ਨੇਪਾਲ 'ਚ ਹਾੜੀ ਦਾ ਸੀਜ਼ਨ ਲਾਉਣ ਗਏ ਕ੍ਰਿਪਾਲ ਸਿੰਘ ਵਾਲਾ ਦੇ ਮਜ਼ਦੂਰ ਬਿਹਾਰ 'ਚ ਫਸੇ 

ਕਰਮ ਉਪਲ ਨੇ ਮਾਮਲੇ ਨੂੰ ਪਾਰਟੀ ਪ੍ਰਧਾਨ ਖਹਿਰਾ ਦੇ ਧਿਆਨ 'ਚ ਲਿਆਂਦਾ 

ਪੀੜਤ ਪਰਿਵਾਰਾ ਨੇ ਕੇਂਦਰ ਤੇ ਰਾਜ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਤੋਂ ਮਦਦ ਮੰਗੀ

ਮਹਿਲ ਕਲਾਂ/ਬਰਨਾਲਾ,ਮਈ 2020 -(ਗੁਰਸੇਵਕ ਸਿੰਘ ਸੋਹੀ) -ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਹੋਰਨਾਂ ਸੂਬਿਆਂ 'ਚ ਹਾੜੀ ਦਾ ਸੀਜਨ ਲਗਾਉਣ ਗਏ ਹਲਕਾ ਮਹਿਲ ਕਲਾਂ ਦੇ ਪਿੰਡ ਕ੍ਰਿਪਾਲ ਸਿੰਘ ਵਾਲਾ ਦੇ ਕਈ ਮਜਦੂਰ ਵਾਪਿਸ ਪਿੰਡ ਆਉਣ ਲਈ ਤਰਸ ਰਹੇ ਹਨ। ਲਾਕਡਾਉਨ ਕਾਰਨ ਇਹ ਮਜਦੂਰ ਬਿਹਾਰ 'ਚ ਫਸੇ ਹੋਏ ਹਨ । ਪਿੰਡ ਕ੍ਰਿਪਾਲ ਸਿੰਘ ਵਾਲਾ ਦੇ 6 ਮਜ਼ਦੂਰ ਤੇ ਉਨ੍ਹਾਂ ਦੇ ਕੁਝ ਸਹਾਇਕ 18 ਮਾਰਚ ਨੂੰ ਕੰਬਾਇਨ ਨਾਲ  ਕਟਾਈ ਕਰਨ ਲਈ ਨੇਪਾਲ ਗਏ ਸਨ। 22 ਮਾਰਚ ਨੂੰ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ ਨੂੰ 15 ਦਿਨ ਲਈ ਲਾਕਡਾਉਨ ਕਰ ਦਿੱਤਾ ਗਿਆ ਜਿਸ ਕਰਕੇ ਇਹ ਮਜ਼ਦੂਰ ਰਸੌਲ (ਬਿਹਾਰ) 'ਚ ਫਸ ਗਏ। ਜਦ 15 ਦਿਨਾਂ ਬਾਅਦ ਵੀ ਲਾਕਡਾਊਨ ਅੱਗੇ ਪਾ ਦਿੱਤਾ ਤੇ ਨੇਪਾਲ ਦਾ ਬਾਰਡਰ ਬੰਦ ਕਰ ਦਿੱਤਾ ਤਾਂ ਇਹ ਮਜ਼ਦੂਰ ਪੈਦਲ ਹੀ ਵਾਪਿਸ ਆਪੋ ਆਪਣੇ ਪਿੰਡਾਂ ਨੂੰ ਚੱਲ ਪਏ। ਪਰ ਕੋਰੋਨਾ ਦੇ ਪ੍ਰਕੋਪ ਕਾਰਨ ਸਾਰੇ ਸੂਬਿਆ ਵੱਲੋਂ ਆਪੋ ਆਪਣੇ ਬਾਰਡਰ ਸੀਲ ਕਰਨ ਕਰਕੇ ਉਹ ਮਜ਼ਦੂਰ ਅਜੇ ਵੀ ਬਿਹਾਰ 'ਚ ਫਸੇ ਹੋਏ ਹਨ। ਜਿਹੜਾ ਪੈਸਾ ਧੇਲਾ ਉਹ ਨਾਲ ਲੈ ਕੇ ਗਏ ਸਨ ਉਹ ਵੀ ਖ਼ਤਮ ਹੋ ਚੁੱਕਾ ਹੈ। ਲੱਖਾਂ ਰੂਪੈ ਦਾ ਸੀਜ਼ਨ ਲਾਉਣ ਗਏੇ ਮਜ਼ਦੂਰ ਹੁਣ ਖਾਲੀ ਹੱਥ ਵਾਪਿਸ ਆਉਣ ਲਈ ਵੀ ਤਰਸ ਰਹੇ ਹਨ। ਲਾਕਡਾਉਨ ਕਾਰਨ ਬਿਹਾਰ 'ਚ ਫਸੇ ਇਨਾਂ ਮਜ਼ਦੂਰਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦਿਆ ਕੇਂਦਰ ਤੇ ਰਾਜ ਸਰਕਾਰ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ। ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੰਜਾਬ ਏਕਤਾ ਪਾਰਟੀ ਦੇ ਯੂਥ ਵਿੰਗ ਦੇ ਜਿਲਾ ਪ੍ਰਧਾਨ ਕਰਮਜੀਤ ਸਿੰਘ ਉਰਫ਼  ਕਰਮ ਉਪਲ ਹਰਦਾਸਪੁਰਾ ਨੇ ਇਸ ਪੂਰੇ ਮਾਮਲੇ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਜਾਣੂ ਕਰਵਾਇਆ ਗਿਆ। ਕਰਮ ਉਪਲ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਪਿਰਮਲ ਸਿੰਘ ਖਾਲਸਾ ਵੱਲੋ ਬਿਹਾਰ 'ਚ ਫਸੇ ਕ੍ਰਿਪਾਲ ਸਿੰਘ ਵਾਲਾ ਦੇ ਮਜਦੂਰਾਂ ਦੀ ਲਿਸਟ ਸਪੀਕਰ ਨੂੰ ਸੌਪ ਦਿੱਤੀ ਹੀ ਉਮੀਦ ਹੈ ਜਲਦੀ ਹੀ ਸਾਰੇ ਮਜਦੂਰ ਰੇਲ ਰਾਹੀ ਪੰਜਾਬ ਪਰਤਣਗੇ। ਵੀਡੀਓ 'ਚ ਦਿੱਤੇ ਨੰਬਰਾ ਨੇ ਸੰਪਰਕ ਕਰਨ ਤੇ ਜਸਵੰਤ ਸਿੰਘ ਵਾਸੀ ਕ੍ਰਿਪਾਲ ਸਿੰਘ ਵਾਲਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੇਰੇ ਤੋਂ ਇਲਾਵਾ ਸੱਤਪਾਲ ਸਿੰਘ, ਜਰਨੈਲ ਸਿੰਘ, ਜਗਸੀਰ ਸਿੰਘ, ਰਾਜੂ ਸਿੰਘ, ਸਤਨਾਮ ਸਿੰਘ ਸਾਰੇ ਵਾਸੀ ਕ੍ਰਿਪਾਲ ਸਿੰਘ ਵਾਲਾ ( ਜਿਲਾ ਬਰਨਾਲਾ) ਤੋਂ ਇਲਾਵਾ ਲਖਵਿੰਦਰ ਸਿੰਘ ਵਾਸੀ ਅਲੀਪੁਰ ( ਨਜ਼ਦੀਕ ਜੀਰਾ) ਕ੍ਰਿਸਨ ਸਿੰਘ ਵਾਸੀ ਰਣੀਆ ( ਜਿਲਿ ਮੋਗਾ ) ਅਮਰਜੀਤ ਸਿੰਘ ਵਾਸੀ (ਹਰਿਆਣਾ) ਤੇ ਸੱਤਪਾਲ ਸਿੰਘ ਵਾਸੀ ਕਾਲੇਕੇ ( ਜਿਲਾ ਮੋਗਾ) ਵੀ ਉਨ੍ਹਾਂ ਦੇ ਨਾਲ ਇਸ ਲਾਕਡਾਊਨ ਕਾਰਨ ਬਗਹਾ-2, ਪੱਛਮ ਚਮਪਾਰਨ, ਜਿਲਾ ਬਿਟਿਆ ਥਾਣਾ ਬਗਹਾ-2 ਨਰਈਪੁਰ (ਬਿਹਾਰ) 'ਚ ਫਸੇ ਹੋਏ ਹਨ ਜਿਨਾਂਂ ਨੂੰ ਉਥੇ ਦੇ ਇੱਕ ਸਕੂਲ 'ਚ ਰੱਖਿਆਂ ਹੋਇਆ ਹੈ। ਉਧਰ ਡਾ.ਭੀਮ ਰਾਓ ਅੰਬੇਡਕਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਿੰਕਾਂ ਬਾਹਮਣੀਆਂ ਨੇ ਪਿੰਡ ਕ੍ਰਿਪਾਲ ਸਿੰਘ ਵਾਲਾ ਵਿਖੇ ਪੁੱਜ ਕੇ ਪੀੜਤ ਪਰਿਵਾਰਾ ਨਾਲ ਗੱਲਬਾਤ ਕਰਦਿਆ ਬਿਹਾਰ 'ਚ ਫਸੇ ਨੌਜਵਾਨਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ। ਫਸੇ ਹੋਏ ਨੌਜਵਾਨਾਂ ਨਾਲ ਫੋਨ ਤੇ ਉਨ੍ਹਾਂ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਵੀ ਕੀਤੀ। ਉਨ੍ਹਾ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਘਰ ਵਾਪਿਸ ਲਿਆਉਣ ਲਈ ਪੂਰੇ ਮਾਮਲੇ ਨੂੰ ਜਿਲਾ ਪ੍ਰਸ਼ਾਸਨ, ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ  ਧਿਆਨ 'ਚ ਲਿਆਉਣਗੇ। ਉਧਰ ਪੀੜਤ ਪਰਿਵਾਰਾਂ ਨੇ ਕੇਂਦਰ ਤੇ ਰਾਜ ਸਰਕਾਰ ਤੇ ਜਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਿਹਾਰ 'ਚ ਫਸੇ ਮਜਦੂਰਾਂ ਜਲਦੀ ਵਾਪਿਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।