ਹੋਰਨਾ ਰਾਜਾ 'ਚੋ ਹਾੜ੍ਹੀ ਦਾ ਸੀਜ਼ਨ ਲਾ ਕੇ ਪਰਤੇ ਪਿੰਡ ਛੀਨੀਵਾਲ ਕਲਾਂ ਦੇ 7 ਵਿਆਕਤੀਆਂ ਨੂੰ ਇਕਾਂਤਵਾਸ ਕੀਤਾ

ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ)-

ਮੱਧ ਪ੍ਰਦੇਸ ਤੇ ਉੱਤਰ ਪ੍ਰਦੇਸ 'ਚ ਕੰਬਾਇਨ ਰਾਹੀ ਹਾੜੀ ਦਾ ਸੀਜ਼ਨ ਲਗਾ ਕੇ ਵਾਪਿਸ ਪਿੰਡ ਪਰਤੇ ਪਿੰਡ ਛੀਨੀਵਾਲ ਕਲਾਂ 7 ਵਿਆਕਤੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਕਲਾਂ 'ਚ 21 ਦਿਨ ਲਈ ਇਕਾਂਤਵਾਸ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਨ.ਐਮ ਪਰਮੇਲ ਕੌਰ, ਸੀ.ਐਚ.ਓ ਪ੍ਰੇਮਜੀਤ ਕੌਰ, ਐਮ.ਪੀ.ਐਚ.ਡਬਲਯੂ ਜਗਰਾਜ ਸਿੰਘ ਤੇ ਫਰਮਾਸਿਸਟ ਬਲਵਿੰਦਰ ਕੁਮਾਰ ਸਰਮਾ ਛੀਨੀਵਾਲ ਕਲਾਂ  ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਚੇਨ ਤੋੜਨ ਦੀ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ.ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਹਾੜੀ ਦਾ ਸੀਜ਼ਨ ਲਾ ਕੇ ਪਿੰਡ ਪਰਤੇ 7 ਵਿਆਕਤੀਆ ਨੂੰ 21 ਦਿਨ ਲਈ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ  ਦੱਸਿਆ ਕਿ ਇਕਾਂਤਵਾਸ ਕੀਤੇ ਸਾਰੇ ਵਿਆਕਤੀਆ ਦੇ ਸਿਹਤ ਵਿਭਾਗ ਮਹਿਲ ਕਲਾਂ ਦੀ ਟੀਮ ਵੱਲੋਂ ਸੈਂਪਲ ਲੈ ਕੇ ਟੈਸਟ ਲਈ ਭੇਜੇ  ਗਏ ਹਨ ਜਿਨ੍ਹਾਂ  ਦੀ ਰਿਪੋਰਟ ਅਗਲੇ ਦਿਨਾਂ ਵਿੱਚ ਆਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਹਰਲੇ ਰਾਜਾ ਚੋ ਆਉਣ ਵਾਲੇ ਲੋਕਾਂ ਸਬੰਧੀ ਤੁਰੰਤ ਸਿਹਤ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ।ਇਸ ਮੌਕੇ ਬੀਐਲਓ ਹਰਦੇਵ ਸਿੰਘ, ਸਰਪੰਚ ਸਿਮਲਜੀਤ ਕੌਰ,ਨੰਬਰਦਾਰ ਜਗਤਾਰ ਸਿੰਘ,ਪੰਚ ਸ਼ਮਸ਼ੇਰ ਸਿੰਘ,ਜੀਓਜੀ ਅਜੈਬ ਸਿੰਘ ਤੇ ਸਕੂਲ ਇੰਚਾਰਜ ਲਖਵੀਰ ਸਿੰਘ ਹਾਜਰ ਸਨ।