You are here

ਲੁਧਿਆਣਾ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 3412 ਸੈਂਪਲ ਲਏ ,  ਮਰੀਜ਼ਾਂ ਠੀਕ ਹੋਣ ਦੀ ਦਰ 79.03% ਹੋਈ

ਡਿਪਟੀ ਕਮਿਸ਼ਨਰ ਵੱਲੋਂ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਸ਼ਲਾਘਾ

ਲੁਧਿਆਣਾ, ਅਗਸਤ 2020(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ  )-ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 3412 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਡੀ ਐੱਮਜ਼ ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 3412 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 10222 ਮਰੀਜ਼ਾਂ ਵਿਚੋਂ 79.03% (8079 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 3412 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 1729 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 8079 ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 208 ਮਰੀਜ਼ (183 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 25 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 123260 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 121873 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 110574 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1387 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 10222 ਹੈ, ਜਦਕਿ 1077 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 24 ਮੌਤਾਂ ਹੋਈਆਂ ਹਨ (18 ਜ਼ਿਲ੍ਹਾ ਲੁਧਿਆਣਾ, 2 ਜਲੰਧਰ, 1 ਫਿਰੋਜ਼ਪੁਰ, 1 ਮੋਗਾ, 1 ਕਪੂਰਥਲਾ ਅਤੇ 1 ਰਾਜ ਉਤਰ ਪ੍ਰਦੇਸ਼ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 411 ਅਤੇ 97 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 34546 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 5985 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 363 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਸਾਡੀ ਪਾਰਟੀ ਹਮੇਸ਼ਾ ਹੀ ਖੇਤੀ ਕਾਨੂੰਨ ਦਾ ਵਿਰੋਧ ਕਰਦੀ ਰਹੇਗੀ:ਪ੍ਰਧਾਨ ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਦੀ ਭਾਜਪਾ ਸਰਕਾਰ ਵਲੋ ਲਿਆਦੇ ਜਾ ਰਹੇ ਖੇਤੀ ਕਾਨੂੰਨ ਦੇ ਖਿਲਾਫ ਅਸੀ ਹਮੇਸ਼ਾ ਮਰ ਮਿਟਾਗੇ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਮੋਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਪਹਿਲੇ ਦਿਨ ਤੋ ਹੀ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕਰਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿ ਕੰੁਭਕਰਨ ਦੀ ਨੀਦ ਸੱੁਤੇ ਪਏ ਸੂਬੇ ਦੇ ਮੱੁਖ ਮੰਤਰੀ ਕੈਪਟਨ ਨੂੰ ਵੀ ਜਗਾਉਣ ੲਦੀ ਭਰਪੂਰ ਕੋਸ਼ਿਸ ਕੀਤੀ ਗਈ ਅਤੇ ਮੰਗ ਕੀਤੀ ਖੇਤੀ ਸੁਧਾਰ ਕਾਨੂੰਨ ਦੇ ਖਿਲਾਫ ਪੰਜਾਬ ਵਿਧਾਨ ਸਭਾ ਵਿਚ ਮਤਾ ਲਿਆ ਕੇ ਰੱਦ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਛੋਟੇ ਤੇ ਵੱਡੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਨਹੀ ਮਾਰਨ ਦੇਣਗੇ

ਜਗਰਾਓਂ ਪੁਲਿਸ ਨੇ ਵੱਡੀ ਮਾਤਰਾ ਭੁੱਕੀ ਫੜੀ

ਜਗਰਾਓਂ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)- ਵਿਵੇਕਸ਼ੀਲ ਸੋਨੀ , ਆਈ.ਪੀ.ਐਸ , ਐਸ.ਐਸ.ਪੀ.ਲੁਧਿਆਣਾ ( ਦਿਹਾਤੀ ) ਜੀ ਵੱਲੋਂ ਪੁਲਿਸ ਜਿਲਾ ਲੁਧਿਆਣਾ ( ਦਿਹਾਤੀ ) ਨੂੰ ਨਸ਼ਾ ਮੁਕਤ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਵਰਿੰਦਰਜੀਤ ਸਿੰਘ , ਪੀ.ਪੀ.ਐਸ , ਪੁਲਿਸ ਕਪਤਾਨ ( ਡੀ ) ਲੁਧਿਆਣਾ ( ਦਿਹਾਤੀ ) ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ , ਪੀ.ਪੀ.ਐਸ , ਡੀ.ਐਸ.ਪੀ ( ਡੀ ) ਲੁਧਿ : ( ਦਿਹਾਤੀ ) ਅਤੇ ਐਸ.ਆਈ ਸਿਮਰਜੀਤ ਸਿੰਘ , ਇੰਚਾਰਜ ਸੀ.ਆਈ.ਏ ਸਟਾਫ ਜਗਰਾਉਂ ਦੀ ਨਿਗਰਾਨੀ ਹੇਠ ਏ.ਐਸ.ਆਈ ਭਗਵਾਨ ਸਿੰਘ ਸੀ.ਆਈ.ਏ ਸਟਾਫ ਜਗਰਾਉਂ ਸਮੇਤ ਪੁਲਿਸ ਪਾਰਟੀ ਦੇ ਤਹਿਸੀਲ ਚੌਕ ਜਗਰਾਉਂ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਵੀਰ ਸਿੰਘ ਉਰਫ ਸੋਨੂੰ ਪੁੱਤਰ ਹਰਦਿਆਲ ਸਿੰਘ ਵਾਸੀ ਵੈਰੋਵਾਲ ਜਿਲ੍ਹਾ ਤਰਨਤਾਰਨ ਨੇ ਆਪਣੇ 10 ਟਾਇਰੀ ਟਰੱਕ ਨੰਬਰ ਪੀ.ਬੀ -05 / ਏ.ਸੀ 2808 ਨੂੰ ਚਲਾਉਣ ਲਈ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੋਇੰਦਵਾਲ ਸਾਹਿਬ , ਜਿਲ੍ਹਾ ਤਰਨਤਾਰਨ ਅਤੇ ਕਿਰਪਾਲ ਸਿੰਘ ਉਰਫ ਪਾਲਾ ਪੁੱਤਰ ਪੂਰਨ ਸਿੰਘ ਵਾਸੀ ਮਾਹਲੇਵਾਲ ਥਾਣਾ ਫਤਿਹਗੜ੍ਹ ਪੰਜਤੂਰ ਜਿਲ੍ਹਾ ਮੋਗਾ ਰੱਖੇ ਹੋਏ ਹਨ।ਉਕਤਾਨ ਤਿੰਨੋ ਵਿਆਕਤੀ ਮਿਲ ਕੇ ਟਰੱਕ ਪਰ ਮੱਧ ਪ੍ਰਦੇਸ਼ ਤੇ ਭੁੱਕੀ ਚੂਰਾ ਪੋਸਤ ਲਿਆ ਕਿ ਪੰਜਾਬ ਦੇ ਵੱਖ ਵੱਖ ਇਲਾਕਿਆ ਵਿੱਚ ਸਪਲਾਈ ਕਰਦੇ ਹਨ । ਅੱਜ ਵੀ ਇਹ ਤਿੰਨੋ ਜਾਣੇ ਪਿਆਜਾ ਦੇ ਭਰੇ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਛੁਪਾ ਕੇ ਲਿਆ ਰਹੇ ਹਨ । ਜੋ ਭੁੱਕੀ ਚੂਰਾ ਪੋਸਤ ਜਗਰਾਉ ਇਲਾਕੇ ਵਿੱਚ ਸਪਲਾਈ ਕਰਨ ਜਾ ਰਹੇ ਹਨ।ਇਤਲਾਹ ਸੱਚੀ ਤੇ ਭਰੋਸੇਯੋਗ ਹੋਣ ਕਰਕੇ ਉਕਤਾਨ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 116 ਮਿਤੀ 30-08-2020 ਅ / ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਜਗਰਾਉ ਦਰਜ ਰਜਿਸਟਰ ਕਰਕੇ ਪੁਲ ਡਰੇਨ ਅਲੀਗੜ੍ਹ ਰੋਡ ਬਾਹੱਦ ਕੋਠੇ ਖੰਜੂਰਾਂ ਨਾਕਾਬੰਦੀ ਕੀਤੀ ਗਈ ਤਾਂ ਜਗਰਾਉ ਸਾਈਡ ਤੋਂ ਆ ਰਹੇ ਟਰੱਕ ਨੂੰ ਰੋਕ ਕੇ ਚੈਕ ਕੀਤਾ ਗਿਆ । ਇਸੇ ਦੌਰਾਨ ਸੀ ਰਾਜੇਸ਼ ਸ਼ਰਮਾ , ਪੀ.ਪੀ.ਐਸ , ਉਪ ਕਪਤਾਨ ਪੁਲਿਸ ( ਸ ) , ਲੁਧਿਆਣਾ ( ਦਿਹਾਤੀ ) ਵਾਧੂ ਚਾਰਜ਼ ਸਬ ਡਵੀਜਨ ਜਗਰਾਉ ਵੀ ਮੌਕਾ ਤੇ ਪਹੁੰਚ ਗਏ ਜਿਹਨ੍ਹਾਂ ਦੀ ਹਾਜਰੀ ਵਿੱਚ ਟਰੱਕ ਦੀ ਤਰਪਾਲ ਖੋਲ ਕੇ ਬਾਡੀ ਵਿੱਚ ਬੰਦ ਡਾਲੇ ਦੇ ਅੰਦਰਲੇ ਪਾਸਿਉ ਬੋਰੀਆਂ ਪਲਾਸਟਿਕ ਵਜ਼ਨਦਾਰ ਰੰਗ ਚਿੱਟਾ ਮੂੰਹ ਬੰਨੇ ਹੋਏ ਮਿਲੇ।ਜਿਹਨਾਂ ਨੂੰ ਟਰੱਕ ਵਿੱਚੋਂ ਹੇਠਾਂ ਉਤਾਰ ਕੇ ਗਿਣਤੀ ਕਰਨ ਉਪਰੰਤ 1 ਬੋਰੀਆਂ ਹੋਈਆਂ । ਜੋ ਕੁੱਲ 03 ਕੁਇੰਟਲ 85 ਕਿਲੋਗ੍ਰਾਮ ( ਹਰੇਕ ਬੋਰੀ ਵਜਨੀ 35/35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ।ਗ੍ਰਿਫ਼ਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਹਨਾਂ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਜਿਹਨਾਂ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ ਦੀ ਤਾਜ਼ਪੋਸੀ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ

ਹਠੂਰ ਅਗਸਤ-(ਨਛੱਤਰ ਸੰਧੂ)-ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋ ਨਵ-ਨਿਯੁਕਤ ਕੀਤੇ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ ਦੀ ਅੱਜ ਤਾਜ਼ਪੋਸ਼ੀ ਦਾ ਸਮਾਰੋਹ ਯਾਦਗਾਰੀ ਹੋ ਨਿਬੜਿਆ।ਇਸ ਮੋਕੇ ਤੇ ਚੇਅਰਮੈਨ ਤਰਲੋਚਨ ਸਿੰਘ ਝੋਰੜਾਂ ਅਤੇ ਚੁਣੇ ਗਏ ਕਮੇਟੀ ਮੈਂਬਰਾਂ ਅਤੇ ਡਾਇਰੈਕਟਰਾਂ ਦਾ ਮਾਰਕੀਟ ਕਮੇਟੀ ਹਠੂਰ ਵਿਖੇ ਪਹੁੰਚਣ ਤੇ ਹਲਕਾ ਜਗਰਾਓ ਅਤੇ ਹਲਕਾ ਰਾਏਕੋਟ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਫੁੱਲਾਂ ਦੇ ਹਾਰ ਪਾ ਕੇ ਜੋ਼ਰਦਾਰ ਸਵਾਗਤ ਕੀਤਾ।ਇਸ ਮੋਕੇ ਤੇ ਚੇਅਰਮੈਨੀ ਦਾ ਅਹੁਦਾ ਸੰਭਾਲਣ ਤੇ ਤਰਲੋਚਨ ਸਿੰਘ ਝੋਰੜਾਂ ਦਾ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਤੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਨੇ ਮੂੰਹ ਮਿੱਠਾ ਕਰਵਾਇਆ।ਇਸ ਮੋਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਕ੍ਰਿਪਾਲ ਸਿੰਘ ਨੱਥੋਵਾਲ,ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ,ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਗੁਰਦੇਵ ਸਿੰਘ ਝੋਰੜਾਂ,ਸਰਪੰਚ ਦਲਜੀਤ ਸਿੰਘ ਝੋਰੜਾਂ,ਪ੍ਰੀਤਮ ਸਿੰਘ ਅਖਾੜਾ ਅਤੇ ਮੇਜਰ ਸਿੰਘ ਲੱਖਾ ਨੇ ਕਿਹਾ ਕਿ ਚੇਅਰਮੈਨ ਦਾ ਸਮੁੱਚਾ ਪਰਿਵਾਰ ਕੁਰਬਾਨੀਆਂ ਭਰਿਆ ਅਤੇ ਟਕਸਾਲੀ ਕਾਂਗਰਸੀਆਂ ਵਿੱਚੋ ਮੂਹਰਲੀ ਕਤਾਰ ਵਿੱਚੋ ਜਾਣਿਆ ਜਾਂਦਾ ਹੈ।ਤਰਲੋਚਨ ਦੇ ਪਿਤਾ ਸਾਬਕਾ ਸਰਪੰਚ ਸਾਧੂ ਸਿੰਘ ਝੋਰੜਾਂ ਪਹਿਲਾਂ ਲੈਡਮਾਰਗੇਜ ਬੈਂਕ ਦੇ ਚੇਅਰਮੈਨ ਰਹੇ ਹਨ ਅਤੇ ਹੁਣ ਪਾਰਟੀ ਨੇ ਇਨਾਂ੍ਹ ਦੇ ਸਪੁੱਤਰ ਨੂੰ ਇਹ ਮਾਣ ਦੇ ਕੇ ਝੋਰੜਾਂ ਪਿੰਡ ਦਾ ਪੂਰੇ ਜਿਲ੍ਹੇ ਵਿੱਚ ਨਾਮ ਰੌਸ਼ਨ ਕੀਤਾ ਹੈ।ਅਖੀਰ ਵਿੱਚ ਚੇਅਰਮੈਨ ਸੁਖਪਾਲ ਸਿੰਘ ਗੋਦਵਾਲ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਨੂੰ ਜੀ ਆਇਆ ਆਖਦਿਆ ਉਨਾ੍ਹ ਦਾ ਦਿਲ ਦੀਆਂ ਗਹਿਰਾਈਆਂ ਵਿੱਚੋ ਧੰਨਵਾਦ ਕੀਤਾ।ਇਸ ਮੋਕੇ ਤੇ ਜਗਪ੍ਰੀਤ ਸਿੰਘ ਬੁੱਟਰ,ਇਕਬਾਲ ਸਿੰਘ ਫ਼ੇਰੂਰਾਈ ਪੱਤਰਕਾਰ ਰਾਏਕੋਟ,ਸੁਖਭਿੰਦਰ ਸਿੰਘ ਆੜਤੀਆ ਝੋਰੜਾਂ,ਸਰਪੰਚ ਮੇਜਰ ਸਿੰਘ ਧੂੜਕੋਟ,ਹਰਪ੍ਰੀਤ ਸਿੰਘ ਬੋਪਾਰਾਏ ਖੁਰਦ,ਸੂਬੇਦਾਰ ਜਗਜੀਤ ਸਿੰਘ ਗੋਂਦਵਾਲ,ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਡਾ:ਤਾਰਾ ਸਿੰਘ ਲੱਖਾ,ਡਾਇਰੈਕਟਰ ਗੁਰਸਿਮਰਨ ਸਿੰਘ ਗਿੱਲ ਰਸੂਲਪੁਰ,ਸਰਪੰਚ ਜਸਵੀਰ ਸਿੰਘ ਲੱਖਾ,ਡਾ:ਬਲਜਿੰਦਰ ਸਿੰਘ ਲੱਖਾ,ਬਲਵਿੰਦਰ ਕੌਰ ਸਾਬਕਾ ਸਰਪੰਚ ਝੋਰੜਾਂ,ਸਰਬਜੀਤ ਸਿੰਘ ਨੀਟਾ ਕਾਰਜਕਾਰੀ ਸਰਪੰਚ ਫ਼ੇਰੂਰਾਈ,ਰਛਪਾਲ ਸਿੰਘ ਫ਼ੇਰੂਰਾਈ,ਜਗਦੀਪ ਸਿੰਘ ਸਿੱਧੂ ਮੱਲ੍ਹਾ,ਇਕਬਾਲ ਸਿੰਂਘ ਗੁਲਾਬ ਫੇਰੂਰਾਈ,ਗੁਰਮੇਲ ਸਿੰਘ ਸਾਬਕਾ ਸਰਪੰਚ ਝੋਰੜਾਂ,ਸਵਰਨ ਸਿੰਘ ਸਾਬਕਾ ਸਰਪੰਚ ਝੋਰੜਾਂ,ਇਕਬਾਲ ਸਿੰਘ ਸਾਬਕਾ ਸਰਪੰਚ ਝੋਰੜਾਂ,ਮੇਜਰ ਸਿੰਘ ਫੇਰੂਰਾਈ,ਕੇਵਲ ਸਿੰਘ ਫੇਰੂਰਾਈ,ਰਾਜਵੀਰ ਸਿੰਘ ਸਰਪੰਚ ਸਾਹਜਹਾਨਪੁਰ,ਰਣਧੀਰ ਸਿੰਘ ਧੀਰਾ ਡੱਲਾ,ਰਛਪਾਲ ਸਿੰਘ ਸਰਪੰਚ ਸੀਲੋਆਣੀ ਅਤੇ ਬਲਦੇਵ ਸਿੰਘ ਮਾਣੰੂਕੇ ਆਦਿ ਹਾਜਰ ਸਨ

ਇੰਟਰਨੈਸ਼ਨਲ ਪੰਥਕ ਦਲ ਦੀ ਅਹਿਮ ਮਿਟਿਗ

ਭਾਈ ਸੁਰਿੰਦਰਪਾਲ ਸਿੰਘ ਹਵਾਸ ਜਿਲ੍ਹਾ ਲੁਧਿਆਣਾ ਤੋਂ ਸ਼ਹਿਰੀ ਪ੍ਰਧਾਨ ਨਿਯੁਕਤ

ਰੋਡੇ/ਜਗਰਾਓਂ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਇੰਟਰਨੈਸ਼ਨਲ ਪੰਥਕ ਦਲ ਦੀ ਅੱਜ ਦੀ ਅਹਿਮ ਮੀਟਿੰਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ( ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ) ਜੀ ਦੀ ਅਗਵਾਈ ਵਿੱਚ ਗੁਰਦਵਾਰਾ ਸੰਤ ਖਾਲਸਾ ਜਨਮ ਅਸਥਾਨ ਪਿੰਡ ਰੋਡੇ ਵਿਖੇ ਹੋਈ ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਵਿਸਥਾਰ ਲਈ ਅਹਿਮ ਵਿਚਾਰ ਚਰਚਾ ਹੋਈ. ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਵੱਲੋਂ ਜਥੇਬੰਦੀ ਦੇ ਸਿੰਘਾਂ ਨੂੰ  ਪੰਥ ਦੀ ਚੜ੍ਹਦੀਕਲਾ ਲਈ ਸੇਵਾਵਾਂ ਕਰਨ ਓਹਨਾ ਕਿਹਾ ਕਿ  ਪੰਜਾਬ ਦੇ ਵਿੱਚ ਚੱਲ ਰਹੇ ਨਸ਼ੇ ਦੇ ਦਰਿਆ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਲੋੜ ਹੈ  ਆਲ ਇੰਡੀਆ ਕਨਵੀਨਰ ਭਾਈ ਹਰਚੰਦ ਸਿੰਘ ਨੇ ਕਿਹਾ ਕਿ ਜਥੇਬੰਦੀ ਪੀੜ੍ਹਤ ਪ੍ਰਵਾਰਾਂ ਨਾਲ ਖੜੀ ਹੈ  ਪੰਜਾਬ ਚ ਵੱਧ ਰਹੇ ਨਸ਼ੇ ਦੇ ਮੁਦੇ ਅਤੇ ਹੋਰ ਮੁੱਦਿਆਂ ਤੇ ਅਵਾਜ ਬੁਲੰਦ ਕੀਤੀ ਜਾਏਗੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਸਤਨਾਮ ਸਿੰਘ ਵੱਲੀਆਂ ਨੇ ਜਥੇਬੰਦੀ ਦੇ ਅਜੰਡੇ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਜਥੇਬੰਦੀ ਮੁੱਖ ਕਾਰਜ ਸਿੱਖੀ ਅਤੇ ਗੁਰਮੱਤ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ,ਸਿੱਖੀ ਸਿਧਾਤਾਂ ਤੇ ਡੱਟ ਕੇ ਪਹਿਰਾ ਦੇਣਾ ਗੁਰੂ ਨਿੰਦਕਾਂ ਤੇ ਕਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕਰਵਾਉਣੀ ਅਤੇ ਨਗਰ ਨਗਰ ਵਿੱਚ ਜਾ ਕੇ ਗੁਰਮੱਤ ਦੇ ਕੈਂਪ ਲਗਾਉਣੇ ਜਿਨ੍ਹਾਂ ਵਿੱਚ ਅਮ੍ਰਿੰਤ ਵੇਲੇ ਗੁਰਬਾਣੀ ਦੀ ਕਥਾ ਵਿਚਾਰ ਕਰਨੀ ਅਤੇ  ਬਜੁਰਗਾਂ,ਬੀਬੀਆਂ, ਬੱਚੇ, ਬੱਚੀਆਂ,ਮਾਈ,ਭਾਈ ਗੁਰਬਾਣੀ ਅਤੇ ਨਿੱਤਨੇਮ ਦੀ ਸੰਥਿਆ ਦੇਣ ਦੀ ਨਿਸ਼ਕਾਮ ਸੇਵਾ ਕਰਨੀ ਕਿਉਂ ਕਿ ਹਰ ਮਾਈ ,ਭਾਈ ਆਪਣੇ ਘਰ ਵਿੱਚ ਬੈਠ ਕੇ ਸੁਧ ਬਾਣੀ ਪੜ੍ਹ ਕੇ ਨਿੱਤਨੇਮ ਕਰ ਸਕੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਲਖਵਿੰਦਰ ਸਿੰਘ ਤੇ ਗਿਆਨੀ ਗੁਰਮੀਤ ਸਿੰਘ ਪ੍ਧਾਨ  ਫਾਜ਼ਿਲਕਾ ਨੇ ਸਿੱਖਾਂ ਦੇ ਭਖਦੇ ਮਸਲਿਆਂ ਤੇ ਬੋਲਦਿਆਂ ਸਮੇਂ ਸ਼ਰਾਬ ਮਾਫੀਆ ਅਤੇ ਜੋ ਨਸੇ਼ਆਂ ਦਾ ਛੇਵਾਂ ਦਰਿਆ ਚੱਲ ਰਿਹਾ ਹੈ ਇਸ ਬਾਰੇ ਵੀ ਸਰਕਾਰਾਂ ਅਤੇ ਪ੍ਰਸਾਸ਼ਨ ਨੂੰ ਜਿਮੇਵਾਰ  ਠਹਿਰਾਇਆ ।ਮੀਟਿੰਗ ਵਿੱਚ ਬੋਲਦਿਆਂ ਕਿਸਾਨ ਵਿੰਗ ਦੇ ਨਵ ਨਿਯੁਕਤ ਪ੍ਰਧਾਨ ਭਾਈ  ਕਿਰਪਾ ਸਿੰਘ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਕਿ ਉਨ੍ਹਾ ਇਸ ਮੁੱਦੇ ਤੇ ਕਿਸਾਨਾਂ ਨੂੰ ਜਥੇਬੰਦੀ ਦਾ ਸਾਥ ਦੇਣ ਦੀ ਅਪੀਲ ਕੀਤੀ ਭਾਈ ਸੁਰਿੰਦਰਪਾਲ ਸਿੰਘ ਹਵਾਸ ਨੂੰ ਜਿਲ੍ਹਾ ਲੁਧਿਆਣਾ ਤੋਂ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸਰਬੱਤ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਕਰੋਨਾ ਦੀ ਜੰਗ ਜਿੱਤੇ 

ਸੋਮਵਾਰ ਨੂੰ ਬੈਠਣਗੇ ਆਪਣੇ ਦਫ਼ਤਰ ਆਮ ਵਾਂਗ ਕਰਨਗੇ ਲੋਕਾਂ ਦੇ ਕੰਮ 

ਜਗਰਾਓਂ, ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-

15 ਅਗਸਤ ਆਜ਼ਾਦੀ ਦਿਵਸ ਵਾਲੇ ਦਿਨ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਹੋਣ ਤੋਂ ਬਾਅਦ ਇੱਕ ਦਮ ਜਗਰਾਉਂ ਸ਼ਹਿਰ ਵਿੱਚ ਹੜਕੰਪ ਮੱਚ ਗਿਆ ਸੀ ਕਿਉਂਕਿ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿੱਚ ਜਿੱਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਉੱਥੇ  ਵੱਡੀ  ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ,ਸਿਹਤ ਵਿਭਾਗ ਦੇ ਕਰਮਚਾਰੀ, ਆਜ਼ਾਦੀ ਘੁਲਾਟੀਏ, ਪੱਤਰਕਾਰ ਭਾਈਚਾਰਾ ਅਤੇ ਜਗਰਾਉਂ ਦੀਆਂ ਨਾਮੀ ਹਸਤੀਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਪਹੁੰਚੇ ਹੋਏ ਸਨ ਐਸਡੀਐਮ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਬਹੁਤ ਸਾਰੇ ਸਬੰਧਤ ਵਿਅਕਤੀਆਂ ਵੱਲੋਂ ਕਰੋਨਾ ਟੈਸਟ ਕਰਵਾਏ ਗਏ ਅਤੇ ਨੈਗੇਟਿਵ ਰਿਪੋਰਟ ਆਈ ਉੱਥੇ ਹੀ ਕੁਝ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਘਰ ਵਿੱਚ ਇਕਾਂਤ ਵਾਸ ਵੀ ਕਰ ਲਿਆ ਗਿਆ 28 ਤਰੀਕ ਦਿਨ ਸ਼ੁੱਕਰਵਾਰ ਐਸਡੀਐੱਮ ਦੀ ਕਰੋਨਾ ਰਿਪੋਰਟ ਨੈਗੇਟਿਵ ਆ ਗਈ ,ਸਾਡੇ ਪ੍ਰਤੀਨਿਧ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਹਿਲੇ ਤਿੰਨ ਚਾਰ ਦਿਨ ਤਾਂ ਉਨ੍ਹਾਂ ਨੂੰ ਮੂੰਹ ਦਾ ਸਵਾਦ ਤੇ ਹੋਰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਉਹ ਬਿਲਕੁਲ ਤੰਦਰੁਸਤ ਹਨ ਅਤੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ ਇੱਥੇ ਇਹ ਵੀ ਦੱਸਣਯੋਗ ਹੈ ਕਿ ਘਰ ਵਿੱਚ ਇਕਾਂਤ ਵਾਸ ਦੌਰਾਨ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਵੱਲੋਂ ਫੋਨ ਉੱਪਰ ਲੋਕਾਂ ਦੇ ਕੰਮਕਾਰ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਰਹੀਆਂ ,ਅੱਜ ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਤੋਂ ਡਰੋ ਕਰੋਨਾ ਦੇ ਟੈਸਟਾਂ ਤੋਂ ਨਾ ਡਰੋ ਤੇ ਆਪਣੇ ਟੈਸਟ ਕਰਾਓ ਆਪਣੇ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰੋ

ਸਿੱਧਵਾਂ ਬੇਟ ਵਿੱਚ ਇਸ਼ਕ ਚ' ਅੰਨ੍ਹੀ ਧੀ ਨੇ ਆਸ਼ਕ ਨਾਲ ਮਿਲ ਕੇ ਕੀਤਾ ਪਿਓ ਦਾ ਕਤਲ

ਜਗਰਾਓਂ (ਰਾਣਾ ਸ਼ੇਖ ਦੌਲਤ ) ਅੱਜ ਕੱਲ ਵਿੱਚ ਸਾਰੇ ਰਿਸ਼ਤੇ ਤਾਰ ਤਾਰ ਹੁੰਦੇ ਜਾ ਰਹੇ ਹਨ ਇਸ ਤਰ੍ਹਾਂ ਸਿੱਧਵਾਂ ਬੇਟ ਦੇ ਪਿੰਡ ਸਲੇਮਪੁਰ ਵਿੱਚ ਇੱਕ ਇਸ਼ਕ ਚ ਅੰਨ੍ਹੀ ਹੋਈ ਧੀ ਨੇ ਆਸ਼ਕ ਨਾਲ ਮਿਲ ਕੇ ਆਪਣੇ ਹੀ ਪਿਓ ਦਾ ਕਤਲ ਕਰਵਾ ਦਿੱਤਾ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਪਿੰਡ ਸਲੇਮਪੁਰ ਦੇ ਹਰਬੰਸ ਸਿੰਘ ਦੇ ਭਰਾ ਕੁਲਵੰਤ ਸਿੰਘ ਦੀ ਲਾਸ਼ ਬੋਲਟ ਉੱਪਰ ਲਟਕੀ ਹੋਈ ਮਿਲੀ ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਸਬੰਧੀ ਥਾਣਾ ਸਿੱਧਵਾਂ ਬੇਟ ਵਿੱਚ ਮਾਮਲਾ ਮੁਕੱਦਮਾ ਦਰਜ ਹੋ ਗਿਆ ਸੀ ਮੁਕਦਮੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਅੱਜ ਪੁਲਿਸ ਵੱਲੋਂ ਉਕਤ ਮੁਕੱਦਮੇ ਵਿਚੋਂ ਬਲਜਿੰਦਰ ਸਿੰਘ ,ਕੁਲਦੀਪ ਸਿੰਘ, ਮਨਪ੍ਰੀਤ ਕੌਰ, ਅਤੇ ਸਮੇਤ ਕੁਮਾਰ ਦੀ ਗ੍ਰਿਫਤਾਰੀ ਪਾਈ। ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵੰਤ ਸਿੰਘ ਦੀ ਲੜਕੀ ਮਨਪ੍ਰੀਤ ਕੌਰ ਨਾਲ ਉਸ ਦੇ ਨਾਜਾਇਜ਼ ਸਬੰਧ ਸਨ ਜਿਸ ਬਾਰੇ ਉਸ ਦੇ ਪਿਤਾ ਕੁਲਵੰਤ ਸਿੰਘ ਨੂੰ ਪਤਾ ਸੀ ਅਤੇ ਉਹ ਸਾਨੂੰ ਮਿਲਣ ਤੋਂ ਵਾਰ ਵਾਰ ਰੋਕਦਾ ਸੀ ਉਕਤ ਸਾਰੇ ਵਿਅਕਤੀਆਂ ਨੇ ਯੋਜਨਾ ਬਣਾ ਕੇ ਕੁਲਵੰਤ ਸਿੰਘ ਦਾ ਕਤਲ ਕਰ ਦਿੱਤਾ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ

ਗੁਰਸਿੱਖ ਨੌਜਵਾਨ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਸਬ-ਇੰਸਪੈਕਟਰ ਖਿਲਾਫ ਕਾਰਵਾਈ ਦੀ ਮੰਗ

ਜਗਰਾਓਂ/ਸੁਧਾਰ -ਅਗਸਤ 2020 -(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਥਾਣਾ ਸੁਧਾਰ ਦੇ ਸਬ-ਇੰਸਪੈਕਟਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਮ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਪੀੜਤ ਨੌਜਵਾਨ ਵੱਲੋਂ ਮੰਗ ਪੱਤਰ ਦਿੱਤਾ ਗਿਆ।ਇਸ ਸਬੰਧੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਪੀੜਤ ਨੌਜਵਾਨ ਨੂੰ ਵਿਸਵਾਸ਼ ਦਿਵਾਇਆ ਕਿ ਉਹ ਇਹ ਮਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ ਵਿੱਚ ਲਿਆਉਣਗੇ ਅਤੇ ਦੋਸ਼ੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਧੀਨ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਸਮੇਂ ਜਗਜੀਤ ਸਿੰਘ ਤਲਵੰਡੀ ਨੇ ਪੰਜਾਬ ਸਰਕਾਰ ਤੇ ਵਰ੍ਹਦਿਆ ਕਿਹਾ ਕੈਪਟਨ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਸੂਬੇ ਦੀ ਅਫਸਰਸਾਹੀ ਬੇਲਗਾਮ ਹੋ ਚੁੱਕੀ ਹੈ।ਉਨਾਂ ਮੰਗ ਕਰਦਿਆ ਕਿ ਉਕਤ ਸਬ-ਇੰਸਪੈਕਟਰ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਪੀੜਤ ਰਾਮਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ੨੨ ਅਗਸਤ ਨੂੰ ਉਨਾਂ ਦੇ ਪਿੰਡ ਪ੍ਰੇਮਜੀਤ ਹਸਪਤਾਲ ਸੁਧਾਰ ਦੇ ਕੁਝ ਡਾਕਟਰਾਂ ਦੀ ਟੀਮ ਉਨਾਂ ਦੇ ਪਿੰਡ ਕੋਰੋਨਾ ਟੈਸਟ ਕਰਨ ਲਈ ਪਹੁੰਚੀ ਸੀ,ਜਿਸ ਦੌਰਾਨ ਕੁੱਝ ਵਿਅਕਤੀਆਂ ਦੀ ਡਾਕਟਰਾਂ ਨਾਲ ਤਕਰਾਰਬਾਜੀ ਹੋ ਗਈ ਸੀ।ਜਿਸ ਸਬੰਧੀ ਮਹਿੰਦਰ ਸਿੰਘ ਪੁੱਤਰ ਮੱਘਰ ਸਿੰਘ,ਗੁਰਦੇਵ ਸਿੰਘ ਪੁੱਤਰ ਜੰਗੀਰ ਸਿੰਘ ਅਤੇ ਚੰਦ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਪੁਲਿਸ ਥਾਣਾ ਸੁਧਾਰ ਵਿਖੇ ਸਬ-ਇੰਸਪੈਕਟਰ ਲਖਵੀਰ ਸਿੰਘ ਵੱਲੋਂ ਬੁਲਾਇਆ ਗਿਆ ਸੀ ਅਤੇ ਜਦ ਪੀੜਤ ਰਾਮਦੀਪ ਸਿੰਘ,ਮਹਿੰਦਰ ਸਿੰਘ ਨੂੰ ਥਾਣੇ ਛੱਡਣ ਗਿਆ ਤਾਂ ਸਬ-ਇੰਸਪੈਕਟਰ ਲਖਵੀਰ ਸਿੰਘ ਵਲੋਂ ਕੁੱਟਮਾਰ ਕੀਤੀ ਗਈ ਅਤੇ ਮੇਰੇ ਸਿਰ ਤੇ ਬੰਨਿਆ ਪਰਨਾ ਖੁੱਲ੍ਹ ਗਿਆ ਅਤੇ ਬੇਇੱਜਤੀ ਕੀਤੀ ਗਈ।ਇਹ ਸਾਰੀ ਘਟਨਾ ਪੁਲਿਸ ਥਾਣੇ ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ।ਪੀੜਤ ਨੇ ਕਿਹਾ ਕਿ ਪੁਲਿਸ ਅਧਿਕਾਰੀ ਦੀ ਇਸ ਹਰਕਤ ਨਾਲ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ,ਇਸ ਲਈ ਉਸ ਖਿਲਾਫ ਕਾਰਵਾਈ ਕਰਕੇ ਮੈਨੂੰ ਇਨਸਾਫ ਦਿਵਾਇਆ ਜਾਵੇ।

ਨਵੀਂ ਟੈਕਸ ਪ੍ਰਣਾਲੀ ਬਾਰੇ ਆਮਦਨ ਕਰ ਵਿਭਾਗ ਵੱਲੋਂ ਵੈਬੀਨਾਰ

ਜਗਰਾਓਂ/ਲੁਧਿਆਣਾ-,ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਕਰਦਤਾਵਾਂ ਨੂੰ ਸਹੂਲਤ ਦੇਣ ਲਈ ਸ਼ੁਰੂ ਕੀਤੀ 'ਫੇਸਲੈਸ ਈ-ਅਸਿਸਮੈਂਟ' ਸਕੀਮ ਬਾਰੇ ਵੈਬੀਨਾਰ ਰਾਹੀਂ ਜਗਰਾਉਂ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਵੈਬੀਨਾਰ ਰਾਹੀਂ ਜਾਣਕਾਰੀ ਦਿੰਦਿਆ ਮੁੱਖ ਬੁਲਾਰੇ ਐਡੀਸ਼ਨਲ ਕਮਿਸ਼ਨਰ ਆਮਦਨ ਕਰ ਵਿਭਾਗ ਮੋਗਾ ਰੇਂਜ ਸ. ਐਚ.ਐਸ. ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਮਲ 'ਚ ਲਿਆਂਦੀ ਇਹ ਸਕੀਮ ਲੋਕਾਂ ਲਈ ਤੇ ਖਾਸਕਰ ਵਪਾਰੀ ਵਰਗ ਲਈ ਬਹੁਤ ਹੀ ਲਾਭਦਾਇਕ ਹੋਵੇਗੀ ਅਤੇ ਨਵੀਂ ਟੈਕਸ ਪ੍ਰਣਾਲੀ 'ਚ ਟੈਕਸ ਦਤਾਵਾਂ ਦੀ ਅਧਿਕਾਰੀਆਂ ਨਾਲ ਆਹਮੋ-ਸਾਹਮਣੇ ਮੁਲਾਕਾਤ ਪੂਰੀ ਤਰਾ ਖਤਮ ਹੋ ਜਾਵੇਗੀ ਤੇ ਹਰ ਕੇਸ ਨੂੰ ਆਨਲਾਈਨ ਹੀ ਦੇਖਿਆ ਜਾਵੇਗਾ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 13 ਅਗਸਤ 2020 ਨੂੰ ਸਮੁੱਚੇ ਦੇਸ਼ 'ਚ ਟੈਕਸ ਸੁਧਾਰਾਂ ਨੂੰ ਲਾਗੂ ਕੀਤਾ ਗਿਆ, ਜਿਸ ਤਹਿਤ ਇਨਕਮ ਟੈਕਸ ਰਿਟਾਰਨਾਂ ਦਾ ਕੰਪਿਊਂਟਰੀਕਰਨ ਨਿਰੀਖਣ ਦਾ ਆਗਾਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਨਿਰੀਖਣ ਇਨਕਮ ਟੈਕਸ ਦੇ ਅਧਿਕਾਰੀਆਂ ਦੁਬਾਰਾ ਫੇਸਲੈਸ ਪ੍ਰਣਾਲੀ ਤਹਿਤ ਕੀਤਾ ਜਾਵੇਗਾ। ਇਸ ਮੌਕੇ ਚਾਰਟਰਡ ਅਕਾਊਟੈਂਟ ਅਤੇ ਐਡਵੋਕੇਟ ਵੀ ਵੈਬੀਨਾਰ 'ਚ ਸ਼ਾਮਿਲ ਹੋਏ।

ਮੁੱਲਾਂਪੁਰ ਦਾਖਾ ਸ਼ਹਿਰ ਦੀ ਕੋਈ ਵੀ ਗਲੀ /ਸੜਕ ਕੱਚੀ ਨਹੀ ਰਹਿਣ ਦਿੱਤੀ ਜਾਵੇਗੀ - ਕੈਪਟਨ ਸੰਧੂ

ਦਾਖਾ /ਲੁਧਿਆਣਾ,ਅਗਸਤ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਲਾਂਪੁਰ ਦਾਖਾ ਸਹਿਰ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋ 13 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜਿਸ ਨਾਲ ਮੁੱਲਾਪੁਰ ਸ਼ਹਿਰ ਵਿੱਚ ਵਿਕਾਸ ਦੇ ਕੰਮ ਜ਼ੋਰਾ 'ਤੇ ਹਨ।ਕੈਪਟਨ ਸੰਧੂ ਨੇ ਕਿਹਾ ਕਿ ਦਸੰਬਰ 2020 ਤੱਕ ਸਾਰੇ ਵਿਕਾਸ ਦੇ ਕੰਮ ਮੁਕੰਮਲ ਕਰ ਲਏ ਜਾਣਗੇ । ਮੁੱਲਾਪੁਰ ਦਾਖਾ ਸ਼ਹਿਰ ਦੀ ਕੋਈ ਵੀ ਗਲੀ /ਸੜਕ ਕੱਚੀ ਨਹੀ ਰਹਿਣ ਦਿੱਤੀ ਜਾਵੇਗੀ।