You are here

ਲੁਧਿਆਣਾ

15 ਅਗਸਤ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ SDM ਜਗਰਾਓ ਦੀ ਮਿਟਿਗ

ਦੇਸ਼ ਭਗਤੀ ਤੇ ਸੱਭਿਆਚਾਰਕ ਪ੍ਰਰੋਗਰਾਮ 'ਤੇ ਲਾਈ ਰੋਕ

ਕੋਰੋਨਾ ਤੋਂ ਜੰਗ ਜਿੱਤਣ ਵਾਲੇ ਤੇ ਕੋਰਨਾ ਯੋਧੇ ਹੋਣਗੇ ਸਨਮਾਨਤ

ਐਂਟਰੀ 'ਤੇ ਹਰ ਇਕ ਦਾ ਹੋਵੇਗਾ ਚੈੱਕਅੱਪ

ਨਿਯਮਾਂ ਦੀ ਹੋਵੇ ਪਾਲਣਾ

 

ਜਗਰਾਓਂ/ਲੁਧਿਆਣਾ, ਅਗਸਤ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਕਹਿਰ ਦੇ ਬਾਵਜੂਦ ਸਰਕਾਰੀ ਸਮਾਗਮ 'ਚ ਕਈ ਫੇਰਬਦਲ ਕੀਤੇ ਜਾਣਗੇ, ਪਰ ਇਸ ਦੇ ਬਾਵਜੂਦ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਦੇਸ਼ ਭਗਤੀ ਦਾ ਜਜ਼ਬਾ ਆਜ਼ਾਦੀ ਦੇ ਪਰਵਾਨਿਆਂ ਨੂੰ ਸਲਾਮ ਕਰੇਗਾ। ਮੰਗਲਵਾਰ ਨੂੰ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਨੇ ਸ਼ਹਿਰ ਦੀਆਂ ਸਮਾਜ-ਸੇਵੀ ਜੱਥੇਬੰਦੀਆਂ, ਸੁੰਤਤਰਤਾ ਸੈਨਾਨੀਆਂ ਤੇ ਅਧਿਕਾਰੀਆਂ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਸੱਦੀ ਗਈ। ਇਸ ਵਾਰ ਸਮਾਗਮ ਕਿਵੇਂ ਮਨਾਇਆ ਜਾਵੇ, ਸਬੰਧੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਕਈ ਅਹਿਮ ਫ਼ੈਸਲੇ ਲਏ ਗਏ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਧਿਆਨ ਯੋਗ ਕੁੱਝ ਫੈਸਲੇ; 1)ਇਸ ਵਾਰ 15 ਅਗਸਤ ਮੌਕੇ ਸਕੂਲੀ ਵਿਦਿਆਰਥੀਆਂ ਦੇ ਦੇਸ਼ ਭਗਤੀ ਅਤੇ ਸੱਭਿਆਚਾਰਕ ਸਮਾਗਮ 'ਤੇ ਰੋਕ ਲਾ ਦਿੱਤੀ ਗਈ ਹੈ। ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਸਬੰਧੀ ਇਸ ਵਾਰ ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਪੰਜਾਬ ਪੁਲਿਸ ਦੀ ਪਰੇਡ, ਮਾਰਚ ਪਾਸਟ ਤੇ ਕੌਮੀ ਗੀਤ ਗਾਇਆ ਜਾਵੇਗਾ। 2)ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਨੁਸਾਰ 15 ਅਗਸਤ ਸਮਾਗਮ ਵਿੱਚ ਕੋਰੋਨਾ ਦੀ ਜੰਗ ਜਿੱਤਣ ਵਾਲੇ ਅਤੇ ਕਰੋਨਾ ਜੋਧਿਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ 'ਚ ਸਮਾਜ-ਸੇਵਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਨਿਵਾਜਿਆ ਜਾਵੇਗਾ। ਇਸ ਲਈ ਬਕਾਇਦਾ ਉਨ੍ਹਾਂ ਨੂੰ ਬਿਠਾਉਣ ਲਈ ਸੋਸ਼ਲ ਡਿਸਟੈਂਸ ਦੇ ਨਿਯਮਾਂ ਦੀ ਪਾਲਣਾ ਹੋਵੇਗੀ। 3)15 ਅਗਸਤ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਮਨਾਏ ਜਾ ਰਹੇ ਸਰਕਾਰੀ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਹਰ ਇਕ ਵਿਅਕਤੀ ਦਾ ਮੈਡੀਕਲ ਟੀਮ ਚੈੱਕਅੱਪ ਕਰੇਗੀ, ਉਨ੍ਹਾਂ ਦੀ ਕਲੀਨ ਚਿੱਟ ਤੋਂ ਬਾਅਦ ਹੀ ਡਿਊਟੀ 'ਤੇ ਤਾਇਨਾਤ ਫੋਰਸ ਉਨ੍ਹਾਂ ਨੂੰ ਦਾਖ਼ਲ ਹੋਣ ਦੇਵੇਗੀ। 4)ਐੱਸਡੀਐੱਮ ਧਾਲੀਵਾਲ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ 'ਚ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਬਚਾਅ ਸਬੰਧੀ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਹਰ ਇਕ ਵਿਅਕਤੀ ਦੇ ਮਾਸਕ ਪਾਇਆ ਹੋਵੇ ਅਤੇ ਇਕ-ਦੂਜੇ ਤੋਂ ਨਿਰਧਾਰਤ ਦੂਰੀ ਬਣਾਈ ਜਾਵੇ। ਮੀਟਿੰਗ 'ਚ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਚਰਨਜੀਤ ਸਿੰਘ, ਕੈਪਟਨ ਨਰੇਸ਼ ਵਰਮਾ, ਗੋਪੀ ਸ਼ਰਮਾ, ਕਪਿਲ ਨਰੂਲਾ, ਭੂਪਿੰਦਰ ਸਿੰਘ ਮੂਰਲੀ, ਨਿਣੇਸ਼ ਗਾਂਧੀ, ਵਨੀਤ ਗੋਇਲ, ਸਤਪਾਲ ਦੇਹੜਕਾ ਆਦਿ ਹਾਜ਼ਰ ਸਨ।

 

ਨਾਜਾਇਜ਼ ਸ਼ਰਾਬ ਬਨਾਉਣ ਵਾਲਿਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਇਕ ਲੱਖ ਕਿੱਲੋ ਤੋਂ ਜਾਂਦਾ ਲਾਹਣ ਅਤੇ ਵੱਡੀ ਮਾਤਰਾ ਵਿਚ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ 

ਜਗਰਾਓਂ /ਲੁਧਿਆਣਾ, ਅਗਸਤ 2020 -(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਸਿੱਧਵਾਂ ਬੇਟ ਦੇ ਦਰਿਆ ਸਤਲੁਜ ਨਾਲ ਲਗਦੇ ਇਲਾਕੇ 'ਚ ਦਹਾਕਿਆਂ ਤੋਂ ਚੱਲਦੀ ਆ ਰਹੀ ਨਾਜਾਇਜ਼ ਸ਼ਰਾਬ ਤਸਕਰੀ ਨੂੰ ਲੈ ਕੇ ਅੱਜ ਸਖ਼ਤ ਹੋਈ ਜ਼ਿਲ੍ਹਾ ਪੁਲਿਸ ਦੀ ਇਕ ਦਰਜਨ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ 'ਚ 200 ਪੁਲਿਸ ਮੁਲਾਜ਼ਮਾਂ ਦੇ ਲਾਮ ਲਸ਼ਕਰ ਨੇ ਛਾਪੇਮਾਰੀ ਕੀਤੀ। ਸਵੇਰੇ ਤੜਕੇ ਤੋਂ ਸ਼ੁਰੂ ਇਹ ਕਾਰਵਾਈ ਸ਼ਾਮ ਤੱਕ ਚੱਲੀ ।ਦੇਰ ਸ਼ਾਮ ਜਨ ਸਕਤੀ ਨਿਊਜ ਨਾਲ ਗੱਲਬਾਤ ਕਰਦਿਆਂ ਪੁਲਿਸ ਮੁੱਖੀ ਥਾਣਾ ਸਿੱਧਵਾਂ ਬੇਟ ਰਾਜੇਸ਼ ਠਾਕੁਰ ਨੇ ਉਕਤ ਛਾਪਾਮਾਰੀ ਤੇ ਇਸ ਦੌਰਾਨ ਵੱਡੀ ਸਫਲਤਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਅੱਜ ਦੀ ਛਾਪੇਮਾਰੀ ਵੱਡੇ ਪੱਧਰ ’ਤੇ ਕੀਤੀ ਗਈ ਹੈ। ਉਹਨਾਂ ਅਗੇ ਜਾਣਕਾਰੀ ਦਿੰਦੇ ਦੱਸਿਆ ਕਿ ਬੇਟ ਇਲਾਕੇ ਦੇ ਪਿੰਡ ਕਾਕੜ ਤੋਂ ਸ਼ੁਰੂ ਹੋਈ ਇਹ ਕਾਰਵਾਈ ਸਤਲੁਜ ਦਰਿਆ ਕੰਢੇ ਦੇ ਨਾਲ-ਨਾਲ ਦਰਜਨਾਂ ਪਿੰਡਾਂ ’ਚ ਚੱਲੀ, ਜਿਸ ਦੌਰਾਨ ਤਕਰੀਬਨ ਇਕ ਲੱਖ ਕਿਲੋ ਤੋਂ ਵੱਧ ਲਾਹਣ, ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ, ਸ਼ਰਾਬ ਕੱਢਣ ਵਾਲੀਆਂ ਭੱਠੀਆਂ ਤੇ ਸਾਮਾਨ ਬਰਾਮਦ ਹੋਇਆ। ਅਜੇ ਤੱਕ ਕੋਈ ਵੀ ਵਿਅਕਤੀ ਇਸ ਸਬੰਧ ਵਿੱਚ ਗ੍ਰਿਫਦਾਰ ਨਹੀਂ ਹੋਇਆ।

 

ਜ਼ਹਿਰੀਲੀ ਸ਼ਰਾਬ ਨਾਲ ਛੇ ਹੋਰਨਾਂ ਦੀ ਮੌਤ,ਮ੍ਰਿਤਕਾਂ ਦਾ ਅੰਕੜਾ 120 ਤੱਕ ਪਹੁੰਚਿਆ

ਲੁਧਿਆਣਾ 'ਚ 17 ਸਮੱਗਲਰ ਗ੍ਰਿਫ਼ਤਾਰ , 50 ਹਜ਼ਾਰ ਲੀਟਰ ਲਾਹਣ, 926 ਬੋਤਲਾਂ ਸ਼ਰਾਬ ਬਰਾਮਦ   

ਲੁਧਿਆਣਾ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

 ਜ਼ਹਿਰੀਲੀ ਸ਼ਰਾਬ ਨਾਲ ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ (ਗੁਰਦਾਸਪੁਰ) 'ਚ ਸੋਮਵਾਰ ਨੂੰ ਛੇ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ 120 ਪਹੁੰਚ ਗਿਆ ਹੈ। ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਦੇ ਬਾਅਦ ਪੁਲਿਸ ਨੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।ਸੋਮਵਾਰ ਨੂੰ ਅੰਮ੍ਰਿਤਸਰ 'ਚ 18 ਸਮੱਗਲਰ ਗ੍ਰਿਫ਼ਤਾਰ ਕਰ ਕੇ 500 ਲੀਟਰ ਸ਼ਰਾਬ, 1500 ਕਿਲੋ ਲਾਹਣ ਵੀ ਫੜੀ, ਤਿੰਨ ਭੱਠੀਆਂ ਬਰਾਮਦ ਕੀਤੀਆਂ ਗਈਆਂ। ਸੋਮਵਾਰ ਨੂੰ ਕੁਲ 41 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਉੱਥੇ, ਲੁਧਿਆਣਾ 'ਚ 17 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ 50 ਹਜ਼ਾਰ ਲੀਟਰ ਲਾਹਣ, 926 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਦੋਵੇਂ ਹੀ ਜ਼ਿਲ੍ਹਿਆਂ 'ਚ ਕੋਈ ਵੱਡਾ ਸਮੱਗਲਰ ਨਹੀਂ ਫੜਿਆ ਗਿਆ। ਯਾਨੀ ਵੱਡੀਆਂ ਮੱਛੀਆਂ ਹਾਲੇ ਦੂਰ ਹਨ। ਐੱਸਐੱਸਪੀ ਧਰੁਵ ਦਹੀਆ ਨੇ ਕਿਹਾ ਕਿ ਸਾਰੇ ਸਮੱਗਲਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਤਰਨਤਾਰਨ 'ਚ 10 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਕੋਈ ਨਵੀਂ ਗ੍ਰਿਫ਼ਤਾਰੀ ਨਹੀਂ ਹੋਈ।ਹਾਲਾਂਕਿ, ਪਿੰਡ ਪੰਡੋਰੀ ਗੋਲਾ 'ਚ ਤਿਆਰ ਜ਼ਹਿਰੀਲੀ ਸ਼ਰਾਬ ਕਿੰਨੇ ਪਿੰਡਾਂ 'ਚ ਕਿਸ ਜ਼ਰੀਏ ਪਹੁੰਚਾਈ ਗਈ ਇਸ ਨੂੰ ਲੈ ਕੇ ਪੁਲਿਸ ਨੇ ਸਮੱਗਲਰਾਂ ਦੀ ਸੂਚੀ ਤਿਆਰ ਕੀਤੀ ਹੈ। ਰਛਪਾਲ ਸਿੰਘ ਸ਼ਾਲੀ ਢੋਟੀਆਂ ਤੇ ਉਸ ਦਾ ਭਰਾ ਗੁਰਪਾਲ ਸਿੰਘ ਪਾਲੀ ਇਸ ਵਿਚ ਮੁੱਖ ਕੜੀ ਹੋਣਗੇ। ਲੁਧਿਆਣਾ 'ਚ 21 ਲੋਕ ਫ਼ਰਾਰ ਹੋਣ 'ਚ ਕਾਮਯਾਬ ਰਹੇ। ਜਲੰਧਰ 'ਚ ਸਕੂਟੀ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਆਟੋ ਡਰਾਈਵਰ ਨੂੰ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ ਪੰਜ ਪੇਟੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਸ ਤੋਂ ਇਕ ਹੋਰ ਨੰਬਰ ਪਲੇਟ ਦੀ ਜੋੜੀ ਵੀ ਬਰਾਮਦ ਹੋਈ ਹੈ।

ਪਿਛਲੇ 24 ਘੰਟਿਆਂ ਦੌਰਾਨ 9 ਮੌਤਾਂ, 228 ਨਵੇਂ ਮਾਮਲੇ ਆਏ ਸਾਹਮਣੇ -ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਅਗਸਤ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1342 ਪੋਜ਼ਟਿਵ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 228 ਮਰੀਜ਼ (211 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 17 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 65721 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 62761 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 58545 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2960 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 3728 ਹੈ, ਜਦਕਿ 488 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 9 ਮੌਤਾਂ ਹੋਈਆਂ ਹਨ ਜਿਹੜੀਆਂ ਕਿ ਜ਼ਿਲੇ ਲੁਧਿਆਣਾ ਨਾਲ ਸਬੰਧਤ ਹਨ। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 114 ਅਤੇ 41 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 22760 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4573 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 320 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 640 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਜ਼ਿਲ੍ਹਾ ਲੁਧਿਆਣਾ 'ਚ 2 ਦਿਨਾਂ 'ਚ 2.5 ਲੱਖ ਲੀਟਰ ਲਾਹਣ ਜ਼ਬਤ ਕਰਕੇ ਨਸ਼ਟ ਕੀਤੀ - ਡਿਪਟੀ ਕਮਿਸ਼ਨਰ

ਇਸ ਗੈਰ-ਕਾਨੂੰਨੀ ਧੰਦੇ ਨਾਲ ਸਬੰਧਤ ਕੋਈ ਵੀ ਇਨਸਾਨ ਬਖ਼ਸ਼ਿਆ ਨਹੀਂ ਜਾਵੇਗਾ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ,ਅਗਸਤ 2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜ਼ਿਲ੍ਹੇ ਵਿੱਚ ਲਾਹਣ ਦੇ ਉਤਪਾਦਨ 'ਤੇ ਰੋਕ ਲਗਾਉਣ ਲਈ ਲੁਧਿਆਣਾ ਪੁਲਿਸ ਦੇ ਐਂਟੀ ਸਮਗਲਿੰਗ ਸੈੱਲ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਗੈਰਕਾਨੂੰਨੀ ਧੰਦੇ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਰੱਖਿਆ ਜਾਵੇ।ਡਿਪਟੀ ਕਮਿਸ਼ਨਰ ਲੁਧਿਆਣਾ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਨੇ ਜ਼ਿਲ੍ਹੇ ਦੇ ਪਿੰਡ ਭੋਲੇਵਾਲ ਜਦੀਦ ਅਤੇ ਰੱਜਾਪੁਰ ਤੋਂ 2.5 ਲੱਖ ਲੀਟਰ ਤੋਂ ਵੱਧ ਲਾਹਣ (ਨਾਜਾਇਜ਼ ਸ਼ਰਾਬ) ਬਰਾਮਦ ਕਰਕੇ ਨਸ਼ਟ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਛਾਪੇਮਾਰੀਆਂ ਜਾਰੀ ਰਹਿਣਗੀਆਂ ਅਤੇ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਤਕਰੀਬਨ 2 ਲੱਖ ਲੀਟਰ ਲਾਹਣ ਜ਼ਬਤ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਅਤੇ 8 ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਕੱਲ੍ਹ 50,000 ਲੀਟਰ ਲਾਹਣ ਜ਼ਬਤ ਕੀਤੀ ਗਈ ਸੀ ਅਤੇ 12 ਵਿਅਕਤੀਆਂ ਖ਼ਿਲਾਫ਼ ਐਫ.ਆਈ.ਆਰ. ਦਰਜ਼ ਕੀਤੀ ਗਈ ਸੀ।ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਜਾਇਜ਼ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਡਰੱਮ, ਪਲਾਸਟਿਕ ਦੇ ਕੈਨ ਅਤੇ ਬਰਤਨ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿੱਚ ਇਹ ਗੈਰਕਾਨੂੰਨੀ ਧੰਦਾ ਚਲਦਾ ਹੈ ਉਸ ਖੇਤਰ ਵਿੱਚ ਪਹੁੰਚਣਾ ਬਹੁਤ ਮੁਸ਼ਕਲ ਹੈ ਪਰ ਪੁਲਿਸ ਨੇ ਸਹੀ ਸਮੇਂ ਤੇ ਪਿੰਨ ਪੁਆਇੰਟ ਜਾਣਕਾਰੀ ਤਿਆਰ ਕਰਕੇ  ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਕੱਲ੍ਹ ਲਾਡੋਵਾਲ ਥਾਣਾ ਲੁਧਿਆਣਾ ਵਿਖੇ ਐਕਸਾਈਜ਼ ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀਆਂ ਦੀ ਪਛਾਣ ਜੋਗਾ ਸਿੰਘ ਪੁੱਤਰ ਜੋਗਿੰਦਰ ਸਿੰਘ, ਮੱਖਣ ਸਿੰਘ ਪੁੱਤਰ ਦਲੀਪ ਸਿੰਘ, ਜਗਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਗੁਰਦੀਪ ਸਿੰਘ ਪੁੱਤਰ ਪਠਾਣਾ ਸਿੰਘ, ਸਾਰੇ ਵਸਨੀਕ ਪਿੰਡ ਰੱਜਾਪੁਰ, ਪਾਲਾ ਚੱਕੀ ਵਾਲਾ, ਅਜੀਤ ਸਿੰਘ ਪੁੱਤਰ ਬੂਟਾ ਸਿੰਘ, ਰਾਜ ਸਿੰਘ ਉਰਫ ਕਾਲੂ ਉਰਫ ਕਾਲੀ, ਗੁਲਜ਼ਾਰ ਸਿੰਘ, ਸਤਨਾਮ ਸਿੰਘ ਮਹਿੰਦਰ ਸਿੰਘ, ਬਾਬੂ ਪੁੱਤਰ ਪਿਪਲ ਸਿੰਘ, ਨਾਨਕ ਸਿੰਘ ਪੁੱਤਰ ਕਸ਼ਮੀਰ ਸਿੰਘ, ਸਵਰਨ ਸਿੰਘ ਉਰਫ ਬੱਬੀ ਪੁੱਤਰ ਨਾਨਕ ਸਿੰਘ, ਬਲਬੀਰ ਸਿੰਘ ਉਰਫ ਬਿੱਲੂ ਪੁੱਤਰ ਚਮਨ ਸਿੰਘ, ਸਾਰੇ ਪਿੰਡ ਭੋਲੇਵਾਲ ਜਦੀਦ ਦੇ ਵਸਨੀਕ।ਉਨ੍ਹਾਂ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ ਆਬਕਾਰੀ ਐਕਟ ਤਹਿਤ 519 ਕੇਸ ਦਰਜ ਕੀਤੇ ਗਏ ਹਨ ਅਤੇ 590 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, 1830 ਲੀਟਰ ਨਾਜਾਇਜ਼ ਸ਼ਰਾਬ, 12018.84 ਲੀਟਰ ਦੇਸੀ ਸ਼ਰਾਬ, 26391 ਲੀਟਰ ਅੰਗ੍ਰੇਜ਼ੀ ਸ਼ਰਾਬ ਅਤੇ 250367.750 ਲੀਟਰ ਲਾਹਣ ਜ਼ਬਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਵਿੱਚ 18 ਮਈ, 2020 ਤੋਂ 1 ਅਗਸਤ, 2020 ਤੱਕ ਆਬਕਾਰੀ ਐਕਟ ਤਹਿਤ 270 ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, 301 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 2 ਲੱਖ ਲੀਟਰ ਲਾਹਣ ਜ਼ਬਤ ਕੀਤੀ ਗਈ ਹੈ ਅਤੇ ਨਸ਼ਟ ਕਰ ਦਿੱਤਾ ਗਿਆ ਹੈ, 1612 ਲੀਟਰ ਨਾਜਾਇਜ਼ ਸ਼ਰਾਬ ਅਤੇ 4606 ਲੀਟਰ ਅੰਗ੍ਰੇਜ਼ੀ ਵਾਈਨ ਜ਼ਬਤ ਕੀਤੀ ਗਈ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਲਈ ਇੱਕ ਕਿਸ਼ਤੀ ਅਤੇ ਗੋਤਾਖੋਰਾਂ ਦੀਆਂ ਸੇਵਾਂਵਾਂ ਵੀ ਲਈਆਂ ਜਾ ਰਹੀਆਂ ਹਨ।ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰਾਜ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਨਾਜਾਇਜ਼ ਸ਼ਰਾਬ ਦੇ ਸੇਵਨ ਕਾਰਨ ਕਈ ਵਿਅਕਤੀਆਂ ਦੀਆਂ ਜਾਨਾਂ ਗਈਆਂ ਅਤੇ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ।

ਮੋਗਾ ਜ਼ਿਲੇ ਤੋਂ ਟਿਕਟੋਕ ਸਟਾਰ ਨੂਰ ਪ੍ਰੀਤ ਕੌਰ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ

ਅਜਿਤਵਾਲ/ਮੋਗਾ, ਅਗਸਤ 2020 -(ਕਿਰਨ ਰੱਤੀ/ਮਨਜਿੰਦਰ ਗਿੱਲ)-  ਲਾਕਡਾਊਨ ਦੌਰਾਨ ਮੋਗਾ ਜ਼ਿਲੇ ਦੀ ਰਹਿਣ ਵਾਲੀ ਭਿੰਡਰ ਕਲਾਂ ਪਿੰਡ ਦੀ ਨੂਰ ਪ੍ਰੀਤ ਕੌਰ, ਉਸ ਦੀ ਕਰੋਨਾ ਰਿਪੋਰਟ ਦੀ ਸਟਾਰ ਬਣ ਗਈ, ਨਾਲ ਹੀ ਉਸ ਦੇ ਪਿਤਾ ਸਤਨਾਮ ਸਿੰਘ ਦੀ ਰਿਪੋਰਟ ਉਸ ਦਿਨ ਸਕਾਰਾਤਮਕ ਪਾਈ ਗਈ ਜਦੋਂ ਨੂਰ ਪ੍ਰੀਤ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਬੰਨ੍ਹਣੀ ਸੀ।  ਟੈਸਟ ਦੌਰਾਨ ਉਸ ਦੀ ਰਿਪੋਰਟ ਸਕਾਰਾਤਮਕ ਪਾਈ ਗਈ ਜਿਸ ਕਾਰਨ ਉਸ ਨੂੰ ਘਰ ਵਿਚ ਕੈਰੋਟੀਨ ਦਿੱਤੀ ਗਈ ਹੈ। ਇਹੋ ਜਾਣਕਾਰੀ ਦਿੰਦੇ ਹੋਏ ਨੂਰ ਪ੍ਰੀਤ ਕੌਰ ਦੀ ਮਾਤਾ ਨੇ ਕਿਹਾ ਕਿ ਉਸ ਨੂੰ ਕੋਈ ਮੁਸ਼ਕਲ ਨਹੀਂ ਹੈ ਪਰ ਇਸ ਦੀ ਜਾਣਕਾਰੀ ਦਿੰਦੇ ਹੋਏ, ਪੋਸਟਰ ਵਿਚ ਦੱਸਿਆ ਜਾ ਰਿਹਾ ਹੈ ਕਿ ਰਾਜਨੀਤੀ ਖੇਡੀ ਜਾ ਰਹੀ ਹੈ, ਉਹ ਉਨ੍ਹਾਂ ਨਾਲ ਵੀਡੀਓ ਨਹੀਂ ਬਣਾ ਸਕਦੀ, ਜੇ ਅਜਿਹਾ ਹੈ ਤਾਂ ਉਹ ਟੀਮ ਜੋ ਉਨ੍ਹਾਂ ਨਾਲ ਕੰਮ ਕਰਦੀ ਹੈ।  ਉਸਦੀ ਰਿਪੋਰਟ ਕਿਵੇਂ ਨਕਾਰਾਤਮਕ ਹੋ ਰਹੀ ਹੈ? ਉਸਦਾ ਛੋਟਾ ਭਰਾ ਆਪਣੀ ਰਿਪੋਰਟ ਵਿਚ ਨਕਾਰਾਤਮਕ ਕਿਵੇਂ ਬਣੇਗਾ? ਅਸੀਂ ਇਸ ਨੂੰ ਨਿੱਜੀ ਹਸਪਤਾਲ ਵਿਚ ਜਾਂਚ ਕਰਾਵਾਂਗੇ ਅਤੇ ਦੇਖਾਂਗੇ ਕਿ ਰਿਪੋਰਟ ਆਉਣ ਤੋਂ ਬਾਅਦ ਕੀ ਹੋਵੇਗਾ. ਇਹੋ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਨੂਰ ਪ੍ਰੀਤ ਅਤੇ ਉਸ ਦੇ ਪਿਤਾ ਦੀ ਟੈਕਸ ਰਿਪੋਰਟ ਸਕਾਰਾਤਮਕ ਪਾਈ ਗਈ ਹੈ, ਅਸੀਂ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਲੈਣ ਲਈ ਆਏ ਹਾਂ, ਉਨ੍ਹਾਂ ਨੂੰ ਹਸਪਤਾਲ ਵਿਚ ਕੈਰੋਟੀਨ ਦਿੱਤੀ ਜਾਵੇਗੀ ਪਰ ਪਰਿਵਾਰਕ ਮੈਂਬਰ ਭੇਜਣ ਤੋਂ ਇਨਕਾਰ ਕਰਦੇ ਹਨ।  ਕਿਉਂਕਿ ਸਾਨੂੰ ਕੋਈ ਲੱਛਣ ਦਿਖਾਈ ਨਹੀਂ ਦਿੰਦੇ, ਫਿਰ ਅਸੀਂ ਡਿਪਟੀ ਕਮਿਸ਼ਨਰ ਮੋਗਾ ਨਾਲ ਗੱਲ ਕੀਤੀ, ਫਿਰ ਉਨ੍ਹਾਂ ਕਿਹਾ ਕਿ ਜੇਕਰ ਲੱਛਣ ਬਿਮਾਰੀ ਦੇ ਅਨੁਸਾਰ ਨਹੀਂ ਦਿਖਾਈ ਦਿੰਦੇ ਤਾਂ ਅਸੀਂ ਘਰ ਵਿਚ ਵੀ ਬੰਨ੍ਹੇ ਜਾ ਸਕਦੇ ਹਾਂ.  ਇਨ੍ਹਾਂ ਨੂੰ ਘਰ ਵਿਚ 14 ਦਿਨਾਂ ਲਈ ਲਾਗੂ ਅਤੇ ਕੈਰੋਟੀਨ ਦੇਵੇਗਾ

ਪਾਕਿ ‘ਚ ਗੁਰਦੁਆਰਾ ਸਾਹਿਬ ਨੂੰ ਜਬਰੀ ਮਸਜਿਦ ਵਿੱਚ ਤਬਦੀਲ ਕਰਨ ਦੀ ਕੋਸਿਸ ਨਿੰਦਣਯੋਗ – ਗਿੱਲ

ਕਾਉਂਕੇ ਕਲਾਂ ਜੁਲਾਈ 2020 (ਜਸਵੰਤ ਸਿੰਘ ਸਹੋਤਾ) ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਪਾਕਿਸਾਤਾਨ ਵਿਖੇ ਗੁਰਦੁਆਰਾ ਸਹੀਦੀ ਅਸਥਾਨ ਭਾਈ ਤਾਰੂ ਸਿੰਘ ਨੂੰ ਜਬਰੀ ਮਸਜਿਦ ਵਿੱਚ ਤਬਦੀਲ ਕੀਤੇ ਜਾਣ ਦੀ ਕੋਸਿਸ ਨੂੰ ਸਿੱਖ ਕੌਮ ਤੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆਂ ਤੇ ਕੀਤਾ ਜਾ ਰਿਹਾ ਹਮਲਾ ਦੱਸਦਿਆ ਪਾਕਿ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।ਗਿੱਲ ਨੇ ਕਿਹਾ ਕਿ ਇੱਕ ਇਸਲਾਮੀ ਕਾਰਕੂੰਨ ਵੱਲੋ ਸਿੱਖ ਕੌਮ ਪ੍ਰਤੀ ਘਟੀਆਂ ਸਬਦਾਵਲੀ ਵਰਤੀ ਸੀ ਤੇ ਪਾਕਿ ਨੂੰ ਇਸਲਾਮਿਕ ਦੇਸ ਦੱਸਦਿਆਂ ਸਿੱਖ ਕੌਮ ਨੂੰ ਦੇਸ ਵਿੱਚੋ ਕੱਢਣ ਦੀ ਧਮਕੀ ਦਿੱਤੀ ਸੀ ਤੇ ਗੁਰਦੁਆਰਾ ਸਾਹਿਬ ਦੀ ਜਮੀਨ ਤੇ ਕਬਜਾ ਕਰ ਲਿਆ ਸੀ।ਉਨਾ ਦੱੁਖ ਪ੍ਰਗਟ ਕੀਤਾ ਕਿ ਪਾਕਿ ਸਮੇਤ ਹੋਰਨਾ ਦੇਸਾਂ ਦੀਆਂ ਸਰਕਾਰਾਂ ਘੱਟ ਗਿਣਤੀ ਭਾਈਚਾਰੇ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਗੰਭੀਰ ਨਹੀ ਜਦਕਿ ਉਨਾ ਦੇ ਧਾਰਮਿਕ ਮੱੁਦਿਆ ਵਿੱਚ ਦਖਲਅੰਦਾਜੀ ਕਰਕੇ ਉਨਾ ਦੇ ਧਾਰਮਿਕ ਹੱਕ ਵੀ ਖੋਏ ਜਾ ਰਹੇ ਹਨ।ਉਨਾ ਕਿਹਾ ਕਿ ਇਸ ਤੋ ਪਹਿਲਾ ਅਫਗਾਨਿਸਤਾਨ ਵਿਖੇ ਵੀ ਸਿੱਖ ਭਾਈਚਾਰੇ ਤੋ ਜਬਰੀ ਧਰਮ ਪਰਿਵਰਤਣ ਕਰਵਾਉਣ ਦੀਆਂ ਕੋਸਿਸਾਂ ਕੀਤੀਆਂ ਗਈਆਂ ਸਨ ।ਉਨਾ ਕਿਹਾ ਕਿ ਇਸ ਸਮੇ ਸਿੱਖ ਕੌਮ ਦੇ ਧਾਰਮਿਕ ਅਸਥਾਨਾ ਤੇ ਕੀਤੇ ਜਾ ਰਹੇ ਹਮਲਿਆ ਤੇ ਕਬਜਿਆ ਤੱਕ ਦੀ ਨੌਬਤ ਆ ਗਈ ਹੈ ਜਿਸ ਪ੍ਰਤੀ ਸਮੱੁਚੀ ਕੌਮ ਤੇ ਸ੍ਰੋਮਣੀ ਕਮੇਟੀ ਨੂੰ ਸੁਚੇਤ ਹੋਣ ਦੀ ਲੋੜ ਹੈ।ਉਨਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਤੋ ਮੰਗ ਕੀਤੀ ਕਿ ਉਹ ਪਾਕਿ ਵਿਖੇ ਕੀਤੀ ਜਾ ਰਹੀ ਇਸ ਕਾਰਵਾਈ ਵਿਰੱੁਧ ਪਾਕਿ ਹਾਈ ਕਮਿਸਨ ਨਾਲ ਸੰਪਰਕ ਕਰਨ ਤੇ ਭਾਰਤ ਸਰਕਾਰ ਨੂੰ ਵੀ ਸਿੱਖ ਕੌਮ ਨਾਲ ਹੋ ਰਹੇ ਧੱਕੇ ਤੋ ਜਾਣੂ ਕਰਵਾਉਣ।

ਭਾਈ ਰਣਧੀਰ ਸਿੰਘ ਨਗਰ ਦੇ ਬਲਾਕ ਆਈ ਵਿੱਚ ਬਣੇਗੀ ਲਈਅਰ ਵੈਲੀ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ ਪੱਛਮੀ ਹਲਕੇ 'ਚ ਬਣਨ ਵਾਲੀ ਇਹ ਪੰਜਵੀ ਨਵੀਂ ਲਈਅਰ ਵੈਲੀ ਹੋਵੇਗੀ

ਭਾਈ ਰਣਧੀਰ ਸਿੰਘ ਨਗਰ ਦੇ ਐਲ ਬਲਾਕ ਇੱਕ ਵਧੀਆ ਪਾਰਕ ਬਣਾਇਆ ਜਾਵੇਗਾ

ਕਿਹਾ! ਕਿ ਇਹ ਪ੍ਰਾਜੈਕਟ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਰਹੀ ਹੈ

ਲੁਧਿਆਣਾ,ਅਗਸਤ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )- ਸਾਫ ਸੁਥਰਾ ਅਤੇ ਹਰਾ ਵਾਤਾਵਰਣ ਮੁਹੱਈਆ ਕਰਾਉਣ ਲਈ, ਸ਼ਹਿਰ ਨਿਵਾਸੀਆਂ ਲਈ ਕਸਰਤ ਅਤੇ ਮਨੋਰੰਜਨ ਲਈ ਸਮਾਂ ਬਿਤਾਉਣ ਅਤੇ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਨ ਲਈ, ਭਾਈ ਰਣਧੀਰ ਸਿੰਘ ਨਗਰ ਦੇ ਆਈ ਬਲਾਕ 'ਚ 2 ਏਕੜ ਦੇ ਖੇਤਰ ਵਿਚ ਇਕ ਲਈਅਰ ਵੈਲੀ ਅਤੇ ਐਲ ਬਲਾਕ ਵਿੱਚ ਇੱਕ ਖੂਬਸੂਰਤ ਪਾਰਕ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਲਈ ਜ਼ਮੀਨ ਲੁਧਿਆਣਾ ਨਗਰ ਸੁਧਾਰ ਟਰੱਸਟ ਵੱਲੋਂ ਮੁਹੱਈਆ ਕਰਵਾਈ ਜਾਏਗੀ।ਇਹ ਪੰਜਵੀਂ ਨਵੀਂ ਲਈਅਰ ਵੈਲੀ ਹੋਵੇਗੀ ਜੋ ਲੁਧਿਆਣਾ (ਪੱਛਮੀ) ਹਲਕੇ ਵਿੱਚ ਆਉਂਦੀ ਹੈ, ਜਿਸਦੀ ਪ੍ਰਤੀਨਿਧਤਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਕਰਦੇ ਹਨ। ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਦੇ ਨਾਲ ਅੱਜ ਦੋਵਾਂ ਥਾਵਾਂ ਦਾ ਦੌਰਾ ਕੀਤਾ ਅਤੇ ਸਟਾਫ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।ਆਸ਼ੂ ਨੇ ਦੱਸਿਆ ਕਿ ਇਹ ਦੋਵੇਂ ਪ੍ਰੋਜੈਕਟ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਪ੍ਰਾਜੈਕਟਾਂ ਲਈ ਟੈਂਡਰ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ, ਕਿਉਂਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੀਆਂ ਪ੍ਰਵਾਨਗੀਆਂ ਪਾਸ ਹੋ ਗਈਆਂ ਹਨ।

ਉਨ੍ਹਾਂ ਕਿਹਾ ਕਿ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ ਆਈ ਦੇ ਲਈਅਰ ਵੈਲੀ ਵਿੱਚ ਸਵੇਰ-ਸ਼ਾਮ ਸੈਰ ਕਰਨ ਵਾਲਿਆਂ ਲਈ ਸਮਰਪਿਤ ਫੁੱਟਪਾਥ, ਬੈਡਮਿੰਟਨ ਅਤੇ ਬਾਸਕਟਬਾਲ ਕੋਰਟ, ਇੱਕ ਓਪਨ ਜਿਮ, ਬੱਚਿਆਂ ਲਈ ਸਵਿੰਗਜ਼, ਕੈਨੋਪੀਆ ਤੋਂ ਇਲਾਵਾ ਕਈ ਹੋਰ ਸਹੂਲਤਾਂ ਹੋਣਗੀਆਂ।ਉਨ੍ਹਾ ਕਿਹਾ ਹੋਰ ਚਾਰ ਲਈਅਰ ਵੈਲੀ ਲੋਧੀ ਕਲੱਬ ਨੇੜੇ ਭਾਈ ਰਣਧੀਰ ਸਿੰਘ ਨਗਰ ਵਿੱਚ, ਡੀਏਵੀ ਪਬਲਿਕ ਸਕੂਲ (ਸਿੱਧਵਾਂ ਨਹਿਰ ਦੇ ਨਾਲ) ਨੇੜੇ ਅਤੇ ਭਾਈ ਰਣਧੀਰ ਸਿੰਘ ਨਗਰ ਵਿੱਚ ਬਲਾਕ ਡੀ ਅਤੇ ਈ ਦੇ ਪਿੱਛੇ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਅਤੇ ਇਸ ਦੇ ਵਸਨੀਕਾਂ ਲਈ ਜੀਵਨ ਰੇਖਾ ਵਜੋਂ ਸਾਬਤ ਹੋਣਗੇ।ਉਨ੍ਹਾਂ ਦੱਸਿਆ ਕਿ ਡੀ.ਏ.ਵੀ. ਪਬਲਿਕ ਸਕੂਲ ਦੇ ਨੇੜੇ ਲਈਅਰ ਵੈਲੀ ਲਗਭਗ 1.5 ਕਿਲੋਮੀਟਰ ਲੰਬੀ ਹੈੈ (ਸਾਹਮਣੇ ਡੀਏਵੀ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਪੱਖੋਵਾਲ ਰੋਡ ਦੇ ਨੇੜੇ ਰੇਲਵੇ ਕਰਾਸਿੰਗ ਤੱਕ)। ਉਨ੍ਹਾਂ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਨੇੜੇ ਜ਼ਮੀਨ ਦੇ ਖਾਲੀ ਪਏ ਹਿੱਸੇ ਨੂੰ ਕੂੜੇ ਦੇ ਢੇਰ ਵਜੋਂ ਵਰਤਿਆ ਜਾ ਰਿਹਾ ਸੀ। ਉਨ੍ਹਾ ਕਿਹਾ ਕਿ ਇਹ ਜਗ੍ਹਾ ਪੂਰੀ ਤਰਾਂ ਨਾਲ ਸ਼ਹਿਰ ਦੀ ਇੱਕ ਵਧੀਆ ਲਈਅਰ ਵੈਲੀ ਵਿੱਚ ਤਬਦੀਲ ਹੋ ਗਈ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਭ ਤੋਂ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਕਈ ਸੁੰਦਰੀਕਰਨ ਪ੍ਰਾਜੈਕਟ ਪਾਈਪ ਲਾਈਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਸਿੱਧਵਾਂ ਨਹਿਰ ਵਾਟਰ ਫਰੰਟ ਪ੍ਰੋਜੈਕਟ ਦੇ ਪਹਿਲੇ ਪੜਾਅ ਦਾ ਕੰਮ ਵੀ ਪੂਰਾ ਹੋਣ ਵਾਲਾ ਹੈ।ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਇੰਦਰਜੀਤ ਸਿੰਘ ਇੰਦੀ, ਸੁਖਪ੍ਰੀਤ ਸਿੰਘ ਔਲਖ ਤੋਂ ਇਲਾਵਾ ਕਈ ਹੋਰ ਵੀ ਹਾਜ਼ਰ ਸਨ।

ਪਿਛਲੇ 24 ਘੰਟਿਆਂ ਦੌਰਾਨ 8 ਮੌਤਾਂ, 99 ਨਵੇਂ ਮਾਮਲੇ ਆਏ ਸਾਹਮਣੇ

ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ,  ਅਗਸਤ  2020 ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਹਿਂ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਜ਼ਿਲ੍ਹੇ 'ਚ 1197 ਪੋਜ਼ਟਿਵ ਮਰੀਜ਼ ਹਨ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 99 ਮਰੀਜ਼ (78 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 21 ਹੋਰ ਰਾਜਾਂ/ ਜ਼ਿਲ੍ਹਿਆਂ ਦੇ ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 65001 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 62308 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 58320 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2693 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 3517 ਹੈ, ਜਦਕਿ 450 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 8 ਮੌਤਾਂ ਹੋਈਆਂ ਹਨ ਜਿਹੜੀਆਂ ਕਿ ਜ਼ਿਲੇ ਲੁਧਿਆਣਾ ਨਾਲ ਸਬੰਧਤ ਹਨ। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 105 ਅਤੇ 41 ਦੂਜੇ ਜ਼ਿਲਿਆਂ ਨਾਲ ਸਬੰਧਤ  ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 22440 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4454  ਵਿਅਕਤੀ ਇਕਾਂਤਵਾਸ ਹਨ। ਅੱਜ ਵੀ 355 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1162 ਸ਼ਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਘਟੀਆਂ ਸ਼ਰਾਬਾਂ ਦੀ ਸਪਲਾਈ ਸਰਕਾਰੀ ਮਿਲ਼ੀਭੁਗਤ ਤੋਂ ਬਿਨਾਂ ਸੰਭਵ ਨਹੀਂ--ਮੱਲਾ

ਹਠੂਰ(ਨਛੱਤਰ ਸੰਧੂ)--ਪੰਜਾਬ ਦੇ ਅਮ੍ਤਿਸਰ ਅਤੇ ਤਰਨਤਾਰਨ ਦੋ ਜਿਲਿਆਂ  ਜਹਿਰੀਲੀ ਸ਼ਰਾਬ ਪੀਣ ਕਾਰਨ ਹੌਈਆਂ 80 ਦੇ ਕਰੀਬ ਮੋਤਾਂ ਦੇ ਮਾਮਲੇ ਤੇ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆ ਸਰਵਜਨ ਸੇਵਾ ਪਾਰਟੀ ਦੇ ਪੰਜਾਬ ਪ੍ਧਾਨ ਗੁਰਸੇਵਕ ਸਿੰਘ ਮੱਲਾ ਨੇ ਕਿਹਾ ਇਸ ਬੇਹੱਦ ਦੁੱਖਦਾਈ ਘਟਨਾ ਨੇ ਪੰਜਾਬ ਹਿਲਾ ਕੇ ਰੱਖ ਦਿੱਤਾ ਅਤੇ ਘਾਟਾ ਉਹਨਾਂ ਪਰਿਵਾਰਾਂ ਨੂੰ ਕਿਸੇ ਵੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਦੀ ਜਿਮੇਂਵਾਰ ਪੰਜਾਬ ਸਰਕਾਰ ਅਤੇ ਇਥੋਂ ਦਾ ਘਟੀਆ ਸਿਸਟਮ ਹੈ। ਸਰਕਾਰੀ ਸਹਿ ਬਿਨਾਂ ਘਟੀਆ ਕਿਸਮ ਦੀ ਜਹਿਰੀਲੀ ਸ਼ਰਾਬ ਦੀ  ਸਪਲਾਈ ਦਾ ਕੰਮ ਸੰਭਵ ਨਹੀਂ। ਸਮੇਂ ਸਮੇਂ ਤੇ ਕਾਬਜ ਕਾਂਗਰਸ ਤੇ ਅਕਾਲੀਆਂ ਦੇ ਰਾਜ ਵਿੱਚ ਵੱਖ ਵੱਖ ਨਸ਼ਿਆਂ ਕਾਰਨ ਪੰਜਾਬੀ ਆਪਣੀਆਂ ਕੀਮਨਾ ਗੁਆ ਚੁੱਕੇ ਨੇ ਉੱਕਤ ਫੈਕਟਰੀ ਦੇ ਮਾਲਕਾਂ ਦੀਆਂ ਪਰਾਪ੍ਟੀਆਂ ਜਬਤ ਕਰੇ  ਅਤੇ ਦੋਸ਼ੀਆਂ ਖਿੲਲਾਫ ਕਤਲ ਦਾ ਮੁਕੱਦਮਾ ਦਰਜ ਕਰੇ । ਸਰਵਜਨ ਸੇਵਾ ਪਾਰਟੀ ਸਰਕਾਰ  ਸਰਵਜਨ ਸੇਵਾ ਪਾਰਟੀ ਮੰਗ ਕਰਦੀ ਹੈ ਕਿ ਪੀੜਤ ਪਰਿਵਾਰਾਂ ਨੂੰ 10/10 ਲੱਖ ਰੁਪੈ ਮੁਆਵਜਾ ਦੇਵੇ।