You are here

ਲੁਧਿਆਣਾ

ਜਗਰਾਓਂ ਵਿਖੇ 15 ਅਗਸਤ ਅਜਾਦੀ ਦਿਹਾੜੇ ਨੂੰ ਲੈ ਕੇ ਤਿਆਰੀਆਂ ਜੋਰਾ ਤੇ

ਜਗਰਾਓ, ਅਗਸਤ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਗਰਾਉਂ ਵਿਖੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਇਸ ਦੌਰਾਨ covid 19 ਦੇ ਚੱਲਦਿਆਂ ਸੋਸ਼ਲ ਡਿਸਟੈਂਸ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਪਤਵੰਤੇ ਸੱਜਣਾਂ ਦੇ ਬੈਠਣ  ਦਾ ਪ੍ਰਬੰਧ  ਕੀਤਾ ਜਾ ਰਿਹਾ ਹੈ ਕੱਲ੍ਹ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਮਾਣਯੋਗ ਐੱਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਅਦਾ ਕਰਨਗੇ ਕੱਲ੍ਹ ਐੱਸਪੀ ਹੈੱਡਕੁਆਰਟਰ ਰਤਨ ਸਿੰਘ ਬਰਾੜ ਵੱਲੋਂ ਵੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ ।ਅੱਜ ਡੀ ਐਸ ਪੀ ਹੈੱਡਕੁਆਟਰ ਸ੍ਰੀ ਰਾਜੇਸ਼ ਕੁਮਾਰ ਜੀ ਅਤੇ ਨਾਇਬ ਤਹਿਸੀਲਦਾਰ ਸ੍ਰੀ ਸਤਿਗੁਰ ਸਿੰਘ ਜੀ  ਵੀ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ।ਆਜ਼ਾਦੀ ਦਿਹਾੜੇ ਮੌਕੇ ਕਰੂਨਾ ਮਹਾਂਮਾਰੀ ਦੌਰਾਨ ਵਧੀਆਂ ਸੇਵਾਵਾਂ ਨਿਭਾਉਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ  ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ।ਗਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਬੂਟਿਆਂ ਦਾ ਸਟਾਲ ਵੀ ਲਗਾਇਆ ਜਾਵੇਗਾ ।ਇਸ ਮੌਕੇ ਐਸਐਚਓ ਸਿਟੀ ਨਿਧਾਨ ਸਿੰਘ, ਕੈਪਟਨ ਨਰੇਸ਼ ਵਰਮਾ,ਸੁਪਰਡੈਂਟ ਮਨੋਹਰ ਸਿੰਘ ਅਤੇ ਰੀਡਰ ਸੁਖਦੇਵ ਸਿੰਘ ਸ਼ੇਰਪੁਰੀ ਆਦਿ ਹਾਜ਼ਰ ਸਨ

1) ਤਸਵੀਰ ਡੀਐੱਸਪੀ ਰਾਜੇਸ਼ ਕੁਮਾਰ, ਐਸ ਐਚ ਓ ਨਿਧਾਨ ਸਿੰਘ ,ਕੈਪਟਨ ਨਰੇਸ਼ ਵਰਮਾ ਤੇ ਹੋਰ
2) ਨਾਇਬ ਤਹਿਸੀਲਦਾਰ ਸਤਿਗੁਰ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਸੁਪਰਡੈਂਟ ਮਨੋਹਰ ਸਿੰਘ, ਰੀਡਰ ਸੁਖਦੇਵ ਸਿੰਘ

ਲੁਧਿਆਣਾ 'ਚ ਗਾਣਿਆਂ ਦੀ ਪ੍ਰਮੋਸ਼ਨ ਕਰਨ ਦੇ ਨਾਂ 'ਤੇ ਪੰਜਾਬੀ ਗਾਇਕਾ ਨਾਲ ਜਬਰ ਜਨਾਹ

 

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਗਾਣਿਆਂ ਨੂੰ ਪ੍ਰਮੋਟ ਕਰਨ ਦੇ ਨਾਮ 'ਤੇ ਲੁਧਿਆਣਾ ਦੇ ਇੱਕ ਫਾਈਨਾਂਸਰ ਨੇ ਮਹਿਲਾ ਸਿੰਗਰ ਨੂੰ ਦਫਤਰ ਬੁਲਾ ਕੇ ਉਸ ਦੀ ਆਬਰੂ ਲੁੱਟ ਲਈ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਹਿਲਾ ਸਿੰਗਰ ਨੂੰ ਫਾਇਨਾਂਸਰ ਦੇ ਦਫਤਰ ਛੱਡਣ ਵਾਲਾ ਉਸ ਦਾ ਸਾਥੀ ਗਾਇਕ ਹੀ ਸੀ । ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਪੀੜਤ ਔਰਤ ਦੇ ਬਿਆਨਾਂ ਉੱਪਰ ਗਾਇਕ ਰਾਜੂ ਮਾਨ ਅਤੇ ਫਾਈਨਾਂਸਰ ਰੌਸ਼ਨ ਪਾਲਾ ਦੇ ਖਿਲਾਫ ਜਬਰ ਜਨਾਹ ਅਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਰਾਜੂ ਮਾਨ ਨੂੰ ਗ੍ਰਿਫਤਾਰ ਕਰ ਲਿਆ ਹੈ ।

ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕੇ ਰਾਜੂ ਮਾਨ ਕਈ ਸਾਲਾਂ ਤੋਂ ਗਾਇਕੀ ਕਰ ਰਿਹਾ ਸੀ । ਉਸ ਦੇ ਸੰਪਰਕ ਵਿੱਚ ਨਵੀਂ ਮਹਿਲਾ ਸਿੰਗਰ ਆਈ । ਕੁਝ ਦਿਨ ਪਹਿਲਾਂ ਉਹ ਮਹਿਲਾ ਸਿੰਗਰ ਨੂੰ ਫਾਈਨਾਂਸਰ ਰੌਸ਼ਨ ਪਾਲਾ ਦੇ ਜਨਮ ਦਿਨ ਦੀ ਪਾਰਟੀ ਤੇ ਲੈ ਕੇ ਗਿਆ । ਪ੍ਰੋਗਰਾਮ ਤੋਂ ਕੁਝ ਦਿਨ ਬਾਅਦ ਮੁਲਜ਼ਮ ਰਾਜੂ ਮਾਨ ਮਹਿਲਾ ਸਿੰਗਰ ਨੂੰ ਇਹ ਕਹਿ ਕੇ ਘੁਮਾਰ ਮੰਡੀ ਸਥਿਤ ਰੌਸ਼ਨ ਪਾਲਾ ਦੇ ਦਫਤਰ ਛੱਡ ਆਇਆ ਕਿ ਫਾਈਨਾਂਸਰ ਰੌਸ਼ਨ ਪਾਲਾ ਉਸ ਦੇ ਗਾਣਿਆਂ ਦੀ ਪ੍ਰਮੋਸ਼ਨ ਕਰੇਗਾ। ਗੀਤਾਂ ਦੀ ਪ੍ਰਮੋਸ਼ਨ ਕਰਨ ਦੇ ਬਹਾਨੇ ਦਫਤਰ ਵਿੱਚ ਬੁਲਾਉਣ ਤੋਂ ਬਾਅਦ ਮੁਲਜ਼ਮ ਨੇ ਮਹਿਲਾ ਸਿੰਗਰ ਦੀ ਆਬਰੂ ਤਾਰ ਤਾਰ ਕਰ ਦਿੱਤੀ । ਥਾਣਾ ਡਿਵੀਜ਼ਨ ਨੰਬਰ ਅੱਠ ਦੇ ਮੁਖੀ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਐੱਫ ਆਈ ਆਰ ਦਰਜ ਕੀਤੀ ਅਤੇ ਸਿੰਗਰ ਰਾਜੂ ਮਾਨ ਨੂੰ ਗ੍ਰਿਫਤਾਰ ਕੀਤਾ । ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਰੌਸ਼ਨ ਪਾਲਾ ਦੀ ਤਲਾਸ਼ ਕੀਤੀ ਜਾ ਰਹੀ ਹੈ ।

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਨਾਲ 13 ਮੌਤਾਂ,186 ਨਵੇਂ ਮਾਮਲੇ ਆਏ ਸਾਹਮਣੇ

ਲੁਧਿਆਣਾ,ਅਗਸਤ 2020--(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਸਥਾਨਕ ਜ਼ਿਲ੍ਹੇ 'ਚ ਇਕ ਦਿਨ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ 13 ਮੌਤਾਂ ਹੋਈਆਂ ਹਨ, ਜਦਕਿ 186 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹੇ ਵਿਚ 1710 ਸਰਗਰਮ ਮਰੀਜ਼ ਹਨ। ਜ਼ਿਲ੍ਹੇ 'ਚ ਕੁੱਲ 4028 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਠੀਕ ਐਲਾਨਿਆ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦਿਨ-ਬ-ਦਿਨ ਪੈਰ ਪਸਾਰਦੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਸਬੰਧੀ ਜਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਘਰਾਂ ਦੇ ਅੰਦਰ ਹੀ ਰਹਿਣ। ਬਿਨਾਂ ਕੰਮ ਤੋਂ ਬਾਜ਼ਾਰਾਂ ਵਿਚ ਜਾਂ ਇੱਧਰ-ਉੱਧਰ ਨਾ ਘੁੰਮਣ, ਕਿਉਂਕਿ ਇੱਧਰ-ਉੱਧਰ ਘੁੰਮਣ ਨਾਲ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਇਕ-ਦੂਜੇ ਤੋਂ ਅੱਗੇ ਤਕ ਫੈਲ ਸਕਦੀ ਹੈ, ਇਸ ਲਈ ਇਸ ਮਹਾਮਾਰੀ ਨੂੰ ਠੱਲ੍ਹ ਪਾਉਣਾ ਬਹੁਤ ਜ਼ਰੂਰੀ ਹੈ।

ਹੁਣ ਤਕ ਕੁੱਲ 77,409 ਨਮੂਨੇ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 75,162 ਨਮੂਨਿਆਂ ਦੀ ਰਿਪੋਰਟ ਪ੍ਰਰਾਪਤ ਹੋਈ ਹੈ। 68,550 ਨਮੂਨਿਆਂ ਵਿੱਚੋਂ ਨਕਾਰਾਤਮਕ ਹੈ ਅਤੇ 2247 ਨਮੂਨਿਆਂ ਦੀ ਰਿਪੋਰਟ ਵਿਚਾਰ ਅਧੀਨ ਹੈ। ਇਨ੍ਹਾਂ ਵਿੱਚ ਲੁਧਿਆਣਾ ਨਾਲ ਸਬੰਧਿਤ ਮਰੀਜ਼ਾਂ ਦੀ ਗਿਣਤੀ 5948 ਹੈ, ਜਦੋਂ ਕਿ 664 ਮਰੀਜ਼ ਹੋਰ ਜ਼ਿਲਿ੍ਹਆਂ/ਸੂਬਿਆਂ ਨਾਲ ਸਬੰਧਿਤ ਹਨ। ਹੁਣ ਤਕ ਜ਼ਿਲ੍ਹੇ 'ਚ 26972 ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਤੇ ਇਸ ਸਮੇਂ ਅਜਿਹੇ ਵਿਅਕਤੀਆਂ ਦੀ ਗਿਣਤੀ 5282 ਹੈ। ਅੱਜ ਸ਼ੱਕੀ ਮਰੀਜ਼ਾਂ ਦੇ 2567 ਨਮੂਨੇ ਟੈਸਟ ਕਰਨ ਲਈ ਭੇਜੇ ਗਏ ਅਤੇ ਜਲਦ ਹੀ ਉਨ੍ਹਾਂ ਦੇ ਨਤੀਜਿਆਂ ਦੀ ਰਿਪੋਰਟ ਆਉਣ ਦੀ ਆਸ ਕੀਤੀ ਜਾਂਦੀ ਹੈ। ਮਰਨ ਵਾਲਿਆਂ ਵਿੱਚ ਨਿਊ ਗਗਨ ਨਗਰ ਦੀ ਰਹਿਣ ਵਾਲੀ 51 ਸਾਲਾ ਅੌਰਤ, ਨਿਊ ਉਪਕਾਰ ਨਗਰ ਨਿਵਾਸੀ 80 ਸਾਲਾ ਅੌਰਤ, ਬਸੰਤ ਸਿਟੀ ਨਿਵਾਸੀ 72 ਸਾਲ ਦਾ ਵਿਅਕਤੀ, ਫਤਿਹਗੜ੍ਹ ਮੁਹੱਲਾ ਨਿਵਾਸੀ 45 ਸਾਲਾ ਵਿਅਕਤੀ, ਦਸ਼ਮੇਸ਼ ਨਗਰ ਨਿਵਾਸੀ 26 ਸਾਲ ਦਾ ਨੌਜਵਾਨ, ਵਿਕਾਸ ਨਗਰ ਨਿਵਾਸੀ 65 ਸਾਲਾ ਵਿਅਕਤੀ, 67 ਸਾਲਾ ਅੌਰਤ, ਮੁੰਡੀਆ ਕਾਲਾ ਨਿਵਾਸੀ 54 ਸਾਲਾ ਵਿਅਕਤੀ, 57 ਸਾਲਾ ਅੌਰਤ, 68 ਸਾਲਾ ਮਰਦ, ਨੂਰਵਾਲਾ ਰੋਡ ਨਿਵਾਸੀ, 34 ਸਾਲਾ ਅੌਰਤ ਅਤੇ 54 ਸਾਲਾ ਵਿਅਕਤੀ ਅਤੇ 71 ਸਾਲ ਦੀ ਅੌਰਤ ਵੀ ਸ਼ਾਮਲ ਹਨ। ਜ਼ਿਲ੍ਹੇ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 209 ਹੋ ਗਈ ਹੈ।  

ਵਿਧਾਇਕਾ ਮਾਣੰੂਕੇ ਨੇ ਹਠੂਰ ਵਿੱਚ ਕੀਤੀ ਪਾਰਟੀ ਵਰਕਰਾਂ ਨਾਲ ਮੀਟਿੰਗ,ਵਰਕਰਾਂ ਦੀਆ ਸੁਣੀਆਂ ਮੁਸ਼ਕਲਾਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਹਠੂਰ ਵਿਖੇ ਆਪ ਦੀ ਮਹਿਲਾ ਆਗੂ ਬਲਜਿੰਦਰ ਦੇ ਗ੍ਰਹਿ ਵਿਖੇ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ।ਇਸ ਮੌਕੇ ਵਿਧਾਇਕਾ ਵਰਕਰਾਂ ਦੀਆਂ ਮੁਸਕਲਾਂ ਸੁਣੀਆਂ ਤੇ ਸਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਹੀ ਫੋਨ ਕਰਕੇ ਮੁਸ਼ਕਲਾਂ ਤੋ ਜਾਣੂ ਕਰਵਾਇਆ।ਇਸ ਮਾਣੰੂਕੇ ਨੇ ਕਿਹਾ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋ ਪੂਰੀ ਤਰਾਂ ਫੇਲ ਹੋ ਚੱੁਕੀ ਹੈ।ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਦੇ ਨਵੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ। ਇਸ ਸਮੇ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਦਾ ਸਨਮਾਨ ਵੀ ਕੀਤਾ ਗਿਆ।ਵਿਧਾਇਕਾ ਮਾਣੰੂਕੇ ਨੇ ਕਿਹਾ ਕਿ ਪੰਾਜਬ ਸਰਕਾਰ ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣ ਬਦਲੇ ਨੌਜਵਾਨਾਂ ਨੌਕਰੀਆਂ ਦਿੱਤੀਆਂ ਜਾਣ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੁਫਤ ਫੋਨ ਵੰਡ ਕੇ ਉਨ੍ਹਾਂ ਦੀ ਆਤਮ ਨਿਰਭਰ ਬਣਨ ਵਾਲੀ ਸੋਚ ਨੂੰ ਖਤਮ ਕਰਕੇ ਲਾਲਚ ਵੱਲ ਲਗਾ ਰਹੀ ਹੇ।ਉਨ੍ਹਾ ਨੌਜਵਾਨਾਂ ਨੂੰ ਗੰੁਮਰਾਹ ਕਰਨ ਵਾਲੇ ਮੁਦਿਆਂ ਨੂੰ ਠੋਕਰ ਮਾਰਨ ਅਤੇ ਆਤਮ ਨ੍ਰਿਰਭਰ ਹੋਣ।

ਆਕਲੀ ਕਾਂਗਰਸੀਆਂ ਦੀਆਂ ਮਾੜੀਆਂ ਨੀਤੀਆਂ ਤੋ ਦੱੁਖੀ ਹੋਕੇ ਪਿੰਡ ਲੁਹਾਰਾ(ਮੋਗਾ) ਦੇ 40 ਪਰਿਵਾਰ ਵਿਧਾਇਕਾ ਰੂਬੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮਾਲ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਨਜ਼ਦੀਕ ਪਿੰਡ ਲੁਹਾਰਾ ਵਿੱਚ ਆਮ ਆਦਮੀ ਪਾਰਟੀ ਵਿੱਚ ਅਕਾਲੀ ਕਾਗਰਸੀਆਂ ਦੀਆਂ ਮਾੜੀਆਂ ਨੀਤੀਆਂ ਤੋ ਦੱੁਖ ਹੋ ਕਿ ਪਿੰਡ ਦੇ 40 ਪਰਿਵਾਰਾਂ ਨੇ ਐਮ ਐਲ ਏ ਭੁਪਿੰਦਰ ਕੌਰ ਰੂਬੀ ਦਿਹਾਤੀ ਬਠਿੰਡਾ ਦੀ ਅਗਵਾਈ ਪਾਰਟੀ ਵਿੱਚ ਸ਼ਮਾਲ ਹੋਏ।ਇਸ ਸਮੇ ਵਿਧਾਇਕਾ ਰੂਬੀ ਨੇ ਕਿਹਾ ਪਿੰਡ ਲੁਹਾਰਾ ਵਿੱਚ ਲੋਕ ਬਹੁਤ ਹੀ ਵੱਡੇ ਬਿਜਲੀ ਦੇ ਬਿੱਲਾ ਕਰਕੇ ਬਹੁਤ ਪਰੇਸ਼ਾਂਨ ਹੋ ਚੱੁਕੇ ਹਨ ਕਈਆਂ ਲੋਕਾਂ ਨੇ ਉਨ੍ਹਾਂ ਨੂੰ ਹਜ਼ਾਰਾਂ ਰੁਪਿਆਂ ਦੇ ਵੱਡੇ ਵੱਡੇ ਬਿੱਲ ਦਿਖਾਏ ਜਿਹੜੇ ਕਿ ਉਹ ਜਮ੍ਹਾ ਕਰਾਉਣ ਤੋ ਅਸਮਰੱਥ ਹੋ ਚੱੁਕੇ ਹਨ ਇਸ ਸਮੇ ਰੂਬੀ ਨੇ ਕਿਹਾ ਕਿ ਦਿੱਲੀ ਵਿੱਚ ਬਿਜਲੀ ਪੈਦਾ ਨਹੀ ਹੰੁਦੀ ਪਰ ਉਥੇ ਬਿਜਲੀ ਦਾ ਰੇਟ ਬਹੁਤ ਘੱਟ ਹੈ ਪਰ ਪੰਜਾਬ ਵਿੱਚ ਬਿਜਲੀ ਪੈਦਾ ਹੋਣ ਦੇ ਬਾਵਜੂਦ ਵੀ ਇੱਥੇ ਬਿਜਲੀ ਦਾ ਰੇਟ ਬਹੁਤ ਵੱਧ ਹੈ ਇਥੋ ਸਿੱਧ ਹੰੁਦਾ ਹੈ ਕਿ ਇਹ ਸਰਕਾਰਾਂ ਦੀ ਆਪਸ ਵਿਚ ਮਿਲੀ ਭੁਗਤ ਹੈ ਪਰ ਇੰਨਾਂ ਦੀ ਇਸ ਮਿਲੀਭੁਗਤ ਦਾ ਲੋਕ ਮੰੂਹ ਤੋੜ ਜਵਾਬ ਦੇਣਗੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲ ਨੌਜਵਾਨਾਂ ਦਾ ਨਹੀ ਬਲਕਿ ਬਜੁਰਗਾਂ,ਔਰਤਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਕਿ ਲੋਕ ਆਪ ਪਾਰਟੀ ਦੀਆਂ ਨੀਤੀਆਂ ਨੂੰ ਬਹੁਤ ਜਿਆਦਾ ਪਸੰਦ ਕਰਨ ਲੱਗ ਪਾਏ ਹਨ ਜਿਹੜਾ ਕਿ ਇਸ ਪਾਰਟੀ ਲਈ ਬਹੁਤ ਵੱਡੀ ਕਾਮਯਾਬੀ ਦਾ ਸੰਕੇਤ ਹੈ।ਇਸ ਸਮੇ ਹਲਕਾ ਇੰਚਾਰਜ ਸੰਜੀਵ ਕੋਛੜ,ਕਿਸਾਨ ਸੈਲ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ,ਰਾਜਾ ਨਵਦੇਵ ਮਾਨ,ਬਲਕਾਰ ਸਿੰਘ ਫੌਜੀ,ਝਰਮਲ ਸਿੰਘ,ਕੁਲਦੀਪ ਸਿੰਘ,ਨਿਰਮਲ ਸਿੰਘ,ਗੁਰਜੰਟ ਸਿੰਘ,ਆਦਿ ਹਾਜ਼ਰ ਸਨ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਜ਼ਿਲ੍ਹਾ ਲੁਧਿਆਣਾ 'ਚ ਆਗਾਜ਼

ਜ਼ਿਲ੍ਹਾ ਲੁਧਿਆਣਾ ਦੇ 16677 ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫੋਨ - ਭਾਰਤ ਭੂਸ਼ਣ ਆਸ਼ੂ

ਉਨ੍ਹਾਂ ਕਿਹਾ ਇਹ ਸਕੀਮ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਿਤ ਹੋਵੇਗੀ

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਰਵ੍ਹੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਆਗਾਜ ਹੋ ਗਿਆ ਹੈ। ਇਸ ਯੋਜਨਾ ਤਹਿਤ ਪਜੰਾਬ ਦੇ ਖਰਾਕ, ਸਿਵਲ ਸਪਲਾਈ ਤੇ ਖ਼ਪਤਾਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 10 ਵਿਦਿਆਰਥੀਆਂ ਨੂੰ ਇਨ੍ਹਾਂ ਸਮਾਰਟ ਫੋਨਾਂ ਦੀ ਵੰਡ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਵਿਧਾਇਕ ਸੁਰਿੰਦਰ ਡਾਵਰ ਅਤੇ ਕੁਲਦੀਪ ਸਿੰਘ ਵੈਦ, ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੀ ਹਾਜ਼ਰ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਇਸ ਸਕੀਮ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿਖੇ ਆਨਲਾਈਨ ਆਗਾਜ਼ ਕੀਤਾ ਹੈ। ਜਦਕਿ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੰਤਰੀ ਸਾਹਿਬਾਨ ਵਿਸੇਸ਼ ਤੌਰ ਤੇ ਪਹੁੰਚ ਕੇ ਆਪਣੇ ਹੱਥਾਂ ਨਾਲ ਵਿਦਿਆਰਥੀਆਂ ਨੂੰ ਇਹ ਫੋਨ ਸਪੁਰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ। ਇਸ ਸਕੀਮ ਨੂੰ ਪਵਿੱਤਰ ਤਿਉਹਾਰ ਜਨਮ ਅਸ਼ਟਮੀ ਅਤੇ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਲਾਂਚ ਕਰਨ ਨਾਲ ਇਸਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ।

ਸ੍ਰੀ ਆਸ਼ੂ ਨੇ ਦੱਸਿਆ ਜ਼ਿਲ੍ਹਾ ਲੁਧਿਆਣਾ ਦੇ 188 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ  16677 ਵਿਦਿਆਰਥੀਆਂ ਨੂੰ ਪਹਿਲੇ ਫੇਸ ਵਿੱਚ ਇਹ ਸਮਾਰਟ ਫੋਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ 'ਚ 8179 ਲੜਕੇ ਅਤੇ 8498 ਲੜਕੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਦੇਣ ਦਾ ਉਪਰਾਲਾ ਕੀਤਾ ਹੈ, ਜਿਸ ਲਈ ਸਾਲ 2018-19 ਦੇ ਬਜ਼ਟ ਵਿੱਚ ਹੀ 100 ਕਰੋੜ ਰੁਪਏ ਵਿਸੇਸ਼ ਤੌਰ ਤੇ ਰੱਖੇ ਗਏ ਸਨ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾਮੁੱਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਹ ਸਮਾਰਟ ਫੋਨ ਪ੍ਰਸਿੱਧ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਵੱਲੋ ਤਿਆਰ ਕੀਤੇ ਗਏ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।

ਇਸ ਮੌਕੇ ਸਮਾਰਟ ਫੋਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਯੋਜਨਾ ਨਾਲ ਉਨ੍ਹਾਂ ਨੂੰ ਕੋਵਿਡ 19 ਦੌਰਾਨ ਘਰ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਬਹੁਤ ਸਹਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਬਿਨ੍ਹਾਂ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਤੋ ਸਮੇ ਦੇ ਹਾਣੀ ਬਣਨ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆਉਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਅੱਜ ਦੀ ਲੋੜ ਮੋਬਾਇਲ ਫੋਨ ਦੇ ਕੇ ਆਪਣੀ ਪੜ੍ਹਾਈ ਅੱਗੇ ਤੋਰਨ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਹੈ, ਜਿਸਦਾ ਪੰਜਾਬ ਦਾ ਵਿਦਿਆਰਥੀ ਵਰਗ ਉਨ੍ਹਾ ਦਾ ਬਹੁਤ ਰਿਣੀ ਰਹੇਗਾ।ਮਿਸ ਪਰਨੀਤ ਕੌਰ, ਮਿਸ ਹਰਪ੍ਰੀਤ ਕੌਰ, ਮਿਸ ਸਿਮਰਨਦੀਪ ਕੌਰ, ਮਿਸ ਖੁਸ਼ੀ ਰਾਵਤ ਅਤੇ ਮਿਸ ਜਸਪ੍ਰੀਤ ਕੌਰ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਚਿਨ ਕੁਮਾਰ, ਵਨੀਤ, ਅਰਵਿੰਦ, ਅਮਿਤ ਅਤੇ ਅਰਵਿੰਦ ਕੁਮਾਰ ਜਵਾਹਰ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਪ੍ਰਾਪਤ ਕੀਤੇ ਸਮਾਰਟ ਫੋਨ ਇਸ ਮੁਸ਼ਕਲ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਪੜ੍ਹਾਈ ਲਈ ਸਹਾਈ ਸਿੱਧ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਅਸ਼ਵਨੀ ਸ਼ਰਮਾ, ਸ੍ਰੀਮਤੀ ਸਤਵਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ, ਐਸ.ਡੀ.ਐਮ (ਵੈਸਟ) ਅਮਰਿੰਦਰ ਸਿੰਘ ਮੱਲ੍ਹੀ, ਡੀ.ਈ.ਓ. (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਹਾਜ਼ਰ ਸਨ।

ਪਿਛਲੇ 24 ਘੰਟਿਆਂ ਦੌਰਾਨ 10 ਮੌਤਾਂ, 255 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ 2020 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1699 ਪੋਜ਼ਟਿਵ ਮਰੀਜ਼ ਹਨ ਅਤੇ ਹੁਣ ਤੱਕ ਜ਼ਿਲ੍ਹੇ 'ਚ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 3871 ਹੋ ਗਈ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 255 ਮਰੀਜ਼ (243 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 12 ਹੋਰ ਰਾਜਾਂ/ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 75103 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 74054 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 67628 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1049 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 5767 ਹੈ, ਜਦਕਿ 659 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 10 ਮੌਤਾਂ ਹੋਈਆਂ ਹਨ ਜਿਨ੍ਹਾਂ 'ਚੋ 7 ਜ਼ਿਲ੍ਹਾ ਲੁਧਿਆਣਾ, 2 ਜਲੰਧਰ ਅਤੇ 1 ਗੁਰਦਾਸਪੁਰ ਨਾਲ ਸਬੰਧਤ ਹਨ। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 194 ਅਤੇ 48 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 26378 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 5104 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 359 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1017 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਅੱਜ ਪਿੰਡ ਚਕਰ ਵਿਖੇ ਪੰਜਾਬ ਕਿਸਾਨ ਯੂਨੀਅਨ ਵਲੋਂ ਸਹੀਦ ਬੇਟੀ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸਰਧਾਜਲੀ ਭੇਟ ਕੀਤੀ ਗੲੀ,

ਹਠੂਰ /ਲੁਧਿਆਣਾ,ਅਗਸਤ 2020  (ਨਛੱਤਰ ਸੰਧੂ)ਅੱਜ ਤੋਂ 23 ਸਾਲ ਪਹਿਲਾਂ  ਸਕੂਲ ਪੜਨ ਜਾਂਦੀ ਬੇਟੀ ਕਿਰਨਜੀਤ ਨੂੰ  ਬਲਾਤਕਾਰ ਤੋਂ ਖੇਤਾਂ ਚ ਦੱਬ ਦਿੱਤਾ ਸੀ, ੲਿਨਕਲਾਬੀ ਜਥੇਬੰਦੀਅਾਂ ਨੇ ਲੰਬਾ ਸ਼ੰਘਰਸ ਕਰਕੇ ਬਲਾਤਕਾਰੀ ਗੁੰਡਿਅਾਂ ਨੂੰ ਸਜਾਵਾਂ ਦਵਾੲੀਅਾਂ ਸਨ ਹਰੇਕ ਸਾਲ ਮਹਿਲਕਲਾਂ ਦੀ ਦਾਣਾ ਮੰਡੀ ਵਿਖੇ ਵੱਡਾ ੲਿਕੱਠ ਕਰਕੇ ਸਰਧਾਂਜਲੀ ਭੇਟ ਕੀਤੀ ਜਾਂਦੀ ਸੀ ੲਿਸਸਾਲ ਕਰੋਨਾ ਕਰਕੇ ਅੈਕਸਨ ਕਮੇਟੀ ਨੇ ਫੈਸਲਾ ਕਿ ਪਿੰਡਾਂ ਚ ਦੋ ਮਿੰਟ ਦਾ ਮੋਨ ਧਾਰਕੇ ਬੇਟੀ ਕਿਰਨਜੀਤ ਨੂੰ ਸਰਧਾਂਜਲੀ ਦਿੱਤੀ ਜਾਵੇ.

ਫੋਟੋ ਕੈਪਸ਼ਨ :ਸਹੀਦ ਬੇਟੀ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸਰਧਾਂਜਲੀ ਦੇਣ ਸਮੇਂ ਵੱਖ -ਵੱਖ ਅਾਗੂ.

ਡੀਏਵੀ ਸਕੂਲ 'ਚ ਮਨਾਈ ਜਨਮ ਅਸ਼ਟਮੀ

ਜਗਰਾਓਂ ,ਲੁਧਿਆਣਾ,ਅਗਸਤ 2020 -(ਨਛੱਤਰ ਸੰਧੂ)   

ਡੀਏਵੀ ਪਬਲਿਕ ਸਕੂਲ ਜਗਰਾਓਂ ਵਿਖੇ ਮੰਗਲਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਪਿ੍ਰੰਸੀਪਲ ਬਿ੍ਜ ਮੋਹਨ ਬੱਬਰ ਨੇ ਜਨਮ ਅਸ਼ਟਮੀ ਦੀਆਂ ਵਧਾਈਆਂ ਦਿੰਦਿਆਂ ਅਧਿਆਪਕਾਂ ਦੇ ਨਾਲ ਸਕੂਲ 'ਚ ਸ਼ਰਧਾ ਨਾਲ ਤਿਉਹਾਰ ਮਨਾਇਆ। ਸਕੂਲ 'ਚ ਲੱਡੂ ਗੋਪਾਲ ਦਾ ਮਨਮੋਹਕ ਦਰਬਾਰ ਸਜਾਇਆ, ਮਿਸ਼ਰੀ, ਮੱਖਣ ਤੇ ਲੱਸੀ ਦਾ ਪ੍ਰਸ਼ਾਦ ਵੀ ਤਿਆਰ ਕੀਤਾ ਗਿਆ। ਆਨਲਾਈਨ ਕਲਾਸਾਂ ਦੇ ਮਾਧਿਅਮ ਰਾਹੀਂ ਬੱਚਿਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਂਦੇ ਹੋਏ ਕਈ ਪੇਸ਼ਕਾਰੀਆਂ ਪੇਸ਼ ਕੀਤੀਆਂ। ਅਧਿਆਪਕਾਂ ਤੇ ਬੱਚਿਆਂ ਨੇ ਨਾਚ ਵੀ ਪੇਸ਼ ਕੀਤਾ। ਬੱਚਿਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਪਿ੍ਰੰਸੀਪਲ ਨੇ ਜਨਮ ਅਸ਼ਟਮੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਸਾਰੇ ਨੇ ਨਿਰੋਗੀ ਜੀਵਨ ਦੀ ਅਰਦਾਸ ਕੀਤੀ। ਇਸ ਮੌਕੇ ਹਾਜ਼ਰ ਅਧਿਆਪਕਾਂ ਅਤੇ ਸਟਾਫ ਨੂੰ ਪ੍ਰਸਾਦ ਵੰਡਿਆ ਗਿਆ।

ਜਨਮ ਦਿਨ ਮੁਬਾਰਕ

ਜਨ ਸ਼ਕਤੀ ਨਿਉਜ ਪੰਜਾਬ ਦੇ ਪੱਤਰਕਾਰ ਮੋਹਿਤ ਗੋਇਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 
ਵੱਲੋਂ: ਅਮਨਜੀਤ ਸਿੰਘ ਖੈਹਿਰਾ ਅਤੇ ਸਮੂਹ ਅਹੁਦੇਦਾਰ ਜਨ ਸ਼ਕਤੀ  ਨਿਊਜ਼ ਪੰਜਾਬ