ਪਿੰਡ ਹਮੀਦੀ ਵਿਖੇ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੰਡਿਆ ਗਿਆ

ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਭੇਜੇ ਗਏ ਰਾਸ਼ਨ ਨੂੰ ਅੱਜ ਗ੍ਰਾਮ ਪੰਚਾਇਤ ਪਿੰਡ ਹਮੀਦੀ ਵੱਲੋਂ ਸਰਪੰਚ ਜਸਪ੍ਰੀਤ ਕੌਰ ਮਾਂਗਟ ਦੀ ਅਗਵਾਈ ਹੇਠ ਅੰਗਹੀਣਾਂ ਅਤੇ ਵਿਧਵਾਵਾਂ ਨੂੰ ਵੰਡਿਆ ਗਿਆ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਦੀ ਰਾਸਨ ਵੰਡਣ ਤਹਿਤ ਕੀਤੀ ਜਾ ਰਹੀ ਮਦਦ ਅਨੁਸਾਰ ਅੱਜ ਭੇਜੇ ਗਏ 107 ਰਾਸ਼ਨ ਦੀਆਂ ਕਿੱਟਾਂ ਦੀ ਵੰਡ ਕੀਤੀ ਗਈ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਦਾ ਧੰਨਵਾਦ ਕੀਤਾ।ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਕਤ ਰਾਸ਼ਨ ਪਿੰਡਾਂ ਵਿੱਚ ਵਸੋਂ ਦੇ ਹਿਸਾਬ ਨਾਲ ਹੀ ਭੇਜਿਆ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਾਂਝਾ ਨਾ ਰਹਿ ਸਕੇ।ਇਸ ਮੌਕੇ ਜੀ,ਓ,ਜੀ ਜਗਦੇਵ ਸਿੰਘ,ਗੁਰਦੁਆਰਾ ਕਮੇਟੀ ਪ੍ਰਧਾਨ ਏਕਮ ਸਿੰਘ ਦਿਓਲ ,ਪੰਚ ਮੱਘਰ ਸਿੰਘ,ਪੰਚ ਓਮਨਦੀਪ ਸਿੰਘ ਸੋਹੀ ਪੰਚ ਡਾ ਅਮਰਜੀਤ ਸਿੰਘ,ਪੰਚ ਪਰਮਜੀਤ ਕੌਰ,ਪੰਚ ਸਰਬਜੀਤ ਕੌਰ ਪੰਚ ਰਜਿੰਦਰ ਕੌਰ ਅਤੇ ਪੰਚ ਕਰਮਜੀਤ ਕੌਰ ਹਾਜ਼ਰ ਸਨ ।