ਪਾਕਿ ‘ਚ ਗੁਰਦੁਆਰਾ ਸਾਹਿਬ ਨੂੰ ਜਬਰੀ ਮਸਜਿਦ ਵਿੱਚ ਤਬਦੀਲ ਕਰਨ ਦੀ ਕੋਸਿਸ ਨਿੰਦਣਯੋਗ – ਗਿੱਲ

ਕਾਉਂਕੇ ਕਲਾਂ ਜੁਲਾਈ 2020 (ਜਸਵੰਤ ਸਿੰਘ ਸਹੋਤਾ) ਇੱਥੋ ਨਜਦੀਕੀ ਪੈਂਦੇ ਆਈ-ਜੋਨ ਕੰਪਿਊਟਰ ਇੰਸਟੀਚਿਊਟ ਅਗਵਾੜ ਲੋਪੋ ਦੇ ਐਮ.ਡੀ.ਬਲਵਿੰਦਰ ਸਿੰਘ ਗਿੱਲ ਨੇ ਪਾਕਿਸਾਤਾਨ ਵਿਖੇ ਗੁਰਦੁਆਰਾ ਸਹੀਦੀ ਅਸਥਾਨ ਭਾਈ ਤਾਰੂ ਸਿੰਘ ਨੂੰ ਜਬਰੀ ਮਸਜਿਦ ਵਿੱਚ ਤਬਦੀਲ ਕੀਤੇ ਜਾਣ ਦੀ ਕੋਸਿਸ ਨੂੰ ਸਿੱਖ ਕੌਮ ਤੇ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆਂ ਤੇ ਕੀਤਾ ਜਾ ਰਿਹਾ ਹਮਲਾ ਦੱਸਦਿਆ ਪਾਕਿ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਸਬਦਾਂ ਵਿੱਚ ਨਿਖੇਧੀ ਕੀਤੀ।ਗਿੱਲ ਨੇ ਕਿਹਾ ਕਿ ਇੱਕ ਇਸਲਾਮੀ ਕਾਰਕੂੰਨ ਵੱਲੋ ਸਿੱਖ ਕੌਮ ਪ੍ਰਤੀ ਘਟੀਆਂ ਸਬਦਾਵਲੀ ਵਰਤੀ ਸੀ ਤੇ ਪਾਕਿ ਨੂੰ ਇਸਲਾਮਿਕ ਦੇਸ ਦੱਸਦਿਆਂ ਸਿੱਖ ਕੌਮ ਨੂੰ ਦੇਸ ਵਿੱਚੋ ਕੱਢਣ ਦੀ ਧਮਕੀ ਦਿੱਤੀ ਸੀ ਤੇ ਗੁਰਦੁਆਰਾ ਸਾਹਿਬ ਦੀ ਜਮੀਨ ਤੇ ਕਬਜਾ ਕਰ ਲਿਆ ਸੀ।ਉਨਾ ਦੱੁਖ ਪ੍ਰਗਟ ਕੀਤਾ ਕਿ ਪਾਕਿ ਸਮੇਤ ਹੋਰਨਾ ਦੇਸਾਂ ਦੀਆਂ ਸਰਕਾਰਾਂ ਘੱਟ ਗਿਣਤੀ ਭਾਈਚਾਰੇ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਗੰਭੀਰ ਨਹੀ ਜਦਕਿ ਉਨਾ ਦੇ ਧਾਰਮਿਕ ਮੱੁਦਿਆ ਵਿੱਚ ਦਖਲਅੰਦਾਜੀ ਕਰਕੇ ਉਨਾ ਦੇ ਧਾਰਮਿਕ ਹੱਕ ਵੀ ਖੋਏ ਜਾ ਰਹੇ ਹਨ।ਉਨਾ ਕਿਹਾ ਕਿ ਇਸ ਤੋ ਪਹਿਲਾ ਅਫਗਾਨਿਸਤਾਨ ਵਿਖੇ ਵੀ ਸਿੱਖ ਭਾਈਚਾਰੇ ਤੋ ਜਬਰੀ ਧਰਮ ਪਰਿਵਰਤਣ ਕਰਵਾਉਣ ਦੀਆਂ ਕੋਸਿਸਾਂ ਕੀਤੀਆਂ ਗਈਆਂ ਸਨ ।ਉਨਾ ਕਿਹਾ ਕਿ ਇਸ ਸਮੇ ਸਿੱਖ ਕੌਮ ਦੇ ਧਾਰਮਿਕ ਅਸਥਾਨਾ ਤੇ ਕੀਤੇ ਜਾ ਰਹੇ ਹਮਲਿਆ ਤੇ ਕਬਜਿਆ ਤੱਕ ਦੀ ਨੌਬਤ ਆ ਗਈ ਹੈ ਜਿਸ ਪ੍ਰਤੀ ਸਮੱੁਚੀ ਕੌਮ ਤੇ ਸ੍ਰੋਮਣੀ ਕਮੇਟੀ ਨੂੰ ਸੁਚੇਤ ਹੋਣ ਦੀ ਲੋੜ ਹੈ।ਉਨਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਤੋ ਮੰਗ ਕੀਤੀ ਕਿ ਉਹ ਪਾਕਿ ਵਿਖੇ ਕੀਤੀ ਜਾ ਰਹੀ ਇਸ ਕਾਰਵਾਈ ਵਿਰੱੁਧ ਪਾਕਿ ਹਾਈ ਕਮਿਸਨ ਨਾਲ ਸੰਪਰਕ ਕਰਨ ਤੇ ਭਾਰਤ ਸਰਕਾਰ ਨੂੰ ਵੀ ਸਿੱਖ ਕੌਮ ਨਾਲ ਹੋ ਰਹੇ ਧੱਕੇ ਤੋ ਜਾਣੂ ਕਰਵਾਉਣ।