ਜਗਰਾਓ ਦੇ ਖੂਨਦਾਨ ਕੈੰਪ ਦੌਰਾਨ 107 ਯੂਨਿਟ ਇਕੱਤਰ ਹੋਏ

ਹਰ ਸਾਲ 1 ਸਤੰਬਰ ਨੂੰ ਲੱਗਦਾ ਇਹ ਕੈੰਪ- ਵਛੇਰ  

ਜਗਰਾਓ 1ਸਤੰਬਰ (ਨਛੱਤਰ ਸੰਧੂ)  ਐਟੀਂ ਡਰੱਗ ਫੈਡਰੇਸ਼ਨ, ਐਟੀਂ ਕਰੱਪਸ਼ਨ ਫਾਊਡੇਸ਼ਨ, ਸਹੀਦ ਕਰਤਾਰ ਸਿੰਘ ਸਰਾਭਾ ਯੂਥ ਵਿੰਗ, ਗੁਰੂ ਆਸਰਾ ਚੈਰੀਟੇਬਲ ਸੋਸਾਇਟੀ ਵੱਲੋ ਸਾਂਝੇ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ ਪੁਰਬ ਨੂੰ ਸਮਰਪਿਤ ਤਾਜ ਫਿਜਿਊਥਰੈਪੀ ਸੈਟਰ ਜਗਰਾਉ ਵਿੱਚ ਬਲੱਡ ਕੈਪ ਲਾਇਆ ਗਿਆ। ਕੈਪ ਬਾਰੇ ਜਾਣਕਾਰੀ ਦਿੰਦਿਆ ਪ੍ਰਬੰਧਕ ਇੰਦਰਜੀਤ ਲੰਮਾ ਅਤੇ ਇੰਦਰਪ੍ਰੀਤ ਸਿੰਘ ਵਛੇਰ ਨੇ ਦੱਸਿਆ ਕਿ ਕੈਪ ਦਾ ਉਦਘਾਟਨ ਬਾਬਾ ਕੁਲਵੰਤ ਸਿੰਘ ਲੱਖਾ ਵਲੋਂ ਕੀਤਾ ਗਿਆ। ਓਹਨਾ ਦਸਿਆ ਕਿ ਕਰੋਨਾ ਮਹਾਮਾਰੀ ਦੇ ਬਾਵਜੂਦ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਇਹ ਕੈੰਪ ਨੇਪਰੇ ਚੜ ਗਿਆ। ਇਸ ਕੈਪ ਵਿੱਚ 107 ਯੂਨਿਟ ਬਲੱਡ ਡੋਨੇਟ ਕੀਤਾ ਗਿਆ। ਉਹਨਾ ਕਿਹਾ ਕਿ ਕੈਪ ਨੂੰ ਸਫਲ ਕਰਨ ਲਈ ਮੋਤੀ ਜਗਰਾਉ ਅਤੇ ਕਪਿਲ ਬਾਸ਼ਲ ਦਾ ਵਿਸ਼ੇਸ ਯੋਗਦਾਨ ਰਿਹਾ। ਇਸ ਮੌਕੇ ਕੁਲਵੰਤ ਸਹੋਤਾ ਨੇ ਕਿਹਾ ਕਿ ਕੈੰਪ ਦੌਰਾਨ ਹਰ ਖੂਨ ਦਾਨ ਕਰਨ ਵਾਲੇ ਨੂੰ ਵਾਤਾਵਰਨ ਦੀ ਸ਼ੁੱਧਤਾ ਤੇ ਜਗਰਾਓਂ ਦੀਆ ਸੱਚਮੁੱਚ ਦੁਬਾਰਾ ਛਾਵਾਂ ਠੰਡੀਆਂ ਕਰਨ ਲਈ ਬੂਟੇ ਵੰਡੇ ਗਏ। ਇਸ ਮੌਕੇ ਤਾਜ ਮਹੁੰਮਦ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤਰਨ ਸਿੱਧਵਾ, ਅਮਨਦੀਪ ਦੇਹੜਕਾ,ਇੰਦਰਜੀਤ ਡਾਂਗੀਆ,ਅਰਸ਼ ਗਗੜਾ,ਮਨੀ ਹੰਬੜਾ ਆਦਿ ਹਾਜਿਰ ਸਨ