You are here

ਲੁਧਿਆਣਾ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਲੁਧਿਆਣਾ ਮੋਦੀਖਾਨੇ ਵਾਲੇ ਜਿੰਦੂ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)-ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਆਈ ਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸਸਤੀਆਂ ਦਵਾਈਆਂ ਵੰਡਣ ਕਰਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਬਰਜਿੰਦਰ ਸਿੰਘ ਜਿੰਦੂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਸ਼ਿਵ ਸੈਨਾ ਪੰਜਾਬ ਦੇ ਜਨਰਲ ਸਕੱਤਰ ਰਿਤੇਸ਼ ਰਾਜਾ ਦੇ ਬਿਆਨ 'ਤੇ ਕੀਤੀ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਿਤੇਸ਼ ਰਾਜਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਜਿੰਦੂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਰਾਮਾਇਣ ਪੜ੍ਹੀ ਤੇ ਪ੍ਰਭੂ ਸ੍ਰੀ ਰਾਮ ਚੰਦਰ, ਮਾਤਾ ਸੀਤਾ ਤੇ ਹਨੂੰਮਾਨ ਜੀ ਦੇ ਨਾਮ ਬਿਨਾਂ ਇੱਜ਼ਤ ਦਿੱਤੇ ਲਏ ਜਿਸ ਕਰਕੇ ਹਿੰਦੂਆਂ ਦੇ ਮਨਾਂ ਨੂੰ ਠੇਸ ਪਹੁੰਚੀ। ਕਾਬਿਲੇ ਗੌਰ ਹੈ ਕਿ ਇਹ ਉਹੀ ਬਲਜਿੰਦਰ ਸਿੰਘ ਜਿੰਦੂ ਹਨ ਜਿਨ੍ਹਾਂ ਨੇ ਕੁਝ ਮਹੀਨੇ ਪਹਿਲੋਂ ਕੈਲਾਸ਼ ਚੌਕ 'ਚ ਮੋਦੀਖਾਨਾ ਸ਼ੁਰੂ ਕਰ ਕੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਘੱਟ ਮੁੱਲ ਦੀਆਂ ਦਵਾਈਆਂ ਵੰਡਣੀਆਂ ਸ਼ੁਰੂ ਕੀਤੀਆਂ। ਇਸ ਪਰਚੇ ਦੀ ਦੁਨੀਆ ਭਰ ਤੋਂ ਨਿਖੇਦੀ ਕਰਨ ਦੀਆਂ ਖਬਰਾਂ ਆ ਰਹਿਆ ਹਨ। ਲੋਕ ਇਸ ਨੂੰ ਇਕ ਮਾਫੀਆ ਦੁਆਰਾ ਚੱਲੀ ਹੋਈ ਚਾਲ ਸਮਜਦੇ ਹਨ।

ਲੰਮੇ ਸਮੇ ਦੀ ਉਡੀਕ ਤੋਂ ਬਾਦ ਹੋਇਆ ਐਲਾਨ, ਕਾਕਾ ਗਰੇਵਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਐਲਾਨੇ

ਜਗਰਾਓਂ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨੰਜਿੰਦਰ ਗਿੱਲ)- ਆਖਿਰਕਾਰ ਲੰਬੀ ਉਡੀਕ ਤੋਂ ਬਾਅਦ ਸਰਕਾਰ ਵੱਲੋਂ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੂੰ ਜਗਰਾਓਂ ਮਾਰਕਿਟ ਕਮੇਟੀ ਦਾ ਚੇਅਰਮੈਨ ਐਲਾਨ ਹੀ ਦਿੱਤਾ ਗਿਆ। ਉਨ੍ਹਾਂ ਨੂੰ ਚੇਅਰਮੈਨ ਥਾਪਣ ਦੀ ਸੂਚਨਾ ਨੇ ਇਲਾਕੇ 'ਚ ਕਾਂਗਰਸੀਆਂ ਦੇ ਹੀ ਨਹੀਂ, ਸਗੋਂ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਵੀ ਖੁਸ਼ੀ ਮਨਾਉਂਦਿਆਂ ਕਾਕਾ ਗਰੇਵਾਲ ਨੂੰ ਵਧਾਈਆਂ ਦਿੱਤੀਆਂ। ਕਾਕਾ ਗਰੇਵਾਲ ਦੇ ਜਗਰਾਓਂ ਪੁੱਜਣ 'ਤੇ ਉਨ੍ਹਾਂ ਦੇ ਸਮੱਰਥਕਾਂ ਤੇ ਪਾਰਟੀ ਆਗੂਆਂ ਨੇ ਥਾਂ-ਥਾਂ ਸਵਾਗਤ ਕਰਦਿਆਂ ਖੁਸ਼ੀ 'ਚ ਲੱਡੂ ਵੰਡੇ। ਵਰਣਨਯੋਗ ਹੈ ਕਿ ਸਰਕਾਰ ਵੱਲੋਂ ਸੂਬੇ ਦੀਆਂ ਬਹੁਤੀਆਂ ਮਾਰਕਿਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਗਏ ਸਨ ਪਰ ਜਗਰਾਓਂ ਮਾਰਕਿਟ ਕਮੇਟੀ ਦੇ ਚੇਅਰਮੈਨ ਦਾ ਐਲਾਨ ਨਾ ਕੀਤਾ ਗਿਆ।

ਹਾਲਾਂਕਿ ਪਹਿਲੇ ਦਿਨ ਤੋਂ ਹੀ ਕਾਕਾ ਗਰੇਵਾਲ ਨੂੰ ਚੇਅਰਮੈਨ ਬਣਾਏ ਜਾਣ ਦੀ ਗੱਲ ਹਰ ਇੱਕ ਜ਼ੁਬਾਨ 'ਤੇ ਸੀ ਪਰ ਇਸ ਦਾ ਐਲਾਨ ਨਾ ਹੋਣ 'ਤੇ ਨਿਰਾਸ਼ਾ ਵੱਧਦੀ ਜਾ ਰਹੀ ਸੀ। ਸ਼ੁੱਕਰਵਾਰ ਨੂੰ ਜਿਉਂ ਹੀ ਗਰੇਵਾਲ ਦੇ ਚੇਅਰਮੈਨ ਐਲਾਨਣ ਅਤੇ ਉਨ੍ਹਾਂ ਦੇ ਜਗਰਾਓਂ ਪਹੁੰਚਣ 'ਤੇ ਸਥਾਨਕ ਜੀਟੀ ਰੋਡ 'ਤੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਕਾਂਗਰਸੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਕਾਕਾ ਗਰੇਵਾਲ ਨੇ ਇਸ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਸ ਅਮਰੀਕ ਸਿੰਘ ਅਲੀਵਾਲ, ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੇਅਰਮੈਨ ਕਰਨ ਵੜਿੰਗ, ਰਾਜੇਸ਼ ਕੁਮਾਰ ਗੋਗੀ, ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਗੋਪਾਲ ਸ਼ਰਮਾ, ਯੂਥ ਆਗੂ ਮਨੀ ਗਰਗ, ਸੁਰਜੀਤ ਸਿੰਘ, ਰਾਜ ਭਾਰਦਵਾਜ, ਲਵਲੀ ਸ਼ਰਮਾ, ਤੇਜਿੰਦਰ ਸਿੰਘ ਨੰਨੀ, ਭਜਨ ਸਿੰਘ ਸਵੱਦੀ, ਪਰਮਿੰਦਰ ਸਿੰਘ ਟੂਸਾ, ਵਲੋਂ ਨਿਜੁਕਤੀ ਦਾ ਸਵਾਗਤ ਕਰਦਿਆਂ  ਵਧਾਈ ਦਿੱਤੀ।

ਪਿਛਲੇ ਨੌ ਮਹੀਨਿਆ ਤੋ ਇਨਸਾਫ ਲੈਣ ਲਈ ਦਰ-ਦਰ ਭਟਕ ਰਿਹਾ ਹੈ ਪੀੜ੍ਹਤ ਪਰਿਵਾਰ

ਜਗਰਾਓ,ਹਠੂਰ,,ਅਗਸਤ 2020 -(ਕੌਸ਼ਲ ਮੱਲ੍ਹਾ)-ਪਿੰਡ ਰਣਧੀਰਗੜ੍ਹ (ਛੋਟਾ ਭੰਮੀਪੁਰਾ) ਦਾ ਪਰਿਵਾਰ ਆਪਣੇ ਨੌਜਵਾਨ ਪੁੱਤਰ ਦੇ ਕਾਤਲਾ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਪਿਛਲੇ ਨੌ ਮਹੀਨਿਆ ਤੋ ਦਰ-ਦਰ ਭਟਕ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦਇਆ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਪਿੰਡ ਰਣਧੀਰਗੜ੍ਹ ਨੇ ਦੱਸਿਆ ਕਿ ਮੇਰਾ ਪੁੱਤਰ ਦਇਆ ਸਿੰਘ (25) ਲੁਧਿਆਣਾ ਵਿਖੇ ਮੈਡੀਕਲ ਦੀ ਪੜ੍ਹਾਈ ਕਰਦਾ ਸੀ ਅਤੇ ਲੁਧਿਆਣਾ ਵਿਖੇ ਹੀ ਪੀ ਜੀ ਵਿਚ ਆਪਣੇ 5-6 ਦੋਸਤਾ ਨਾਲ ਰਹਿੰਦਾ ਸੀ।ਉਨ੍ਹਾ ਦੱਸਿਆ ਕਿ 08 ਅਕਤੂਬਰ 2019 ਦੁਸਹਿਰੇ ਵਾਲੀ ਰਾਤ ਨੂੰ ਮੇਰੇ ਪੁੱਤਰ ਦਇਆ ਸਿੰਘ ਦਾ ਕਤਲ ਕਰਕੇ ਗਿੱਲਾ ਵਾਲੀ ਨਹਿਰ ਦੇ ਕਿਨਾਰੇ ਸਕੂਟਰੀ ਤੇ ਉੱਪਰ ਲਾਸ ਰੱਖ ਦਿੱਤੀ ਸੀ,ਸਾਨੂੰ ਕਿਸੇ ਵੀ ਪੁਲਿਸ ਅਧਿਕਾਰੀ ਨੇ ਫੋਨ ਨਹੀ ਕੀਤਾ ਅਤੇ 09 ਅਕਤੂਬਰ ਨੂੰ ਦੁਪਹਿਰ ਲਗਭਗ ਦੋ ਵਜੇ ਉਸ ਦੇ ਦੋਸਤ ਦਾ ਫੋਨ ਆਇਆ ਕਿ ਦਇਆ ਸਿੰਘ ਦਾ ਐਕਸੀਡੈਟ ਹੋ ਗਿਆ ਹੈ ਤੁਸੀ ਜਲਦੀ ਲੁਧਿਆਣਾ ਆ ਜਾਓ ਤਾਂ ਅਸੀ ਜਦੋ ਲੁਧਿਆਣਾ ਵਿਖੇ ਗਏ ਤਾਂ ਦਇਆ ਸਿੰਘ ਦੀ ਲਾਸ ਸਰਕਾਰੀ ਹਸਪਤਾਲ ਲੁਧਿਆਣਾ ਦੇ ਮੌਰਚਰੀ ਰੂਮ ਵਿਚ ਪਈ ਸੀ ਜਿਸ ਬਾਰੇ ਜਦੋ ਅਸੀ ਪੰਜਾਬ ਪੁਲਿਸ ਥਾਣਾ ਸਿਮਲਾਪੁਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦਇਆ ਸਿੰਘ ਦੀ ਮੌਤ ਕੁਦਰਤੀ ਹੋਣ ਕਰਕੇ 174 ਦੀ ਕਾਰਵਾਈ ਕਰ ਦਿੱਤੀ ਹੈ ਪਰ ਫਿਰ ਵੀ ਪੁਲਿਸ ਇਲਾਕੇ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈਕ ਕਰ ਰਹੀ ਹੈ ਜੋ ਵੀ ਦੋਸੀ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਾਡੇ ਤੋ ਪੁਲਿਸ ਵਾਲਿਆ ਨੇ ਦਸਤਖਤ ਕਰਵਾ ਲਏ 10 ਅਕਤੂਬਰ ਨੂੰ ਦਇਆ ਸਿੰਘ ਦੀ ਲਾਸ ਪੋਸਟਮਾਰਟਮ ਕਰਕੇ ਸਾਨੂੰ ਦੇ ਦਿੱਤੀ, ਪੀੜ੍ਹਤ ਪਰਿਵਾਰ ਨੇ ਦੱਸਿਆ ਕਿ ਅਸੀ ਸੈਕੜੇ ਵਾਰ ਥਾਣਾ ਸਿਮਲਾਪੁਰੀ ਦੀ ਪੁਲਿਸ ਨੂੰ ਇਨਸਾਫ ਲੈਣ ਲਈ ਮਿਲਦੇ ਰਹੇ ਹਾਂ,ਹਰ ਵਾਰ ਸਾਨੂੰ ਪੁਲਿਸ ਆਖਦੀ ਰਹੀ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਅਗਲੀ ਕਰਵਾਈ ਕੀਤੀ ਜਵੇਗੀ।ਉਨ੍ਹਾ ਦੱਸਿਆ ਕਿ ਕਤਲ ਦਾ ਸੱਚ ਸਾਹਮਣੇ ਲਿਆਉਣ ਲਈ ਪੰਜਾਬ ਪੁਲਿਸ ਕਮਿਸਨਰ ਲੁਧਿਆਣਾ ਨੇ ਇੱਕ ਸੈਟ ਵੀ ਬਣਾਈ ਸੀ ਪਰ ਸੈਟ ਨੇ ਵੀ ਕੋਈ ਸਾਨੂੰ ਇਨਸਾਫ ਨਹੀ ਦਿੱਤਾ ਹਰ ਵਾਰ ਘੰਟਿਆ ਬੰਦੀ ਦਫਤਰ ਵਿਚ ਬੈਠਾ ਕੇ ਸਾਮ ਨੂੰ ਬਿਨਾ ਕੋਈ ਗੱਲਬਾਤ ਕੀਤੇ ਵਾਪਸ ਮੋੜ ਦਿੱਤਾ ਜਾਦਾ ਹੈ।ਉਨ੍ਹਾ ਦੱਸਿਆ ਕਿ ਅਸੀ ਆਪਣੇ ਤੌਰ ਤੇ ਦੁਸਹਿਰੇ ਵਾਲੀ ਰਾਤ ਦੀ ਸੀ ਸੀ ਟੀ ਵੀ ਕੈਮਰਿਆ ਦੀ ਫੁਟੇਜ ਚੈਕ ਕੀਤੀ ਤਾਂ ਰਾਤ ਨੂੰ ਦਇਆ ਸਿੰਘ ਨੂੰ ਇੱਕ ਨੌਜਵਾਨ ਸਕੂਟਰੀ ਤੇ ਪਿੱਛੇ ਬੈਠਾ ਕੇ ਗਿੱਲਾ ਵਾਲੀ ਨਹਿਰ ਵੱਲ ਲੈ ਕੇ ਜਾ ਰਿਹਾ ਹੈ ਅਤੇ ਪੰਜ ਹੋਰ ਨੌਜਵਾਨ ਆਪਣੇ ਮੋਟਰ ਸਾਇਕਲਾ ਤੇ ਪਿਛੇ ਆ ਰਹੇ ਹਨ।ਉਨ੍ਹਾ ਦੱਸਿਆ ਕਿ ਸਾਨੂੰ ਪੂਰਾ ਯਕੀਨ ਹੈ ਕਿ ਦਇਆ ਸਿੰਘ ਦੀ ਕੁਦਰਤੀ ਮੌਤ ਨਹੀ ਹੋਈ ਹੈ ਇਸ ਦਾ ਕਤਲ ਕੀਤਾ ਗਿਆ ਹੈ ਅਤੇ ਕਾਤਲ ਅਮੀਰ ਘਰਾਣਿਆ ਦੇ ਹੋਣ ਕਰਕੇ ਪੁਲਿਸ ਕਾਤਲਾ ਖਿਲਾਫ ਜਾਣਬੁੱਝ ਕੇ ਕੋਈ ਕਾਰਵਾਈ ਨਹੀ ਕਰ ਰਹੀ ਅਤੇ ਪੁਲਿਸ ਕਾਤਲਾ ਨੂੰ ਬਚਾ ਰਹੀ ਹੈ,ਅੰਤ ਵਿਚ ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਅਤੇ ਭੈਣ ਭੁਪਿੰਦਰ ਕੌਰ ਨੇ ਦੁੱਖੀ ਮਨ ਨਾਲ ਦੱਸਿਆ ਕਿ ਅਸੀ ਪਿਛਲੇ ਨੌ ਮਹੀਨਿਆ ਤੋ ਇਨਸਾਫ ਲੈਣ ਲਈ ਲੁਧਿਆਣਾ ਦੇ ਦਫਤਰਾ ਦੇ ਧੱਕੇ ਖਾ ਰਹੀਆ ਹਾਂ ਪਰ ਸਾਨੂੰ ਇਨਸਾਫ ਨਹੀ ਮਿਿਲਆ ਅਤੇ ਜਦੋ ਵੀ ਲਾਕਡਾਉਨ ਖੁੱਲ੍ਹ ਜਾਵੇਗਾ ਤਾ ਅਸੀ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਵਾਗੇ।

ਪੰਚਾਇਤ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਗ੍ਰਾਟ ਦੀ ਕੀਤੀ ਮੰਗ

ਹਠੂਰ ,ਅਗਸਤ 2020 -(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਨਵਾਂ ਡੱਲਾ ਨੇ ਪਿੰਡ ਦੇ ਮੋਹਤਵਰ ਵਿਅਕਤੀਆ ਨਾਲ ਇੱਕ ਵਿਸ਼ੇਸ ਮੀਟਿੰਗ ਸਰਪੰਚ ਬਲਜਿੰਦਰ ਕੌਰ ਨਵਾਂ ਡੱਲਾ ਦੇ ਗ੍ਰਹਿ ਵਿਖੇ ਕੀਤੀ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਨਵਾਂ ਡੱਲਾ ਨੇ ਪਿੰਡ ਦੀਆ ਵੱਖ-ਵੱਖ ਸਮੱਸਿਆਵਾ ਬਾਰੇ ਪਿੰਡ ਵਾਸੀਆ ਨਾਲ ਵਿਚਾਰਾ ਪੇਸ ਕੀਤੀਆ,ਉਨ੍ਹਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪਿੰਡ ਦੀਆ ਦੋ ਮੁੱਖ ਮੰਗਾ ਬਾਰੇ ਬੇਨਤੀ ਕਰਦਿਆ ਕਿਹਾ ਕਿ ਪਿੰਡ ਨਵਾਂ ਡੱਲਾ ਨੂੰ ਜਗਰਾਓ ਮੁੱਖ ਸੜਕ ਨਾਲ ਜੋੜਨ ਲਈ ਦੋ ਕਿਲੋਮੀਟਰ ਕੱਚੇ ਰਸਤੇ ਨੂੰ ਸੜਕ ਬਣਾਇਆ ਜਾਵੇ ਅਤੇ ਪਿੰਡ ਵਿਚ ਸੀਵਰੇਜ ਪਾਉਣ ਲਈ ਲਗਭਗ ਅਠਾਰਾ ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ ਜਾਵੇ।ਉਨ੍ਹਾ ਕਿਹਾ ਕਿ ਪਿੰਡ ਵਿਚ ਸੀਵਰੇਜ ਪਾਉਣ ਦਾ ਕੁੱਲ ਖਰਚਾ ਲਗਭਗ 22 ਲੱਖ ਰੁਪਏ ਆਉਣਾ ਹੈ,ਜੇਕਰ ਸਰਕਾਰ ਸਾਨੂੰ ਸੀਵਰੇਜ ਪਾਉਣ ਲਈ 18 ਲੱਖ ਰੁਪਏ ਦੀ ਗ੍ਰਾਟ ਜਾਰੀ ਕਰਦੀ ਹੈ ਤਾਂ ਬਾਕੀ ਰਾਸੀ ਅਸੀ ਪਿੰਡ ਵਾਸੀਆ ਤੋ ਇਕੱਠੀ ਕਰ ਲਵਾਗੇ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਹਾਕਮ ਸਿੰਘ ਡੱਲਾ,ਹਰਜੀਤ ਸਿੰਘ,ਜਸਵੰਤ ਸਿੰਘ,ਦਾਰਾ ਸਿੰਘ,ਯੂਥ ਆਗੂ ਰਸਵੀਰ ਸਿੰਘ,ਰਛਪਾਲ ਸਿੰਘ,ਸਾਬਕਾ ਸਰਪੰਚ ਸਤਨਾਮ ਸਿੰਘ,ਸਤਿੰਦਰ ਸਿੰਘ,ਗੁਰਜੀਤ ਸਿੰਘ,ਪ੍ਰੀਤ ਸਿੰਘ,ਬਹਾਦਰ ਸਿੰਘ,ਮਨਦੀਪ ਸਿੰਘ,ਮੇਜਰ ਸਿੰਘ,ਦਿਲਬਾਗ ਸਿੰਘ,ਜਗਰੂਪ ਸਿੰਘ ਰੂਪਾ,ਸਮੂਹ ਗ੍ਰਾਮ ਪੰਚਾਇਤ ਨਵਾਂ ਡੱਲਾ ਹਾਜ਼ਰ ਸੀ 

ਰਾੳੂਕੇ ਕਲਾ ਵਿੱਚ ਰਾਜੀਵ ਗਾਧੀ ਦੀ ਜਯੰਤੀ ਤੇ ਬੂਟੇ ਲਾਏ

ਅਜੀਤਵਾਲ ,ਅਗਸਤ 2020 -(ਨਛੱਤਰ ਸੰਧੂ/ਬਲਬੀਰ  ਬਾਠ)-ਅੱਜ ਸਵਰਗਵਾਸੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਜੀ ਦੀ 76ਵੀਂ ਜਯੰਤੀ ਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਪੰਜਾਬ ਯੂਥ ਕਾਂਗਰਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਰਾਊਕੇ ਕਲਾਂ ਵਿਖੇ  ਬੂਟੇ ਲਗਾ ਕੇ ਮਨਾਈ ਗਈ ਜਿਸ ਵਿੱਚ ਮੀਤ ਪ੍ਰਧਾਨ ਕਾਂਗਰਸ ਮੋਗਾ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਯੂਥ ਕਾਂਗਰਸ ਆਗੂ ਗੁਰਜੰਟ ਸਿੰਘ ਪੰਚ ਨੇ ਬੂਟਾ ਲਗਾ ਕੇ ਸ਼ੂਰੂਆਤ ਕੀਤੀ ਇਸ ਮੌਕੇ ਜਸਵੰਤ ਸਿੰਘ ਪੱਪੀ ਰਾਊਕੇ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿੱਚ ਵਿਚਰਦਿਆਂ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹਰ ਮਨੁੱਖ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਹ ਮੁਹਿੰਮ ਚਲਾਉਣ ਤੇ ਯੂਥ ਕਾਂਗਰਸ ਪੰਜਾਬ ਪ੍ਰਧਾਨ ਬਰਿੰਦਰ ਢਿੱਲੋਂ ਤੇ ਯੂਥ ਕਾਂਗਰਸ ਜਰਨਲ ਸਕੱਤਰ ਪਰਮਿੰਦਰ ਡਿੰਪਲ ਦਾ ਧੰਨਵਾਦ ਕੀਤਾ ਇਸ ਮੌਕੇ ਜਸਪਾਲ ਸਿੰਘ ਪੰਚ ਯੂਥ ਕਾਂਗਰਸ ਵਰਕਰ ਹਾਜ਼ਰ ਸਨ

ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆ ਦਿਆਂਗੇ-  ਸਰਪੰਚ ਡਿੰਪੀ 

ਅਜੀਤਵਾਲ,ਅਗਸਤ 2020 -( ਬਲਵੀਰ ਸਿੰਘ ਬਾਠ)- ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਨਿਹਾਲ ਸਿੰਘ ਵਾਲਾ ਤੋਂ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਯੋਗ ਅਗਵਾਈ ਹੇਠ ਹਲਕੇ ਵਿਚ ਅਨੇਕਾਂ ਹੀ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਨਿਰੰਤਰ ਜਾਰੀ ਰਹਿਣਗੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੌਜੂਦਾ ਸਰਪੰਚ ਡਿੰਪੀ ਅਜੀਤਵਾਲ ਨੇ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਹੋਇਆ ਕੀਤਾ ਕਿਹਾ ਕਿ ਆਉਣ ਵਾਲੇ ਸਮੇਂ ਵੀ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਜਾਵੇਗੀ ਅਤੇ ਅਨੇਕਾਂ ਹੀ ਸਮਾਜ ਭਲਾਈ ਕਾਰਜਾਂ ਦੀਆਂ ਸਕੀਮਾਂ ਨਿਰੰਤਰ ਜਾਰੀ ਰਹਿਣਗੀਆਂ ਜਿਵੇਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੋਂ ਇਲਾਵਾ ਬਿਜਲੀ ਕਿਸਾਨਾਂ ਲਈ ਮੁਫ਼ਤ ਮੁਹੱਈਆ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸਮਾਜ ਭਲਾਈ ਸਕੀਮਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਚ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਹਰ ਸ਼ਹਿਰ ਅਤੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਹਲਕਾ ਨਿਹਾਲ ਸਿੰਘ ਵਾਲਾ ਚ ਪੈਂਦੇ ਅਜੀਤਵਾਲ ਚ ਵਿਕਾਸ ਕਾਰਜਾਂ ਲਈ ਦਿਨ ਰਾਤ ਮਿਹਨਤ ਕਰ ਰਹੇ ਸਰਪੰਚ ਡਿੰਪੀ ਨੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਜਾਵੇਗੀ ਹਰ ਗਲੀ ਮੁਹੱਲੇ ਵਿਚ ਵਿਕਾਸ ਵਿਕਾਸ ਨਜ਼ਰ ਆਵੇਗਾ ਇਸ ਸਮੇਂ ਉਨ੍ਹਾਂ ਵਾਹਿਗੁਰੂ  ਦੇ ਚਰਨਾਂ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਅਤੇ ਲੋਕਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਕਰੋਨਾ ਦੀ ਭਿਆਨਕ ਬਿਮਾਰੀ ਤੋਂ ਬਚਣ ਦੀ ਸਾਨੂੰ ਲੋੜ ਹੈ ਇਸ ਸਮੇਂ ਉਨ੍ਹਾਂ ਨਾਲ ਮੌਜੂਦਾ ਪੰਚਾਇਤ  ਮੈਂਬਰ ਤੇ ਨਗਰ ਨਿਵਾਸੀ ਹਾਜ਼ਰ ਸਨ

ਕੈਪਟਨ ਦੀ ਕਾਂਗਰਸ ਸਰਕਾਰ ਤੋਂ ਸਾਰੇ ਵਰਗਾਂ ਦੇ ਲੋਕ ਦੁਖੀ  -ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ 

ਕਾਂਗਰਸ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਲੋਕਾਂ ਨੇ ਕੱਢੀ ਭੜਾਸ 

ਅਜੀਤਵਾਲ , ਅਗਸਤ 2020 -(ਬਲਵੀਰ ਸਿੰਘ ਬਾਠ)- ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜ ਚੱਕ ਵਿਖੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵਿਰੁੱਧ ਇੱਕ ਧਰਨਾ ਲਾਇਆ ਗਿਆ ਧਰਨੇ ਵਿੱਚ ਇਕੱਠੇ ਹੋਏ ਲੋਕਾਂ ਦੇ ਜਨ ਸਮੂਹ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਰੋਸ ਮੁਜ਼ਾਹਰਾ ਕੀਤਾ ਜੈਨ ਸ਼ਕਤੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਦੁਖੀ ਹਨ ਕਿਉਂਕਿ ਪੰਜਾਬ ਵਿਚ ਅਕਾਲੀ ਸਰਕਾਰ ਵੇਲੇ ਦੀਆਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਕਾਂਗਰਸ ਸਰਕਾਰ ਬਣਦੇ ਹੀ ਬੰਦ ਹੋ ਚੁੱਕੀਆਂ ਹਨ ਜਿਵੇਂ ਕਿ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੋਂ ਇਲਾਵਾ ਸ਼ਗਨ ਸਕੀਮ ਅਤੇ ਹੋਰ ਵੀ ਅਨੇਕਾਂ ਸਕੀਮਾਂ ਬੰਦ ਹੋਣ ਕਿਨਾਰੇ ਕਰ ਦਿੱਤੀਆਂ ਹਨ ਅਤੇ ਗ਼ਰੀਬ ਪਰਿਵਾਰਾਂ ਦੀਆਂ ਬਿਜਲੀ ਦੇ ਦੋ ਸੌ ਜੰਟਾਂ ਜੋਸ਼ ਕਾਲੀ ਸਰਕਾਰ ਵੇਲੇ ਮਾਪਨ ਉਹ ਵੀ ਚਾਲੂ ਕੀਤੀਆਂ ਗਈਆਂ ਹਨ ਹਜ਼ਾਰਾਂ ਰੁਪਏ ਦੇ ਬਿੱਲ ਗਰੀਬ ਮਜਦੂਰ ਕਿੱਥੋਂ ਮੁੜੇਗਾ ਇੱਕ ਤਾਂ ਵੈਸੇ ਹੀ ਪੰਜਾਬ ਵਿੱਚ ਲੋਕ ਡਾਊਨ ਕਰਕੇ ਘਰਾਂ ਵਿੱਚ ਬੈਠੇ ਬੇਰੁਜ਼ਗਾਰ ਗਰੀਬ ਵਿਚਾਰੇ ਰੋਟੀ ਤੋਂ ਵੀ ਮੁਮਕਿਨ ਹੋ ਚੁੱਕਿਆ ਹੈ ਜਿਨ੍ਹਾਂ ਦਾ ਜਿੰਨਾਂ ਦੇ ਦੋ ਟਾਈਮ ਦੀ ਰੋਟੀ ਕਮਾ ਕੇ ਖਾਣਾ ਵੀ ਮੁਸ਼ਕਿਲ ਹੋ ਚੁੱਕਿਆ ਹੈ ਪੰਜਾਬ ਸਰਕਾਰ ਦੇ ਕੰਨਾਂ ਦੇ ਕੋਲ ਜੋ ਵੀ ਨਹੀਂ ਸਰਕਦੀ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਥੇਦਾਰ ਤੋਤਾ ਸਿੰਘ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਭੁਪਿੰਦਰ ਭੁਪਿੰਦਰ ਸਿੰਘ ਸਾਹੋਕੇ ਦੇ ਆਏ ਹੁਕਮਾਂ ਤੇ ਪਹਿਰਾ ਦਿੰਦੇ ਹੋਏ ਸਮੂਹ ਅਕਾਲੀ ਵਰਕਰਾਂ ਦੇ ਵੱਡੇ ਇਕੱਠ ਦੇ ਹਜੂਮ ਨੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਕਾਂਗਰਸ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਕੇ ਜਗਾਉਣ ਦਾ ਕੰਮ ਕੀ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਇੱਕ ਮੁੱਖ ਹੋ ਕੇ ਚੱਲਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਵਿੱਚ ਵੈਸੇ ਹੀ ਮੰਦੀ ਦਾ ਹਾਲ ਬਹੁਤ ਬੁਰਾ ਹੈ ਲੋਕ ਭੁੱਖਮਰੀ ਕਾਰਨ ਮਰਨ ਨੂੰ ਮਜਬੂਰ ਅਤੇ ਗਰੀਬ ਆਦਮੀ ਰੋਟੀ ਲਈ ਤਰਸ ਰਿਹਾ ਹੈ ਸਰਕਾਰਾਂ ਸਾਹਾਂ ਕਰਕੇ ਵੱਡੇ ਵੱਡੇ ਵਾਅਦੇ ਕਰਦੀਆਂ ਹਨ ਪਰ ਪੂਰਾ ਇਕ ਵੀ ਸਿਰੇ ਨਹੀਂ ਚੜ੍ਹਦਾ ਹਰ ਦੇਸ਼ ਦੇ ਵਿੱਚ ਰਾਜਾ ਪਰਜਾ ਦਾ ਖਿਆਲ ਰੱਖਦਾ ਹੈ ਪਰ ਸਾਡਾ ਰਾਜਾ ਮੁੱਖ ਮੰਤਰੀ ਏ ਸੀ ਦੇ ਵਿੱਚੋਂ ਬਾਹਰ ਨਿਕਲਦਾ ਹੀ ਨਹੀਂ ਦੂਜੇ ਪਾਸੇ ਸਾਡੇ ਹਰਮਨ ਪਿਆਰੇ ਨੇਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਨਜ਼ਰ ਆਏ ਸਭ ਤੋਂ ਵੱਡੀ ਗੱਲ ਉਨ੍ਹਾਂ ਦੇ ਕੇ ਭਾਈਚਾਰਕ ਸਾਂਝ ਉਨ੍ਹਾਂ ਨੇ ਹਮੇਸ਼ਾ ਆਪਣੇ ਰਾਜ ਵਿੱਚ ਕਾਇਮ ਰੱਖੀ ਅਤੇ ਹਰ ਇੱਕ ਗ਼ਰੀਬ ਅਮੀਰ ਦਾ ਦੁੱਖ ਸੁੱਖ ਸੁਣ ਕੇ ਸਾਂਝਾ ਕੀਤਾ ਇਸ ਨੇ ਡਾ ਜਗਦੇਵ ਸਿੰਘ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੰਬਰਦਾਰ ਸਾਧੂ ਸਿੰਘ ਰਘਬੀਰ ਸਿੰਘ ਜਿੰਦਰ ਸਿੰਘ ਡੇਅਰੀ ਵਾਲਾ ਮੰਦਰ ਸਿੰਘ ਕਲੇਰ ਇਕਬਾਲ ਸਿੰਘ ਸੁਰਜੀਤ ਸਿੰਘ ਸਰਬਜੀਤ ਸਿੰਘ ਸਰਬਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਸਤਨਾਮ ਸਿੰਘ ਕੁਲਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਲ ਸਨ ਜਿਨ੍ਹਾਂ 9  ਤੋਂ ਲੈ ਕੇ ਦਸ ਵਜੇ ਤੱਕ ਪੰਜਾਬ ਸਰਕਾਰ ਦੇ ਵਿਰੁੱਧ ਧਰਨਾ ਦਿੱਤਾ ਅਤੇ ਮੰਗਾਂ ਮਨਵਾਉਣ ਲਈ ਜ਼ੋਰ ਪਾਇਆ ਗਿਆ ਪਾਰਟੀ ਵਰਕਰ ਹਾਜ਼ਰ ਸਨ

ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਸਿਖ਼ਰਾਂ ਤੇ, 480 ਨਵੇਂ ਮਾਮਲੇ ਆਏ ਸਾਹਮਣੇ, 12 ਮੌਤਾਂ

ਲੁਧਿਆਣਾ , ਅਗਸਤ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਲੁਧਿਆਣਾ ਵਿਚ ਕਰੋਨਾ ਵਾਇਰਸ ਬੇਕਾਬੂ ਹੋ ਗਿਆ ਹੈ, ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਇੱਕ ਦਿਨ ਵਿੱਚ ਪਹਿਲੀ ਵਾਰ 509 ਲੋਕ ਕੋਰੋਨਾ ਨਾਲ ਪੀੜਤ ਪਾਏ ਗਏ ਸਨ, ਉਥੇ ਅੱਜ ਵੀ ਪੀੜਤ ਮਰੀਜਾਂ ਦੀ ਗਿਣਤੀ 480 ਤੱਕ ਪੁੱਜ ਗਈ ਹੈ, ਇਨ੍ਹਾਂ ਵਿਚੋਂ 462 ਲੋਕ ਜ਼ਿਲ੍ਹੇ ਨਾਲ ਸਬੰਧਤ ਸਨ, ਜਦੋਂ ਕਿ 18 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। 2 ਦਿਨ ਵਿੱਚ ਕੁੱਲ 989 ਲੋਕ ਕੋਰੋਨਾ ਦੀ ਪਕੜ ਵਿੱਚ ਆ ਚੁੱਕੇ ਹਨ। ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ 8012 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖਲ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿੱਚੋਂ ਅੱਠ ਲੁਧਿਆਣਾ ਦੇ ਸਨ, ਜਿਨ੍ਹਾਂ ਵਿੱਚ ਸ਼ਾਸਤਰੀ ਨਗਰ ਦਾ ਰਹਿਣ ਵਾਲਾ 60 ਸਾਲਾਂ ਬਜ਼ੁਰਗ, ਬਸੰਤ ਐਵੇਨਿਊ ਵਾਸੀ 51 ਸਾਲਾ ਵਿਅਕਤੀ, ਤਾਜਪੁਰ ਰੋਡ ਨਿਵਾਸੀ 75 ਸਾਲਾ ਔਰਤ, ਦਸ਼ਮੇਸ਼ ਨਗਰ ਨਿਵਾਸੀ 63 ਸਾਲਾ ਪੁਰਸ਼, ਸ਼ੇਰਪੁਰ ਨਿਵਾਸੀ 50 ਸਾਲਾ ਵਿਅਕਤੀ, ਹੈਬੋਵਾਲ ਕਲਾਂ ਨਿਵਾਸੀ 59 ਸਾਲਾ ਹੈਬੋਵਾਲ ਕਲਾਂ ਵਾਸੀ ਔਰਤ ਸ਼ਾਮਲ ਹੈ। ਜ਼ਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 270 ਹੋ ਗਈ ਹੈ। ਜਦਕਿ ਹੁਣ ਤਕ ਦੂਜੇ ਜ਼ਿਲ੍ਹਿਆਂ ਦੇ 63 ਮਰੀਜ਼ਾਂ ਦੀ ਮੌਤ ਲੁਧਿਆਣਾ ਵਿੱਚ ਇਲਾਜ਼ ਦੌਰਾਨ ਹੋਈ ਹੈ।  

ਜਗਰਾਓਂ ਸ਼ਹਿਰ ਦਾ ਮੁਹੱਲਾ ਰਾਮ ਨਗਰ ਕੋਰੋਨਾ ਦਾ ਗੜ੍ਹ

ਪੁਲਿਸ ਤੈਨਾਨ, ਕੀਤਾ ਸ਼ੀਲ, 23 ਪਾਜ਼ੇਟਿਵ

ਜਗਰਾਓਂ/ਲੁਧਿਆਣਾ, ਅਗਸਤ 2020 -( ਚਰਨਜੀਤ ਸਿੰਘ ਚੰਨ/ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

ਜਗਰਾਓਂ 'ਚ ਕੋਰੋਨਾ ਦੇ ਗੜ੍ਹ ਬਣੇ ਮੁਹੱਲਾ ਰਾਮ ਨਗਰ ਨੂੰ  ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਮੁਹੱਲੇ ਦੇ ਲੋਕਾਂ ਨੂੰ ਕੋਰੋਨਾ ਸਬੰਧੀ ਕਿਸੇ ਤਰ੍ਹਾਂ ਦੇ ਵੀ ਲੱਛਣ ਪਾਏ ਜਾਣ 'ਤੇ ਤੁਰੰਤ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਵਰਣਨਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਪਿਛਲੇ ਦਿਨੀਂ ਇਲਾਕੇ ਦੇ 29 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ, ਜਿਨ੍ਹਾਂ ਵਿਚੋਂ 23 ਵਿਅਕਤੀਆਂ ਦੇ ਸੈਂਪਲ ਕੋਰੋਨਾ ਪਾਜੇਟਿਵ ਆਏ ਅਤੇ ਇਨ੍ਹਾਂ 23 ਵਿਚੋਂ 10 ਕੋਰੋਨਾ ਪਾਜੇਟਿਵ ਇੱਕੋ ਮੁਹੱਲਾ ਰਾਮ ਨਗਰ ਦੇ ਆਉਣ ਕਾਰਨ ਸਿਹਤ ਵਿਭਾਗ ਵਿਚ ਖਲਬਲੀ ਮਚ ਗਈ। ਬੁੱਧਵਾਰ ਦਿਨ ਚੜ੍ਹਦਿਆਂ ਹੀ ਸਿਹਤ ਵਿਭਾਗ ਨੇ ਮੁਹੱਲਾ ਰਾਮ ਨਗਰ 'ਚ 10 ਕੋਰੋਨਾ ਪਾਜੇਟਿਵ ਮਰੀਜ਼ਾਂ ਦੇ ਮਾਮਲੇ ਨੂੰ ਲੈ ਕੇ ਮੁਹੱਲੇ ਨੂੰ ਸੀਲ ਕਰਨ ਦਾ ਫੈਸਲਾ ਕੀਤਾ ਅਤੇ ਡੀਐੱਸਪੀ ਰਾਜੇਸ਼ ਕੁਮਾਰ ਦੀ ਅਗਵਾਈ ਵਿਚ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਮੁਹੱਲਾ ਰਾਮ ਨਗਰ ਪੁੱਜੀ, ਜਿੱਥੇ ਉਨ੍ਹਾਂ ਮੁਹੱਲੇ 'ਚ ਦਾਖਲ ਹੋਣ ਵਾਲੇ ਰਸਤੇ ਬੰਦ ਕਰ ਦਿੱਤੇ। ਇਸ ਮੌਕੇ ਡੀਐੱਸਪੀ ਰਾਜੇਸ਼ ਕੁਮਾਰ ਨੇ ਮੁਹੱਲੇ ਦੇ ਲੋਕਾਂ ਨੂੰ ਕੋਰੋਨਾ ਦੇ ਵੱਧਦੇ ਖ਼ਤਰੇ ਤੋਂ ਅਗਾਹ ਕਰਦਿਆਂ ਅਪੀਲ ਕੀਤੀ ਕਿ ਕੁਝ ਦਿਨ ਬਿਨ੍ਹਾਂ ਕੰਮ ਉਹ ਘਰਾਂ 'ਚੋਂ ਬਾਹਰ ਨਾ ਨਿਕਲਣ। ਆਪਣਾ ਬਚਾ ਕਰਨ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਬਚਾ ਕਰ ਸਕਦੇ ਹਾਂ ਓਹਨਾ ਰਾਮ ਨਗਰ ਮੁਹਲੇ ਵਿੱਚ ਬਾਹਰ ਤੋਂ ਆਉਣ ਵਾਲਿਆ ਨੂੰ ਵੀ ਆਖਿਆ ਕਿ ਇਥੇ ਬਹੁਤ ਹੀ ਜਰੂਰੀ ਕੰਮ ਤੋਂ ਬਿਨਾਂ ਨਾ ਆਇਆ ਜਾਵੇ।

ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੂੰ ਦਾਖਾ ਤੇ ਸੋਨੀ ਗਾਲਿਬ ਨੇ ਵਿਕਾਸ ਕਾਰਜਾਂ ਲਈ 22 ਲੱਖ ਰੁਪਏ ਚੈਕ ਦਿੱਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)

ਨਜ਼ਦੀਕ ਪਿੰਡ ਗਾਲਿਬ ਕਲਾਂ ਦੀ ਪੰਚਾਇਤ ਨੰੁ ਜ਼ਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ 22 ਲੱਖ ਰੁਪਏ ਦੇ ਕਰੀਬ ਚੈਕ ਸੋਪਿਆ।ਇਸ ਸਮੇ ਦਾਖਾ ਤੇ ਸੋਨੀ ਗਾਲਿਬ ਨੇ ਕਿਹਾ ਕਿ ਗ੍ਰਾਟਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋ ਪਿੰਡਾਂ ਦੇ ਸਹਿਰਾਂ ਦੀ ਨੁਹਾਰ ਬਦਲਣ ਲਈ ਹਰ ਹਲਕੇ ਨੂੰ 25 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ।ਇਸ ਤਹਿਤ ਜਗਰਾਉ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 18 ਕਰੋੜ ਤੇ ਸ਼ਹਿਰ ਜਗਰਾਉ ਲਈ 7 ਕਰੋੜ ਰੁਪਏ ਖਰਚੇ ਜਾ ਰਹੇ ਹਨ।ਉਨ੍ਹਾਂ ਕਿਹਾ ਹਲਕੇ ਦਾ ਕੋਈ ਵੀ ਪਿੰਡ ਵਿਕਾਸ ਤੋ ਵਾਝਾਂ ਨਹੀ ਰਹੇਗਾ ਤੇ ਪੰਚਾਇਤਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਤੋ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਜਾ ਰਹੀਆਂ ਹਨ।ਇਸ ਸਮੇ ਸਰਪੰਚ ਸਿਕੰਦਰ ਸਿੰਘ ਪੈਚ ਨੇ ਦਾਖਾ ਤੇ ਸੋਨੀ ਗਾਲਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣਾ ਹੀ ਪੰਚਾਇਤ ਦਤ ਮਕਸਦ ਹੈ ਇਕ-ਇਕ ਪਾਰਦਰਸ਼ੀ ਤੇ ਨਿਰਪੱਖਤਾ ਨਾਲ ਲੋਕਾਂ ਦੀਆਂ ਭਲਾਈ ਲਈ ਖਰਚਿਆ ਜਾਵੇਗਾ।ਇਸ ਸਮੇ ਸਮੂਹ ਨਗਰ ਨਿਵਾਸੀ ਅਤੇ ਕਾਂਗਰਸ ਵਰਕਰ ਹਾਜ਼ਰ ਸਨ।