You are here

ਚੇਅਰਮੈਨ ਕਾਕਾ ਗਰੇਵਾਲ ਦੀ ਤਾਜਪੋਸ਼ੀ ਹੋਈ

ਜਗਰਾਓਂ , ਸਤੰਬਰ 2020 -(ਸਤਪਾਲ ਸਿੰਘ ਦੇਹਰਕਾ/ਨਛੱਤਰ ਸੰਧੂ/ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)-   ਜਗਰਾਓਂ ਮਾਰਕੀਟ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਤਾਜਪੋਸ਼ੀ ਲਈ ਜਗਰਾਓਂ ਮਾਰਕੀਟ ਕਮੇਟੀ ਵਿਖੇ ਸਮਾਗਮ ਹੋਇਆ। ਕਾਕਾ ਗਰੇਵਾਲ ਦੇ ਅਹੁਦਾ ਸੰਭਾਲਣ ਮੌਕੇ ਹਾਈਕਮਾਂਡ ਤੋਂ ਲੈ ਕੇ ਬਲਾਕ ਪੱਧਰ ਦੇ ਆਗੂਆਂ, ਅਹੁਦੇਦਾਰਾਂ, ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ, ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਸ਼ਿਰਕਤ ਕੀਤੀ। ਚੇਅਰਮੈਨ ਗਰੇਵਾਲ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਸਾਬਕਾ ਐੱਮਪੀ ਅਮਰੀਕ ਸਿੰਘ ਆਲੀਵਾਲ, ਵਧਾਇਕ ਦਰਸਨ ਸਿੰਘ, ਚੇਅਰਮੈਨ ਕੇਕੇ ਬਾਵਾ, ਚੇਅਰਮੈਨ ਰਮਨ ਕੁਮਾਰ ਸੁਬਰਾਮਣੀਅਮ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ ਅਤੇ ਚੇਅਰਮੈਨ ਕਰਨ ਬੜਿੰਗ ਨੇ ਕੁਰਸੀ 'ਤੇ ਬਠਾਉਂਦਿਆਂ ਵਧਾਈ ਦਿੱਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਚੇਅਰਮੈਨ ਗਰੇਵਾਲ ਕਾਂਗਰਸ ਨੂੰ ਸਮਰਪਿਤ ਹੈ, ਉਸ ਦੀ ਅਗਵਾਈ 'ਚ ਜਗਰਾਓਂ 'ਚ ਹਮੇਸ਼ਾ ਹੀ ਕਾਂਗਰਸ ਅੱਗੇਵਧੀ। ਪਾਰਟੀ ਵੱਲੋਂ ਵੀ ਗਰੇਵਾਲ ਨੂੰ ਬਣਦਾ ਮਾਣ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਗਰਾਓਂ ਵਿਚ ਹੁਣ ਕਾਂਗਰਸ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਚੇਅਰਮੈਨ ਕਾਕਾ ਗਰੇਵਾਲ ਨੇ ਦੇ ਸਮਾਗਮ ਵਿਚ ਪੁੱਜੀਆਂ ਸ਼ਖਸੀਅਤਾਂ ਸਮੇਤ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਤੌਰ ਚੇਅਰਮੈਨ ਆਪਣੀ ਬਣਦੀ ਡਿਊਟੀ ਇਮਾਨਦਾਰ ਸਿਪਾਹੀ ਵਜੋਂ ਨਿਭਾਉਣਗੇ । ਇਸ ਮੌਕੇ ਉੱਪ ਜ਼ਿਲ੍ਹਾ ਮੰਡੀ ਅਫ਼ਸਰ ਗੁਰਮਤਪਾਲ ਸਿੰਘ, ਚੇਅਰਮੈਨ ਮਨਜੀਤ ਭਰੋਵਾਲ, ਚੇਅਰਮੈਨ ਰਣਜੀਤ ਮਾਂਗਟ, ਮਨਜੀਤ ਸਿੰਘ ਹੰਬੜਾਂ, ਚੇਅਰਮੈਨ ਪਰਮਜੀਤ ਸਿੰਘ ਘਵੱਦੀ, ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਹੈਪੀ ਸ਼ੇਰਪੁਰ, ਮਨੀ ਗਰਗ, ਸਰਪੰਚ ਗੁਰਸਿਮਰਨ ਸਿੰਘ ਰਸੂਲਪੁਰ, ਰਜੇਸ਼ ਕੁਮਾਰ ਗੋਗੀ, ਰਾਜ ਭਾਰਦਵਾਜ, ਨੰਨੂ ਸਿੰਗਲਾ, ਸਾਜਨ ਮਲਹੋਤਰਾ, ਕੁਲਦੀਪ ਸਿੰਘ ਕੈਲੇ, ਹੈਪੀ ਸਬਜ਼ੀ ਮੰਡੀ, ਪ੍ਰਦੀਪ ਗਰੇਵਾਲ, ਪਰਮਿੰਦਰ ਸਿੰਘ ਟੂਸਾ ਸਰਪੰਚ ਆਦਿ ਹਾਜ਼ਰ ਸਨ।