You are here

ਪਿੰਡ ਸ਼ੇਖ ਦੌਲਤ ਵੱਲੋਂ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਤੇ ਆ ਰਹੀਆਂ ਸੰਗਤਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

ਜਗਰਾਉਂ (ਰਾਣਾ ਸ਼ੇਖਦੌਲਤ ) ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ ਭਗਤੀ ਦੇ ਸਾਗਰ ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਸ਼ੇਖਦੌਲਤ ਵਿੱਚ ਬੜੀ ਸ਼ਰਧਾ ਅਤੇ ਗਭਾਵਨਾ ਨਾਲ ਮਨਾਈ ਜਾ ਰਹੀ ਹੈ ਇਸ ਸਮਾਗਮ ਵਿੱਚ 9 ਸਤੰਬਰ ਨੂੰ ਪਿੰਡ ਸ਼ੇਖਦੌਲਤ ਵਿੱਚ ਨਗਰ ਕੀਰਤਨ ਹੋਵੇਗਾ ਅਤੇ 15 ਸਤੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਪਰ ਇਸ ਸਾਲ ਪੂਰੇ ਨਗਰ ਸ਼ੇਖਦੌਲਤ ਵੱਲੋਂ ਬਰਸੀ ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਇਸ ਸਾਲ ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ ਦੀ ਬਰਸੀ ਦੇ ਸਮਾਗਮ ਵਿੱਚ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ ਇਸ ਸਮਾਗਮ ਵਿੱਚ ਢਾਡੀ ਜੱਥੇ  ਅਤੇ ਕਵੀਸ਼ਰੀਆਂ ਨੂੰ ਵੀ ਨਾ ਆਉਣ ਲਈ ਅਪੀਲ ਕੀਤੀ ਇਸ ਸਮਾਗਮ ਦੇ ਸਬੰਧ ਵਿੱਚ ਬਾਬਾ ਹਰਬੰਸ ਸਿੰਘ ਜੀ ਮਹੰਤ ਨਾਨਕਸਰ ਕਲੇਰਾਂ ਵਾਲਿਆਂ ਨੇ ਵੀ ਸੰਗਤਾਂ ਨੂੰ ਇਕੱਠ ਨਾ ਕਰਨ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਬਾਬਾ ਵਿਸਾਖਾ ਸਿੰਘ ਜੀ ਨਗਰ ਸ਼ੇਖਦੌਲਤ ਨੂੰ ਆਪਣਾ ਨਗਰ ਮੰਨਦੇ ਸਨ ਪਰ ਇਸ ਸਾਲ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਇਕੱਠ ਨਾ ਕਰਨ ਤਾਂ ਜੋ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਿਆ ਜਾ ਸਕੇ