You are here

ਨਵੀਂ ਟੈਕਸ ਪ੍ਰਣਾਲੀ ਬਾਰੇ ਆਮਦਨ ਕਰ ਵਿਭਾਗ ਵੱਲੋਂ ਵੈਬੀਨਾਰ

ਜਗਰਾਓਂ/ਲੁਧਿਆਣਾ-,ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ) ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਕਰਦਤਾਵਾਂ ਨੂੰ ਸਹੂਲਤ ਦੇਣ ਲਈ ਸ਼ੁਰੂ ਕੀਤੀ 'ਫੇਸਲੈਸ ਈ-ਅਸਿਸਮੈਂਟ' ਸਕੀਮ ਬਾਰੇ ਵੈਬੀਨਾਰ ਰਾਹੀਂ ਜਗਰਾਉਂ ਸ਼ਹਿਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਵੈਬੀਨਾਰ ਰਾਹੀਂ ਜਾਣਕਾਰੀ ਦਿੰਦਿਆ ਮੁੱਖ ਬੁਲਾਰੇ ਐਡੀਸ਼ਨਲ ਕਮਿਸ਼ਨਰ ਆਮਦਨ ਕਰ ਵਿਭਾਗ ਮੋਗਾ ਰੇਂਜ ਸ. ਐਚ.ਐਸ. ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਮਲ 'ਚ ਲਿਆਂਦੀ ਇਹ ਸਕੀਮ ਲੋਕਾਂ ਲਈ ਤੇ ਖਾਸਕਰ ਵਪਾਰੀ ਵਰਗ ਲਈ ਬਹੁਤ ਹੀ ਲਾਭਦਾਇਕ ਹੋਵੇਗੀ ਅਤੇ ਨਵੀਂ ਟੈਕਸ ਪ੍ਰਣਾਲੀ 'ਚ ਟੈਕਸ ਦਤਾਵਾਂ ਦੀ ਅਧਿਕਾਰੀਆਂ ਨਾਲ ਆਹਮੋ-ਸਾਹਮਣੇ ਮੁਲਾਕਾਤ ਪੂਰੀ ਤਰਾ ਖਤਮ ਹੋ ਜਾਵੇਗੀ ਤੇ ਹਰ ਕੇਸ ਨੂੰ ਆਨਲਾਈਨ ਹੀ ਦੇਖਿਆ ਜਾਵੇਗਾ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 13 ਅਗਸਤ 2020 ਨੂੰ ਸਮੁੱਚੇ ਦੇਸ਼ 'ਚ ਟੈਕਸ ਸੁਧਾਰਾਂ ਨੂੰ ਲਾਗੂ ਕੀਤਾ ਗਿਆ, ਜਿਸ ਤਹਿਤ ਇਨਕਮ ਟੈਕਸ ਰਿਟਾਰਨਾਂ ਦਾ ਕੰਪਿਊਂਟਰੀਕਰਨ ਨਿਰੀਖਣ ਦਾ ਆਗਾਜ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਨਿਰੀਖਣ ਇਨਕਮ ਟੈਕਸ ਦੇ ਅਧਿਕਾਰੀਆਂ ਦੁਬਾਰਾ ਫੇਸਲੈਸ ਪ੍ਰਣਾਲੀ ਤਹਿਤ ਕੀਤਾ ਜਾਵੇਗਾ। ਇਸ ਮੌਕੇ ਚਾਰਟਰਡ ਅਕਾਊਟੈਂਟ ਅਤੇ ਐਡਵੋਕੇਟ ਵੀ ਵੈਬੀਨਾਰ 'ਚ ਸ਼ਾਮਿਲ ਹੋਏ।