮਰਨ ਵਾਲਿਆਂ ਵਿੱਚ ਬਹਾਦਰ ਕੇ ਰੋਡ ਦਾ 47 ਸਾਲਾਂ ਵਿਅਕਤੀ, ਢੰਡਾਰੀ ਖੁਰਦ ਦਾ 40 ਸਾਲਾਂ ਔਰਤ, ਮੁੰਡੀਆਂ ਕਲਾਂ ਦਾ 90 ਸਾਲਾਂ ਵਿਅਕਤੀ, ਤਾਜਪੁਰ ਰੋਡ ਦਾ 47 ਸਾਲਾਂ ਵਿਅਕਤੀ, ਜਗਰਾਉਂ ਦਾ 62 ਸਾਲਾਂ ਵਿਅਕਤੀ, ਪਿੰਡ ਬਾਜੜਾ ਦਾ 60 ਸਾਲਾਂ ਵਿਅਕਤੀ, ਲੁਹਾਰਾ ਦਾ 35 ਸਾਲਾਂ ਵਿਅਕਤੀ ਅਤੇ ਬੀਆਰਐੱਸ ਨਗਰ ਦਾ 70 ਸਾਲਾਂ ਵਿਅਕਤੀ ਸ਼ਾਮਿਲ ਹੈ। ਹੁਣ ਤੱਕ ਕੋਰੋਨਾ ਦੇ ਨਾਲ 290 ਲੋਕਾਂ ਦੀ ਲੁਧਿਆਣਾ ਵਿੱਚ ਮੌਤ ਹੋ ਚੁੱਕੀ, ਜਦਕਿ ਦੂਸਰੇ ਜ਼ਿਲ੍ਹਿਆਂ ਦੇ ਰਹਿਣ ਵਾਲੇ 67 ਲੋਕਾਂ ਨੇ ਕੋਰੋਨਾ ਦੇ ਕਾਰਨ ਨਾਲ ਮੌਤ ਹੋਈ ਹੈ।

ਅੱਜ ਆਏ ਪਾਜੇਟਿਵ ਕੇਸਾਂ ਦੇ ਵਿੱਚ 14 ਪੁਲਿਸ ਕਰਮਚਾਰੀ, 7 ਹੈਲਥ ਕੇਅਰ ਵਰਕਰ, 6 ਇੰਟਰਨੈਸ਼ਨਲ/ਘਰੇਲੂ ਯਾਤਰੀ, 8 ਗਰਭਵਤੀ ਔਰਤਾਂ ਅਤੇ 8 ਅੰਡਰ ਟਰਾਇਲ ਕੈਦੀ ਸ਼ਾਮਿਲ ਹਨ। ਲੁਧਿਆਣਾ ਵਿੱਚ ਹੁਣ ਤੱਕ 98107 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿੱਚੋਂ 94958 ਲੋਕਾਂ ਦੀ ਰਿਪੋਰਟ ਆ ਚੁੱਕੀ ਹੈ। ਜਦਕਿ 3149 ਲੋਕਾਂ ਦੀ ਰਿਪੋਰਟ ਅਜੇ ਆਉਂਣੀ ਹੈ। ਹੁਣ ਤੱਕ 85984 ਲੋਕਾਂ ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ, ਜਦਕਿ ਬੀਤੇ ਦਿਨ ਤੱਕ 8148 ਲੋਕ ਹੋਣ ਤੱਕ ਸ਼ਹਿਰ ਵਿੱਚ ਪਾਜ਼ੇਟਿਵ ਪਾਏ ਜਾ ਚੁੱਕੇ ਸਨ।