ਗੁਰਦੁਆਰਾ ਬੋਹੜ ਸਾਹਿਬ ਵਿਖੇ ਪੱਥਰ ਦੀ ਕਾਰ ਸੇਵਾ ਦਾ ਕੰਮ ਆਰੰਭ-ਪ੍ਰਧਾਨ ਕਾਮਲ ਸਿੰਘ

-ਗੁਰਦੁਆਰਾ ਸਾਹਿਬ ਦੇ ਨਾਮ ਤੇ ਕੋਈ ਨਹੀ ਹੁੰਦੀ ਉਗਰਾਹੀ-

ਜਗਰਾਓ 5ਸਤੰਬਰ-(ਨਛੱਤਰ ਸੰਧੂ)-ਗੁਰਦੁਆਰਾ ਬੋਹੜ ਸਾਹਿਬ ਪੱਤੀ ਅਗਵਾੜ ਲੋਪੋਂ ਜਗਰਾਓ ਦੀ ਕਾਰ ਸੇਵਾ ਦਾ ਕੰਮ ਪਿਛਲੇ ਲੰਮੇ ਸਮੇ ਤੋ ਸੰਗਤਾਂ ਦੇ ਸਹਿਯੋਗ ਨਾਲ ਜ਼ੋਰਾਂ-ਸੋਰਾਂ ਤੇ ਚੱਲ ਰਿਹਾ ਹੈ।ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਕਾਮਲ ਸਿੰਘ ਜਗਰਾਓ ਨੇ ਦੱਸਿਆ ਕਿ ਇਸ ਗੁਰਦੁਆਰੇ ਦਾ ਕੰਮ ਬਿਨ੍ਹਾਂ ਉਗਰਾਹੀ ਤੋ ਚੱਲ ਰਿਹਾ ਹੈ,ਜਿਹੜੀਆਂ ਵੀ ਸੰਗਤਾਂ ਦੀ ਗੁਰੂਘਰ ਵਿੱਚ ਸੇਵਾ ਕਰਨ ਵਿੱਚ ਸਰਧਾ ਹੁੰਦੀ ਹੈ,ਉਹ ਇੱਥੇ ਚੱਲ ਰਹੇ ਕਾਰਜਾਂ ਲਈ ਆਪਣੇ ਹੱਥੀ ਮਟੀਰੀਅਲ ਅਤੇ ਹੋਰ ਲੋੜੀਦਾ ਸਮਾਨ ਦੀ ਸੇਵਾ ਕਰ ਦਿੰਦੀਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਹੋਰ ਤਾਂ ਹੋਰ ਇੱਥੇ ਗੁਰੂਘਰ ਵਿੱਚ ਸੁਰੂ ਤੋ ਹੀ ਗੁਰਸਿੱਖ ਵਿਅਕਤੀ ਬਿਨ੍ਹਾਂ ਕਿਸੇ ਲੋਭ-ਲਾਲਚ ਅਤੇ ਬਿਨ੍ਹਾਂ ਤਨਖਾਹ ਤੋ ਡਿਊਟੀ ਨਿਭਾ ਰਹੇ ਹਨ ਜੋ ਕਿ ਵਧਾਈ ਦੇ ਪਾਤਰ ਹਨ।ਉਨ੍ਹਾਂ ਅੱਗੇ ਕਿਹਾ ਕਿ ਬਹੁਤੇ ਵਿਅਕਤੀ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦੇ ਨਾਮ ਤੇ ਉਗਰਾਹੀ ਕਰਦੇ ਹਨ,ਜਦਕਿ ਪ੍ਰਬੰਧਕ ਕਮੇਟੀ ਵੱਲੋ ਕੋਈ ਤੁਰ-ਫ਼ਿਰ ਕੇ ਉਗਰਾਹੀ ਰਾਂਹੀ ਸੰਗਤਾਂ ਤੋ ਮਾਇਆ ਇਕੱਠੀ ਨਹੀ ਕੀਤੀ ਜਾਂਦੀ,ਜੇਕਰ ਕੋਈ ਵੀ ਵਿਅਕਤੀ ਹਲਕੇ ਵਿੱਚ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਦੀ ਸੂਚਨਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਜਾਵੇ।ਅਖੀਰ ਵਿੱਚ ਉਨਾ੍ਹ ਕਿਹਾ ਕਿ ਇੱਥੇ ਡਿਊੜੀ ਵਿੱਚ ਪੱਥਰ ਲਾਉਣ ਦੀ ਸੇਵਾ ਚੱਲ ਰਹੀ ਹੈ,ਸਰਧਾਵਾਨ ਕੋਈ ਵੀ ਵਿਅਕਤੀ ਇੱਥੇ ਆ ਕੇ ਗੁਰਦੁਆਰਾ ਸਾਹਿਬ ਦੇ ਵਿਕਾਸ ਕਾਰਜ ਵੇਖ ਕੇ ਹੱਥੀ ਸੇਵਾ ਕਰ ਸਕਦਾ ਹੈ।