ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਲੁਧਿਆਣਾ ਮੋਦੀਖਾਨੇ ਵਾਲੇ ਜਿੰਦੂ ਖ਼ਿਲਾਫ਼ ਮੁਕੱਦਮਾ ਦਰਜ

ਲੁਧਿਆਣਾ , ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)-ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਆਈ ਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸਸਤੀਆਂ ਦਵਾਈਆਂ ਵੰਡਣ ਕਰਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਬਰਜਿੰਦਰ ਸਿੰਘ ਜਿੰਦੂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਇਹ ਕਾਰਵਾਈ ਸ਼ਿਵ ਸੈਨਾ ਪੰਜਾਬ ਦੇ ਜਨਰਲ ਸਕੱਤਰ ਰਿਤੇਸ਼ ਰਾਜਾ ਦੇ ਬਿਆਨ 'ਤੇ ਕੀਤੀ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਿਤੇਸ਼ ਰਾਜਾ ਨੇ ਦੱਸਿਆ ਕਿ ਬਲਜਿੰਦਰ ਸਿੰਘ ਜਿੰਦੂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਰਾਮਾਇਣ ਪੜ੍ਹੀ ਤੇ ਪ੍ਰਭੂ ਸ੍ਰੀ ਰਾਮ ਚੰਦਰ, ਮਾਤਾ ਸੀਤਾ ਤੇ ਹਨੂੰਮਾਨ ਜੀ ਦੇ ਨਾਮ ਬਿਨਾਂ ਇੱਜ਼ਤ ਦਿੱਤੇ ਲਏ ਜਿਸ ਕਰਕੇ ਹਿੰਦੂਆਂ ਦੇ ਮਨਾਂ ਨੂੰ ਠੇਸ ਪਹੁੰਚੀ। ਕਾਬਿਲੇ ਗੌਰ ਹੈ ਕਿ ਇਹ ਉਹੀ ਬਲਜਿੰਦਰ ਸਿੰਘ ਜਿੰਦੂ ਹਨ ਜਿਨ੍ਹਾਂ ਨੇ ਕੁਝ ਮਹੀਨੇ ਪਹਿਲੋਂ ਕੈਲਾਸ਼ ਚੌਕ 'ਚ ਮੋਦੀਖਾਨਾ ਸ਼ੁਰੂ ਕਰ ਕੇ ਗ਼ਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਘੱਟ ਮੁੱਲ ਦੀਆਂ ਦਵਾਈਆਂ ਵੰਡਣੀਆਂ ਸ਼ੁਰੂ ਕੀਤੀਆਂ। ਇਸ ਪਰਚੇ ਦੀ ਦੁਨੀਆ ਭਰ ਤੋਂ ਨਿਖੇਦੀ ਕਰਨ ਦੀਆਂ ਖਬਰਾਂ ਆ ਰਹਿਆ ਹਨ। ਲੋਕ ਇਸ ਨੂੰ ਇਕ ਮਾਫੀਆ ਦੁਆਰਾ ਚੱਲੀ ਹੋਈ ਚਾਲ ਸਮਜਦੇ ਹਨ।