You are here

ਲੁਧਿਆਣਾ

ਪਿੰਡ ਸ਼ੇਖ ਦੌਲਤ ਦੀ ਨੌਜਵਾਨ ਸਭਾ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਪਵਿੱਤਰ ਬਰਸੀ ਤੇ ਸੰਗਤਾਂ ਨੂੰ ਜੀ ਆਇਆਂ ਆਖਿਆ

ਜਗਰਾਓਂ (ਰਾਣਾ ਸ਼ੇਖਦੌਲਤ )ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਪਵਿੱਤਰ ਬਰਸੀ ਚੱਲ ਰਹੀ ਹੈ ਇਸ ਵਿੱਚ ਪਿੰਡ ਸ਼ੇਖ ਦੌਲਤ ਦੀ ਨੌਜਵਾਨ ਸਭਾ ਨੇ ਬਾਹਰੋਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਲੰਗਰ ਦੀ ਸੇਵਾ ਬਣੀ ਬੜੀ ਸ਼ਰਧਾ ਨਾਲ ਚਲਾ ਰਹੇ ਹਨ ਪਿੰਡ ਦੀ ਨੌਜਵਾਨ ਸਭਾ ਨੇ ਕਿਹਾ ਕਿ ਇਸ ਸਾਲ ਕਰੋਨਾ ਮਹਾਂਮਾਰੀ ਕਰਕੇ ਧੰਨ ਧੰਨ ਬਾਬਾ ਨੰਦ ਸਿੰਘ ਦੀ ਪਵਿੱਤਰ ਬਰਸੀ ਸਰਕਾਰ ਦੇ ਹਦਾਇਤਾਂ ਵਿੱਚ ਰਹਿ ਕੇ ਹੀ ਮਨਾਈ ਜਾ ਰਹੀ ਹੈ ਇਸ ਵਾਰ ਧੰਨ ਧੰਨ ਬਾਬਾ ਹਰਬੰਸ ਸਿੰਘ ਜੀ ਮਹੰਤ ਵਾਲੇ ਲੰਗਰ ਵਿੱਚ ਪੂਰੇ ਪਿੰਡ ਦੇ ਸਹਿਯੋਗ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਚੌਵੀ ਘੰਟੇ ਲੰਗਰ ਚੱਲ ਰਿਹਾ ਹੈ ਅਸੀਂ ਪੂਰੇ ਸੰਸਾਰ ਲਈ ਧੰਨ ਬਾਬਾ ਨੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਸ ਕਰੋਨਾ ਵਰਗੀ ਮਹਾਂਮਾਰੀ ਤੋਂ ਸਾਰੀ ਦੁਨੀਆਂ  ਨੂੰ ਬਚਾਅ ਕੇ ਰੱਖੇ।ਇਸ ਮੌਕੇ ਬਾਬਾ ਹਰਬੰਸ ਸਿੰਘ ਜੀ ਮਹੰਤ ,ਲਵਪ੍ਰੀਤ ਸਿੰਘ ਲਵੀ,ਗੁਰਦੀਪ ਸਿੰਘ ਮਿੰਟੂ ,ਜਸਦੇਵ ਸਿੰਘ ਕਾਕਾ ਮਾਨ ,ਜਿੰਦਰ ਸਿੰਘ ਮਲੇਸ਼ੀਆ ,ਗੁਰਸੇਵਕ ਸਿੰਘ ,ਹਰਮਨ ਸਿੰਘ ਮੱਲ੍ਹੀ,ਕਾਲਾ ਸਿੰਘ ,ਲਵਪ੍ਰੀਤ ਸਿੰਘ ਲੱਭਾ,ਅਤੇ ਪੂਰੇ ਪਿੰਡ ਸ਼ੇਖਦੌਲਤ ਦੀ ਪੰਚਾਇਤ ਨੇ ਸੰਗਤਾਂ ਨੂੰ ਜੀ ਆਇਆ ਆਖਿਆ

ਪਿੰਡ ਗਾਲਿਬ ਕਲਾਂ ਦੇ ਮਾਂ ਪੁੱਤ ਇਨਸਾਫ਼ ਲਈ ਖਾ ਰਹੇ ਨੇ ਥਾਂ ਥਾਂ ਦੀਆਂ ਠੋਕਰਾਂ

ਜਗਰਾਓਂ (ਰਾਣਾ ਸੇਖਦੌਲਤ )ਇੱਥੋਂ ਨਜ਼ਦੀਕ ਪਿੰਡ ਗਾਲਿਬ ਕਲਾਂ ਦੇ ਮਾਂ ਪੁੱਤ ਇਨਸਾਫ ਲਈ ਥਾਂ ਥਾਂ ਦੀਆਂ ਠੋਕਰਾਂ ਖਾ ਰਹੇ ਹਨ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਮਲਕ ਵਿਖੇ ਦੋ ਦਿਨ ਪਹਿਲਾਂ ਗਿਆ ਸੀ ਜਦੋਂ ਮੈਂ ਮਾਲਕ ਤੋਂ ਪਿੰਡ ਗਾਲਬ ਕਲਾਂ ਵਾਪਸ ਆ ਰਿਹਾ ਸੀ ਤਾਂ ਮੇਰੇ ਮਗਰ ਵਿਰੋਧੀ ਧਿਰ ਲੱਗ ਗਈ ਕਿਉਂਕਿ ਸਾਡੀ ਪਹਿਲਾਂ ਸਕੂਲ ਵਿੱਚ ਵੀ ਰੰਜਿਸ਼ ਸੀ ਅਤੇ ਉਨ੍ਹਾਂ ਨੇ ਮੈਨੂੰ ਗਾਲਬ ਕਲਾਂ ਮੇਰੇ ਪਿੰਡ ਦੀ ਮੰਡੀ ਵਿੱਚ ਘੇਰ ਕੇ ਮੇਰੀ ਪੰਦਰਾਂ ਵੀਹ ਜਣਿਆਂ ਨੇ ਕੁੱਟਮਾਰ ਕੀਤੀ ਅਤੇ ਇਸ ਤੋਂ ਬਾਅਦ ਮੈਨੂੰ ਸੁੱਟ ਕੇ ਭੱਜ ਗਏ ਇਸ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਆ ਕੇ ਮੈਨੂੰ ਜਗਰਾਓਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਇਸ ਤੋਂ ਬਾਅਦ ਸੰਦੀਪ ਸਿੰਘ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਮੈਂ ਤਿੰਨ ਦਿਨਾਂ ਤੋਂ ਇਨਸਾਫ ਲਈ ਥਾਂ ਥਾਂ ਦੀਆਂ ਠੋਕਰਾਂ ਖਾ ਰਹੀ ਹਾਂ ਪਰ ਮੈਨੂੰ ਕਿਤੇ ਇਨਸਾਫ ਨਹੀਂ ਮਿਲਿਆ ਕਿਉਂਕਿ ਮੇਰੇ ਮੁੰਡੇ ਸੰਦੀਪ ਸਿੰਘ ਨੂੰ ਜਾਨੋ ਮਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਵਿਰੋਧੀ ਧਿਰ ਉੱਤੇ ਸਾਡੇ ਵੱਲੋਂ ਪਹਿਲਾਂ ਵੀ ਮੁਕੱਦਮਾ ਦਰਜ ਹੈ ਕਿਉਂਕਿ ਉਨ੍ਹਾਂ ਪਹਿਲਾਂ ਵੀ ਸਾਡੇ ਘਰ ਆ ਕੇ ਸੱਟਾਂ ਮਾਰੀਆਂ ਸੀ ਪਰ ਅਸੀਂ ਗ਼ਰੀਬ ਹੋਣ ਕਰਕੇ ਸਾਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ ਇਸ ਸਬੰਧੀ ਜਦੋਂ ਐੱਸ ਐੱਚ ਓ ਸਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ

ਗ੍ਰਾਮ ਪੰਚਾਇਤ ਨੇ ਮੈਹਦੇਆਣਾ ਵਾਲੀ ਸੜਕ ਤੇ ਸੀਵਰੇਜ ਪਾਇਆ

ਪੰਚਾਇਤੀ ਚੋਣਾਂ ਤੋ ਪਹਿਲਾਂ ਕੀਤੇ ਵਾਅਦੇ ਪੂਰੇ ਕਰਾਗੇ-ਸੀਰਾ,ਡਾ:ਲੱਖਾ

ਹਠੂਰ ਅਗਸਤ 2020 -(ਨਛੱਤਰ ਸੰਧੂ)-ਪੰਜਾਬ ਦੀ ਮੌਜੂਦਾ ਕਾਂਗਰਸ ਦੇ ਰਾਜ ਵਿੱਚ ਗ੍ਰਾਮ ਪੰਚਾਇਤ ਵੱਲੋ ਪਿੰਡ ਦੇ ਅਧੂਰੇ ਵਿਕਾਸ ਦੇ ਕੰਮਾ ਨੂੰ ਬੜੀ ਜਲਦੀ ਨਾਲ ਪੂਰਾ ਕੀਤਾ ਜਾ ਰਿਹਾ ਹੈ।ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆ ਪਿੰਡ ਲੱਖਾ ਦੇ ਸਰਪੰਚ ਜਸਵੀਰ ਸਿੰਘ ਸੀਰਾ ਅਤੇ ਡਾ:ਬਲਜਿੰਦਰ ਲੱਖਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਕਾਰਜਭਾਗ ਸੰਭਾਲਣ ਤੋ ਬਾਅਦ ਪਿੰਂਡ ਦੇ ਵਿਕਾਸ ਕਰਜਾ ਵਿੱਚ ਤੇਜੀ ਲਿਆ ਕੇ ਪਿੰਡ ਵਾਸੀਆ ਨਾਲ ਉਹ ਵਾਅਦੇ ਪੂਰੇ ਕਰ ਲਏ ਹਨ ਜੋ ਉਨਾਂ੍ਹ ਨੇ ਪੰਚਾਇਤੀ ਚੋਣਾ ਤੋ ਪਹਿਲਾ ਲੋਕਾ ਨਾਲ ਕੀਤੇ ਸਨ ਜਿਸ ਕਰਕੇ ਅੱਜ ਹਰ ਵਰਗ ਬਹੁਤ ਖੁਸ ਹੈ।ਉਨਾਂ੍ਹ ਦੱਸਿਆ ਕਿ ਅੱਜ ਗੁਰਦੁਆਰਾ ਮੈਹਦੇਆਣਾ ਸਾਹਿਬ ਵਾਲੀ ਸੜਕ ਤੋ ਪੰਜਾਹ ਘਰਾਂ ਦੇ ਕਰੀਬ ਦਾ ਸੀਵਰੇਜ ਦਾ ਪਾਣੀ ਚਾਲੂ ਕਰ ਦਿੱਤਾ ਗਿਆ ਹੈ ਅਤੇ ਜੇਕਰ ਕੋਈ ਹੋਰ ਵੀ ਵਿਕਾਸ ਦਾ ਕੰਮ ਰਹਿ ਗਿਆ ਹੈ ਉਸ ਲਈ ਵੀ ਅਸੀ ਹਮੇਸਾਂ ਬਚਨਵੱਧ ਰਹਾਗੇ।ਇਸ ਸਮੇ ਉਨਾਂ੍ਹ ਨਾਲ ਡਾ:ਤਾਰਾ ਸਿੰਘ ਲੱਖਾ ਪ੍ਰਧਾਨ ਟਰੱਕ ਯੂਨੀਅਨ ਹਠੂਰ,ਪ੍ਰਧਾਨ ਬਿੱਕਰ ਸਿੰਘ,ਪੰਚ ਸਿਕੰਦਰ ਸਿੰਘ,ਸੁਖਪਾਲ ਸਿੰਘ,ਜਸਵਿੰਦਰ ਸਿੰਘ,ਹਰਵਿੰਦਰ ਸਿੰਘ,ਜਸਵਿੰਦਰ ਸਿੱਧੂ ਅਤੇ ਜਸਮੇਲ ਸਿੰਘ ਆਦਿ ਹਾਜਰ ਸਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਘਰਾਂ 'ਚੋਂ ਜਬਰੀ ਲਿਜਾਣ 'ਤੇ ਵਿਵਾਦ

 

ਲੁਧਿਆਣਾ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਨਕ ਨਾਮ ਲੇਵਾ ਸੰਗਤਾਂ ਦੇ ਘਰਾਂ 'ਚੋਂ ਜਬਰੀ ਲੈ ਕੇ ਜਾਣ ਵਾਲੀ ਸਤਿਕਾਰ ਕਮੇਟੀ ਦੀ ਕਾਰਗੁਜ਼ਾਰੀ 'ਤੇ ਵਿਵਾਦ ਗਰਮਾ ਗਿਆ ਹੈ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ ਦੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁੱਛਿਆ ਹੈ ਕਿ ਇਸ ਸਤਿਕਾਰ ਕਮੇਟੀ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ ਕਿ ਉਹ ਜਦੋਂ ਚਾਹੁਣ ਕਿਸੇ ਦੇ ਘਰ 'ਚ ਦਾਖ਼ਲ ਹੋ ਕੇ ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਣ।

ਉਨ੍ਹਾਂ ਕਿਹਾ ਕਿ ਉਹ ਇਸ ਗੰਭੀਰ ਮੁੱਦੇ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ 'ਚ ਉਠਾਉਣਗੇ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਨੇ ਉਨ੍ਹਾਂ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਹੈ, ਜਿਨ੍ਹਾਂ ਦੇ ਘਰਾਂ 'ਚੋਂ ਸਤਿਕਾਰ ਕਮੇਟੀ ਦੀ ਟੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਗਈ ਹੈ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਣ ਤੇ ਇਕ ਕਾਪੀ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਨਾ ਦੇ ਨਾਮ 'ਤੇ ਵੀ ਭੇਜਣ।

ਸਾਬਕਾ ਸਰਪੰਚ ਪ੍ਰੇਮ ਸਿੰਘ ਸ਼ੇਰੇਵਾਲ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ

 

ਸਿੱਧਵਾਂ ਬੇਟ/ਲੁਧਿਆਣਾ, ਅਗਸਤ 2020 (ਜਸਮੇਲ ਗਾਲਿਬ/ਮਨਜਿੰਦਰ ਗਿੱਲ )-ਸੁਰਗਵਾਸੀ ਜਥੇਦਾਰ ਸੁਖਦੇਵ ਸਿੰਘ ਲੋਧੀਵਾਲਾ ਅਤੇ ਸਾਬਕਾ ਚੇਅਰਮੈਨ ਸ ਸਵਰਨ ਸਿੰਘ ਤਿਹਾੜਆ ਦੇ ਸੱਜੀ ਬਾਹ ਵਜੋਂ ਜਾਣੇ ਜਾਂਦੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਫਿਰੋਜ਼ਪੁਰ ਦੇ ਸਾਬਕਾ ਐਮ ਪੀ ਸ ਸ਼ੇਰ ਸਿੰਘ ਘੁਬਾਇਆ ਦੇ ਕਰੀਬੀ ਸਾਥੀ, ਪਿੰਡ ਸ਼ੇਰੇਵਾਲ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ ਸ਼ੇਰੇਵਾਲ ਪੁੱਤਰ ਸਵ. ਜਗਤਾਰ ਸਿੰਘ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ । ਕਰੀਬ 59 ਸਾਲ ਪ੍ਰੇਮ ਸਿੰਘ ਸ਼ੇੇਰੇਵਾਲ ਰਾਏ ਸਿੱਖ ਵੈੱਲਫੇਅਰ ਸੁਸਾਇਟੀ ਦੇ ਸਿਰਕੱਢ ਆਗੂਆਂ ਵਿਚੋਂ ਸਨ । ਇਲਾਕੇ ਭਰ ਵਿਚ ਇਸ ਦੁਖਦਾਇਕ ਖਬਰ ਨੂੰ ਸੁਣਕੇ ਮਾਤਮ ਸਾਹ ਗਿਆ।ਉਨ੍ਹਾਂ ਦਾ ਅੱਜ ਸ਼ਾਮ ਦਰਿਆ ਸਤਲੁਜ ਨਜ਼ਦੀਕ ਉਨ੍ਹਾਂ ਦੇ ਪਿੰਡ ਸ਼ੇਰੇਵਾਲ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ । ਉਨ੍ਹਾਂ ਦੀ ਚਿਖਾ ਨੂੰ ਅਗਨੀ ਇਕਲੌਤੇ ਪੁੱਤਰ ਸੁਰਿੰਦਰਪਾਲ ਅਤੇ ਭਰਾਵਾਂ ਗੁਰਦੇਵ ਸਿੰਘ, ਪੱਤਰਕਾਰ ਮੇਜਰ ਸਿੰਘ, ਮੁਖਤਿਆਰ ਸਿੰਘ ਮੁੱਖੀ ਅਤੇ ਡਾ. ਸਤਨਾਮ ਸਿੰਘ ਨੇ ਵਿਖਾਈ । ਉਨ੍ਹਾਂ ਦੀ ਅੰਤਿਮ ਯਾਤਰਾ 'ਚ ਸ ਬਚਿਤੱਰ ਸਿੰਘ ਚਿਤਾ ਜਨੇਤਪੁਰਾ, ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਥਾਣੇਦਾਰ ਜਗਤਾਰ ਸਿੰਘ, ਥਾਣੇਦਾਰ ਕਰਤਾਰ ਸਿੰਘ, ਥਾਣੇਦਾਰ ਗੁਰਦੀਪ ਸਿੰਘ, ਥਾਣੇਦਾਰ ਜਸਵੰਤ ਸਿੰਘ, ਥਾਣੇਦਾਰ ਦਿਵਾਨ ਸਿੰਘ, ਸਾਬਕਾ ਸਰਪੰਚ ਸੁਰਿਦਰ ਸਿੰਘ ਪਰਜੀਆਂ ਬਿਹਾਰੀਪੁਰ, ਸਰਪੰਚ ਮੰਗਲ ਸਿੰਘ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਬਲਦੇਵ ਸਿੰਘ ਪੰਮਾ, ਸਕੰਦਰ ਸਿੰਘ, ਮਨਜੀਤ ਸਿੰਘ, ਜੋਰਾ ਸਿੰਘ, ਬਲਵੰਤ ਸਿੰਘ ਢਿੱਲੋਂ, ਕੁਲਵੰਤ ਸਿੰਘ, ਸਰਪੰਚ ਜੀਵਨ ਸਿੰਘ ਬਾਘੀਆਂ, ਸਾਬਕਾ ਸਰਪੰਚ ਗੁਰਬਚਨ ਸਿੰਘ ਬਾਘੀਆ, ਸਾਬਕਾ ਸਰਪੰਚ ਸੰਤਾ ਸਿੰਘ, ਮੰਗਲ ਸਿੰਘ ਹਾਕਰ, ਬਲਵੰਤ ਸਿੰਘ ਹੁਜਰਾ, ਸਰਪੰਚ ਹੰਸਾ ਸਿੰਘ ਕਾਲੂ ਰਾਈਆਂ ਆਦਿ ਤੋਂ ਇਲਾਵਾ ਇਲਾਕੇ ਦੇ ਕਈ ਹੋਰ ਸਰਪੰਚ-ਪੰਚ ਸ਼ਾਮਿਲ ਹੋਏ ।

 

ਠਾਠ ਨਾਨਕਸਰ ਕੰਨੀਆਂ ਵਿਖੇ ਚੌਥੀ ਲੜੀ ਦੇ ਪਾਠਾਂ ਦੇ ਪਾਏ ਭੋਗ

ਸਿੱਧਵਾਂਬੇਟ/ਲੁਧਿਆਣਾ, ਅਗਸਤ 2020 -(ਜਸਮੇਲ ਗਾਲਿਬ)- ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਦੇ ਜਲ ਪ੍ਰਵਾਹ ਅਸਥਾਨ ਠਾਠ ਨਾਨਕਸਰ ਕੰਨੀਆਂ ਵਿਖੇ ਸੱਚਖੰਡ ਵਾਸੀ ਬਾਬਾ ਨਿਰਮਲ ਸਿੰਘ ਜੀ ਦੀ ਬਰਸੀ ਦੀ ਮਿੱਠੀ ਯਾਦ ਵਿਚ 9 ਦਿਨ ਨਾਮ ਸਿਮਰਨ ਦੀ ਵਰਖਾ ਉਪਰੰਤ ਧਾਰਮਿਕ ਸਮਾਗਮ ਸੰਪੰਨ ਹੋਏ। ਮੁੱਖ ਸ੍ਪਰਸਤ ਬਾਬਾ ਚਰਨ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਬਾਬਾ ਨਿਰਮਲ ਸਿੰਘ ਜੀ ਦੀ ਯਾਦ 'ਚ ਪ੍ਰਕਾਸ਼ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਪਾਠਾਂ ਦੀ ਚੌਥੀ ਲੜੀ ਦੇ ਭੋਗ ਪਾਏ ਗਏ। ਭੋਗਾਂ ਦੀ ਅਰਦਾਸ ਬਾਬਾ ਸਰਬਜੀਤ ਸਿੰਘ ਜੀ ਨੇ ਕੀਤੀ। ਕੀਰਤਨ ਸਵਾਮੀ ਸੁਖਦੇਵ ਸਿੰਘ ਗਿੱਦੜਵਿੰਡੀ ਨੇ ਕੀਤਾ। ਇਸ ਮੌਕੇ ਪ੍ਰਵਚਨ ਕਰਦਿਆਂ ਸਰਪ੍ਰਸਤ ਬਾਬਾ ਚਰਨ ਸਿੰਘ ਨੇ ਕਿਹਾ ਕਿ ਸੱਚਖੰਡ ਵਾਸੀ ਬਾਬਾ ਨਿਰਮਲ ਸਿੰਘ ਜੀ ਨੇ ਸਮੁੱਚਾ ਜੀਵਨ ਨਾਮ, ਸਿਮਰਨ ਲੇਖੇ ਲਾਉਂਦਿਆਂ ਸੰਗਤਾਂ ਨੂੰ ਗੁਰੂ ਲੜ ਲਾਇਆ। ਉਨ੍ਹਾਂ ਸੰਗਤਾਂ ਨੂੰ ਨਾਮ ਸਿਮਰਨ 'ਤੇ ਪਹਿਰਾ ਦੇਣ ਅਤੇ ਬੱਚਿਆਂ ਨੂੰ ਨਿੱਤ ਨੇਮ ਨਾਲ ਜੋੜਨ ਲਈ ਪ੍ਰਰੇਰਿਤ ਕੀਤਾ। ਅੱਜ ਬਾਬਾ ਚਰਨ ਸਿੰਘ ਜੀ ਦੇ ਪ੍ਰਵਚਨ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ। ਸਮਾਗਮ ਦੌਰਾਨ ਭਾਈ ਰਾਜਪਾਲ ਸਿੰਘ, ਭਾਈ ਅਮਰ ਸਿੰਘ, ਭਾਈ ਹੀਰਾ ਸਿੰਘ ਨਿਮਾਣਾ, ਭਾਈ ਰਛਪਾਲ ਸਿੰਘ, ਢਾਡੀ ਪਿ੍ਰਤਪਾਲ ਸਿੰਘ ਪਾਰਸ, ਭਾਈ ਕੁਲਵੰਤ ਸਿੰਘ, ਭਾਈ ਧੰਨਾ ਸਿੰਘ, ਭਾਈ ਰਛਪਾਲ ਸਿੰਘ, ਭਾਈ ਭਗਵੰਤ ਸਿੰਘ ਗਾਲਿਬ ਆਦਿ ਜੱਥਿਆਂ ਦੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਤੇ ਪ੍ਰਸੰਗ ਸੁਣਾਇਆ। ਇਸ ਮੌਕੇ ਭਾਈ ਜਸਵੰਤ ਸਿੰਘ ਜੱਸਾ, ਜਰਨੈਲ ਸਿੰਘ, ਗੁਰਚਰਨ ਸਿੰਘ, ਜਗਦੇਵ ਸਿੰਘ ਖਾਲਸਾ , ਭਵਖੰਡਨ ਸਿੰਘ ਗਿੱਦੜਵਿੰਡੀ , ਇਲਾਕੇ ਭਰਤੋਂ ਮੋਹਤਵਰ ਵਿਅਕਤੀ ਹਾਜ਼ਰ ਸਨ।

ਬੇਗਮਪੁਰਾ ਭੋਰਾ ਸਾਹਿਬ ਬਾਬਾ ਜਗਰੂਪ ਸਿੰਘ ਨੇ ਸਰੀਰ ਤਿਆਗਿਆ

ਕਰਲੇਫੋਰਨਿਆ/ਜਗਰਾਓਂ , ਅਗਸਤ 2020 -(ਜਨ ਸਕਤੀ ਬਿਉਰੋ)- ਗੁਰਦੁਆਰਾ ਠਾਠ ਬੇਗਮਪੁਰਾ ਭੋਰਾ ਸਾਹਿਬ ਨਾਨਕਸਰ ਕਲੇਰਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਗਰੂਪ ਸਿੰਘ ਜੀ ਨੇ ਅਮਰੀਕਾ ਦੇ ਕੈਲਫੋਰਨੀਆ ਸਟੇਟ 'ਚ ਆਪਣਾ ਸਰੀਰ ਤਿਆਗ ਦਿੱਤਾ। ਬਾਬਾ ਜੀ ਪਿਛਲੇ ਸੱਤ ਵਰ੍ਹਿਆਂ ਤੋਂ ਅਮਰੀਕਾ 'ਚ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਇਕ ਹਫ਼ਤੇ ਤਕ ਉਨ੍ਹਾਂ ਦੀ ਦੇਹ ਭਾਰਤ ਲਿਆਂਦੀ ਜਾਵੇਗੀ।

ਪਿੰਡ ਹਮੀਦੀ ਵਿਖੇ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੰਡਿਆ ਗਿਆ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਭੇਜੇ ਗਏ ਰਾਸ਼ਨ ਨੂੰ ਅੱਜ ਗ੍ਰਾਮ ਪੰਚਾਇਤ ਪਿੰਡ ਹਮੀਦੀ ਵੱਲੋਂ ਸਰਪੰਚ ਜਸਪ੍ਰੀਤ ਕੌਰ ਮਾਂਗਟ ਦੀ ਅਗਵਾਈ ਹੇਠ ਅੰਗਹੀਣਾਂ ਅਤੇ ਵਿਧਵਾਵਾਂ ਨੂੰ ਵੰਡਿਆ ਗਿਆ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਦੀ ਰਾਸਨ ਵੰਡਣ ਤਹਿਤ ਕੀਤੀ ਜਾ ਰਹੀ ਮਦਦ ਅਨੁਸਾਰ ਅੱਜ ਭੇਜੇ ਗਏ 107 ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਦਾ ਧੰਨਵਾਦ ਕੀਤਾ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਕਤ ਰਾਸ਼ਨ ਪਿੰਡਾਂ ਵਿੱਚ ਵਸੋਂ ਦੇ ਹਿਸਾਬ ਨਾਲ ਹੀ ਭੇਜਿਆ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਾ ਰਹਿ ਸਕੇ।ਇਸ ਮੌਕੇ ਜੀ,ਓ,ਜੀ ਜਗਦੇਵ ਸਿੰਘ,ਗੁਰਦੁਆਰਾ ਕਮੇਟੀ ਪ੍ਰਧਾਨ ਏਕਮ ਸਿੰਘ ਦਿਓਲ ,ਪੰਚ ਮੱਘਰ ਸਿੰਘ,ਪੰਚ ਓਮਨਦੀਪ ਸਿੰਘ ਸੋਹੀ ਪੰਚ ਡਾ ਅਮਰਜੀਤ ਸਿੰਘ,ਪੰਚ ਪਰਮਜੀਤ ਕੌਰ,ਪੰਚ ਸਰਬਜੀਤ ਕੌਰ ਪੰਚ ਰਜਿੰਦਰ ਕੌਰ ਅਤੇ ਪੰਚ ਕਰਮਜੀਤ ਕੌਰ ਹਾਜ਼ਰ ਸਨ ।

ਬੇਰੁਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਦੀ ਮੀਟਿੰਗ ਹੋਈ।

ਮਹਿਲ ਕਲਾਂ/ਬਰਨਾਲਾ-ਅਗਸਤ 2020 ( ਗੁਰਸੇਵਕ ਸਿੰਘ ਸੋਹੀ)ਬੇਰੁਜ਼ਗਾਰ ਲਾਈਨਮੈਨ ਯੂਨੀਅਨ ਮਾਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਅੱਜ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਪਾਵਰਕਾਮ ਵੱਲੋਂ 295/19 ਤਿਆਰ ਰਾਹੀਂ 3500 ਅਸਾਮੀਆਂ ਵਿੱਚੋਂ ਹੁਣ ਤੱਕ ਚ2400 ਦੇ ਕਰੀਬ ਸਹਾਇਕ ਲਾਈਨਮੈਨ ਭਰਤੀ ਕੀਤੇ ਜਾ ਚੁੱਕੇ ਹਨ ਜਦੋ ਕਿ ਲੱਗਭਗ ਇੱਕ ਹਜ਼ਾਰ ਦੇ ਕਰੀਬ ਬੇਰੁਜ਼ਗਾਰ ਲਾਇਨਮੈਨ ਸਾਥੀਆਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਹੋਏ ਹਨ।ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖ ਕੇ ਕੀਤੀ।ਇਸ ਮੀਟਿੰਗ ਵਿਚ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ ਨੇ ਪਾਵਰਕਾਮ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜੋ 850 ਅਸਾਮੀਆਂ ਰਿਜ਼ਰਵ ਕੋਟੇ ਦੀਆਂ ਬਚੀਆਂ ਹੋਈਆਂ ਹਨ।ਉਨ੍ਹਾਂ ਨੂੰ ਡੀ ਰਿਜ਼ਰਵੇਸ਼ਨ ਕਰਕੇ ਜਲਦੀ ਤੋਂ ਜਲਦੀ ਬੇਰੁਜ਼ਗਾਰ ਸਾਥੀਆਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।ਉਨ੍ਹਾਂ ਚਿਤਾਵਨੀ ਭਰੇ ਸੁਰ ਵਿੱਚ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਿਰਾਸ਼ਾ ਦੇ ਆਲਮ ਵਿੱਚੋਂ ਗੁਜ਼ਰ ਰਹੇ  ਸਾਥੀਆਂ ਨੂੰ ਜੇਕਰ ਪਾਵਰ ਕਾਮ ਵੱਲੋਂ ਜਲਦ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ ਉਹ ਸੰਘਰਸ਼ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਗੇ।ਇਸ ਮੀਟਿੰਗ ਵਿੱਚ ਸੁਖਪਾਲ ਸਿੰਘ ਮੱਲੀ, ਹਰਦੀਪ ਸਿੰਘ,ਕਸ਼ਮੀਰ ਰਾਏਸਰ, ਗਗਨ ਛੀਨੀਵਾਲ,ਕੁਲਵਿੰਦਰ ਸਿੰਘ ਛੀਨੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਸਾਥੀ ਹਾਜ਼ਰ ਸਨ।

ਕੱਚਾ ਮਲਕ ਰੋਡ ਤੇ ਲਾਏ ਬੂਟੇ

ਜਗਰਾਓਂ, ਅਗਸਤ 2020 -( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਅੱਜ ਜਗਰਾਓਂ ਕੱਚਾ ਮਲਕ ਰੋਡ ਤੇ ਦੋਨੋਂ ਸਾਈਡ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ । ਜਿਸ ਵਿੱਚ ਈਓ ਸੁਖਦੇਵ ਸਿੰਘ ਰੰਧਾਵਾ ਸੁਪਰਡੈਂਟ ਮਨੋਹਰ ਸਿੰਘ ਸੈਨਟਰੀ ਇੰਸਪੈਕਟਰ ਅਨਿਲ ਕੁਮਾਰ ਇਸ ਤੋਂ ਇਲਾਵਾ ਉੱਘੇ ਸਮਾਜ ਸੇਵੀ ਪ੍ਰਸ਼ੋਤਮ ਲਾਲ ਖਲੀਫ਼ਾ ਡਾਇਰੈਕਟਰ ਪੈਪਸੂ ਰੋਡਵੇਜ਼ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਜਗਰਾਉਂ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ ਵਾਤਾਵਰਨ ਦੇ ਮੁੱਦੇ ਤੇ ਸਾਰਾ ਜਗਰਾਓਂ ਇਕੱਠੇ ਹੋ ਕੇ ਧਰਤੀ ਦਾ 33 %ਹਿੱਸਾ ਰੁੱਖਾਂ ਨਾਲ ਸਜਾਈਏ ਆਓ ਮਿਲ ਕੇ ਰੁੱਖ ਲਗਾਈਏ । ਸਮਾਜ ਸੇਵੀ ਸੁੱਚਾ ਸਿੰਘ ਤਲਵਾੜਾ ਜਿਨ੍ਹਾਂ ਨੇ ਇਹ ਸਾਰੇ ਬੂਟੇ ਲਿਆਂਦੇ ਅਤੇ ਟੋਏ ਪੁਟਵਾਏ ਉਹਨਾਂ ਕਿਹਾ ਕਿ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਨੂੰ ਸਾਡੇ ਸ਼ਹਿਰ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ  ਵਿਉਂਤਬੰਦੀ ਸਾਰੀ ਮਾਸਟਰ ਪਿਛੌਰਾ ਸਿੰਘ ਜੀ ਵੱਲੋਂ ਕੀਤੀ ਗਈ ਸੀ ਉਨ੍ਹਾਂ ਇਹ ਵੀ ਦੱਸਿਆ ਕਿ ਐੱਮ ਐੱਲ ਏ ਸਰਬਜੀਤ ਕੌਰ ਮਾਣੂਕੇ ਜੀ ਨੇ ਵੀ ਆਉਣਾ ਸੀ ਕਿਸੇ ਕਾਰਨ ਉਹ ਨਹੀਂ ਪਹੁੰਚ ਸਕੇ । ਗਰੀਨ ਪੰਜਾਬ ਮਿਸ਼ਨ ਟੀਮ ਦੇ ਮਾਸਟਰ ਹਰਨਰਾਇਣ ਸਿੰਘ ਮੱਲੇਆਣਾ ਨੇ ਸਮੁੱਚੇ ਵਾਤਾਵਰਨ ਪ੍ਰੇਮੀਆਂ ਦਾ ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਕੁਦਰਤ ਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਫਰਜ਼ ਹੈ । ਇਸ ਮੌਕੇ  ਰਿਟਾਇਰ ਐਕਸੀਅਨ ਨਿਰਮਲ ਸਿੰਘ ,ਸੇਵਾਮੁਕਤ ਡਿਪਟੀ ਮੈਨੇਜਰ ਬਹਾਦਰ ਸਿੰਘ ਅਤੇ ਮੋਹਿਤ ਕਰਸੇਤੀਆ ਇਸ ਤੋਂ ਇਲਾਵਾ ਮੱਲਕ ਰੋੜ ਜਗਰਾਉਂ ਦੇ ਵਸਨੀਕ ਹਾਜ਼ਰ ਸਨ।