You are here

ਲੁਧਿਆਣਾ

ਥਾਣੇ 'ਚ ਪਿਓ-ਪੁੱਤ ਨੂੰ ਨਿਰਵਸਤਰ ਕਰਨ ਵਾਲੇ ਸਾਬਕਾ ਐੱਸਐੱਚਓ ਨੇ ਕੀਤਾ ਆਤਮ ਸਮਰਪਣ

ਖੰਨਾ /ਲੁਧਿਆਣਾ, ਸੰਤਬਰ 2020 (ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਥਾਣਾ ਸਦਰ ਖੰਨਾ 'ਚ ਪਿਓ-ਪੁੱਤ ਨੂੰ ਨਿਰਵਸਤਰ ਕਰਨ ਦੇ ਮਾਮਲੇ 'ਚ ਨਾਮਜ਼ਦ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਨੇ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਸੁਪਰੀਮ ਕੋਰਟ 'ਚ ਪੇਸ਼ਗੀ ਜ਼ਮਾਨਤ ਦੀ ਅਪੀਲ ਖ਼ਾਰਜ ਹੋਣ ਤੋਂ ਬਾਅਦ ਉਸ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਸੀ। ਉਹ ਕਰੀਬ ਦੋ ਮਹੀਨੇ ਤੋਂ ਗ੍ਰਿਫ਼ਤਾਰੀ ਤੋਂ ਬਚਣ ਦੀ ਚਾਰਾਜੋਈ ਕਰਦਾ ਰਿਹਾ ਪਰ ਅਦਾਲਤ ਤੋਂ ਕੋਈ ਰਾਹਤ ਨਾ ਮਿਲਣ ਕਰ ਕੇ ਉਸ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਬਲਜਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਕੇਸ ਦਰਜ ਹੋਣ ਤੋਂ ਬਾਅਦ ਬਣਾਈ ਗਈ ਜਾਂਚ ਟੀਮ ਦੀ ਨੌਨਿਹਾਲ ਸਿੰਘ ਹੀ ਅਗਵਾਈ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ 'ਤੇ ਇਕ ਐੱਸਆਈਟੀ ਦਾ ਗਠਨ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਕੀਤਾ ਗਿਆ ਸੀ। ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ 'ਚ ਬਣੀ ਇਸ ਐੱਸਆਈਟੀ ਨੇ ਆਪਣੀ ਰਿਪੋਰਟ 'ਚ ਬਲਜਿੰਦਰ ਸਿੰਘ ਤੇ ਇਕ ਹੈੱਡ ਕਾਂਸਟੇਬਲ ਵਰੁਣ ਕੁਮਾਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਸਿਟੀ ਥਾਣਾ-1 'ਚ 4 ਜੁਲਾਈ ਨੂੰ ਦਰਜ ਇਸ ਕੇਸ ਮਗਰੋਂ ਇੰਸਪੈਕਟਰ ਬਲਜਿੰਦਰ ਸਿੰਘ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਉਸ 'ਤੇ ਆਈਟੀ ਐਕਟ ਤੇ ਐੱਸਸੀ ਐਕਟ ਸਮੇਤ ਭਾਰਤੀ ਦੰਡਾਵਲੀ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਹੈ। ਇਸ 'ਚ ਪਹਿਲਾਂ ਸੈਸ਼ਨ ਕੋਰਟ, ਫਿਰ ਹਾਈ ਕੋਰਟ ਤੇ ਅਖੀਰ 'ਚ ਮੰਗਲਵਾਰ ਨੂੰ ਸੁਪਰੀਮ ਕੋਰਟ ਵੱਲੋਂ ਬਲਜਿੰਦਰ ਸਿੰਘ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕੀਤੇ ਜਾਣ ਮਗਰੋਂ ਉਸ ਕੋਲ ਆਤਮ ਸਮਰਪਣ ਤੋਂ ਇਲਾਵਾ ਕੋਈ ਹੋਰ ਚਾਰਾ ਬਚਿਆ ਵੀ ਨਹੀਂ ਸੀ। ਇਸ ਦੇ ਚੱਲਦੇ ਬਲਜਿੰਦਰ ਨੇ ਸ਼ਨਿਚਰਵਾਰ ਨੂੰ ਆਤਮ ਸਮਰਪਣ ਦਾ ਰਸਤਾ ਚੁਣਿਆ। ਜਾਂਚ ਟੀਮ ਦੇ ਮੈਂਬਰ ਐੱਸਪੀ (ਐੱਚ) ਤਜਿੰਦਰ ਸਿੰਘ ਸੰਧੂ ਨੇ ਬਲਜਿੰਦਰ ਸਿੰਘ ਵੱਲੋਂ ਆਤਮ ਸਮਰਪਣ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਉਸ ਨੂੰ ਖੰਨਾ ਲਿਆਂਦਾ ਜਾ ਰਿਹਾ ਹੈ, ਜਿੱਥੇ ਐਤਵਾਰ ਸਵੇਰੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

 

ਸੰਤ ਬਾਬਾ ਜਗਰੂਪ ਸਿੰਘ ਬੇਗਮਪੁਰਾ ਭੋਰਾ ਸਾਹਿਬ ਵਾਲੇ ਪੰਜ ਤੱਤਾਂ ਚ ਵਲੀਨ 

ਨਾਨਕਸਰ ਕਲੇਰਾਂ/ਲੁਧਿਆਣਾ ,ਸੰਤਬਰ 2020-( ਬਲਵੀਰ ਸਿੰਘ ਬਾਠ)- ਧੰਨ ਬਾਬਾ ਨੰਦ ਸਿੰਘ ਜੀ ਦੇ ਮੁੱਖ ਹਜ਼ੂਰੀ ਸੇਵਕ ਸਚਖੰਡ ਵਾਸੀ ਸੰਤ ਬਾਬਾ ਹਜੂਰਾ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਜਗਰੂਪ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਠਾਠ ਬੇਗਮਪੁਰਾ ਭੋਰਾ ਸਾਹਿਬ ਪੰਜ ਤੱਤਾਂ ਚ ਵਿਲੀਨ ਅੱਜ ਮਹਾਂ ਪੁਰਸ਼ਾਂ ਦੇ ਤਪ ਅਸਥਾਨ ਠਾਠ ਬੇਗਮਪੁਰਾ ਭੋਰਾ ਸਾਹਿਬ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਮਹਾਂਪੁਰਸ਼ਾਂ ਦਾ ਪੰਜ ਭੌਤਿਕ ਸਰੀਰ ਅਮਰੀਕਾ ਤੋਂ ਦਿੱਲੀ ਏਅਰਪੋਰਟ ਤੇ ਉਸ ਤੋਂ ਬਾਅਦ ਚਾਰਟਡ ਜਹਾਜ਼ ਰਾਹੀਂ ਸਾਹਨੇਵਾਲ ਸਾ ਤੋਂ ਗੁਰਦੁਆਰਾ ਠਾਠ ਬੇਗਮਪੁਰਾ ਭੋਰਾ ਸਾਹਿਬ ਵਿਖੇ ਮਹਾਂਪੁਰਖਾਂ ਦਾ ਪੰਜ ਭੂਤਕ ਸਰੀਰ ਲਿਆਂਦਾ ਗਿਆ ਠਾਠ ਬੇਗਮਪੁਰਾ ਭੋਰਾ ਸਾਹਿਬ ਵਿਖੇ ਮਹਾਂਪੁਰਸ਼ਾਂ ਦੀ ਸਰੀਰ ਦੇ ਅੰਤਿਮ ਦਰਸ਼ਨਾਂ ਲਈ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ਉਸ ਤੋਂ ਬਾਅਦ ਸ਼ਾਮ ਨੂੰ ਪੰਜ ਵਜੇ ਅੰਤਿਮ ਦਰਸ਼ਨ ਕਰਵਾਉਂਦੇ ਹੋਏ ਬਾਬਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਗਿਆ ਇਹ ਸਾਰੀ ਜਾਣਕਾਰੀ ਬਾਬਾ ਜੀਵਾਂ ਸਿੰਘ ਮੋਹਿਤ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਜੀ ਦਾ ਅਚਾਨਕ ਵਿਛੋੜਾ ਜਿੱਥੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਡੂੰਘਾ ਦੁੱਖ ਦੁੱਖ ਪੁੱਜਿਆ ਹੈ ਉੱਥੇ ਵੱਖ ਵੱਖ ਧਾਰਮਿਕ ਸੰਪਰਦਾਵਾਂ ਤੇ ਸੰਤ ਮਹਾਂਪੁਰਸ਼ਾਂ ਨੇ ਵੀ ਗੁਰਦੁਆਰਾ ਠਾਠ ਬੇਗਮਪੁਰਾ ਭੋਰਾ ਸਾਹਿਬ ਵਿਖੇ ਹਾਜ਼ਰੀਆਂ ਭਰੀਆਂ ਬਾਬਾ ਜੀ ਨੇ ਕਿਹਾ ਕਿ ਬਾਬਾ ਜਗਰੂਪ ਸਿੰਘ ਜੀ ਦਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਵੱਡਾ ਯੋਗਦਾਨ ਸੀ ਬਾਬਾ ਜੀਵਨ ਸਿੰਘ ਜੀ ਨੇ ਕਰੋਨਾ ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਮਹਾਂਪੁਰਸ਼ਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਬਾਬਾ ਜੀ ਨੇ ਘਰਾਂ ਵਿੱਚ ਜਾਪ ਕਰਨ ਨੂੰ ਕਿਹਾ ਗਿਆ ਸੀ ਬਾਬਾ ਜੀ ਨੇ ਕਿਹਾ ਕਿ ਬਾਬਾ ਜਗਰੂਪ ਸਿੰਘ ਜੀ ਦਾ ਅੰਤਿਮ ਵਿਛੋੜਾ ਸਿੱਖ ਸੰਗਤਾਂ ਦੇ ਜਿਸ ਨਾਲ ਹਿਰਦੇ ਵਲੂੰਦਰੇ ਗਏ ਜੋ ਕਿ ਸਿੰਘ ਸੰਗਤਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਸ ਸਮੇਂ ਨਾਨਕਸਰ ਸੰਪਰਦਾਏ ਦੇ ਸਾਰੇ ਮਹਾਂਪੁਰਸ਼ ਅਤੇ ਧਾਰਮਕ ਤੇ ਰਾਜਨ ਸ਼ਖਸੀਅਤਾਂ ਨੇ ਵੀ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ ਅੱਜ ਗੁਰਦੁਆਰਾ ਭੋਰਾ ਸਾਹਿਬ ਬੇਗਮਪੁਰਾ ਵਿਖੇ ਸਵੇਰ ਤੋਂ ਹੀ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਵੱਡੀ ਪੱਧਰ ਤੇ ਸੰਗਤਾਂ ਨੇ ਗੁਰਬਾਣੀ ਦਾ ਸਰਵਣ ਕੀਤਾ

ਕੋਵਿਡ 19 ਦੀਆਂ ਸਾਵਧਾਨੀਆਂ ਅਤੇ ਜਾਗਰੂਕਤਾ ਨੂੰ ਘਰ-ਘਰ ਪਹੁੰਚਾਉਣ ਲਈ ਜ਼ਿਲਾ ਲੁਧਿਆਣਾ ਵਿੱਚ 'ਲੋਕ ਸਾਂਝੇਦਾਰੀ ਮੁਹਿੰਮ' ਦੀ ਸ਼ੁਰੂਆਤ

ਲੋਕ ਕੂੜ ਪ੍ਰਚਾਰ ਤੋਂ ਬਚਣ ਅਤੇ ਮੁਫ਼ਤ ਟੈਸਟ ਸੁਵਿਧਾ ਦਾ ਲਾਭ ਲੈਣ-ਕੈਪਟਨ ਸੰਦੀਪ ਸਿੰਘ ਸੰਧੂ

ਵਾਰਡ ਪੱਧਰ 'ਤੇ ਬਣਨਗੀਆਂ ਜਾਗਰੂਕਤਾ ਕਮੇਟੀਆਂ

ਮੁੱਲਾਂਪੁਰ, ਸਤੰਬਰ 2020  ( ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ )- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਕੋਵਿਡ 19 ਦੀਆਂ ਸਾਵਧਾਨੀਆਂ ਅਤੇ ਜਾਗਰੂਕਤਾ ਨੂੰ ਘਰ-ਘਰ ਪਹੁੰਚਾਉਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ 'ਲੋਕ ਸਾਂਝੇਦਾਰੀ ਮੁਹਿੰਮ' ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਮੁੱਲਾਂਪੁਰ ਸਥਿਤ ਡਾ. ਬੀ. ਆਰ. ਅੰਬੇਦਕਰ ਵਿਖੇ ਸਾਦੇ ਸਮਾਗਮ ਦੌਰਾਨ ਕੀਤੀ। ਇਸ ਮੌਕੇ ਪੇਡਾ ਦੇ ਉੱਪ ਚੇਅਰਮੈਨ ਸ੍ਰ. ਕਰਨ ਸਿੰਘ ਵੜਿੰਗ, ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲੀ, ਨਗਰ ਕੌਂਸਲ ਮੁੱਲਾਂਪੁਰ ਦੇ ਪ੍ਰਧਾਨ ਸ੍ਰੀ ਤੇਲੂ ਰਾਮ, ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲਾ ਮਹਾਂਮਾਰੀ ਰੋਕਥਾਮ ਅਫ਼ਸਰ ਡਾ. ਰਮੇਸ਼ ਕੁਮਾਰ, ਸੀਨੀਅਰ ਕਾਂਗਰਸੀ ਆਗੂ ਸ੍ਰ. ਮਨਜੀਤ ਸਿੰਘ ਭਰੋਵਾਲ ਅਤੇ ਹੋਰ ਹਾਜ਼ਰ ਸਨ।ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਦੱਸਿਆ ਕਿ 'ਲੋਕ ਸਾਂਝੇਦਾਰੀ' ਮੁਹਿੰਮ ਤਹਿਤ ਹਰੇਕ ਵਾਰਡ ਵਿੱਚ 5-5 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ। ਇਹ ਕਮੇਟੀਆਂ ਲੋਕਾਂ ਦੇ ਘਰ-ਘਰ ਜਾ ਕੇ 'ਮਿਸ਼ਨ ਫਤਹਿ' ਬਾਰੇ ਜਾਗਰੂਕਤਾ ਫੈਲਾਉਣਗੀਆਂ। ਇਨਾਂ ਕਮੇਟੀਆਂ ਵਿੱਚ ਸਿਹਤ ਵਿਭਾਗ ਦਾ ਹੈੱਲਥ ਵਰਕਰ, ਮੋਹਤਬਰ ਔਰਤ, ਸਮਾਜ ਸੇਵੀ, ਨੌਜਵਾਨ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਨੂੰ ਕੋਵਿਡ ਤੋਂ ਮੁਕਤ ਕਰਨ ਲਈ ਚਲਾਈ ਗਈ ਜਨ-ਜਾਗਰੂਕਤਾ ਮੁਹਿੰਮ 'ਮਿਸ਼ਨ ਫ਼ਤਿਹ' ਨੂੰ ਅੱਗੇ ਵੀ ਉਸ ਸਮੇਂ ਤੱਕ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਇਸ ਬਿਮਾਰੀ ਨੂੰ ਜੜੋਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ। ਉਨਾਂ ਦੱਸਿਆ ਕਿ ਮਿਸ਼ਨ ਫ਼ਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੁਝਾਈਆਂ ਗਈਆਂ ਸਾਵਧਾਨੀਆਂ ਦਾ ਅਮਲੀ ਰੂਪ ਵਿੱਚ ਪਾਲਣ ਕਰਵਾਉਣ ਲਈ ਜਾਗਰੂਕ ਕਰਨਾ ਹੈ।ਉਨਾਂ ਦੱਸਿਆ ਕਿ ਇਸ ਮੁਹਿੰਮ ਰਾਹੀਂ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਹਰ ਜ਼ਿੰਮੇਵਾਰ ਨਾਗਰਿਕ ਅਤੇ ਸੰਸਥਾ ਦੀ ਜਾਗਰੂਕਤਾ ਮੁਹਿੰਮ 'ਚ ਹਿੱਸੇਦਾਰੀ ਯਕੀਨੀ ਬਣਾ ਕੇ, ਰਾਜ ਅਤੇ ਜ਼ਿਲੇ ਨੂੰ ਕੋਵਿਡ ਮੁਕਤ ਕਰਨਾ ਹੈ, ਉਨਾਂ ਕਿਹਾ ਕਿ ਜੇਕਰ ਅਸੀਂ ਘਰ ਤੋਂ ਬਾਹਰ ਨਿਕਲਣ ਲੱਗੇ ਮਾਸਕ ਪਹਿਨਾਂਗੇ, ਆਪਣੇ ਹੱਥਾਂ ਦੀ ਸਫ਼ਾਈ ਦਾ ਖਿਆਲ ਰੱਖਾਂਗੇ ਅਤੇ ਭੀੜ-ਭੜੱਕਾ ਨਾ ਕਰਕੇ ਸਮਾਜਿਕ ਦੂਰੀ ਦੀ ਪਾਲਣਾ ਕਰਾਂਗੇ ਤਾਂ ਅਸੀਂ ਜਿਥੇ ਕੋਰੋਨਾ ਦੇ ਖਤਰੇ ਤੋਂ ਬਚਾਂਗੇ, ਉਥੇ ਆਪਣੇ ਆਲੇ-ਦੁਆਲੇ ਨੂੰ ਵੀ ਸੁਰੱਖਿਅਤ ਰੱਖਾਂਗੇ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੈਸਟ ਨਾ ਕਰਾਉਣ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਇੱਕ ਪਾਸੇ 'ਤੇ ਰੱਖ ਕੇ ਵੱਧ ਤੋਂ ਵੱਧ ਟੈਸਟ ਕਰਾਉਣ ਅਤੇ ਜੇਕਰ ਲੱਛਣ ਪਾਏ ਜਾਂਦੇ ਹਨ ਤਾਂ ਇਸ ਦਾ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਹੋ ਕੇ ਮੁਫ਼ਤ ਇਲਾਜ਼ ਕਰਾਉਣ। ਦੱਸਣਯੋਗ ਹੈ ਕਿ ਅੱਜ ਜ਼ਿਲਾ ਲੁਧਿਆਣਾ ਦੇ ਬਾਕੀ ਸ਼ਹਿਰਾਂ ਵਿੱਚ ਵੀ ਇਹ ਮੁਹਿੰਮ ਦੀ ਸ਼ੁਰੂਆਤ ਸੰਬੰਧਤ ਐੱਸ. ਡੀ. ਐੱਮਜ਼ ਅਤੇ ਹੋਰ ਅਧਿਕਾਰੀਆਂ ਵੱਲੋਂ ਕਰਵਾਈ ਗਈ, ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਪੈਸ਼ਲ ਪੋਸਟਰ ਜਾਰੀ

 ਅਧਿਆਪਕ ਇੱਕ ਲਾਈਟ ਹਾਊਸ ਦੀ ਤਰ੍ਹਾਂ ਹੁੰਦਾ ਹੈ, ਸਾਨੂੰ ਸਤਿਕਾਰ ਦੇਣਾ ਚਾਹੀਦਾ ਹੈ - ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ, ਸਤੰਬਰ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਅਧਿਆਪਕ ਦਿਵਸ ਦੀ ਮਹੱਤਤਾ ਨੂੰ ਹੋਰ ਉਜਾਗਰ ਕਰਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਡੀ.ਸੀ. ਕੈਂਪ ਦਫਤਰ ਵਿਖੇ  ਸ਼ਹਿਰ ਦੇ ਪ੍ਰਸਿੱਧ ਵਕੀਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਪੋਸਟਰ ਲਾਂਚ ਕੀਤਾ।  ਪੋਸਟਰ ਲਾਂਚ ਕਰਦਿਆਂ ਸ਼ਰਮਾ ਨੇ ਕਿਹਾ ਕਿ “ਅਧਿਆਪਕ ਇੱਕ ਲਾਈਟ ਹਾਊਸ ਦੀ ਤਰ੍ਹਾਂ ਹੁੰਦਾ ਹੈ। ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਅਤੇ ਚੰਗੇ ਸੰਸਕਾਰ ਭਰਨ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸਾਨੂੰ ਇੱਕ ਅਧਿਆਪਕ ਵੱਲੋਂ ਪਾਏ ਯੋਗਦਾਨ ਨੂੰ ਸਤਿਕਾਰ ਦੇਣਾ ਚਾਹੀਦਾ ਹੈ।"ਉਨ੍ਹਾਂ ਕਿਹਾ ਕਿ ਸਾਨੂੰ ਅਧਿਆਪਕ ਦਿਵਸ ਮਨਾਉਣ ਦੀ ਜ਼ਰੂਰਤ ਹੈ ਕਿਉਂਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ  ਹਨ ਅਤੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਸਮਾਜ ਤਰੱਕੀ ਦੇ ਰਾਹ ਵੱਲ ਨਹੀਂ ਤੁਰ ਸਕਦਾ, ਜਿਵੇਂ ਕਿ ਇਹ ਸਹੀ ਕਿਹਾ ਗਿਆ ਹੈ, “ਇੱਕ ਅਧਿਆਪਕ ਮੋਮਬੱਤੀ ਵਾਂਗ ਹੁੰਦਾ ਹੈ ਜੋ ਕਿ ਦੂਜਿਆਂ ਲਈ ਰਸਤਾ ਰੋਸ਼ਨ ਕਰਨ ਲਈ ਆਪ ਨੂੰ ਜਲਾਉਂਦਾ ਹੈ । ਇਸ ਲਈ ਇਸ ਵਿਸ਼ੇਸ਼ ਦਿਨ 'ਤੇ ਅਧਿਆਪਕਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਅਧਿਆਪਕ ਦਿਵਸ ਮੌਕੇ ਇਸ ਚੰਗੇ ਕੰਮ ਦੀ ਸ਼ੁਰੂਆਤ ਕਰਨ ਲਈ ਵਕੀਲ ਹਰਪ੍ਰੀਤ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ।

ਗੁਰਦੁਆਰਾ ਬੋਹੜ ਸਾਹਿਬ ਵਿਖੇ ਪੱਥਰ ਦੀ ਕਾਰ ਸੇਵਾ ਦਾ ਕੰਮ ਆਰੰਭ-ਪ੍ਰਧਾਨ ਕਾਮਲ ਸਿੰਘ

-ਗੁਰਦੁਆਰਾ ਸਾਹਿਬ ਦੇ ਨਾਮ ਤੇ ਕੋਈ ਨਹੀ ਹੁੰਦੀ ਉਗਰਾਹੀ-

ਜਗਰਾਓ 5ਸਤੰਬਰ-(ਨਛੱਤਰ ਸੰਧੂ)-ਗੁਰਦੁਆਰਾ ਬੋਹੜ ਸਾਹਿਬ ਪੱਤੀ ਅਗਵਾੜ ਲੋਪੋਂ ਜਗਰਾਓ ਦੀ ਕਾਰ ਸੇਵਾ ਦਾ ਕੰਮ ਪਿਛਲੇ ਲੰਮੇ ਸਮੇ ਤੋ ਸੰਗਤਾਂ ਦੇ ਸਹਿਯੋਗ ਨਾਲ ਜ਼ੋਰਾਂ-ਸੋਰਾਂ ਤੇ ਚੱਲ ਰਿਹਾ ਹੈ।ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਕਾਮਲ ਸਿੰਘ ਜਗਰਾਓ ਨੇ ਦੱਸਿਆ ਕਿ ਇਸ ਗੁਰਦੁਆਰੇ ਦਾ ਕੰਮ ਬਿਨ੍ਹਾਂ ਉਗਰਾਹੀ ਤੋ ਚੱਲ ਰਿਹਾ ਹੈ,ਜਿਹੜੀਆਂ ਵੀ ਸੰਗਤਾਂ ਦੀ ਗੁਰੂਘਰ ਵਿੱਚ ਸੇਵਾ ਕਰਨ ਵਿੱਚ ਸਰਧਾ ਹੁੰਦੀ ਹੈ,ਉਹ ਇੱਥੇ ਚੱਲ ਰਹੇ ਕਾਰਜਾਂ ਲਈ ਆਪਣੇ ਹੱਥੀ ਮਟੀਰੀਅਲ ਅਤੇ ਹੋਰ ਲੋੜੀਦਾ ਸਮਾਨ ਦੀ ਸੇਵਾ ਕਰ ਦਿੰਦੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਹੋਰ ਤਾਂ ਹੋਰ ਇੱਥੇ ਗੁਰੂਘਰ ਵਿੱਚ ਸੁਰੂ ਤੋ ਹੀ ਗੁਰਸਿੱਖ ਵਿਅਕਤੀ ਬਿਨ੍ਹਾਂ ਕਿਸੇ ਲੋਭ-ਲਾਲਚ ਅਤੇ ਬਿਨ੍ਹਾਂ ਤਨਖਾਹ ਤੋ ਡਿਊਟੀ ਨਿਭਾ ਰਹੇ ਹਨ ਜੋ ਕਿ ਵਧਾਈ ਦੇ ਪਾਤਰ ਹਨ।ਉਨ੍ਹਾਂ ਅੱਗੇ ਕਿਹਾ ਕਿ ਬਹੁਤੇ ਵਿਅਕਤੀ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦੇ ਨਾਮ ਤੇ ਉਗਰਾਹੀ ਕਰਦੇ ਹਨ,ਜਦਕਿ ਪ੍ਰਬੰਧਕ ਕਮੇਟੀ ਵੱਲੋ ਕੋਈ ਤੁਰ-ਫ਼ਿਰ ਕੇ ਉਗਰਾਹੀ ਰਾਂਹੀ ਸੰਗਤਾਂ ਤੋ ਮਾਇਆ ਇਕੱਠੀ ਨਹੀ ਕੀਤੀ ਜਾਂਦੀ,ਜੇਕਰ ਕੋਈ ਵੀ ਵਿਅਕਤੀ ਹਲਕੇ ਵਿੱਚ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਦੀ ਸੂਚਨਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇ।ਅਖੀਰ ਵਿੱਚ ਉਨਾ੍ਹ ਕਿਹਾ ਕਿ ਇੱਥੇ ਡਿਊੜੀ ਵਿੱਚ ਪੱਥਰ ਲਾਉਣ ਦੀ ਸੇਵਾ ਚੱਲ ਰਹੀ ਹੈ,ਸਰਧਾਵਾਨ ਕੋਈ ਵੀ ਵਿਅਕਤੀ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਵਿਕਾਸ ਕਾਰਜ ਵੇਖ ਕੇ ਹੱਥੀ ਸੇਵਾ ਕਰ ਸਕਦਾ ਹੈ।

ਸੀਟੂ ਦੇ ਸਮਰੱਥਕਾ ਵੱਲੋਂ ਸਦੌੜ ਦੀਆਂ ਸੜਕਾਂ ਤੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ     

ਮਲੇਰਕੋਟਲਾ/ਲੁਧਿਆਣਾ-ਸਤੰਬਰ 2020 (ਗੁਰਸੇਵਕ ਸਿੰਘ ਸੋਹੀ)-ਕੇਂਦਰ ਸਰਕਾਰ ਦੀਆਂ ਲੋਕ   ਮਾਰੂ ਨੀਤੀਆਂ ਖਿਲਾਫ ਸੰਦੌੜ ਵਿੱਚ ਆਪਣੀ ਅਪੀਲ ਕਰਦੇ ਹੋਏ ਪਿੰਡਾਂ ਤੋਂ ਪਿੰਡਾਂ ਵਿੱਚ ਪੈਦਲ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਸੀਟੂ ਦੇ ਕੇਂਦਰੀ ਕਾਮਰੇਡਾਂ ਵੱਲੋਂ ਕੀਤੀ ਗਈ।ਰੋਸ ਪ੍ਰਦਰਸ਼ਨ ਵਿੱਚ ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਕਰੋਨਾ ਵਾਇਰਸ ਦੀ ਆੜ ਹੇਠ ਕਿਰਤੀਆਂ ਦੇ ਹੱਕਾਂ ਤੇ ਡਾਕੇ,ਖੇਤੀ ਨੂੰ ਬਰਬਾਦ ਕਰਨ,ਲੋਕਾਂ ਵਿਰੋਧੀ ਆਰਥਿਕ ਅਤੇ ਸਨਅਤੀ ਨਿੱਜੀ ਸਮੇਤ ਜ਼ਰੂਰੀ ਹੱਕਾਂ ਨੂੰ ਖ਼ਤਮ ਕਰਨ ਤੇ ਤੁਲੀਆਂ ਹੋਈਆਂ ਹਨ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਰਤਾਲ ਆਵਾਜ਼ ਦੇ ਜਰਨਲ ਸਕੱਤਰ ਮੈਡਮ ਤਮੰਨਾ ਜੀ ਨੇ ਕਿਹਾ ਕਿ ਸੀਟੂ ਦੇ ਸਮਰੱਥਕਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰਾਂ ਵਿਰੁੱਧ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਪੈਦਲ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਤੇ ਪੁੱਜੇ ਮੈਂਬਰ ਕਰਤਾਰ ਸਿੰਘ ਮੋਹਾਲੀ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ,ਕਾਮਰੇਡ ਇਲਿਆਸ ਮੁਹੰਮਦ ਸੀਟੂ ਆਗੂ ਮਲੇਰਕੋਟਲਾ,ਮਾਸਟਰ ਜਰਨੈਲ ਸਿੰਘ, ਹਾਕਮ ਸਿੰਘ,ਮਲਕੀਤ ਸਿੰਘ, ਮੁਹੰਮਦ ਸਿਤਾਰ, ਪਿਆਰਾ ਸਿੰਘ ਮੌਜੂਦ ਸਨ

ਅਣਪਛਾਤੇ ਵਿਅਕਤੀਆਂ ਵੱਲੋਂ ਰਾਏਕੋਟ ਦੇ ਤਹਿਸੀਲ ਕੰਪਲੈਕਸ ਅਤੇ ਸਰਕਾਰੀ ਹਸਪਤਾਲ ਦੀ ਬਿਲਡਿੰਗ ਤੇ ਕੇਸਰੀ ਝੰਡਾ ਲਹਿਰਾਇਆ।

ਰਾਏਕੋਟ- ਲੁਧਿਆਣਾ- ਅਗਸਤ 2020 - (ਗੁਰਸੇਵਕ ਸਿੰਘ ਸੋਹੀ) ਰਾਏਕੋਟ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਵਿਅਕਤੀਆਂ ਨੇ ਸਰਕਾਰੀ ਹਸਪਤਾਲ ਅਤੇ ਤਹਿਸੀਲ ਕੰਪਲੈਕਸ ਤੇ ਕੇਸਰੀ ਝੰਡਾ ਲਹਿਰਾ ਦਿੱਤਾ। ਇਹ ਘਟਨਾ ਸਵੇਰੇ 9 ਵਜੇ ਮਿਲੀ ਜਦੋਂ ਟਾਈਪਿੰਗ ਤਹਿਸੀਲ ਯੂਨੀਅਨ ਰਾਏਕੋਟ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ੍ਹ  ਆਪਣੀ ਦੁਕਾਨ ਤੇ ਆਏ ਜਦੋਂ ਦੇਖਿਆ ਤਾਂ ਉਨ੍ਹਾਂ ਨੇ ਸੀਟੂ ਵੱਲੋਂ 1 ਮਈ ਨੂੰ ਲਹਿਰਾਇਆ ਝੰਡਾ ਪਾੜ ਕੇ ਕੇਸਰੀ ਝੰਡਾ ਲਹਿਰਾ ਦਿੱਤਾ। ਇਹ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਇਸ ਘਟਨਾ ਦੀ ਸੂਚਨਾ ਐੱਸਐੱਚਓ ਹੀਰਾ ਸਿੰਘ ਸੰਧੂ ਅਤੇ ਏਐੱਸਆਈ ਲਖਵੀਰ ਸਿੰਘ ਥਾਣਾ ਸਿਟੀ ਰਾਏਕੋਟ ਨੂੰ ਦਿੱਤੀ ਗਈ। ਪੁਲਸ ਪਾਰਟੀ ਨੇ ਝੰਡੇ ਨੂੰ ਉਤਾਰ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਨੂੰ ਚੈੱਕ ਕਰਕੇ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਸੀਟੂ ਦਾ ਝੰਡਾ ਉਤਾਰ ਕੇ ਪਾੜ ਦਿੱਤਾ। ਜਿਸ ਨਾਲ ਸੀਟੂ ਜਥੇਬੰਦੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ੍ਹ ਨੇ ਨਿਖੇਧੀ ਕਰਦਿਆਂ ਪ੍ਰਸ਼ਾਸਨ ਤੋਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਦੀ ਪਰਜੋਰ ਮੰਗ ਕੀਤੀ ਹੈ ਅਤੇ ਦੂਜੇ ਪਾਸੇ ਥਾਣਾ ਮੁਖੀ ਹੀਰਾ ਸਿੰਘ ਸੰਧੂ ਨੇ ਕਿਹਾ ਹੈ ਕਿ ਇਹ ਝੰਡਾ ਸਿੱਖਾਂ ਦਾ ਆਮ ਕੇਸਰੀ ਝੰਡਾ ਹੈ ਜਿਸ ਨੂੰ ਖਾਲਿਸਤਾਨ ਦੇ ਝੰਡੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇਹ ਸ਼ਰਾਰਤ ਕੀਤੀ ਹੈ ਜਲਦੀ ਹੀ ਉਨ੍ਹਾਂ ਦੀ ਭਾਲ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।

ਕਮਲਦੀਪ ਬਾਂਸਲ ਨੇ ਆਪਣੇ ਜਨਮ ਦਿਨ ਤੇ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਮਿਲਕੇ ਰੇਲਵੇ ਪਾਰਕ ਵਿੱਚ ਬੂਟਾ ਲਾਇਆ

ਜਗਰਾਓਂ, ਸਤੰਬਰ 2020 -(ਮਨਜਿੰਦਰ ਗਿੱਲ)- ਜਗਰਾਉਂ ਵਾਸੀਆਂ ਨੂੰ ਸ਼ੁੱਧ ਵਾਤਾਵਰਨ ਦੇਣ ਦੇ ਲਈ ਗਰੀਨ ਪੰਜਾਬ ਮਿਸ਼ਨ ਟੀਮ ਦੁਆਰਾ ਜਗਰਾਉਂ ਰੇਲਵੇ ਸਟੇਸ਼ਨ ਤੇ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ ਲੋਕਾਂ ਦੇ ਸਹਿਯੋਗ ਨਾਲ ਬਣਨ ਵਾਲੇ ਇਸ ਪਾਰਕ ਦੇ ਲਈ ਟੀਮ ਦੇ ਮੈਂਬਰਾਂ ਵੱਲੋਂ ਜਗਰਾਉਂ ਵਾਸੀਆਂ ਤੋਂ ਇੱਕ ਇੱਕ ਪੌਦਾ ਦਾਨ ਦੇਣ ਦੀ ਅਪੀਲ ਕੀਤੀ ਗਈ ਸੀ ,ਇਸ ਅਪੀਲ ਨੂੰ ਦੇਖਦੇ ਹੋਏ ਜਗਰਾਉਂ ਦੇ ਸਮਾਜ ਸੇਵੀ ਕਮਲਦੀਪ ਬਾਂਸਲ ਜੋ ਕਿ ਪੱਤਰਕਾਰ ਵੀ ਹਨ ਨੇ ਆਪਣੇ ਜਨਮ ਦਿਨ ਉੱਤੇ ਟੀਮ ਦੇ ਨਾਲ ਮਿਲ ਕੇ ਬੁਟਾ ਲਗਾਇਆ ,ਇਸ ਮੌਕੇ ਕਮਲਦੀਪ ਬਾਂਸਲ ਨੇ ਕਿਹਾ ਕਿ ਸੰਪੂਰਣ ਸੰਸਾਰ ਦੇ ਵਿੱਚ ਭਾਰਤ ਦੇਸ਼ ਵੀ ਕਰੋਨਾ ਵਾਇਸ ਨਾਲ ਯੁੱਧ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਮਨੁੱਖ ਨੇ ਪਰਮਾਤਮਾ ਵੱਲੋਂ ਬਣਾਈ ਸ੍ਰਿਸ਼ਟੀ ਨੂੰ ਨਸ਼ਟ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਦੂਸ਼ਿਤ  ਵਾਤਾਵਰਣ ਹੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਉਨ੍ਹਾਂ ਕਿਹਾ ਕਿ ਹਰ ਇਨਸਾਨ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣਾ ਵਾਤਾਵਰਣ ,ਆਪਣੀ ਹਵਾ ਸ਼ੁੱਧ ਕਰ ਸਕੀਏ ,ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੁੱਖ ਸੇਵਾਦਾਰ ਸੱਤਪਾਲ ਸਿੰਘ ਦੇਹੜਕਾ ਨੇ ਕਮਲਦੀਪ ਬਾਂਸਲ ਜੀ ਨੂੰ ਗ੍ਰੀਨ  ਪੰਜਾਬ ਮਿਸ਼ਨ ਟੀਮ ਵੱਲੋਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਕਿਹਾ ਕਿ ਪੱਤਰਕਾਰ ਕਮਲਦੀਪ ਬਾਂਸਲ ਵੱਲੋਂ ਪਹਿਲਾਂ ਵੀ ਭਗਵਾਨ ਰਾਮ ਜੀ ਦੇ ਮੰਦਰ ਬਣਨ ਵੇਲੇ ਤੁਲਸੀ ਦੇ ਬੂਟੇ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਦਾਨ ਕੀਤੇ ਸਨ ਅਤੇ ਉਹ ਲੋਕਾਂ ਵਿੱਚ ਵੰਡੇ ਸਨ ,ਦੇਹੜਕਾ ਨੇ ਦੱਸਿਆ  ਕਿ ਮੈਡਮ ਕੰਚਨ ਗੁਪਤਾ ਜੀ ਵੱਲੋਂ ਵੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਉੱਪਰ ਪੰਜ ਬੂਟੇ ਬੁੱਕ ਕਰਵਾਏ ਹਨ ਨਾਲ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਉੱਪਰ ਬੂਟੇ ਬੁੱਕ ਕਰਵਾਉਣ ਅਤੇ ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜਗਰਾਉਂ ਵਿੱਚ ਇੱਕ ਬਹੁਤ ਸੁੰਦਰ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਖੇਡਣ ਲਈ ਕਈ ਪ੍ਰਕਾਰ ਦੇ ਝੂਲੇ ਵਗੈਰਾ ਲਗਾਏ ਜਾਣਗੇ ,ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਇੱਕ ਹਜ਼ਾਰ ਬੂਟਾ ਲਗਾਇਆ ਜਾਵੇਗਾ ਅਤੇ ਉਸ ਨੂੰ ਪੰਜ ਸਾਲ ਤੱਕ ਪਾਲਿਆ ਵੀ ਜਾਵੇਗਾ ਉਨ੍ਹਾਂ ਦੱਸਿਆ ਕਿ ਇੱਕ ਪੌਦੇ ਨੂੰ ਲਗਾਉਣ ਅਤੇ ਪਾਲਣ ਦੀ ਸਹਿਯੋਗੀ ਭੇਟਾ 1300 ਰੁਪਏ ਰੱਖੀ ਗਈ ਹੈ ਬੂਟੇ ਦੇ ਕੋਲ ਇੱਕ ਪਲੇਟ ਵੀ ਲਗਾਈ ਜਾਵੇਗੀ ਜਿਸ ਤੇ ਦਾਨੀ ਸੱਜਣ ਦਾ ਨਾਮ ਲਿਖਿਆ ਜਾਵੇਗਾ ਇਸ ਮੌਕੇ ਹਰਨਰਾਇਣ ਸਿੰਘ ਮੱਲੇਆਣਾ ,ਕੇਵਲ ਮਲਹੋਤਰਾ, ਮੈਡਮ ਕੰਚਨ ਗੁਪਤਾ ਆਦਿ ਹਾਜ਼ਰ ਸਨ

HDFC ਬੈੰਕ ਵਲੋਂ ਝੋਨੇ ਦੀ ਸਿੱਧੀ ਬਿਜਾਈ ਅਤੇ ਪਾਣੀ ਦੀ ਸੰਭਾਲ ਲਈ ਵੈਬਿਨਾਰ ਕਰਵਾਇਆ

ਜਗਰਾਓਂ, ਸਤੰਬਰ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਕੋਰੋਨਾ ਮਹਾਮਾਰੀ ਦੇ ਸਮੇ ਦੁਰਾਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ HDFC ਬੈੰਕ ਨੇ ਪਹਿਲ ਕਦਮੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਧੇ ਸਹਿਯੋਗ ਨਾਲ `ਹਮ ਹਾਰ ਨਹੀਂ ਮਾਨੇਗੇ' ਮੁਹਿੰਮ ਤਹਿਤ 2 ਸਤੰਬਰ ਨੂੰ ਵੈਬਿਨਾਰ ਕਰਵਾਈਆਂ।ਜਿਸ ਵਿੱਚ ਪੰਜਾਬ ਭਰ ਟੁ 1650 ਤੋਂ ਵੱਧ ਕਿਸਾਨਾਂ ਨੇ ਡਿਜੀਟਲ ਮੋਡ ਰਾਹੀਂ ਹਿੰਸਾ ਲਿਆ   ਇਸ ਵੈਬਿਨਾਰ ਵਿੱਚ ਰੁਲਰ ਬੈਕਿੰਗ ਦੇ ਮੁਖੀ ਸ਼੍ਰੀ ਰਾਜਿੰਦਰ ਬੱਬਲ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਲੋਨ ਸਹੂਲਤਾਂ ਅਤੇ ਬੈਕਿੰਗ ਵਾਰੇ ਜਾਣਕਾਰੀ ਦਿਤੀ। ਓਹਨਾ ਕਿਸਾਨਾਂ ਨੂੰ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਬੈੰਕ ਕਿਸ ਤਰ੍ਹਾਂ ਮਹਾਮਾਰੀ ਦੇ ਸਮੇ ਨੂੰ ਮਧੇਨਜ਼ਰ ਰੱਖਦੇ ਹੋਏ ਕਿਵੇ ਡਿਜੀਟਲ ਪਲੇਟਫਾਰਮ ਤਿਆਰ ਕੀਤਾ ਹੈ। ਜਿਸ ਵਿੱਚ ਬੈੰਕ ਨੇ ਇਕ E Kisan Dhan ਨਾ ਦਾ ਐਪ ਤਿਆਰ ਕੀਤਾ ਹੈ ਜਿਸ ਨੂੰ Play Store ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ ਇਹ ਐਪ ਕਿਸਾਨਾਂ ਨੂੰ ਫੋਨ ਉਪਰ ਹੀ ਬੈਕ ਦੀਆਂ ਵੱਖ ਵੱਖ ਸੇਵਾਮਾ ਲੋਨ,ਕਰੈਡਿਟ ਕਾਰਡ ਅਤੇ ਹੋਰ ਜਾਣਕਾਰੀ ਦਿਦਾ ਹੈ। ਵੈਬਿਨਾਰ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦੇ ਪੰਜਾਬ ਖੇਤੀਬਾੜੀ ਵਿਭਾਗ ਦੇ ਮੁਖੀ ਡਾ ਮੱਖਣ ਸਿੰਘ ਨੇ ਕਿਸਾਨਾਂ ਨਊ ਝੋਨੇ ਦੀ ਸਿੱਧੀ ਬਿਜਾਈ ਜਮੀਨ ਦੀ ਤਿਆਰੀ, ਬਿਜਾਈ, ਸਭ ਸੰਭਾਲ ਅਤੇ ਵੱਖ ਵੱਖ ਬੀਜਾਂ ਵਾਰੇ ਅਤੇ ਨਦੀਨਾਂ ਦੀ ਰੋਕ ਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਓਹਨਾ ਦੱਸਿਆ ਕਿ ਅਸੀਂ ਆਪਣੇ ਲੇਬਰ ਅਤੇ ਪਾਣੀ ਦੇ ਖਰਚੇ ਨੂੰ ਘਟਾ ਸਕਦੇ ਹਾਂ। ਇਸ ਤੋਂ ਇਲਾਵਾ ਓਹਨਾ ਕਿਸਾਨਾਂ ਦੇ ਬੈਕ ਅਤੇ ਖੇਤੀਬਾੜੀ ਸਬੰਧੀ ਸਵਾਲਾਂ ਦੇ ਜੁਆਬ ਵੀ ਦਿਤੇ।ਜਿਸ ਵਿਚ ਫਸਲ ਦੀ ਬਿਜਾਈ ਤੋਂ ਕਟਾਈ ਤੱਕ ਸਾਰੇ ਸਵਾਲ ਸਨ।

ਬ੍ਰਹਮਚਾਰੀ ਬਾਬਾ ਮੁਕੰਦ ਜੀ ਦੀ 45ਵੀ ਸਲਾਨਾ ਬਰਸੀ ਦੀਆਂ ਤਿਆਰੀਆਂ ਜ਼ੋਰਾਂ ਤੇ

ਬ੍ਰਹਮਚਾਰੀ ਬਾਬਾ ਮੁਕੰਦ ਦੀ  45ਵੀ ਸਲਾਨਾ ਬਰਸੀ ਦੇ ਸਬੰਧੀ ਵਿਚ ਗੁਰਦੁਆਰਾ ਬਾਬਾ ਮੁਕੰਦ ਜੀ ਦੇ ਅਸਥਾਨ ਨੇੜੇ ਰੇਲਵੇ ਲਾਈਨ ਵਿਖੇ ਹੋਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ ਹੋ ਗੲੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਬਾਬਾ ਬਲਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਦੇਖ-ਰੇਖ ਹੇਠ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਆਲੇ-ਦੁਆਲੇ ਨੂੰ ਸੋਹਣਾ ਸੁੰਦਰ ਬਣਾਉਣ ਵਾਸਤੇ ਰੰਗ ਰੋਗਨ ਦੀ ਸੇਵਾ ਸ਼ੁਰੂ ਹੋ ਗਈ। ਸੇਵਦਾਰ ਗਰੇਵਾਲ ਨੇ ਦੱਸਿਆ ਕਿ ਬਾਬਾ ਦੀ 45ਵੀ ਸਾਲਾਨਾ ਬਰਸੀ ਸਰਕਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਦਗੀ ਨਾਲ ਮਨਾਈ ਜਾਵੇਗੀ।30 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 2 ਅਕਤੂਬਰ ਨੂੰ ਪੈਣਗੇ। ਉਨ੍ਹਾਂ ਦੱਸਿਆ ਕਿ ਸਾਰੇ ਸਮਾਗਮਾਂ ਨੂੰ ਸੋਸ਼ਲ ਮੀਡੀਆ ਤੇ ਲਾਈਵ ਦਿਖਾਇਆ ਜਾਵੇਗਾ। ਤਾਂ ਕਿ ਸਮਾਗਮ ਦਾ ਘਰ ਬੈਠ ਕੇ ਅਨੰਦ ਮਾਣ ਸਕਣ। ਇਸ ਸਮੇ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ  ਕੁਲਦੀਪ ਸਿੰਘ ਤੇ ਸੋਨੀ ਗਰੇਵਾਲ ਆਦਿ ਹਾਜ਼ਰ ਸਨ