You are here

ਲੁਧਿਆਣਾ

ਨੰਬਰਦਾਰ ਯੂਨੀਅਨ ਨੇ ਪਾਵਨ ਸਰੂਪਾਂ ਦੇ ਮਾਮਲੇ ' ਚ ਸ਼ਾਮਿਲ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਡੀ . ਜੀ . ਪੀ . ਪੰਜਾਬ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ ,  ਸਤੰਬਰ -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਨੰਬਰਦਾਰ ਯੂਨੀਅਨ  ਲੁਧਿਆਣਾ ਦੇ ਜ਼ਿਲ੍ਹਾ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਪਿਆਰਾ ਸਿੰਘ ਦੇਹੜਕਾ ਨੇ ਦੱਸਿਆ ਕਿ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਨੂੰ ਇੱਕ ਘਣਾਉਣੀ ਸਾਜਿਸ਼ ਦਸਿਆ।ਜਿਸ ਨੇ ਨਾਲ ਹਰ ਸਿੱਖ ਹਿਰਦੇ ਵਲੂੰਦਰੇ ਗਏ ਹਨ। ਓਹਨਾ ਡੀ ਜੀ ਪੀ ਪੰਜਾਬ ਅਤੇ ਪੁਲਿਸ ਕਮਿਸਨਰ ਅੰਮ੍ਰਿਤਸਰ ਨੂੰ ਲਿਖਤੀ ਮੰਗ  ਪੰਤਰ ਦਿੰਦਿਆਂ ਕਿਹਾ ਬਾਰੀਕੀ ਨਾਲ ਜਾਂਚ ਕਰਕੇ ਇਸ ਸਬੰਧੀ ਸ਼ਾਮਿਲ ਦੋਸ਼ੀਆਂ ਨੂੰ ਕਟਿਹਰੇ ਵਿੱਚ ਖੜਾ ਕੀਤਾ ਜਾਵੇ ਅਤੇ ਓਹਨਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।

ਜਗਰਾਓਂ G.H.G ਅਕੈਡਮੀ ਸਕੂਲ ਵਿੱਚ ਫੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਲਗਾਇਆ ਧਰਨਾ

ਜਗਰਾਓਂ (ਰਾਣਾ ਸ਼ੇਖਦੌਲਤ)ਇੱਕ ਪਾਸੇ ਤਾਂ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਕਰਕੇ ਪਹਿਲਾਂ ਹੀ ਤੰਗੀ ਅਤੇ ਪਰੇਸ਼ਾਨੀ ਚੱਲ ਰਹੀ ਹੈ ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਮੁੱਦਾ ਦਿਨੋਂ ਦਿਨ ਸਰਗਰਮ ਹੁੰਦਾ ਜਾ ਰਿਹਾ ਹੈ ਅੱਜ ਜਗਰਾਉਂ ਵਿੱਚ G.H.G ਅਕੈਡਮੀ ਸਕੂਲ ਵਿੱਚ  ਫ਼ੀਸਾਂ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਾਹਮਣੇ ਧਰਨਾ ਲਗਾਇਆ ਉਨ੍ਹਾਂ ਦੱਸਿਆ ਕਿ ਆਨਲਾਈਨ ਕੀਤੀ ਜਾ ਰਹੀ ਪੜ੍ਹਾਈ ਦੀਆਂ ਫੀਸਾਂ ਅਤੇ ਐਡਮਿਸ਼ਨ ਫੀਸ ਮਾਪਿਆਂ ਤੋਂ ਮਜਬੂਰਨ ਮੰਗ ਰਹੇ ਹਨ ਇੱਥੋਂ ਤੱਕ ਕੇ ਬੱਚਿਆਂ ਦੇ ਮਾਪਿਆਂ ਨੂੰ ਮੈਸੇਜ ਵੀ ਜਾਣ ਲੱਗ ਗਏ ਕਿ ਜੇਕਰ ਐਡਮਿਸ਼ਨ ਫੀਸ ਜਾਂ ਫੀਸ ਨਹੀਂ ਦਿੱਤੀ ਤਾਂ ਤੁਹਾਡੇ ਬੱਚਿਆਂ ਨੂੰ ਫੇਲ ਕਰ ਦਿੱਤਾ ਜਾਵੇਗਾ।ਪਰ ਪ੍ਰਿੰਸੀਪਲ ਨੇ ਬੱਚਿਆਂ ਦੇ ਮਾਪਿਆਂ ਨੂੰ ਚਾਰ ਘੰਟੇ ਬਾਹਰ ਇੰਤਜ਼ਾਰ ਕਰਵਾਉਣ ਤੋਂ ਬਾਅਦ ਪੰਜ ਬੰਦਿਆਂ ਨੂੰ ਅੰਦਰ ਬੁਲਾ ਕੇ  ਉਨ੍ਹਾਂ ਨਾਲ ਗੱਲਬਾਤ ਕੀਤੀ ਮਾਪਿਆਂ ਦੇ ਦੱਸਣ ਮੁਤਾਬਕ ਪ੍ਰਿੰਸੀਪਲ ਨੇ ਕਿਸੇ ਵੀ ਗੱਲ ਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਕਿ ਸਗੋ ਪ੍ਰਿੰਸੀਪਲ ਨੇ ਫ਼ੀਸ ਨੂੰ ਕਿਸ਼ਤਾਂ ਵਿੱਚ ਦੇਣ ਲਈ ਕਹਿ ਦਿੱਤਾ ਇੱਕ ਪਾਸੇ ਤਾਂ ਕੈਪਟਨ ਸਰਕਾਰ ਕਰੋਨਾ ਵਰਗੀ ਮਹਾਂਮਾਰੀ ਭਿਆਨਕ ਬਿਮਾਰੀ ਨੂੰ ਵੇਖਦੇ ਹੋਏ ਹਰ ਪੱਖ ਵਿੱਚ ਤੁਹਾਡੇ ਨਾਲ ਖੜ੍ਹਨ ਦੇ ਦਾਅਵੇ ਕਰ ਰਹੀ ਹੈ ਪਰ ਦੂਸਰੇ ਪਾਸੇ ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਨਾ ਮਿਲਣ ਤੇ ਬੱਚਿਆਂ ਦੇ ਮਾਪਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ

ਯੂਥ ਅਕਾਲੀ ਦਲ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਘੋਟਾਲੇ ਖ਼ਿਲਾਫ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਫੂਕਿਆ ਪੁਤਲਾ

ਮੁੱਖ ਮੰਤਰੀ ਨੂੰ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣੀ ਚਾਹੀਦੀ ਹੈ - ਪ੍ਰਭਜੋਤ ਧਾਲੀਵਾਲ, ਬਰਜਿੰਦਰ ਲੋਪੋਂ

ਲੁਧਿਆਣਾ , ਸਤੰਬਰ 2020-(ਗੁਰਕੀਰਤ ਸਿੰਘ/ਮਨਜਿੰਦਰ ਗਿੱਲ) ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਰੁੱਧ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿੱਚ ਘੋਟਾਲੇ ਦੇ ਵਿਰੋਧ ਵਿੱਚ ਰੋਸ ਪ੍ਰਦਸ਼ਨ ਕੀਤਾ ਅਤੇ ਮੰਤਰੀ ਦਾ ਪੁਤਲਾ ਫੂਕਿਆ । ਯੂਥ ਅਕਾਲੀ ਦਲ ਨੇ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੇ ਨਾਲ ਨਾਲ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ।

*ਇਸ ਰੋਸ ਪ੍ਰਦਰਸ਼ਨ ਵਿੱਚ ਬਰਜਿੰਦਰ ਸਿੰਘ ਲੋਪੋਂ, ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ) , ਤਨਵੀਰ ਸਿੰਘ ਧਾਲੀਵਾਲ, ਤਰਸੇਮ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਬੱਬਲ, ਹਰਪ੍ਰੀਤ ਸਿੰਘ ਸ਼ਿਵਾਲਿਕ, ਸਤਨਾਮ ਸਿੰਘ, ਗਗਨਦੀਪ ਗਿਆਸਪੁਰਾ, , ਹਰਜੋਤ ਸਿੰਘ ਮਾਂਗਟ, ਨੂਰਜੋਤ ਸਿੰਘ ਮੱਕੜ ਅਤੇ ਹੋਰ ਸ਼ਾਮਲ ਹੋਏ।

*ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡਾਂ ਦਾ ਗਬਨ ਕੀਤਾ ਹੈ ਜੋ ਦਲਿਤ ਵਿਦਿਆਰਥੀਆਂ ਲਈ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ ਪਾਰਟੀ ਵੀ ਇਸ ਘੁਟਾਲੇ ਵਿੱਚ ਸ਼ਾਮਲ ਹੈ।

*ਧਾਲੀਵਾਲ ਨੇ ਅੱਗੇ ਕਿਹਾ ਕਿ ਇਸ ਘੁਟਾਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਕੀਤੀ ਜਾਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਨੂੰ ਸਾਧੂ ਸਿੰਘ ਧਰਮਸੋਤ ਤੋਂ ਅਸਤੀਫਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਤਰੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਯੂਥ ਅਕਾਲੀ ਦਲ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰੇਗੀ। 

ਦਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ  ਨੇ ਕੀਤਾ ਰੇਲਵੇ ਸਟੇਸ਼ਨ ਦੇ ਬੈਕ ਸਾਈਡ ਬਣਨ ਜਾ ਰਹੀ ਪਾਰਕ ਦਾ ਦੌਰਾ 

ਜਗਰਾਉਂ ਸ਼ਹਿਰ ਦੇ ਨਿਵਾਸੀ ਲਗਾਉਣਗੇ ਆਪਣੇ ਹੱਥੀਂ 1000 ਬੂਟੇ 

 

1  ਬੂਟਾ ਲਗਾਉਣ ਦੀ ਸਹਿਯੋਗੀ ਭੇਟਾ ਹੋਵੇਗੀ 1300 ਰੁਪਏ 

 

ਸ਼ਹਿਰ ਵਾਸੀਆਂ ਨੂੰ ਅਪੀਲ ਕੇ ਰੇਲਵੇ ਸਟੇਸ਼ਨ ਪਹੁੰਚ ਕੇ ਆਪੋ ਆਪਣੇ ਨਾਮ ਦਾ ਇੱਕ ਬੂਟਾ ਜ਼ਰੂਰ ਬੁੱਕ ਕਰਵਾਓ 

 

ਜਗਰਾਓਂ, ਸਤੰਬਰ 2020 -(ਰਾਣਾ ਸ਼ੇਖਦੌਲਤ /ਮਨਜਿੰਦਰ ਗਿੱਲ)- 33% ਧਰਤੀ ਦਾ ਹਿੱਸਾ ਰੁੱਖਾਂ ਦੇ ਨਾਲ ਸਜਾਉਣ  ਲਈ ਦਾ ਗਰੀਨ ਪੰਜਾਬ ਮਿਸ਼ਨ ਟੀਮ ਦਿਨ ਰਾਤ ਕੰਮ ਕਰ ਰਹੀ ਹੈ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ ਅਤੇ ਨਰੋਆ ਜੀਵਨ ਪ੍ਰਦਾਨ ਕਰ ਸਕੀਏ ਜਿੱਥੇ ਟੀਮ ਵੱਲੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਬੂਟੇ ਲਗਾਉਣ ਤੋਂ ਇਲਾਵਾ ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਇੱਕ ਪਾਰਕ ਬਣਾਇਆ ਜਾ ਰਿਹਾ ਹੈ ਉਸੇ ਹੀ ਲੜੀ ਦੇ ਵਿੱਚ ਵਾਧਾ ਕਰਦੇ ਹੋਏ ,ਰੇਲਵੇ ਸਟੇਸ਼ਨ ਜਗਰਾਉਂ ਦੇ ਬੈਕ ਸਾਈਡ ਪਈ ਖਾਲੀ ਜਗ੍ਹਾ ਜਿਸ ਨੂੰ ਡਿਵੈਲਪ ਕਰਕੇ ਟੀਮ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਪੋਰਟ ਹੱਬ ਅਤੇ ਸ਼ਹਿਰ ਵਾਸੀਆਂ ਦੇ ਲਈ ਸੈਰਗ਼ਾਹ (ਪਾਰਕ )ਬਣਾਉਣ ਦਾ ਅਤੇ ਨਵੇਂ ਲਗਾਏ ਗਏ ਬੂਟਿਆਂ ਨੂੰ ਪੰਜ ਸਾਲ ਤੱਕ ਪਾਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ,

ਜਿਸ ਵਿੱਚ ਜਗਰਾਉਂ ਵਾਸੀਆਂ ਤੋਂ ਇੱਕ ਬੂਟਾ ਦਾਨ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਬੂਟਾ ਦਾਨ ਕਰਨ ਦੀ ਸਹਿਯੋਗੀ ਭੇਟਾ 1300 ਰੁਪਏ ਹੋਵੇਗੀ ,ਇਸ ਦੇ ਖਰਚ ਦਾ ਵੇਰਵਾ ਇਸ ਪ੍ਰਕਾਰ ਹੈ 

1000 ਬੂਟਾ 1300 ਰੁਪਏ =1300000(13ਲੱਖ) ਰੁਪਏ ਜੋ ਦਾਨ ਸੰਗਤ ਪਾਏ ਗੀ ਉਸ ਦੇ ਖਰਚ ਦਾ ਵੇਰਵਾ ਇਸ ਪ੍ਰਕਾਰ ਹੋਵਗਾ।

ਇਕ ਸਾਲ ਦਾ ਮਾਲੀ ਦਾ ਖਰਚ ਹੋਵਗਾ 1 ਲੱਖ ਰੁਪਏ ਅਸੀਂ ਇਸ ਨੂੰ 5 ਸਾਲ ਲਈ ਪਲੇਨ ਕੀਤਾ ਹੈ । ਇਸ ਦੀ ਲਾਗਤ ਬਣੇਗੀ 5 ਲੱਖ।

2 ਲੱਖ ਦੇ ਖਰਚ ਨਾਲ ਜਿਸ ਵਿਅਕਤੀ ਵੱਲੋਂ ਬੂਟਾ ਦਾਨ ਕੀਤਾ ਜਾਵੇਗਾ ਉਸ ਦਾ ਨਾਮ ਲਿਖ ਕੇ ਬੂਟੇ ਦੇ ਕੋਲ ਇੱਕ ਪਲੇਟ ਲਗਾਈ ਜਾਵੇਗੀ ।

6 ਲੱਖ ਰੁਪਏ ਦੇ ਖਰਚ ਨਾਲ ਪਾਰਕ ਵਿੱਚ ਵਾਲੀਬਾਲ ,ਟੈਨਿਸ , ਬਾਸਕਟ ਬਾਲ ਅਤੇ ਹੋਰ ਬੱਚਿਆਂ ਲਈ ਲੋੜੀ ਦੀਆਂ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।

ਇਸ ਤਰਾਂ ਨਾਲ ਦਾਨੀ ਸੱਜਣਾ ਵਲੋਂ ਦਿੱਤੇ ਗਏ ਰੁਪਏ ਨੂੰ ਖਰਚ ਕੀਤਾ ਜਾਵੇਗਾ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸੱਤਪਾਲ ਸਿੰਘ ਦੇਹਰਕਾ ਨੇ ਦੱਸਿਆ ਅਤੇ ਸਮੂਹ ਜਗਰਾਓਂ ਵਸਿਆ ਨੂੰ ਆਪਣਾ ਬਣਦਾ ਸ਼ਹਿਜੋਗ ਦੇਣ ਲਈ ਬੇਨਤੀ ਕੀਤੀ ।ਇਸ ਸਮੇਂ ਪ੍ਰੋਫੈਸਰ ਕਰਮ ਸਿੰਘ ਸੰਧੂ ,ਹਰਨਰਾਇਣ ਸਿੰਘ ਮੱਲੇਆਣਾ ,ਮੇਜਰ ਸਿੰਘ ਛੀਨਾ, ਕੇਵਲ ਮਲਹੋਤਰਾ, ਵਿਨੀਤ ਦੁਆ ,ਮੈਡਮ ਕੰਚਨ ਗੁਪਤਾ ,ਆਤਮਜੀਤ ਦੀਪ, ਧਾਲੀਵਾਲ ਅਤੇ ਸਤਪਾਲ ਸਿੰਘ ਦੇਹੜਕਾ ਹਾਜ਼ਰ ਸਨ ।

Image preview

Image preview

Image preview

ਹਠੂਰ ਦੇ ਧਾਲੀਵਾਲ ਪਰਿਵਾਰ ਨੇ ਹਸਪਤਾਲ ਨੂੰ ਸਰਜਰੀ ਦੇ ਸਮਾਨ ਲਈ 2ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ

ਹੁਣ ਸਰਜਰੀ ਲਈ ਮਰੀਜਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਨਹੀ-ਐੱਸ.ਐੱਮ.ਓ.

ਹਠੂਰ  ਸਤਂੰਬਰ 2020 -(ਨਛੱਤਰ ਸੰਧੂ)-ਪਿੰਡ ਹਠੂਰ ਦੇ ਧਾਲੀਵਾਲ ਪਰਿਵਾਰ ਵਿੱਚੋ ਉੱਘੇ ਸਮਾਜਸੇਵੀ ਸੁਖਦਰਸ਼ਨ ਸਿੰਘ ਧਾਲੀਵਾਲ ਪੁੱਤਰ ਨਗਿੰਦਰ ਸਿੰਘ ਵੱਲੋ ਅੱਜ ਸਰਕਾਰੀ ਹਸਪਤਾਲ ਹਠੂਰ ਨੂੰ 2ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ।ਇਸ ਮੋਕੇ ਤੇ ਹਸਪਤਾਲ ਦੇ ਸਟਾਫ਼ ਵੱਲੋ ਇੱਕ ਛੋਟਾ ਜਿਹਾ ਤੇ ਪ੍ਰਭਾਵਸਾਲੀ ਸਮਾਗਮ ਕਰਵਾਇਆ ਗਿਆ,ਜਿੱਥੇ ਸੁਖਦਰਸ਼ਨ ਸਿੰਘ ਧਾਲੀਵਾਲ ਨੂੰ ਉਨਾਂ੍ਹ ਦੀਆਂ ਇਹ ਸ਼ਾਨਦਾਰ ਸੇਵਾਵਾਂ ਬਦਲੇ ਵਿਸੇ਼ਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਤੇ ਸੁਖਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਸਾਡ ਸਮਾਜ ਵਿੱਚ ਬਹੁਤ ਸਾਰੇ ਮੱਧਵਰਗੀ ਪਰਿਵਾਰ ਵੀ ਸ਼ਾਮਲ ਹਨ ਜੋ ਬਾਹਰੋ ਪ੍ਰਾਇਵੇਟ ਹਸਪਤਾਲਾਂ ਤੋ ਆਪਣਾ ਮਹਿੰਗਾ ਇਲਾਜ ਨਹੀ ਕਰਵਾ ਸਕਦੇ।ਉਨਾ੍ਹ ਅੱਗੇ ਕਿਹਾ ਕਿ ਹਸਪਤਾਲ ਵਿੱਚ ਸਰਜਰੀ ਦਾ ਸਮਾਨ ਨਾ ਹੋਣ ਕਰਕੇ ਮਰੀਜਾਂ ਨੂੰ ਦੂਰ-ਦੁਰੇਡੇੇ ਜਾਣਾ ਪੈਂਦਾ ਸੀ,ਪਰ ਹੁਣ ਸਰਜਰੀ ਦਾ ਸਮਾਨ ਹੋਣ ਨਾਲ ਇੱਥੋ ਦੇ ਡਾਕਟਰ ਵਧੀਆ ਢੰਗ ਤਰੀਕੇ ਨਾਲ ਕੰਮ ਕਰ ਸਕਣਗੇ।ਇਸ ਮੋਕੇ ਤੇ ਹਸਪਤਾਲ ਦੇ ਐੱਸ.ਐੱਮ.ਓ.ਡਾ:ਰਿਪਜੀਤ ਕੌਰ ਅਤੇ ਸੁਪਰਡੈਂਟ ਰਘਵੀਰ ਸਿੰਘ ਨੇ ਇਸ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਜ ਬਹੁਤ ਹੀ ਅਹਿਮ ਦਿਨ ਹੈ ਕਿ ਸਾਨੂੰ ਇਹ ਲੋੜੀਦੀ ਇਹ ਸਹੂਲਤ ਮੁਹੱਈਆ ਹੋ ਗਈ ਹੈ,ਜਿਸ ਦਾ ਫ਼ਾਈਦਾ ਇਸ ਹਸਪਤਾਲ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਹੋਵੇਗਾ ਅਤੇ ਹੁਣ ਉਨਾਂ੍ਹ ਦੀ ਸਰਜਰੀ ਦਾ ਇਲਾਜ ਇੱਥੇ ਮੁਫ਼ਤ ਹੋਵੇਗਾ।ਇਸ ਸਮੇਂ ਉਨਾ੍ਹ ਨਾਲ ਡਾ:ਅਜੈਵੀਰ ਸਿੰਘ ਐੱਮ.ਡੀ,ਡਾ:ਸਰਨ ਐੱਮ.ਓ.,ਡਾ:ਹਰਜਿੰਦਰ ਸਿੰਘ ਐੱਚ.ਐੱਮ.ਓ,ਗੁਰਜੰਟ ਸਿੰਘ ਏ.ਐੱਮ.ਓ,ਅਮਰ ਸਿੰਘ ਐੱਮ.ਐੱਲ.ਟੀ,ਸਵਰਨ ਸਿੰਘ ਹੈਲਥ ਇੰਸਪੈਕਟਰ,ਅਸਵਨੀ ਸ਼ਰਮਾ ਚੀਫ਼ ਫ਼ਾਰਮਾਸਿਸਟ,ਜਸਵਿੰਦਰ ਕੌਰ ਏ.ਐੱਨ.ਐੱਮ,ਬਲਵੀਰ ਕੌਰ ਐੱਲ.ਐੱਚ.ਵੀ,ਵੀਰਪਾਲ ਕੌਰ ਸਟਾਫ਼ ਨਰਸ,ਹਰਵਿੰਦਰ ਕੌਰ ਐੱਸ.ਐੱਨ ਤੋ ਇਲਾਵਾ ਪਤਵੰਤਿਆਾਂ ਵਿੱਚ ਬੇਟਾ ਸਤਨਾਮ ਸਿੰਘ ਸੋਨੀ,ਪਰਮਲ ਸਿੰਘ ਸਾਬਕਾ ਪੰਚ,ਇਕਬਾਲ ਸਿੰਘ ਫ਼ੇਰੂਰਾਈ,ਰਾਮ ਸਿੰਘ,ਗੁਰਜਿੰਦਰ ਸਿੰਘ,ਜੱਗਾ ਸਿੰਘ,ਤਰਲੋਚਨ ਸਿੰਘ,ਜਗਸੀਰ ਸਿੰਘ,ਕਰਤਾਰ ਸਿੰਘ,ਬਲਵੰਤ ਸਿੰਘ ਅਤੇ ਗੁਰਦੇਵ ਸਿੰਘ ਆਦਿ ਉਚੇਚੇ ਤੌਰ ਤੇ ਹਾਜਰ ਸਨ।

ਚੇਅਰਮੈਨ ਕਾਕਾ ਗਰੇਵਾਲ ਦੀ ਤਾਜਪੋਸ਼ੀ ਹੋਈ

ਜਗਰਾਓਂ , ਸਤੰਬਰ 2020 -(ਸਤਪਾਲ ਸਿੰਘ ਦੇਹਰਕਾ/ਨਛੱਤਰ ਸੰਧੂ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-   ਜਗਰਾਓਂ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਤਾਜਪੋਸ਼ੀ ਲਈ ਜਗਰਾਓਂ ਮਾਰਕੀਟ ਕਮੇਟੀ ਵਿਖੇ ਸਮਾਗਮ ਹੋਇਆ। ਕਾਕਾ ਗਰੇਵਾਲ ਦੇ ਅਹੁਦਾ ਸੰਭਾਲਣ ਮੌਕੇ ਹਾਈਕਮਾਂਡ ਤੋਂ ਲੈ ਕੇ ਬਲਾਕ ਪੱਧਰ ਦੇ ਆਗੂਆਂ, ਅਹੁਦੇਦਾਰਾਂ, ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ, ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਸ਼ਿਰਕਤ ਕੀਤੀ। ਚੇਅਰਮੈਨ ਗਰੇਵਾਲ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਐੱਮਪੀ ਅਮਰੀਕ ਸਿੰਘ ਆਲੀਵਾਲ, ਵਧਾਇਕ ਦਰਸਨ ਸਿੰਘ, ਚੇਅਰਮੈਨ ਕੇਕੇ ਬਾਵਾ, ਚੇਅਰਮੈਨ ਰਮਨ ਕੁਮਾਰ ਸੁਬਰਾਮਣੀਅਮ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ ਅਤੇ ਚੇਅਰਮੈਨ ਕਰਨ ਬੜਿੰਗ ਨੇ ਕੁਰਸੀ 'ਤੇ ਬਠਾਉਂਦਿਆਂ ਵਧਾਈ ਦਿੱਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਚੇਅਰਮੈਨ ਗਰੇਵਾਲ ਕਾਂਗਰਸ ਨੂੰ ਸਮਰਪਿਤ ਹੈ, ਉਸ ਦੀ ਅਗਵਾਈ 'ਚ ਜਗਰਾਓਂ 'ਚ ਹਮੇਸ਼ਾ ਹੀ ਕਾਂਗਰਸ ਅੱਗੇਵਧੀ। ਪਾਰਟੀ ਵੱਲੋਂ ਵੀ ਗਰੇਵਾਲ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਗਰਾਓਂ ਵਿਚ ਹੁਣ ਕਾਂਗਰਸ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਚੇਅਰਮੈਨ ਕਾਕਾ ਗਰੇਵਾਲ ਨੇ ਦੇ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਸਮੇਤ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਤੌਰ ਚੇਅਰਮੈਨ ਆਪਣੀ ਬਣਦੀ ਡਿਊਟੀ ਇਮਾਨਦਾਰ ਸਿਪਾਹੀ ਵਜੋਂ ਨਿਭਾਉਣਗੇ । ਇਸ ਮੌਕੇ ਉੱਪ ਜ਼ਿਲ੍ਹਾ ਮੰਡੀ ਅਫ਼ਸਰ ਗੁਰਮਤਪਾਲ ਸਿੰਘ, ਚੇਅਰਮੈਨ ਮਨਜੀਤ ਭਰੋਵਾਲ, ਚੇਅਰਮੈਨ ਰਣਜੀਤ ਮਾਂਗਟ, ਮਨਜੀਤ ਸਿੰਘ ਹੰਬੜਾਂ, ਚੇਅਰਮੈਨ ਪਰਮਜੀਤ ਸਿੰਘ ਘਵੱਦੀ, ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਹੈਪੀ ਸ਼ੇਰਪੁਰ, ਮਨੀ ਗਰਗ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਰਜੇਸ਼ ਕੁਮਾਰ ਗੋਗੀ, ਰਾਜ ਭਾਰਦਵਾਜ, ਨੰਨੂ ਸਿੰਗਲਾ, ਸਾਜਨ ਮਲਹੋਤਰਾ, ਕੁਲਦੀਪ ਸਿੰਘ ਕੈਲੇ, ਹੈਪੀ ਸਬਜ਼ੀ ਮੰਡੀ, ਪ੍ਰਦੀਪ ਗਰੇਵਾਲ, ਪਰਮਿੰਦਰ ਸਿੰਘ ਟੂਸਾ ਸਰਪੰਚ ਆਦਿ ਹਾਜ਼ਰ ਸਨ। 

ਜਗਰਾਓ ਦੇ ਖੂਨਦਾਨ ਕੈੰਪ ਦੌਰਾਨ 107 ਯੂਨਿਟ ਇਕੱਤਰ ਹੋਏ

ਹਰ ਸਾਲ 1 ਸਤੰਬਰ ਨੂੰ ਲੱਗਦਾ ਇਹ ਕੈੰਪ- ਵਛੇਰ  

ਜਗਰਾਓ 1ਸਤੰਬਰ (ਨਛੱਤਰ ਸੰਧੂ)  ਐਟੀਂ ਡਰੱਗ ਫੈਡਰੇਸ਼ਨ, ਐਟੀਂ ਕਰੱਪਸ਼ਨ ਫਾਊਡੇਸ਼ਨ, ਸਹੀਦ ਕਰਤਾਰ ਸਿੰਘ ਸਰਾਭਾ ਯੂਥ ਵਿੰਗ, ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਵੱਲੋ ਸਾਂਝੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਤਾਜ ਫਿਜਿਊਥਰੈਪੀ ਸੈਟਰ ਜਗਰਾਉ ਵਿੱਚ ਬਲੱਡ ਕੈਪ ਲਾਇਆ ਗਿਆ। ਕੈਪ ਬਾਰੇ ਜਾਣਕਾਰੀ ਦਿੰਦਿਆ ਪ੍ਰਬੰਧਕ ਇੰਦਰਜੀਤ ਲੰਮਾ ਅਤੇ ਇੰਦਰਪ੍ਰੀਤ ਸਿੰਘ ਵਛੇਰ ਨੇ ਦੱਸਿਆ ਕਿ ਕੈਪ ਦਾ ਉਦਘਾਟਨ ਬਾਬਾ ਕੁਲਵੰਤ ਸਿੰਘ ਲੱਖਾ ਵਲੋਂ ਕੀਤਾ ਗਿਆ। ਓਹਨਾ ਦਸਿਆ ਕਿ ਕਰੋਨਾ ਮਹਾਮਾਰੀ ਦੇ ਬਾਵਜੂਦ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਇਹ ਕੈੰਪ ਨੇਪਰੇ ਚੜ ਗਿਆ। ਇਸ ਕੈਪ ਵਿੱਚ 107 ਯੂਨਿਟ ਬਲੱਡ ਡੋਨੇਟ ਕੀਤਾ ਗਿਆ। ਉਹਨਾ ਕਿਹਾ ਕਿ ਕੈਪ ਨੂੰ ਸਫਲ ਕਰਨ ਲਈ ਮੋਤੀ ਜਗਰਾਉ ਅਤੇ ਕਪਿਲ ਬਾਸ਼ਲ ਦਾ ਵਿਸ਼ੇਸ ਯੋਗਦਾਨ ਰਿਹਾ। ਇਸ ਮੌਕੇ ਕੁਲਵੰਤ ਸਹੋਤਾ ਨੇ ਕਿਹਾ ਕਿ ਕੈੰਪ ਦੌਰਾਨ ਹਰ ਖੂਨ ਦਾਨ ਕਰਨ ਵਾਲੇ ਨੂੰ ਵਾਤਾਵਰਨ ਦੀ ਸ਼ੁੱਧਤਾ ਤੇ ਜਗਰਾਓਂ ਦੀਆ ਸੱਚਮੁੱਚ ਦੁਬਾਰਾ ਛਾਵਾਂ ਠੰਡੀਆਂ ਕਰਨ ਲਈ ਬੂਟੇ ਵੰਡੇ ਗਏ। ਇਸ ਮੌਕੇ ਤਾਜ ਮਹੁੰਮਦ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤਰਨ ਸਿੱਧਵਾ, ਅਮਨਦੀਪ ਦੇਹੜਕਾ,ਇੰਦਰਜੀਤ ਡਾਂਗੀਆ,ਅਰਸ਼ ਗਗੜਾ,ਮਨੀ ਹੰਬੜਾ ਆਦਿ ਹਾਜਿਰ ਸਨ

ਪਿੰਡ ਸ਼ੇਖ ਦੌਲਤ ਵੱਲੋਂ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਤੇ ਆ ਰਹੀਆਂ ਸੰਗਤਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

ਜਗਰਾਉਂ (ਰਾਣਾ ਸ਼ੇਖਦੌਲਤ ) ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ ਭਗਤੀ ਦੇ ਸਾਗਰ ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸ਼ੇਖਦੌਲਤ ਵਿੱਚ ਬੜੀ ਸ਼ਰਧਾ ਅਤੇ ਗਭਾਵਨਾ ਨਾਲ ਮਨਾਈ ਜਾ ਰਹੀ ਹੈ ਇਸ ਸਮਾਗਮ ਵਿੱਚ 9 ਸਤੰਬਰ ਨੂੰ ਪਿੰਡ ਸ਼ੇਖਦੌਲਤ ਵਿੱਚ ਨਗਰ ਕੀਰਤਨ ਹੋਵੇਗਾ ਅਤੇ 15 ਸਤੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਪਰ ਇਸ ਸਾਲ ਪੂਰੇ ਨਗਰ ਸ਼ੇਖਦੌਲਤ ਵੱਲੋਂ ਬਰਸੀ ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਇਸ ਸਾਲ ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਦੇ ਸਮਾਗਮ ਵਿੱਚ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ ਇਸ ਸਮਾਗਮ ਵਿੱਚ ਢਾਡੀ ਜੱਥੇ  ਅਤੇ ਕਵੀਸ਼ਰੀਆਂ ਨੂੰ ਵੀ ਨਾ ਆਉਣ ਲਈ ਅਪੀਲ ਕੀਤੀ ਇਸ ਸਮਾਗਮ ਦੇ ਸਬੰਧ ਵਿੱਚ ਬਾਬਾ ਹਰਬੰਸ ਸਿੰਘ ਜੀ ਮਹੰਤ ਨਾਨਕਸਰ ਕਲੇਰਾਂ ਵਾਲਿਆਂ ਨੇ ਵੀ ਸੰਗਤਾਂ ਨੂੰ ਇਕੱਠ ਨਾ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਬਾਬਾ ਵਿਸਾਖਾ ਸਿੰਘ ਜੀ ਨਗਰ ਸ਼ੇਖਦੌਲਤ ਨੂੰ ਆਪਣਾ ਨਗਰ ਮੰਨਦੇ ਸਨ ਪਰ ਇਸ ਸਾਲ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਕੱਠ ਨਾ ਕਰਨ ਤਾਂ ਜੋ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਿਆ ਜਾ ਸਕੇ

ਸੁਖਵੀਰ ਸਿੰਘ ਬਾਦਲ ਨੇ ਖੇਤੀ ਆਰਡੀਨੈਸ ਬਾਰੇ ਲਿਖਤੀ ਭਰੋਸਾ ਲੈ ਕੇ ਕਿਸਾਨਾਂ ਦੇ ਦਿੱਲ ਜਿੱਤੇ:ਪ੍ਰਧਾਨ ਸਰਤਾਜ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਮੇਸ਼ਾਂ ਹੀ ਸੂਬੇ ਦੀ ਤਰੱਕੀ ਤੇ ਕਿਸਾਨੀ ਹਿੱਤਾਂ ਵਿੱਚ ਮੋਹਰੀ ਹੋ ਕੇ ਬਾਖੁਬੀ ਨਿਭਾਈ ਹੈ ਇੰਨਾਂ ਸ਼ਬਦਾਂ ਪ੍ਰਗਟਾਵਾ ਅਕਾਲੀ ਦਲ ਦੇ ਸੀਨੀਅਰ ਵਰਕਰ ਅਤੇ ਪਿੰਡ ਗਾਲਿਬ ਰਣ ਸਿੰਘ ਗੁਰਦੁਆਰਾ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜੋ ਕਿਸਾਨਾਂ ਦੀ ਫਸਲ ਐਮ.ਐਸ.ਪੀ ਤੇ ਖਰੀਦ ਕਰਨ ਸਬੰਧੀ ਲਿਖਤੀ ਵਿਸ਼ਵਾਸ਼ ਦਿਵਾਇਆ ਹੈ ਉਸ ਤੋ ਸੂਬੇ ਦੇ ਕਿਸਾਨ ਖੁਸ਼ ਤੇ ਉਤਸਾਹਿਤ ਹਨ।ਉਨ੍ਹਾਂ ਕਿਹਾ ਕਿ ਅਕਾਲੀ ਦਲ ਮੁਢੋ ਕਦੀਮ ਸੂਬੇ ਦੇ ਹਿੱਤਾਂ ਦੀ ਪਹਿਰੇਦਾਰੀ ਕਤਿੀ ਹੈ ਤੇ ਕਿਸੇ ਵਰਗ ਨਾਲ ਅੋਿਨਆ ਨਹੀ ਹੋਣ ਦਿੱਤਾ।ਉਨ੍ਹਾਂ ਕਿਹਾ ਕਿ ਅਕਾਲੀ ਦਲ ਜਦੋ ਵੀ ਸੱਤਾ ਵਿੱਚ ਆਏ ਹਨ ਤੇ ਕਿਸਾਨਾਂ ਨੂੰ ਵੱਡੀਆ ਰਾਹਤਾਂ ਦਿੱਤੀਆ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਹੇਠਾਂ ਕਿਸਾਨਾਂ ਦੇ ਹੱਕਾਂ ਪ੍ਰਤੀ ਡੱਟ ਕੇ ਖੜਾ ਹੈ।

ਪੰਜਾਬ ਦੀ ਕੈਪਟਨ ਸਰਕਾਰ ਵਲੋ ਆਰਡੀਨੈਸਾਂ ਖਿਲਾਫ ਫੈਸਲਾ ਇਤਿਹਾਸਕ ਅਤੇ ਸ਼ਲਾਘਾਯੋਗ ਕਦਮ ਹੈ:ਸਰਪੰਚ ਜਗਦੀਸ਼ ਚੰਦ ਗਾਲਿਬ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਇਜਲਾਸ ਅੰਦਰ ਕਾਂਗਰਸ ਪਾਰਟੀ ਵਿਧਾਇਕਾਂ ਦੀ ਸਰਬਸੰਮਤੀ ਨਾਲ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀਬਾੜੀ ਆਰਡੀਨੈਸਾਂ ਨੰੁ ਵਿਧਾਨ ਸਭਾ ਇਜਲਾਸ ਦੌਰਾਨ ਰੱਦ ਕਰਕੇ ਇਕ ਇਤਿਹਾਸਕ ਅਤੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਰਹੀ ਹੈ ਕਿਉਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੇ ਅਧੀਨ ਭਾਜਪਾ ਦੇ ਲੋਕ ਸਭਾ ਤੇ ਰਾਜ ਸਭਾ ਮੈਬਰਾਂ ਦੀ ਬਹੁਗਿਣਤੀ ਦੇ ਨਾਲ ਮਤਾ ਪੇਸ਼ ਕਰਕੇ ਤਿੰਨ ਖੇਤੀਬਾੜੀ ਆਰਡੀਨੈਸਾਂ ਨੂੰ ਪਾਸ ਕਰ ਦਿੱਤਾ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਲੁਧਿ:ਦੇ ਜਰਨਲ ਸੈਕਟਰੀ ਤੇ ਸਰਪੰਚ ਜਗਦੀਸ਼ ਚੰਦ ਸ਼ਰਮਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ ਹੈ।ਦੀਸ਼ਾ ਗਾਲਿਬ ਨੇ ਕਿਹਾ ਹੈ ਕਿ ਪਾਣੀਆਂ ਦੇ ਰਾਖੇ ਪੰਜਾਬ ਦੇ ਸਪੂਤ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਿਸਾਨ ਹਿਤੈਸੀ ਕਹਾਉਦੇ ਹਨ।ੳਨ੍ਹਾਂ ਕਿਹਾ ਪੰਜਾਬ ਦੇ ਕਿਸਾਨਾਂ-ਮਜਦੂਰਾਂ ਤੇ ਆੜਤੀਆਂ ਦੇ ਮਨਾਂ ਅੰਦਰ ਇੱਕ ਆਸ ਦੀ ਕਿਰਨ ਪੈਦਾ ਹੋ ਗਈ ਹੈ ਇਨ੍ਹਾਂ ਆਰਡੀਨੈਸਾਂ ਦੇ ਲਾਗੂ ਹੋਣ ਨਾਲ ਗਰੀਬ ਕਿਸਾਨਾ ਮਜ਼ਦੂਰਾਂ ਅਤੇ ਫਸਲਾ ਦੀ ਖਰੀਦੋ ਫਰੋਖਤ ਕਰਾਉਣ ਵਾਲੇ ਕਮਿਸ਼ਨ ਏਜੰਟਾਂ ਦੇ ਹਿੱਤ ਸੁਰੱਖਿਆਤ ਨਹੀ ਰਹਿ ਸਕਦੇ। ਇਸ ਸਮੇ ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਤਿੰਨ ਖੇਤੀਬਾੜੀ ਆਰਡੀਨੈਸ ਲਾਗੂ ਕਰਨੀ ਚਾਹੰੁਦੀ ਹੈ ਪ੍ਰੰਤੂ ਪੰਜਾਬ ਦੇ ਕਿਸਾਨ ਮਜ਼ਦੂਰਾਂ ਲੋਕ ਅਤੇ ਕਿਸਾਨ ਜੱਥੇਬੰਦੀਆਂ ਇੰਨਾਂ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਆਪਣੇ ਹੱਕ ਲੈਕੇ ਹੀ ਰਹਿਣਗੇ।